ਜਲੰਧਰ, 18 ਮਈ (ਚੰਦੀਪ ਭੱਲਾ)-ਜ਼ਿਲ੍ਹੇ 'ਚ ਰੇਲਵੇ ਕਰਾਸਿੰਗਾਂ 'ਤੇ ਅੰਡਰਪਾਸਾਂ ਦੇ ਚੱਲ ਰਹੇ ਨਿਰਮਾਣ ਦੀ ਰਫਤਾਰ 'ਚ ਹੋਰ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਦੇ ਸੰਬੰਧ ਵਿੱਚ ਸਮਾਂ ਹੱਦ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਨ੍ਹਾਂ ਅੰਡਰਪਾਸਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ | ਡਿਪਟੀ ਕਮਿਸ਼ਨਰ ਨੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ੋਰ ਦਿੰਦਿਆਂ ਕਿਹਾ ਕਿ ਰੇਲਵੇ ਅਤੇ ਲੋਕ ਨਿਰਮਾਣ ਵਿਭਾਗ ਵਲੋਂ ਸਾਂਝੇ ਤੌਰ 'ਤੇ ਸਰਵੇਖਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਧੰਨੋਵਾਲੀ ਰੇਲਵੇ ਕਰਾਸਿੰਗ 'ਤੇ ਸੀਮਤ ਉਚਾਈ ਵਾਲੇ ਸਬ ਵੇਅ (ਲਿਮਟਿਡ ਹਾਈਟ ਸਬ ਵੇਅ) ਦੇ ਨਿਰਮਾਣ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਰੇਲਵੇ ਵਲੋਂ ਇਸ ਪ੍ਰਾਜੈਕਟ ਦੀ ਲਾਗਤ 4,61,19 ਹਜ਼ਾਰ ਦੇ ਕਰੀਬ ਹੋਣ ਦਾ ਅਨੁਮਾਨ ਲਗਾਇਆ ਹੈ | ਪ੍ਰਸ਼ਾਸਨ ਨੂੰ ਇਸ ਪ੍ਰਾਜੈਕਟ ਨੂੰ ਕੋਸਟ ਸ਼ੇਅਰਿੰਗ ਦੇ ਅਧਾਰ 'ਤੇ ਪੂਰਾ ਕਰਨ ਲਈ ਕਿਹਾ ਗਿਆ ਹੈ, ਜਿਸ 'ਚ ਪ੍ਰਾਜੈਕਟ ਦੀ ਲਾਗਤ ਦਾ 50 ਫੀਸਦੀ ਸੂਬਾ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ | ਘਨ ਸ਼ਿਆਮ ਥੋਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਮਾਮਲੇ ਨੂੰ ਵਿੱਤੀ ਵਚਨਬੱਧਤਾ ਲਈ ਸੂਬਾ ਸਰਕਾਰ ਨੂੰ ਭੇਜਣ ਤੋਂ ਪਹਿਲਾਂ ਰੇਲਵੇ ਦੇ ਸਹਿਯੋਗ ਨਾਲ ਸੰਭਵਤਾ ਸਰਵੇਖਣ ਕਰਨ ਲਈ ਕਿਹਾ | ਜ਼ਿਕਰਯੋਗ ਹੈ ਕਿ ਧੰਨੋਵਾਲੀ ਕਰਾਸਿੰਗ 'ਤੇ ਰੇਲ ਆਵਾਜਾਈ 1.15 ਲੱਖ ਰੇਲ ਇਕਾਈਆਂ ਨੂੰ ਪਾਰ ਕਰ ਚੁੱਕੀ ਹੈ, ਜਿਸ ਕਰਕੇ ਇਹ ਕਰਾਸਿੰਗ ਇਸ ਪ੍ਰਾਜੈਕਟ ਲਈ ਢੁੱਕਵੀਂ ਹੈ | ਡਿਪਟੀ ਕਮਿਸ਼ਨਰ ਨੇ ਦਕੋਹਾ ਰੇਲਵੇ ਕਰਾਸਿੰਗ 'ਤੇ ਵਾਹਨ ਅੰਡਰਪਾਸ (ਵੀ.ਯੂ.ਪੀ.) ਦੇ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ | ਐਨ.ਐਚ.ਏ.ਆਈ. ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਇਹ ਕੰਮ ਫਰਵਰੀ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਅਥਾਰਟੀ ਨੂੰ ਦਰਪੇਸ਼ ਕੁਝ ਮੁੱਦਿਆਂ 'ਤੇ ਵੀ ਚਰਚਾ ਕੀਤੀ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਨੇ ਹੋਰ ਭਾਗੀਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਟਾਂਡਾ ਰੋਡ ਰੇਲਵੇ ਕਰਾਸਿੰਗ 'ਤੇ ਪ੍ਰਸਤਾਵਿਤ ਅੰਡਰ ਬਿ੍ਜ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਰੇਲਵੇ ਦੇ ਉੱਚ ਅਧਿਕਾਰੀਆਂ ਪਾਸ ਇਸ ਮਾਮਲੇ ਨੂੰ ਉਠਾਉਣ ਲਈ ਕਿਹਾ |
ਅਜੇ ਤੱਕ ਮੀਟਿੰਗਾਂ ਅਤੇ ਕਾਗਜ਼ਾਂ ਤੱਕ ਹੀ ਸੀਮਤ ਹਨ ਇਹ ਪ੍ਰਾਜੈਕਟ-ਇਲਾਕਾ ਵਾਸੀ
ਇਸ ਸੰਬੰਧੀ ਜਦੋਂ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਇਨ੍ਹਾਂ ਪ੍ਰਾਜੈਕਟਾਂ ਬਾਰੇ ਦੱਸਿਆ ਗਿਆ ਤਾਂ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਇਹ ਸਾਰੇ ਕੰਮ ਅਜੇ ਮੀਟਿੰਗਾਂ ਤੇ ਕਾਗਜ਼ਾਂ ਤੱਕ ਹੀ ਸੀਮਤ ਹਨ | ਦਕੋਹਾ ਨਿਵਾਸੀਆਂ ਰਾਮ ਕੁਮਾਰ, ਅਜੇ ਕੁਮਾਰ, ਵਿਵੇਕ ਟਾਂਡਾ ਰੋਡ ਨਿਵਾਸੀ ਅਤੇ ਦੁਕਾਨਦਾਰ ਵਿਪਨ ਕੁਮਾਰ, ਮਹੇਸ਼ ਕੁਮਾਰ, ਦਲਜੀਤ ਸਿੰਘ ਅਤੇ ਹੋਰਣਾਂ ਨੇ ਕਿਹਾ ਕਿ ਜੇਕਰ ਇਹ ਪ੍ਰਾਜੈਕਟ 2023 ਤੱਕ ਪੂਰੇ ਹੋਣੇ ਹਨ ਤਾਂ ਇਨ੍ਹਾਂ ਨੂੰ ਸ਼ੁਰੂ ਕਦੋਂ ਕੀਤਾ ਜਾਣਾ ਹੈ ਅਜੇ ਤੱਕ 'ਤੇ ਇਨ੍ਹਾਂ ਪ੍ਰਾਜੈਕਟਾਂ ਦੀਆਂ ਥਾਵਾਂ 'ਤੇ ਇਕ ਲਾਈਨ ਤੱਕ ਵੀ ਨਹੀਂ ਖਿੱਚੀ ਗਈ ਹੈ ਤੇ ਕਦੋਂ ਇਹ ਪ੍ਰਾਜੈਕਟ ਸ਼ੁਰੂ ਹੋਣਗੇ ਤੇ ਕਦੋਂ ਖਤਮ ਹੋਣਗੇ | ਲੋਕਾਂ ਦਾ ਕਹਿਣਾ ਸੀ ਕਿ ਇਹ ਸੁਪਨੇ ਸਰਕਾਰਾਂ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਪਿਛਲੇ 10 ਤੋਂ ਵੀ ਵੱਧ ਸਾਲਾਂ ਤੋਂ ਵਿਖਾ ਰਹੀਆਂ ਹਨ | ਟਾਂਡਾ ਫਾਟਕ ਦੇ ਕੰਮ ਨੂੰ ਸ਼ੁਰੂ ਕਰਵਾਉਣ ਸੰਬੰਧੀ ਸਾਬਕਾ ਵਿਧਾਇਕ ਅਤੇ ਮੌਜੂਦਾ ਵਿਧਾਇਕ ਕਈਾ ਵਾਰ ਦੁਕਾਨਦਾਰਾਂ ਅਤੇ ਨਿਵਾਸੀਆਂ ਨੂੰ ਕਹਿ ਚੁੱਕੇ ਹਨ, ਪਰ ਇਹ ਪ੍ਰਾਜੈਕਟ ਕਦੋਂ ਸ਼ੁਰੂ ਹੋਣਗੇ ਤੇ ਪਤਾ ਨਹੀਂ ਕਦੋਂ ਖਤਮ ਹੋਣਗੇ |
ਜਲੰਧਰ, 18 ਮਈ (ਐੱਮ.ਐੱਸ. ਲੋਹੀਆ)-ਇਕ ਨਸ਼ਾ ਤਸਕਰ ਤੋਂ 1 ਕਿੱਲੋ 50 ਗ੍ਰਾਮ ਹੈਰੋਇਨ, ਇਕ 32 ਬੋਰ ਦੇਸੀ ਪਿਸਤੌਲ ਸਮੇਤ 3 ਜ਼ਿੰਦਾ ਕਾਰਤੂਸ, 1.72 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਦੀਪਕ ਉਰਫ਼ ਦੀਪੂ (38) ...
ਜਲੰਧਰ, 18 ਮਈ (ਸ਼ਿਵ)-ਨਗਰ ਨਿਗਮ ਦੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਾਉਣ ਲਈ ਸਖ਼ਤ ਹਦਾਇਤਾਂ ਦਿੱਤੇ ਜਾਣ ਤੋਂ ਬਾਅਦ ਹੁਣ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਵਾਉਣ ਦੇ ਕੰਮ 'ਚ ਤੇਜ਼ੀ ਆ ਗਈ ਹੈ | ਕਮਿਸ਼ਨਰ ਦੀ ਸਖ਼ਤੀ ...
ਜਲੰਧਰ, 18 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਕੱਚੇ ਮੁਲਾਜ਼ਮਾਂ ਨਾਲ ਤਾਨਾਸ਼ਾਹੀ ਰਵੱਈਆ ਅਪਣਾ ਕੇ ਤੰਗ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ...
ਚੁਗਿੱਟੀ/ਜੰਡੂਸਿੰਘਾ, 18 ਮਈ (ਨਰਿੰਦਰ ਲਾਗੂ)-ਪਿੰਡ ਸ਼ੇਖੇ ਲਾਗੇ ਚਲਦੇ ਇਕ ਦੇਹ ਵਪਾਰ ਦੇ ਅੱਡੇ 'ਤੇ ਛਾਪੇਮਾਰੀ ਕਰਦੇ ਹੋਏ ਪੁਲਿਸ ਵਲੋਂ ਉੱਥੋਂ ਇਕ ਔਰਤ ਸਮੇਤ 9 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨਵਦੀਪ ਸਿੰਘ ਨੇ ...
ਜਲੰਧਰ, 18 ਮਈ (ਹਰਵਿੰਦਰ ਸਿੰਘ ਫੁੱਲ)-ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਇਕਜੁੱਟਤਾ ਲਈ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ 3 ਦਿਨਾਂ ਵਿਸ਼ੇਸ ਅਰਦਾਸ ਸਮਾਗਮ 19 ਮਈ ਤੋਂ ਸ਼ਾਮ ਤੋਂ ਰਾਤ 10 ਵਜੇ ਤੱਕ ਕਰਵਾਏ ਜਾ ਰਹੇ ਹਨ | ਇਹ ...
ਜਲੰਧਰ, 18 ਮਈ (ਸ਼ਿਵ ਸ਼ਰਮਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ਮੀਨ ਹੇਠਾਂ ਪਾਣੀ ਦੇ ਲਗਾਤਾਰ ਘੱਟ ਰਹੇ ਪੱਧਰ ਦੀ ਚਿੰਤਾ ਜ਼ਾਹਿਰ ਕਰਕੇ ਲੋਕਾਂ ਨੂੰ ਪਾਣੀ ਬਚਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਤੇ ਹੁਣ ਸ਼ਹਿਰਾਂ 'ਚ ਵੀ ਪਾਣੀ ਬਚਾਉਣ ਦੀ ਲੋੜ ਮਹਿਸੂਸ ਹੋਣ ਲੱਗ ਪਈ ...
ਮਕਸੂਦਾ, 18 ਮਈ (ਸਤਿੰਦਰ ਪਾਲ ਸਿੰਘ)-ਸ਼ਹਿਰ 'ਚ ਲਗਾਤਾਰ ਲੁੱਟਾਂ-ਖੋਹਾਂ ਅਤੇ ਲੜਾਈ ਝਗੜੇ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹਲਕੇ ਵਿਚ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਬਹਾਲ ਕਰਨ ਲਈ ਫਲੈਗ ਮਾਰਚ ਕੱਢਿਆ ਅਤੇ ਕਈ ਇਲਾਕਿਆਂ 'ਚ ...
ਲਾਂਬੜਾ, 18 ਮਈ (ਪਰਮੀਤ ਗੁਪਤਾ)-ਲਾਂਬੜਾ ਦੇ ਪ੍ਰਸਿੱਧ ਇਤਿਹਾਸਕ ਸਥਾਨ ਗੁਰਦੁਆਰਾ ਸਮਾਧ ਸ਼ਹੀਦ ਬਾਬਾ ਈਸ਼ਰ ਸਿੰਘ ਦੇ ਅਸਥਾਨ 'ਤੇ ਪ੍ਰਬੰਧਕੀ ਕਮੇਟੀ ਵਲੋਂ 3 ਦਿਨਾ ਜੋੜ ਮੇਲਾ 27 ਮਈ ਤੋਂ ਕਰਵਾਇਆ ਜਾ ਰਿਹਾ ਹੈ | ਜਿਸ ਸੰਬੰਧੀ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਲਾਂਬੜੀ ...
ਜਲੰਧਰ, 18 ਮਈ (ਹਰਵਿੰਦਰ ਸਿੰਘ ਫੁੱਲ)-ਸਥਾਨਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਸਹਿਤ ਮਨਾਇਆ ਗਿਆ | ਸਜਾਏ ਗਏ ਦੀਵਾਨਾਂ ...
ਜਲੰਧਰ, 18 ਮਈ (ਰਣਜੀਤ ਸਿੰਘ ਸੋਢੀ)-ਵਧਦੀ ਗਰਮੀ ਤੋਂ ਨਰਸਰੀ ਵਿੰਗ ਦੇ ਨੰਨੇ੍ਹ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਲੋਂ ਸਮਰ ਕੈਂਪ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਭਾਗ ...
ਜਲੰਧਰ, 18 ਮਈ (ਐੱਮ. ਐੱਸ. ਲੋਹੀਆ)-ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਹੁਲ ਪੁੱਤਰ ਬਿਹਾਰੀ ਲਾਲ ...
ਜਲੰਧਰ ਛਾਉਣੀ, 18 ਮਈ (ਪਵਨ ਖਰਬੰਦਾ)-ਪੀ.ਏ.ਪੀ. ਕੰਪਲੈਕਸ ਵਿਖੇ ਬਤੌਰ ਕੁੱਕ ਕੰਮ ਕਰਨ ਵਾਲੇ ਇਕ ਪੁਲਿਸ ਮੁਲਜ਼ਮ ਦੀ ਅੱਜ ਭੇਦਭਰੀ ਹਾਲਤ 'ਚ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ...
ਚੁਗਿੱਟੀ/ਜੰਡੂਸਿੰਘਾ,ਜਲੰਧਰ ਛਾਉਣੀ, 18 ਮਈ (ਨਰਿੰਦਰ ਲਾਗੂ/ਪਵਨ ਖਰੰਬਦਾ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ 2 ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ...
ਜਲੰਧਰ, 18 ਮਈ (ਸ਼ਿਵ)-ਵਾਰਡ ਨੰਬਰ 5 ਦੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਇਕ ਮੰਗ ਪੱਤਰ ਦੇ ਕੇ ਧੋਗੜੀ ਰੋਡ ਦੀ ਸੜਕ ਬਣਾਉਣ ਦੀ ਮੰਗ ਕੀਤੀ ਹੈ | ਮੰਗ ਪੱਤਰ ਮੁਤਾਬਕ ਧੋਗ਼ੜੀ ਰੋਡ ਦੀ ਮੁੱਖ ਸੜਕ ...
ਜਲੰਧਰ, 18 ਮਈ (ਜਸਪਾਲ ਸਿੰਘ)-ਸਰਗਰਮ ਆਗੂ ਅਤੇ ਉੱਘੇ ਸਮਾਜ ਸੇਵਕ ਸ਼ਿਵ ਕੰਵਰ ਸਿੰਘ ਸੰਧੂ ਨੇ ਸੂਬੇ 'ਚ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੇ ਨਾਂਅ ਹੇਠ ਬੇਜ਼ਮੀਨੇ ਅਤੇ ਗਰੀਬ ਕਾਸ਼ਤਕਾਰਾਂ ਨੂੰ ਉਜਾੜਨ ਦਾ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ...
ਜਲੰਧਰ, 18 ਮਈ (ਜਸਪਾਲ ਸਿੰਘ)-ਸਰਗਰਮ ਆਗੂ ਅਤੇ ਉੱਘੇ ਸਮਾਜ ਸੇਵਕ ਸ਼ਿਵ ਕੰਵਰ ਸਿੰਘ ਸੰਧੂ ਨੇ ਸੂਬੇ 'ਚ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੇ ਨਾਂਅ ਹੇਠ ਬੇਜ਼ਮੀਨੇ ਅਤੇ ਗਰੀਬ ਕਾਸ਼ਤਕਾਰਾਂ ਨੂੰ ਉਜਾੜਨ ਦਾ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ...
ਚੁਗਿੱਟੀ/ਜੰਡੂਸਿੰਘਾ,ਜਲੰਧਰ ਛਾਉਣੀ, 18 ਮਈ (ਨਰਿੰਦਰ ਲਾਗੂ/ਪਵਨ ਖਰੰਬਦਾ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ 2 ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ...
ਜਲੰਧਰ, 18 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਅੱਜ ਜ਼ਿਲ੍ਹੇ 'ਚ ਚੱਲ ਰਹੀਆਂ ਵੱਖ-ਵੱਖ ਵਾਤਾਵਰਨ ਪੱਖੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸਾਰੇ ਚੱਲ ਰਹੇ ਪ੍ਰਾਜੈਕਟਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ...
ਜਲੰਧਰ, 18 ਮਈ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਬਲਰਾਜ ਠਾਕੁਰ ਅਤੇ ਕਾਰਜਕਾਰਨੀ ਪ੍ਰਧਾਨ ਹਰਜਿੰਦਰ ਸਿੰਘ ਲਾਡਾ ਤੇ ਨਿਰਮਲ ਜੀਤ ਸਿੰਘ ਨਿੰਮਾ ਵਲੋਂ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਅਧੀਨ ਆਉਂਦੇ ਬਲਾਕ 1 ਅਤੇ 2 ਲਈ ਪੰਜਾਬ ...
ਮਕਸੂਦਾਂ, 18 ਮਈ (ਸਤਿੰਦਰ ਪਾਲ ਸਿੰਘ)-ਥਾਣਾ-1 ਦੀ ਪੁਲਿਸ ਨੇ ਖੋਹੇ ਮੋਬਾਈਲ ਸਮੇਤ ਇਕ ਲੁਟੇਰੇ ਨੂੰ ਕਾਬੂ ਕੀਤਾ ਹੈ | ਜਦਕਿ ਦੂਜੇ 2 ਲੁਟੇਰੇ ਅਜੇ ਫ਼ਰਾਰ ਹਨ | ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਅਜੈ ਸਾਹਨੀ ਪੁੱਤਰ ਸਰਮਨ ਸਾਹਨੀ ਵਾਸੀ ਮਕਾਨ ਨੰਬਰ 35/3 ...
ਜਲੰਧਰ ਛਾਉਣੀ, 18 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਬੜਿੰਗ ਗੇਟ ਨੇੜੇ ਜਲੰਧਰ ਫਗਵਾੜਾ ਮੁੱਖ ਮਾਰਗ 'ਤੇ ਅੱਜ ਸਵੇਰ ਸਮੇਂ ਅਮਰੀਕਾ ਤੋਂ ਆਏ ਜੀਆਰਪੀ 'ਚੋਂ ਸੇਵਾ ਮੁਕਤ ਹੋਏ ਇੰਸਪੈਕਟਰ ਦੀ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਨੇੜੇ ਹੀ ਲੱਗੇ ਖੰਭੇ ਨਾਲ ...
ਜਲੰਧਰ, 18 ਮਈ (ਜਸਪਾਲ ਸਿੰਘ)-ਅੰਮਿ੍ਤ ਸਿਵਲ ਵੈੱਲਫੇਅਰ ਸੁਸਾਇਟੀ ਵਲੋਂ ਰੈੱਡ ਕਰਾਸ ਦੇ ਸਹਿਯੋਗ ਨਾਲ ਇਕ ਖ਼ੂਨਦਾਨ ਕੈਂਪ 20 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੂਰਦਰਸ਼ਨ ਇਨਕਲੇਵ ਫੇਸ-1 ਵਿਖੇ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ...
ਜਲੰਧਰ, 18 ਮਈ (ਜਸਪਾਲ ਸਿੰਘ)-ਜਿਮਖਾਨਾ ਕਲੱਬ 'ਚ ਅੱਜ ਉਸ ਸਮੇਂ ਮਾਹੌਲ ਗਰਮ ਹੋ ਗਿਆ, ਜਦੋਂ ਕਲੱਬ ਦੇ 2 ਪ੍ਰਮੁੱਖ ਅਹੁਦੇਦਾਰ ਸੌਰਭ ਖੁੱਲਰ ਅਤੇ ਅਤੁਲ ਤਲਵਾੜ ਆਪਸ 'ਚ ਭਿੜ ਪਏ | ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਬਹਿਸਬਾਜ਼ੀ ਤੋਂ ਸ਼ੁਰੂ ਹੋਇਆ ਮਾਮਲਾ ...
ਜਲੰਧਰ, 18 ਮਈ (ਜਸਪਾਲ ਸਿੰਘ)-ਪਿੰਡਾਂ ਦੀਆਂ ਸੜਕਾਂ ਦਿਨੋ-ਦਿਨ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ | ਅਜਿਹਾ ਕਿਸੇ ਗੈਬੀ ਸ਼ਕਤੀ ਨਾਲ ਜਾਂ ਫਿਰ ਵਿਗਿਆਨਕ ਕਾਰਨਾਂ ਕਰਕੇ ਨਹੀਂ ਹੋ ਰਿਹਾ ਬਲਕਿ ਸੜਕਾਂ ਨੂੰ ਦੋਵਾਂ ਪਾਸਿਆਂ ਤੋਂ ਖੇਤਾਂ 'ਚ ਮਿਲਾਉਣ ਨਾਲ ਹੋ ਰਿਹਾ ਹੈ | ਕਈ ...
ਜਲੰਧਰ, 18 ਮਈ (ਐੱਮ. ਐੱਸ. ਲੋਹੀਆ)-ਪੀ.ਪੀ.ਆਰ. ਮਾਲ ਨੇੜੇ ਰਿਸ਼ੀ ਨਗਰ ਦੇ ਫਲੈਟਾਂ 'ਚ ਰਹਿੰਦੇ ਸੇਵਾ ਮੁਕਤ ਬੈਂਕ ਮੈਨੇਜਰ ਦੇ ਤਾਲਾਬੰਦ ਫਲੈਟ ਨੂੰ ਨਿਸ਼ਾਨਾ ਬਣਾ ਕੇ ਕਿਸੇ ਨੇ ਅੰਦਰੋਂ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਫਲੈਟ ਦੇ ਮਾਲਕ ਵਿਜੇ ਅਨੰਦ ਦੇ ...
ਜਲੰਧਰ, 18 ਮਈ (ਐੱਮ. ਐੱਸ. ਲੋਹੀਆ)-ਸਥਾਨਕ ਕਾਜ਼ੀ ਮੁਹੱਲਾ 'ਚ ਘਰ ਦੇ ਬਾਹਰ ਬੈਠੇ ਇਕ ਨੌਜਵਾਨ ਨਾਲ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕੀਤੇ ਜਾਣ 'ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਪੀੜਤ ਅਮਿਤ ਕੁਮਾਰ ਪੁੱਤਰ ਸੁਭਾਸ਼ ਚੰਦਰ ਦੇ ਪਰਿਵਾਰਕ ...
ਜਲੰਧਰ, 18 ਮਈ (ਐੱਮ. ਐੱਸ. ਲੋਹੀਆ)-ਅੰਤਰਗਤ ਡੇਂਗੂ ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਸਿਵਲ ਹਸਪਤਾਲ ਜਲੰਧਰ ਵਿਖੇ ਬਣਾਏ ਡੇਂਗੂ ਵਾਰਡ ਦਾ ਜਾਇਜ਼ਾ ਲਿਆ¢ ਇਸ ਦÏਰਾਨ ਡਾ. ਰਮਨ ਗੁਪਤਾ ਨੇ ਡੇਂਗੂ ਵਾਰਡ ਦੇ ਰੱਖ-ਰਖਾਅ ਨੂੰ ...
ਜਲੰਧਰ, 18 ਮਈ (ਸ਼ਿਵ)- ਇੰਪਰੂਵਮੈਂਟ ਟਰੱਸਟ 'ਚ ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ਵਿਚ ਦਰਜ ਹੋਏ ਕੇਸ ਤੋਂ ਬਾਅਦ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਨੰਬਰ ਚਾਰ ਦੇ ਐੱਸ. ਐਚ. ਓ. ਨੇ ਟਰੱਸਟ ਦੇ ਰਿਕਾਰਡ ਇੰਚਾਰਜ ਨੂੰ ਸੱਦ ਕੇ ਉਸ ਦੇ ਬਿਆਨ ਲਏ ਹਨ | ...
ਜਲੰਧਰ, 18 ਮਈ (ਸ਼ਿਵ)- ਇੰਪਰੂਵਮੈਂਟ ਟਰੱਸਟ 'ਚ ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ਵਿਚ ਦਰਜ ਹੋਏ ਕੇਸ ਤੋਂ ਬਾਅਦ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਨੰਬਰ ਚਾਰ ਦੇ ਐੱਸ. ਐਚ. ਓ. ਨੇ ਟਰੱਸਟ ਦੇ ਰਿਕਾਰਡ ਇੰਚਾਰਜ ਨੂੰ ਸੱਦ ਕੇ ਉਸ ਦੇ ਬਿਆਨ ਲਏ ਹਨ | ...
ਲਾਂਬੜਾ, 18 ਮਈ (ਪਰਮੀਤ ਗੁਪਤਾ)-ਲਾਂਬੜਾ ਦੇ ਪ੍ਰਸਿੱਧ ਇਤਿਹਾਸਕ ਸਥਾਨ ਗੁਰਦੁਆਰਾ ਸਮਾਧ ਸ਼ਹੀਦ ਬਾਬਾ ਈਸ਼ਰ ਸਿੰਘ ਦੇ ਅਸਥਾਨ 'ਤੇ ਪ੍ਰਬੰਧਕੀ ਕਮੇਟੀ ਵਲੋਂ 3 ਦਿਨਾ ਜੋੜ ਮੇਲਾ 27 ਮਈ ਤੋਂ ਕਰਵਾਇਆ ਜਾ ਰਿਹਾ ਹੈ | ਜਿਸ ਸੰਬੰਧੀ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਲਾਂਬੜੀ ...
ਗੁਰਾਇਆ, 18 ਮਈ (ਦੁਸਾਂਝ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਪੰਜਾਬੀ ਦੇ ਪਹਿਲੀ 'ਟਰਮ' ਦੇ ਨਤੀਜੇ ਨੂੰ ਲੈ ਕੇ ਵਿਦਿਆਰਥੀਆਂ 'ਚ ਅਸੰਤੁਸ਼ਟੀ ਪਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪੰਜਾਬੀ ਏ ਅਤੇ ਪੰਜਾਬੀ ਬੀ ਦਾ ਪੇਪਰ ਕੱੁਲ 60 ਅੰਕ ਦਾ ...
ਕਰਤਾਰਪੁਰ, 18 ਮਈ (ਪ. ਪ. )-ਅੱਜ ਬਾਅਦ ਦੁਪਹਿਰ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟ ਤੋਂ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਦਾਤਰ ਦਿਖਾ ਕੇ 40 ਹਜ਼ਾਰ ਦੀ ਨਕਦੀ , 2 ਮੋਬਾਈਲ ਫ਼ੋਨ , ਏ. ਟੀ. ਐਮ. ਕਾਰਡ ਅਤੇ ਹੋਰ ਜ਼ਰੂਰੀ ਕਾਗਜਾਤ ਲੁੱਟ ਕੇ ਫ਼ਰਾਰ ਹੋ ਗਏ | ਏ. ...
ਚੁਗਿੱਟੀ/ਜੰਡੂਸਿੰਘਾ, 18 ਮਈ (ਨਰਿੰਦਰ ਲਾਗੂ)-ਪਿੰਡ ਸ਼ੇਖੇ ਲਾਗੇ ਚਲਦੇ ਇਕ ਦੇਹ ਵਪਾਰ ਦੇ ਅੱਡੇ 'ਤੇ ਛਾਪੇਮਾਰੀ ਕਰਦੇ ਹੋਏ ਪੁਲਿਸ ਵਲੋਂ ਉੱਥੋਂ ਇਕ ਔਰਤ ਸਮੇਤ 9 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨਵਦੀਪ ਸਿੰਘ ਨੇ ...
ਚੁਗਿੱਟੀ/ਜੰਡੂਸਿੰਘਾ,ਜਲੰਧਰ ਛਾਉਣੀ, 18 ਮਈ (ਨਰਿੰਦਰ ਲਾਗੂ/ਪਵਨ ਖਰੰਬਦਾ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ 2 ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ...
ਚੁਗਿੱਟੀ/ਜੰਡੂਸਿੰਘਾ,ਜਲੰਧਰ ਛਾਉਣੀ, 18 ਮਈ (ਨਰਿੰਦਰ ਲਾਗੂ/ਪਵਨ ਖਰੰਬਦਾ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ 2 ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ...
ਲੋਹੀਆਂ ਖਾਸ, 18 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਹੁਤ ਸਾਰੇ ਸਕੂਲਾਂ ਦੇ ਪਿ੍ੰਸੀਪਲ ਨੂੰ ਡੀ.ਡੀ.ਓ. ਪਾਵਰਾਂ ਨਾ ਦਿੱਤੇ ਜਾਣ ਕਾਰਨ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਦਾ ਸਖਤ ਨੋਟਿਸ ਲੈਂਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ ਮੌਜੂਦਾ ਸਰਕਾਰ ਦੀ ਜ਼ੋਰਦਾਰ ...
ਫਿਲੌਰ, 18 ਮਈ (ਸਤਿੰਦਰ ਸ਼ਰਮਾ)-ਇੱਥੇ ਸ਼ਿਵ ਮੰਦਰ ਵਿਖੇ ਨਗਰ ਕੌਂਸਲ ਫਿਲੌਰ ਦੇ ਸਾਬਕਾ ਮੀਤ ਪ੍ਰਧਾਨ ਰਾਜ ਕੁਮਾਰ ਗਰੋਵਰ ਦੀ ਵੱਡੀ ਭਾਬੀ ਸੁਮਨ ਰਾਣੀ ਦੇ ਭੋਗ ਮੌਕੇ ਇਲਾਕੇ ਦੇ ਵੱਡੇ ਆਗੂ ਉਚੇਚੇ ਤੌਰ 'ਤੇ ਪੁੱਜੇ | ਜ਼ਿਕਰਯੋਗ ਹੈ ਕਿ ਸੁਮਨ ਰਾਣੀ ਦੀ 7 ਮਈ ਨੂੰ ਦਿਲ ਦਾ ...
ਕਿਸ਼ਨਗੜ੍ਹ, 18 ਮਈ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਾਲਗ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿਚ ਰਿਟਾਇਰ ਪਟਵਾਰੀਆਂ ਦੀ ਭਰਤੀ ਕਰਨ ਨੂੰ ...
ਸ਼ਾਹਕੋਟ, 18 ਮਈ (ਸੁਖਦੀਪ ਸਿੰਘ, ਬਾਂਸਲ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਜ਼ੋਨ ਸ਼ਾਹਕੋਟ ਦੇ ਪਿੰਡ ਭੋਇਪੁਰ ਵਿਖੇ ਨਵੀਂ 16 ...
ਕਿਸ਼ਨਗੜ੍ਹ, 18 ਮਈ (ਹੁਸਨ ਲਾਲ)-ਜਲੰਧਰ -ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ - ਡੀ.ਏ.ਵੀ. ਯੂਨੀਵਰਸਟੀ ਵਿਚਕਾਰ ਡਿਊਟੀ ਤੋਂ ਘਰ ਆ ਰਹੇ ਇਕ ਕਾਰ ਸਵਾਰ ਵਿਅਕਤੀ ਨੂੰ 3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਉਸ ਪਾਸੋਂ ਮੋਬਾਈਲ ਤੇ ...
ਆਦਮਪੁਰ, 18 ਮਈ (ਰਮਨ ਦਵੇਸਰ)-ਸਥਾਨਕ ਪੁਲਿਸ ਨੇ 70000 ਰੁਪਏ ਦੀ ਚਨਾ ਦਾਲ ਤੇ ਹੋਰ ਕਰਿਆਨੇ ਦੇ ਸਾਮਾਨ ਦੀ ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਪੂਰ ਪਿੰਡ ਰੋਡ ਜੰਡੂਸਿੰਘਾ ਤੇ ਸਥਿਤ ਇੱਕ ਦੁਕਾਨ ਤੋਂ ...
ਲੋਹੀਆਂ ਖਾਸ, 18 ਮਈ (ਬਲਵਿੰਦਰ ਸਿੰਘ ਵਿੱਕੀ)-ਲੁਧਿਆਣਾ ਡੀਪੂ ਦੀ ਪੀ. ਆਰ. ਟੀ. ਸੀ. ਬੱਸ ਨੰਬਰ ਪੀ ਬੀ 10 ਐਫ ਐਫ 3837 ਜੋ ਮਲੇਰਕੋਟਲਾ ਤੋਂ ਲੁਧਿਆਣਾ ਰੂਟ 'ਤੇ ਚੱਲਦੀ ਹੈ ਅੱਜ ਜਦੋਂ ਸਵੇਰੇ ਸਾਢੇ 10 ਵਜੇ ਦੇ ਕਰੀਬ ਲੋਹੀਆਂ ਬੱਸ ਅੱਡੇ ਤੋਂ ਕੁਝ ਦੂਰੀ 'ਤੇ ਹਾਲੇ ਰੁਕੀ ਹੀ ਸੀ ਕਿ ...
ਸ਼ਾਹਕੋਟ, 18 ਮਈ (ਸਚਦੇਵਾ)-ਸ਼ਾਹਕੋਟ ਤੋਂ ਨੈਸ਼ਨਲ ਐਵਾਰਡੀ ਪ੍ਰੋ: ਕਰਤਾਰ ਸਿੰਘ ਸਚਦੇਵਾ ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਸਰਕਾਰੀ ਨੌਕਰੀਆਂ 'ਚ ਅਪਲਾਈ ਕਰਨ ਵਾਸਤੇ ਜਨਰਲ ਕੈਟੇਗਰੀ ਲਈ ਉਮਰ ਦੀ ਉੱਪਰਲੀ ਹੱਦ ...
ਲੋਹੀਆਂ ਖਾਸ, 18 ਮਈ (ਬਲਵਿੰਦਰ ਸਿੰਘ ਵਿੱਕੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ-ਲੋਹੀਆਂ ਵਿਖੇ ਪਿ੍ੰਸੀਪਲ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਿੰਡਰ ਵਿੰਗ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਜਿਸ 'ਚ ਵਿਦਿਆਰਥੀਆਂ ਨੇ ...
ਨਕੋਦਰ, 18 ਮਈ (ਤਿਲਕ ਰਾਜ ਸ਼ਰਮਾ)-ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ 'ਚ ਅਤੇ ਦੁਕਾਨਦਾਰਾਂ, ਰੇਹੜੀਆਂ ਦੀ ਸਹੂਲਤ ਲਈ ਸ਼ਹਿਰ ਦੇ ਮੁੱਖ ਬਾਜ਼ਾਰਾਂ ਨੂੰ ਜਾਂਦੀਆਂ ਸੜਕਾਂ 'ਤੇ ਕੁਝ ਸਮਾਂ ਪਹਿਲਾਂ ਯੈਲੋ ਲਾਈਨ ਲਗਵਾਈ ਗਈ ਸੀ | ਨਗਰ ਕੌਂਸਲ ਨਕੋਦਰ ...
ਫਿਲੌਰ, 18 ਮਈ (ਸਤਿੰਦਰ ਸ਼ਰਮਾ)-ਦਰਬਾਰ ਹਜਰਤ ਸੇਖ ਦਾਤਾ ਪੰਜਪੀਰ ਸਾਹਿਬ ਸੈਫਾਬਾਦ, ਗੜ੍ਹਾ ਵਿਖੇ ਸਾਲਾਨਾ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 27, 28 ਅਤੇ 29 ਮਈ ਨੂੰ ਮਨਾਇਆ ਜਾ ਰਿਹਾ ਹੈ | ਮੇਲੇ ਦਾ ਪੋਸਟਰ ਰਿਲੀਜ਼ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ...
ਮੱਲ੍ਹੀਆਂ ਕਲਾਂ, 18 ਮਈ (ਮਨਜੀਤ ਮਾਨ)-ਪਿੰਡ ਪੰਧੇਰ ਜ਼ਿਲ੍ਹਾ ਜਲੰਧਰ ਵਿਖੇ ਧੰਨ ਧੰਨ ਬਾਬਾ ਸਿੱਧ ਸਪੋਰਟਸ ਕਲੱਬ ਵਲੋਂ 4 ਦਿਨਾਂ ਕਿ੍ਕਟ ਟੂਰਨਾਮੈਂਟ ਪਿੰਡ ਇਲਾਕਾ ਸਮੂਹ ਗ੍ਰਾਮ ਪੰਚਾਇਤ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤੇ ਸਪੋਰਟਸ ਕਲੱਬ ਦੇ ਪ੍ਰਧਾਨ ...
ਗੁਰਪਾਲ ਸਿੰਘ ਸ਼ਤਾਬਗੜ੍ਹ ਲੋਹੀਆਂ ਖਾਸ, 18 ਮਈ- ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਆਏ 'ਬਦਲਾਅ' ਦੌਰਾਨ ਅੱਜ ਉਸ ਵੇਲੇ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਦੋਂ ਸਬ ਤਹਿਸੀਲ ਲੋਹੀਆਂ ਦੇ ਰਹਿ ਗਏ ਕੇਵਲ 3 ਪਟਵਾਰੀਆਂ ਨੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ...
ਸ਼ਾਹਕੋਟ, 18 ਮਈ (ਬਾਂਸਲ)-ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸਵ. ਸਾਧੂ ਸਿੰਘ ਬਜਾਜ ਦੇ ਸਪੁੱਤਰ, ਨਗਰ ਪੰਚਾਇਤ ਸ਼ਾਹਕੋਟ ਦੀ ਵਾਈਸ ਪ੍ਰਧਾਨ ਪਰਮਜੀਤ ਕÏਰ ਬਾਜਾਜ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਬਜਾਜ, ਜੋ ਬੀਤੀ 11 ਮਈ ਨੂੰ ਅਚਾਨਕ ...
ਮਹਿਤਪੁਰ, 18 ਮਈ (ਲਖਵਿੰਦਰ ਸਿੰਘ)-ਇਸਮਾਇਲਪੁਰ ਪਿੰਡ 'ਚ ਮਜ਼ਦੂਰਾਂ ਵਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਰੁਕਵਾਉਣ ਦਾ ਸਮਾਚਾਰ ਹੈ | ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸਿਕੰਦਰ ਸੰਧੂ ਨੇ ਕਿਹਾ ਕਿ ...
ਮਲਸੀਆਂ, 18 ਮਈ (ਸੁਖਦੀਪ ਸਿੰਘ)-ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪ੍ਰਸਿੱਧ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਖੇਡ ਸਟੇਡੀਅਮ ਮਲਸੀਆਂ ਵਿਖੇ ਕਬੱਡੀ ਟ੍ਰੇਨਿੰਗ ਐਂਡ ਫਿਟਨੈਸ ਕੈਂਪ ਦੀ ਸ਼ੁਰੂਆਤ ਹੋਈ, ਜਿਸ ਦਾ ਉਦਘਾਟਨ ...
ਲੋਹੀਆਂ ਖਾਸ, 18 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਬਲਾਕ ਦੇ ਪਿੰਡ ਵਾੜਾ ਜਗੀਰ ਦੇ ਅੱਡੇ ਉੱਤੇ ਖੜ੍ਹੇ ਬਜਰੀ ਨਾਲ ਭਰੇ ਟਰਾਲੇ ਅਤੇ ਲੱਕੜ ਨਾਲ ਲੱਦੇ ਕੈਂਟਰ ਵਿਚਕਾਰ ਭਿਆਨਕ ਹਾਦਸਾ ਵਾਪਰਿਆ ਗਿਆ ਜਿਸ ਦੇ ਫਲਸਰੂਪ ਕੈਂਟਰ ਦੀ ਕੰਡਕਟਰ ਸਾਇਡ 'ਤੇ ਬੈਠੇ ਲੱਕੜ ...
ਫਿਲੌਰ, 18 ਮਈ (ਵਿਪਨ ਗੈਰੀ)-ਬੇਅੰਤ ਸਿੰਘ ਦੀ ਸਰਕਾਰ ਵੇਲੇ ਵਿਧਾਇਕ ਅਤੇ ਵੱਖ-ਵੱਖ ਅਹੁਦਿਆਂ 'ਤੇ ਰਹੇ ਗੁਰਬਿੰਦਰ ਸਿੰਘ ਅਟਵਾਲ ਅੱਜ ਕੱਲ੍ਹ ਮੁੜ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ | ਜ਼ਿਕਰਯੋਗ ਹੈ ਕਿ 2017 ਦੀਆ ਚੋਣਾਂ ਤੋਂ ਬਾਅਦ ਸ਼ਾਂਤ ਬੇਠੈ ਗੁਰਬਿੰਦਰ ਸਿੰਘ ਅਟਵਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX