ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਮੋਤੀ ਨਗਰ ਵਿਧਾਨ ਸਭਾ ਦੇ ਵਿਧਾਇਕ ਚਰਨ ਗੋਇਲ ਨੇ ਇੱਥੋਂ ਦੇ ਅਚਾਰੀਆ ਸ੍ਰੀ ਭਿਖਸ਼ੂ ਹਸਪਤਾਲ ਵਿਖੇ ਮੋਤੀਆ ਬਿੰਦ ਦੀ ਜਾਂਚ ਲਈ ਏ-ਟਾਈਪ ਸਕੈਨ ਮਸ਼ੀਨ ਦਾ ਉਦਘਾਟਨ ਆਪਣੇ ਕਰ-ਕਮਲਾਂ ਨਾਲ ਕੀਤਾ | ਇਸ ਮੌਕੇ ਹਸਪਤਾਲ ਦੇ ਡਾਕਟਰ ਤੇ ਹੋਰ ਸਟਾਫ਼ ਵੀ ਮੌਜੂਦ ਸੀ | ਸ੍ਰੀ ਗੋਇਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦਿੱਲੀ 'ਚ ਵੀ ਸਿਹਤ ਸੇਵਾਵਾਂ ਹੋਰਨਾਂ ਰਾਜਾਂ ਮੁਕਾਬਲੇ ਕਾਫ਼ੀ ਚੰਗੀਆਂ ਹਨ ਅਤੇ ਮੁਹੱਲਾ ਕਲੀਨਿਕ ਦੇ ਰਾਹੀਂ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਲੋਕਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੁੰਦੀ ਅਤੇ ਲੋਕ ਮੁਹੱਲਾ ਕਲੀਨਿਕ ਤੋਂ ਦਵਾਈਆਂ ਲੈ ਰਹੇ ਹਨ ਅਤੇ ਆਪਣੀ ਜਾਂਚ ਕਰਵਾ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਹਤਰ ਮਾਡਲ ਨੂੰ ਹੋਰ ਰਾਜਾਂ ਦੇ ਲੋਕ ਵੇਖਣ ਆ ਰਹੇ ਹਨ ਅਤੇ ਸ਼ਲਾਘਾ ਵੀ ਕਰ ਰਹੇ ਹਨ | ਸ੍ਰੀ ਗੋਇਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਯੋਜਨਾ ਨੂੰ ਕਾਬਲੇ ਤਾਰੀਫ਼ ਦੱਸਿਆ |
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਸਤਿਸੰਗ ਫਾਊਾਡੇਸ਼ਨ ਦੁਆਰਾ ਦਿੱਲੀ ਦੀ ਤਿਹਾੜ ਜੇਲ੍ਹ 'ਚ ਅਰਬਿੰਦੋ ਘੋਸ਼ ਦੀ 150ਵੀਂ ਜੈਅੰਤੀ ਮੌਕੇ ਯੋਗ ਅਤੇ ਮੈਡੀਟੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਜੇਲ੍ਹ ਨੰਬਰ 2 ਤੋਂ ਕੀਤੀ ਗਈ ਹੈ | ਇਸ ਮੌਕੇ ...
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਰਾਜ ਠਾਕਰੇ ਦੀ 5 ਜੂਨ ਨੂੰ ਹੋਣ ਵਾਲੀ ਅਯੁੱਧਿਆ ਯਾਤਰਾ ਪ੍ਰਤੀ ਸੰਤਾਂ ਨੇ ਰਾਜ ਠਾਕਰੇ ਦਾ ਸਮਰਥਨ ਕਰਦੇ ਹੋਏ ਦਿੱਲੀ ਦੇ ਹਿਮਾਚਲ ਭਵਨ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਗਿਆ ਕਿ ਰਾਜ ਠਾਕਰੇ ਨੂੰ ਅਯੁੱਧਿਆ ਆਉਣ ...
ਨਵੀਂ ਦਿੱਲੀ, 19 ਮਈ (ਜਗਤਾਰ ਸਿੰਘ )-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ. ਟੀ. ਆਈ. ਕਾਨੂੰਨ ਤਹਿਤ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ...
ਨਵੀਂ ਦਿੱਲੀ, 19 ਮਈ (ਜਗਤਾਰ ਸਿੰਘ)-ਦਿੱਲੀ ਦੇ ਤਿੰਨੇ ਨਿਗਮਾਂ ਦੇ ਸਾਰੇ 272 ਕੌਂਸਲਰਾਂ ਦੀਆਂ ਤਾਕਤਾਂ ਛੇਤੀਆਂ ਹੀ ਖਤਮ ਹੋਣ ਵਾਲੀਆਂ ਹਨ ਕਿਉਂਕਿ ਤਿੰਨੇ ਨਿਗਮਾਂ (ਪੂਰਬੀ, ਦੱਖਣੀ ਤੇ ਉੱਤਰੀ) ਦਾ ਰਲੇਵਾਂ 22 ਮਈ ਤੋਂ ਪ੍ਰਭਾਵੀ ਹੋ ਜਾਏਗਾ | ਕੌਂਸਲਰਾਂ ਦੇ ਪ੍ਰਭਾਵਹੀਣ ...
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਖੰਜੂਰੀ ਖ਼ਾਸ ਇਲਾਕੇ 'ਚ ਆਪਸੀ ਦੁਸ਼ਮਣੀ ਕਾਰਨ ਚਾਰ ਭਰਾਵਾਂ ਨੇ ਇਕ ਬਦਮਾਸ਼ ਨੂੰ ਚਾਕੂ ਅਤੇ ਕੁਲਹਾੜੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਨਾਲ ਹੀ ਉਸ ਦੇ ਭਰਾ ਦੀ ਵੀ ਖ਼ੂਬ ਮਾਰ-ਕੁੱਟ ਕੀਤੀ | ਮਰਨ ਵਾਲੇ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਵਿਚ ਫਿਰ ਦੋ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ | ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਕੇਸਾਂ ਦੀ ਗਿਣਤੀ ਤਿੰਨ ਹੋ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਮਨੀਸ਼ ਬਾਂਸਲ ਨੇ ਦੱਸਿਆ ਹੈ ਕਿ ...
ਪਿਹੋਵਾ, 19 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਚੈਤਰ ਚੌਦਸ ਮੇਲੇ ਦੀਆਂ ਤਨਖ਼ਾਹਾਂ ਨਾ ਮਿਲਣ ਤੋਂ ਦੁਖੀ ਸਫ਼ਾਈ ਕਰਮਚਾਰੀਆਂ ਨੇ ਵੀਰਵਾਰ ਨੂੰ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ | ਸਫ਼ਾਈ ਦਾ ਕੰਮ ਕਰਨ ਵਾਲੇ ਸੂਰਜ ਪ੍ਰਕਾਸ਼, ਦੀਪਕ, ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਚਾਰ ਹਜ਼ਾਰ ਰੁਪਏ ਸਬਸਿਡੀ ਦੇਵੇਗੀ | ਇਸ ਲਈ ਕਿਸਾਨਾਂ ਨੂੰ 'ਮੇਰੀ ਫ਼ਸਲ ਮੇਰਾ ਬਿਓਰਾ' 'ਤੇ ਆਪਣਾ ਨਾਂ 30 ਜੂਨ ਤੱਕ ਰਜਿਸਟਰਡ ਕਰਵਾਉਣਾ ਹੋਵੇਗਾ | ਜ਼ਿਲ੍ਹਾ ਸਿਰਸਾ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਪੰਚਾਇਤ ਭਵਨ 'ਚ ਦੁੱਖ ਨਿਵਾਰਣ ਸਮਿਤੀ ਦੀ ਮੀਟਿੰਗ 'ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਸ਼ਹਿਰੀ ਵਿਕਾਸ ਮੰਤਰੀ ਡਾ. ਕਮਲ ਗੁਪਤਾ ਨੇ ਅਧਿਕਾਰੀਆਂ ਨੂੰ ਚਿਤਾਨੀ ਦਿੱਤੀ ਕਿ ਜੇ ਉਨ੍ਹਾਂ ਨੇ ਲੋਕਾਂ ਦੀਆਂ ...
ਗੂਹਲਾ ਚੀਕਾ, 19 ਮਈ (ਓ.ਪੀ. ਸੈਣੀ)-ਆਗਾਮੀ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਵਿਚ ਜੇ.ਜੇ.ਪੀ. ਜਿੱਤ ਦਾ ਝੰਡਾ ਲਹਿਰਾਏਗੀ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਤੇ ਜੇ.ਜੇ.ਪੀ. ਦੇ ਯੂਥ ਜ਼ਿਲ੍ਹਾ ਪ੍ਰਧਾਨ ਜਗਤਾਰ ਮਾਜਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਫ਼ਤਿਹਾਬਾਦ, 19 ਮਈ (ਹਰਬੰਸ ਸਿੰਘ ਮੰਡੇਰ)-ਸਥਾਨਕ ਮਨੋਹਰ ਮੈਮੋਰੀਅਲ ਐਜੂਕੇਸ਼ਨ ਕਾਲਜ ਫ਼ਤਿਹਾਬਾਦ ਵਲੋਂ ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ਵਿਭਾਗ ਵਲੋਂ ਕੰਧ ਮੈਗਜ਼ੀਨ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ...
ਸ਼ਾਹਬਾਦ ਮਾਰਕੰਡਾ, 19 ਮਈ (ਅਵਤਾਰ ਸਿੰਘ)-ਗੁਰੂ ਤੇਗ ਬਹਾਦਰ ਬਿ੍ਗੇਡ ਕਰਨਾਲ ਦੀ ਮੁੱਖ ਸੇਵਾਦਾਰ ਅਨੁਰਾਧਾ ਭਾਰਗਵ ਤੇ ਗਿਆਨੀ ਤੇਜ਼ਪਾਲ ਸਿੰਘ ਧਾਰਮਿਕ ਸਲਾਹਕਾਰ ਗੁਰੂ ਤੇਗ ਬਹਾਦਰ ਬਿ੍ਗੇਡ ਨੇ ਮੰਗ ਕੀਤੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ 'ਚ ...
ਫ਼ਤਿਹਾਬਾਦ, 19 ਮਈ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹੇ ਦੇ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਨਕਲੀ ਅਤੇ ਸਹਾਇਕ ਯੰਤਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਆਰਟੀਫੀਸੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ, ...
ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਗੁਰਾਇਆ ਨੇ ਇੱਥੇ ਕਾਂਗਰਸ ਪਾਰਟੀ ਦੇ ਨਵਨਿਯੁਕਤ ਕਾਰਜਕਾਰੀ ਸੂਬਾਈ ਪ੍ਰਧਾਨ ਸੁਰੇਸ਼ ਗੁਪਤਾ ਦੇ ਅਦਾਰੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬੁਕਾ ਦੇ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ...
ਪਿਹੋਵਾ, 19 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਸਰਕਾਰੀ ਕਾਲਜ ਭੇਰੀਆਂ ਵਿਖੇ ਪੰਜਾਬੀ ਵਿਭਾਗ ਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 'ਗੁਰੂ ਤੇਗ ਬਹਾਦਰ ਸਾਹਿਬ ਜੀਵਨ ਤੇ ਬਾਣੀ : ਪੁਨਰ-ਵਿਚਾਰ' ਵਿਸ਼ੇ 'ਤੇ ਇਕ ਦਿਨਾ ਰਾਸ਼ਟਰੀ ਸੈਮੀਨਾਰ ਕਰਵਾ ੲਆ ...
ਫਗਵਾੜਾ, 19 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਮੁਹੱਲਾ ਕੌਲਸਰ ਵਿਖੇ ਵਿਆਹ ਵਾਲੇ ਘਰ ਦੇ ਬਾਹਰ ਲਾਈਟਾਂ ਲਗਾਉਂਦਾ ਇਕ ਨੌਜਵਾਨ ਉਸ ਸਮੇਂ ਗੰਭੀਰ ਜ਼ਖ਼ਮੀ ਹੋ ਗਿਆ ਜਦੋਂ ਉਹ ਨਜ਼ਦੀਕ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ ਜਿਸ ਨੂੰ ਗੰਭੀਰ ਹਾਲਤ ਵਿਚ ...
ਡਡਵਿੰਡੀ, 19 ਮਈ (ਦਿਲਬਾਗ ਸਿੰਘ ਝੰਡ) - ਉੱਘੇ ਸਮਾਜ ਸੇਵਕ ਅਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ ਮੋਠਾਂਵਾਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਦੋਆਬੇ ਦੇ ਹਿੱਸੇ ਦਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਇਸ ਦੋਨਾ ਇਲਾਕੇ ਨੂੰ ਵੀ ਨਹਿਰਾਂ ਨਾਲ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਸਿਵਲ ਲਾਈਨ ਥਾਣੇ 'ਚ ਇਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਮੰਗਣ ਤੇ ਕੁੱਟਮਾਰ ਕੀਤੇ ਜਾਣ ਦਾ ਕੇਸ ਦਰਜ ਕਰਵਾਇਆ ਹੈ | ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ...
ਨਡਾਲਾ, 19 ਮਈ (ਮਾਨ) - ਨਡਾਲਾ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਅਰਜਨ ਸਿੰਘ ਨੇ ...
ਢਿਲਵਾਂ, 19 ਮਈ (ਗੋਬਿੰਦ ਸੁਖੀਜਾ, ਪ੍ਰਵੀਨ) - ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 5 ਗਰਾਮ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਲਵੀਰ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੇ ਬਿਜਲੀਘਰ ਦੇ ਅੱਗੇ ਕਈ ਪਿੰਡਾਂ ਦੇ ਕਿਸਾਨਾਂ ਨੇ ਬਿਜਲੀ ਦੀ ਪੂਰੀ ਸਪਲਾਈ ਅਤੇ ਟਿਊਬਵੈਲ ਕਨੈਕਸ਼ਨਾਂ ਨਾ ਦੇਣ ਦੇ ਸੰਬੰਧ 'ਚ ਬਿਜਲੀਘਰ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਤੇ ਬਿਜਲੀ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਬਿਜਲੀ ਨਿਗਮ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਨਿਗਮ ਦੇ ਬਾਹਰ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ | ਬਿਜਲੀ ਠੇਕਾ ਮੁਲਾਜ਼ਮ ਵੇਤਨ 'ਚ ਤਜਰਬੇ ਦਾ ਲਾਭ ਤੇ ਬਕਾਇਆ ਏਰੀਅਰ ਦਿੱਤੇ ਜਾਣ ਦੀ ਮੰਗ ...
ਸ਼ਾਹਬਾਦ ਮਾਰਕੰਡਾ, 19 ਮਈ (ਅਵਤਾਰ ਸਿੰਘ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਲੋਕਤੰਤਰ ਦੇ ਚਾਰ ਥੰਮ੍ਹ ਹੁੰਦੇ ਹਨ, ਜਿਨ੍ਹਾਂ ਵਿਚ ਚੌਥਾ ਥੰਮ੍ਹ ਮੀਡੀਆ ਹੈ | ਸਮਾਚਾਰ ਪੱਤਰ ਆਈਨੇ ਦਾ ਕੰਮ ਕਰਦਾ ਹੈ ਜੋ ਵੀ ਖ਼ਬਰਾਂ ਹੁੰਦੀਆਂ ਹਨ ਉਨ੍ਹਾਂ ਨੂੰ ਸਮਾਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX