ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਰਾਮ ਕਲੋਨੀ ਕੈਂਪ ਸਥਿਤ ਚਿਲਡਰਨ ਹੋਮ, ਸਪੈਸ਼ਲ ਹੋਮ ਤੇ ਅਬਜ਼ਰਵੇਸ਼ਨ ਹੋਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਜਿੱਥੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਹੋਮਜ਼ ਦੇ ਇੰਚਾਰਜ ਨੂੰ ਬੱਚਿਆਂ ਦੀ ਰੁਚੀ ਦੇ ਹਿਸਾਬ ਨਾਲ ਪ੍ਰੋਗਰਾਮ ਬਣਾਉਣ ਦੀ ਵੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਤਿੰਨੇ ਹੋਮਜ਼ 'ਚ ਦਿਨ ਭਰ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ | ਜੇਕਰ ਕੁੱਝ ਜ਼ਰੂਰਤ ਹੈ, ਤਾਂ ਇਸ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ | ਇਸ ਦੌਰਾਨ ਉਨ੍ਹਾਂ ਨੇ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਮਾਮਲੇ 'ਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਦੌਰਾਨ ਉਨ੍ਹਾਂ ਨੇ ਚਿਲਡਰਨ ਹੋਮ, ਸਪੈਸ਼ਲ ਹੋਮ ਤੇ ਅਬਜ਼ਰਵੇਸ਼ਨ ਹੋਮ 'ਚ ਖਾਣੇ ਦੀ ਕੁਆਲਿਟੀ ਚੈੱਕ ਕੀਤੀ | ਸੰਦੀਪ ਹੰਸ ਨੇ ਤਿੰਨੇ ਹੋਮਜ਼ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਵਿਵਸਥਾ ਹੋਰ ਵਧੀਆ ਬਣਾਈ ਜਾਵੇ ਤੇ ਬੱਚਿਆਂ ਦੀ ਰੁਚੀ ਦੇ ਹਿਸਾਬ ਨਾਲ ਗਤੀਵਿਧੀਆਂ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਦੇ ਮਨੋਰੰਜਨ ਤੇ ਵਿਅਸਤ ਰੱਖਣ ਲਈ ਖੇਡਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਨੂੰ ਵੀ ਲਗਾਤਾਰ ਚਲਾਉਣ ਲਈ ਵੀ ਹਦਾਇਤ ਕੀਤੀ | ਇਸ ਦੌਰਾਨ ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਡਾ. ਹਰਪ੍ਰੀਤ ਕੌਰ, ਸੁਪਰਡੈਂਟ ਸਪੈਸ਼ਲ ਹੋਮ ਨਰੇਸ਼ ਕੁਮਾਰ, ਸੁਪਰਡੈਂਟ ਅਬਜ਼ਰਵੇਸ਼ਨ ਹੋਮ ਪੁਨੀਤ ਕੁਮਾਰ, ਸੁਪਰਡੈਂਟ ਚਿਲਡਰਨ ਹੋਮ ਰੀਨਾ ਉੱਪਲ ਆਦਿ ਮੌਜੂਦ ਸੀ |
ਮਿਆਣੀ, 19 ਮਈ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਦਬੁਰਜੀ ਵਿਖੇ ਸੰਤ ਪ੍ਰੇਮ ਸਿੰਘ ਸਪੋਰਟਸ ਕਲੱਬ ਵਲੋਂ ਗਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ 'ਚ ਕਰਵਾਇਆ ਗਿਆ 9ਵਾਂ ਕਿ੍ਕਟ ਟੂਰਨਾਮੈਂਟ ...
ਗੜ੍ਹਸ਼ੰਕਰ 19 ਮਈ (ਧਾਲੀਵਾਲ)-ਬਲਾਕ ਦੇ ਪਿੰਡ ਮੋਰਾਂਵਾਲੀ ਵਿਖੇ ਇਕ ਘਰ ਦੀ ਫਰੋਲਾ-ਫਰਾਲੀ ਕਰ ਰਹੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ | ਦਰਸ਼ਨ ਰਾਮ ਪੰਚ ਪੁੱਤਰ ਉਜਾਗਰ ਸਿੰਘ ਵਾਸੀ ਮੋਰਾਂਵਾਲੀ ਨੇ ਦੱਸਿਆ ਕਿ ਉਹ ਪਿੰਡ ਵਿਚਕਾਰ ਬਣੇ ਪਾਰਕ 'ਚ ...
ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਕਈ ਕੌਂਸਲਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਵਾਰਡਾਂ ਵਿਚ ਵਿਕਾਸ ਕਾਰਜ ਜਾਣਬੁੱਝ ਕੇ ਠੱਪ ਕਰਵਾ ਦਿੱਤੇ ਗਏ ਹਨ | ਕੌਂਸਲਰ ਅਸ਼ੋਕ ਮਹਿਰਾ, ਰਜਨੀ ਡਡਵਾਲ, ...
ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਲਖਵੀਰ ਸਿੰਘ, ਐਪੀਡੀਮੋਲੋਜਿਸਟ ਹੁਸ਼ਿਆਰਪੁਰ ਡਾ. ਦਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਈ. ਓ. ਮੁਕੇਰੀਆਂ ਕਰਮਿੰਦਰ ਪਾਲ ਸਿੰਘ ਤੇ ਐੱਸ. ਐਮ. ਓ. ਬੁਢਾਬਾੜ ਡਾ. ਹਰਜੀਤ ਸਿੰਘ ਦੀ ਯੋਗ ਅਗਵਾਈ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੇਵਾ ਮੁਕਤ 1766 ਪਟਵਾਰੀਆਂ ਨੂੰ ਮੁੜ ਭਰਤੀ ਕਰਨ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ ਬਿਲਕੁਲ ਗਲਤ ਤੇ ਬੇ-ਬੁਨਿਆਦ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਰਜਿੰਦਰ ਸਿੰਘ ...
ਹਾਜੀਪੁਰ, 19 ਮਈ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦੇ ਬਿਜਲੀ ਘਰ ਦੇ ਬਾਹਰੋਂ ਇੱਕ ਮਹਿਲਾ ਮੁਲਾਜ਼ਮ ਦੀ ਐਕਟਿਵਾ ਦੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸੁਨੀਤਾ ਕੁਮਾਰੀ ਪੁੱਤਰੀ ਪਾਰਸ ਰਾਮ ਵਾਸੀ ਨੌਸ਼ਹਿਰਾ ਥਾਣਾ ਹਾਜੀਪੁਰ ਨੇ ...
ਦਸੂਹਾ, 19 ਮਈ (ਭੁੱਲਰ)-ਰਾਸ਼ਟਰੀ ਰਾਜ ਮਾਰਗ 'ਤੇ ਗੁਰਦੁਆਰਾ ਟੱਕਰ ਸਾਹਿਬ ਨਜ਼ਦੀਕ ਵਾਪਰੇ ਇੱਕ ਹਾਦਸੇ ਦੌਰਾਨ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ | ਇਸ ਸੰਬੰਧੀ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਪਿਆਰਾ ਸਿੰਘ ਤੇ ਸੂਰਤ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਪੁਸ਼ਟੀ ਨਾ ਹੋਣ ਕਾਰਨ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਵਾਲੀ 38027 ਹੀ ਰਹੀ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 721 ਸੈਂਪਲਾਂ ਦੀ ...
ਸੈਲਾ ਖ਼ੁਰਦ, 19 ਮਈ (ਹਰਵਿੰਦਰ ਸਿੰਘ ਬੰਗਾ)-ਪਿੰਡ ਭਰੋਵਾਲ ਤੋਂ ਬਾਹਰਲੇ ਪਾਸੇ ਭੰਗੂ ਫਾਰਮ 'ਚ ਅਚਾਨਕ ਅੱਗ ਲੱਗਣ ਨਾਲ ਸ਼ੈੱਡ, ਟਰੈਕਟਰ ਬੁਰੀ ਤਰ੍ਹਾਂ ਸੜ ਗਏ, ਜਦਕਿ ਕਾਰ ਤੇ ਪਸ਼ੂ ਮੌਕੇ 'ਤੇ ਖੋਲ੍ਹਣ ਕਰਕੇ ਬਚਾਅ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਭੰਗੂ ਫਾਰਮ ਪਿੰਡ ...
ਗੜ੍ਹਦੀਵਾਲਾ, 19 ਮਈ (ਚੱਗਰ)-ਪਿੰਡ ਬਡਿਆਲ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮਨਜੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸਕੂਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਸਕੂਲ ...
ਟਾਂਡਾ ਉੜਮੁੜ, 19 ਮਈ (ਭਗਵਾਨ ਸਿੰਘ ਸੈਣੀ)-ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਜਾਜਾ ਵਿਖੇ ਖੇਤਾਂ 'ਚ ਬਣੇ ਰਿਹਾਇਸ਼ੀ ਕਮਰੇ ਦਾ ਤਾਲਾ ਤੋੜ ਕੇ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਚੋਰੀ ਦੀ ਇਸ ਘਟਨਾ ਸਬੰਧੀ ...
ਬੀਣੇਵਾਲ, 19 ਮਈ (ਬੈਜ ਚੌਧਰੀ)-ਬੀਤ ਇਲਾਕੇ ਨੂੰ ਗੜ੍ਹਸ਼ੰਕਰ ਸ਼ਹਿਰ ਤੇ ਨੰਗਲ ਸਮੇਤ ਸਮੁੱਚੇ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲੀ ਗੜ੍ਹਸ਼ੰਕਰ-ਨੰਗਲ ਰੋਡ ਦੀ ਹਾਲਤ ਬਦ ਤੋਂ ਵੀ ਬਦਤਰ ਹੈ | ਹਾਲਾਤ ਤਾਂ ਇਹ ਹਨ ਕਿ ਕਈ ਜਗ੍ਹਾ ਤਾਂ ਇਹ ਵੀ ਪਤਾ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਵਲੋਂ ਕੰਟਰੈਕਟ ਲੇਬਰ ਐਕਟ ਅਧੀਨ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਪਿਛਲੇ ਸਾਲਾਂ ਤੋਂ ਰੱਖੇ ਨੌਜਵਾਨਾਂ ਨੂੰ ਨੌਕਰੀ ਤੋਂ ਹਟਵਾਉਣ ਦੇ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼/ਪਨਬੱਸ ਵਰਕਰ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਜਾਣ ਕਾਰਨ ਅੱਜ ਹੁਸ਼ਿਆਰਪੁਰ ਡਿਪੂ ਮੁਕੰਮਲ ...
ਮਾਹਿਲਪੁਰ, 19 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ 12 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੀ ਪਿੰਡ ਸੈਲਾ ਕਲਾਂ ਦੀ ਇੱਕ ਔਰਤ 'ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਬਲਵਿੰਦਰ ਪਾਲ ਨੇ ਦੱਸਿਆ ਕਿ ਬਲਰਾਜ ਪੁੱਤਰ ...
ਹੁਸ਼ਿਆਰਪੁਰ, 19 ਮਈ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਜ਼ਿਲ੍ਹੇ ਦੇ ਨਿਵਾਸੀ ਜੋ ਆਪਣਾ ਕੰਮ-ਧੰਦਾ ਸ਼ੁਰੂ ਕਰਨਾ ਚਾਹੁੰਦੇ ਹਨ, ...
ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ ਸਥਾਨਕ ਕੇਂਦਰੀ ਜੇਲ੍ਹ 'ਚ ਮੈਡੀਕਲ ਕੈਂਪ ਲਗਾਇਆ ਗਿਆ | ਸਿਵਲ ਹਸਪਤਾਲ ਤੋਂ ਡਾ. ਸਨਮ, ਡਾ. ਗਗਨਦੀਪ ਕੌਰ, ਡਾ. ਨਵਜੋਤ ...
ਨੰਗਲ ਬਿਹਾਲਾਂ, 19 ਮਈ (ਵਿਨੋਦ ਮਹਾਜਨ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਂਡ ਐਜੂਕੇਸ਼ਨ ਟਰੱਸਟ ਸਿੰਘਪੁਰ ਦੀ ਅਹਿਮ ਮੀਟਿੰਗ 20 ਮਈ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ ਟਰੱਸਟ ਦੇ ਪ੍ਰਧਾਨ ਸੰਤੋਖ ਸਿੰਘ ਭਾਰਜ ਦੀ ਅਗਵਾਈ ਹੇਠ ਹੋਵੇਗੀ | ...
ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਸੁਖਦਰਸ਼ਨ ਸੇਵਾ ਸੰਮਤੀ ਹੁਸ਼ਿਆਰਪੁਰ ਦੀ ਪ੍ਰਧਾਨ ਸੰਤੋਸ਼ ਕੁਮਾਰੀ ਵਸ਼ਿਸ਼ਟ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਾਊਨ ਹਾਲ, ਕਮੇਟੀ ਬਜ਼ਾਰ 'ਚ ਬੰਦ ਹੋ ਚੁੱਕੀ ਸਰਕਾਰੀ ਡਿਸਪੈਂਸਰੀ ਨੂੰ ਮੁੜ ...
ਦਸੂਹਾ, 19 ਮਈ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਲਾਇਬ੍ਰੇਰੀ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੀ ਯੋਗ ਅਗਵਾਈ ਹੇਠ ਕਾਲਜ ਕੈਂਪਸ 'ਚ 'ਪੁਸਤਕ ਮੇਲਾ' ਲਗਾਇਆ ਗਿਆ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ 'ਪੁਸਤਕ ਮੇਲੇ' ਦਾ ਉਦਘਾਟਨ ਕਰਦਿਆਂ ...
ਗੜ੍ਹਦੀਵਾਲਾ, 19 ਮਈ (ਚੱਗਰ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਗੜ੍ਹਦੀਵਾਲਾ ਵਿਖੇ ਵਾਰਡ ਨੰਬਰ 1 ਵਿਚ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜਾਂ ...
ਤਲਵਾੜਾ, 19 ਮਈ (ਵਿਸ਼ੇਸ਼ ਪ੍ਰਤੀਨਿਧ, )-ਤਲਵਾੜਾ ਨਗਰ ਪੰਚਾਇਤ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਮੋਨਿਕਾ ਸ਼ਰਮਾ ਦੀ ਅਗਵਾਈ 'ਚ ਮੀਟਿੰਗ ਹੋਈ ਜਿਸ ਵਿਚ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸ਼ਹਿਰ ਦੀ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਥੀ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ...
ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਦੇ ਐਨ.ਸੀ.ਸੀ., ਐਨ.ਐੱਸ.ਐੱਸ., ਰੈੱਡ ਰਿਬਨ ਤੇ ਯੂਥ ਕਲੱਬ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਦਾ ਉਦੇਸ਼ ਸਮਾਜ ਨੂੰ ਪਲਾਸਟਿਕ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨਾ ...
ਗੜ੍ਹਦੀਵਾਲਾ 19 ਮਈ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਜਤਿੰਦਰ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਤੇ ਗੁਰਬਾਣੀ ਸ਼ੁੱਧ ਉਚਾਰਨ ...
ਦਸੂਹਾ, 19 ਮਈ (ਭੁੱਲਰ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਸੂਹਾ ਨੂੰ ਜਗਮੋਹਨ ਸਿੰਘ ਲਾਡੀਪੁਰੀ ਵਲੋਂ ਏ.ਸੀ. ਫ਼ਰਿਜ ਵਾਲੀ ਮੋਰਚਰੀ ਕਾਰ ਭੇਟ ਕੀਤੀ ਗਈ ਜਿਸ ਨੂੰ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਰਵਾਨਾ ਕੀਤਾ | ਇਸ ਮੌਕੇ ਵਿਧਾਇਕ ਘੁੰਮਣ ...
ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਆਲ ਇੰਡੀਆ ਕ੍ਰਿਸਚੀਅਨ ਦਲਿਤ ਫ਼ਰੰਟ ਦੀ ਰਾਜ ਪੱਧਰੀ ਮੀਟਿੰਗ 20 ਮਈ ਦਿਨ ਸ਼ੁੱਕਰਵਾਰ ਪੰਡੋਰੀ ਰੋਡ ਗੁਰਦਾਸਪੁਰ ਵਿਖੇ ਹੋ ਰਹੀ ਹੈ | ਇਹ ਜਾਣਕਾਰੀ ਫ਼ਰੰਟ ਦੇ ਰਾਸ਼ਟਰੀ ਜਨਰਲ ਸਕੱਤਰ ਸੁਰਿੰਦਰ ਬਰਿਆਣਾ ਨੇ ਦਿੰਦੇ ਹੋਏ ਦੱਸਿਆ ਕਿ ਇਹ ...
ਦਸੂਹਾ, 19 ਮਈ (ਭੁੱਲਰ)-ਐਸ.ਵੀ.ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ ਜਮਾਤ ਐੱਲ.ਕੇ.ਜੀ ਦੇ ਵਿਦਿਆਰਥੀਆਂ ਦਾ ਯੈਲੋ ਡੇਅ ਪਿ੍ੰਸੀਪਲ ਰਸ਼ਮੀ ਮਹਿੰਗੀ ਦੇ ਕੁਸ਼ਲ ਦੀ ਨਿਰਦੇਸ਼ਾਂ ਹੇਠ ਮਨਾਇਆ ਗਿਆ | ਇਸ ਮੌਕੇ ਜਮਾਤ ਦੀਆਂ ਅਧਿਆਪਕਾਵਾਂ ਵਲੋਂ ਵਿਦਿਆਰਥੀਆਂ ਵਲੋਂ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਅਧਿਆਪਕ-ਮੁਲਾਜ਼ਮ ਘੋਲਾਂ 'ਚ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਅਧਿਆਪਕ ਆਗੂ ਤੇ ਡੀ.ਐੱਮ.ਐੱਫ਼. ਦੇ ਸੂਬਾ ਪ੍ਰੈੱਸ ਸਕੱਤਰ ਸਾਥੀ ਅਜੀਬ ਦਿਵੇਦੀ ਦੀ ਮੌਤ 'ਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ...
ਗੜ੍ਹਸ਼ੰਕਰ, 19 ਮਈ (ਧਾਲੀਵਾਲ)-ਤਹਿਸੀਲ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਖੈਰੜ ਰਾਵਲ ਬੱਸੀ ਦੀ ਪੰਚਾਇਤ ਵਲੋਂ ਐੱਸ.ਸੀ. ਵਰਗ ਦੇ ਲੋਕਾਂ ਦੇ ਗੰਦੇ ਪਾਣੀ ਦਾ ਪਿੰਡ ਦੇ ਛੱਪੜ 'ਚ ਨਿਕਾਸ ਕਰਨ ਸਬੰਧੀ ਕੁੱਝ ਲੋਕਾਂ ਵਲੋਂ ਰੁਕਾਵਟ ਪਾਏ ਜਾਣ ਦੇ ਮਾਮਲੇ 'ਚ ਚੇਅਰਮੈਨ ...
ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਪੰਚਾਇਤ ਵਿਭਾਗ ਪੱਖਪਾਤ ਛੱਡ ਕੇ ਪਾਰਦਰਸ਼ੀ ਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰੇ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ | ਇਹ ਪ੍ਰਗਟਾਵਾ ਕਰਣੀ ਸੈਨਾ ਦੇ ਪੰਜਾਬ ਪ੍ਰਧਾਨ ਰਾਣਾ ਨਰੋਤਮ ਸਿੰਘ ਸਾਬਾ ਤੇ ਮਾਰਕੀਟ ...
ਭੰਗਾਲਾ, 19 ਮਈ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ ਮੁਕੇਰੀਆਂ ਵਲੋਂ ਮੈਡੀਕਲ ਲੈਬ ਸਾਇੰਸ ਦਾ ਕੋਰਸ ਕਰ ਵਿਦਿਆਰਥੀਆਂ ਵਲੋਂ ਕੋਰਸ ਕਰਵਾ ਰਹੇ ਮਾਹਿਰ ਪ੍ਰੋਫੈਸਰਾਂ ਦੇ ਸਹਿਯੋਗ ਨਾਲ ਇਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ 'ਚ ਸਿਹਤ ...
ਗੜ੍ਹਸ਼ੰਕਰ, 19 ਮਈ (ਧਾਲੀਵਾਲ)-ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਤੇ ਲੋਕ ਸਭਾ ਹਲਕਾ ਇੰਚਾਰਜ ਡਾ. ਹਰਮਿੰਦਰ ਸਿੰਘ ਬਖ਼ਸ਼ੀ ਵਲੋਂ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ | ਡਾ. ਹਰਮਿੰਦਰ ਸਿੰਘ ਬਖ਼ਸ਼ੀ ਨੇ ...
ਹੁਸ਼ਿਆਰਪੁਰ, 19 ਮਈ (ਨਰਿੰਦਰ ਸਿੰਘ ਬੱਡਲਾ)-ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਸ਼ਹੀਦਾਂ ਲਈ ਮੋਹਨ ਇਲੈੱਕਟ੍ਰਾਨਿਕ ਕੰਪਨੀ ਨੇ ਸਵ: ਬਿ੍ਜਮੋਹਿਨੀ ਅਗਰਵਾਲ ਪਤਨੀ ਸੁਰਿੰਦਰ ਮੋਹਨ ਅਗਰਵਾਲ ਦੀ ਯਾਦ 'ਚ ਵਾਟਰ ਕੂਲਰ ਭੇਟ ਕੀਤਾ | ਇਸ ਮੌਕੇ ਸੋਨਾਲੀਕਾ ਤੋਂ ਐਸ.ਕੇ. ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵ-ਨਿਯੁਕਤ ਸਿਵਲ ਸਰਜਨ ਡਾ: ਲਖਵੀਰ ਸਿੰਘ ਦਾ ਸਨਮਾਨ ਪ੍ਰਧਾਨ ਡਾ: ਰਾਜੇਸ਼ ਮਹਿਤਾ ਤੇ ਜਨਰਲ ਸਕੱਤਰ ਡਾ: ਬਲਵਿੰਦਰ ਸਿੰਘ ਦੀ ਅਗਵਾਈ 'ਚ ...
ਦਸੂਹਾ, 19 ਮਈ (ਕੌਸ਼ਲ)-ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ 'ਚ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਵੁਮੈਨ ਦਸੂਹਾ ਦੇ ਐਮ. ਏ. ਰਾਜਨੀਤੀ ਸ਼ਾਸ਼ਤਰ ਵਿਭਾਗ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਨਰਿੰਦਰ ਕੌਰ ...
ਬੀਣੇਵਾਲ, 19 ਮਈ (ਬੈਜ ਚੌਧਰੀ)-ਸਾਬਕਾ ਸਰਪੰਚ ਜਗਦੇਵ ਸਿੰਘ ਮਾਨਸੋਵਾਲ ਤੇ ਯਾਦਵਿੰਦਰ ਸਿੰਘ ਹੈਬੋਵਾਲ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਲ 2013 ਤੋਂ 2018 ਤੱਕ ਰਹੇ ਸਰਪੰਚਾਂ ਨੂੰ 6 ਹਫ਼ਤਿਆਂ ਵਿਚ ਮਾਣ ਭੱਤਾ ਜਾਰੀ ਕਰਨ ਦੇ ਹੁਕਮ ਡਾਇਰੈਕਟਰ ਪੇਂਡੂ ...
ਭੰਗਾਲਾ, 19 ਮਈ (ਬਲਵਿੰਦਰਜੀਤ ਸਿੰਘ ਸੈਣੀ)-ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਆਗੂਆਂ ਦੀ ਮੀਟਿੰਗ ਰਜਤ ਮਹਾਜਨ ਬਲਾਕ ਕਨਵੀਨਰ, ਸਤੀਸ਼ ਕੁਮਾਰ ਜਨਰਲ ਸਕੱਤਰ ਤੇ ਜਸਵੀਰ ਤਲਵਾੜਾ ਸੂਬਾ ਕਨਵੀਨਰ ਦੀ ਅਗਵਾਈ ਹੇਠ ਭੰਗਾਲਾ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ...
ਗੜ੍ਹਦੀਵਾਲਾ, 19 ਮਈ (ਚੱਗਰ)-ਤਲਵਾੜੇ ਤੋਂ ਬਲਾਚੌਰ ਵਾਲੀ ਨਹਿਰ ਨੂੰ ਲਿਫ਼ਾਫ਼ੇ 'ਤੇ ਲੈਂਟਰ ਪਾ ਕੇ ਪੱਕਾ ਕਰਨ 'ਤੇ ਮਸਤੀਵਾਲ ਤੋਂ ਅੱਗੇ ਲਗਭਗ ਚਾਰ ਡੰਪਾ ਗੱਜਾ ਗਿੱਲਾ, ਭਾਣੋਵਾਲ, ਗੜ੍ਹਦੀਵਾਲਾ ਆਦਿ 'ਤੇ ਚੱਲ ਰਹੇ ਕੰਮ ਨੂੰ ਜਥੇਬੰਦੀ ਬਾਬਾ ਦੀਪ ਸਿੰਘ ਸੇਵਾ ਦਲ ਦੇ ...
ਗੜ੍ਹਸ਼ੰਕਰ, 19 ਮਈ (ਧਾਲੀਵਾਲ)-20 ਕੁ ਦਿਨ ਪਹਿਲਾਂ ਗੜ੍ਹਸ਼ੰਕਰ ਹਲਕੇ ਨੂੰ ਮਿਲੀਆਂ 2 ਨਵੀਆਂ ਨਿਕੋਰ ਫਾਇਰਬਿ੍ਗੇਡ ਗੱਡੀਆਂ ਹਲਕਾ ਵਿਧਾਇਕ ਵਲੋਂ ਰੀਬਨ ਕੱਟਣ ਤੋਂ ਬਾਅਦ ਨਗਰ ਕੌਂਸਲ ਦਫ਼ਤਰ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ | ਡਰਾਈਵਰ ਤੇ ਫਾਇਰਮੈਨ ਆਦਿ ਸਟਾਫ਼ ਤੋਂ ...
ਅੱਡਾ ਸਰਾਂ, 19 ਮਈ (ਹਰਜਿੰਦਰ ਸਿੰਘ ਮਸੀਤੀ)-ਦੇਹਰੀਵਾਲ ਵਿਖੇ ਬਾਬਾ ਸੁਖਨਾ ਭਗਤ ਸਪੋਰਟਸ ਕਲੱਬ ਵਲੋਂ ਉੱਘੇ ਸਮਾਜ ਸੇਵੀ ਜਵਾਹਰ ਸਿੰਘ ਪੱਡਾ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਤੇ ਹੋਰ ਪ੍ਰਵਾਸੀ ਪੰਜਾਬੀਆਂ ਦੇ ਮਦਦ ਨਾਲ ਚਾਰ ਦਿਨਾਂ ਕਿ੍ਕਟ ਟੂਰਨਾਮੈਂਟ ਪੂਰੀ ...
ਹਾਜੀਪੁਰ, 19 ਮਈ (ਜੋਗਿੰਦਰ ਸਿੰਘ)-ਪਿੰਡ ਅਜਮੇਰ ਦੇ ਮੋੜ ਤੋਂ ਲੈ ਕੇ ਡੇਰਾ ਗੇਰਾ ਸਾਹਿਬ ਤੱਕ ਹਾਜੀਪੁਰ ਡਿਸਟੀਬਿਊਟਰੀ ਦੇ ਨਾਲ ਲਗਦੇ ਕੱਚੇ ਰਸਤੇ ਤੋਂ ਰਾਹਗੀਰਾਂ ਨੂੰ ਗੁਜ਼ਰਨ ਸਮੇਂ ਭਾਰੀ ਔਕੜਾਂ ਪੇਸ਼ ਆ ਰਹੀਆਂ ਹਨ | ਇੱਥੋਂ ਰੋਜ਼ਾਨਾ ਗੁਜ਼ਰਨ ਵਾਲੇ ਰਾਹਗੀਰ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਘਰਾਂ 'ਚ ਵਰਤੇ ਜਾਂਦੇ ਦੁੱਧ ਦੀ ਕੁਆਲਿਟੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਡੇਅਰੀ ਵਿਭਾਗ ਵਲੋਂ ਮੁਫ਼ਤ ਦੁੱਧ ਪਰਖ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰਾਂ 'ਚ ਦੁੱਧ ਦੀ ਕੁਆਲਿਟੀ ਚੈੱਕ ਕੀਤੀ ...
ਬੀਣੇਵਾਲ, 19 ਮਈ (ਬੈਜ ਚੌਧਰੀ)-ਬੀਤ ਇਲਾਕੇ ਦੀ ਤੂੜੀ ਦੀ ਖ਼ੁਸ਼ਕ ਬੰਦਰਗਾਹ ਵਜੋਂ ਜਾਣੇ ਜਾਂਦੇ ਅੱਡਾ ਕੋਟ 'ਚ ਇੱਕ ਤੂੜੀ ਦੇ ਟਾਲ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦੀ ਤੂੜੀ ਸੜ ਕੇ ਸਵਾਹ ਹੋ ਗਈ ਤੇ ਤੂੜੀ ਲੈ ਕੇ ਆਇਆ ਇੱਕ ਟਰੱਕ ਵੀ ਅੱਗ ਨਾਲ ਝੁਲਸ ਗਿਆ | ਅੱਗ ਲੱਗਣ ਦੇ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਐਸ.ਸੀ. (ਨਾਨ ਮੈਡੀਕਲ) ਤੀਜੇ ਸਮੈਸਟਰ ਦੇ ਨਤੀਜਿਆਂ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਪਿ੍ੰਸੀਪਲ ਡਾ: ਵਿਨੈ ਕੁਮਾਰ ਨੇ ਦੱਸਿਆ ਕਿ ...
ਅੱਡਾ ਸਰਾਂ, 19 ਮਈ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸਰਮ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਆਸ਼ਰਮ ਦੇ ਸੰਚਾਲਕ ਹਰਵਿੰਦਰ ਸਿੰਘ ਬਸੀ ਜਲਾਲ ਦੀ ...
ਦਸੂਹਾ, 19 ਮਈ (ਭੁੱਲਰ)-ਮੀਰੀ-ਪੀਰੀ ਸੇਵਾ ਸੁਸਾਇਟੀ ਗਰਨਾ ਸਾਹਿਬ ਬੋਦਲ ਵਲੋਂ ਗੁਰਦੁਆਰਾ ਗਰਨਾ ਸਾਹਿਬ ਵਿਖੇ ਗਤਕਾ, ਦਸਤਾਰ-ਦੁਮਾਲਾ ਸਿਖਲਾਈ, ਗੁਰਮਤਿ ਸੰਗੀਤ ਸਿਖਲਾਈ ਤੇ ਗੁਰਮਤਿ ਵਿੱਦਿਆ ਦੀਆਂ ਕਲਾਸਾਂ ਚਲਾਈਆਂ ਜਾ ਰਹੀਆਂ ਹਨ | ਗਤਕਾ ਸਿਖਲਾਈ ਕੈਂਪ 'ਚ ਗਤਕਾ ...
ਦਸੂਹਾ, 19 ਮਈ (ਕੌਸ਼ਲ)- ਪੰਜਾਬ ਸਟੇਟ ਇੰਟਰ ਸਕੂਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਨਡਾਲਾ ਕਪੂਰਥਲਾ ਵਿਖੇ ਹੋਈ ਜਿਸ ਵਿਚ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਵਿਦਿਆਰਥਣ ਕਿ੍ਤਿਕਾ ਨੇ ਕੋਚ ਸਤਵੀਰ ਬਾਕਸਰ ਦੀ ਰਹਿਨੁਮਾਈ ਹੇਠ ਕਾਂਸੇ ਦਾ ਤਗਮਾ ਜਿੱਤ ਕੇ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਤਾਪਮਾਨ ਵਧਣ ਦੇ ਮੱਦੇਨਜ਼ਰ ਲੂ (ਗਰਮ ਹਵਾ) ਤੋਂ ਬਚਣ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਵੱਧ ...
ਅੱਡਾ ਸਰਾਂ, 19 ਮਈ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਦਾ ਬੀ.ਏ. ਸਮੈਸਟਰ ਪੰਜਵੇਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰ: ਦਵਿੰਦਰ ਕੌਰ ਨੇ ਦੱਸਿਆ ਕਿ ਨਤੀਜੇ ਦੌਰਾਨ ਅਰਸ਼ਦੀਪ ਕੌਰ ਨੇ 79 ...
ਦਸੂਹਾ, 19 ਮਈ (ਭੁੱਲਰ)-ਪੰਜਾਬ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਗ ਅਲੰਪਿਆਡ ਦੇ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪਿੰ੍ਰਸੀਪਲ ਅਨੀਤਾ ਪਾਲ ਦੀ ...
ਮਿਆਣੀ, 19 ਮਈ (ਹਰਜਿੰਦਰ ਸਿੰਘ ਮੁਲਤਾਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ ਮਿਆਣੀ ਵਿਖੇ ਸਥਿਤ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਮਹਾਨ ਤਪੱਸਵੀ, ਧਰਮ ਪ੍ਰਚਾਰਕ, ਵਿੱਦਿਆ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ...
ਟਾਂਡਾ ਉੜਮੁੜ, 19 ਮਈ (ਭਗਵਾਨ ਸਿੰਘ ਸੈਣੀ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕੇ ਦੇ ਵਿਕਾਸ ਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਸਵੀਰ ਸਿੰਘ ਰਾਜਾ ਹਲਕਾ ਵਿਧਾਇਕ ਉੜਮੁੜ ਦੀ ਅਗਵਾਈ 'ਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਟਾਂਡਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX