ਨਵਾਂਸ਼ਹਿਰ, 19 ਮਈ (ਅਜੀਤ ਬਿਊਰੋ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸਰਕਾਰੀ ਕਾਲਜ ਜਾਡਲਾ ਵਿਖੇ ਕਰਨਾਟਕ ਸਰਕਾਰ ਦੁਆਰਾ ਸ਼ਹੀਦ ਭਗਤ ਸਿੰਘ ਦਾ ਦਸਵੀਂ ਦੀ ਜਮਾਤ 'ਚੋਂ ਚੈਪਟਰ ਹਟਾ ਕੇ ਆਰ.ਐੱਸ.ਐੱਸ. ਦੇ ਸੰਪਾਦਕ ਹੈੱਡਗੇਵਾਰ ਦਾ ਪਾਏ ਜਾਣ 'ਤੇ ਰੋਸ ਜਤਾਇਆ ਹੈ | ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਰਾਜੂ ਬਰਨਾਲਾ, ਆਈ.ਟੀ.ਆਈ. ਇਕਾਈ ਦੇ ਪ੍ਰਧਾਨ ਪ੍ਰਭਜੋਤ ਬਾਗੋਵਾਲ ਤੇ ਮੀਤ ਪ੍ਰਧਾਨ ਜਸ਼ਨ ਕੁਮਾਰ ਨੇ ਕਿਹਾ ਕਿ ਆਰ.ਐੱਸ.ਐੱਸ. ਦੀ ਭਾਜਪਾ ਸਰਕਾਰ ਦੀ ਸ਼ਹਿ 'ਤੇ ਮੁਸਲਮਾਨ ਭਾਈਚਾਰੇ ਨੂੰ ਟਾਰਗੈਟ ਕੀਤਾ ਗਿਆ ਤੇ ਉਹ ਵਿਦਿਆਰਥੀਆਂ ਦੇ ਮਨ੍ਹਾ 'ਚੋਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਨੂੰ ਵੀ ਮਿਟਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਦੂਸਰੇ ਪਾਸੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਵੀ ਕੋਈ ਯੋਗਦਾਨ ਨਹੀਂ ਪਾਇਆ ਤੇ ਉਲਟਾ ਇਨ੍ਹਾਂ ਦੇ ਆਗੂ ਸਾਵਰਕਰ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਕੇ ਉਨ੍ਹਾਂ ਦੀ ਸੇਵਾ ਹੀ ਕੀਤੀ, ਉਨ੍ਹਾਂ ਨੂੰ ਦੇਸ਼ ਦੇ ਨਾਇਕ ਬਣਾ ਕੇ ਪੇਸ਼ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਰ.ਐੱਸ.ਐੱਸ. ਦੇ ਬਾਨੀ ਰਹੇ ਡਾ. ਹੈੱਡਗੇਵਾਰ ਨੇ ਵੀ ਦੇਸ਼ ਦੇ ਲੋਕਾਂ ਲਈ ਕੋਈ ਕੁਰਬਾਨੀ ਨਹੀਂ ਕੀਤੀ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਬਣਾਏ ਸੰਵਿਧਾਨ ਤੇ ਭਾਰਤ ਦੇ ਤਿਰੰਗੇ ਝੰਡੇ ਨੂੰ ਉਨ੍ਹਾਂ ਨੇ ਕਦੇ ਵੀ ਸਨਮਾਨ ਨਹੀਂ ਕੀਤਾ | ਆਰ.ਐੱਸ.ਐੱਸ. ਦੇ ਨਾਗਪੁਰ ਵਾਲੇ ਹੈੱਡਕੁਆਟਰ 'ਤੇ ਵੀ ਤਿਰੰਗੇ ਝੰਡੇ ਦੀ ਥਾਂ ਭਗਵਾਂ ਝੰਡਾ ਲਹਿਰਾਇਆ ਜਾਣਾ ਇਸ ਦੀ ਪ੍ਰਤੱਖ ਉਦਾਹਰਨ ਹੈ | ਸਮੇਂ ਦੀਆਂ ਸਰਕਾਰਾਂ ਨੇ ਵੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਨੂੰ ਅਜੇ ਤੱਕ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਪਰ ਇਸ ਦੇ ਬਾਵਜੂਦ ਵੀ ਦੇਸ਼ ਦੇ ਲੋਕ ਉਨ੍ਹਾਂ ਨੂੰ ਆਪਣਾ ਸ਼ਹੀਦ ਮੰਨਦੇ ਹਨ | ਆਈ.ਟੀ.ਆਈ. ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਰਾਹੁਲ ਤੋਮਰ ਤੇ ਸੈਕਟਰੀ ਜੋਗੇਸ਼ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਨਵੀਂ ਸਿੱਖਿਆ ਨੀਤੀ 2020 ਵੀ ਕਾਰਪੋਰੇਟ ਘਰਾਣਿਆਂ ਦੇ ਕਾਰਪੋਰੇਟ ਘਰਾਣਿਆਂ ਅਤੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਲਿਆਂਦੀ ਗਈ ਹੈ, ਜਿਸ 'ਚ ਰਾਖਵੇਂਕਰਨ ਦਾ ਭੋਗ ਪਾ ਦਿੱਤਾ, ਜਿਸ ਨੇ ਅਧਿਆਪਕਾਂ ਦੇ ਭਵਿੱਖ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਤੇ ਹੁਣ ਅਧਿਆਪਕਾਂ ਦੀ ਥਾਂ ਆਰ.ਐੱਸ.ਐੱਸ. ਦੇ ਵਲੰਟੀਅਰ ਭਰਤੀ ਕੀਤੇ ਜਾਣਗੇ ਜੋ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕਰਨਗੇ | ਇਸ ਸਮੇਂ ਸਰਕਾਰੀ ਕਾਲਜ ਜਾਡਲਾ ਇਕਾਈ ਦੇ ਪ੍ਰਧਾਨ ਸਿਮਰਨਜੀਤ ਸਿੰਘ, ਅਭਿਸ਼ੇਕ ਰਾਣਾ ਤੋਂ ਇਲਾਵਾ ਹੋਰ ਵੀ ਵਿਦਿਆਰਥੀ ਸ਼ਾਮਿਲ ਸਨ |
ਸਾਹਲੋਂ, 19 ਮਈ (ਜਰਨੈਲ ਸਿੰਘ ਨਿੱਘ੍ਹਾ)- ਕਰਿਆਮ ਰੋਡ ਨਵਾਂਸ਼ਹਿਰ ਭੰਗਲ ਕਲਾਂ ਗੇਟ ਨਜ਼ਦੀਕ ਕਣਕ ਦੀ ਨਾੜ ਨੂੰ ਲਾਈ ਅੱਗ ਨੇ ਸੜਕ ਕਿਨਾਰੇ ਖੇਤਾਨਾਂ 'ਚ ਦਰੱਖਤਾਂ ਦੇ ਨਿਕੇ-ਸੁੱਕੇ ਨੂੰ ਤੇ ਛੋਟੇ-ਮੋਟੇ ਬੂਟਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਕਾਲੇ ਰੰਗ ...
ਬਲਾਚੌਰ, 19 ਮਈ (ਸ਼ਾਮ ਸੁੰਦਰ ਮੀਲੂ)-ਉਪ ਮੰਡਲ ਮੈਜਿਸਟ੍ਰੇਟ, ਤਹਿਸੀਲ ਕੰਪਲੈਕਸ ਬਲਾਚੌਰ ਦੇ ਵਿਹੜੇ ਅੰਦਰ ਪਾਰਕਿੰਗ ਵਿਵਸਥਾ, ਵਾਹਨਾਂ ਦੀ ਨਿਗਰਾਨੀ ਲਈ, ਵਾਹਨ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਕੰਪਲੈਕਸ ਅੰਦਰ ਕੰਮ ਕਰਨ ਵਾਲੇ ਸਮੂਹ ਅਰਜ਼ੀ ਨਵੀਸਾ, ...
ਪੋਜੇਵਾਲ ਸਰਾਂ, 19 ਮਈ (ਰਮਨ ਭਾਟੀਆ)-ਸਰਕਾਰੀ ਕਾਲਜ ਪੋਜੇਵਾਲ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਨੇ ਕਰਨਾਟਕ ਸਰਕਾਰ ਦੁਆਰਾ ਸ਼ਹੀਦ ਭਗਤ ਸਿੰਘ ਦਾ ਚੈਪਟਰ ਹਟਾ ਕੇ.ਆਰ.ਐੱਸ.ਐੱਸ. ਦੇ ਸੰਪਾਦਕ ਹੈੱਡਕੁਆਟਰ ਦਾ ਪਾਏ ਜਾਣ 'ਤੇ ਰੋਸ ਜਤਾਇਆ | ਜਾਣਕਾਰੀ ...
ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ)- ਜਾਣਕਾਰੀ ਦਿੰਦਿਆਂ ਪਾਲ ਸਿੰਘ ਪੁੱਤਰ ਦਾਸ ਰਾਮ ਵਾਸੀ ਮੇਹਲੀਆਣਾ ਨੇ ਦੱਸਿਆ ਕਿ ਮੇਰਾ ਖ਼ਾਲੀ ਪਲਾਟ ਜੋ ਪਿੰਡ ਮੇਹਲੀਆਣਾ ਵਿਖੇ ਹੈ | ਜਿਸ ਦਾ ਇੰਤਕਾਲ ਨੰਬਰ 2450, ਤਕਸੀਮ ਮਿਤੀ 19-02-21 ਹੈ | ਮੇਰੇ ਇਸ ਖ਼ਾਲੀ ਪਲਾਟ ਵਿਚ ਰਾਜ ਕੁਮਾਰ ...
ਉੜਾਪੜ/ਲਸਾੜਾ, 19 ਮਈ (ਲਖਵੀਰ ਸਿੰਘ ਖੁਰਦ)- ਚੱਕਦਾਨਾ ਤੋਂ ਮੁਕੰਦਪੁਰ ਨੂੰ ਜਾਂਦੀ ਸੜਕ ਵਿਚ ਪੈ ਰਹੇ ਡੂੰਘੇ-ਡੂੰਘੇ ਖੱਡਿਆਂ ਨੂੰ ਜੇਕਰ ਹੁਣੇ ਹੀ ਨਾ ਰੋਕਿਆ ਗਿਆ ਤਾਂ ਇਹ ਸੜਕ ਥੋੜੇ੍ਹ ਜਿਹੇ ਸਮੇਂ ਵਿਚ ਹੀ ਨਰਕ ਦਾ ਰੂਪ ਧਾਰਨ ਕਰ ਜਾਵੇਗੀ | ਕੁਝ ਸਮੇਂ ਪਹਿਲਾਂ ਹੀ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਦੇ ਇਕ ਭਾਰਤ ਸ੍ਰੇਸ਼ਠ ਭਾਰਤ ਕਲਪ ਦੇ ਨੋਡਲ ਅਫ਼ਸਰ ਹਰਦੀਪ ਕੌਰ ਤੇ ਸਹਾਇਕ ਸੋਨੀਆ ਅੰਗਰੀਸ਼, ਰੂਬੀ ਬਾਲਾ, ਮੋਨਿਕਾ ਦੀ ਦੇਖ-ਰੇਖ 'ਚ ਡਿਪਾਰਟਮੈਂਟ ਆਫ਼ ਪੋਲੀਟੀਕਲ ਸਾਇੰਸ ਤੇ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਵੱਖ-ਵੱਖ ਜਥੇਬੰਦੀਆਂ ਤੇ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਰੋਸ ਪ੍ਰਦਰਸ਼ਨ/ਮੁਜ਼ਾਹਰੇ ਦੌਰਾਨ ਮੁੱਖ ਮਾਰਗ 'ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮਿ੍ਤਸਰ ਜਾਣ ਵਾਲੇ ਲੋਕਾਂ ਨੂੰ ...
ਭੱਦੀ, 19 ਮਈ (ਨਰੇਸ਼ ਧੌਲ)-ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਿੰਡ ਰੂਹਣੋ ਅੰਦਰ ਭਾਵੇਂ ਗਲੀਆਂ ਨਾਲੀਆਂ ਦਾ ਵਿਕਾਸ ਤਾਂ ਜ਼ਰੂਰ ਕਰਵਾਇਆ ਗਿਆ ਹੈ ਪਰ ਪਿੰਡ ਜੋਗੇਵਾਲ, ਨੰਗਲੀਂ ਆਦਿ ਵਲੋਂ ਪਿੰਡ ਰੂਹਣੋ ਨੂੰ ਜਾਂਦੇ ਲਗ-ਭਗ ਇੱਕ ਕਿੱਲੋਮੀਟਰ ਦੇ ਕੱਚੇ ਗੋਹਰ ਨੂੰ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਨਵਜੋਤ ਸਿੰਘ ਰੰਧਾਵਾ (ਆਈ.ਏ.ਐੱਸ.) ਦੀਆਂ ਹਦਾਇਤਾਂ 'ਤੇ ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਚਲਾਈ ਗਈ ਸਕੂਲ ਵਾਹਨ ਚੈਕਿੰਗ ਮੁਹਿੰਮ ਤਹਿਤ ਇਕ ਸਕੂਲ ਬੱਸ ਜ਼ਬਤ ਕਰਨ ਸਮੇਤ 5 ਬੱਸਾਂ ਦੇ ਚਲਾਨ ਕੀਤੇ ਗਏ | ਇਹ ...
ਬਲਾਚੌਰ, 19 ਮਈ (ਸ਼ਾਮ ਸੁੰਦਰ ਮੀਲੂ)-ਤਹਿਸੀਲ ਕੰਪਲੈਕਸ ਬਲਾਚੌਰ ਦੀ ਪਾਰਕਿੰਗ ਤੋਂ ਤਹਿਸੀਲ 'ਚ ਕੰਮ ਲਈ ਆਏ ਇਕ ਵਿਅਕਤੀ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਚੋਰੀ ਹੋਏ ਮੋਟਰਸਾਈਕਲ ਦੀ ਪੁਲਿਸ ਥਾਣਾ ਸਿਟੀ ਬਲਾਚੌਰ ਨੂੰ ਦਰਖ਼ਾਸਤ ਦਿੰਦਿਆਂ ਚਰਨਜੀਤ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਪਿੰਡਾਂ 'ਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਜਲਦੀ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ | ਇਹ ਪ੍ਰਗਟਾਵਾ ਪਿੰਡ ਝਿੰਗੜਾਂ ਦੇ ਇਕ ਵਫਦ ਨੂੰ ਮਿਲਣ ਸਮੇਂ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਿਧਾਨ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਪਿੰਡ ਕਜਲਾ ਵਿਖੇ ਬੁੱਧ ਪੂਰਨਿਮਾ ਦਿਵਸ ਬੜੀ ਸ਼ਰਧਾਪੂਰਵਕ ਮਨਾਇਆ ਗਿਆ | ਸਮਾਗਮ ਨੂੰ ਸ਼ੁਰੂ ਕਰਨ ਮੌਕੇ ਤਥਾਗਤ ਭਗਵਾਨ ਬੁੱਧ ਤੇ ਬੋਧੀਸੱਤਵ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ 'ਤੇ ਫੁੱਲ ਮਾਲਾਵਾਂ ਭੇਟ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੋਨੇ ਵਿਚ ਪਾਣੀ ਅਤੇ ਹੋਰ ਕੁਦਰਤੀ ਸਾਧਨਾਂ ਦੀ ਸੰਯਮ ਨਾਲ ਵਰਤੋਂ ਕਰਨ ਲਈ ਝੋਨੇ ਦੀ ...
ਸਾਹਲੋਂ, 19 ਮਈ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਵਿਖੇ ਪੈਨਸ਼ਨ ਲਾਭਪਾਤਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਬੁਢਾਪਾ, ਅੰਗਹੀਣ ਆਦਿ ਦੀਆਂ ਪੈਨਸ਼ਨਾਂ ਸਰਕਾਰ ਜਲਦ ਤੋਂ ਜਲਦ ਦੇਵੇ | ਉਨ੍ਹਾਂ ਨੇ ਦੱਸਿਆ ਸਾਨੂੰ ਦੋ-ਤਿੰਨ ਮਹੀਨੇ ਹੋ ਗਏ ਬੈਂਕ 'ਚ ਧੱਕੇ ...
ਨਵਾਂਸ਼ਹਿਰ, 19 ਮਈ (ਹਰਵਿੰਦਰ ਸਿੰਘ)-ਦਰਬਾਰ ਪੰਜ ਪੀਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਅੱਜ ਪ੍ਰਬੰਧਕਾਂ ਵਲੋਂ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ...
ਸਮੁੰਦੜਾ, 19 ਮਈ (ਤੀਰਥ ਸਿੰਘ ਰੱਕੜ)-ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੈ ਕਿ੍ਸ਼ਨ ਸਿੰਘ ਰੌੜੀ ਵਿਧਾਇਕ ਹਲਕਾ ਗੜ੍ਹਸ਼ੰਕਰ ਨੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਸਰਕਾਰ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਵਿੱਤ ਮੰਤਰੀ ਨੂੰ ...
ਬਲਾਚੌਰ, 19 ਮਈ (ਸ਼ਾਮ ਸੁੰਦਰ ਮੀਲੂ)- ਪੰਜਾਬ ਦੀ ਸਿਆਸਤ 'ਚ ਬਦਲਾਅ ਦਾ ਸਬਜ਼ਬਾਗ ਦਿਖਾ ਪੰਜਾਬ 'ਚ ਸਰਕਾਰ ਬਣਾਉਣ 'ਚ ਕਾਮਯਾਬ ਹੋਈ 'ਆਪ' ਪਾਰਟੀ ਦੀ ਸਰਕਾਰ ਖ਼ੁਦ ਕੀਤੇ ਐਲਾਨਾਂ 'ਚ ਝੂਠੀ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ | ਇਹ ਵਿਚਾਰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ...
ਕਾਠਗੜ੍ਹ, 19 ਮਈ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਂਸਾ)-ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਜਗਤ ਰਾਮ ਦੀ ਯਾਦ 'ਚ ਗੁਰਦੁਆਰਾ ਡੇਰਾ ਬਾਬਾ ਜਗਤ ਰਾਮ ਜੀਉਵਾਲ ਬਛੂਆਂ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ...
ਸੰਧਵਾਂ, 19 ਮਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਬੱਸ ਅੱਡੇ ਦੇ ਨੇੜੇ ਪੈਂਦੀ ਮੋਰ ਮਾਰਕੀਟ ਵਿਖੇ ਅਹਿਸਾਸ ਸੈਲੂਨ ਤੇ ਫ਼ੈਸ਼ਨ ਡਿਜ਼ਾਈਨਿੰਗ ਅਕੈਡਮੀ ਵਲੋਂ ਸਿੱਖਿਆ ਸ਼ਾਸਤਰੀ ਮਾ. ਹੇਮ ਰਾਜ ਸੰੂਢ ਐਮ.ਡੀ. ਬਰਾਈਜ ਵੇਜ ਐਜੂਕੇਸ਼ਨ ਸੈਂਟਰ ਸੰਧਵਾਂ ਦੀ ਅਗਵਾਈ 'ਚ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਵਾਜ਼ ਪ੍ਰਦੂਸ਼ਣ ਤੇ ਵਾਤਾਵਰਨ ਸ਼ੁੱਧਤਾ ਲਈ ਆਰੰਭੇ ਯਤਨਾਂ ਤਹਿਤ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਧਾਰਮਿਕ ਸਥਾਨਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰਕੇ ਹਰ ਤਰ੍ਹਾਂ ਦੇ ...
ਬਲਾਚੌਰ, 19 ਮਈ (ਦੀਦਾਰ ਸਿੰਘ ਬਲਾਚੌਰੀਆ)-ਨਾਮਵਰ ਸਮਾਜ ਸੇਵੀ ਪ੍ਰਵਾਸੀ ਭਾਰਤੀ ਜਸਵੰਤ ਸਿੰਘ ਖਰਲ (ਕੰਗਣਾ ਬੇਟ) ਨੂੰ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਭਾਜਪਾ ਐਨ. ਆਰ. ਆਈ. ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਕੋਆਰਡੀਨੇਟਰ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)- ਅੱਜ ਬੀ.ਐਲ.ਐਮ. ਕਾਲਜ ਨਵਾਂਸ਼ਹਿਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤੇ ਮਾਨਸਿਕ ਸਿਹਤ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਗੁਰਪ੍ਰਸਾਦ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਵਿਵਹਾਰ ਪਰਿਵਰਤਨ, ...
ਬੰਗਾ, 19 ਮਈ (ਕਰਮ ਲਧਾਣਾ)- ਪਠਾਨਕੋਟ 'ਚ ਹੋਈ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ 2022 'ਚ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਖਿਡਾਰੀਆਂ ਨੇ ਕੋਚ ਰਾਜਵੀਰ ਸਿੰਘ ਕੈਂਥ ਦੀ ਅਗਵਾਈ ਹੇਠ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ 'ਚ ਉਨ੍ਹਾਂ ਨੂੰ 6 ਸੋਨੇ ਦੇ ਤੇ ...
ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ 'ਚੋਂ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰ. ਸੁਖਦੇਵ ਸਿੰਘ ਰਾਣੂੰ ਨੇ ਦੱਸਿਆ ਕਿ ਕੁੱਲ 38 ਬੱਚਿਆਂ ਨੇ ...
ਬੰਗਾ, 19 ਮਈ (ਕਰਮ ਲਧਾਣਾ)-ਪਹਿਲੀ ਕੈਡਿਟ ਜੂਨੀਅਰ ਤੇ ਸੀਨੀਅਰ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 22 ਮਈ ਦਿਨ ਐਤਵਾਰ ਨੂੰ ਸੈਂਟਰਲ ਪਬਲਿਕ ਸਕੂਲ ਫਗਵਾੜਾ ਰੋਡ ਬੰਗਾ ਵਿਖੇ ਹੋਵੇਗੀ | ਜ਼ਿਲ੍ਹਾ ਕਿੱਕ ਬਾਕਸਿੰਗ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ...
ਕਟਾਰੀਆਂ, 19 ਮਈ (ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਦੇ ਪਿੰਡ ਚੇਤਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਰੋਜ਼ਾ ਸ਼ਰੀਫ਼ ਸਾਈਾ ਨਮਿਤ ਦਾਸ ਸ਼ਾਹ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਮਲਕੀਤ ਚੰਦ ਹੀਰ ਅਤੇ ਡਾ. ਸੁਰਜੀਤ ਚੇਤਾ ਦੀ ਯੋਗ ਅਗਵਾਈ ਵਿਚ ਸਮੂਹ ਹੀਰ ਪਰਿਵਾਰ ਤੇ ...
ਟੱਪਰੀਆਂ ਖ਼ੁਰਦ, 19 ਮਈ (ਸ਼ਾਮ ਸੁੰਦਰ ਮੀਲੂ)-ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਿੰਦਰਜੀਤ ਸਿੰਘ ਪੀ.ਐਚ.ਸੀ. ਸੜੋਆ ਦੀ ਅਗਵਾਈ ਹੇਠ ਪਿੰਡ ਖੁਰਦਾ ਵਿਖੇ ਪੈਂਦੇ ਓ.ਪੀ.ਕੇ. ਭੱਠੇ 'ਤੇ ਬੈਠੇ ਮਜ਼ਦੂਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਡੇਂਗੂ ਬੁਖ਼ਾਰ ਦੇ ਬਚਾਅ ਸੰਬੰਧੀ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਤਹਿਤ ਪ੍ਰਸ਼ਾਸਨ ਵਲੋਂ ਪਿੰਡ 'ਚ ਸਫ਼ਾਈ ਤੇ ਸੁੰਦਰੀਕਰਨ ਸਮੇਤ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਹ ...
ਭੱਦੀ, 19 ਮਈ (ਨਰੇਸ਼ ਧੌਲ)-'ਆਪ' ਸਰਕਾਰ ਵਲੋਂ ਪਿੰਡ-ਪਿੰਡ ਮੁਹੱਲਾ ਕਲੀਨਿਕ ਖੋਲਣ ਦੀ ਲੜੀ ਦੇ ਤਹਿਤ ਵਿਧਾਇਕਾ ਸੰਤੋਸ਼ ਕਟਾਰੀਆ ਤੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਸਿੰਘ ਚੇਚੀ ਵਲੋਂ ਸਿਹਤ ਵਿਭਾਗ ਸਮੇਤ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ...
ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ)-ਧੰਨ-ਧੰਨ ਬਾਬਾ ਕੰਨੀਆ, ਧੰਨ-ਧੰਨ ਬਾਬਾ ਮੱਲੂ ਰਾਮ ਤੇ ਮਾਤਾ ਸਤੀ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 2 ਜੂਨ ਨੂੰ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਕਰਵਾਇਆ ਜਾ ਰਿਹਾ | ਇਸ ਸਬੰਧੀ ...
ਸੜੋਆ, 19 ਮਈ (ਨਾਨੋਵਾਲੀਆ)-ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੀ ਪੇਸ਼ ਕੀਤੀ ਚਿੰਤਾਜਨਕ ਰਿਪੋਰਟ ਨੂੰ ਲੈ ਕੇ ਸੂਬਾ ਸਰਕਾਰ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੱਕੀ ਦੀ ਫ਼ਸਲ 'ਤੇ ਬਿਨ੍ਹਾਂ ਦੇਰੀ ਐਮ.ਐੱਸ.ਪੀ. ਦਾ ਐਲਾਨ ਕਰੇ, ਤਾਂ ਜੋ ਸੂਬੇ ਦਾ ਕਿਸਾਨ ...
ਸਮੁੰਦੜਾ, 19 ਮਈ (ਤੀਰਥ ਸਿੰਘ ਰੱਕੜ)- ਪਿੰਡ ਸਿੰਬਲੀ ਵਿਖੇ ਦਰਗਾਹ ਪੀਰ ਬਾਬਾ ਮੀਆਂ ਫਜ਼ਲੀ ਸ਼ਾਹ ਖ਼ਾਨਗਾਹ ਵਾਲਿਆਂ ਦੇ ਅਸਥਾਨ 'ਤੇ ਸਾਲਾਨਾ ਤਿੰਨ-ਦਿਨਾਂ ਮੇਲਾ 21 ਮਈ ਤੋਂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਸਾਈਾ ਬੂਟਾ ਰਾਮ ...
ਸੜੋਆ, 19 ਮਈ (ਨਾਨੋਵਾਲੀਆ)-ਪਿੰਡ ਕਰੀਮਪੁਰ ਧਿਆਨੀ ਦੇ ਵਿਕਾਸ ਕਾਰਜਾਂ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਨੇ ਪਿੰਡ ਕਰੀਮਪੁਰ ਧਿਆਨੀ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪ੍ਰਗਟ ਕੀਤੇ | ਇਸ ਮੌਕੇ ਪਿੰਡ ਦੇ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਕਾਮਰਸ ਵਿਭਾਗ ਵਲੋਂ ਬੀ.ਕਾਮ ਤੇ ਬੀ.ਬੀ.ਏ. ਆਖ਼ਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ 'ਚ ਜਸਦੀਪ ਕੌਰ ਮਿਸ ਫੇਅਰਵੈੱਲ ਤੇ ਅਤੁਲ ਅਗਨੀਹੋਤਰੀ ਮਿਸਟਰ ...
ਕਟਾਰੀਆਂ, 19 ਮਈ (ਨਵਜੋਤ ਸਿੰਘ ਜੱਖੂ)-ਪਿੰਡ ਜੰਡਿਆਲਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਲੱਖ ਦਾਤਾ ਕਾਦਰੀ ਦਾ ਸਾਲਾਨਾ ਦੋ ਦਿਨਾਂ ਜੋੜ ਮੇਲਾ ਪ੍ਰਬੰਧਕਾਂ ਵਲੋਂ ਸਮੂਹ ਸੇਵਾਦਾਰਾਂ ਤੇ ਸੰਗਤ ਦੇ ਸਹਿਯੋਗ ਨਾਲ 22 ਤੇ 23 ਮਈ ਨੂੰ ਕਰਵਾਇਆ ਜਾ ਰਿਹਾ | ਜਾਣਕਾਰੀ ...
ਭੱਦੀ, 19 ਮਈ (ਨਰੇਸ਼ ਧੌਲ)-ਵਾਲੀਬਾਲ ਖਿਡਾਰੀ ਧੀਰਜ ਭਾਟੀਆ ਪੁੱਤਰ ਚੌਧਰੀ ਚਰਨਜੀਤ ਭਾਟੀਆ ਜੋ ਪਿਛਲੇ ਦਿਨੀਂ ਯੂਥ ਨੈਸ਼ਨਲ (ਅੰਡਰ 21) ਪੰਜਾਬ ਦੀ ਟੀਮ ਵਲੋਂ ਖੇਡਿਆ ਸੀ ਤੇ ਪੰਜਾਬ ਦੀ ਟੀਮ ਕਾਂਸੀ ਦਾ ਤਗਮਾ ਪ੍ਰਾਪਤ ਕਰਨ 'ਚ ਕਾਮਯਾਬ ਹੋਇਆ ਸੀ | ਵਿਧਾਨ ਸਭਾ ਹਲਕਾ ...
ਨਵਾਂਸ਼ਹਿਰ, 19 ਮਈ (ਹਰਵਿੰਦਰ ਸਿੰਘ)-ਨਵਾਂਸ਼ਹਿਰ 'ਚ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਬੰਧ ਹੇਠ ਇਲਾਕੇ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਬ ਧਰਮ ਸਾਂਝਾ ਏਕਤਾ ਮਾਰਚ ਸਮੂਹ ਹਿੰਦੂ, ਮੁਸਲਮਾਨ, ਸਿੱਖ ਤੇ ...
ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ)- ਕਾਂਗਰਸ ਪਾਰਟੀ ਹਮੇਸ਼ਾ ਮਿਹਨਤੀ ਤੇ ਪਾਰਟੀ ਹਿਤੈਸ਼ੀ ਵਰਕਰਾਂ ਦਾ ਸਤਿਕਾਰ ਕਰਦੀ ਹੈ ਤੇ ਭਵਿੱਖ 'ਚ ਕਰਦੀ ਰਹੇਗੀ | ਇਹ ਸ਼ਬਦ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਬੀ.ਆਰ.ਓ. ਸੁਲਤਾਨਪੁਰ ਲੋਧੀ ਕਮਲਜੀਤ ਬੰਗਾ ਸਕੱਤਰ ਪੰਜਾਬ ...
ਮੇਹਲੀ, 19 ਮਈ (ਸੰਦੀਪ ਸਿੰਘ)-ਜੱਸੀ ਜਠੇਰੇ ਪਿੰਡ ਕੁਲਥਮ ਵਿਖੇ ਬਾਬਾ ਫਤਹਿ ਚੰਦ ਜੱਸੀ ਦੇ ਅਸਥਾਨ 'ਤੇ ਜੱਸੀ ਭਾਈਚਾਰੇ ਵਲੋਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਉਪਰੰਤ ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਕਲਾਕਾਰਾਂ ਵਲੋਂ ਕੋਰੀਓਗ੍ਰਾਫੀਆਂ ਤੇ ਨਾਟਕ ਪੇਸ਼ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ''ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'' ਦੇ ਮਾਰਗ 'ਤੇ ਚੱਲਣਾ ਸਾਡੀ ਸਭ ਦੀ ਅਹਿਮ ...
ਮੇਹਲੀ, 19 ਮਈ (ਸੰਦੀਪ ਸਿੰਘ)-ਖੁਰਜਾ ਸਾਬਿਤਗੜ੍ਹ (ਉੱਤਰ ਪ੍ਰਦੇਸ਼) ਵਿਖੇ ਮਿਕਸ ਮਾਰਸ਼ਲ ਆਰਟ ਫੈਡਰੇਸ਼ਨ ਇੰਡੀਆ ਵਲੋਂ ਬੀਤੇ ਦਿਨੀਂ ਰਾਈਟ ਟੂ ਫਾਈਟ (ਐਮ.ਐਮ.ਏ.) ਚੈਂਪੀਅਨਸ਼ਿਪ ਕਰਵਾਈ ਗਈ | ਜਿਸ 'ਚ 10 ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ | ਪੰਜਾਬ ਦੇ 4 ਪਹਿਲਵਾਨ ਪਿੰਡ ...
ਸੰਧਵਾਂ, 19 ਮਈ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਸੁਨੀਲ ਜੱਸਲ ਯੂ.ਕੇ., ਸੁਨੀਤਾ ਜੱਸਲ ਯੂ.ਕੇ. ਤੇ ਉਨ੍ਹਾਂ ਦੇ ਸਮੱੁਚੇ ਜੱਸਲ ਪਰਿਵਾਰ ਵਲੋਂ ਆਪਣੇ ਪਿਤਾ ਲੇਟ ਰਾਮ ਕਿਸ਼ਨ ਜੱਸਲ ਤੇ ਮਾਤਾ ਲੇਟ ਸੁਰਿੰਦਰ ਕੌਰ ਜੱਸਲ ਦੀ ਯਾਦ 'ਚ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ...
ਮਜਾਰੀ/ਸਾਹਿਬਾ, 19 ਮਈ (ਨਿਰਮਲਜੀਤ ਸਿੰਘ ਚਾਹਲ)-ਦਿਨੋਂ-ਦਿਨ ਧਰਤੀ ਹੇਠਲਾ ਪਾਣੀ ਬਾਹਰ ਕੱਢਣ ਨਾਲ ਪਾਣੀ ਦਾ ਮਿਆਰ ਕਾਫ਼ੀ ਡੂੰਘਾ ਹੋ ਚੁੱਕਿਆ ਹੈ | ਹੁਣ ਤੱਕ ਪਾਣੀ ਦੀਆਂ ਦੋ ਪਰਤਾਂ ਖ਼ਤਮ ਹੋ ਚੁੱਕੀਆਂ ਹਨ ਤੇ ਤੀਸਰੀ ਪਰਤ ਤੋਂ ਪਾਣੀ ਕੱਢਿਆ ਜਾ ਰਿਹਾ ਹੈ | ਇਹ ...
ਪੋਜੇਵਾਲ ਸਰਾਂ, 19 ਮਈ (ਰਮਨ ਭਾਟੀਆ)-ਸਿਹਤ ਵਿਭਾਗ ਵਲੋਂ ਸਬ ਸੈਂਟਰ ਸਾਹਦੜਾ ਵਿਖੇ ਮਲੇਰੀਆਂ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਸਿਹਤ ਇੰਸਪੈਕਟਰ ਗੁਰਿੰਦਰ ਸਿੰਘ ਵਲੋਂ ਲੋਕਾਂ ਨੂੰ ਮਲੇਰੀਆਂ ਤੇ ਡੇਂਗੂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ...
ਔੜ, 19 ਮਈ (ਜਰਨੈਲ ਸਿੰਘ ਖੁਰਦ)-ਪਿੰਡ ਜੁਲਾਹ ਮਾਜਰਾ ਵਿਖੇ ਇੱਥੋਂ ਦੀ ਪ੍ਰਬੰਧਕ ਕਮੇਟੀ ਸ੍ਰੀ ਅੰਗੀਠਾ ਸਾਹਿਬ, ਐਨ.ਆਰ.ਆਈ ਵੀਰ, ਗਰਾਮ ਪੰਚਾਇਤ, ਸਮੂਹ ਨਗਰ ਤੇ ਇਲਾਕੇ ਦੀਆਂ ਸਮੂਹ ਸ਼ਰਧਾਲੂ ਸੰਗਤਾਂ ਵਲੋਂ ਬ੍ਰਹਮ ਗਿਆਨੀ ਭਗਤ ਜਗਤ ਰਾਮ ਜੀ ਦੀ 26ਵੀਂ ਬਰਸੀ ਬੜੀ ਸ਼ਰਧਾ ...
ਮਜਾਰੀ/ਸਾਹਿਬਾ, 19 ਮਈ (ਨਿਰਮਲਜੀਤ ਸਿੰਘ ਚਾਹਲ)-ਧੰਨ-ਧੰਨ ਬਾਵਾ ਦਿਆਲ ਦੇ ਅਸਥਾਨ ਪਿੰਡ ਮਹਿੰਦਪੁਰ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਬਿਕਰਮਜੀਤ ਸਿੰਘ ਦੇ ਰਾਗੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX