ਹਰੀਕੇ ਪੱਤਣ, 18 ਮਈ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਦੀ 89 ਕਿੱਲੇ ਪੰਚਾਇਤੀ ਜ਼ਮੀਨ ਜਿਸ ਦਾ ਕਬਜ਼ਾ ਪੰਚਾਇਤੀ ਵਿਭਾਗ ਵਲੋਂ 15 ਮਈ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਲਿਆ ਗਿਆ ਸੀ ਅਤੇ ਪੰਚਾਇਤ ਵਿਭਾਗ ਵਲੋਂ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਜ਼ਮੀਨ ਦੀ ਖੁੱਲ੍ਹੀ ਬੋਲੀ ਰੱਖੀ ਸੀ | ਪੰਚਾਇਤੀ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਉਣ ਲਈ ਡੀ.ਡੀ.ਪੀ.ਓ. ਤਰਨ ਤਾਰਨ ਸਤੀਸ਼ ਕੁਮਾਰ ਵੀ ਹਾਜ਼ਰ ਸਨ | ਇਸ ਮੌਕੇ ਜਿਥੇ ਹਰੀਕੇ ਪੱਤਣ ਵਾਸੀ ਵੱਡੀ ਗਿਣਤੀ ਵਿਚ ਬੋਲੀ ਦੇਣ ਲਈ ਪਹੁੰਚੇ ਸਨ, ਉਥੇ ਕਾਬਜ਼ਕਾਰ ਕਿਸਾਨਾਂ ਦੇ ਹੱਕ ਵਿਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਕਿਸਾਨ ਵੀ ਪਹੁੰਚ ਗਏ ਅਤੇ ਬੋਲੀ ਦਾ ਵਿਰੋਧ ਕੀਤਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਡਾ. ਸਤਨਾਮ ਸਿੰਘ ਤੇ ਹੋਰ ਆਗੂਆਂ ਨੇ ਡੀ.ਡੀ.ਪੀ. ਓ. ਸਤੀਸ਼ ਕੁਮਾਰ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਗਰੀਬ ਕਿਸਾਨਾਂ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਕਿਉਂਕਿ ਕਿਸਾਨਾਂ ਨੇ ਬੜੀ ਮਿਹਨਤ ਨਾਲ ਇਹ ਜ਼ਮੀਨਾਂ ਅਬਾਦ ਕੀਤੀਆਂ ਹਨ, ਪਰ ਸਰਕਾਰ ਹੁਣ ਇਨ੍ਹਾਂ ਪਰਿਵਾਰਾਂ ਨੂੰ ਉਜਾੜ ਰਹੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਅਦਾਲਤ ਦੇ ਸਟੇਅ ਆਰਡਰ ਵੀ ਹਨ, ਪਰੰਤੂ ਅਧਿਕਾਰੀਆਂ ਨੇ ਕਿਸਾਨਾਂ ਦੀ ਇਕ ਨਹੀਂ ਸੁਣੀ ਅਤੇ ਨਿਯਮਾਂ ਤੋਂ ਉਲਟ ਜਾ ਕੇ ਜ਼ਮੀਨਾਂ ਦਾ ਦਖ਼ਲ ਲੈ ਲਿਆ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅੱਜ ਬੋਲੀ ਕਰਵਾਈ ਤਾਂ ਰਾਸ਼ਟਰੀ ਮਾਰਗ 54 ਜਾਮ ਕੀਤਾ ਜਾਵੇਗਾ | ਇਸ ਮੌਕੇ ਸਥਿਤੀ ਉਸ ਸਮੇਂ ਨਾਜ਼ੁਕ ਹੋ ਗਈ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਆਏ ਹਰੀਕੇ ਪੱਤਣ ਵਾਸੀਆਂ ਨਜਾਇਜ਼ ਕਬਜ਼ਾ ਛੁਡਾਉਣ ਤੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਮੀਨ ਦੀ ਬੋਲੀ ਅੱਜ ਕਰਵਾਈ ਜਾਵੇ | ਇਸ ਮੌਕੇ ਸਥਿਤੀ ਨੂੰ ਦੇਖਦਿਆਂ ਡੀ.ਡੀ.ਪੀ.ਓ ਸਤੀਸ਼ ਕੁਮਾਰ ਨੇ ਪੰਚਾਇਤੀ ਜ਼ਮੀਨ ਦੀ ਖੁੱਲੀ ਬੋਲੀ ਕਰਵਾਉਣ ਲਈ 23 ਮਈ ਦਾ ਦਿਨ ਮੁਕੱਰਰ ਕਰ ਦਿੱਤਾ | ਇਸ ਮੌਕੇ ਪੰਚਾਇਤ ਅਫ਼ਸਰ ਉਪਿੰਦਰਜੀਤ ਸਿੰਘ, ਪਟਵਾਰੀ ਪਰਮਜੀਤ ਸਿੰਘ ਅਤੇ ਸਰਪੰਚ ਰੋਸ਼ਨ ਲਾਲ ਚੌਧਰੀ ਵੀ ਹਾਜ਼ਰ ਸਨ |
ਕੋਈ ਵੀ ਬਾਹਰਲੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ- ਹਰੀਕੇ ਵਾਸੀ
ਹਰੀਕੇ ਪੱਤਣ ਨਿਵਾਸੀ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਇਹ ਸਾਡੇ ਪਿੰਡ ਦਾ ਮਸਲਾ ਹੈ ਤੇ ਇਸ ਵਿਚ ਨਾ ਆਉਣ | ਇਸ ਤੋਂ ਬਾਅਦ ਦੋਵਾਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਆਪਸ ਵਿਚ ਗਰਮਾ ਗਰਮੀ ਹੋ ਗਈ | ਜਿਸ ਤੇ ਪੰਚਾਇਤੀ ਵਿਭਾਗ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਐੱਸ.ਐੱਚ.ਓ. ਹਰੀਕੇ ਹਰਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ | ਹਰੀਕੇ ਪੱਤਣ ਨਿਵਾਸੀ ਜਗਤਾਰ ਸਿੰਘ, ਕੁਲਦੀਪ ਸਿੰਘ ਜੀ.ਓ.ਜੀ. ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਬਾਹਰੋਂ ਆਏ ਲੋਕ ਗ਼ਲਤ ਤਰੀਕੇ ਨਾਲ ਤਬਾਦਲੇ ਕਰਵਾ ਕੇ ਨਜਾਇਜ਼ ਕਬਜ਼ੇ ਕਰ ਕੇ ਬੈਠੇ ਸਨ ਤੇ ਇਹ ਜ਼ਮੀਨ ਪਿੰਡ ਦੀ ਹੈ ਤੇ ਚਰਾਗਾਹਾਂ ਵਾਸਤੇ ਛੱਡੀ ਗਈ ਸੀ | ਸਾਡੀਆਂ ਜ਼ਮੀਨਾਂ ਵਿਚ ਕਟੌਤੀ ਹੋਈ ਹੈ ਤੇ ਹਰੀਕੇ ਨਿਵਾਸੀ ਜਿੰਨ੍ਹਾਂ ਪਰਿਵਾਰਾਂ ਦੀਆਂ ਜ਼ਮੀਨਾਂ ਨੂੰ ਇਕ ਏਕੜ ਪਿੱਛੇ ਇਕ ਕਨਾਲ ਦੀ ਕਟੌਤੀ ਲੱਗੀ ਹੈ ਅਸੀਂ ਸਾਰੇ ਇਸ ਜ਼ਮੀਨ ਦੇ ਮਾਲਕ ਹਾਂ | ਇਸ ਸੰਬੰਧੀ ਸਾਡਾ ਕੇਸ ਵੀ ਸੁਪਰੀਮ ਕੋਰਟ ਵਿਚ ਲੱਗਾ ਹੈ ਕਿ ਸਾਡੀ ਜ਼ਮੀਨ ਸਾਨੂੰ ਵਾਪਿਸ ਦਿੱਤੀ ਜਾਵੇ |
ਉਨ੍ਹਾਂ ਕਿਹਾ ਕਿ ਸਰਕਾਰ ਦਾ ਨਜਾਇਜ਼ ਕਬਜ਼ਾ ਛੁਡਾਉਣ ਦਾ ਫੈਸਲਾ ਬਿਲਕੁਲ ਸਹੀ ਹੈ ਤੇ ਇਸ ਦੀ ਖੁੱਲੀ ਬੋਲੀ ਹੋਣੀ ਚਾਹੀਦੀ ਹੈ ਤਾਂ ਜੋ ਪੰਚਾਇਤੀ ਫੰਡ ਪਿੰਡ ਦੇ ਵਿਕਾਸ 'ਤੇ ਲੱਗ ਸਕੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡ ਵਿਚ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਗੇਂ। ਉਨ੍ਹਾਂ ਹੋਰ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਤੇ ਕਿਸਾਨ ਜਥੇਬੰਦੀਆਂ ਇਸ ਮਾਮਲੇ ਵਿਚ ਕੋਈ ਵੀ ਦਖਲਅੰਦਾਜੀ ਨਾ ਕਰਨ ਅਸੀਂ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ।
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 20 ਮਈ ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਉਰੋ ਕਮਰਾ ਨੰਬਰ 115, ਪਹਿਲੀ ਮੰਜ਼ਿਲ ਜ਼ਿਲ੍ਹਾ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ ਦੌਰਾਨ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਵਿਅਕਤੀ ਫ਼ਰਾਰ ਹੈ | ਇਸ ਸੰਬੰਧੀ ...
ਖੇਮਕਰਨ, 18 ਮਈ (ਰਾਕੇਸ਼ ਬਿੱਲਾ) - ਸਰਹੱਦੀ ਇਲਾਕੇ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਕੁੰਡੀ ਹਟਾਓ ਮੁਹਿੰਮ ਤਹਿਤ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ | ਇਨ੍ਹਾਂ ਛਾਪਿਆ ਦੌਰਾਨ ਜਿਥੇ ਨਾਜਾਇਜ਼ ਕੁੰਡੀਆਂ ਹਟਾਈਆਂ ਜਾ ਰਹੀਆਂ ਹਨ, ...
ਹਰੀਕੇ ਪੱਤਣ, 18 ਮਈ (ਸੰਜੀਵ ਕੁੰਦਰਾ) - ਵਾਤਾਵਰਣ ਪ੍ਰੇਮੀ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਨਾਮਵਰ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਰਾਜਸਥਾਨ ਦੇ ਵਾਤਾਵਰਣ ਪ੍ਰੇਮੀ ਸ਼ਬਨਮ ਗੋਦਾਰਾ ਅਤੇ ਪ੍ਰਤਾਪ ...
ਸਰਾਏ ਅਮਾਨਤ ਖਾਂ, 18 ਮਈ (ਨਰਿੰਦਰ ਸਿੰਘ ਦੋਦੇ) - ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਪਾਰਟੀ ਨੇ ਇਕ ਨੌਜਵਾਨ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸ. ਜਗਦੀਪ ਸਿੰਘ ਨੇ ਦੱਸਿਆ ਕਿ ਕਿ ਬੀਤੀ ਦੇਰ ਸ਼ਾਮ ਐੱਸ.ਆਈ. ਦਲਬੀਰ ...
ਸਰਾਏ ਅਮਾਨਤ ਖਾਂ, 18 ਮਈ (ਨਰਿੰਦਰ ਸਿੰਘ ਦੋਦੇ) - ਸਮੂਹ ਨਗਰ ਨਿਵਾਸੀ ਅਤੇ ਸਮੂਹ ਗੰਡੀਵਿੰਡ ਪੰਚਾਇਤ ਦੀ ਹਾਜ਼ਰੀ 'ਚ ਅੱਜ ਸ਼ਹੀਦ ਬਾਬਾ ਅਮਰ ਸਿੰਘ ਦੇ ਸਥਾਨ 'ਤੇ ਵੱਡਾ ਇਕੱਠ ਹੋਇਆ, ਜੋ ਸ਼ਹੀਦਾਂ ਦੇ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਭਗਵਾਨ ਸਿੰਘ ਵਲੋਂ ਗੁਰੂ ਘਰ ਦੀ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ੍ਹ 0 ਤੋਂ 18 ਸਾਲ ਦੇ ਬੱਚਿਆਂ ਨਾਲ ਹੋ ਰਹੇ ਅਪਰਾਧ ਜਾਂ ਜਬਰ ਜਨਾਹ ਨੂੰ ਸੋਸ਼ਲ ਮੀਡਿਆ 'ਤੇ ਵਾਇਰਲ ਕੀਤਾ ਜਾਂਦਾ ਹੈ ਜੋ ਕਿ ਕਾਨੂੰਨ ਦੀ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ 'ਚੋਂ ਖ਼ਰੀਦ ਕੀਤੀ ਗਈ ਕਣਕ ਦੀ ਹੁਣ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 1193 ਕਰੋੜ ਰੁਪਏ ਤੋਂ ਵੱਧ ਅਦਾਇਗੀ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਨਗਰ ਕੌਂਸਲ ਤਰਨ ਤਾਰਨ ਵਿਖੇ ਉਸ ਸਮੇਂ ਸਥਿਤੀ ਤਨਾਅਪੂਰਨ ਹੋ ਗਈ, ਜਦ ਨਗਰ ਕੌਂਸਲ ਦੇ ਪ੍ਰਬੰਧਕ ਐਸ.ਡੀ.ਐਮ. ਰਜਨੀਸ਼ ਅਰੋੜਾ ਦੇ ਕਮਰੇ 'ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਆਪਣੇ ਕੁਝ ਸਾਥੀਆਂ ਨਾਲ ਗੱਲਬਾਤ ...
ਝਬਾਲ, 18 ਮਈ (ਸਰਬਜੀਤ ਸਿੰਘ) - ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਐਡੀਸ਼ਨਲ ਮੈਨੇਜਰ ਅੰਗਰੇਜ ਸਿੰਘ ਝਬਾਲ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ, ਜਿਹਨਾਂ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਰਾ ਬਲਦੇਵ ਸਿੰਘ, ਦਿਲਬਾਗ ਸਿੰਘ ਨਾਲ ਸਾਬਕਾ ...
ਪੱਟੀ, 18 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਸੰਯੁਕਤ ਮੋਰਚੇ ਦੇ ਆਗੂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਅਗਵਾਈ ਹੇਠ ਚੰਡੀਗੜ੍ਹ ਕਿਸਾਨੀ ਧਰਨੇ ਨੂੰ ਲੈ ਕੇ ਇਲਾਕੇ ਦੇ ਪਿੰਡ ਸਭਰਾ ਅੰਦਰ ...
ਪੱਟੀ, 18 ਮਾਰਚ (ਖਹਿਰਾ, ਕਾਲੇਕੇ) - ਹਰੇਕ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਆਪਣੀ ਸਿਹਤ ਦੇ ਨਾਲ-ਨਾਲ ਬੱਚਿਆਂ ਅਤੇ ਬੂਟਿਆਂ ਦੀ ਦੇਖ ਭਾਲ ਕਰਨ ਦੀ ਬਰਾਬਰ ਲੋੜ ਹੈ, ਪਰ ਵਡੇਰੀ ਉਮਰ ਵਿਚ ਸਿਹਤ ਵੱਲ ਵਿਸ਼ੇਸ਼ ਅਤੇ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ | ਇਹ ਵਿਚਾਰ ...
ਤਰਨ ਤਾਰਨ, 18 ਮਈ (ਪਰਮਜੀਤ ਜੋਸ਼ੀ) - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਮੀਤ ਪ੍ਰਧਾਨ ਦਲੇਰ ਸਿੰਘ ਰਾਜੋਕੇ, ਹਰਦੀਪ ਸਿੰਘ ਜੌੜਾ ਅਤੇ ...
ਤਰਨ ਤਾਰਨ, 18 ਮਈ (ਪਰਮਜੀਤ ਜੋਸ਼ੀ) - ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਕਹਿੰਦੇ ਹਨ ਜੋ ਕਿ ਗਲੇ 'ਚ ਸਾਹ ਨਲੀ ਦੇ ਉਪਰ ਵੋਕਲਕਾਰਡ ਦੇ ਦੋ ਭਾਗਾਂ 'ਚ ਹੁੰਦਾ ਹੈ | ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ ਅਤੇ ਇਸ ਰੋਗ ਪ੍ਰਤੀ ਲਾਹਪ੍ਰਵਾਹੀ ਨੁਕਸਾਨਦੇਹ ਹੋ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਂਅ 'ਤੇ ਸਾਢੇ 27 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਸ.ਪੀ. ...
ਫਤਿਆਬਾਦ, 18 ਮਈ (ਹਰਵਿੰਦਰ ਸਿੰਘ ਧੂੰਦਾ) - ਕਸਬਾ ਫਤਿਆਬਾਦ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਇਕ ਭਰਵੀਂ ਮੀਟਿੰਗ ਫਤਿਆਬਾਦ ਵਿਖੇ ਹੋਈ ਜਿਸ ਦੌਰਾਨ ਮੀਟਿੰਗ 'ਚ ਸਥਾਨਕ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਇੰਡੀਅਨ ਫਾਰਮਰ ਅਸੋਸੀਏਸ਼ਨ ਦੇ ਸੂਬਾ ਮੀਤ ...
ਤਰਨ ਤਾਰਨ, 18 ਮਈ (ਵਿਕਾਸ ਮਰਵਾਹਾ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਐੱਨ.ਐੱਸ.ਕਿਉ. ਐੱਫ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਵਿਖੇ ਸਕਿਓਰਿਟੀ ਟ੍ਰੇਡ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਟ੍ਰੇਡ ਸਬੰਧੀ ਕਿੱਟਾਂ ਸਕੂਲ ਦੇ ਪਿ੍ੰਸੀਪਲ ਸੁਖਮੰਦਰ ...
ਗੁਰਦਾਸਪੁਰ, 18 ਮਈ (ਆਰਿਫ਼)- ਪਟਿਆਲਾ ਤੋਂ ਬਦਲ ਕੇ ਬਾਰਡਰ ਜ਼ੋਨ ਅੰਮਿ੍ਤਸਰ ਵਿਚ ਆਏ ਮੁੱਖ ਇੰਜੀਨੀਅਰ ਬਾਲ ਕਿਸ਼ਨ ਨੰੂ ਅੱਜ ਟੀ.ਐਸ.ਯੂ. ਬਾਰਡਰ ਜ਼ੋਨ ਦਾ ਵਫਦ ਰਮੇਸ਼ ਸ਼ਰਮਾ ਸਕੱਤਰ ਪੰਜਾਬ ਤੇ ਇੰਜੀ: ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਮਿਲਿਆ | ਮੁੱਖ ਇੰਜੀਨੀਅਰ ਨੰੂ ...
ਭਿੱਖੀਵਿੰਡ, 18 ਮਈ (ਬੌਬੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵਲੋਂ ਪਿੰਡ-ਪਿੰਡ ਮੀਟਿੰਗਾਂ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੰੂ ਹੱਕਾਂ ਦੀ ਲੜਾਈ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ, ਜੋ ਆਉਣ ...
ਤਰਨ ਤਾਰਨ, 18 ਮਈ (ਪਰਮਜੀਤ ਜੋਸ਼ੀ) - ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਗੋਇੰਦਵਾਲ 'ਚ ਬੰਦ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਮਿਲਣ 'ਤੇ 5 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਸਾਹਿਬ ...
ਹਰਿੰਦਰ ਸਿੰਘ ਤਰਨ ਤਾਰਨ, 18 ਮਈ - ਨਗਰ ਕੌਂਸਲ ਤਰਨ ਤਾਰਨ ਵਲੋਂ ਦੁਸਹਿਰਾ ਗਰਾਊਾਡ ਦੇ ਪਿਛਲੇ ਪਾਸੇ ਬੇਸ਼ਕੀਮਤੀ ਜਗ੍ਹਾ 'ਤੇ 1975 ਵਿਚ ਚਿਲਡਰਨ ਪਾਰਕ ਬਣਾਉਣ ਲਈ ਲਾਈਨਜ਼ ਕਲੱਬ ਨੂੰ ਇਹ ਜਗ੍ਹਾ ਮਤਾ ਪਾ ਕੇ ਦਿੱਤੀ ਗਈ ਸੀ, ਪਰ ਅੱਜ 47 ਸਾਲ ਦੇ ਕਰੀਬ ਬੀਤ ਜਾਣ ਦੇ ਬਾਵਜੂਦ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਕਿਰਤ ਕਮਿਸ਼ਨਰ ਪੰਜਾਬ ਦੇ ਹੁਕਮਾਂ ਮੁਤਾਬਿਕ ਸੇਵਾ ਕੇਂਦਰ ਤਹਿਸੀਲ ਦਫ਼ਤਰ ਤਰਨ ਤਾਰਨ ਕਾਊਾਟਰ ਨੰਬਰ 5 'ਤੇ ਕੰਸਟਰਕਸ਼ਨ ਵਰਕਰਾਂ ਦੀ ਰਜਿਸਟ੍ਰੇਸ਼ਨ ਦੀ ਐਂਟਰੀ ਦਾ ਕੰਮ ਕੀਤਾ ਗਿਆ | ਕਿਰਤ ਵਿਭਾਗ ਦੇ ਲੇਬਰ ਇੰਸਪੈਕਟਰ ਰਾਜਬੀਰ ...
ਗੋਇੰਦਵਾਲ ਸਾਹਿਬ, 18 ਮਈ (ਸਕੱਤਰ ਸਿੰਘ ਅਟਵਾਲ) - ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਗੋਇੰਦਵਾਲ ਇੰਡੀਸਟਰੀਅਲ ਐਸੋਈਸ਼ੇਸਨ ਦੇ ਨੁਮਾਇੰਦਿਆਂ ਨਾਲ ਰੀਗਲ ਇੰਡੀਸਟਰੀਅਲ ਦੇ ਮੀਟਿੰਗ ਹਾਲ 'ਚ ਮੀਟਿੰਗ ਕਰ ਗੋਇੰਦਵਾਲ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ 'ਤੇ ਲਗਾਈ ਗਈ ਰੋਕ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਤਰਨ ਤਾਰਨ ਮੁਨੀਸ਼ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ ਤਰਨ ...
ਸੁਰਸਿੰਘ, 18 ਮਈ (ਧਰਮਜੀਤ ਸਿੰਘ) - ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੁਰਸਿੰਘ ਨਗਰ ਵਿਖੇ ਪਵਿੱਤਰ ਚਰਨ ਪਾਉਣ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਉਨ੍ਹਾਂ ਦੇ ਸਥਾਨਿਕ ਇਤਿਹਾਸਕ ਅਸਥਾਨ ਵਿਖੇ 22, 23 ਮਈ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ...
ਝਬਾਲ, 18 ਮਈ (ਸਰਬਜੀਤ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਬੇੜਾ ਕਰਨ ਲਈ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਪਿੰਡ ਪੱਧਰੀ ਵਿਚ ਗਠਨ ਕੀਤੀਆਂ ਜਾ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਰੀਜ਼ਾਂ ਦੀ ਦਿਨੋ ਦਿਨ ਵਧ ਰਹੀ ਆਮਦ ਨੂੰ ਦੇਖਦਿਆਂ ਹੋਇਆਂ ਜੈਨਰਿਕ ਦਵਾਈਆਂ ਵਾਲਾ 'ਜਨ ਔਸ਼ਦੀ' ਸਟੋਰ ਐਮਰਜੈਂਸੀ ਗੇਟ ਤੋਂ ਬਦਲ ਕੇ ਹੁਣ ਹਸਪਤਾਲ ਦੀ ਨਵੀਂ ਬਿਲਡਿੰਗ ਦੇ ਗੇਟ ਦੇ ਨਜ਼ਦੀਕ ਬਣਾ ...
ਝਬਾਲ, 18 ਮਈ (ਸਰਬਜੀਤ ਸਿੰਘ) - ਮਹਾਨ ਕਾਰ ਸੇਵਕ ਸੇਵਾ ਦੇ ਪੁੰਜ ਸੰਤ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਦੀ ਤਿਆਰੀਆਂ ਸੰਬੰਧੀ ਇਲਾਕੇ ਦੇ ਮੁਹਤਬਰ ਵਿਅਕਤੀਆਂ ਦੀ ਮੀਟਿੰਗ ਗੁਰਦੁਆਰਾ ਸੰਤ ਨਿਵਾਸ ...
ਤਰਨ ਤਾਰਨ, 18 ਮਈ (ਹਰਿੰਦਰ ਸਿੰਘ) - ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਵਾਸਤੇ ਮੰਤਰੀ ਮੰਡਲ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਨੂੰ ਕੂਚ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX