ਹਠੂਰ, 18 ਮਈ (ਜਸਵਿੰਦਰ ਸਿੰਘ ਛਿੰਦਾ)-ਪੀ.ਐੱਸ.ਈ.ਬੀ. ਸਾਂਝੀ ਸੰਘਰਸ਼ ਕਮੇਟੀ ਡਵੀਜ਼ਨ ਰਾਏਕੋਟ ਵਲੋਂ ਜਿਸ ਵਿਚ ਰਾਏਕੋਟ, ਬੱਸੀਆਂ, ਰੂਮੀ ਅਤੇ ਲੱਖਾ ਦੇ ਮੁਲਾਜ਼ਮਾਂ ਨੇ ਅੱਜ ਪਾਵਰਕਾਮ ਸਬ ਡਵੀਜ਼ਨ ਲੱਖਾ ਵਿਖੇ ਰੋਸ ਧਰਨਾ ਦਿੱਤਾ | ਇਹ ਰੋਸ ਧਰਨਾ ਸਬ ਡਿਵੀਜ਼ਨ ਲੱਖਾ ਦੇ ਮੁਲਾਜ਼ਮ, ਜੋ ਬੀਤੀ ਕੱਲ੍ਹ ਪਿੰਡ ਬੁਰਜ ਕੁਲਾਰਾ ਵਿਖੇ ਬਿਜਲੀ ਚੋਰੀ ਰੋਕਣ ਦੇ ਸਬੰਧ ਵਿਚ ਨਿਰੀਖਣ ਕਰਨ ਗਿਆ, ਨੂੰ ਪਿੰਡ ਦੀ ਸਰਪੰਚ ਦੇ ਪਤੀ ਅਤੇ ਹੋਰਨਾਂ ਵਲੋਂ ਬਿਜਲੀ ਮੁਲਾਜ਼ਮਾਂ ਨੂੰ ਘੇਰਨ ਦੇ ਵਿਰੁੱਧ ਦਿੱਤਾ ਗਿਆ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਉਕਤ ਸਾਂਝੀ ਸੰਘਰਸ਼ ਮੁਲਾਜ਼ਮ ਕਮੇਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਬਿਜਲੀ ਚੋਰੀ ਰੋਕਣ ਦੇ ਸਬੰਧ ਵਿਚ ਪਾਵਰਕਾਮ ਨੂੰ ਆਈਆਂ ਹਦਾਇਤਾਂ ਦੀ ਪਾਲਣਾਂ ਕਰਦਿਆਂ ਸਬ ਡਿਵੀਜ਼ਨ ਲੱਖਾ ਦੇ ਮੁਲਾਜ਼ਮ ਐੱਸ.ਡੀ.ਓ. ਲੱਖਾ ਦੀ ਅਗਵਾਈ ਹੇਠ ਸਵੇਰੇ ਬਿਜਲੀ ਚੋਰੀ ਦੀ ਚੈਕਿੰਗ ਕਰਨ ਲਈ ਗਏ ਸਨ | ਜਥੇਬੰਦੀ ਦੇ ਆਗੂਆਂ ਨੇ ਇਸ ਦੌਰਾਨ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਪੁੱਤਰ ਜੋਰਾ ਸਿੰਘ ਵਲੋਂ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਬਿਜਲੀ ਮੁਲਾਜ਼ਮਾਂ ਨੂੰ ਘੇਰ ਲੈਣ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਅਪਸ਼ਬਦ ਬੋਲਣ ਦੇ ਗੰਭੀਰ ਦੋਸ਼ ਲਾਏ | ਇਸ ਘਟਨਾ ਦੇ ਸਬੰਧ ਵਿਚ ਅੱਜ ਉਕਤ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ ਰੋਸ ਵਜੋਂ ਲੱਖਾ ਸਬ ਡਿਵੀਜ਼ਨ ਵਿਖੇ ਰੋਸ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਨਿਰਮਲ ਸਿੰਘ ਪੁੱਤਰ ਜੋਰਾ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਤਹਿਤ ਪੁਲਿਸ ਪਰਚਾ ਦਰਜ ਕਰੇ | ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ 'ਕੁੰਡੀ ਫੜੋ' ਮੁਹਿੰਮ ਤਹਿਤ ਡਿਊਟੀ ਕਰਦੇ ਮੁਲਾਜ਼ਮਾਂ ਨੂੰ ਸਰਕਾਰ ਸੁਰੱਖਿਆ ਮੁਹੱਈਆ ਕਰਵਾਵੇ | ਨਹੀਂ ਤਾਂ ਸਮੂਹ ਮੁਲਾਜ਼ਮ ਆਪਣੇ ਖੇਤਰ ਵਿਚ ਕਿਸੇ ਤਰ੍ਹਾਂ ਦੀ ਵੀ ਚੈਕਿੰਗ ਕਰਨ ਲਈ ਨਹੀਂ ਜਾਣਗੇ ਅਤੇ ਜਿਨ੍ਹਾਂ ਚਿਰ ਸਬੰਧਿਤ ਵਿਅਕਤੀਆਂ ਖ਼ਿਲਾਫ਼ ਪੁਲਿਸ ਕਾਨੂੰਨੀ ਕਾਰਵਾਈ ਨਹੀਂ ਕਰਦੀ ਤਦ ਤੱਕ ਉਹ ਆਪਣੇ ਕੰਮਕਾਰ ਦਾ ਮੁਕੰਮਲ ਬਾਈਕਾਟ ਰੱਖਣਗੇ | ਧਰਨੇ ਵਿਚ ਐੱਸ.ਡੀ.ਓ. ਰਾਏਕੋਟ ਕੁਲਦੀਪ ਕੁਮਾਰ, ਐੱਸ.ਡੀ.ਓ. ਸ਼ਿੰਦਰਪਾਲ ਸਿੰਘ ਬੱਸੀਆਂ, ਐੱਸ.ਡੀ.ਓ. ਲੱਖਾ ਕੇਸਰ ਸਿੰਘ, ਐੱਸ.ਡੀ.ਓ. ਮਨਜੀਤ ਸਿੰਘ ਰੂਮੀ, ਪ੍ਰਧਾਨ ਹਰਮਿੰਦਰ ਸਿੰਘ ਚਕਰ, ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਪ੍ਰਧਾਨ ਤਰਲੋਚਨ ਸਿੰਘ ਹਠੂਰ, ਬਲਵਿੰਦਰ ਸਿੰਘ ਸੱਤੋਵਾਲ, ਬਿੱਲੂ ਖਾਂ, ਸਾਧੂ ਸਿੰਘ, ਚਰਨ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਦਰਬਾਰਾ ਸਿੰਘ, ਬਲਪ੍ਰੀਤ ਸਿੰਘ, ਸੁਖਦੇਵ ਸਿੰਘ, ਮਨਿੰਦਰ ਸਿੰਘ, ਬਲਵੰਤ ਸਿੰਘ (ਸਾਰੇ ਜੇ.ਈ.) ਚਰਨਜੀਤ ਸਿੰਘ ਮਨਜਿੰਦਰ ਸਿੰਘ ਤੋਂ ਇਲਾਵਾ ਰਾਏਕੋਟ ਦੀਆਂ ਚਾਰੇ ਸਬ ਡਵੀਜ਼ਨਾਂ ਰੂਮੀ, ਲੱਖਾ, ਬੱਸੀਆਂ ਅਤੇ ਰਾਏਕੋਟ ਦੇ ਭਾਰੀ ਗਿਣਤੀ ਵਿਚ ਮੁਲਾਜ਼ਮਾਂ ਨੇ ਭਾਗ ਲਿਆ | ਖ਼ਬਰ ਲਿਖੇ ਜਾਣ ਤੱਕ ਪਤਾ ਲੱਗਾ ਕਿ ਮੁਲਾਜ਼ਮ ਜਥੇਬੰਦੀ ਦੇ ਆਗੂ ਇਸ ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੂੰ ਮਿਲ ਕੇ ਦਰਖਾਸਤ ਦੇ ਕੇ ਆਏ ਹਨ ਅਤੇ ਐਕਸੀਅਨ ਰਾਏਕੋਟ ਪ੍ਰੀਤਮਹਿੰਦਰ ਸਿੰਘ ਨੇ ਵੱਖਰੇ ਤੌਰ 'ਤੇ ਇਸ ਮਾਮਲੇ ਵਿਚ ਦਰਖ਼ਾਸਤ ਦਿੱਤੀ ਹੈ | ਜਿਸ 'ਤੇ ਐੱਸ.ਐੱਸ.ਪੀ. ਨੇ ਤੁਰੰਤ ਇਸ ਨੂੰ ਡੀ.ਐੱਸ.ਪੀ. ਰਾਏਕੋਟ ਨੂੰ ਭੇਜ ਦਿੱਤੀ ਅਤੇ ਜਥੇਬੰਦੀ ਰਾਏਕੋਟ ਵੀ ਜਾ ਕੇ ਮਿਲੇ | ਆਗੂਆਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਆਪਸੀ ਰਾਜ਼ੀਨਾਮੇ ਲਈ ਕਿਹਾ ਗਿਆ, ਪਰ ਸਾਂਝੀ ਸੰਘਰਸ਼ ਕਮੇਟੀ ਨੇ ਉਕਤ ਸਰਪੰਚ ਖ਼ਿਲਾਫ਼ ਬਣਦੀ ਕਾਰਵਾਈ ਕਰਵਾਉਣ ਲਈ ਹੀ ਕਿਹਾ ਹੈ ਅਤੇ ਕਿਹਾ ਕਿ ਜਦ ਤੱਕ ਇਹ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਸੰਘਰਸ਼ ਜਾਰੀ ਰਹੇਗਾ |
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵਲੋਂ ਜਗਰਾਉਂ ਹਲਕੇ ਨੂੰ ਨਮੂਨੇ ਦਾ ਬਣਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ | ਸਰਕਾਰ ਬਣਦਿਆਂ ਹੀ ਵਿਧਾਇਕਾ ਵਲੋਂ ਹਲਕੇ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ-ਨਾਲ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਐੱਸ.ਆਈ. ਅਮਰਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਜਗਰਾਉਂ ਦੀ ਨਿਗਰਾਨੀ ਹੇਠ ਏ.ਐਸ.ਆਈ. ਮੇਜਰ ਸਿੰਘ ਨੂੰ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਰਬੰਸ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਪਿੰਡ ਕੋਠੇ ਖੰਜੂਰਾ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਗੈਰ-ਜ਼ਮਾਨਤੀ ਧਰਾਵਾਂ ਅਧੀਨ ਦਰਜ ਮੁਕੱਦਮੇ ਵਿਚ ਨਾਮਜ਼ਦ ਡੀ.ਐੱਸ.ਪੀ. ਤੇ ਹੋਰਾਂ ਦੀ ਗਿ੍ਫ਼ਤਾਰੀ ਲਈ ਅੱਜ 50ਵੇਂ ਦਿਨ ਵੀ ਜਗਰਾਉਂ ਸਿਟੀ ਥਾਣੇ ਅੱਗੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਪ੍ਰੈੱਸ ਨੂੰ ਜਾਰੀ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਪੰਜਾਬ ਫੀਡ ਮਿਲਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਇਕ ਮੀਟਿੰਗ ਕਰਕੇ ਡੇਅਰੀ ਕਿਸਾਨਾਂ ਦੇ ਹੱਕ 'ਚ ਅੱਗੇ ਆਉਂਦਿਆਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਲੋਂ ਸਰਕਾਰ ਪਾਸੋਂ ਦੁੱਧ ਦੇ ਭਾਅ 'ਚ ਵਾਧੇ ਦੀ ਕੀਤੀ ਜਾ ...
ਮਲੌਦ, 18 ਮਈ (ਸਹਾਰਨ ਮਾਜਰਾ)-ਜਦੋਂ ਇਨਸਾਨ ਕੁੱਝ ਕਰਨ ਲਈ ਮਿਥ ਲਵੇ ਅਤੇ ਹੌਸਲਾ ਬਣਾ ਲਵੇ ਤਾਂ ਦੁਨੀਆਂ ਦੀ ਸ਼ਾਇਦ ਹੀ ਕੋਈ ਮੰਜ਼ਿਲ ਹੋਵੇਗੀ, ਜਿਹੜੀ ਉਹ ਤੈਅ ਨਹੀਂ ਕਰ ਸਕਦਾ | ਮਲੌਦ ਦੀ ਬੁੱਕਲ ਵਿਚ ਵਸੇ ਨਗਰ ਰੋੜੀਆਂ ਦੀ ਪਤੀ-ਪਤਨੀ ਦੀ ਜੋੜੀ ਨੇ ਇਹ ਸਾਬਤ ਕਰ ਵਿਖਾਇਆ ...
ਹੰਬੜਾਂ, 18 ਮਈ (ਹਰਵਿੰਦਰ ਸਿੰਘ ਮੱਕੜ)-ਪੱਤਰਕਾਰ ਕੁਲਦੀਪ ਸਿੰਘ ਮਾਨ ਦੇ ਚਾਚਾ, ਪ੍ਰਵਾਸੀ ਭਾਰਤੀ ਮਨਦੀਪ ਸਿੰਘ ਮਾਨ ਦੇ ਸਤਿਕਾਰਯੋਗ ਪਿਤਾ ਅਤੇ ਸਾਬਕਾ ਏ.ਡੀ.ਸੀ. ਜਸਪਾਲ ਸਿੰਘ ਗਿੱਲ ਦੇ ਸਹੁਰਾ ਗੁਰਚਰਨ ਸਿੰਘ ਮਾਨ (76) ਦਾ ਦਿਹਾਂਤ ਹੋ ਗਿਆ | ਉਨ੍ਹਾਂ ਨਮਿਤ ਰਖਾਏ ...
ਜਗਰਾਉਂ, 18 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਕਾਉਂਕੇ ਰੋਡ ਜਗਰਾਉਂ ਵਿਖੇ ਉਨ੍ਹਾਂ ਤੋਂ ਵਰੋਸਾਏ ਤੇ ...
ਰਾਏਕੋਟ, 18 ਮਈ (ਸੁਸ਼ੀਲ)-ਨਜ਼ਦੀਕੀ ਪਿੰਡ ਸੀਲੋਆਣੀ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਮੁੱਖ ਅਧਿਆਪਕ ਮੈਡਮ ਨਿਰਪਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਇਕ ਸਾਦੇ ਸਮਾਗਮ ਦੌਰਾਨ ਪ੍ਰਵਾਸੀ ਪੰਜਾਬੀ ਬਲਦੇਵ ਸਿੰਘ ਸਿੱਧੂ (ਕੈਨੇਡਾ) ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ...
90ਰਾਏਕੋਟ, 18 ਮਈ (ਸੁਸ਼ੀਲ)-ਪਿੰਡ ਨੱਥੋਵਾਲ ਵਾਸੀਆਂ ਵਲੋਂ ਆਪਣੇ ਪੱਧਰ 'ਤੇ ਪਿੰਡ ਦੇ ਵਿਕਾਸ ਲਈ ਸ਼ੁਰੂ ਕੀਤੇ ਉਪਰਾਲਿਆਂ ਨੂੰ ਇਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਪਿੰਡ ਦੇ ਪ੍ਰਵਾਸੀ ਭਾਰਤੀ ਪਰਿਵਾਰ ਮਨਪ੍ਰੀਤ ਸਿੰਘ ਬੁੱਟਰ (ਦਿਆਲਾ ਕੈਲਗਿਰੀ) ਤੇ ਜਗਪ੍ਰੀਤ ...
ਜਗਰਾਉਂ, 18 ਮਈ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੀਆਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਲੜੀ ਅਧੀਨ ਲੰਮੇਂ ਸਮੇਂ ਤੋਂ ਪਾਣੀ ਦੀ ਸਮੱਸਿਆਂ ਨਾਲ ਜੂਝ ...
ਭੂੰਦੜੀ, 18 ਮਈ (ਕੁਲਦੀਪ ਸਿੰਘ ਮਾਨ)-ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਖ਼ਾਲਸਾ ਸਾਜਨਾ ਦਿਵਸ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਦੋ ਰੋਜ਼ਾ ...
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਸਿਖਲਾਈ ਦਿੱਤੀ ਗਈ | ਸਿਖਲਾਈ ...
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਰੁਜ਼ਗਾਰ ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਕੈਰੀਅਰ ਕੌਂਸਲਿੰਗ ਵਰਕਸ਼ਾਪ ਕਰਵਾਈ ਗਈ, ਜਿਸ 'ਚ ਕੈਰੀਅਰ ਕੌਂਸਲਿੰਗ ਮਾਹਿਰ ਡਾ. ਨਿਧੀ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਐਗਜ਼ੀਕਿਊਟਿਵ ਮੈਂਬਰਾਂ ਦੀ ਇਕ ਮੀਟਿੰਗ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਕਾਰ ਵਲੋਂ ਹਾੜੀ ਦੀ ਫ਼ਸਲ ਦੀ ਖ਼ਰੀਦ ਦੇ ਕੀਤੇ ਗਏ ਵਧੀਆ ਪ੍ਰਬੰਧਾਂ ਲਈ ...
ਰਾਏਕੋਟ, 18 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਆਸ-ਪਾਸ ਪੈਂਦੇ ਰਜਵਾਹਿਆਂ 'ਚ ਕਾਫ਼ੀ ਸਮੇਂ ਤੋਂ ਨਹਿਰੀ ਵਿਭਾਗ ਵਲੋਂ ਨਹਿਰੀ ਪਾਣੀ ਨਾ ਛੱਡੇ ਜਾਣ ਕਾਰਨ ਕਿਸਾਨਾਂ ਵਿਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਰਾਏਕੋਟ ਤੇ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਦਿੱਤੇ ਸੱਦੇ ਨੂੰ ਅਮਲ 'ਚ ਲਿਆਉਣ ਲਈ ਕਈ ਪੰਚਾਇਤਾਂ ਵੀ ਕੰਮ ਕਰਨ ਲੱਗੀਆਂ | ਇਸ ਕੰਮ ਲਈ ਪਿੰਡ ਅਮਰਗੜ੍ਹ ਕਲੇਰ ਦੇ ਸਰਪੰਚ ਬਲਦੇਵ ਸਿੰਘ ਵਲੋਂ ...
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਅਤੇ ਲੋਕ ਹਿੱਤਾਂ ਲਈ ਥੋੜੇ ਸਮੇਂ ਦੌਰਾਨ ਲਏ ਵੱਡੇ ਫ਼ੈਸਲੇ ਸ਼ਲਾਘਾਯੋਗ ਹਨ, ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ...
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ 'ਤੇ ਕੋਈ ਵੀ ਨਵਾਂ ਟੈਕਸ ਨਾ ਲਗਾਉਣ ਦੀ ਤਜਵੀਜ਼ ਜਿੱਥੇ ਸ਼ਲਾਘਾਯੋਗ ਹੈ, ਉੱਥੇ ਪੰਚਾਇਤੀ ਕੰਮਾਂ 'ਤੇ ਲਗਾਈ ਰੋਕ 'ਚੋਂ ਹਉਮੈ ਅਤੇ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਆਰ.ਕੇ. ਸਕੂਲ ਜਗਰਾਉਂ ਦੇ ਪੁਰਾਣੇ ਵਿਦਿਆਰਥੀ ਵਿਨੋਦ ਗੋਇਲ ਨੇ ਨਵੇਂ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਂਦਿਆਂ ਆਪਣੇ ਸਕੂਲ ਦੇ 80 ਵਿਦਿਆਰਥੀਆਂ ਨੂੰ ਵਰਦੀਆਂ ਵਾਲੀਆਂ ਕਮੀਜ਼ਾਂ ਭੇਟ ਕੀਤੀਆਂ | ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ...
ਹੰਬੜਾਂ, 18 ਮਈ (ਮੇਜਰ ਹੰਬੜਾਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਸਰਕਾਰੀ ਸਕੂਲਾਂ ਦੀ ਚੜ੍ਹਤ ਰਹੀ ਹੈ, ਜਿਸ ਦੀ ਮਿਸਾਲ ਸਰਕਾਰੀ ਪ੍ਰਾਇਮਰੀ ਸਕੂਲ ਘਮਣੇਵਾਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਵਲੋਂ ਬਲਾਕ ਸਿੱਧਵਾਂ ਬੇਟ-2 ਅਧੀਨ ...
ਜਗਰਾਉਂ, 18 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਸਬੰਧੀ ਗੁਰਦੁਆਰਾ ਭਹੋਈ ਸਾਹਿਬ, ਅਗਵਾੜ ਲੋਪੋ, ਕਾਉਂਕੇ ਰੋਡ, ਜਗਰਾਉਂ ਵਿਖੇ 5 ਰੋਜ਼ਾ ਸਮਾਗਮ 21 ਮਈ ਤੋਂ 25 ਮਈ ਤੱਕ ਉਨ੍ਹਾਂ ਤੋਂ ਵਰੋਸਾਇ ਤੇ ...
ਜਗਰਾਉਂ, 18 ਮਈ (ਹਰਵਿੰਦਰ ਸਿੰਘ ਖ਼ਾਲਸਾ)-ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਵਲੋਂ ਸ੍ਰੀ ਹਜੂਰ ਸਾਹਿਬ ਲਈ ਭੇਜੀ ਜਾਂਦੀ ਕਣਕ ਦੀ ਲੜੀ ਨੂੰ ਜਾਰੀ ਰੱਖਦਿਆਂ ਅੱਜ ਲੰਗਰ ਹਾਲ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਲਈ ਇਕ ਟਰਾਲਾ ਕਣਕ ਦਾ ਭੇਜਿਆ ਗਿਆ | ਇਹ ਟਰਾਲਾ ...
ਹਠੂਰ, 18 ਮਈ (ਜਸਵਿੰਦਰ ਸਿੰਘ ਛਿੰਦਾ)-ਆਈਡੀਅਲ ਕਾਨਵੈਂਟ ਸਕੂਲ ਹਠੂਰ ਦਾ ਪੰਜਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਸਬੰਧ ਵਿਚ ਪਿ੍ੰ. ਅਜੇਪਾਲ ਸਿੰਘ ਹਠੂਰ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ 92 ਪ੍ਰਤੀਸ਼ਤ, ਖੁਸ਼ੀ ਜੈਨ ਨੇ 91 ਪ੍ਰਤੀਸ਼ਤ ਅਤੇ ਮਨਿੰਦਰ ਸਿੰਘ ...
ਜਗਰਾਉਂ, 18 ਮਈ (ਜੋਗਿੰਦਰ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਯੋਗ ਅਗਵਾਈ ਅਧੀਨ ਪੋਸਟ ਗਰੈਜੂਏਟ ਕੰਪਿਊਟਰ ਵਿਭਾਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX