ਤਾਜਾ ਖ਼ਬਰਾਂ


ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  6 minutes ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  10 minutes ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  40 minutes ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 minute ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  about 1 hour ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  about 1 hour ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  about 1 hour ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਵਫ਼ਦ ਨਾਲ ਕੀਤੀ ਮੁਲਾਕਾਤ
. . .  19 minutes ago
ਨਵੀਂ ਦਿੱਲੀ, 13 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ...
ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
. . .  about 2 hours ago
ਨਵੀਂ ਦਿੱਲੀ, 13 ਅਗਸਤ-ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 20 ਸਾਲਾ ਨੌਜਵਾਨ ਦੀ ਮੌਤ
. . .  about 2 hours ago
ਸੁਰ ਸਿੰਘ, 13 ਅਗਸਤ (ਧਰਮਜੀਤ ਸਿੰਘ)- ਸਥਾਨਕ ਕਸਬੇ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਸੁਖਬੀਰ ਸਿੰਘ (20) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ, ਜ਼ਿਲ੍ਹਾ ਤਰਨ ਤਾਰਨ ਨਾਮਕ ਨੌਜਵਾਨ ਦੀ ਮੌਤ ਹੋ ਗਈ...
ਕਾਰ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ, ਇਕ ਸਾਲ ਦੇ ਬੱਚੇ ਸਣੇ 3 ਜਣਿਆਂ ਦੀ ਹੋਈ ਮੌਤ
. . .  1 minute ago
ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਲੰਘੀ ਦੇਰ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ 'ਤੇ ਇਕ ਕਾਰ ਅਤੇ ਕੈਂਟਰ ਦਰਮਿਆਨੀ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਪਤਨੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਿਲ...
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਆਰੰਭ
. . .  about 3 hours ago
ਪਟਿਆਲਾ, 13 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਬੇ ਭਰ 'ਚ ਕੀਤੇ ਜਾ ਰਹੇ ਰੋਸ ਮਾਰਚ...
ਬੀਤੀ ਰਾਤ ਚੋਰਾਂ ਨੇ ਅਨਾਜ ਮੰਡੀ ਲੌਂਗੋਵਾਲ 'ਚੋਂ 6 ਮੋਟਰਾਂ ਕੀਤੀਆਂ ਚੋਰੀ
. . .  about 3 hours ago
ਲੌਂਗੋਵਾਲ, 13 ਅਗਸਤ (ਸ.ਸ.ਖੰਨਾ,ਵਿਨੋਦ)-ਬੀਤੀ ਰਾਤ ਅਨਾਜ ਮੰਡੀ ਲੌਂਗੋਵਾਲ 'ਚੋਂ ਇਕ ਆੜ੍ਹਤੀਏ ਦੀ ਦੁਕਾਨ ਅੰਦਰੋਂ ਚੋਰਾਂ ਨੇ ਪਾੜ ਲਾ ਕੇ ਮੋਟਰਾਂ ਚੋਰੀ ਕਰ ਲਈਆਂ ਹਨ। ਇਸ ਦੀ ਜਾਣਕਾਰੀ ਆੜ੍ਹਤੀ ਮੰਗਤ ਰਾਏ ਮੰਗੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵਲੋਂ...
ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਮੌਕੇ 'ਤੇ ਮੌਤ
. . .  about 3 hours ago
ਸ੍ਰੀ ਚਮਕੌਰ ਸਾਹਿਬ , 13 ਅਗਸਤ (ਜਗਮੋਹਨ ਸਿੰਘ ਨਾਰੰਗ)- ਅੱਜ ਤੜਕੇ ਪੌਣੇ ਚਾਰ ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਡਿਊਟੀ ਦੇਣ ਆ ਰਹੇ ਮੁਲਾਜ਼ਮ ਗੁਰਮੁਖ ਸਿੰਘ ਪਿੰਡ ਪਿੱਪਲ ਮਾਜਰਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ...
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਗਵਾਈ 'ਚ ਕਮੇਟੀ ਮੈਂਬਰਾਂ ਅਤੇ ਮੁਲਾਜ਼ਮਾਂ ਵਲੋਂ ਅੰਮ੍ਰਿਤਸਰ ਵਿਖੇ ਕੱਢਿਆ ਰੋਸ ਮਾਰਚ
. . .  about 3 hours ago
ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੋਸ ਮਾਰਚ ਕਰਨ ਦੇ ਐਲਾਨ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ...
ਫਰੀਦਕੋਟ ਦੀ ਕੇਂਦਰੀ ਜੇਲ੍ਹ ਫ਼ਿਰ ਵਿਵਾਦਾਂ 'ਚ, ਮਿਲੇ 32 ਮੋਬਾਈਲ ਫ਼ੋਨ
. . .  about 2 hours ago
ਫਰੀਦਕੋਟ, 13 ਅਗਸਤ (ਜਸਵੰਤ ਪੁਰਬਾ)-ਕੇਂਦਰੀ ਮਾਡਰਨ ਜੇਲ੍ਹ 'ਚ ਵੱਡੀ ਮਾਤਰਾ 'ਚ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜੇਲ੍ਹ ਪ੍ਰਬੰਧਨ ਨੇ ਜੇਲ੍ਹ ਦੇ ਵੱਖ-ਵੱਖ ਵਾਰਡਾਂ ਦੀ ਕੀਤੀ ਚੈਕਿੰਗ ਦੌਰਾਨ 32 ਮੋਬਾਈਲ ਫ਼ੋਨ, 3 ਚਾਰਜਰ, 1 ਸਮਾਰਟ ਘੜੀ ਬਰਾਮਦ ਕੀਤੀ...
ਭਾਰਤ 'ਚ ਪਿਛਲੇ 24 ਘੰਟਿਆਂ 'ਚ 15,815 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 13 ਅਗਸਤ-ਭਾਰਤ 'ਚ ਪਿਛਲੇ 24 ਘੰਟਿਆਂ 'ਚ 15,815 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 20,018 ਰਿਕਵਰੀ ਹੋਈ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਤਨੀ ਸੋਨਲ ਸ਼ਾਹ ਦੇ ਨਾਲ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ
. . .  about 5 hours ago
ਨਵੀਂ ਦਿੱਲੀ, 13 ਅਗਸਤ-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਤਨੀ ਸੋਨਲ ਸ਼ਾਹ ਦੇ ਨਾਲ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
. . .  1 day ago
ਨਵੀਂ ਦਿੱਲੀ, 12 ਅਗਸਤ - ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਪੀ.ਸੀ.ਆਈ .ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ਟੀਮ ਵਰਕ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਵਾਦ “ਇੰਡੀਆ-2047” ਨੂੰ ਕੀਤਾ ਸੰਬੋਧਨ
. . .  1 day ago
ਨਿਊਯਾਰਕ ’ਚ ਸਮਾਗਮ ਦੌਰਾਨ ਸਲਮਾਨ ਰਸ਼ਦੀ ਦੀ ਗਰਦਨ ਵਿਚ ਮਾਰਿਆ ਚਾਕੂ, ਹਸਪਤਾਲ ਕੀਤਾ ਦਾਖ਼ਲ
. . .  1 day ago
ਸੈਕਰਾਮੈਂਟੋ ,12 ਅਗਸਤ (ਹੁਸਨ ਲੜੋਆ ਬੰਗਾ)-ਅੱਜ ਸਵੇਰੇ ਪੱਛਮੀ ਨਿਊਯਾਰਕ ਚ ਇੱਕ ਸਮਾਗਮ ਦੌਰਾਨ ਪ੍ਰਸਿਧ ਲੇਖਕ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹੀ ਹਮਲਾ ਕੀਤਾ ਗਿਆ । ਪੁਲਿਸ ਮੁਤਾਬਕ ਰਸ਼ਦੀ ਦੀ ਗਰਦਨ 'ਤੇ ...
ਵਿਵਾਦਿਤ ਨਗਨ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਖੇਤਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ , ਆਵਾਜਾਈ ਪ੍ਰਭਾਵਿਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 12 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਰਟੀ ਅੰਦਰ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਜੇਠ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਫਰੀਦਕੋਟ

ਵਿਧਾਇਕ ਜੈਤੋ ਨੇ ਰਣ ਸਿੰਘ ਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਵਾਈ

ਫ਼ਰੀਦਕੋਟ, ਜੈਤੋ 19 ਮਈ (ਜਸਵੰਤ ਸਿੰਘ ਪੁਰਬਾ, ਭੋਲਾ ਸ਼ਰਮਾ)-ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ 'ਚ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ, ਭੂਮੀ ਰੱਖਿਆ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਬਾਗਬਾਨੀ ਵਿਭਾਗ ਦੇ 81 ਮੁਲਾਜ਼ਮ ਵੱਖ-ਵੱਖ ਪਿੰਡਾਂ 'ਚ ਬਤੌਰ ਕਲੱਸਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ | ਜ਼ਿਲ੍ਹੇ 'ਚ ਅੰਦਾਜ਼ਨ 1,14,000 ਹੈੱਕਟੇਅਰ ਰਕਬੇ ਵਿਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ 'ਚ ਡੀ. ਐੱਸ. ਆਰ. ਅਧੀਨ 40,000 ਹੈੱਕਟੇਅਰ ਰਕਬੇ ਦਾ ਟੀਚਾ ਅਲਾਟ ਹੋਇਆ ਹੈ | ਇਸ ਦੇ ਮੱਦੇਨਜ਼ਰ ਪਿੰਡ ਰਣ ਸਿੰਘ ਵਾਲਾ ਬਲਾਕ ਕੋਟਕਪੂਰਾ ਦੇ ਅਗਾਂਹਵਧੂ ਕਿਸਾਨ ਗੁਬਿੰਦਰ ਸਿੰਘ ਵਾਲੀਆ ਦੇ ਖੇਤ ਵਿਚ 'ਖੇਤ ਦਿਵਸ' ਮਨਾਉਂਦੇ ਹੋਏ ਕਈ ਪਿੰਡਾਂ ਦੇ ਕਿਸਾਨਾਂ ਦੀ ਹਾਜ਼ਰੀ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਟ੍ਰੇਨਿੰਗ ਦਿੱਤੀ ਗਈ | ਵਿਧਾਇਕ ਹਲਕਾ ਜੈਤੋ ਅਮੋਲਕ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਕਰਨ | ਵਿਧਾਇਕ ਨੇ ਖ਼ੁਦ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਰ ਮਸਲੇ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ | ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਨੇ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਸਕੀਮ ਅਧੀਨ ਜੋ ਕਿਸਾਨ ਇਸ ਤਕਨੀਕ ਨਾਲ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰੇਗਾ, ਉਸ ਨੂੰ ਸਰਕਾਰ ਵਲੋਂ 1500/-ਰੁਪਏ ਪ੍ਰਤੀ ਏਕੜ ਦਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਕਨੀਕੀ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕਰਨ | ਇਸ ਮੌਕੇ ਇੰਜ ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਟਿਊਬਵੈਲਜ਼ ਨੇ ਡੀ. ਐੱਸ. ਆਰ. ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਜ਼ੀਰੋ ਟਿਲ ਡਰਿੱਲ ਨੂੰ ਥੋੜੇ ਰੁਪਇਆਂ ਵਿਚ ਹੀ ਡੀ. ਐੱਸ. ਆਰ. ਡਰਿੱਲ ਵਿਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ | ਫ਼ਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਸੁਭਕਰਨ ਸਿੰਘ, ਏ. ਡੀ. ਓ. ਨੇ ਸਾਰੇ ਕਿਸਾਨਾਂ ਨੂੰ ਇਸ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਡਾ. ਨਿਸਾਨ ਸਿੰਘ, ਏ. ਡੀ. ਓ. ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕਿ ਇਸ ਤਕਨੀਕ ਨਾਲ ਪਾਣੀ, ਬਿਜਲੀ ਅਤੇ ਮਜਦੂਰੀ ਦੀ ਬੱਚਤ ਹੁੰਦੀ ਹੈ | ਇਸ ਖੇਤ ਦਿਵਸ ਪ੍ਰੋਗਰਾਮ ਵਿਚ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਕੋਟਕਪੂਰਾ ਅਤੇ ਉਨ੍ਹਾਂ ਦਾ ਸਾਰਾ ਸਟਾਫ, ਡਾ. ਚਰਨਜੀਤ ਸਿੰਘ, ਅਮਨਦੀਪ ਕੇਸਵ, ਰਮਨਦੀਪ ਸੰਧੂ, ਭੁਪੇਸ਼ ਜੋਸ਼ੀ ਅਤੇ ਇੰਜ. ਅਕਸਿਤ ਜੈਨ ਨੇ ਵੀ ਭਾਗ ਲਿਆ | ਅੰਤ 'ਚ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵਲੋਂ ਕੀਤੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ ਅਤੇ ਡੀ. ਐੱਸ. ਆਰ. ਤਕਨੀਕ ਸੰਬੰਧੀ ਲਿਟਰੇਚਰ ਦੀ ਵੀ ਵੰਡ ਕੀਤੀ ਗਈ |

ਰੋਡਵੇਜ਼/ਪਨਬੱਪ ਕੱਚੇ ਮੁਲਾਜ਼ਮਾਂ ਵਲੋਂ ਮਹਿਕਮੇ ਤੇ ਸਰਕਾਰ ਦੀਆਂ ਤਾਨਾਸ਼ਾਹੀ ਰਵੱਈਏ ਵਿਰੁੱਧ ਚੱਕਾ ਜਾਮ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਰੋਡਵੇਜ ਅਤੇ ਪੀ. ਆਰ. ਟੀ. ਸੀ. ਦੇ ਪੰਜਾਬ ਭਰ 'ਚ ਡੀਪੂ ਬੰਦ ਕਰ ਕੇ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ...

ਪੂਰੀ ਖ਼ਬਰ »

ਨਸ਼ਿਆਂ ਨੂੰ ਲੈ ਕੇ ਬਸਤੀ ਵਾਲਿਆਂ ਨੇ ਮਚਾਇਆ ਹੋ ਹੱਲਾ, ਵਿਧਾਇਕ ਸਾਹਮਣੇ ਰੋਇਆ ਰੋਣਾ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਭਾਵੇਂ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ 'ਚ ਨਸ਼ਾ ਖਤਮ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹਰ ਜ਼ਿਲੇ੍ਹ ਦੇ ਐੱਸ. ਐੱਸ. ਪੀ. ਨੂੰ ਨਸ਼ਾ ਵਿਕਣ ਲਈ ਜ਼ਿੰਮੇਦਾਰੀ ਲੈਣ ਦੇ ਆਦੇਸ਼ ਤੱਕ ਦਿੱਤੇ ਪਰ ਜ਼ਮੀਨੀ ਪੱਧਰ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬਣੇ ਸਾਇੰਸ ਪਾਰਕ ਦਾ ਡੀ. ਸੀ. ਵਲੋਂ ਉਦਘਾਟਨ

ਸਾਦਿਕ, 19 ਮਈ (ਆਰ.ਐੱਸ.ਧੁੰਨਾ)-ਜਵਾਹਰ ਨਵੋਦਿਆ ਵਿਦਿਆਲਿਆ ਕਾਉਣੀ ਵਿਖੇ ਬਣੇ ਡਾ. ਹਰਗੋਬਿੰਦ ਖੁਰਾਣਾ ਸਾਇੰਸ ਅਤੇ ਮੈਥ ਪਾਰਕ ਦਾ ਉਦਘਾਟਨ ਮੁੱਖ ਮਹਿਮਾਨ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਫ਼ੀਤਾ ਕੱਟ ਕੇ ਕੀਤਾ | ਵਿਦਿਆਲਿਆ ਦੇ ਐੱਨ. ਸੀ. ਸੀ. ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣ ਰਹੀ ਸੜਕ ਅੱਧ ਵਿਚਕਾਰ ਰੁਕੀ

ਪੰਜਗਰਾਈਾ ਕਲਾਂ, 19 ਮਈ (ਕੁਲਦੀਪ ਸਿੰਘ ਗੋਂਦਾਰਾ)-ਪੰਜਗਰਾਈਾ ਕਲਾਂ ਤੋਂ ਭਲੂਰ ਤੱਕ ਬਣ ਰਹੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਦਾ ਪਿਛਲੇ ਤਕਰੀਬਨ ਇਕ ਸਾਲ ਤੋਂ ਕੰਮ ਚੱਲ ਰਿਹਾ ਹੈ | ਇਸ ਸੜਕ ਵਿਚ ਆਉਣ ਵਾਲੀਆਂ ਸਾਰੀਆਂ ਪੁਲੀਆਂ ਨਵੀਆਂ ਬਣ ਚੁੱਕੀਆਂ ਹਨ ਅਤੇ ਦੋ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ

ਫ਼ਰੀਦਕੋਟ, 19 ਮਈ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਸਬ-ਇੰਸਪੈਕਟਰ ਵਕੀਲ ਸਿੰਘ ਦੀ ਟੀਮ ਵਲੋਂ ਅੱਜ ਘੋੜਾ ਚੌਂਕ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਤੀਹਰੀ ਸਵਾਰੀ, ਉਲਟ ਪਾਸੇ (ਰੋਂਗ ਸਾਇਡ), ਬਿਨਾਂ ਨੰਬਰ ਪਲੇਟ ਅਤੇ ਜਿਨ੍ਹਾਂ ...

ਪੂਰੀ ਖ਼ਬਰ »

ਵਾੜਾਦਰਾਕਾ 'ਚ ਪਹਿਲਾ ਕਬੱਡੀ ਟੂਰਨਾਮੈਂਟ 22 ਨੂੰ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਅਤੇ ਮਾਂ ਖੇਡ ਕਬੱਡੀ ਨਾਲ ਜੋੜਨ ਲਈ ਬਾਬਾ ਕੇਸਰ ਕਬੱਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਤੇ ਗਰਾਮ ਪੰਚਾਇਤ ਵਾੜਾਦਰਾਕਾ ਵਲੋਂ ਨਿਰੋਲ ਬਾਵਰੀਆ ਸਮਾਜ ਦੇ ...

ਪੂਰੀ ਖ਼ਬਰ »

ਤੰਬਾਕੂਨੋਸ਼ੀ ਵਿਰੋਧੀ ਗਤੀਵਿਧੀਆਂ ਸੰਬੰਧੀ ਰੂਪ-ਰੇਖਾ ਤਿਆਰ

ਸਾਦਿਕ, 19 ਮਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫ਼ਸਰ ਡਾ. ਪੁਸ਼ਪਿੰਦਰ ਸਿੰਘ ਕੂਕਾ ਨੇ ਸਟੇਟ ਤੰਬਾਕੂ ਕੰਟਰੋਲ ਸੈੱਲ ਵਲੋਂ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਜ਼ਿਲੇ੍ਹ ਦੇ ਸਿਹਤ ਬਲਾਕਾਂ ਨੂੰ 31 ਮਈ ਤੱਕ ...

ਪੂਰੀ ਖ਼ਬਰ »

'ਆਪ' ਦਾ ਪੰਜਾਬ 'ਚ ਦੂਜਾ ਸਰਪੰਚ ਬਣਾਉਣ 'ਚ ਵੀ ਵਿਧਾਇਕ ਅਮੋਲਕ ਸਿੰਘ ਨੇ ਬਾਜ਼ੀ ਮਾਰੀ

ਬਾਜਾਖਾਨਾ, 19 ਮਈ (ਜਗਦੀਪ ਸਿੰਘ ਗਿੱਲ)-ਆਮ ਆਦਮੀ ਪਾਰਟੀ ਦਾ ਪੰਜਾਬ 'ਚ ਦੂਜਾ ਸਰਪੰਚ ਬਣਾਉਣ ਵਿਚ ਵੀ ਹਲਕਾ ਦੇ ਜੈਤੋ ਰਾਖਵਾਂ ਦੇ ਵਿਧਾਇਕ ਅਮੋਲਕ ਸਿੰਘ ਨੇ ਬਾਜ਼ੀ ਮਾਰ ਲਈ ਹੈ ¢ ਅੱਜ ਬੀ. ਡੀ. ਈ. ਓ. ਦਫ਼ਤਰ ਜੈਤੋ ਵਿਖੇ ਪਿੰਡ ਡੋਡ ਦੀ ਪੰਚਾਇਤ ਨੇ ਨਵਾਂ ਅਧਿਕਾਰਤ ਪੰਚ ...

ਪੂਰੀ ਖ਼ਬਰ »

ਗੋਦਾਮਾਂ 'ਚੋਂ ਅਨਾਜ ਚੋਰੀ ਕਰਨ ਦੇ ਦੋਸ਼ਾਂ 'ਚ ਇਕ ਕਾਬੂ, 3 ਗੱਟੇ ਕਣਕ ਬਰਾਮਦ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਭੋਲੂਵਾਲਾ ਰੋਡ ਤੋਂ ਗੋਦਾਮਾਂ ਅਤੇ ਸ਼ੈਲਰਾਂ 'ਚੋਂ ਅਨਾਜ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ...

ਪੂਰੀ ਖ਼ਬਰ »

'ਸਿੱਟ' ਦੀ ਟੀਮ ਨੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਦਾ ਲਿਆ ਜਾਇਜ਼ਾ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਬਰਗਾੜੀ ਬੇਦਅਬੀ ਕਾਂਡ ਦੌਰਾਨ ਇੱਥੋਂ ਦੇ ਬੱਤੀਆਂ ਵਾਲੇ ਚੌਂਕ 'ਚ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ ਉੱਪਰ ਢਾਹੇ ਗਏ ਪੁਲਿਸ ਅੱਤਿਆਚਾਰ ਨਾਲ ਸਬੰਧਿਤ ਮਾਮਲੇ ਦੀ ਜਾਂਚ ਐੱਸ. ਆਈ. ਟੀ. ਦੀ ਵਿਸ਼ੇਸ਼ ਟੀਮ ਵਲੋਂ ...

ਪੂਰੀ ਖ਼ਬਰ »

ਮਲੋਟ ਸ਼ਹਿਰ ਦੇ ਲੋਕਾਂ ਨੇ ਸੜਕਾਂ 'ਤੇ ਘੁੰਮ ਕੇ ਦਿੱਤਾ ਨਸ਼ਾ ਛੱਡਣ ਦਾ ਹੋਕਾ

ਮਲੋਟ, 19 ਮਈ (ਪਾਟਿਲ)-ਐਂਟੀ ਡਰੱਗਜ਼ ਮੂਵਮੈਂਟ ਮਲੋਟ (ਏ.ਡੀ.ਐੱਮ.ਐੱਮ.) ਵਲੋਂ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਦਲ-ਦਲ ਵਿਚੋਂ ਬਾਹਰ ਆ ਕੇ ਮੁਫ਼ਤ ਇਲਾਜ ਲਈ ਪ੍ਰੇਰਿਤ ਕਰਨ ਵਜੋਂ ਨਸ਼ਾ ਰੋਕੂ ਮੁਹਿੰਮ ਅੱਜ ਫਿਰ ਲਗਾਤਾਰ ਜਾਰੀ ਰਹੀ | ਸਮਾਜ ਸੇਵੀ ਸੰਗੀਤਕਾਰ ਵਿਨੋਦ ...

ਪੂਰੀ ਖ਼ਬਰ »

ਬਾਵਾ ਨਿਹਾਲ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਬਾਵਾ ਨਿਹਾਲ ਸਿੰਘ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਡੀ. ਐੱਲ. ਐੱਡ. (ਈ.ਟੀ.ਟੀ.) ਦੇ ਸੈਸ਼ਨ (2019-21) ਦੇ ਵਿਦਿਆਰਥੀਆ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ 'ਚ ਸਤਿੰਦਰ ਕੌਰ ਪੁੱਤਰੀ ਮਨਜੀਤ ਸਿੰਘ ਨੇ ...

ਪੂਰੀ ਖ਼ਬਰ »

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ

ਗਿੱਦੜਬਾਹਾ, 19 ਮਈ (ਪਰਮਜੀਤ ਸਿੰਘ ਥੇੜ੍ਹੀ)-ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਗਿੱਦੜਬਾਹਾ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਰਾਮਜੀ ਸਿੰਘ ਭਲਾਈਆਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਰਾਮਜੀ ਸਿੰਘ ਭਲਾਈਆਣਾ ਅਤੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਇਕਾਈ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ 'ਚ ਚਿੱਬੜਾਂਵਾਲੀ ਵਿਚ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ 17 ਮਈ ਨੂੰ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਸਿੱਧੀ ਬਿਜਾਈ ਲਈ ਕੀਤਾ ਪ੍ਰੇਰਿਤ

ਗਿੱਦੜਬਾਹਾ, 19 ਮਈ (ਪਰਮਜੀਤ ਸਿੰਘ ਥੇੜ੍ਹੀ)-ਅੱਜ ਡਾ. ਭੁਪਿੰਦਰ ਕੁਮਾਰ ਸਹਾਇਕ ਕਪਾਹ ਵਿਸਥਾਰ ਅਫ਼ਸਰ ਗਿੱਦੜਬਾਹਾ ਦੀ ਰਹਿਨੁਮਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਕਰਨ ਸੰਬੰਧੀ ਪਿੰਡ ਛੱਤਿਆਣਾ ਅਤੇ ਸੁਖਨਾ ਅਬਲੂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਕੈਬਨਿਟ ਮੰਤਰੀ ਨੂੰ ਦਿੱਤਾ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਕੌਰ ਚਹਿਲ ਦੀ ਅਗਵਾਈ ਹੇਠ 3 ਮੈਂਬਰੀ ਕਮੇਟੀ ਜਿਸ 'ਚ ਜ਼ਿਲ੍ਹਾ ਜਨਰਲ ਸਕੱਤਰ ਨੀਨਾ ਰਾਣੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਖੋਲ੍ਹੀ ਜਾ ਰਹੀ ਲੈਬ ਬਣੇਗੀ ਜ਼ਰੂਰਤਮੰਦ ਮਰੀਜ਼ਾਂ ਦਾ ਸਹਾਰਾ

ਮਲੋਟ, 19 ਮਈ (ਪਾਟਿਲ)- ਬੀਤੇ ਦਿਨੀਂ ਡਾ. ਐੱਸ. ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਖੋਲ੍ਹੀ ਜਾ ਰਹੀ ਸੰਨੀ ਓਬਰਾਏ ਕਲੀਨਿਕ ਲੈਬ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਹੈਲਥ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸੇਠ ਮਦਨ ਲਾਲ ਬਿੱਲਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਬਰਗਾੜੀ, 19 ਮਈ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਪਿੰਡ ਬਰਗਾੜੀ ਵਿਖੇ ਫ਼ੈਸ਼ਨ ਪਿ੍ੰਟ ਕਲਾਥ ਹਾਊਸ ਦੇ ਮਾਲਕ ਬੁਰਜ ਹਰੀਕਾ ਵਾਲੇ ਸੇਠ ਮਦਨ ਲਾਲ ਬਿੱਲਾ ਦੀ ਸਾਲਾਨਾ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ...

ਪੂਰੀ ਖ਼ਬਰ »

ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਵਾਤਾਵਰਨ ਦਿਵਸ ਵਜੋਂ ਮਨਾਉਣ ਦੀ ਅਪੀਲ-ਚੰਦਬਾਜਾ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇਣ ਵਾਲੇ ਅਤੇ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਸਾਲ ਦੁਨੀਆ ਭਰ 'ਚ 4 ਜੂਨ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਵਿਸ਼ਵ ਹਾਈ ਬਲੱਡ ਪ੍ਰੈਸ਼ਰ ਦਿਵਸ ਮਨਾਇਆ

ਜੈਤੋ, 19 ਮਈ (ਭੋਲਾ ਸ਼ਰਮਾ)-ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡਾ. ਵਰਿੰਦਰ ਕੁਮਾਰ ਐੱਮ. ਡੀ. ਮੈਡੀਸ਼ਨ ਨੇ ਕਿਹਾ ਕਿ ਹਾਈਪਰਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ...

ਪੂਰੀ ਖ਼ਬਰ »

ਮਾਤਾ ਗੁੁਰਦਿਆਲ ਕੌਰ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਜੈਤੋ, 19 ਮਈ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਨੰਬਰਦਾਰ ਨਰਿੰਦਰ ਸਿੰਘ ਬਰਾੜ ਤੇ ਚਰਨਜੀਤ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਅਤੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਰਾੜ (ਪੈਟਰੋਲ ਪੰਪ ਵਾਲੇ) ਤੇ ਨੰਬਰਦਾਰ ਗੁੁਰਮੀਤ ਸਿੰਘ ਰੋਮਾਣਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਖੇਤੀ ਮਾਡਲ ਬਦਲ ਲਈ ਮੁਹਿੰਮ ਸ਼ੁਰੂ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ ਖੇਤੀ ਮਾਡਲ ਬਦਲ ਉਸਾਰਨ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਯੂਨੀਅਨ ਵਲੋਂ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ 'ਤੇ ਜ਼ਿਲ੍ਹਾ ਪੱਧਰੀ ਕਾਨਫਰੰਸ ਕਰਕੇ ਇਸ ...

ਪੂਰੀ ਖ਼ਬਰ »

ਜਾਦੂਗਰ ਏ. ਡੀ. ਬਾਦਸ਼ਾਹ ਦੇ ਹਿੱਸੇ ਆਇਆ ਰਾਸ਼ਟਰਪਤੀ ਐਵਾਰਡ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਜਾਦੂ ਦੀ ਕਲਾ 'ਚ ਪੂਰੀ ਸ਼ਿੱਦਤ ਅਤੇ ਸਮਰਪਿਤ ਭਾਵਨਾ ਨਾਲ ਹਿੱਸਾ ਲੈਣ ਬਦਲੇ ਛੋਟੀ ਉਮਰੇ ਰਾਸ਼ਟਰਪਤੀ ਐਵਾਰਡ ਹਿੱਸੇ ਆਇਆ ਹੈ ਜਾਦੂਗਰ ਏ. ਡੀ. ਬਾਦਸ਼ਾਹ ਦੇ | ਇਹ ਨੌਜਵਾਨ ਫ਼ਰੀਦਕੋਟ ਸ਼ਹਿਰ ਦਾ ਜੰਮਪਲ ਹੈ ਅਤੇ ਕਲਾ ਦੇ ਜ਼ਰੀਏ ...

ਪੂਰੀ ਖ਼ਬਰ »

ਵਿਧਾਇਕ ਦੀ ਹਾਜ਼ਰੀ 'ਚ 3 ਨੌਜਵਾਨ ਨਸ਼ਾ ਛੱਡ ਕੇ ਇਲਾਜ ਲਈ ਹੋਏ ਹਸਪਤਾਲ 'ਚ ਦਾਖਲ

ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਤਿੰਨ ਨੌਜਵਾਨਾਂ ਵਲੋਂ ਅੱਜ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ 'ਚ ਨਸ਼ਾ ਛੱਡਣ ਦਾ ਪ੍ਰਣ ਲਿਆ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਬਿਹਤਰ ਇਲਾਜ ਦਿੱਤਾ ਜਾਵੇ ਤਾਂ ਜੋ ਉਹ ...

ਪੂਰੀ ਖ਼ਬਰ »

ਐੱਸ. ਐੱਸ. ਪੀ. ਅਵਨੀਤ ਕੌਰ ਸਿੱਧੂ ਦਾ ਸਨਮਾਨ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਦਾ ਬਾਬਾ ਫ਼ਰੀਦ ਹਾਕੀ ਕਲੱਬ ਦੇ ਮੈਂਬਰਾਂ ਵਲੋਂ ਫ਼ਰੀਦਕੋਟ ਵਿਖੇ ਐੱਸ. ਐੱਸ. ਪੀ. ਲੱਗਣ 'ਤੇ ਸਨਮਾਨ ਕੀਤਾ ਗਿਆ | ਕਲੱਬ ਦੇ ਸੀਨੀਅਰ ਮੀਤ ...

ਪੂਰੀ ਖ਼ਬਰ »

ਨਸੀਬ ਚੰਦ ਸ਼ਰਮਾ ਸੂਬਾਈ ਪ੍ਰਧਾਨ ਨਿਯੁਕਤ

ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਆਰ. ਟੀ. ਆਈ. ਐਂਡ ਹਿਊਮਨ ਰਾਈਟਸ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਦੱਸਿਆ ਕਿ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਰਬਸੰਮਤੀ ਨਾਲ ਸੰਸਥਾ ਦੇ ਸਰਗਰਮ ਮੈਂਬਰ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਗਰੁੱਪ 'ਚ ਟੈਕਾਥੋਨ-2022 ਤਕਨੀਕੀ ਤਿਉਹਾਰ ਧੂਮਧਾਮ ਮਨਾਇਆ

ਜੈਤੋ, 19 ਮਈ (ਭੋਲਾ ਸ਼ਰਮਾ)-ਹਾਲ ਹੀ ਵਿਚ ਸਵਾਮੀ ਵਿਵੇਕਾਨੰਦ ਗਰੁੱਪ 'ਚ ਟੈਕਾਥੋਨ-2022 ਤਕਨੀਕੀ ਤਿਉਹਾਰ ਬਹੁਤ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਡਾ. ਅਨਿਲ ਕੁਮਾਰ ਵਰਮਾ, ਹੈੱਡ ਕੰਪਿਊਟਰ ਸਾਇੰਸ ਡਿਪਾਰਟਮੈਂਟ (ਥਾਪਰ ਯੂਨੀਵਰਸਿਟੀ) ਅਤੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਜੈਤੋ ਦੀ ਮੀਟਿੰਗ

ਜੈਤੋ, 19 ਮਈ (ਭੋਲਾ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਜੈਤੋ ਦੀ ਮਹੀਨਾਵਾਰ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ. ਹਰਭਜਨ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਹੋਈ | ਇਸ ਮੌਕੇ ਐਸੋਸੀਏਸ਼ਨ ...

ਪੂਰੀ ਖ਼ਬਰ »

ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਐੱਨ. ਡੀ. ਆਰ. ਐੱਫ਼. ਨੇ ਕੀਤਾ ਜਾਗਰੂਕ

ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਐੱਨ. ਡੀ. ਆਰ. ਐੱਫ. ਨੇ ਸਮਾਜ ਸੇਵੀ ਸੰਸਥਾਵਾਂ ਨੂੰ ਜੋੜਵੀਆਂ ਨਹਿਰਾਂ ਤਲਵੰਡੀ ਪੁੱਲ 'ਤੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਗਾਈ ਤੇ ਵੱਖ ਵੱਖ ਗਤੀਵਿਧੀਆਂ ਮੌਕੇ 'ਤੇ ਕਰਕੇ ਵਿਖਾਈਆਂ | ਇਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੀ ਮੀਟਿੰਗ

ਸਾਦਿਕ, 19 ਮਈ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੀ ਮੀਟਿੰਗ ਸਾਦਿਕ ਵਿਖੇ ਬਲਾਕ ਪ੍ਰਧਾਨ ਅਮਨਜੀਤ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਸੰਧੂ ਰੁਪੱਈਆਂਵਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਗੁੁਰਸੇਵਕ ਸਿੰਘ ਨੂੰ ਫ਼ਾਜ਼ਿਲਕਾ ਤੇ ਮਾਨਸਾ ਦਾ ਲਗਾਇਆ ਕੋਆਰਡੀਨੇਟਰ

ਜੈਤੋ, 19 ਮਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਯੂਥ ਕਾਂਗਰਸ ਵਲੋਂ ਜਾਰੀ ਸੂਚੀ 'ਚ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕਿ੍ਸ਼ਨਾ ਅਲਵਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਸ਼ਵਨੀ ਬਾਂਸਲ ਵਲੋਂ ਪੰਜਾਬ ...

ਪੂਰੀ ਖ਼ਬਰ »

'ਏਕ ਭਾਰਤ ਸ਼੍ਰੇਸ਼ਟ ਭਾਰਤ' ਤਹਿਤ ਪੋਸਟਰ ਮੁਕਾਬਲੇ ਕਰਵਾਏ

ਕੋਟਕਪੂਰਾ, 19 ਮਈ (ਮੇਘਰਾਜ)-ਅੱਜ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ 'ਏਕ ਭਾਰਤ ਸ਼੍ਰੇਸ਼ਟ ਭਾਰਤ' ਤਹਿਤ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਵਲੋਂ 'ਹੱਸਦਾ ਪੰਜਾਬ ਮੇਰਾ ਖੁਆਬ' ਸਿਰਲੇਖ ਹੇਠ ਵੱਖ-ਵੱਖ ਤਰ੍ਹਾਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX