ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਰੇਲਵੇ ਸਟੇਸ਼ਨ ਨੇੜੇ ਉਸਾਰੇ ਜਾ ਰਹੇ ਹੋਟਲ ਦੀ ਜਮੀਨਦੋਜ਼ ਉਸਾਰੀ ਦੌਰਾਨ ਉਸਦੇ ਨਾਲ ਲੱਗਦੀ ਇਕ ਇਮਾਰਤ ਦੇ ਡਿੱਗਣ ਤੇ ਪੰਜ ਹੋਰ ਇਮਾਰਤਾਂ ਦੇ ਨੁਕਸਾਨੇ ਜਾਣ ਕਰਕੇ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਪਹੁੰਚੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਇਮਾਰਤ ਨੂੰ ਨਿਯਮਾਂ ਤੋਂ ਹੱਟ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਕੇ ਪ੍ਰਵਾਨਗੀ ਦੇਣ ਅਤੇ ਹੋਰ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਗੁਰੂ ਨਾਨਕ ਐਵੀਨਿਉ ਰੇਲਵੇ ਿਲੰਕ ਰੋਡ ਦੇ ਪ੍ਰਭਾਵਿਤ ਵਿਅਕਤੀ ਸਿਮਰਨਪ੍ਰੀਤ ਸਿੰਘ ਅਤੇ ਹੋਰਨਾਂ ਲੋਕਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਸਿਆ ਕਿ ਉਕਤ ਹੋਟਲ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਦੌਰਾਨ ਜ਼ਮੀਨਦੋਜ਼ ਮੰਜ਼ਿਲਾਂ ਦੀ ਉਸਾਰੀ ਲਈ ਕੀਤੀ ਪੁਟਾਈ ਸਮੇਂ ਹੀ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਜਿਸ ਉਪਰੰਤ ਹੋਟਲ ਵਾਲਿਆਂ ਵਲੋਂ ਉਨ੍ਹਾਂ ਦੇ ਘਰਾਂ ਦੀ ਮਾਮੂਲੀ ਮੁਰੰਮਤ ਕਰਾਈ ਜਿਸ ਤੋਂ ਬਾਅਦ ਵੀ ਉਨ੍ਹਾਂ ਦੇ ਘਰਾਂ ਦੀਆਂ ਦੀਵਾਰਾਂ ਵਿਚ ਤਰੇੜਾਂ ਦਾ ਆਉਣਾ ਜਾਰੀ ਰਿਹਾ | ਉਨ੍ਹਾਂ ਦੱਸਿਆ ਕਿ ਹੋਟਲ ਦਾ ਨਿਰਮਾਣ ਕਥਿਤ ਤੌਰ 'ਤੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਬੀਤੀ 12 ਮਈ ਨੂੰ ਉਕਤ ਹੋਟਲ ਦੇ ਨਾਲ ਲੱਗਦੀ ਇਕ ਵੱਡੀ ਇਮਾਰਤ ਦਾ ਵੱਡਾ ਹਿੱਸਾ ਹੋਟਲ ਦੇ ਜਮੀਨਦੋਜ਼ ਹਿੱਸੇ ਵਿਚ ਡਿੱਗ ਗਿਆ ਤੇ ਇਸਦੇ ਨਾਲ ਹੀ ਉਨ੍ਹਾਂ ਦੇ ਇਲਾਕੇ ਦੇ 5-6 ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ | ਉਕਤ ਘਰਾਂ ਦਾ ਮੁਆਇਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਲੋਕਾਂ ਦੇ ਨਾਲ ਖੜ੍ਹੇ ਹਨ | ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਾਨੂੰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਨਜ਼ਰ ਅੰਦਾਜ ਕਰਕੇ ਜਿਨ੍ਹਾਂ ਲੋਕਾਂ ਨੇ ਇਸ ਹੋਟਲ ਦੀ ਉਸਾਰੀ ਲਈ ਜ਼ਮੀਨਦੋਜ਼ ਪੁਟਾਈ ਕਰਨ ਦੀ ਜੋ ਪ੍ਰਵਾਨਗੀ ਦਿੱਤੀ ਗਈ ਤੇ ਹੋਰ ਜੋ ਵੀ ਜ਼ਿੰਮੇਵਾਰ ਲੋਕ ਹਨ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਪ੍ਰਭਾਵਿਤ ਲੋਕਾਂ ਦੇ ਘਰ ਉਨ੍ਹਾਂ ਲੋਕਾਂ ਕੋਲੋਂ ਬਣਵਾਏ ਜਾਣਗੇ ਜਿਨ੍ਹਾਂ ਕਰਕੇ ਉਨ੍ਹਾਂ ਦੇ ਘਰ ਨੁਕਸਾਨੇ ਗਏ ਹਨ ਅਤੇ ਉਨ੍ਹਾਂ ਨੂੰ ਨਕਸਾਨ ਦਾ ਮੁਆਵਜ਼ਾ ਵੀ ਦਿਵਾਇਆ ਜਾਵੇਗਾ |
ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਤੋਂ ਮਾਇਕ ਖੋਹ ਲਿਆ
ਰੇਲਵੇ ਿਲੰਕ ਰੋਡ ਵਿਖੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪ੍ਰੈੱਸ ਨਾਲ ਗੱਲਬਾਤ ਕਰਨ ਬੈਠੇ ਤਾਂ ਉਥੇ ਮੌਜੂਦ ਵਾਰਡ ਨੰ: 52 ਦੇ ਕੌਂਸਲਰ ਪ੍ਰਦੀਪ ਸ਼ਰਮਾ ਜੋ ਕਾਂਗਰਸ ਪਾਰਟੀ 'ਚੋਂ ਕੁਝ ਸਮਾਂ ਪਹਿਲਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ ਨੇ ਮਾਇਕ ਫੜ੍ਹ ਕੇ ਜਿਉਂ ਹੀ ਕੁਝ ਬੋਲਣ ਦਾ ਯਤਨ ਕੀਤਾ ਤਾਂ ਉਸੇ ਵੇਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਸ ਤੋਂ ਮਾਇਕ ਖੋਹ ਲਿਆ | ਇਸ ਮਾਇਕ ਖੋਹਣ ਬਾਰੇ ਜਦੋਂ ਕੌਂਸਲਰ ਪ੍ਰਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਇਹ ਵਿਧਾਇਕ ਦੀ ਮਰਜ਼ੀ ਹੈ | ਉਹ ਤਾਂ ਪਹਿਲਾਂ ਦੀ ਤਰ੍ਹਾਂ ਹੀ ਕੌਂਸਲਰ ਦੇ ਨਾਤੇ ਕੁਝ ਕਹਿਣ ਲੱਗੇ ਸਨ ਪਰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਉਨ੍ਹਾਂ ਕੋਲੋ ਮਾਇਕ ਲੈ ਲਿਆ ਗਿਆ | ਪ੍ਰਦੀਪ ਸ਼ਰਮਾ ਨੇ ਕਿਹਾ ਕਿ ਉਹ ਹੁਣ ਆਮ ਆਦਮੀ ਪਾਰਟੀ ਨਾਲ ਹੀ ਸਬੰਧਿਤ ਹਨ |
ਅੰਮਿ੍ਤਸਰ, 17 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਰੌਕਿਟਬਾਲ ਤੇ ਬਾਲ ਬੈਡਮਿੰਟਨ ਐਸੋਸੀਏਸ਼ਨ ਵਲੋਂ ਕਰਵਾਈ ਗਈ 9ਵੀਂ ਪੰਜਾਬ ਸਟੇਟ ਰੌਕਿਟਬਾਲ ਅਤੇ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਸਬ ...
ਛੇਹਰਟਾ, 17 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਆਪਣੇ ਹਲਕੇ ਦੇ ਅਧੀਨ ਆਉਂਦੇ ਇਤਿਹਾਸਕ ਨਗਰ ਗੁਰੂ ਕੀ ਵਡਾਲੀ ਦੇ ਇਲਾਕਾ ਬਾਬਾ ਦੀਪ ਸਿੰਘ ਕਾਲੋਨੀ 'ਚ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਰੀਬਨ ਕੱਟ ਕੇ ਵਾਰਡ ਨੰਬਰ 80 ਦੇ ...
ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਗੁਰੂ ਨਗਰੀ ਅੰਮਿ੍ਤਸਰ ਜਿੱਥੇ ਕਦੀ ਆਵਾਜਾਈ ਦੇ ਸਾਧਨਾਂ ਦੇ ਵੱਖ-ਵੱਖ ਅੱਡੇ ਹੁੰਦੇ ਸਨ, ਜਿੱਥੋਂ ਇਕ ਸਥਾਨ ਤੋਂ ਦੂਸਰੇ ਸਥਾਨ ਲਈ ਜਾਣ ਲਈ ਸਾਧਨ ਮਿਲਦੇ ਸਨ ਤੇ ਸ਼ਹਿਰ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਨਾਲ ਸੁਚਾਰੂ ਹੁੰਦੀ ਸੀ ਪਰ ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਦੀ ਸੁਰੱਖਿਆ ਲਈ ਉਸਾਰੇ ਗਏ ਸ਼ਹਿਰ ਦੇ 12 ਦਰਵਾਜ਼ਿਆਂ 'ਚੋਂ ਇੱਕੋ-ਇਕ ਸਾਬਤ ਬਚੇ ਦਰਵਾਜ਼ਾ ਰਾਮ ਬਾਗ਼ ਦੀ ਇਤਿਹਾਸਕ ਬਾਹਰੀ ਡਿਓੜੀ 'ਚ ਸਥਾਪਤ ਕੀਤੇ ਗਏ 'ਲੋਕ ਵਿਰਸਾ ...
ਅੰਮਿ੍ਤਸਰ, 17 ਮਈ (ਜਸਵੰਤ ਸਿੰਘ ਜੱਸ)-ਸ਼ਬਦ ਚੌਕੀ ਜਥਾ ਗੁੁ: ਸ਼ਹੀਦਗੰਜ ਸਾਹਿਬ, ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ ਅਤੇ ਸੇਵਕ ਜਥਾ ਕੜਾਹ ਪ੍ਰਸ਼ਾਦ ਆਦਿ ਧਾਰਮਿਕ ਸੁਸਾਇਟੀਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ...
ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਦਿਹਾਤੀ ਖੇਤਰ ਲੋਪੋਕੇ ਦੇ ਇਕ ਪਿੰਡ 'ਚ ਇਕ ਕਿਸਾਨ ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਇਥੇ ਜ਼ਿਲ੍ਹਾ ਸੈਸ਼ਨ ਜੱਜ ਸਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਬਲਾਕ ਇਲਾਕੇ 'ਚ ਰਾਵੀ ਦਰਿਆ 'ਚ ਕਿਸ਼ਤੀ ਹਾਦਸੇ 'ਚ 4 ਬੱਚੇ ਡੁੱਬ ਗਏ | ਬਚਾਅ ਦਲ ਟੀਮ ਅਨੁਸਾਰ ਡੁੱਬਣ ਵਾਲੇ ਬੱਚਿਆਂ 'ਚ ਇਕ ਛੋਟੀ ਬੱਚੀ ਤੇ ਤਿੰਨ ਛੋਟੇ ਭਰਾ ਸ਼ਾਮਿਲ ਹਨ, ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਿਸ਼ਾਵਰ 'ਚ ਦੋ ਸਿੱਖ ਕਾਰੋਬਾਰੀਆਂ ਦੀ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਹੱਤਿਆ ਦੇ ਬਾਅਦ ਹੁਣ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਇਕ ਕਿ੍ਸਚਨ ਜੋੜੇ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ...
ਅਜਨਾਲਾ, 17 ਮਈ (ਐਸ. ਪ੍ਰਸ਼ੋਤਮ)- ਅੱਜ ਇਥੇ ਬਾਬਾ ਫਰੀਦ ਸੇਵਾ ਸੁਸਾਇਟੀ ਤਹਿਸੀਲ ਅਜਨਾਲਾ ਦੇ ਪ੍ਰਧਾਨ ਮਾਸਟਰ ਦਲਬੀਰ ਸਿੰਘ ਅਲੀਵਾਲ ਦੀ ਪ੍ਰਧਾਨਗੀ 'ਚ ਸੁਸਾਇਟੀ ਦੇ ਆਗੂਆਂ ਤੇ ਪੱਛੜੀਆਂ ਸ਼੍ਰੇਣੀਆਂ /ਘੱਟ ਗਿਣਤੀਆਂ ਦੇ ਪ੍ਰਤੀਨਿੱਧਾਂ ਦੀ ਹੋਈ ਮੀਟਿੰਗ 'ਚ ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ. ਆਈ. ਏ.) ਨੇ ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ ਇੰਟਰਨੈੱਟ ਮੀਡੀਆ 'ਤੇ ਕੁਫ਼ਰ ਦੇ ਦੋਸ਼ 'ਚ ਮੁਹੰਮਦ ਉਸਮਾਨ ਸ਼ਫ਼ੀਕ ਅਤੇ ਮੈਸਾਮ ਅੱਬਾਸ ਨੂੰ ਗਿ੍ਫ਼ਤਾਰ ਕੀਤਾ ਹੈ | ਦੋਵਾਂ ਖ਼ਿਲਾਫ਼ ਫੇਸਬੁੱਕ ...
ਅੰਮਿ੍ਤਸਰ, 17 ਮਈ (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ: ਏ.ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ 4 ਐਨ. ਸੀ. ਸੀ. ਕੈਡਿਟਸ 11 ਪੰਜਾਬ ਬਟਾਲੀਅਨ ਨੇ ਐਸ. ਜੀ. ਐਚ. ਦੇ ਇੰਟਰਨੈਸ਼ਨਲ ਸਕੂਲ ਵਲੋਂ ਆਯੋਜਿਤ ਫਾਇਰਿੰਗ ...
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਵਲੋਂ ਦੁਖੀ ਤੇ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ 9 ਵੱਖ ਵੱਖ ਮਾਮਲਿਆਂ ਤਹਿਤ 29 ਗ੍ਰਾਮ ਹੈਰੋਇਨ, 453 ਨਸ਼ੀਲੀਆਂ ਗੋਲੀਆਂ, 35 ਬੋਤਲਾਂ ਸ਼ਰਾਬ , ਇਕ ਮੋਟਰਸਾਇਕਲ ਤੇ 2 ਮੋਬਾਇਲ ਫੋਨ ਬਰਾਮਦ ਕਰਕੇ 10 ਵਿਅਕਤੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਵਲੋਂ ...
ਅੰਮਿ੍ਤਸਰ, 17 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਵਿਖੇ ਵਾਟਰ ਟਰੀਟਮੈਂਟ ਪਲਾਂਟ ਪਿਛਲੇ ਇਕ ਮਹੀਨੇ ਤੋਂ ਬੰਦ ਪਿਆ ਹੈ, ਜਿਸ ਕਾਰਨ ਪਵਿੱਤਰ ਸਰੋਵਰ ਦੇ ਜਲ ਨੂੰ ਸਾਫ਼ ਕਰਨ ਦਾ ਕੰਮ ਰੁਕਿਆ ਹੋਇਆ ਹੈ | ਜਾਣਕਾਰੀ ਮੁਤਾਬਕ ਸ੍ਰੀ ਦੁਰਗਿਆਣਾ ਮੰਦਰ ...
ਛੇਹਰਟਾ, 17 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਅਰੁਣਪਾਲ ਸਿੰਘ ਆਈ. ਪੀ. ਐੱਸ. ਦੀਆਂ ਸਖ਼ਤ ਹਦਾਇਤਾਂ ਅਨੁਸਾਰ ਭੈੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਚੱਲਦਿਆਂ ਪੁਲਿਸ ਥਾਣਾ ਕੋਟ ...
ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਸ਼ਹਿਰ 'ਚ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਪੁਲਿਸ ਇਸ ਮਾਮਲੇ 'ਚ ਬੇਬੱਸ ਦਿਖਾਈ ਦੇ ਰਹੀ ਹੈ | ਇਥੇ ਬੀਤੇ ਦਿਨ ਡਰਾਇਵਰ ਪਾਸੋਂ ਹੋਈ ਕਾਰ ਦਾ ਹਾਲੇ ਪਤਾ ਨਹੀਂ ਲਗ ਸਕਿਆ ਜਦੋਂ ਕਿ ਇਕ ਹੋਰ ਜੋੜਾ ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਆਪਣੇ ਕਾਰਜਕਾਲ ਦੌਰਾਨ ਅਲ-ਕਾਦਰ ਯੂਨੀਵਰਸਿਟੀ ਨੂੰ ਨਾਜਾਇਜ਼ ਲਾਭ ਦੇਣ ਦਾ ਦੋਸ਼ ਲਗਾਇਆ ਗਿਆ ਹੈ | ਪਾਕਿ ਸਰਕਾਰ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਨੇ ਸਾਲ 2019 'ਚ ਲਹਿੰਦੇ ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਦੇ ਬਾਅਦ ਪਾਕਿਸਤਾਨ 'ਚ ਰਹਿ ਗਏ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਤੇ ਹੋਰਨਾਂ ਜਾਇਦਾਦਾਂ ਦੀ ਦੇਖ-ਰੇਖ ਲਈ ਪਾਕਿ ਸਰਕਾਰ ਵਲੋਂ ਸੰਨ 1960 'ਚ ਕਾਇਮ ਕੀਤੇ ਗਏ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਨਵੀਂ ਕਾਇਮ ਕੀਤੀ ...
ਅੰਮਿ੍ਤਸਰ, 17 ਮਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਤੇਗ ਬਹਾਦਰ ਬਿ੍ਗੇਡ ਕਰਨਾਲ ਦੀ ਮੁਖੀ ਐਡਵੋਕੇਟ ਅਨੁਰਾਧਾ ਭਾਰਗਵ ਨੇ ਕਿਹਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਸਮੂਹ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ | ਅੱਜ ਇਥੇ ਸ੍ਰੀ ...
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਰਹਿੰਦੇ ਸਿੱਖ ਆਗੂਆਂ ਨੇ ਅੱਜ ਸ਼ਾਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਫ਼ੀਉੱਲਾ ਖ਼ਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ...
ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਪੰਜਾਬ ਦੇ ਸੂਬਾ ਅਨੁਸੂਚਿਤ ਜਾਤੀ ਕਮਿਸ਼ਨ 'ਤੇ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਗਾਇਆ ਕਿ ਕਮਿਸ਼ਨ ਵਲੋਂ ਪੰਜਾਬ ਦੇ ਪੱਛੜੇ ਵਰਗ ਦੇ ਮਸਲੇ ...
ਅੰਮਿ੍ਤਸਰ, 17 ਮਈ (ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਇਥੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿਚ ਹੋਈ ਇਕੱਤਰਤਾ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਸਿਖਲਾਈ ਕੈਂਪ ਲਗਾਉਣ ਸਮੇਤ ਹੋਰ ਕਈ ਅਹਿਮ ਫ਼ੈਸਲੇ ਲਏ ਗਏ | ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX