ਤਾਜਾ ਖ਼ਬਰਾਂ


ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
. . .  1 day ago
ਨਵੀਂ ਦਿੱਲੀ, 12 ਅਗਸਤ - ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਪੀ.ਸੀ.ਆਈ .ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ਟੀਮ ਵਰਕ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਵਾਦ “ਇੰਡੀਆ-2047” ਨੂੰ ਕੀਤਾ ਸੰਬੋਧਨ
. . .  1 day ago
ਨਿਊਯਾਰਕ ’ਚ ਸਮਾਗਮ ਦੌਰਾਨ ਸਲਮਾਨ ਰਸ਼ਦੀ ਦੀ ਗਰਦਨ ਵਿਚ ਮਾਰਿਆ ਚਾਕੂ, ਹਸਪਤਾਲ ਕੀਤਾ ਦਾਖ਼ਲ
. . .  1 day ago
ਸੈਕਰਾਮੈਂਟੋ ,12 ਅਗਸਤ (ਹੁਸਨ ਲੜੋਆ ਬੰਗਾ)-ਅੱਜ ਸਵੇਰੇ ਪੱਛਮੀ ਨਿਊਯਾਰਕ ਚ ਇੱਕ ਸਮਾਗਮ ਦੌਰਾਨ ਪ੍ਰਸਿਧ ਲੇਖਕ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹੀ ਹਮਲਾ ਕੀਤਾ ਗਿਆ । ਪੁਲਿਸ ਮੁਤਾਬਕ ਰਸ਼ਦੀ ਦੀ ਗਰਦਨ 'ਤੇ ...
ਵਿਵਾਦਿਤ ਨਗਨ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਖੇਤਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ , ਆਵਾਜਾਈ ਪ੍ਰਭਾਵਿਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 12 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਰਟੀ ਅੰਦਰ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ...
ਅੰਮ੍ਰਿਤਸਰ: ਕੰਪਲੈਕਸ 'ਚੋਂ ਮਾਸੂਮ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ, ਔਰਤ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਬੀਤੇ ਦਿਨੀਂ ਇੱਥੇ ਇਕ ਮਾਸੂਮ ਲੜਕੀ ਦਾ ਕਤਲ ਕਰਕੇ ਲਾਸ਼ ਸੁੱਟ ਦੇਣ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਉਸ ਨੂੰ ਰਾਜਪੁਰਾ ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ, ਜਿਸ ਉਪਰੰਤ ਇਸ ਕਤਲ ਦੇ ਕਾਰਨਾਂ ਬਾਰੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਭਲਕੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 12 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦਿੱਲੀ 'ਚ ਆਪਣੀ ਸਰਕਾਰੀ ਰਿਹਾਇਸ਼ 'ਤੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਸੰਬੋਧਨ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
. . .  1 day ago
ਚੰਡੀਗੜ੍ਹ, 12 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਬਕਾਇਆ ਦੇ ਸਰਕਾਰੀ ਮਿੱਲਾਂ ਵੱਲ ਖੜ੍ਹੇ ਬਕਾਏ 'ਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ...
ਕਸ਼ਮੀਰ 'ਚ ਪੁਲਿਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ
. . .  1 day ago
ਸ਼੍ਰੀਨਗਰ, 12 ਅਗਸਤ- ਕਸ਼ਮੀਰ ਡਿਵੀਜ਼ਨ 'ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ...
15 ਅਗਸਤ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, 2 ਹਜ਼ਾਰ ਕਾਰਤੂਸ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 12 ਅਗਸਤ- ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ 'ਚ ਰਚੀ ਜਾ ਰਹੀ ਖ਼ਤਰਨਾਕ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਿਸ ਨੇ 2 ਹਜ਼ਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕਾਰਤੂਸ ਦੀ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਾਰੈਂਸ ਬਿਸ਼ਨੋਈ ਅੱਜ ਫ਼ਿਰ ਅਦਾਲਤ 'ਚ ਪੇਸ਼
. . .  1 day ago
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਤਲ ਦੇ ਇਕ ਮੁਕੱਦਮੇ 'ਚ ਬਟਾਲਾ ਪੁਲਿਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਸਕਦੀ ਹੈ। ਦਸ ਦੇਈਏ ਕਿ ਫ਼ਰੀਦਕੋਟ ਕਚਹਿਰੀਆਂ 'ਚ ਬਟਾਲਾ ਪੁਲਿਸ ਪਹੁੰਚੀ ਹੋਈ ਹੈ।
ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਜਲਦ
. . .  1 day ago
ਬਾਬਾ ਬਕਾਲਾ, 12 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸਮਾਗਮ 'ਚ ਪਹੁੰਚੇ ਹਨ। ਦਸ ਦੇਈਏ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ...
31 ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਵਿਸ਼ੇਸ਼ ਮੀਟਿੰਗ, ਅਗਲੀ ਰਣਨੀਤੀ ਲਈ ਤਿਆਰੀ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਵਲੋਂ ਸਤਨਾਮਪੁਰਾ ਪੁਲ ਉੱਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ...
ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  1 day ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  1 day ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  1 day ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  1 day ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  1 day ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਵਿਧਾਨ ਸਭਾ ਸਪੀਕਰ ਸੰਧਵਾ ਦੇ ਡਰਾਈਵਰ ਵਲੋਂ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨ ਵਲੋਂ ਇਕ ਟਰੱਕ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਕੁਲਤਾਰ ਸਿੰਘ ਸੰਧਵਾਂ ਬੀਤੇ ਦਿਨ ਇੱਥੇ ਮਾਨਾਂਵਾਲਾ ਨੇੜੇ ਗੁਜ਼ਰ ਰਹੇ ਸਨ, ਜਿਨ੍ਹਾਂ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  1 day ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  1 day ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਖੰਨਾ / ਸਮਰਾਲਾ

ਪੁਲਿਸ ਜ਼ਿਲ੍ਹਾ ਖੰਨਾ ਵਿਚ ਮੁਲਾਜ਼ਮਾਂ ਦੀ ਗਿਣਤੀ 'ਚ ਵਾਧਾ ਕਰਨ ਦੀ 'ਆਪ' ਦੀ ਹਾਈ ਕਮਾਂਡ ਤੋਂ ਕੀਤੀ ਮੰਗ-ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਪੁਲਿਸ ਮਹਿਕਮੇ ਵਿੱਚ ਪੰਜਾਬ ਪੱਧਰ 'ਤੇ ਪੁਲਿਸ ਮੁਲਾਜ਼ਮਾਂ ਦੀ ਕਮੀ ਹੈ, ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਰੀਬ 40 ਤੋਂ 50 ਪ੍ਰਤੀਸ਼ਤ ਤੱਕ ਪੁਲਿਸ ਮੁਲਾਜ਼ਮਾਂ ਦੀ ਕਮੀ ਹੈ | ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੋਂ ਇਹ ਮੰਗ ਕੀਤੀ ਗਈ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਨੂੰ ਵੱਧ ਫੋਰਸ (ਪੁਲਿਸ ਮੁਲਾਜ਼ਮਾਂ) ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਖੰਨਾ ਦੇ ਨਵੇਂ ਐੱਸ. ਐੱਸ. ਪੀ. ਰਵੀ ਕੁਮਾਰ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਬਹੁਤ ਘੱਟ ਸਮੇਂ ਦੌਰਾਨ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ | ਵੱਡੇ ਪੱਧਰ ਤੇ ਚੱਲ ਰਹੇ ਨਾਜਾਇਜ਼ ਧੰਦਿਆਂ ਤੇ ਕਾਬੂ ਪਾਇਆ ਹੈ | ਇਸ ਲਈ ਹਲ਼ਕੇ ਦੀ ਮੰਗ ਹੈ ਕਿ ਖੰਨਾ ਪੁਲਿਸ ਜ਼ਿਲੇ੍ਹ ਵਿਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ | ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਚਾਰ, ਪੰਜ ਦਿਨਾਂ ਵਿੱਚ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਕੈਂਪ ਲਗਾਏ ਜਾਣਗੇ | ਜਿਸ ਵਿੱਚ ਸਮੂਹ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਹਾਜਰ ਹੋਣਗੇ | ਲੋਕਾਂ ਦੀਆਂ ਸਮੱਸਿਆਵਾਂ ਮੌਕੇ ਤੇ ਹੱਲ ਕੀਤੀਆਂ ਜਾਣਗੀਆਂ | ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਨੇ ਕਿਹਾ ਕਿ ਪੁਲਿਸ ਲੋਕਾਂ ਲਈ ਹੈ | ਪਬਲਿਕ ਮੇਰੇ ਨੰਬਰ 'ਤੇ ਰਾਤ ਦੇ 12 ਵਜੇ ਜਾਂ ਜਦੋਂ ਵੀ ਕੋਈ ਪ੍ਰੇਸ਼ਾਨੀ ਹੋਵੇ ਫ਼ੋਨ ਕਰ ਸਕਦੀ ਹੈ |

ਮੋਟਰਸਾਈਕਲ ਚੋਰੀ ਕਰਨ ਵਾਲਾ ਕਥਿਤ ਦੋਸ਼ੀ ਪੁਲਿਸ ਨੇ ਕੀਤਾ ਕਾਬੂ-ਭੇਜਿਆ ਜੇਲ੍ਹ

ਖੰਨਾ, 18 ਮਈ (ਮਨਜੀਤ ਧੀਮਾਨ)- ਥਾਣਾ ਸਿਟੀ 2 ਖੰਨਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ | ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਚਰਨਜੀਤ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ੂ ਸ਼ਿਕਾਇਤ ਕਰਤਾ ਪ੍ਰੀਤਮ ਸਿੰਘ ਵਾਸੀ ...

ਪੂਰੀ ਖ਼ਬਰ »

ਬਲੈਰੋ ਗੱਡੀ, ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਜ਼ਖ਼ਮੀ

ਖੰਨਾ, 18 ਮਈ (ਮਨਜੀਤ ਧੀਮਾਨ)- ਬਲੈਰੋ ਅਤੇ ਮੋਟਰਸਾਈਕਲ ਦੀ ਹੋਈ ਆਪਸੀ ਟੱਕਰ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਜ਼ਖਮੀ ਹਾਕਮ ਸਿੰਘ ਵਾਸੀ ਬਹਿਲੋਲਪੁਰ, ਖਰੜ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਨੰ. ਪੀ. ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਮੁੱਖ ਮੰਤਰੀ ਨੂੰ ਮੀਟਿੰਗ ਨਿਸ਼ਚਿਤ ਕਰਨ ਲਈ ਦਿੱਤਾ ਮੰਗ ਪੱਤਰ

ਸਮਰਾਲਾ, 18 ਮਈ (ਗੋਪਾਲ ਸੋਫਤ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਕਨਵੀਨਰ ਅਤੇ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਦੁਪਹਿਰ ਮੌਕੇ ਜਦੋਂ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ, ਮਾਮਲਾ ਦਰਜ

ਕੁਹਾੜਾ, 18 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਅਧੀਨ ਪੈਂਦੀ ਪੁਲਿਸ ਚੌਕੀ ਕਟਾਣੀ ਕਲਾਂ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਕਰਮ ਸਿੰਘ ਉਰਫ਼ ਕਰਮਾ ਪੁੱਤਰ ਭੂਰਾ ਰਾਮ ਵਾਸੀ ਮੁਹੱਲਾ ਮਾਨੂੰ ਨਗਰ ਬੌਂਦਲ ਰੋਡ ਸਮਰਾਲਾ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ...

ਪੂਰੀ ਖ਼ਬਰ »

ਪੁਲਿਸ ਚੌਕੀ ਕੋਟਾਂ ਨੇ ਸ਼ੱਕ ਦੇ ਅਧਾਰ 'ਤੇ ਦੋ ਨੌਜਵਾਨ ਕਾਬੂ ਕੀਤੇ

ਬੀਜਾ, 18 ਮਈ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਸਰਕਾਰ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਬੀਤੀ ਰਾਤ ਨੂੰ ਪੁਲਿਸ ਕੋਟ ਚੌਂਕੀ ਵਲੋਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ ਦੋ ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਦੋ ਵਿਅਕਤੀ ਕੀਤੇ ਕਾਬੂ, ਮਾਮਲਾ ਦਰਜ

ਖੰਨਾ, 18 ਮਈ (ਮਨਜੀਤ ਸਿੰਘ ਧੀਮਾਨ)-ਅੱਜ ਥਾਣਾ ਸਿਟੀ 2 ਖੰਨਾ ਪੁਲਸ ਨੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ¢ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਨਛੱਤਰ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਮੁੱਖ ਮੰਤਰੀ ਮਾਨ ਨੇ ਸਕੂਲ ਮੁਖੀਆਂ ਸਾਹਮਣੇ ਇਕਤਰਫ਼ਾ ਭਾਸ਼ਨ ਹੀ ਕੀਤਾ-ਦਿਗਵਿਜੇ ਪਾਲ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਨੇ, ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੀ, ਕਰੜੀ ਆਲੋਚਨਾ ਕੀਤੀ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ, ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ...

ਪੂਰੀ ਖ਼ਬਰ »

ਏ. ਐੱਸ. ਕਾਲਜ ਵਿਚੋਂ ਨਵਜੋਤ ਨੇ ਪਹਿਲਾ, ਜਸਪ੍ਰੀਤ ਨੇ ਦੂਜਾ ਅਤੇ ਜਸਪ੍ਰੀਤ ਨੇ ਤੀਜਾ ਸਥਾਨ ਕੀਤਾ ਹਾਸਲ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)- ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਐਮ. ਏ. ਪੌਲੀਟੀਕਲ ਸਾਇੰਸ ਦੇ ਪਹਿਲੇ ਸਮੈਸਟਰ ਵਿਚ ਏ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਨਵਜੋਤ ਕੌਰ ਨੇ 88.75 ਪ੍ਰਤੀਸ਼ਤ ਅੰਕ ਲੈ ਕੇ ਪਹਿਲਾਂ ਸਥਾਨ, ਜਸਪ੍ਰੀਤ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੋੜੀਆਂ ਦੇ ਪਤੀ-ਪਤਨੀ ਨੇ ਨੈਸ਼ਨਲ ਗੇਮਾਂ ਵਿੱਚੋਂ ਜਿੱਤੇ ਕਰੀਬ 150 ਤੋਂ ਵੱਧ ਤਗਮੇ

ਮਲੌਦ, 18 ਮਈ (ਸਹਾਰਨ ਮਾਜਰਾ)-ਜਦੋਂ ਇਨਸਾਨ ਕੁੱਝ ਕਰਨ ਲਈ ਮਿਥ ਲਵੇ ਅਤੇ ਹੌਸਲਾ ਬਣਾ ਲਵੇ ਤਾਂ ਦੁਨੀਆਂ ਦੀ ਸ਼ਾਇਦ ਹੀ ਕੋਈ ਮੰਜ਼ਿਲ ਹੋਵੇਗੀ, ਜਿਹੜੀ ਉਹ ਤੈਅ ਨਹੀਂ ਕਰ ਸਕਦਾ | ਮਲੌਦ ਦੀ ਬੁੱਕਲ ਵਿਚ ਵਸੇ ਨਗਰ ਰੋੜੀਆਂ ਦੀ ਪਤੀ-ਪਤਨੀ ਦੀ ਜੋੜੀ ਨੇ ਇਹ ਸਾਬਤ ਕਰ ਵਿਖਾਇਆ ...

ਪੂਰੀ ਖ਼ਬਰ »

ਪਿੰਡ ਦੀਵਾ ਵਿਖੇ ਨੂਰਾਨੀ ਮਸਜਿਦ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ

ਈਸੜੂ, 18 ਮਈ (ਬਲਵਿੰਦਰ ਸਿੰਘ)-ਪਿੰਡ ਦੀਵਾ ਮੰਡੇਰ ਦੀ ਗ੍ਰਾਮ ਪੰਚਾਇਤ ਦੇ ਉੱਦਮਾਂ ਸਦਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੂਰਾਨੀ ਮਸਜਿਦ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ¢ ਜ਼ਿਕਰਯੋਗ ਹੈ ਕਿ ਇੱਥੇ ਪਹਿਲਾਂ ਗੰਦੇ ਪਾਣੀ ਦਾ ਟੋਭਾ ਸੀ, ਜਿਸ ...

ਪੂਰੀ ਖ਼ਬਰ »

ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਝੋਨੇ ਵਾਲਾ ਖੇਤੀ ਮਾਡਲ ਬਦਲੋ- ਏ. ਆਈ. ਐੱਸ. ਕੇ. ਐੱਸ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ (ਏ. ਆਈ. ਐੱਸ. ਕੇ. ਐੱਸ.) ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਸੰਯੁਕਤ ਕਿਸਾਨ ਸਭਾ ਝੋਨੇ ਆਧਾਰਿਤ ਖੇਤੀ ਮਾਡਲ ਦੇ ਹੱਕ ਵਿੱਚ ਨਹੀਂ ਤੇ ਨਾ ਹੀ ਨਾੜ ਨੂੰ ਅੱਗ ਲਾਓਣ ਦੇ ਹੱਕ ...

ਪੂਰੀ ਖ਼ਬਰ »

ਗੁਰਸੇਵਕ ਸਿੰਘ ਮਾਜਰੀ (ਰਸੂਲੜਾ) ਦੇ ਦੁਖਦਾਇਕ ਵਿਛੋੜੇ 'ਤੇ ਸ਼ੋਕ ਸਭਾ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਪਿੰਡ ਮਾਜਰੀ (ਰਸੂਲੜਾ) ਦੇ ਗੁਰਦੁਆਰਾ ਸਾਹਿਬ 'ਚ ਨੌਜਵਾਨ ਗੁਰਸੇਵਕ ਸਿੰਘ ਦੀ ਯਾਦ 'ਚ ਭੋਗ ਸਮਾਗਮ ਦੇ ਨਾਲ-ਨਾਲ ਸ਼ੋਕ ਸਭਾ ਵੀ ਕੀਤੀ ਗਈ¢ ਪੀੜਤ ਮਜ਼ਦੂਰ ਪਰਿਵਾਰ ਦੇ ਦੁੱਖ 'ਚ ਸ਼ਰੀਕ ਵੱਡੀ ਗਿਣਤੀ ਵਿਚ ਸਾਕ-ਸਬੰਧੀਆਂ, ਸਮੁੱਚੇ ਨਗਰ ...

ਪੂਰੀ ਖ਼ਬਰ »

ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਮੂਹਿਕ ਯਤਨ ਕੀਤੇ ਜਾਣ- ਡਾ: ਰਾਮ ਸਿੰਘ, ਡਾ: ਹਰਪੁਨੀਤ

ਦੋਰਾਹਾ, 18 ਮਈ (ਮਨਜੀਤ ਸਿੰਘ ਗਿੱਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਦੋਰਾਹਾ ਵਲੋਂ ਖੇਤੀਬਾੜੀ ਅਫ਼ਸਰ ਡਾ: ਰਾਮ ਸਿੰਘ ਪਾਲ ਦੀ ਅਗਵਾਈ 'ਚ ਮਾਹਿਰਾਂ ਵਲੋਂ ਵੱਖ ਵੱਖ ਪਿੰਡਾਂ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ...

ਪੂਰੀ ਖ਼ਬਰ »

ਖੰਨਾ ਵਿਕਾਸ ਮੰਚ ਦੀ ਕਰਤਾਰ ਨਗਰ ਵਿਖੇ ਹੋਈ ਮੀਟਿੰਗ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਵਿਕਾਸ ਮੰਚ ਦੀ ਮੀਟਿੰਗ ਵਾਰਡ ਨੰ: 18 ਕਰਤਾਰ ਨਗਰ ਵਿਖੇ ਖੰਨਾ ਵਿਕਾਸ ਮੰਚ ਦੀ ਜਨਰਲ ਸਕੱਤਰ ਦਵਿੰਦਰ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਖੰਨਾ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਹਰੀਸ਼ ਭਾਂਬਰੀ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਕੈਂਬਿ੍ਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਲੌਦ ਦੇ 12ਵੀਂ ਜਮਾਤ ਦੇ (ਫ਼ਸਟ ਟਰਮ) ਨਤੀਜੇ ਸ਼ਾਨਦਾਰ ਰਹੇ

ਮਲੌਦ, 18 ਮਈ (ਸਹਾਰਨ ਮਾਜਰਾ)-ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਇਲਾਕੇ ਦੀ ਨਾਮਵਰ ਸੰਸਥਾ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਰੋਡ ਮਲੌਦ ਦੇ 12ਵੀਂ ਜਮਾਤ (ਫ਼ਸਟ ਟਰਮ) ਦੇ ਨਤੀਜੇ ਸ਼ਾਨਦਾਰ ਰਹੇ | ਜਿਨ੍ਹਾਂ ਵਿਚ ਇਸ ਵਾਰ ਫਿਰ ਲੜਕੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਹਰ ਵਰਗ ਦੇ ਸੁਨਹਿਰੀ ਭਵਿੱਖ ਲਈ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ- ਵਿਧਾਇਕ ਗਿਆਸਪੁਰਾ

ਮਲੌਦ, 18 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਵਰਗ ਦੇ ਸੁਨਹਿਰੀ ਭਵਿੱਖ ਲਈ ਕੰਮ ਕਰਨ ਵਿੱਚ ਹਮੇਸ਼ਾ ਵਿਸ਼ਵਾਸ ਰੱਖਦੀ ਹੈ ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪਾਇਲ ਤੋਂ ਵਿਧਾਇਕ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ, ਸੁਮਨ ਸ਼ਰਮਾ ਬਣੇ ਸਰਕਲ ਪ੍ਰਧਾਨ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਖੰਨਾ ਸਰਕਲ ਦੀ ਮੀਟਿੰਗ ਜਨਰਲ ਸਕੱਤਰ ਅਮਰਜੀਤ ਕੌਰ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਸੂਬੇ ਦੀ ਜਨਰਲ ਸਕੱਤਰ ਸੁਭਾਸ਼ ਰਾਣੀ, ਖ਼ਜ਼ਾਨਚੀ ਸੁਰਜੀਤ ਕੌਰ ...

ਪੂਰੀ ਖ਼ਬਰ »

ਬੀਤੀ ਰਾਤ ਚੋਰਾਂ ਨੇ ਜੀ. ਟੀ. ਬੀ. ਮਾਰਕੀਟ ਦੇ 2 ਸ਼ੋ-ਰੂਮ ਦੇ ਤਾਲੇ ਤੋੜ ਕੇ ਕੀਤੀ ਚੋਰੀ

ਖੰਨਾ, 18 ਮਈ (ਮਨਜੀਤਸਿੰਘ ਧੀਮਾਨ)-ਬੀਤੀ ਰਾਤ ਸੰਘਣੀ ਆਬਾਦੀ ਵਾਲੇ ਇਲਾਕੇ ਜੀ. ਟੀ. ਬੀ. ਮਾਰਕੀਟ ਵਿਚ 2 ਸੋ ਰੂਮਾਂ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਪਿਆ ਲੱਖਾ ਦਾ ਸਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸਾਬਕਾ ਮੰਤਰੀ ਗੁਰਕੀਰਤ ਅਤੇ ਜ਼ਿਲ੍ਹਾ ਪ੍ਰਧਾਨ ਰਾਜਾ ਗਿੱਲ ਦੀ ਅਗਵਾਈ ਵਿਚ ਕਾਂਗਰਸੀ ਬੂਥ ਇੰਚਾਰਜਾਂ ਦੀ ਮੀਟਿੰਗ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਕਾਂਗਰਸ ਪਾਰਟੀ ਦੀ ਨਵੀਂ ਮੈਂਬਰਸ਼ਿਪ ਸਬੰਧੀ ਅੱਜ ਸਿਟੀ ਸੈਂਟਰ ਖੰਨਾ ਵਿਖੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਵੱਲੋਂ ਖੰਨਾ ਦੇ ਸ਼ਹਿਰੀ ਅਤੇ ਦਿਹਾਤੀ ਬਲਾਕ ਦੇ ਬੂਥ ਇੰਚਾਰਜਾਂ ਦੀ ਮੀਟਿੰਗ ਕੀਤੀ ਗਈ¢ਇਸ ਮੀਟਿੰਗ ਵਿਚ ਵੱਧ ਤੋਂ ...

ਪੂਰੀ ਖ਼ਬਰ »

ਰਾਮ ਸਿੰਘ ਗੋਗੀ ਬਣੇ ਬਸਪਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਇੰਚਾਰਜ

ਬੀਜਾ, 18 ਮਈ (ਕਸ਼ਮੀਰਾ ਸਿੰਘ ਬਗ਼ਲੀ)-ਬਸਪਾ ਦੀ ਸੁਪਰੀਮੋ ਭੈਣ ਮਾਇਆਵਤੀ, ਵਿਪੁਲ ਕੁਮਾਰ, ਵਿਪਨ ਕੁਮਾਰ ਬੈਣੀਵਾਲ ਸਟੇਟ ਇੰਚਾਰਜ ਪੰਜਾਬ, ਜਸਵੀਰ ਸਿੰਘ ਗੜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਜਸਪ੍ਰੀਤ ਸਿੰਘ ਬੀਜਾ ਜਨਰਲ ਸਕੱਤਰ ਪੰਜਾਬ ਵਲੋਂ ਪਾਰਟੀ ...

ਪੂਰੀ ਖ਼ਬਰ »

ਪਿੰਡ ਦੈਹਿੜੂ ਵਿਖੇ ਔਰਤਾਂ ਸੰਬੰਧੀ ਅਨੀਮੀਆ ਕੈਂਪ ਲਾਇਆ

ਬੀਜਾ, 18 ਮਈ (ਅਵਤਾਰ ਸਿੰਘ ਜੰਟੀ ਮਾਨ)-ਅੱਜ ਪਿੰਡ ਦੈਹਿੜੂ ਵਿਖੇ ਆਂਗਣਵਾੜੀ ਵਰਕਰ ਜਸਵੀਰ ਕੌਰ ਦੀ ਅਗਵਾਈ ਹੇਠ ਅਨੀਮੀਆ ਕੈਂਪ ਲਾਇਆ ਗਿਆ | ਜਿਸ ਵਿਚ ਗਰਭਵਤੀ ਔਰਤਾਂ ਨੂੰ ਸਿਹਤ ਸਬੰਧੀ ਤੇ ਨਵ ਜਨਮੇ ਬੱਚੇ ਨੂੰ ਦੁੱਧ ਪਿਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

1971 ਲੌਂਗੋਵਾਲਾ ਦੀ ਲੜਾਈ ਦੇ ਨਾਇਕ ਧਰਮਵੀਰ 'ਤੇ ਘੁਡਾਣੀ ਕਲਾਂ ਵਾਸੀਆਂ ਨੂੰ ਰਹੇਗਾ ਵੱਡਾ ਮਾਣ

ਰਾੜਾ ਸਾਹਿਬ, 18 ਮਈ (ਸਰਬਜੀਤ ਸਿੰਘ ਬੋਪਾਰਾਏ)-ਲੋਂਗੋਵਾਲਾ ਦੀ 1971 ਦੀ ਲੜਾਈ ਦੇ ਹੀਰੋ ਸਾਬਕਾ ਕਰਨਲ ਧਰਮਵੀਰ ਦਾ ਜਨਮ 20 ਅਗਸਤ 1945 ਨੂੰ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਪਿਤਾ ਹਕੀਮ ਬਾਬੂ ਲਾਲ ਤੇ ਮਾਤਾ ਯੈਨਤੀ ਦੇਵੀ ਦੇ ਘਰ ਭਾਖੜੀ ...

ਪੂਰੀ ਖ਼ਬਰ »

ਐੱਸ. ਜੀ. ਪੀ. ਸੀ. ਵਲੋਂ ਕੋਟਾਂ ਕਾਲਜ ਦੇ ਕਰਮਚਾਰੀਆਂ ਦੀ ਬਕਾਇਆ ਕਰੀਬ ਪੌਣੇ ਤਿੰਨ ਕਰੋੜ ਰੁਪਏ ਦੀਆਂ ਤਨਖ਼ਾਹਾਂ ਦੀ ਰਕਮ ਜਾਰੀ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਦੇ ਪਿ੍ੰਸੀਪਲ ਤੇ ਸਟਾਫ਼ ਲਈ ਬਹੁਤ ਖ਼ੁਸ਼ੀ ਦੀ ਖ਼ਬਰ ਹੈ ਕਿ ਉਨ੍ਹਾਂ ਦੀਆਂ 31 ...

ਪੂਰੀ ਖ਼ਬਰ »

ਜਹਾਂਗੀਰ ਦੇ ਕਿ੍ਕਟ ਟੂਰਨਾਮੈਂਟ 'ਚ ਸਲਾਣਾ ਦੀ ਟੀਮ ਜੇਤੂ

ਰਾੜਾ ਸਾਹਿਬ, 18 ਮਈ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਜਹਾਂਗੀਰ ਵਿਖੇ ਭਗਤ ਧੰਨਾ ਜੱਟ ਸਪੋਰਟਸ ਕਲੱਬ ਵਲੋਂ 13ਵਾਂ ਕਿ੍ਕਟ ਟੂਰਨਾਮੈਂਟ ਪ੍ਰਧਾਨ ਜਸ਼ਨਦੀਪ ਸਿੰਘ, ਖ਼ਜ਼ਾਨਚੀ ਹਰਪਿੰਦਰ ਸਿੰਘ ਪਿੰਦਾ, ਪ੍ਰਗਟ ਸਿੰਘ, ਸਤਵੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ...

ਪੂਰੀ ਖ਼ਬਰ »

ਡੇਹਲੋਂ ਵਿਖੇ ਭਾਕਿਯੂ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਡੇਹਲੋਂ, 18 ਮਈ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਡੇਹਲੋਂ ਵਿਖੇ ਹੋਈ | ਸੂਬਾ ਕਮੇਟੀ ਵਲੋਂ ਪੰਜਾਬ ਦੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ...

ਪੂਰੀ ਖ਼ਬਰ »

ਹਰਜਸ ਸਕੂਲ ਝੜੌਦੀ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ

ਮਾਛੀਵਾੜਾ ਸਾਹਿਬ, 18 ਮਈ (ਸੁਖਵੰਤ ਸਿੰਘ ਗਿੱਲ)- ਜ਼ਿਲ੍ਹਾ ਸਾਂਝ ਕੇਂਦਰ ਖੰਨਾ ਵਲੋਂ ਹਰਜਸ ਪਬਲਿਕ ਸਕੂਲ ਝੜੌਦੀ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਅ ਤੇ ਟ੍ਰੈਫਿਕ ਨਿਯਮ ਅਪਣਾਉਣ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਜ਼ਿਲ੍ਹਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਖੰਨਾ ਵਿਖੇ ਵਿਸ਼ਵ ਉੱਚ ਰਕਤਚਾਪ ਦਿਵਸ ਮਨਾਇਆ

ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਸਿਵਲ ਹਸਪਤਾਲ ਖੰਨਾ ਵਿਖੇ ਵਿਸ਼ਵ ਉੱਚ ਰਕਤਚਾਪ ਦਿਵਸ ਮਨਾਇਆ ਗਿਆ | ਇਸ ਮੌਕੇ ਐੱਸ. ਐਮ. ਓ. ਡਾ. ਸਤਪਾਲ ਨੇ ਦੱਸਿਆ ਕਿ ਨਿਯਮਤ ਦਵਾਈ ਲੈਣ ਤੇ ਚੰਗੀ ਜੀਵਨ ਸ਼ੈਲੀ ਅਪਣਾ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ | ਬਲੱਡ ...

ਪੂਰੀ ਖ਼ਬਰ »

ਦੇਸ਼ ਭਗਤ ਸੀ. ਸੈਕੰ. ਸਕੂਲ ਸੋਹੀਆਂ ਵਿਖੇ ਸਲਾਦ ਤਿਆਰ ਤੇ ਸੋਹਣੀ ਸਜਾਵਟ ਮੁਕਾਬਲੇ ਕਰਵਾਏ

ਮਲੌਦ, 18 ਮਈ (ਸਹਾਰਨ ਮਾਜਰਾ)-ਦੇਸ਼ ਭਗਤ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਿਖੇ ਸਕੂਲ ਮੈਨੇਜਰ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਰਾਹੀਂ ਸਲਾਦ ਤਿਆਰ ਤੇ ਸਜਾਵਟ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਮੈਡੀਕਲ ਕਾਲਜ ਗੋਪਾਲਪੁਰ ਵਲੋਂ ਕਿਲ੍ਹਾ ਰਾਏਪੁਰ ਸਕੂਲ ਵਿਖੇ ਸਿਹਤ ਬਾਰੇ ਜਾਗਰੂਕਤਾ ਕੈਂਪ

ਡੇਹਲੋਂ, 18 ਮਈ (ਅੰਮਿ੍ਤਪਾਲ ਸਿੰਘ ਕੈਲੇ)-ਖ਼ਾਲਸਾ ਗਰਲਜ਼ ਹਾਈ ਸਕੂਲ ਕਿਲ੍ਹਾ ਰਾਏਪੁਰ ਵਿਖੇ ਸਿਹਤ ਜਾਗਰੂਕਤਾ ਕੈਂਪ ਆਯੁਰਵੈਦਿਕ ਮੈਡੀਕਲ ਕਾਲਜ ਗੋਪਾਲਪੁਰ ਵਲੋਂ ਲਗਾਇਆ ਗਿਆ | ਜਿਸ ਦੌਰਾਨ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਸਿਹਤ ਹੀ ਜੀਵਨ ਵਿਸ਼ੇ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX