ਬਰਨਾਲਾ, 18 ਮਈ (ਅਸ਼ੋਕ ਭਾਰਤੀ)-ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹੇਸ਼ ਕੁਮਾਰ ਦੀ ਅਗਵਾਈ ਵਿਚ ਡੀ.ਟੀ.ਐਫ. ਦੇ ਵਫ਼ਦ ਵਲੋਂ ਹਰਿੰਦਰ ਸਿੰਘ ਤੇ ਮੈਡਮ ਨਵਲਦੀਪ ਸ਼ਰਮਾ ਦੇ ਰੈਗੂਲਰ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਰੈਸਟ ਹਾਊਸ ਬਰਨਾਲਾ ਵਿਖੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਗੂਆਂ ਕਿਹਾ ਕਿ 8886 ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਦੌਰਾਨ ਰੈਗੂਲਰ ਦੀ ਆਪਸ਼ਨ ਲੈਣ ਦੇ ਬਾਵਜੂਦ ਦੋ ਅਧਿਆਪਕਾਂ ਹਰਿੰਦਰ ਸਿੰਘ (ਸ.ਮਿ.ਸ, ਕਛਵਾ, ਪਟਿਆਲਾ) ਅਤੇ ਮੈਡਮ ਨਵਦੀਪ ਸ਼ਰਮਾ (ਸ.ਹ.ਸ. ਬੋਲੜ ਕਲਾਂ, ਪਟਿਆਲਾ ਨੂੰ ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ 'ਆਪ' ਸਰਕਾਰ ਵਲੋਂ ਰੈਗੂਲਰ ਦੇ ਆਰਡਰ ਨਹੀਂ ਦਿੱਤੇ ਗਏ, ਜਦਕਿ ਬਾਕੀ ਸਮੂਹ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਰੈਗੂਲਰ ਹੋਣ ਤੋਂ ਬਾਅਦ, ਅਪ੍ਰੈਲ 2020 ਤੱਕ ਕਨਫਰਮ ਵੀ ਹੋ ਚੁੱਕੇ ਹਨ | ਇਸ ਬੇਇਨਸਾਫ਼ੀ, ਧੱਕੇਸ਼ਾਹੀ ਅਤੇ ਪੱਖਪਾਤ ਕਾਰਨ ਉਕਤ ਦੋਨੋਂ ਅਧਿਆਪਕ ਅਤੇ ਇਨ੍ਹਾਂ ਦੇ ਪਰਿਵਾਰ ਗਹਿਰੀ ਮਾਨਸਿਕ ਤੇ ਆਰਥਿਕ ਪੀੜ ਦਾ ਸ਼ਿਕਾਰ ਹੋ ਚੁੱਕੇ ਹਨ | ਡੀ.ਟੀ.ਐੱਫ. ਦੀ ਸੂਬਾ ਕਮੇਟੀ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਦੋਵੇਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਆਰਡਰ ਦਿੱਤੇ ਜਾਣ, 8 ਜੂਨ 2012 ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਸਿਕੰਦਰ ਸਿੰਘ ਮਲੂਕਾ ਦੀ ਰਿਹਾਇਸ਼ ਨੇੜੇ ਧਰਨੇ ਮੌਕੇ, ਕੋਠਾ ਗੁਰੂ ਵਿਖੇ ਹੋਏ ਲਾਠੀਚਾਰਜ ਦੌਰਾਨ 59 ਅਧਿਆਪਕਾਂ ਅਤੇ ਅਧਿਆਪਕਾਵਾਂ 'ਤੇ ਦਰਜ ਪੁਲਿਸ ਕੇਸ ਸਮੇਤ, ਸੰਘਰਸ਼ਾਂ ਦੌਰਾਨ ਪਏ ਹੋਰ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ | ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵਲੋਂ 29 ਮਈ ਨੂੰ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ |
ਸ਼ਹਿਣਾ, 18 ਮਈ (ਸੁਰੇਸ਼ ਗੋਗੀ)-ਸਮੂਹ ਕਿਸਾਨ ਜਥੇਬੰਦੀਆਂ ਨੇ ਸੜਕ ਨਾ ਬਣਾਉਣ ਦੇ ਰੋਸ ਵਜੋਂ ਸ਼ਹਿਣਾ ਵਿਖੇ ਸੜਕ ਜਾਮ ਕਰ ਕੇ ਰੋਸ ਧਰਨਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਉਗਰਾਹਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਭਾਕਿਯੂ ਲੱਖੋਵਾਲ ਜ਼ਿਲ੍ਹਾ ...
ਮਹਿਲ ਕਲਾਂ, 18 ਮਈ (ਅਵਤਾਰ ਸਿੰਘ ਅਣਖੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 19 ਮਈ ਨੂੰ ਬਾਅਦ ਦੁਪਹਿਰ 2:30 ਵਜੇ ਮਹਿਲ ਕਲਾਂ ਵਿਖੇ ਪਹੁੰਚ ਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸੰਬੰਧਿਤ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ...
ਬਰਨਾਲਾ, 18 ਮਈ (ਅਸ਼ੋਕ ਭਾਰਤੀ)- ਡਿਫਰੈਂਟਲੀ ਏਬਲਡ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਬਾਜ਼ ਸਿੰਘ ਸਟੇਟ ਐਵਾਰਡੀ ਬਰਨਾਲਾ ਨੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਡਾ: ਹਰੀਸ਼ ਨਈਅਰ ਨੂੰ ਮੰਗ-ਪੱਤਰ ਦਿੱਤਾ | ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਰਾਜ ਸਭਾ ...
ਰੂੜੇਕੇ ਕਲਾਂ, 18 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਜਨਤਕ ਤੌਰ 'ਤੇ ਐਲਾਨ ਕਰਦਿਆਂ ਕਿਹਾ ਕਿ ਹਲਕਾ ਭਦੌੜ ਵਿਚ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣ ਅਤੇ ਸੰਭਾਲ ਕਰਨ ਦੀ ...
ਬਰਨਾਲਾ, 18 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਸੇਖਾ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਵਿਚ ਵੱਖ-ਵੱਖ ਵਿਭਾਗਾਂ ਵਲੋ ਆਪਣੇ ਸਟਾਲ ਲਗਾਏ ਗਏ ਸਨ, ਜਿੱਥੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਸਬੰਧਿਤ ...
ਸ਼ਹਿਣਾ, 18 ਮਈ (ਸੁਰੇਸ਼ ਗੋਗੀ)- ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ ਵਿਚ 27 ਮਈ ਨੂੰ ਡੀ.ਸੀ. ਦਫ਼ਤਰ ਬਰਨਾਲਾ ਵਿਖੇ 3 ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿਚ ਧਰਨਾ ਦਿੱਤਾ ਜਾਵੇਗਾ | ਇਹ ਸ਼ਬਦ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ, ਕਾਮਰੇਡ ਖ਼ੁਸ਼ੀਆ ...
ਬਰਨਾਲਾ, 18 ਮਈ (ਅਸ਼ੋਕ ਭਾਰਤੀ)-ਸਿੱਖਿਆ ਵਿਭਾਗ ਪੰਜਾਬ ਵਲੋਂ 2019 ਵਿਚ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ-1558 ਦੀ ਕੀਤੀ ਗਈ ਸਿੱਧੀ ਭਰਤੀ ਦੌਰਾਨ ਸਕਰੂਟਨੀ ਕਰਵਾ ਚੁੱਕੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ (ਪੀ.ਪੀ.ਪੀ. ਤਰਜ਼) ਨਿਯੁਕਤੀ ਪੱਤਰ ਲੈਣ ਲਈ ਸਿੱਖਿਆ ...
ਬਰਨਾਲਾ, 18 ਮਈ (ਅਸ਼ੋਕ ਭਾਰਤੀ)-ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਵਲੋਂ ਗਿਆਰ੍ਹਵੀਂ ਕਲਾਸ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸਕਾਲਰਸ਼ਿਪ ਪ੍ਰੀਖਿਆ 22 ਮਈ ਨੂੰ ਸਵੇਰੇ 9:00 ਵਜੇ ਸ਼ੁਰੂ ਹੋ ਰਹੀ ਹੈ | ਇਹ ਜਾਣਕਾਰੀ ਸਕੂਲ ਦੇ ਪਿ੍ੰਸੀਪਲ ਡਾ: ...
ਬਰਨਾਲਾ, 18 ਮਈ (ਨਰਿੰਦਰ ਅਰੋੜਾ)-ਵਾਰਡ ਨੰ: 8 ਅਤੇ 29 ਦੇ ਸਾਂਝੇ ਨਵੇਂ ਟਿਊਬਵੈੱਲ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਵਾਰਡ ਨੰ: 8 ਦੇ ਕੌਂਸਲਰ ਨਰਿੰਦਰ ਗਰਗ ਨੀਟਾ, ਵਾਰਡ ਨੰ: 29 ਦੇ ਇੰਚਾਰਜ ਮਾਸਟਰ ਪ੍ਰੇਮ ਕੁਮਾਰ ਵਲੋਂ ਸਾਂਝੇ ਤੌਰ ...
ਟੱਲੇਵਾਲ, 18 ਮਈ (ਸੋਨੀ ਚੀਮਾ)-ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ 21 ਮਈ ਨੂੰ ਗੁਰਦੁਆਰਾ ਭੁਆਣਾ ਸਾਹਿਬ ਪਿੰਡ ਛੀਨੀਵਾਲ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਕਰਵਾਈ ਜਾ ਰਹੀ ਕਾਨਫ਼ਰੰਸ ਦੀਆਂ ਤਿਆਰੀਆਂ ਲੈ ਕੇ ਪਿੰਡ ...
ਤਪਾ ਮੰਡੀ, 18 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਅੱਜ ਨਗਰ ਕੌਂਸਲ ਦਫ਼ਤਰ ਤਪਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੱਥੇ ਉਨ੍ਹਾਂ ਐਸ.ਸੀ. ਵਰਗ ਨਾਲ ਸੰਬੰਧਿਤ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ | ਇਸ ...
ਸ਼ਹਿਣਾ, 18 ਮਈ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਸਮਾਜ ਸੇਵੀ ਸਵ: ਪ੍ਰਗਟ ਸਿੰਘ ਪੰਡਤ ਦੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਲੱਬ ਆਗੂਆਂ ਨੇ ਕਿਹਾ ਕਿ ਪ੍ਰਗਟ ਸਿੰਘ ਜੋ ਪਿੰਡ ਦੇ ਹਰ ...
ਧਨੌਲਾ, 18 ਮਈ (ਚੰਗਾਲ)-ਹੜ੍ਹ ਸੀਜ਼ਨ 2022 ਦੀ ਤਿਆਰੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪਿੰਡ ਹਰੀਗੜ੍ਹ ਵਿਖੇ ਆਫ਼ਤਾਂ ਪ੍ਰਬੰਧਨ ਦੀ ਤਿਆਰੀ ਕਰਦਿਆਂ ਮੌਕ ਡਰਿੱਲ ਕਰਵਾਈ ਗਈ | ਇਸ ਸਬੰਧੀ ਪਿੰਡ ਹਰੀਗੜ੍ਹ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਡਾ: ਹਰੀਸ਼ ਨਈਅਰ ...
ਬਰਨਾਲਾ, 18 ਮਈ (ਗੁਰਪ੍ਰੀਤ ਸਿੰਘ ਲਾਡੀ)-ਮਾਰਕਫੈਡ ਜ਼ਿਲ੍ਹਾ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਬੰਧਕ ਗੁਰਵੀਰ ਸਿੰਘ ਦੀ ਅਗਵਾਈ ਹੇਠ ਪਸ਼ੂ ਸਿਹਤ ਸੰਭਾਲ ਅਤੇ ਦੁੱਧ ਉਤਪਾਦਕ ਜਾਗਰੂਕਤਾ ਵਿਸ਼ੇ 'ਤੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਪਸ਼ੂ ਪਾਲਣ ਵਿਭਾਗ ਦੇ ...
ਧਨੌਲਾ, 18 ਮਈ (ਚੰਗਾਲ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਬਡਬਰ (ਬਰਨਾਲਾ) ਵਿਖੇ ਭਾਰਤ ਦੀ ਆਜ਼ਾਦੀ ਦੀ 75 ਸਾਲਾ ਵਰ੍ਹੇਗੰਢ-ਅਜਾਦੀ ਦਾ ਅੰਮਿ੍ਤ ਮਹਾਂਉਤਸਵ ਅਧੀਨ ਸਵੈ- ਰੋਜ਼ਗਾਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਤਕਰੀਬਨ 70 ...
ਧਨੌਲਾ, 18 ਮਈ (ਚੰਗਾਲ)-108 ਐਂਬੂਲੈਂਸ ਵਲੋਂ ਮੁਫ਼ਤ ਮੁੱਢਲੀ ਸਹਾਇਤਾ ਪ੍ਰੋਗਰਾਮ ਧਨੌਲਾ ਵਿਖੇ ਕਰਵਾਇਆ ਗਿਆ ਜਿਸ ਵਿਚ 108 ਐਂਬੂਲੈਂਸ ਤੇ ਕਿਸੇ ਵੀ ਐਮਰਜੈਂਸੀ ਵਿਚ ਜ਼ਰੂਰੀ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਵਿਚ ਐਫ਼.ਆਰ.ਪੀ ਟਰੇਨਰ ਜਸਵਿੰਦਰ ...
ਮਹਿਲ ਕਲਾਂ, 18 ਮਈ (ਅਵਤਾਰ ਸਿੰਘ ਅਣਖੀ)-ਨਾਮਵਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਫ਼ਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਈਲੈਟਸ ਇੰਸਟੀਚਿਊਟ ਮਹਿਲ ਕਲਾਂ (ਬਰਨਾਲਾ) ਦੇ ਵਿਦਿਆਰਥੀ ਬਲਤੇਜ ਸਿੰਘ ਵਾਸੀ ਛੀਨੀਵਾਲ ਕਲਾਂ ਨੇ ਆਈਲੈਟਸ 'ਚੋਂ 7 ਬੈਂਡ ਪ੍ਰਾਪਤ ਕਰ ਕੇ ...
ਰੂੜੇਕੇ ਕਲਾਂ, 18 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਸਥਾਨਕ ਇਲਾਕੇ ਦੇ ਪਿੰਡ ਬਦਰਾ, ਕਾਹਨੇਕੇ, ਰੂੜੇਕੇ ਕਲਾਂ, ਧੂਰਕੋਟ, ਧੌਲਾ, ਰੂੜੇਕੇ ਖ਼ੁਰਦ, ਪੱਖੋਂ ਕਲਾਂ, ਭੈਣੀ ਫੱਤਾ, ਪਿਰਥਾ ਪੱਤੀ ਧੂਰਕੋਟ ਆਦਿ ਪਿੰਡਾਂ ਦੀਆਂ ਲਿੰਕ ਸੜਕਾਂ, ਕੱਚੇ ਰਸਤਿਆਂ, ਪਹੀਆਂ, ਮੁੱਖ ...
ਟੱਲੇਵਾਲ, 18 ਮਈ (ਸੋਨੀ ਚੀਮਾ)-ਪੰਜਾਬ 'ਚ ਭਾਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫ਼ਤਵਾ ਦੇ ਕੇ ਰਾਜ ਸੱਤਾ 'ਤੇ ਬਿਠਾ ਦਿੱਤਾ ਹੈ, ਪਰ ਜਿਸ ਦਿਨ ਤੋਂ ਸੂਬੇ ਵਿਚ ਸਰਕਾਰ ਨੇ ਚਾਰਜ ਸੰਭਾਲਿਆ ਉਸ ਦਿਨ ਤੋਂ ਪੰਜਾਬ ਵਿਚ ਹਫ਼ੜਾ ਦਫ਼ੜੀ ਦਾ ਮਾਹੌਲ ਹੈ | ਇਹ ਸ਼ਬਦ ਕੁਲਵੰਤ ...
ਮਹਿਲ ਕਲਾਂ, 18 ਮਈ (ਤਰਸੇਮ ਸਿੰਘ ਗਹਿਲ)-ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਅੱਜ ਬਲਾਕ ਮਹਿਲ ਕਲਾਂ ਦੇ ਪਿੰਡ ਚੁਹਾਣਕੇ ਖ਼ੁਰਦ ਵਿਖੇ ਮਜ਼ਦੂਰਾਂ ਦੇ ਭਰਵੇਂ ਇਕੱਠ ਦੀ ਮੀਟਿੰਗ ਕਰ ਕੇ 24 ਮਈ ਨੂੰ ਮਜ਼ਦੂਰ ਜਥੇਬੰਦੀਆਂ ਵਲੋਂ ਡੀ.ਸੀ. ਦਫ਼ਤਰ ਬਰਨਾਲਾ ਵਿਖੇ ...
ਰੂੜੇਕੇ ਕਲਾਂ, 18 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵਲੋਂ ਦੀ ਸਹਿਕਾਰੀ ਸਭਾ ਰੂੜੇਕੇ ਕਲਾਂ ਵਿਖੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਕੈਂਪ ਲਾਇਆ ...
ਬਰਨਾਲਾ, 18 ਮਈ (ਰਾਜ ਪਨੇਸਰ)-ਸਥਾਨਕ ਇਕ ਪੈਲੇਸ ਵਿਚ ਜ਼ਿਲ੍ਹਾ ਪੱਧਰੀ ਤੇ ਬਲਾਕ ਪੱਧਰੀ ਡੈਲੀਗੇਟ ਬਣਾਉਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਡੀ.ਆਰ.ਓ. ਪ੍ਰਦੀਪ ਸ਼ਰਮਾ ਅਤੇ ਹਲਕਾ ਇੰਚਾਰਜ ਮਨੀਸ਼ ਬਾਂਸਲ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਗੱਲਬਾਤ ਕਰਦਿਆਂ ਉਨ੍ਹਾਂ ...
ਟੱਲੇਵਾਲ, 18 ਮਈ (ਸੋਨੀ ਚੀਮਾ)-ਪੰਜਾਬ ਦਾ ਕਿਸਾਨ ਜਿੱਥੇ ਸਮੁੱਚੇ ਦੇਸ਼ ਦਾ ਆਪਣੀ ਮਿਹਨਤ ਨਾਲ ਪਾਲੀ ਫ਼ਸਲ ਨਾਲ ਪੇਟ ਪਾਲ ਰਿਹਾ ਹੈ, ਉੱਥੇ ਅੰਨਦਾਤੇ ਵਲੋਂ ਸਮੇਂ-ਸਮੇਂ 'ਤੇ ਸੂਬੇ ਲਈ ਉਹ ਹਰ ਕੁਰਬਾਨੀ ਦਿੱਤੀ ਹੈ ਜਿਸ ਨਾਲ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਮਜ਼ਦੂਰ ...
ਰੂੜੇਕੇ ਕਲਾਂ, 18 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਅੰਤਰਰਾਸ਼ਟਰੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ...
ਤਪਾ ਮੰਡੀ, 18 ਮਈ (ਪ੍ਰਵੀਨ ਗਰਗ)-ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਪੰਜਾਬ (ਗਰੁੱਪ ਏਟਕ) ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਦੀ ਅਗਵਾਈ 'ਚ ਆਸ਼ਾ ਵਰਕਰਜ਼ ਦਾ ਵਫ਼ਦ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਮਿਲਿਆ, ਜਿੱਥੇ ਉਨ੍ਹਾਂ ਹਲਕਾ ਵਿਧਾਇਕ ਨੂੰ ਆਪਣੀਆਂ ਸਮੱਸਿਆਵਾਂ ...
ਬਰਨਾਲਾ, 18 ਮਈ (ਗੁਰਪ੍ਰੀਤ ਸਿੰਘ ਲਾਡੀ)-ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਅੱਜ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਬੈਂਕਾਂ ਦੀਆਂ 21 ਬ੍ਰਾਂਚਾਂ ਨਾਲ ਬੈਠਕ ਕੀਤੀ ਗਈ | ਬੈਠਕ ਦੌਰਾਨ ...
ਸ਼ਹਿਣਾ, 18 ਮਈ (ਸੁਰੇਸ਼ ਗੋਗੀ)- ਸ਼ਹਿਣਾ ਦੇ ਗੀਤਾ ਭਵਨ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਦੌਰਾਨ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਲੱਕੀ ਪੱਖੋ ਜ਼ਿਲ੍ਹਾ ਪ੍ਰਧਾਨ ਅਤੇ ਜਗਤਾਰ ਸਿੰਘ ...
ਬਰਨਾਲਾ, 18 ਮਈ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ 'ਟਾਈ' ਵਪਾਰ ਯੋਜਨਾ ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ ਜਿਸ ਵਿਚ ਲਗਭਗ 12 ਟੀਮਾਂ ਨੇ ਭਾਗ ਲਿਆ | ਸ੍ਰੀ ਅਭੈ ਗੋਇਲ ਕੋ-ਚੇਅਰਮੈਨ 'ਟਾਈ' ਚੰਡੀਗੜ੍ਹ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸ੍ਰੀ ...
ਹੰਡਿਆਇਆ, 18 ਮਈ (ਗੁਰਜੀਤ ਸਿੰਘ ਖੁੱਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਖੇ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਨਿਰਦੇਸ਼ਾਂ ਅਨੁਸਾਰ ਅਤੇ ਐਸ.ਐਮ.ਓ. ਡਾ: ਸਤਵੰਤ ਸਿੰਘ ਔਜਲਾ ਦੀ ਅਗਵਾਈ ਡੇਂਗੂ ਬੁਖ਼ਾਰ ਸਬੰਧੀ ਵਿਦਿਆਰਥੀਆਂ ਨੂੰ ...
ਸ਼ਹਿਣਾ, 18 ਮਈ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਵਿਖੇ ਜਗਤਾਰ ਸਿੰਘ ਸਿੱਧੂ ਬੀ.ਡੀ.ਪੀ.ਓ. ਦੀ ਬਦਲੀ ਹੋਣ ਉਪਰੰਤ ਨਵੇਂ ਆਏ ਬੀ.ਡੀ.ਪੀ.ਓ. ਸੁਮਰਿਤਾ ਦਾ ਪੰਚਾਇਤੀ ਆਗੂਆਂ ਤੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਗੁਲਦਾਤਸ ਭੇਟ ਕਰ ਕੇ ਜੀ ਆਇਆ ਆਖਿਆ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX