ਬਟਾਲਾ, 18 ਮਈ (ਕਾਹਲੋਂ)- ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਵਿਭਾਗ ਨੇ ਵਿਦਿਆਰਥੀਆਂ ਨੂੰ ਫਾਈਨਲ ਪੇਪਰਾਂ ਤੋਂ ਪਹਿਲਾਂ ਹੀ ਮਲਟੀਨੈਸ਼ਨਲ ਕੰਪਨੀ ਵਿਚ ਨÏਕਰੀ 'ਤੇ ਨਿਯੁਕਤ ਕਰਵਾ ਕੇ ਫਿਰ ਕੀਰਤੀਮਾਨ ਸਥਾਪਤ ਕੀਤਾ ਹੈ | ਇਸ ਸੰਬੰਧੀ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿ੍ੰਸੀਪਲ ਅਜੇ ਕੁਮਾਰ ਅਰੋੜਾ ਦੀ ਅਗਵਾਈ ਵਿਚ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਜਸਬੀਰ ਸਿੰਘ ਅਤੇ ਸਾਹਿਬ ਸਿੰਘ ਦੇ ਯਤਨਾਂ ਨਾਲ ਸੈਨਟਮ ਇਲੈਕਟ੍ਰਾਨਿਕ ਲਿਮਟਿਡ ਕੰਪਨੀ ਬੰਗਲÏਰ ਵਿਚ ਕਾਲਜ ਦੇ ਈ.ਸੀ.ਈ. ਦੇ 10 ਵਿਦਿਆਰਥੀਆਂ ਦੀ 1.90 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਚੋਣ ਕਰਵਾ ਲਈ ਗਈ ਹੈ | ਅੱਜ ਕਾਲਜ ਵਿਖੇ ਚੁਣੇ ਗਏ 6 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕਰਦਿਆਂ ਪਿ੍ੰਸੀਪਲ ਅਜੇ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨÏਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਵੱਡੀ ਪੱਧਰ 'ਤੇ ਯਤਨਾਂ ਸਦਕਾ ਸਰਕਾਰੀ, ਅਰਧ ਸਰਕਾਰੀ ਅਦਾਰਿਆਂ, ਵਿਭਾਗਾਂ, ਨੈਸ਼ਨਲ-ਮਲਟੀਨੈਸ਼ਨਲ ਕੰਪਨੀਆਂ ਵਿਚ ਵੱਡੇ-ਵੱਡੇ ਪੈਕੇਜਾਂ 'ਤੇ ਨÏਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਸੰਧੂ, ਸ਼ਿਵਰਾਜਨ ਪੁਰੀ, ਜਸਬੀਰ ਸਿੰਘ, ਸਾਹਿਬ ਸਿੰਘ, ਜਗਦੀਪ ਸਿੰਘ, ਰਾਜਿੰਦਰ ਕੁਮਾਰ, ਤੇਜਪ੍ਰਤਾਪ ਸਿੰਘ ਕਾਹਲੋਂ ਆਦਿ ਨੇ ਕਿਹਾ ਕਿ ਪਿਛਲੇ ਵਰ੍ਹੇ ਈ.ਸੀ.ਈ. ਵਿਭਾਗ ਵਿਚ ਫਾਈਨਲ ਕਲਾਸ ਦੇ ਆਖ਼ਰੀ ਪੇਪਰ ਦੇਣ ਉਪਰੰਤ ਸਾਰੇ ਦੇ ਸਾਰੇ ਵਿਦਿਆਰਥੀਆਂ ਦੀ ਨਿਯੁਕਤੀ ਹੋਈ ਸੀ ਜਿਸ ਕਰ ਕੇ ਕਾਲਜ 'ਚ ਚੱਲ ਰਹੀ ਦਾਖਲਾ ਪ੍ਰਕਿਰਿਆ ਵਿਚ ਵੱਡੀ ਤਾਦਾਦ ਵਿਚ ਵਿਦਿਆਰਥੀ ਪਹੁੰਚ ਰਹੇ ਹਨ |
ਗੁਰਦਾਸਪੁਰ/ਪਠਾਨਕੋਟ, 18 ਮਈ (ਗੁਰਪ੍ਰਤਾਪ ਸਿੰਘ)- ਪਠਾਨਕੋਟ ਦੀ ਤਹਿਸੀਲ ਧਾਰਕਲਾਂ ਵਿਚ ਵਾਤਾਵਰਨ ਦੀ ਰੱਖਿਆ ਲਈ ਧਾਰਾ 4 ਲਾਗੂ ਕੀਤੀ ਹੋਈ ਹੈ | ਇਸ ਦਾ ਅਰਥ ਇਹ ਹੈ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਬਿਨਾਂ ਵਿਭਾਗਾਂ ਦੀ ਇਜ਼ਾਜਤ ਤੋਂ ਦਰੱਖਤ ਨਹੀਂ ਵੱਢ ਸਕਦਾ | ...
ਬਟਾਲਾ, 18 ਮਈ (ਕਾਹਲੋਂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਵਲੋਂ ਗੁਰੂ ਨਾਨਕ ਕਾਲਜ ਬਟਾਲਾ ਨੂੰ 97 ਲੱਖ 26 ਹਜ਼ਾਰ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਦਿੱਤੀ ਗਈ | ਕਾਲਜ ਦੇ ਪਿ੍ੰਸੀਪਲ ਸ: ...
ਧਾਰੀਵਾਲ, 18 ਮਈ (ਸਵਰਨ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅੰਮਿ੍ਤਸਰ ਦੇ ਨੁਮਾਇੰਦਿਆਂ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਧਾਰੀਵਾਲ ਨਜ਼ਦੀਕੀ ਪਿੰਡ ਸੁਜਾਨਪੁਰ ਪਹੁੰਚ ਕੇ ਸਿੱਖ ਰਹਿਤ ਮੁਰਿਯਾਦਾ ਦੀ ਉਲੰਘਣਾ ਤਹਿਤ ...
ਧਾਰੀਵਾਲ, 18 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਪੂਰਾਣਾ ਬੱਸ ਅੱਡਾ ਮੁੱਖ ਮਾਰਗ 'ਤੇ ਸਥਿਤ ਦੁਰਗਾ ਜਿਊਲਰਜ਼ ਦੀ ਦੁਕਾਨ 'ਤੇ ਲੁੱਟ ਕਰਨ ਦੀ ਨੀਯਤ ਨਾਲ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਫੁਰਤੀ ਮਾਰਦੇ ਹੋਏ ਫੜ ਕੇ ਪੁਲਿਸ ਹਵਾਲੇ ਕੀਤਾ | ਇਸ ਸਬੰਧੀ ਸੁਨਿਆਰਾ ਅਮਿਤ ...
ਡੇਰਾ ਬਾਬਾ ਨਾਨਕ, 18 ਮਈ (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ)- ਦਰਿਆ ਰਾਵੀ ਤੋਂ ਪਾਰ ਪੈਂਦੀ ਪੰਜਾਬ ਪ੍ਰਦੇਸ਼ ਦੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਦਖ਼ਲ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਆਪਣਾ ਫੈਸਲਾ ਮੁਲਤਵੀ ...
ਨੌਸ਼ਹਿਰਾ ਮੱਝਾ ਸਿੰਘ, 18 ਮਈ (ਤਰਸੇਮ ਸਿੰਘ ਤਰਾਨਾ)- ਬੀਤੇ ਪੰਜ ਦਿਨ ਪਹਿਲਾਂ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਾਲ ਜੁੜਵੇਂ ਪਿੰਡ ਡੁਡੀਪੁਰ ਤੋਂ ਸਵੇਰੇ ਪੰਜ ਸਾਲਾ ਬੱਚੇ ਸ਼ੁਭਪ੍ਰੀਤ ਨੂੰ 2 ਅਣਪਛਾਤੇ ਮੋਟਰਸਾਈਕਲ ਚਾਲਕਾਂ ਵਲੋਂ ਜਬਰੀ ਅਗਵਾ ਕਰਕੇ ਲੈਣ ਜਾਣ ਦੀ ...
ਧਾਰੀਵਾਲ, 18 ਮਈ (ਜੇਮਸ ਨਾਹਰ)- ਸਥਾਨਕ ਧਾਰੀਵਾਲ ਵਿਚੋਂ ਦੀ ਗੁਜਰਦੀ ਅੱਪਰਬਾਰੀ ਦੁਆਬ ਨਹਿਰ ਵਿਚੋਂ ਪੁਰਾਣਾ ਧਾਰੀਵਾਲ ਤੋਂ ਨਿਕਲਦਾ ਰਜਬਾਹਾ ਜੋ ਮਾਡਲ ਟਾਊਨ, ਨਵੀਂ ਆਬਾਦੀ ਤੇ ਮੂਲਿਆਂਵਾਲ ਰਾਹੀਂ ਹੋ ਕੇ ਦੂਰ ਤੱਕ ਪਿੰਡਾਂ ਨੂੰ ਜਾਂਦਾ ਹੈ, ਵਿਚ ਸਾਫ਼ ਸਫਾਈ ਦਾ ...
ਗੁਰਦਾਸਪੁਰ, 18 ਮਈ (ਗੁਰਪ੍ਰਤਾਪ ਸਿੰਘ/ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਗੁਰਦਾਸਪੁਰ ਪੁਲਿਸ ਨੰੂ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਵਲੋਂ 100 ਗ੍ਰਾਮ ਹੈਰੋਇਨ ਨਾਲ ਇਕ ਔਰਤ ਸਮੇਤ ਤਿੰਨ ਲੋਕਾਂ ਨੰੂ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਮੁਖਬਰ ...
ਬਟਾਲਾ, 18 ਮਈ (ਕਾਹਲੋਂ)- ਸ੍ਰੀਮਤੀ ਸੁਮਨ ਬਾਲਾ ਮੁੱਖ ਅਧਿਆਪਕਾ ਐਸ.ਐਸ. ਬਾਜਵਾ ਸਕੂਲ ਨੇ ਪਿ੍ੰਸੀਪਲ ਸ਼ਾਲਿਨੀ ਸ਼ਰਮਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਤੇ ਮੈਂਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਜੀਵਨ ਸੰਘਰਸ਼ 2022 ਸਰਵੋਤਮ ਐਵਾਰਡ ਪ੍ਰਾਪਤ ਕੀਤਾ | ਐਵਾਰਡ ...
ਵਡਾਲਾ ਬਾਂਗਰ, 18 ਮਈ (ਭੁੰਬਲੀ)- ਸਮੂਹ ਗ੍ਰਾਮ ਪੰਚਾਇਤ ਪਿੰਡ ਬਜ਼ੁਰਗਵਾਲ ਵਲੋਂ ਪਿੰਡ ਦੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਵਿਚ 32 ਦੇ ਕਰੀਬ ਟੀਮਾਂ ਨੇ ਭਾਗ ਲਿਆ | ਚਾਰ ਦਿਨ ਚੱਲੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ ...
ਕਾਦੀਆਂ, 18 ਮਈ (ਯਾਦਵਿੰਦਰ ਸਿੰਘ)- ਬੀਤੀ ਦੇਰ ਰਾਤ ਕਾਦੀਆਂ ਠੀਕਰੀਵਾਲ ਰੋਡ ਨਜ਼ਦੀਕ ਬੁੱਟਰ ਰੋਡ ਦੇ ਕੋਲ ਕੁਲਫ਼ੀਆਂ ਵੇਚਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੂੰ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਦਾਤਰ ਦਿਖਾ ਕੇ ਉਸ ਕੋਲੋਂ ਪੈਸੇ ਅਤੇ ਮੋਬਾਇਲ ਖੋਹ ਲਿਆ | ...
ਪੁਰਾਣਾ ਸ਼ਾਲਾ, 18 ਮਈ (ਅਸ਼ੋਕ ਸ਼ਰਮਾ)- ਸਾਹੋਵਾਲ ਅੰਦਰ ਪੈਂਦੇ ਮੁੱਢਲਾ ਸਿਹਤ ਕੇਂਦਰ ਰਣਜੀਤ ਬਾਗ਼ ਵਲੋਂ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿੰਨੀ ਪੀ.ਐੱਚ.ਸੀ. ਬੱਬੇਹਾਲੀ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ | ...
ਗੁਰਦਾਸਪੁਰ, 18 ਮਈ (ਆਰਿਫ਼)- ਪਟਿਆਲਾ ਤੋਂ ਬਦਲ ਕੇ ਬਾਰਡਰ ਜ਼ੋਨ ਅੰਮਿ੍ਤਸਰ ਵਿਚ ਆਏ ਮੁੱਖ ਇੰਜੀਨੀਅਰ ਬਾਲ ਕਿਸ਼ਨ ਨੰੂ ਅੱਜ ਟੀ.ਐਸ.ਯੂ. ਬਾਰਡਰ ਜ਼ੋਨ ਦਾ ਵਫਦ ਰਮੇਸ਼ ਸ਼ਰਮਾ ਸਕੱਤਰ ਪੰਜਾਬ ਤੇ ਇੰਜੀ: ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਮਿਲਿਆ | ਮੁੱਖ ਇੰਜੀਨੀਅਰ ਨੰੂ ...
ਗੁਰਦਾਸਪੁਰ, 18 ਮਈ (ਆਰਿਫ਼)-ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਗੁਰਦਾਸਪੁਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਘਰੇਲੂ ਗੈਸ ਦੀ ਦੁਰਵਰਤੋਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਸਬੰਧ ਵਿਚ ਜ਼ਿਲ੍ਹੇ ਵਿਚ ਮੌਜੂਦ ਸਮੂਹ ਹੋਟਲ, ਰੈਸਟੋਰੈਂਟਾਂ ਅਤੇ ...
ਹਰਚੋਵਾਲ, 18 ਮਈ (ਢਿੱਲੋਂ/ਭਾਮ)- ਪੰਜਾਬ ਸਰਕਾਰ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਨਿਵੇਕਲੇ ਪ੍ਰੋਗਰਾਮ ਲੋਕ ਮਿਲਣੀ ਦਾ ਸਵਾਗਤ ਕਰਦਿਆਂ ਅੰਗਹੀਣ ਅਤੇ ਬਲਾਈਾਡ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਜੀਤ ਸਿੰਘ ...
ਨੌਸ਼ਹਿਰਾ ਮੱਝਾ ਸਿੰਘ, 18 ਮਈ (ਤਰਸੇਮ ਸਿੰਘ ਤਰਾਨਾ)-ਸਥਾਨਕ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਦ ਉਨਤਮ ਹੋ ਕੇ ਆਏ ਕਾਨੂੰਗੋ ਜਰਨੈਲ ਸਿੰਘ ਨੇ ਡੇਅਰੀਵਾਲ ਕਾਨੂੰਗੋ ਹਲਕੇ ਦਾ ਮਾਲ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ 'ਚ ਕੰਮ ਕਾਜ ਸੰਭਾਲਿਆ | ਇਸ ਮੌਕੇ ...
ਕਲਾਨੌਰ, 18 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸ: ਬਲਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਕਲਾਨੌਰ ਵਿਖੇ ਹੋਈ | ਮੀਟਿੰਗ 'ਚ ਆਗਾਮੀ ਲੋਕ ਸਭਾ ਦੀਆਂ ਚੋਣਾਂ 'ਚ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰ ਚਰਚਾ ਕੀਤੀ ਗਈ | ਗੱਲਬਾਤ ...
ਨਿੱਕੇ ਘੁੰਮਣ, 18 ਮਈ (ਸਤਬੀਰ ਸਿੰਘ ਘੁੰਮਣ)- ਸ਼ਹੀਦ ਬਾਬਾ ਦੀਪ ਸਿੰਘ ਯੂਥ ਕਲੱਬ ਪਿੰਡ ਚੌਧਰਪੁਰ ਵਲੋਂ ਧੰਨ-ਧੰਨ ਬਾਬਾ ਦੀਪ ਸਿੰਘ ਯਾਦਗਾਰੀ ਸਾਲਾਨਾ ਚੌਥਾ ਇਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ...
ਘੁਮਾਣ, 18 ਮਈ (ਬੰਮਰਾਹ)-ਸਰਕਾਰੀ ਹਸਪਤਾਲ ਘੁਮਾਣ ਵਿਖੇ ਡਾਕਟਰ ਦੇ ਵਿਵਹਾਰ ਨੂੰ ਲੈ ਕੇ ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਦੇ ਯੂਥ ਪ੍ਰਧਾਨ ਰਣਜੀਤ ਸਿੰਘ ਦਕੋਹਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਡਾ. ਹਰਪ੍ਰੀਤ ਸਿੰਘ ਘੁਘਾਣ ਖਿਲਾਫ਼ ਜੰਮ ਕੇ ...
ਸੁਜਾਨਪੁਰ, 18 ਮਈ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲਗਦੇ ਪਿੰਡ ਪੰਜੋੜ ਵਿਖੇ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਮਾਂ ਨਾਲ ਗ਼ਲਤ ਸੰਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਸੁਜਾਨਪੁਰ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ...
ਘੁਮਾਣ, 18 ਮਈ (ਬੰਮਰਾਹ)- ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਚ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ 25 ਵਿਦਿਆਰਥੀਆਂ ਨੇ ਜਪੁਜੀ ਸਾਹਿਬ ...
ਕੋਟਲੀ ਸੂਰਤ ਮੱਲੀ, 18 ਮਈ (ਕੁਲਦੀਪ ਸਿੰਘ ਨਾਗਰਾ)- ਬਿਜਲੀ ਚੋਰੀ ਰੋਕਣ ਤੇ ਘਰਾਂ ਦੇ ਲੋਡ ਨਿਯਮਤ ਕਰਨ ਲਈ ਬਿਜਲੀ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ ਤੇ ਬਿਜਲੀ ਚੋਰੀ ਦੇ ਜੁਰਮਾਨੇ ਤੋਂ ਡਰਦੇ ਲੋਕਾਂ ਨੇ ਆਪਣੇ ਘਰਾਂ ਦੇ ...
ਕਲਾਨੌਰ, 18 ਮਈ (ਪੁਰੇਵਾਲ)-ਸਥਾਨਕ ਕਸਬੇ 'ਚੋਂ ਗੁਜਰਦੇ ਕੌਮੀਂ ਸਾਹ ਮਾਰਗ 354 ਦੇ ਡਿਵਾਈਡਰ 'ਤੇ ਵਿਭਾਗ ਵਲੋਂ ਲਗਾਏ ਗਏ ਸਜਾਵਟੀ ਬੂਟੇ ਕੜਾਕੇ ਦੀ ਗਰਮੀ ਕਾਰਨ ਸੁੱਕ ਰਹੇ ਹਨ ਤੇ ਖਰਾਬ ਹੋ ਰਹੇ ਹਨ | ਭਾਰਤ ਵਿਕਾਸ ਪ੍ਰੀਸ਼ਦ ਦੇ ਆਗੂ ਵਰਿੰਦਰ ਕੁਮਾਰ ਮੈਣੀ ਨੇ ਦੱਸਿਆ ਕਿ ...
ਬਟਾਲਾ, 18 ਮਈ (ਕਾਹਲੋਂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ਇਲਾਕੇ ਦੀ ਨਾਮਵਰ ਤੇ ਸਿਰਮੌਰ ਸੰਸਥਾ ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਬਟਾਲਾ ਦੇ ...
ਗੁਰਦਾਸਪੁਰ, 18 ਮਈ (ਆਰਿਫ਼)-ਸਥਾਨਕ ਗੁਰਦਾਸਪੁਰ ਦੇ ਕਾਹਨੰੂਵਾਨ ਚੌਕ ਸਥਿਤ ਆਈਲੈਟਸ, ਪੀ.ਟੀ.ਈ. ਤੇ ਇੰਮੀਗ੍ਰੇਸ਼ਨ ਦੀ ਸਭ ਤੋਂ ਭਰੋਸੇਮੰਦ ਮੰਨੀ ਜਾਂਦੀ ਸੰਸਥਾ ਵਲੋਂ 2021 ਜੋ ਕਿ ਕੋਰੋਨਾ ਹੋਣ ਦੇ ਕਰਕੇ ਆਪਣੀਆਂ ਸੇਵਾਵਾਂ ਕੁਝ ਸਮੇਂ ਵਾਸਤੇ ਆਨਲਾਈਨ ਹੋਣ ਦੇ ਬਾਵਜੂਦ ...
ਕਾਲਾ ਅਫਗਾਨਾ, 18 ਮਈ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਆਪ ਆਗੂ ਬਲਬੀਰ ਸਿੰਘ ਪਨੂੰ ਤੋਂ ਵੱਖ ਹੋਏ ਧੜੇ 'ਚੋਂ ਜ਼ਿਲ੍ਹਾ ਇੰਚਾਰਜ ਪ੍ਰੀਤਮ ਸਿੰਘ ਬੱਬੂ ਫਤਹਿਗੜ੍ਹ ਚੂੜੀਆਂ ਅਤੇ ਹਲਕਾ ਯੂਥ ਆਗੂ ਦਲਜੀਤ ਸਿੰਘ ਲੱਕੀ ਦਬੁਰਜੀ ਵਲੋਂ ...
ਪੁਰਾਣਾ ਸ਼ਾਲਾ, 18 ਮਈ (ਗੁਰਵਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਪਾਹੜਾ ਪਿੰਡ ਦੇ ਵਸਨੀਕ ਪੀੜਤ ਕਿਸਾਨ ਰਘਬੀਰ ਸਿੰਘ ਦੀ ਜ਼ਮੀਨ ਦੀ ਕੁਰਕੀ ਦਾ ਮੁੱਦਾ ਉਸ ਵੇਲੇ ਮੁੜ ਤੋਂ ਗਰਮਾ ਗਿਆ | ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਬੀਬੀ ਸੁੰਦਰੀ ...
ਗੁਰਦਾਸਪੁਰ, 18 ਮਈ (ਆਰਿਫ਼)-ਸਥਾਨਕ ਗੁਰਦਾਸਪੁਰ ਦੇ ਕਾਹਨੰੂਵਾਨ ਚੌਕ ਸਥਿਤ ਆਈਲੈਟਸ, ਪੀ.ਟੀ.ਈ. ਤੇ ਇੰਮੀਗ੍ਰੇਸ਼ਨ ਦੀ ਸਭ ਤੋਂ ਭਰੋਸੇਮੰਦ ਮੰਨੀ ਜਾਂਦੀ ਸੰਸਥਾ ਵਲੋਂ 2021 ਜੋ ਕਿ ਕੋਰੋਨਾ ਹੋਣ ਦੇ ਕਰਕੇ ਆਪਣੀਆਂ ਸੇਵਾਵਾਂ ਕੁਝ ਸਮੇਂ ਵਾਸਤੇ ਆਨਲਾਈਨ ਹੋਣ ਦੇ ਬਾਵਜੂਦ ...
ਬਟਾਲਾ, 18 ਮਈ (ਹਰਦੇਵ ਸਿੰਘ ਸੰਧੂ)-ਐਸ.ਪੀ. ਹੈੱਡਕਵਾਟਰ ਬਟਾਲਾ ਗੁਰਪ੍ਰੀਤ ਸਿੰਘ ਨੇ ਅੱਜ ਇਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 30 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਬਾਰੇ ਕੰਵਲਜੀਤ ਸਿੰਘ ਰੱਬ ਨੇ ਦੱਸਿਆ ਕਿ ਪੰਜਾਬ ਪੁਲਿਸ 'ਚ ਬਤੌਰ ਸਿਪਾਹੀ ਸੇਵਾ ਕਰਦੇ ਮਨਜੋਤ ...
ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਅਧੀਨ ਆਉਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਨਜਾਇਜ਼ ਸ਼ਰਾਬ ਪਿਲਾਉਣ ਤੇ ਦੇਹ ਵਪਾਰ ਹੋਣ ਦੀਆਂ ਖਬਰਾਂ ਅੱਜ ਕੱਲ੍ਹ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ...
ਕਲਾਨੌਰ, 18 ਮਈ (ਪੁਰੇਵਾਲ)- ਬਲਾਕ ਦੇ ਸਰਹੱਦੀ ਪਿੰਡ ਮਾਨੇਪੁਰ 'ਚ ਸਰਪੰਚ ਗੁਰਮੀਤ ਸਿੰਘ ਵਲੋਂ ਪੰਜਾਬ ਸਰਕਾਰ ਰਾਹੀਂ ਮਿਲੀ ਗ੍ਰਾਂਟ ਤੇ ਪੰਚਾਇਤੀ ਫੰਡ ਨਾਲ ਪਿੰਡ 'ਚ ਛੋਟੇ ਬੱਚਿਆਂ ਦੀ ਸਹੂਲਤ ਲਈ ਤਿਆਰ ਕਰਵਾਈ ਗਈ ਆਂਗਣਵਾੜੀ ਦੀ ਇਮਾਰਤ ਵਿਭਾਗ ਦੇ ਸਪੁਰਦ ਕੀਤੀ ਗਈ | ...
ਤਿੱਬੜ, 18 ਮਈ (ਭੁਪਿੰਦਰ ਸਿੰਘ ਬੋਪਾਰਾਏ)- ਥਾਣਾ ਤਿੱਬੜ ਦੇ ਪਿੰਡ ਪਾਹੜਾ ਵਿਚ ਅਦਾਲਤ ਵਲੋਂ ਭਗੌੜੇ ਵਿਅਕਤੀ ਨੰੂ ਗਿ੍ਫ਼ਤਾਰ ਕਰਨ ਗਈ ਪੁਲਿਸ ਪਾਰਟੀ 'ਤੇ ਹੀ ਹਮਲਾ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਮਿਤੀ 24-07-2018 ਨੰੂ ਗੁਰਵਿੰਦਰ ਸਿੰਘ ਪੁੱਤਰ ...
ਧਾਰੀਵਾਲ, 18 ਮਈ (ਜੇਮਸ ਨਾਹਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕ ਵਿਸ਼ੇਸ਼ ਸਮਾਗਮ ਨਜ਼ਦੀਕ ਪੈਂਦੇ ਪਿੰਡ ਕਲਿਆਣਪੁਰ ਵਿਖੇ ਪਰਮਜੀਤ ਸਿੰਘ ਢਿੱਲੋਂ ਤੇ ਪਿੰਡ ਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ | ਸਮਾਗਮ ਵਿਚ ਅਕਾਲੀ ਦਲ ਦੇ ...
ਬਟਾਲਾ, 18 ਮਈ (ਕਾਹਲੋਂ)-ਬੀਤੇ ਦਿਨੀਂ ਪਠਾਨਕੋਟ ਦੇ ਨੀਲਕੰਠ ਖੇਡ ਕੰਪਲੈਕਯ ਵਿਚ ਕਰਾਟੇ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਇਸ ਪ੍ਰਤੀਯੋਗਤਾ ਵਿਚ ਬਹੁਤ ਹੀ ਜ਼ੋਰਦਾਰ ਮੁਕਾਬਲਾ ਹੋਇਆ | ਬਟਾਲਾ ਦੇ ਡੀ.ਆਰ. ਹੈਰੀਟੇਜ ...
ਊਧਨਵਾਲ, 18 ਮਈ (ਪਰਗਟ ਸਿੰਘ)-ਸਰਕਾਰੀ ਮਿਡਲ ਸਕੂਲ ਭਰਥ ਦੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਵਿਦਿਆਥੀਆਂ ਨੂੰ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਕਰਮਚਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਪਣੇ ਘਰਾਂ ਵਿਚ ਪਏ ਕਬਾੜ, ...
ਘੁਮਾਣ, 18 ਮਈ (ਬੰਮਰਾਹ)-ਆਲ ਇੰਡੀਆ ਟਾਂਕਸ਼ੱਤਰੀ ਸਭਾ ਦੀ ਅਹਿਮ ਮੀਟਿੰਗ ਗੁਰਦੁਆਰਾ ਪਰਮ ਗਿਆਨੀ ਭਗਤ ਨਾਮਦੇਵ ਕਿਸ਼ਨਪੁਰਾ ਰੋਡ ਸੰਗਰੂਰ ਵਿਖੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਨਵੀਂ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਨਰਿੰਦਰ ਸਿੰਘ ਬੇਦੀ ਤੇ ਜੋਗਾ ਸਿੰਘ ...
ਧਾਰੀਵਾਲ, 18 ਮਈ (ਰਮੇਸ਼ ਨੰਦਾ, ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਦੇ ਕਵੀਸ਼ਰੀ, ਸ਼ਬਦ ਗਾਇਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਸਕੂਲ ਪ੍ਰਬੰਧਕ ਅਮਰਜੀਤ ਸਿੰਘ ਚਾਹਲ ਅਤੇ ...
ਦੋਰਾਂਗਲਾ, 18 ਮਈ (ਚੱਕਰਾਜਾ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਰਣਧੀਰ ਸ਼ਰਮਾ ਤੇ ਸੰਜੀਵ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਸਥਾਰ ਅਫ਼ਸਰ ਮਨਜੀਤ ਕੌਰ ਅਤੇ ਖੇਤੀਬਾੜੀ ਉਪ ਨਿਰੀਖਕ ਹਿਤੇਸ਼ ਵਲੋਂ ਸਰਕਲ ਕਾਲਾ ਨੰਗਲ ਅਧੀਨ ...
ਘੁਮਾਣ, 18 ਮਈ (ਬੰਮਰਾਹ)-ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਵਲੋਂ 25ਵਾਂ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |¢ਇਸ ਸੰਬੰਧੀ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ, ਬਲਦੇਵ ਸਿੰਘ ਬਰਿਆਰ, ...
ਘੱਲੂਘਾਰਾ ਸਾਹਿਬ, 18 ਮਈ (ਮਿਨਹਾਸ)-ਐਡਵੋਕੇਟ ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਕਾਦੀਆਂ ਆਪਣੇ ਸਾਥੀਆਂ ਨਾਲ ਸ਼ਹੀਦੀ ਦਿਹਾੜੇ ਮÏਕੇ ਗੁ: ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ | ਇਸ ਦÏਰਾਨ ਐਡਵੋਕੇਟ ਸੇਖਵਾਂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ | ...
ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)-ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਪਾਰਟੀ ਵਲੰਟੀਅਰ ਅਤੇ ਅਹੁਦੇਦਾਰਾਂ ਵਲੋਂ ਪਾਰਟੀ ਦੇ ਨਿਰਦੇਸ਼ਾਂ ਦੇ ਉਲਟ ਅਜਿਹੇ ...
ਪੁਰਾਣਾ ਸ਼ਾਲਾ, 18 ਮਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੀ ਮੁੱਖ ਡਰੇਨ ਫ਼ਤਿਹਪੁਰ ਦੀ ਡੂੰਘਾਈ ਤੇ ਸਫ਼ਾਈ ਕਰਵਾਉਣ ਦੀ ਕਿਸਾਨਾਂ ਵਲੋਂ ਮੰਗ ਕੀਤੀ ਗਈ ਹੈ | ਇਸ ਸਮੇਂ ਡਰੇਨਾਂ ਵਿਚ ਬਹੁਤ ਜ਼ਿਆਦਾ ਜੜੀ ਬੂਟੀ ਦੀ ਭਰਮਾਰ ਪਾਈ ਜਾ ਰਹੀ ਹੈ ਅਤੇ ਪਾਣੀ ਦਾ ਕੋਈ ਵੀ ਨਿਕਾਸ ਨਾ ...
ਕਾਦੀਆਂ, 18 ਮਈ (ਕੁਲਵਿੰਦਰ ਸਿੰਘ)-ਅੱਜ ਬਾਜਵਾ ਹਾਊਸ ਕਾਦੀਆਂ ਵਿਖੇ ਭਾਜਪਾ ਦੇ ਸੀਨੀਅਰ ਆਗੂ ਫਤਹਿਜੰਗ ਸਿੰਘ ਬਾਜਵਾ ਸਾ: ਵਿਧਾਇਕ ਦੀ ਅਗਵਾਈ ਹੇਠ ਬਸਪਾ ਦੇ ਜ਼ਿਲ੍ਹਾ ਇੰਚਾਰਜ ਗੁਰਮੀਤ ਸਿੰਘ ਸਦਾਰੰਗ ਭਾਜਪਾ 'ਚ ਸ਼ਾਮਿਲ ਹੋ ਗਏ | ਸੀਨੀਅਰ ਆਗੂ ਫਤਹਿਜੰਗ ਸਿੰਘ ...
ਧਾਰੀਵਾਲ, 18 ਮਈ (ਜੇਮਸ ਨਾਹਰ)-ਸਵੈ ਸੇਵੀ ਸੰਸਥਾ ਕ੍ਰਿਸ਼ਚਨ ਵੈਲਫੇਅਰ ਸੁਸਾਇਟੀ ਵਲੋਂ ਨਿਰੰਤਰ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਏ ਜਾਣਗੇ | ਜਾਣਕਾਰੀ ਸਾਂਝੀ ਕਰਦਿਆਂ ਕ੍ਰਿਸ਼ਚਨ ਵੈਲਫੇਅਰ ...
ਕਿਲ੍ਹਾ ਲਾਲ ਸਿੰਘ, 18 ਮਈ (ਬਲਬੀਰ ਸਿੰਘ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਕਿਲਾ ਲਾਲ ਸਿੰਘ ਵਲੋਂ 2 ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ 40 ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੈਚ ਵਿਚ ਹਸਨਪੁਰਾ ਦੀ ਟੀਮ ਨੇ ਘੋਨੇਵਾਲ ਨੂੰ ਫਸਵੇਂ ਮੁਕਾਬਲੇ ...
ਫਤਹਿਗੜ੍ਹ ਚੂੜੀਆਂ, 18 ਮਈ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਝੰਜੀਆਂ ਕਲਾਂ ਵਿਖੇ ਹਲਕਾ ਫਤਹਿਗੜ ਚੂੜੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਰਹਿਨੁਮਾਈ ਹੇਠ ਅਤੇ ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ...
ਡੇਰਾ ਬਾਬਾ ਨਾਨਕ, 18 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਗੁਰਦਸਪੁਰ ਦੀ ਮੀਟਿੰਗ ਪਿੰਡ ਕਠਿਆਲਾ ਵਿਚ ਕਰਵਾਈ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਪਾਰਟੀ ...
ਫਤਹਿਗੜ੍ਹ ਚੂੜੀਆਂ, 18 ਮਈ (ਧਰਮਿੰਦਰ ਸਿੰਘ ਬਾਠ)-ਐੱਸ.ਐੱਮ.ਓ. ਡਾ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸੀ.ਐੱਚ.ਸੀ. ਫਤਹਿਗੜ੍ਹ ਚੂੜੀਆਂ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਂਅ ਦੇ ਮੱਛਰ ਦੇ ਕੱਟਣ ...
ਕਾਦੀਆਂ, 18 ਮਈ (ਕੁਲਵਿੰਦਰ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ 'ਚ ਯੋਗ ਉਲੰਪਿਆਡ ਕਰਾਉਣ ਲਈ ਸਿੱਖਿਆ ਵਿਭਾਗ ਵਲੋਂ ਕਰਵਾਏ ਜ਼ਿਲ੍ਹਾ ਪੱਧਰ ਦੇ ਯੋਗ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ...
ਕਲਾਨੌਰ, 18 ਮਈ (ਪੁਰੇਵਾਲ)-ਸੂਬੇ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਸਸਤਾ ਅਨਾਜ ਧਾਰਕਾਂ ਨੂੰ ਸਿੱਧਾ ਆਟਾ ਦੇਣ ਦੀ ਤਜਵੀਜ਼ 'ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ | ਇਸ ਸਬੰਧੀ ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੇ ...
ਪੁਰਾਣਾ ਸ਼ਾਲਾ, 18 ਮਈ (ਅਸ਼ੋਕ ਸ਼ਰਮਾ)-ਪੀ.ਐੱਚ.ਸੀ. ਰਣਜੀਤ ਬਾਗ਼ ਵਿਖ ਮੈਡੀਕਲ ਅਫ਼ਸਰ ਡਾ: ਅਮਨਦੀਪ ਸਿੰਘ ਦੀ ਅਗਵਾਈ ਹੇਠ ੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਡੇਂਗੂ ...
ਹਰਚੋਵਾਲ, 18 ਮਈ (ਭਾਮ/ਢਿੱਲੋਂ)-ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਫਾਊਾਡਰ ਮੈਂਬਰ ਸੁਖਵਿੰਦਰ ਸਿੰਘ ਗਿੱਲ ਹਰਚੋਵਾਲ ਵਲੋਂ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਆਪਣੇ ਇਲਾਕੇ ਦੀਆਂ ਆਉਣ ਵਾਲੀਆਂ ...
ਨੌਸ਼ਹਿਰਾ ਮੱਝਾ ਸਿੰਘ, 18 ਮਈ (ਤਰਸੇਮ ਸਿੰਘ ਤਰਾਨਾ)-ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਮੰਚ ਰਜਿ: ਖੋਖਰ ਫ਼ੌਜੀਆਂ ਵਲੋਂ ਗ੍ਰਾਮ ਪੰਚਾਇਤ ਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਪੰਜਾਬ ਪੱਧਰੀ ਚਾਰ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਣ ਲਈ ਸ਼ਹੀਦ ਭਗਤ ...
ਕਾਦੀਆਂ, 18 ਮਈ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ 'ਏਕ ਭਾਰਤ ਸ੍ਰੇਸ਼ਟ ਭਾਰਤ ਕਲੱਬ' ਵਲੋਂ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਲੱਬ ਦੇ ਨੋਡਲ ਅਫ਼ਸਰ ਪ੍ਰੋਫ਼ੈਸਰ ਗੁਰਿੰਦਰ ਸਿੰਘ ਵਲੋਂ 'ਵਸਦਾ ਪੰਜਾਬ ਵਾਤਾਵਰਣ ਦੇ ਨਾਲ' ...
ਵਡਾਲਾ ਬਾਂਗਰ, 18 ਮਈ (ਭੁੰਬਲੀ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਲਾਨਾ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਭੰਡਾਲ ਦੀ ਸਮੂਹ ਸਾਧ ਸੰਗਤ ਵਲੋਂ 2 ਰੋਜ਼ਾ ਸਾਲਾਨਾ ਵਿਸ਼ੇਸ਼ ਗੁਮਰਤਿ ਸਮਾਗਮ 26 ਅਤੇ 27 ਮਈ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ...
ਬਟਾਲਾ, 18 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਸੰਧੂ ਹਸਪਤਾਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ 22 ਮਈ ਨੂੰ ਹੱਡੀਆਂ ਤੇ ਸਰਜਰੀ ਦਾ ਮੁਫ਼ਤ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸੰਧੂ ਹਸਪਤਾਲ ਦੇ ਐਮ.ਡੀ. ਡਾ. ਗੁਰਵੇਲ ਸਿੰਘ ਸੰਧੂ ਤੇ ਡਾ. ਬਲਜੀਤ ਸਿੰਘ ਨੇ ਦੱਸਿਆ ...
ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਦਿਨੀਂ ਪੰਜਾਬ ਅੰਦਰ ਬਣੀ 'ਆਪ' ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਡੀ.ਏ ਦਾ ਬਕਾਇਆ ਦੇਣ ...
ਬਹਿਰਾਮਪੁਰ, 18 ਮਈ (ਬਲਬੀਰ ਸਿੰਘ ਕੋਲਾ)-ਰਾਜਪੂਤ ਸਭਾ ਬਹਿਰਾਮਪੁਰ ਵਲੋਂ ਮਹਾਰਾਣਾ ਪ੍ਰਤਾਪ ਸਿੰਘ ਦੀ 482 ਜੈਅੰਤੀ ਮਾਸਟਰ ਜਨਕ ਸਿੰਘ ਤੇ ਠਾਕੁਰ ਕਮਲ ਸਿੰਘ ਸੇਵਾ ਮੁਕਤ ਡੀ.ਐਸ.ਪੀ ਦੀ ਪ੍ਰਧਾਨਗੀ ਹੇਠ ਮਹਾਰਾਣਾ ਪ੍ਰਤਾਪ ਸਿੰਘ ਖੇਡ ਮੈਦਾਨ ਬਹਿਰਾਮਪੁਰ ਵਿਖੇ ਮਨਾਈ ...
ਘੱਲੂਘਾਰਾ ਸਾਹਿਬ, 18 ਮਈ (ਮਿਨਹਾਸ)-ਗੁਰਦੁਆਰਾ ਪ੍ਰਬੰਧਕ ਕਮੇਟੀ ਘੱਲੂਘਾਰਾ ਸਹਿਬ ਵਲੋਂ ਨਵਾਬ ਕਪੂਰ ਸਿੰਘ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮÏਕੇ ਲੜਕੇ-ਲੜਕੀਆਂ ਦੀਆਂ ਅੰਤਰਰਾਸ਼ਟਰੀ ਟੀਮਾਂ ਨੇ ਇਸ ਕਬੱਡੀ ਟੂਰਨਾਮੈਂਟ ਵਿਚ ਭਾਗ ਲਿਆ | ਕÏਮੀ ਸ਼ਹੀਦਾਂ ਦੀ ...
ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਐੱਸ.ਐੱਮ ਮਿਲੇਨੀਅਮ ਸਕੂਲ ਵਿਖੇ ਪਿ੍ੰਸੀਪਲ ਬਲੂਮੀ ਗੁਪਤਾ ਦੀ ਪ੍ਰਧਾਨਗੀ ਹੇਠ ਲਾਫਟਰ ਡੇਅ ਮਨਾਇਆ ਗਿਆ | ਇਸ ਸਬੰਧੀ ਪਿ੍ੰਸੀਪਲ ਬਲੂਮੀ ਗੁਪਤਾ ਨੇ ਵਿਦਿਆਰਥੀਆਂ ਨੰੂ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ...
ਗੁਰਦਾਸਪੁਰ, 18 ਮਈ (ਆਰਿਫ਼)-ਇੱਥੋਂ ਨਜ਼ਦੀਕੀ ਪਿੰਡ ਆਲੇਚੱਕ ਵਿਖੇ ਮਨਿੰਦਰ ਸਿੰਘ ਸਾਬੀ ਦੀ ਯਾਦ ਵਿਚ 6ਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਕੀਤਾ ਗਿਆ | ਇਸ ਮੌਕੇ ...
ਗੁਰਦਾਸਪੁਰ, 18 ਮਈ (ਆਰਿਫ਼)-ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਮੀਟਿੰਗ ਹਰਪ੍ਰੀਤ ਸਿੰਮੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਪ੍ਰਧਾਨਗੀ ਤਰਸੇਮ ਸਿੰਘ ਭੰਗੂ ਵਲੋਂ ਕੀਤੀ ਗਈ | ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਵਰਤਮਾਨ, ਸਮਾਜਿਕ ਤੇ ਸਿਆਸੀ ...
ਕਾਲਾ ਅਫਗਾਨਾ, 18 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਪੈਂਦੀ ਸਮੂਹ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਵਲੋਂ ਪਿੰਡ ਘਣੀਏ ਕੇ ਬਾਂਗਰ ਦੇ ਗੁਰਦੁਆਰਾ ਸ੍ਰੀ ਅਗੰਮਦਾਸ ਸੀ ਵਿਖੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਨਵਦੀਪ ਸਿੰਘ ...
ਅੱਚਲ ਸਾਹਿਬ, 18 ਮਈ (ਗੁਰਚਰਨ ਸਿੰਘ)-ਝੋਨੇ ਦੀ ਬਿਜਾਈ ਦਾ ਸਮਾਂ ਬਹੁਤ ਨੇੜੇ ਆਉਂਦਾ ਜਾ ਰਿਹਾ ਹੈ, ਪਰ ਨਹਿਰੀ ਵਿਭਾਗ ਵਲੋਂ ਨਾ ਤਾਂ ਰਜਬਾਹਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਾਣੀ ਛੱਡਿਆ ਜਾ ਰਿਹਾ ਹੈ | ਅੱਪਰਬਾਰੀ ਦੁਆਬ ਨਹਿਰ ਕਸੂਰ ਬ੍ਰਾਂਚ ਟੀ ਪੁਆਇੰਟ ...
ਕਲਾਨੌਰ, 18 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਵਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਅੰਦਰ ਰਹਿ ਕੇ ਪੂਰਿਆਂ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...
ਡੇਰਾ ਬਾਬਾ ਨਾਨਕ, 18 ਮਈ (ਵਿਜੇ ਸ਼ਰਮਾ)-ਨਵਯੁਵਕ ਰਾਮ ਲੀਲ੍ਹਾ ਐਂਡ ਡ੍ਰਾਮਾਟਿ੍ਕ ਕਲੱਬ ਵਲੋਂ ਕੀਤੀ ਗਈ ਇਕ ਅਹਿਮ ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਕਲਾਕਾਰ ਬਾਲ ਕ੍ਰਿਸ਼ਨ ਗੋਗਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪ੍ਰਧਾਨ ਗੋਗਾ ਨੇ ਕਿਹਾ ...
ਡੇਰਾ ਬਾਬਾ ਨਾਨਕ, 18 ਮਈ (ਵਿਜੇ ਸ਼ਰਮਾ)-ਨਵਯੁਵਕ ਰਾਮ ਲੀਲ੍ਹਾ ਐਂਡ ਡ੍ਰਾਮਾਟਿ੍ਕ ਕਲੱਬ ਵਲੋਂ ਕੀਤੀ ਗਈ ਇਕ ਅਹਿਮ ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਕਲਾਕਾਰ ਬਾਲ ਕ੍ਰਿਸ਼ਨ ਗੋਗਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪ੍ਰਧਾਨ ਗੋਗਾ ਨੇ ਕਿਹਾ ...
ਪੁਰਾਣਾ ਸ਼ਾਲਾ, 18 ਮਈ (ਗੁਰਵਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਪਾਹੜਾ ਪਿੰਡ ਦੇ ਵਸਨੀਕ ਪੀੜਤ ਕਿਸਾਨ ਰਘਬੀਰ ਸਿੰਘ ਦੀ ਜ਼ਮੀਨ ਦੀ ਕੁਰਕੀ ਦਾ ਮੁੱਦਾ ਉਸ ਵੇਲੇ ਮੁੜ ਤੋਂ ਗਰਮਾ ਗਿਆ | ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਬੀਬੀ ਸੁੰਦਰੀ ...
ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਅਧੀਨ ਆਉਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਨਜਾਇਜ਼ ਸ਼ਰਾਬ ਪਿਲਾਉਣ ਤੇ ਦੇਹ ਵਪਾਰ ਹੋਣ ਦੀਆਂ ਖਬਰਾਂ ਅੱਜ ਕੱਲ੍ਹ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ...
ਧਾਰੀਵਾਲ, 18 ਮਈ (ਜੇਮਸ ਨਾਹਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕ ਵਿਸ਼ੇਸ਼ ਸਮਾਗਮ ਨਜ਼ਦੀਕ ਪੈਂਦੇ ਪਿੰਡ ਕਲਿਆਣਪੁਰ ਵਿਖੇ ਪਰਮਜੀਤ ਸਿੰਘ ਢਿੱਲੋਂ ਤੇ ਪਿੰਡ ਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ | ਸਮਾਗਮ ਵਿਚ ਅਕਾਲੀ ਦਲ ਦੇ ...
ਪਠਾਨਕੋਟ, 18 ਮਈ (ਸੰਧੂ)- ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਦੇ ਖੇਤਰ ਵਿਚ ਅਨੇਕਾਂ ਸਫਲਤਾਵਾਂ ਹਾਸਲ ਕਰਨ ਵਾਲੇ, ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰਨ ਵਾਲੇ ਪਹਿਲੇ ਪੰਜਾਬੀ ਸਰਜਨ ਡਾ: ਅਵਤਾਰ ਸਿੰਘ ਚੇਅਰਮੈਨ ਹੱਡੀ ਰੋਗ ਤੇ ਜੁਆਇੰਟ ...
ਪਠਾਨਕੋਟ, 18 ਮਈ (ਸੰਧੂ)- ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਦੇ ਖੇਤਰ ਵਿਚ ਅਨੇਕਾਂ ਸਫਲਤਾਵਾਂ ਹਾਸਲ ਕਰਨ ਵਾਲੇ, ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰਨ ਵਾਲੇ ਪਹਿਲੇ ਪੰਜਾਬੀ ਸਰਜਨ ਡਾ: ਅਵਤਾਰ ਸਿੰਘ ਚੇਅਰਮੈਨ ਹੱਡੀ ਰੋਗ ਤੇ ਜੁਆਇੰਟ ...
ਪਠਾਨਕੋਟ, 18 ਮਈ (ਸੰਧੂ)- ਲਾਈਨਜ਼ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਰਾਜੀਵ ਖੋਸਲਾ ਦੀ ਪ੍ਰਧਾਨਗੀ ਹੇਠ ਸਥਾਨਕ ਟਰਾਂਸਪੋਰਟ ਦਫ਼ਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਡੀ.ਟੀ.ਓ. ਦਫ਼ਤਰ ਦੇ ਅਧਿਕਾਰੀ ਰਮੇਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਕਲੱਬ ...
ਪਠਾਨਕੋਟ, 18 ਮਈ (ਸੰਧੂ)- ਐੱਸ.ਐੱਸ.ਪੀ. ਪਠਾਨਕੋਟ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਗੌੜਿਆਂ ਨੰੂ ਕਾਬੂ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਐੱਸ.ਪੀ. (ਡੀ.) ਸੋਹਨ ਲਾਲ ਸੋਨੀ ਦੀ ਅਗਵਾਈ ਹੇਠ ਪੀ.ਓ. ਸਟਾਫ਼ ਇੰਚਾਰਜ ਰਵਿੰਦਰ ਕੁਮਾਰ ਦੀ ਅਗਵਾਈ ਹੇਠ ...
ਪਠਾਨਕੋਟ, 18 ਮਈ (ਸੰਧੂ)- ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਨਿਰਮਲਾ ਦੇਵੀ ਦੀ ਅਗਵਾਈ ਵਿਚ ਯੂਨੀਅਨ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੰੂ ਮਿਲਿਆ ਤੇ ਵਫਦ ਵਲੋਂ ਕੈਬਨਿਟ ਮੰਤਰੀ ਨੰੂ ਇਕ ਮੰਗ ਪੱਤਰ ...
ਪਠਾਨਕੋਟ, 18 ਮਈ (ਗੁਰਦੇਵ ਸਿੰਘ ਜੌਹਲ)- ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਲਗਾਤਾਰ ਗਿਰਾਵਟ ਕਾਰਨ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਤਕਨੀਕਾਂ ਅਪਣਾਉਣ ਦੀ ਜ਼ਰੂਰਤ ਹੈ ਜਿਸ ਨਾਲ ਪਾਣੀ ਦੀ ਘੱਟ ਖਪਤ ਹੋਵੇ | ਇਹ ਵਿਚਾਰ ਡਿਪਟੀ ਕਮਿਸ਼ਨਰ ਹਰਬੀਰ ਸਿੰਘ ...
ਡਮਟਾਲ, 18 ਮਈ (ਰਾਕੇਸ਼ ਕੁਮਾਰ)-ਪੁਲਿਸ ਨੇ ਨੂਰਪੁਰ ਚੋਗਾਨ ਬੱਸ ਸਟੈਂਡ ਨੇੜੇ ਇਕ ਵਾਹਨ 'ਚੋਂ 1 ਕਿੱਲੋ 500 ਗ੍ਰਾਮ ਚਰਸ ਬਰਾਮਦ ਕੀਤੀ ਹੈ | ਏ.ਐਸ.ਪੀ. ਨੂਰਪੁਰ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੰੂ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਾਹਨ ਵਿਚ ਕੁਝ ਲੋਕ ਨਜਾਇਜ਼ ...
ਪਠਾਨਕੋਟ, 18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਵਿਚ ਅੱਜ ਜ਼ਿਲ੍ਹਾ ਪਠਾਨਕੋਟ ਵਿਚ ਇਕ ਹੋਰ ਨਵਾਂ ਮਾਮਲਾ ਕੋਰੋਨਾ ਦਾ ਆਇਆ ਹੈ | ਜਾਣਕਾਰੀ ਮੁਤਾਬਕ ਜ਼ਿਲ੍ਹਾ ਪਠਾਨਕੋਟ 'ਚ ਹੁਣ ਤੱਕ ਕੋਰੋਨਾ ਦੇ ਕੁੱਲ 24568 ਮਾਮਲੇ ...
ਪਠਾਨਕੋਟ, 18 ਮਈ (ਗੁਰਦੇਵ ਸਿੰਘ ਜੌਹਲ)- ਦੇਸ਼ ਦੇ ਕਿਸਾਨ ਜੋ ਕਦੇ ਮੌਸਮ ਦਾ ਸ਼ਿਕਾਰ ਹੁੰਦੇ ਹਨ ਤੇ ਕਦੇ ਸਰਕਾਰਾਂ ਪਰ ਇਸ ਵਾਰ ਕਿਸਾਨਾਂ ਦੇ ਨਾਲ-ਨਾਲ ਬਾਗ਼ਬਾਨਾਂ ਨੂੰ ਵੀ ਮੌਸਮ ਦੀ ਮਾਰ ਪੈ ਰਹੀ ਹੈ | ਇਸ ਵਾਰ ਗਰਮੀ ਕਾਰਨ ਲੀਚੀ ਦੀ ਫ਼ਸਲ ਸਿਰਫ਼ 20 ਫ਼ੀਸਦੀ ਰਹਿ ਗਈ ਹੈ ...
ਪਠਾਨਕੋਟ, 18 ਮਈ (ਸੰਧੂ)- ਸਾਹਿਤ ਕਲਸ ਪਠਾਨਕੋਟ ਵਲੋਂ ਮੀਟਿੰਗ ਪ੍ਰਧਾਨ ਡਾ: ਮਨੰੂ ਮੇਹਰਬਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਲਾਹਕਾਰ ਰਿਤੇਸ਼ ਮਹਾਜਨ, ਜਨਰਲ ਸਕੱਤਰ ਅਭਿਸ਼ੇਕ ਡੋਗਰਾ, ਚੇਅਰਮੈਨ ਮੁਨੀਸ਼ ਚੌਹਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX