ਸੰਗਰੂਰ, 19 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਬਣਨ ਪਿੱਛੋਂ ਆਪਣੀ ਪਹਿਲੀ ਸੰਗਰੂਰ ਫੇਰੀ ਦੌਰਾਨ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਤੋਂ ਕੇਵਲ 60 ਦਿਨਾਂ ਦੇ ਰਾਜ ਦੌਰਾਨ ਹੀ ਜਨਤਾ ਦਾ ਮੋਹ ਇਸ ਕਦਰ ਭੰਗ ਹੋਇਆ ਹੈ ਕਿ ਲੋਕ ਸੜਕਾਂ 'ਤੇ ਧਰਨੇ, ਮੁਜ਼ਾਹਰੇ ਕਰਨ ਲਈ ਮਜ਼ਬੂਰ ਹੋ ਗਏ ਹੋਣ | ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੇ ਨਿਵਾਸ ਸਥਾਨ 'ਤੇ ਇਲਾਕੇ ਦੇ ਪੰਚਾਂ-ਸਰਪੰਚਾਂ, ਕਾਂਗਰਸ ਵਰਕਰਾਂ ਅਤੇ ਇਲਾਕੇ ਦੇ ਮੁਹਤਬਰ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਰਾਜਨੀਤੀ 'ਚ ਸੰਜਮ ਅਤੇ ਸਹਿਨਸ਼ੀਲਤਾ ਦੀ ਸਭ ਤੋਂ ਵੱਡੀ ਲੋੜ ਹੈ | ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਿੰਨਾ ਕੰਮ ਸ੍ਰੀ ਵਿਜੈਇੰਦਰ ਸਿੰਗਲਾ ਨੇ ਆਪਣੇ ਕੈਬਨਿਟ ਮੰਤਰੀ ਵਜੋਂ ਸੰਗਰੂਰ ਹਲਕੇ ਦਾ ਕਰਵਾਇਆ, ਉਸ ਬਰਾਬਰ ਉਹ ਸੰਗਰੂਰ ਜ਼ਿਲ੍ਹੇ ਦੇ ਵਿਕਾਸ ਕਾਰਜ ਕਰਵਾ ਦੇਣ ਤਾਂ ਉਹ ਉਨ੍ਹਾਂ ਦੇ ਕਦਰਦਾਨ ਹੋ ਜਾਣਗੇ | ਸੰਭਾਵੀ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਨੂੰ ਵੱਡੇ ਅੰਤਰ ਨਾਲ ਜਿੱਤਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹਾ ਠੋਸ ਉਮੀਦਵਾਰ ਉਤਾਰੇਗੀ ਜੋ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰ ਦੇਵੇਗਾ | ਇਸ ਮੌਕੇ ਵਿਜੈਇੰਦਰ ਸਿੰਗਲਾ ਤੋਂ ਇਲਾਵਾ ਸਾਬਕਾ ਵਿਧਾਇਕ ਇੰਦਰਵੀਰ ਸਿੰਘ ਬੁਲਾਰੀਆਂ, ਰਾਜਸਥਾਨ ਦੇ ਸਾਬਕਾ ਮੰਤਰੀ ਅਤੇ ਸੰਗਰੂਰ ਵਿਚ ਪੀ.ਆਰ.ਓ. ਵਜੋਂ ਤਾਇਨਾਤ ਗੋਪਾਲ ਕੇਸਾਵਤ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ, ਪੰਜਾਬ ਹਰਿਆਣਾ ਬਾਰ ਕੌਂਸਲ ਦੇ ਸੈਕਟਰੀ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਵਰਿੰਦਰ ਪੰਨਵਾ, ਪਰਮਿੰਦਰ ਸ਼ਰਮਾ, ਨੱਥੂ ਲਾਲ ਢੀਂਗਰਾ, ਸਤਰਾਨਾ ਹਲਕੇ ਤੋਂ ਚੋਣ ਲੜੇ ਦਰਬਾਰਾ ਸਿੰਘ, ਬੁਢਲਾਢਾ ਹਲਕੇ ਤੋਂ ਚੋਣ ਲੜੇ ਡਾਕਟਰ ਰਣਬੀਰ ਕੌਰ ਮੀਆਂ, ਪਟਿਆਲਾ ਦਿਹਾਤੀ ਤੋਂ ਚੋਣ ਲੜੇ ਮੋਹਿਤ ਮਹਿੰਦਰਾ, ਗੁਰਜੋਤ ਢੀਂਡਸਾ, ਹਰਪਾਲ ਸਿੰਘ ਸੋਨੂੰ, ਬੀਬੀ ਨੀਨਾ ਕੰਡਾ, ਬੀਬੀ ਨਰੇਸ਼ ਸ਼ਰਮਾ, ਚਰਨਜੀਤ ਕੌਰ ਮਡਾਹਰ ਵੀ ਮੌਜੂਦ ਸਨ |
ਸੰਗਰੂਰ, 19 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਹਿਲੀ ਸੰਗਰੂਰ ਫੇਰੀ ਦੌਰਾਨ ਹੀ ਪਾਰਟੀ ਵਿਚ ਫੁੱਟ ਦਾ ਮਾਹੌਲ ਸਾਹਮਣੇ ਆ ਗਿਆ | ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਹਿੰਦਰਪਾਲ ਭੋਲਾ ...
ਸੰਗਰੂਰ, 19 ਮਈ (ਧੀਰਜ਼ ਪਸ਼ੌਰੀਆ)- ਪੰਜਾਬ ਵਿਚ ਭਗਵੰਤ ਮਾਨ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੰੂ ਛੁਡਾਉਣ ਦੀ ਵਿੱਢੀ ਮੁਹਿੰਮ ਦੇ ਚੱਲਦਿਆਂ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿਚ 60 ਏਕੜ ਦੇ ਕਰੀਬ ਪੰਚਾਇਤੀ ...
ਮੂਨਕ, 19 ਮਈ (ਪ੍ਰਵੀਨ ਮਦਾਨ)- ਪਿੰਡ ਸਲੇਮਗੜ 'ਚ ਐਸ.ਸੀ. ਕੋਟੇ ਦੀ ਜ਼ਮੀਨ ਦੀ ਬੋਲੀ ਅੱਜ ਤੀਜੀ ਵਾਰ ਹੋਈ ਰੱਦ ਹੋਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੁਲਾਰਿਆਂ ਦੱਸਿਆ ਕਿ ਯੂਨੀਅਨ ਦੇ ਸੂਬਾਈ ਆਗੂ ਹਰਭਗਵਾਨ ਸਿੰਘ ਮੂਨਕ ਦੀ ਅਗਵਾਈ ਹੇਠ ਸਮੂਹ ਮਜ਼ਦੂਰ ਐਸ.ਸੀ. ...
ਸੰਗਰੂਰ, 19 ਮਈ (ਦਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਹੇਠ ਸਮੂਹ ਸਬ ਡਿਵੀਜ਼ਨਾਂ ਅੰਦਰ ਖੁਰਾਕੀ ਵਸਤਾਂ ਵਿਚ ਮਿਲਾਵਟਖੋਰੀ ਵਿਰੁੱਧ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਅੱਜ ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ...
ਸੰਗਰੂਰ, 19 ਮਈ (ਧੀਰਜ ਪਸ਼ੌਰੀਆ)- ਪੰਜਾਬ ਵਿਚ ਪੈ ਰਹੀ ਕਹਿਰ ਦੀ ਗਰਮੀ ਦੇ ਬਾਵਜੂਦ 30 ਡਿਗਰੀ ਤਾਪਮਾਨ ਵਿਚ ਵਧਣ ਫੁੱਲਣ ਵਾਲਾ ਡੇਂਗੂ ਮੱਛਰ ਤਾਕਤਵਰ ਹੋ ਕੇ ਡੰਗ ਮਾਰ ਰਿਹਾ ਹੈ, ਜਿਸ ਦੇ ਚਲਦਿਆਂ ਸਿਹਤ ਵਿਭਾਗ ਨੇ ਸੂਬੇ ਵਿਚ ਅਲਰਟ ਜਾਰੀ ਕਰਦਿਆਂ ਸਾਰਿਆਂ ਜ਼ਿਲਿ੍ਹਆਂ ...
ਸੰਗਰੂਰ, 19 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਪੰਜਾਬ ਰੋਡਵੇਜ ਪਨਬੱਸ ਦੀ ਮੈਨੇਜਮੈਂਟ ਵਲੋਂ ਕੱਚੇ ਮੁਲਾਜਮਾਂ ਨਾਲ ਧੱਕੇਸ਼ਾਹੀ ਦੇ ਵਿਰੋਧ ਵਿਚ ਕਾਮਿਆਂ ਵਲੋਂ ਰੋਸ ਰੈਲੀ ਕੀਤੀ ਗਈ | ਕੱਚੇ ਮੁਲਾਜਮ ਜਿਨ੍ਹਾਂ ਦੀ ਅਗਵਾਈ ਮਨਪ੍ਰੀਤ ਸਿੰਘ, ਰਣਦੀਪ ਸਿੰਘ, ...
ਭਵਾਨੀਗੜ੍ਹ, 19 ਮਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ 260 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਤੇ ਸਹਾਇਕ ਸਬ ਇੰਸਪੈਕਟਰ ਬਿੱਕਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਇਲਾਕੇ ਦੇ ...
ਲੌਂਗੋਵਾਲ, 19 ਮਈ (ਵਿਨੋਦ, ਖੰਨਾ)- ਪ੍ਰੋਗਰੈਸਿਵ ਡੇਅਰੀ ਫਾਰਮ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਸੂਬੇ ਦੇ ਪਸ਼ੂ ਪਾਲਕਾਂ ਵਲੋਂ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਹੈ | ਜਥੇਬੰਦੀ ਵਲੋਂ ਕੀਮਤਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ 21 ਮਈ ...
ਮੂਨਕ, 19 ਮਈ (ਪ੍ਰਵੀਨ ਮਦਾਨ)- ਥਾਣਾ ਮੂਨਕ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਦੀ ਯੋਜਨਾ ਤਹਿਤ ਸੀ.ਆਈ.ਏ ਸਟਾਫ਼ ਸੰਗਰੂਰ ਦੇ ਏ.ਐਸ.ਆਈ ਜਸਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੂਨਕ ਥਾਣਾ ਖੇਤਰ 'ਚ 92 ਕਿੱਲੋ ਭੁੱਕੀ ਸਮੇਤ ਦੋ ...
ਸੰਗਰੂਰ, 19 ਮਈ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਸ਼ੇਰਪੁਰ ਅਤੇ ਧੂਰੀ ਵਿਖੇ ਇਸ ਸਕੀਮ ਤਹਿਤ ਸਰਵੇਖਣ ਕਰਨ ਵਿਚ ਤੇਜ਼ੀ ਲਿਆਂਦੀ ਜਾਵੇ | ਇਹ ਹਦਾਇਤ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਸਕੀਮ ਦੀ ...
ਧਰਮਗੜ੍ਹ, 19 ਮਈ (ਗੁਰਜੀਤ ਸਿੰਘ ਚਹਿਲ)- ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ 'ਚ ਮੋਹਰੀ ਸੰਸਥਾ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਟਰੱਸਟ ਅਧੀਨ ਅਕਾਲ ਅਕੈਡਮੀਆਂ ਦੇ ...
ਸ਼ੇਰਪੁਰ, 19 ਮਈ (ਦਰਸ਼ਨ ਸਿੰਘ ਖੇੜੀ)- ਭਗਵਾਨਪੁਰਾ ਵਿਖੇ ਚਾਰ ਰੋਜ਼ਾ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਬਹੁਤ ਹੀ ਸਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਪੰਨੂੰ ਕਾਤਰੋਂ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ...
ਮਾਲੇਰਕੋਟਲਾ, 19 ਮਈ (ਪਾਰਸ ਜੈਨ)- ਬੈਂਗਲੌਰ ਵਿਖੇ ਹੋਈ ਦੇ ਪਹਿਲੀ ਪੈਨ ਇੰਡੀਆ ਮਾਸਟਰ ਗੇਮਜ਼ 'ਚ ਐਥਲੈਟਿਕਸ ਮੀਟ 'ਚ 30 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀਆਂ ਦੀਆਂ ਹੋਈਆਂ ਦੌੜਾਂ 'ਚ ਮਾਲੇਰਕੋਟਲਾ ਦੇ ਬਜ਼ੁਰਗ ਖਿਡਾਰੀ ਇਨਕਮ ਟੈਕਸ ਵਿਭਾਗ ਦੇ ਸੇਵਾ ਮੁਕਤ ...
ਦਿੜ੍ਹਬਾ ਮੰਡੀ, 19 ਮਈ (ਹਰਬੰਸ ਸਿੰਘ ਛਾਜਲੀ)- ਡੈਮੋਕਰੇਟਿਕ ਮਨਰੇਗਾ ਫ਼ਰੰਟ ਬਲਾਕ ਦਿੜ੍ਹਬਾ ਦੀ ਮੀਟਿੰਗ ਬੀ.ਡੀ.ਪੀ.ਓ. ਦਫ਼ਤਰ ਦਿੜ੍ਹਬਾ ਵਿਖੇ ਹੋਈ | ਮਨਰੇਗਾ ਕਾਮਿਆਂ ਨੇ ਕਾਨੂੰਨ ਮੁਤਾਬਿਕ ਕੰਮ ਲੈਣ ਲਈ ਅਰਜ਼ੀਆਂ ਦਿੱਤੀਆਂ ਗਈਆਂ | ਚੰਦ ਸਿੰਘ ਰੋਗਲਾ, ਸੁਖਦੇਵ ...
ਖਨੌਰੀ, 19 ਮਈ (ਰਾਜੇਸ਼ ਕੁਮਾਰ, ਰਮੇਸ਼ ਕੁਮਾਰ, ਬਲਵਿੰਦਰ ਥਿੰਦ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਵਲੋਂ ਪਿੰਡ ਗੁਲਾੜੀ ਵਿਚ ਕਿਸਾਨਾਂ ਦਾ ਵੱਡਾ ਇਕੱਠ ਹੋਇਆ ਜਿਸ ਵਿਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ...
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)- ਫਾਸੀ ਹਮਲੇ ਵਿਰੋਧੀ ਫ਼ਰੰਟ ਵਲੋਂ ਇੱਥੇ ਕਰਵਾਈ ਜ਼ੋਨ ਪੱਧਰ ਦੀ ਕਾਨਫ਼ਰੰਸ ਵਿਚ ਬੋਲਦਿਆਂ ਆਰ.ਐਮ.ਪੀ.ਆਈ. ਦੇ ਆਗੂ ਜੈਪਾਲ ਸਿੰਘ, ਸੀ.ਪੀ.ਆਈ. ਦੇ ਸੂਬਾ ਆਗੂ ਨਿਰਮਲ ਸਿੰਘ ਧਾਲੀਵਾਲ, ਸੀ.ਪੀ.ਆਈ (ਐਮ.ਐੱਲ) ਨਿਊ ਡੈਮੋਕਰੇਸੀ ਦੇ ਸੂਬਾਈ ...
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)- ਡੀ.ਟੀ.ਐਫ. ਦੀ ਜ਼ਿਲ੍ਹਾ ਇਕਾਈ ਦੀ ਪ੍ਰਧਾਨ ਬਲਵੀਰ ਲੌਂਗੋਵਾਲ ਤੇ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ਵਿਚ ਡੀ.ਟੀ.ਐਫ. ਦੀ 32ਵੀਂ ਵਜ਼ੀਫ਼ਾ ਪ੍ਰੀਖਿਆ 2022 ਦਾ ਨਤੀਜਾ ਐਲਾਨਿਆ ਗਿਆ | ਡੀ.ਟੀ.ਐਫ. ਦੇ ਸੀਨੀਅਰ ...
ਚੀਮਾ ਮੰਡੀ, 19 ਮਈ (ਮਾਨ, ਸ਼ੇਰੋਂ)- ਚੀਮਾ ਸਾਹਿਬ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰੋਜ਼ਾਨਾ ਪੀ. ਆਰ. ਟੀ. ਸੀ. ਦਾ ਰੂਟ ਚਲਾਉਣ ਸੰਬੰਧੀ ਮਨਪ੍ਰੀਤ ਸਿੰਘ ਚੀਮਾ ਸੋਸ਼ਲ ਮੀਡੀਆ ਕੁਆਰਡੀਨੇਟਰ ਆਮ ਆਦਮੀ ਪਾਰਟੀ ਸਪੈਸ਼ਲ ਤੌਰ 'ਤੇ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ...
ਸੁਨਾਮ ਊਧਮ ਸਿੰਘ ਵਾਲਾ, 19 ਮਈ (ਧਾਲੀਵਾਲ, ਭੁੱਲਰ)- ਬਲਾਕ ਕਾਂਗਰਸ ਸੁਨਾਮ ਸ਼ਹਿਰੀ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਸੰਜੇ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਕਾਂਗਰਸ ਭਵਨ ਵਿਖੇ ਹੋਈ ਜਿਸ ਵਿਚ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ...
ਸ਼ੇਰਪੁਰ, 19 ਮਈ (ਦਰਸ਼ਨ ਸਿੰਘ ਖੇੜੀ)- ਸ਼ੇਰਪੁਰ ਇਲਾਕੇ ਵਿਚ ਚੋਰੀਆਂ ਅਤੇ ਦਿਨ ਦਿਹਾੜੇ ਲੁੱਟ ਖਸੁੱਟ ਦਾ ਰੁਝਾਨ ਘਟਣ ਦਾ ਨਾਂ ਨਹੀਂ ਲੈ ਰਿਹਾ | ਸ਼ੇਰਪੁਰ ਦੇ ਲਾਗਲੇ ਪਿੰਡ ਖੇੜੀ ਕਲਾਂ ਵਿਖੇ ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਛੱਤਰ ਸਿੰਘ ਚਹਿਲ ਦੀ ...
ਕੁੱਪ ਕਲਾਂ, 19 ਮਈ (ਮਨਜਿੰਦਰ ਸਿੰਘ ਸਰੌਦ)- ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ 3, 4 ਅਤੇ 5 ਫਰਵਰੀ 1762 ਨੂੰ ਕੁੱਪ ਰੋਹੀੜਾ ਦੀ ਧਰਤੀ 'ਤੇ ਸ਼ਹਾਦਤ ਦਾ ਜਾਮ ਪੀਣ ਵਾਲੇ 35 ਹਜ਼ਾਰ ਸਿੱਖ ਸ਼ਹੀਦਾਂ ਦੀ ਯਾਦ 'ਚ ਉਸਾਰੇ ਸ਼ਹੀਦੀ ਸਮਾਰਕ ਸਬੰਧੀ ਚਿਰਾਂ ...
ਸੰਗਰੂਰ, 19 ਮਈ (ਦਮਨਜੀਤ ਸਿੰਘ)- ਸਰਕਾਰੀ ਰਣਬੀਰ ਕਾਲਜ ਵਿਖੇ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਪਿੰ੍ਰਸੀਪਲ ਸੁਖਬੀਰ ਸਿੰਘ ਦੀ ਅਗਵਾਈ ਹੇਠ ਮਹਿਲਾ ਸਸ਼ਕਤੀਕਰਨ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਜ਼ਿਲ੍ਹਾ ਸਾਂਝ ਕਮੇਟੀ ਨਾਲ ਸਾਂਝੇ ਤੌਰ 'ਤੇ ਕਰਵਾਏ ...
ਮਸਤੂਆਣਾ ਸਾਹਿਬ, 19 ਮਈ (ਦਮਦਮੀ)- ਦੀਪ ਸਿੱਧੂ ਦੁਆਰਾ ਸਥਾਪਤ 'ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਮਸਤੂਆਣਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਜਥੇਬੰਦੀ ਦੇ ਢਾਂਚੇ ਦੇ ਵਿਸਥਾਰ ਲਈ ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮਿ੍ਤਪਾਲ ਸਿੰਘ ਦੁਬਈ ਅਤੇ 16 ਮੈਂਬਰੀ ...
ਮਾਲੇਰਕੋਟਲਾ, 19 ਮਈ (ਪਾਰਸ ਜੈਨ)- ਹੱਜ ਕਮੇਟੀ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ 'ਚ ਸਾਊਦੀ ਅਰਬ ਵਿਖੇ ਹੱਜ ਦੀ ਪਵਿੱਤਰ ਯਾਤਰਾ 'ਤੇ ਜਾਣ ਵਾਲੇ ਹੱਜ ਯਾਤਰੀਆਂ ਲਈ ਤਬਲੀਗ਼ੀ ਮਰਕਜ਼ ਵਲੋਂ ਤਿੰਨ ਦਿਨਾਂ ਟ੍ਰੈਨਿੰਗ ਕੈਂਪ ...
ਮਲੇਰਕੋਟਲਾ/ਕੁੱਪ ਕਲਾਂ, 19 ਮਈ (ਕੁਠਾਲਾ, ਜੈਨ, ਸਰੌਦ)- ਅੱਜ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੀ ਅਗਵਾਈ ਹੇਠ ਸਥਾਨਕ ਇੰਪਾਇਰ ਹੋਟਲ ਵਿਖੇ ਹਲਕਾ ਮਲੇਰਕੋਟਲਾ ਦੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੂਬਾਈ ਮੀਤ ਪ੍ਰਧਾਨ ...
ਮਾਲੇਰਕੋਟਲਾ, 19 ਮਈ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਮੁਖੀ ਅਲਕਾ ਮੀਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਈਬਰ ਕਰਾਇਮ 'ਤੇ ਹੋ ਰਹੇ ਅਪਰਾਧਾਂ ਨੂੰ ਰੋਕਣ ਲਈ ਉਨ੍ਹਾਂ ਵਲੋਂ 24 ਘੰਟੇ ਥਾਣਾ ਸਿਟੀ-1 ਪੁਲੀਸ ਲਾਈਨ ਮਾਲੇਰਕੋਟਲਾ ਦੇ ਮੁੱਖ ...
ਮਾਲੇਰਕੋਟਲਾ, 19 ਮਈ (ਮੁਹੰਮਦ ਹਨੀਫ ਥਿੰਦ)- ਜ਼ਿਲ੍ਹਾ ਮਾਲੇਰਕੋਟਲਾ ਦੇ ਬਾਲ ਸੁਰੱਖਿਆ ਅਫਸਰ ਨਵਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚੱਲ ਰਹੀਆਂ ਗ਼ੈਰ-ਸਰਕਾਰੀ ਸੰਸਥਾਵਾਂ ਜੋ ਕਿ ਬੱਚਿਆਂ ਦੀ ਭਲਾਈ ਦੇ ਖੇਤਰ ਵਿਚ ਕੰਮ ਕਰ ਰਹੀਆਂ ਹਨ ਤੇ ਮੁਕੰਮਲ ਤੌਰ 'ਤੇ ਜਾਂ ...
ਮਲੇਰਕੋਟਲਾ, 19 ਮਈ (ਮੁਹੰਮਦ ਹਨੀਫ਼ ਥਿੰਦ)- ਐੱਫ.ਸੀ. ਸਪੋਰਟਸ ਐਂਡ ਵੈੱਲਫੇਅਰ ਕਲੱਬ ਤੇ ਅਲ ਕੌਸਰ ਫੁੱਟਬਾਲ ਅਕੈਡਮੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਕਿਲਾ ਰਹਿਮਤਗੜ੍ਹ ਦੇ ਮਿੰਨੀ ਖੇਡ ਸਟੇਡੀਅਮ 'ਚ ਪ੍ਰਧਾਨ ਫ਼ੈਸਲ ਯਾਮੀਨ ਦੀ ਪ੍ਰਧਾਨਗੀ 'ਚ ਕਰਵਾਇਆ ਗਿਆ ਪਹਿਲਾ ...
ਅਮਰਗੜ੍ਹ, 19 ਮਈ (ਜਤਿੰਦਰ ਮੰਨਵੀ)- ਨਗਰ ਪੰਚਾਇਤ ਅਮਰਗੜ੍ਹ ਨੇ ਸ਼ਾਮਲਾਟ ਜ਼ਮੀਨ ਦੀ ਬੋਲੀ ਭਾਰੀ ਪੁਲਿਸ ਬਲ ਦੇ ਪਹਿਰੇ ਹੇਠ ਦਫ਼ਤਰ ਦਾ ਮੁੱਖ ਦਰਵਾਜ਼ਾ ਬੰਦ ਕਰ ਕੇ ਕਰਵਾਈ ਗਈ, ਜਦਕਿ ਚਕੋਤਾ ਧਾਰਕ ਨੇ ਨਗਰ ਪੰਚਾਇਤ ਅਤੇ ਪ੍ਰਸ਼ਾਸਨ 'ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX