ਤਰਲੋਚਨ ਸਿੰਘ ਸੋਢੀ
ਹੁਸੈਨਪੁਰ, 18 ਮਈ - ਵਿਧਾਨ ਸਭਾ ਹਲਕਾ ਕਪੂਰਥਲਾ ਅਧੀਨ ਆਉਂਦੇ ਦੋਨਾਂ ਖੇਤਰ ਦੇ ਮਸ਼ਹੂਰ ਪਿੰਡ ਭਾਣੋ ਲੰਗਾ, ਸਿਆਲ ਅਤੇ ਤੋਗਾਂਵਾਲ ਤੋਂ ਇਲਾਵਾ ਅਨੇਕਾਂ ਪਿੰਡਾਂ ਨੂੰ ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨਾਲ ਜੋੜਦੀ ਇਹ ਲਿੰਕ ਸੜਕ ਥਾਂ-ਥਾਂ ਟੁੱਟੀ ਹੋਣ ਕਰਕੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੰਘਣ ਵਾਲੇ ਲੋਕ ਸਰਕਾਰ ਅਤੇ ਵਿਭਾਗ ਨੂੰ ਪਾਣੀ ਪੀ-ਪੀ ਕੋਸ ਰਹੇ ਹਨ | ਇਸ ਸੰਬੰਧੀ ਵੱਖ-ਵੱਖ ਸਿਰਕੱਢ ਆਗੂਆਂ ਅਤੇ ਸਮਾਜ ਸੇਵੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਪੰਜਾਬ ਵਿਚ ਪੰਜ ਸਾਲ ਰਾਜ ਕਰਨ ਦੇ ਬਾਵਜੂਦ ਇਸ ਥਾਂ-ਥਾਂ ਤੋਂ ਟੁੱਟੀ ਲਿੰਕ ਸੜਕ ਨੂੰ ਨਵੀਂ ਤਾਂ ਕੀ ਬਣਾਉਣ ਸੀ ਸਗੋਂ ਰਿਪੇਅਰ ਵੀ ਨਾ ਕਰਵਾ ਸਕੀ | ਇਸ ਲਿੰਕ ਸੜਕ ਨੂੰ 18 ਫੁੱਟੀ (ਚੌੜੀ) ਬਣਾਉਣ ਲਈ ਇਲਾਕਾ ਵਾਸੀਆਂ ਵਲੋਂ ਕਈ ਵਾਰੀ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਗਈ ਪਰ ਉਸ ਵਾਰ-ਵਾਰ ਕੀਤੀ ਅਪੀਲ ਨੂੰ ਅਜੇ ਤੱਕ ਬੂਰ ਨਹੀਂ ਪਿਆ | ਉਨ੍ਹਾਂ ਦੱਸਿਆ ਕਿ ਜਿੱਥੇ ਇਸ ਸੜਕ 'ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕਾਰੋਬਾਰ ਕਰਨ ਲਈ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਨੂੰ ਜਾਂਦੇ ਹਨ ਉੱਥੇ ਜਲੰਧਰ ਨੂੰ ਜਾਣ ਵਾਲੇ ਦੁਰਗਾਪੁਰ, ਮੈਰੀਪੁਰ, ਨਾਨੋ ਮੱਲੀਆਂ, ਪਾਜੀਆਂ, ਕੜਾਲ ਕਲਾਂ, ਕੜਾਲ ਖ਼ੁਰਦ ਅਤੇ ਤਲਵੰਡੀ ਪਾਈ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਲੋਕ ਇਸ ਸੜਕ ਤੋਂ ਲੰਘਣ ਵੇਲੇ ਪਿਛਲੀ ਕਾਂਗਰਸ ਸਰਕਾਰ ਨੂੰ ਪੰਜ ਸਾਲ ਪੰਜਾਬ ਦੀ ਸੱਤਾ ਦਾ ਸੁੱਖ ਮਾਣ ਕੇ ਤੇ ਇਸ ਤਰ੍ਹਾਂ ਦੀਆਂ ਕਈ ਟੋਇਆਂ ਵਿਚ ਗੁਆਚੀਆਂ ਸੜਕਾਂ ਦੀ ਸਾਰ ਨਾ ਲੈਣ ਤੇ ਪੂਰੀ ਤਰ੍ਹਾਂ ਕੋਸਦੇ ਥੱਕਦੇ ਨਹੀਂ | ਕਿਉਂਕਿ ਕਾਂਗਰਸ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿਚ ਵਿਕਾਸ ਦੇ ਕੰਮ ਨਹੀਂ ਕੀਤੇ ਸਿਰਫ਼ ਲਾਰੇ ਲੱਪੇ ਲਗਾ ਕੇ ਸਮਾਂ ਲੰਘਾਇਆ ਹੈ,ਤਾਂ ਹੀ ਲਾਰਿਆਂ ਤੋਂ ਅੱਕੇ ਲੋਕਾਂ ਕਾਂਗਰਸ ਪੰਜਾਬ ਦੀ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿੰਡ ਭਾਣੋ ਲੰਗਾ ਵਿਚ ਦਾਣਾ ਮੰਡੀ ਹੋਣ ਕਰਕੇ ਹਰ ਸੀਜ਼ਨ ਵਿਚ ਫ਼ਸਲਾਂ ਦੀ ਢੋਆ ਢੁਆਈ ਮੌਕੇ ਇਸ ਟੁੱਟੀ ਅਤੇ ਸਿੰਗਲ ਸੜਕ ਤੋਂ ਗੁਜਰਨ ਵਾਲੇ ਰਾਹਗੀਰਾਂ ਅਤੇ ਟਰੱਕਾਂ ਵਾਲਿਆਂ ਵਿਚਕਾਰ ਅਕਸਰ ਟਕਰਾਅ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਜਦਕਿ ਇਸ ਤੰਗ ਸੜਕ 'ਤੇ ਕਈ ਵਾਰੀ ਹਾਦਸੇ ਵਾਪਰਨ ਕਰਕੇ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ | ਇਸੇ ਦੌਰਾਨ ਇਲਾਕੇ ਭਰਦੇ ਪੰਚਾਂ ਸਰਪੰਚਾਂ ਅਤੇ ਆਮ ਲੋਕਾਂ ਨੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ 'ਤੇ ਆਸ ਜਿਤਾਉਂਦਿਆਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਉਕਤ ਪਿੰਡ ਭਾਣੋ ਲੰਗਾ ਨੂੰ ਜਾਂਦੀ ਇਸ ਲਿੰਕ ਸੜਕ ਨੂੰ ਪਹਿਲ ਦੇ ਆਧਾਰ 'ਤੇ 18 ਫੁੱਟ ਚੌੜੀ ਬਣਾ ਕੇ ਜਿੱਥੇ ਆਮ ਲੋਕਾਂ ਨੂੰ ਆਉਣ ਜਾਣ ਵੇਲੇ ਪੇਸ਼ ਆਉਂਦੀ ਮੁਸ਼ਕਲ ਤੋਂ ਛੁਟਕਾਰਾ ਦਿਵਾਂਉਗੇ ਉੱਥੇ ਟੁੱਟੀ ਸੜਕ ਕਾਰਨ ਵਾਪਰਦੇ ਹਾਦਸਿਆਂ ਨੂੰ ਰੋਕਣ ਵਿਚ ਵੀ ਮਦਦ ਕਰੋਗੇ |
ਨਡਾਲਾ, 18 ਮਈ (ਮਾਨ)- ਪੰਜਾਬ ਸਰਕਾਰ ਵਲੋਂ ਪੰਚਾਇਤ ਵਿਭਾਗ ਦੀਆਂ ਜ਼ਮੀਨਾਂ 'ਤੋਂ ਨਜਾਇਜ਼ ਕਬਜ਼ੇ ਹਟਾ ਕੇ ਉਸ ਨੰੂ ਵਿਭਾਗ ਦੀ ਨੀਤੀ ਤਹਿਤ ਵਾਹੀ ਲਈ ਠੇਕੇ 'ਤੇ ਦੇਣ ਦੀ ਨੀਤੀ ਤਹਿਤ ਪਿੰਡ ਮਕਸੂਦਪੁਰ ਵਿਖੇ 23 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾ ਕੇ ਗ੍ਰਾਮ ...
ਢਿਲਵਾਂ, 18 ਮਈ (ਗੋਬਿੰਦ ਸੁਖੀਜਾ, ਪ੍ਰਵੀਨ) - ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 5 ਗਰਾਮ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਲਵੀਰ ...
ਸੁਲਤਾਨਪੁਰ ਲੋਧੀ, 18 ਮਈ (ਥਿੰਦ, ਹੈਪੀ) - ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਦੌਰਾਨ ਹੀ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ 'ਚੋਂ ਅਣਪਛਾਤੇ ਵਿਅਕਤੀ ਵਲੋਂ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ...
ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ) - ਇੱਥੋਂ ਦੇ ਨਜ਼ਦੀਕੀ ਪਿੰਡ ਅਠੌਲੀ ਵਿਖੇ ਚੋਰਾਂ ਦੇ ਗਿਰੋਹ ਵਲੋਂ ਬਿਜਲੀ ਮੋਟਰ ਦੀਆਂ ਤਾਰਾਂ ਚੋਰੀ ਹੋਣ ਦਾ ਸਿਲਸਿਲਾ ਜਾਰੀ ਹੈ | ਪਿੰਡ ਦੇ ਵਾਸੀ ਗੁਰਬਖ਼ਸ਼ ਸਿੰਘ ਅਠੌਲੀ ਨੇ ਦੱਸਿਆ ਕਿ ਅਠੌਲੀ ਤੇ ਨਾਰੰਗਪੁਰ 'ਚ ਚੋਰ ਕਰੀਬ ਇਕ ...
ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ) - ਸੀ.ਆਈ.ਏ ਸਟਾਫ਼ ਵਲੋਂ ਵੱਡੀ ਮਾਤਰਾ 'ਚ ਅਫ਼ੀਮ ਸਣੇ ਕਾਬੂ ਕੀਤੇ ਚਾਰ ਨੌਜਵਾਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ | ਇਸ ਦੀ ਪੁਸ਼ਟੀ ਕਰਦਿਆਂ ਸੀ.ਆਈ.ਏ ਸਟਾਫ਼ ਇੰਚਾਰਜ ਸਿਕੰਦਰ ਸਿੰਘ ਨੇ ...
ਕਪੂਰਥਲਾ, 18 ਮਈ (ਸਡਾਨਾ) - ਮਾਡਰਨ ਜੇਲ 'ਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਇਕ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਨੇ ਦੱਸਿਆ ਕਿ ਜੇਲ ਅੰਦਰ ਤਲਾਸ਼ੀ ਦੌਰਾਨ ਦੋ ...
ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਮੁਹੱਲਾ ਕੌਲਸਰ ਵਿਖੇ ਵਿਆਹ ਵਾਲੇ ਘਰ ਦੇ ਬਾਹਰ ਲਾਈਟਾਂ ਲਗਾਉਂਦਾ ਇਕ ਨੌਜਵਾਨ ਉਸ ਸਮੇਂ ਗੰਭੀਰ ਜ਼ਖ਼ਮੀ ਹੋ ਗਿਆ ਜਦੋਂ ਉਹ ਨਜ਼ਦੀਕ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ ਜਿਸ ਨੂੰ ਗੰਭੀਰ ਹਾਲਤ ਵਿਚ ...
ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ) - ਮਾਰਕੀਟ ਕਮੇਟੀ ਫਗਵਾੜਾ ਦੇ ਦਫ਼ਤਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਨੇ ਇਸ ...
ਕਪੂਰਥਲਾ, 18 ਮਈ (ਵਿ.ਪ੍ਰ.)-ਜੇ ਪੰਜਾਬ ਵਿਚ ਚੰਗੀ ਸਿੱਖਿਆ ਪ੍ਰਣਾਲੀ ਤੇ ਰੁਜ਼ਗਾਰ ਦੇ ਮੌਕੇ ਹੋਣ ਤਾਂ ਪੰਜਾਬ ਸਭ ਤੋਂ ਬਿਹਤਰ ਤੇ ਵਿਕਸਿਤ ਸੂਬੇ ਦੇ ਦੌਰ 'ਤੇ ਮਾਡਲ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਸਕਦਾ ਹੈ | ਇਹ ਗੱਲ ਓਮਕਾਰ ਕਾਲੀਆ ਸੂਬਾਈ ਬੁਲਾਰੇ ਸ਼ਿਵ ਸੈਨ ਬਾਲ ...
ਕਪੂਰਥਲਾ, 18 ਮਈ (ਵਿਸ਼ੇਸ਼ ਪ੍ਰਤੀਨਿਧ) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਦੀ ਅਗਵਾਈ ਵਿਚ ਆਪ ਦੇ ਪ੍ਰਮੁੱਖ ਆਗੂਆਂ ਨੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸੁਰਿੰਦਰ ਕੁਮਾਰ ਨਾਲ ਇਕ ਮੀਟਿੰਗ ਕਰਕੇ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੀ ...
ਹੁਸੈਨਪੁਰ, 18 ਮਈ (ਸੋਢੀ) - ਬਾਬਾ ਮੰਡ ਪੀਰ ਦੀ ਦਰਗਾਹ ਤੇ ਪਿੰਡ ਪਾਜੀਆਂ ਵਿਖੇ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬ੍ਰਹਮਲੀਨ ਬਾਬਾ ਰਾਮੂ ਸ਼ਾਹ ਡਡਵਿੰਡੀ ਦੇ ਸਪੁੱਤਰ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਡਡਵਿੰਡੀ ਦੀ ਅਗਵਾਈ ...
ਡਡਵਿੰਡੀ, 18 ਮਈ (ਦਿਲਬਾਗ ਸਿੰਘ ਝੰਡ) - ਨੇੜਲੇ ਪਿੰਡ ਸੇਚਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਨਾਥ ਜੀ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਤਿੰਨ ਲੜੀਆਂ 'ਚ ਕੁੱਲ 43 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ...
ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ, ਥਿੰਦ) - ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ 'ਏਕ ਭਾਰਤ ਸ੍ਰੇਸ਼ਟ ਭਾਰਤ' ਤਹਿਤ ਐਸ.ਡੀ. ਕਾਲਜ ਫ਼ਾਰ ਵੁਮੈਨ ਸੁਲਤਾਨਪੁਰ ਲੋਧੀ ਵਿਖੇ ਸਭਿਆਚਾਰਕ ਸਮਾਗਮ 'ਹੱਸਦਾ ਪੰਜਾਬ ਮੇਰਾ ਖ਼ੁਆਬ' ਦਾ ਆਯੋਜਨ ਕੀਤਾ ਗਿਆ | ...
ਕਪੂਰਥਲਾ, 18 ਮਈ (ਅਮਰਜੀਤ ਕੋਮਲ) - ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਜ਼ਿਲ੍ਹੇ ਵਿਚ ਨਵੇਂ ਖੋਲੇ ਓਟ ਕਲੀਨਿਕ ਸਹਾਈ ਸਾਬਤ ਹੋਣਗੇ | ਇਹ ਗੱਲ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਅੱਜ ਅਰਬਨ ਪੀ.ਐਸ.ਸੀ. ਰਾਇਕਾ ਮੁਹੱਲਾ ਕਪੂਰਥਲਾ ...
ਬੇਗੋਵਾਲ, 16 ਮਈ (ਸੁਖਜਿੰਦਰ ਸਿੰਘ) - ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਇੰਟਰ ਹਾਊਸ ਜੀ.ਕੇ. ਕੁਇਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ | ਇਸ ਪ੍ਰਤੀਯੋਗਤਾ ਵਿਚ 5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਖੇਡਾਂ, ਵਿਗਿਆਨ, ਰਾਜਨੀਤਿਕ ...
ਕਪੂਰਥਲਾ, 18 ਮਈ (ਅਮਰਜੀਤ ਕੋਮਲ) - ਕੋਈ ਸੁਪਨਾ ਵੱਡਾ ਨਹੀਂ ਹੁੰਦਾ, ਕੋਈ ਜਗਾ ਛੋਟੀ ਨਹੀਂ ਹੁੰਦੀ ਤੇ ਵਰਤਮਾਨ ਤੋਂ ਵਧੀਆ ਕੋਈ ਸਮਾਂ ਨਹੀਂ ਹੁੰਦਾ, ਜੇ ਤੁਸੀਂ ਦਿ੍ੜ੍ਹ ਹੋ ਤਾਂ ਕੁਝ ਵੀ ਕਰਨਾ ਮੁਸ਼ਕਿਲ ਨਹੀਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਮਰਜੀਤ ਸਿੰਘ ...
ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ, ਥਿੰਦ) - ਸੱਚ ਖੰਡ ਵਾਸੀ ਸੰਤ ਗੁਰਚਰਨ ਸਿੰਘ ਜੀ ਦੇ ਸੇਵਾਦਾਰ ਭਾਈ ਜਸਪਾਲ ਸਿੰਘ ਬਾਬਾ ਨੀਲਾ ਨੇ ਸੰਗਤਾਂ ਸਮੇਤ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਨਿਰਮਲ ਸਿੰਘ ਭੂਰੀ ਵਾਲਿਆਂ ਨਾਲ ਕਾਰ ਸੇਵਾ ਸੰਬੰਧੀ ਅਹਿਮ ਵਿਚਾਰ ...
ਕਪੂਰਥਲਾ, 18 ਮਈ (ਵਿਸ਼ੇਸ਼ ਪ੍ਰਤੀਨਿਧ) - ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਗੁਰਦੁਆਰਾ ਸਾਹਿਬ ਅਰਬਨ ਅਸਟੇਟ ਕਪੂਰਥਲਾ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ...
ਸੁਲਤਾਨਪੁਰ ਲੋਧੀ, 18 ਮਈ (ਥਿੰਦ) - ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਹਾਈਪਰ ਟੈਨਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਪੰਜਾਬ ਦੇ ਪ੍ਰਸਿੱਧ ਸਰਜਨ ਡਾ: ਅਮਨਪ੍ਰੀਤ ਸਿੰਘ ਨੇ ਕਿਹਾ ਕਿ ਹਾਈਪਰ ...
ਢਿਲਵਾਂ, 18 ਮਈ (ਪ੍ਰਵੀਨ ਕੁਮਾਰ, ਸੁਖੀਜਾ) - ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ: ਸੁਰਿੰਦਰ ਕੁਮਾਰ ਵਿਰਦੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ: ਤੇਜਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਬਲਾਕ ਢਿਲਵਾਂ ਦੇ ਪਿੰਡ ਹਮੀਰਾ ...
ਡਡਵਿੰਡੀ, 18 ਮਈ (ਦਿਲਬਾਗ ਸਿੰਘ ਝੰਡ) - ਉੱਘੇ ਸਮਾਜ ਸੇਵਕ ਅਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ ਮੋਠਾਂਵਾਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਦੋਆਬੇ ਦੇ ਹਿੱਸੇ ਦਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਇਸ ਦੋਨਾ ਇਲਾਕੇ ਨੂੰ ਵੀ ਨਹਿਰਾਂ ਨਾਲ ...
ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ) - ਬੀਤੇ ਦਿਨੀਂ ਅਮਰੀਕਾ ਵਿਖੇ ਹੋਈ ਵਰਲਡ ਕਾਨਫ਼ਰੰਸ ਆਫ਼ ਅਮੈਰੀਕਨ ਯੂਰੋਲੋਜੀਕਲ ਐਸੋਸੀਏਸ਼ਨ ਵਿਚ ਫਗਵਾੜਾ ਦੇ ਡਾ: ਹਰਮਨਜੀਤ ਸਿੰਘ ਨੇ ਸਾਲਾਨਾ ਏ.ਯੂ.ਏ ਰੈਜ਼ੀਡੈਂਟ ਬਾਊਲ ਦੇ ਸਵਾਲ ਜਵਾਬ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ...
ਫਗਵਾੜਾ, 18 ਮਈ (ਹਰੀਪਾਲ ਸਿੰਘ) - ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਬਸੰਤ ਨਗਰ ਵਿਖੇ ਨਵੀਂ ਉਸਾਰੀ ਜਾ ਰਹੀ ਪਾਰਕ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਜਿੱਥੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ...
ਸੁਲਤਾਨਪੁਰ ਲੋਧੀ, 18 ਮਈ (ਥਿੰਦ, ਹੈਪੀ) - ਕਪੂਰਥਲਾ ਜ਼ਿਲੇ੍ਹ ਦੀ ਸਭ ਤੋਂ ਸਰਗਰਮ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਸ਼ਿਵ ਦਿਆਲਪੁਰ ਅਤੇ ਪਿੰਡ ਸ਼ੇਰਪੁਰ ਡੋਗਰਾ ਵਿਖੇ ਨਵੀਆਂ ਇਕਾਈਆਂ ਦਾ ਗਠਨ ਕੀਤਾ ...
ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ, ਥਿੰਦ) - ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਦੇਖ-ਰੇਖ ਹੇਠ ਸਮੁੱਚੇ ਪੰਜਾਬ ਵਿਚ ਧਰਮ ਪ੍ਰਚਾਰ ਦੀ ਲਹਿਰ ਚੱਲ ...
ਸੁਲਤਾਨਪੁਰ ਲੋਧੀ, 18 ਮਈ (ਥਿੰਦ, ਹੈਪੀ) - ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਐਡਵੋਕੇਟ ਸ਼ਿੰਗਾਰਾ ਸਿੰਘ ਜੋ ਬੀਤੀ ਰਾਤ ਸੰਖੇਪ ਬਿਮਾਰੀ ਉਪਰੰਤ ਦੁਨੀਆਂ ਤੋਂ ਰੁਖ਼ਸਤ ਹੋ ਗਏ | ਉਨ੍ਹਾਂ ਦਾ ...
ਢਿਲਵਾਂ, 18 ਮਈ (ਗੋਬਿੰਦ ਸੁਖੀਜਾ, ਪ੍ਰਵੀਨ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਢਿਲਵਾਂ ਦੇ ਪ੍ਰਧਾਨ ਸਤਪਾਲ ਸਿੰਘ ਤਾਜਪੁਰ ਅਤੇ ਸਮੂਹ ਕਿਸਾਨਾਂ ਨੇ ਐਸ.ਡੀ.ਓ. ਹਮੀਰਾ ਨੂੰ ਦਿੱਤੇ ਪੱਤਰ ਦੀ ਕਾਪੀ ਦਿੰਦਿਆਂ ਦੱਸਿਆ ਕਿ ਪਿੰਡਾਂ ਦੀਆਂ ਬਿਜਲੀ ਸਬੰਧੀ ...
ਫਗਵਾੜਾ, 18 ਮਈ (ਕਿੰਨੜਾ) - ਸੰਧੀ ਜਠੇਰਿਆਂ ਦਾ 22ਵਾਂ ਸਾਲਾਨਾ ਜੋੜ ਮੇਲਾ ਮਲਕਪੁਰ ਰੋਡ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ 22 ਮਈ ਦਿਨ ਐਤਵਾਰ ਨੂੰ ਸਮੂਹ ਸੰਧੀ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਫਗਵਾੜਾ, 18 ਮਈ (ਤਰਨਜੀਤ ਸਿੰਘ ਕਿੰਨੜਾ) - ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਅੰਤਰ-ਰਾਸ਼ਟਰੀ ਡੇਂਗੂ ਦਿਵਸ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਮਨਾਇਆ ਗਿਆ ਜਿਸ ਵਿਚ ਸ਼ਹਿਰ ਦੇ ਪ੍ਰਸਿੱਧ ਡਾ. ਜੇ.ਐਸ.ਵਿਰਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ...
ਬੇਗੋਵਾਲ, 18 ਮਈ (ਸੁਖਜਿੰਦਰ ਸਿੰਘ) - ਲਾਇਨਜ਼ ਕਲੱਬ ਬੇਗੋਵਾਲ ਪਿ੍ੰਸ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਲੱਬ ਵਲੋਂ ਕੀਤੇ ਗਏ ਕੰਮਾਂ ਦਾ ਜਿੱਥੇ ਲੇਖਾ ਜੋਖਾ ਕੀਤਾ ਗਿਆ ਉੱਥੇ ਆਉਣ ਵਾਲੇ ਮਹੀਨੇ 'ਚ ...
ਕਾਲਾ ਸੰਘਿਆਂ, 18 ਮਈ (ਬਲਜੀਤ ਸਿੰਘ ਸੰਘਾ) - ਕਰਤਾਰ ਸਿੰਘ ਸਰਾਭੇ ਦੇ ਸਾਥੀ ਅਤੇ ਆਜ਼ਾਦੀ ਦੀ ਲੜਾਈ ਲਈ ਸਾਢੇ 22 ਸਾਲ ਤੋਂ ਵੱਧ ਜੇਲ੍ਹ ਕੱਟਣ ਵਾਲੇ ਸੂਰਬੀਰ ਗਦਰੀ ਯੋਧੇ ਗਦਰੀ ਬਾਬਾ ਹਰਨਾਮ ਸਿੰਘ ਦੀ ਸਾਲਾਨਾ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਆਲਮਗੀਰ ਕਾਲਾ ...
ਬੇਗੋਵਾਲ, 18 ਮਈ (ਸੁਖਜਿੰਦਰ ਸਿੰਘ) - ਸਮਾਜ ਸੇਵੀ ਕੰਮਾਂ ਕਰਕੇ ਇਲਾਕੇ 'ਚ ਮੋਹਰੀ ਜਾਣੀ ਜਾਂਦੀ ਲਾਇਨਜ਼ ਕਲੱਬ ਬੇਗੋਵਾਲ ਸੇਵਾ ਵਲੋਂ ਪ੍ਰਧਾਨ ਚੰਕੀ ਸਡਾਨਾ ਦੀ ਅਗਵਾਈ ਹੇਠ ਭਾਈ ਮੋਤੀ ਰਾਮ ਮਹਿਰਾ ਆਸ਼ਰਮ ਵਿਚ ਰਹਿ ਰਹੇ ਲੋੜਵੰਦ ਮੰਦਬੁੱਧੀ ਲੋਕਾਂ ਲਈ ਰਾਸ਼ਨ ...
ਸੁਲਤਾਨਪੁਰ ਲੋਧੀ, 18 ਮਈ (ਥਿੰਦ) - ਭਾਜਪਾ ਸਰਕਾਰ ਦੀ ਕਮਜ਼ੋਰ ਮਾਨਸਿਕਤਾ ਦਾ ਸਬੂਤ ਹੈ ਕਿ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਦਾ ਤਾਜ਼ਾ ਸਬੂਤ ਕਰਨਾਟਕਾ ਵਿਚ ਹੈ, ਜਿਥੇ ਸਕੂਲਾਂ ਦੀਆਂ ਕਿਤਾਬਾਂ 'ਚੋਂ ਮਹਾਨ ਸ਼ਹੀਦ ਭਗਤ ਸਿੰਘ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX