ਤਾਜਾ ਖ਼ਬਰਾਂ


ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
. . .  1 day ago
ਨਵੀਂ ਦਿੱਲੀ, 12 ਅਗਸਤ - ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਪੀ.ਸੀ.ਆਈ .ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ਟੀਮ ਵਰਕ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਵਾਦ “ਇੰਡੀਆ-2047” ਨੂੰ ਕੀਤਾ ਸੰਬੋਧਨ
. . .  1 day ago
ਨਿਊਯਾਰਕ ’ਚ ਸਮਾਗਮ ਦੌਰਾਨ ਸਲਮਾਨ ਰਸ਼ਦੀ ਦੀ ਗਰਦਨ ਵਿਚ ਮਾਰਿਆ ਚਾਕੂ, ਹਸਪਤਾਲ ਕੀਤਾ ਦਾਖ਼ਲ
. . .  1 day ago
ਸੈਕਰਾਮੈਂਟੋ ,12 ਅਗਸਤ (ਹੁਸਨ ਲੜੋਆ ਬੰਗਾ)-ਅੱਜ ਸਵੇਰੇ ਪੱਛਮੀ ਨਿਊਯਾਰਕ ਚ ਇੱਕ ਸਮਾਗਮ ਦੌਰਾਨ ਪ੍ਰਸਿਧ ਲੇਖਕ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹੀ ਹਮਲਾ ਕੀਤਾ ਗਿਆ । ਪੁਲਿਸ ਮੁਤਾਬਕ ਰਸ਼ਦੀ ਦੀ ਗਰਦਨ 'ਤੇ ...
ਵਿਵਾਦਿਤ ਨਗਨ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਖੇਤਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ , ਆਵਾਜਾਈ ਪ੍ਰਭਾਵਿਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 12 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਰਟੀ ਅੰਦਰ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ...
ਅੰਮ੍ਰਿਤਸਰ: ਕੰਪਲੈਕਸ 'ਚੋਂ ਮਾਸੂਮ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ, ਔਰਤ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਬੀਤੇ ਦਿਨੀਂ ਇੱਥੇ ਇਕ ਮਾਸੂਮ ਲੜਕੀ ਦਾ ਕਤਲ ਕਰਕੇ ਲਾਸ਼ ਸੁੱਟ ਦੇਣ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਉਸ ਨੂੰ ਰਾਜਪੁਰਾ ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ, ਜਿਸ ਉਪਰੰਤ ਇਸ ਕਤਲ ਦੇ ਕਾਰਨਾਂ ਬਾਰੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਭਲਕੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 12 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦਿੱਲੀ 'ਚ ਆਪਣੀ ਸਰਕਾਰੀ ਰਿਹਾਇਸ਼ 'ਤੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਸੰਬੋਧਨ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
. . .  1 day ago
ਚੰਡੀਗੜ੍ਹ, 12 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਬਕਾਇਆ ਦੇ ਸਰਕਾਰੀ ਮਿੱਲਾਂ ਵੱਲ ਖੜ੍ਹੇ ਬਕਾਏ 'ਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ...
ਕਸ਼ਮੀਰ 'ਚ ਪੁਲਿਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ
. . .  1 day ago
ਸ਼੍ਰੀਨਗਰ, 12 ਅਗਸਤ- ਕਸ਼ਮੀਰ ਡਿਵੀਜ਼ਨ 'ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ...
15 ਅਗਸਤ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, 2 ਹਜ਼ਾਰ ਕਾਰਤੂਸ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 12 ਅਗਸਤ- ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ 'ਚ ਰਚੀ ਜਾ ਰਹੀ ਖ਼ਤਰਨਾਕ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਿਸ ਨੇ 2 ਹਜ਼ਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕਾਰਤੂਸ ਦੀ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਾਰੈਂਸ ਬਿਸ਼ਨੋਈ ਅੱਜ ਫ਼ਿਰ ਅਦਾਲਤ 'ਚ ਪੇਸ਼
. . .  1 day ago
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਤਲ ਦੇ ਇਕ ਮੁਕੱਦਮੇ 'ਚ ਬਟਾਲਾ ਪੁਲਿਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਸਕਦੀ ਹੈ। ਦਸ ਦੇਈਏ ਕਿ ਫ਼ਰੀਦਕੋਟ ਕਚਹਿਰੀਆਂ 'ਚ ਬਟਾਲਾ ਪੁਲਿਸ ਪਹੁੰਚੀ ਹੋਈ ਹੈ।
ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਜਲਦ
. . .  1 day ago
ਬਾਬਾ ਬਕਾਲਾ, 12 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸਮਾਗਮ 'ਚ ਪਹੁੰਚੇ ਹਨ। ਦਸ ਦੇਈਏ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ...
31 ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਵਿਸ਼ੇਸ਼ ਮੀਟਿੰਗ, ਅਗਲੀ ਰਣਨੀਤੀ ਲਈ ਤਿਆਰੀ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਵਲੋਂ ਸਤਨਾਮਪੁਰਾ ਪੁਲ ਉੱਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ...
ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  1 day ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  1 day ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  1 day ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  1 day ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  1 day ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਵਿਧਾਨ ਸਭਾ ਸਪੀਕਰ ਸੰਧਵਾ ਦੇ ਡਰਾਈਵਰ ਵਲੋਂ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨ ਵਲੋਂ ਇਕ ਟਰੱਕ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਕੁਲਤਾਰ ਸਿੰਘ ਸੰਧਵਾਂ ਬੀਤੇ ਦਿਨ ਇੱਥੇ ਮਾਨਾਂਵਾਲਾ ਨੇੜੇ ਗੁਜ਼ਰ ਰਹੇ ਸਨ, ਜਿਨ੍ਹਾਂ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  1 day ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  1 day ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਜੇਠ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਜਲੰਧਰ

'ਸਿਆਸੀ' ਠੇਕੇਦਾਰ ਕਰਕੇ ਵੀ ਪੈ ਰਿਹਾ ਨਿਗਮ ਦੇ ਵਿਕਾਸ ਕੰਮਾਂ ਦੀ ਗੁਣਵੱਤਾ 'ਤੇ ਅਸਰ

ਸ਼ਿਵ ਸ਼ਰਮਾ
ਜਲੰਧਰ, 19 ਮਈ- ਨਗਰ ਨਿਗਮ 'ਚ ਪਿੱਛਲੇ ਕਾਫ਼ੀ ਸਮੇਂ ਤੋਂ ਸਿਆਸੀ ਠੇਕੇਦਾਰਾਂ ਦਾ ਬੋਲਬਾਲਾ ਵਧਣ ਕਰਕੇ ਹੁਣ ਕਈ ਘਟੀਆ ਕੰਮਾਂ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਹੀ ਦੱਬਦੀਆਂ ਜਾ ਰਹੀਆਂ ਹਨ | ਪਹਿਲਾਂ ਅਕਾਲੀ-ਭਾਜਪਾ ਤੇ ਬਾਅਦ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਕਈ ਸਿਆਸੀ ਠੇਕੇਦਾਰਾਂ ਦਾ ਬੋਲਬਾਲਾ ਰਿਹਾ ਹੈ ਜਿਸ ਕਰਕੇ ਇਸ ਦਾ ਅਸਰ ਵਿਕਾਸ ਦੇ ਕੰਮਾਂ 'ਤੇ ਪਿਆ ਹੈ ਤੇ ਕਈ ਜਗ੍ਹਾ ਕੰਮਾਂ ਦੀ ਗੁਣਵਤਾ ਨੂੰ ਲੈ ਕੇ ਉਂਗਲੀਆਂ ਉੱਠਦੀਆਂ ਰਹੀਆਂ ਹਨ | ਕੁਝ ਸਮੇਂ ਤੋਂ ਸਿਆਸੀ ਠੇਕੇਦਾਰਾਂ ਦਾ ਦਖ਼ਲ ਲਗਾਤਾਰ ਵਧਦਾ ਰਿਹਾ ਹੈ ਤੇ ਇਸ ਵਿਚ ਕੋਈ ਸਿਆਸੀ ਪਾਰਟੀ ਪਿੱਛੇ ਨਹੀਂ ਰਹੀ ਹੈ | ਸਿਆਸੀ ਠੇਕੇਦਾਰ 'ਤੇ ਤਾਂ ਪੂਰੀ ਸਰਪ੍ਰਸਤੀ ਰਹਿੰਦੀ ਹੈ ਸਗੋਂ ਉਹ ਨਾ ਸਿਰਫ਼ ਆਪਣੇ ਵਿਕਾਸ ਦੇ ਕੰਮਾਂ ਦੀ ਗੁਣਵਤਾ ਦੇ ਮਾਮਲੇ ਵਿਚ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਸਗੋਂ ਕਈ ਸਿਆਸੀ ਠੇਕੇਦਾਰ ਤਾਂ ਅਦਾਇਗੀ ਵੀ ਦੂਜੇ ਠੇਕੇਦਾਰਾਂ ਤੋਂ ਪਹਿਲਾਂ ਹਾਸਲ ਕਰ ਲੈਂਦੇ ਹਨ | ਸਿਆਸੀ ਠੇਕੇਦਾਰਾਂ ਵਲੋਂ ਤਾਂ ਘਟੀਆ ਕੰਮ ਕਰਵਾਉਣ ਦੀ ਸੂਚੀ ਤਾਂ ਕਾਫ਼ੀ ਲੰਬੀ ਹੈ ਪਰ ਇਨ੍ਹਾਂ ਮਾਮਲਿਆਂ 'ਚ ਇਕ ਵੀ ਕਾਰਵਾਈ ਨਿਗਮ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਗਈ ਸੀ | ਸਿਆਸੀ ਠੇਕੇਦਾਰਾਂ ਦਾ ਨਿਗਮ 'ਚ ਦਬਦਬਾ ਰਿਹਾ ਹੈ ਤੇ ਜੇਕਰ ਕੋਈ ਨਿਗਮ ਅਫ਼ਸਰ ਵਲੋਂ ਹੀ ਘਟੀਆ ਕੰਮਾਂ ਦੇ ਮਾਮਲੇ ਵਿਚ ਖਿਚਾਈ ਕੀਤੀ ਜਾਂਦੀ ਸੀ ਤਾਂ ਉਲਟਾ ਸਿਆਸੀ ਠੇਕੇਦਾਰ ਹੀ ਨਿਗਮ ਅਫ਼ਸਰ 'ਤੇ ਭਾਰੂ ਪੈ ਜਾਂਦੇ ਸਨ | ਹੁਣ ਤਾਂ ਨਿਗਮ ਦੇ ਕਰੋੜਾਂ ਦੇ ਕੰਮ ਦੁਆਉਣ ਲਈ ਕਈ ਕੌਂਸਲਰ ਪੁੱਤਰ ਵੀ ਅੱਗੇ ਮੋਹਰੀ ਹਨ | ਚਹੇਤਿਆਂ ਨੂੰ ਕੰਮ ਦੁਆਉਣ ਲਈ ਤਾਂ ਬਕਾਇਦਾ ਵੱਟਸਐਪ ਸੰਦੇਸ਼ ਜਾਰੀ ਕਰਵਾਏ ਜਾਂਦੇ ਹਨ | ਚਾਹੇ ਨਿਗਮ ਵਿਚ ਹੁਣ ਸਿਆਸੀ ਠੇਕੇਦਾਰਾਂ ਦਾ ਵੀ ਬੋਲਬਾਲਾ ਹੈ ਤੇ ਕਈ ਸਿਆਸੀ ਆਗੂਆਂ ਨਾਲ ਨੇੜਤਾ ਰੱਖਣ ਕਰਕੇ ਨਾ ਸਿਰਫ਼ ਕੰਮ ਵੀ ਹਾਸਲ ਕਰ ਲੈਂਦੇ ਹਨ ਸਗੋਂ ਵਿਕਾਸ ਦੇ ਕੰਮਾਂ ਦੀ ਗੁਣਵਤਾ ਦੇ ਮਾਮਲੇ ਵਿਚ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦੇ ਹਨ | ਨਿਗਮ ਅਫ਼ਸਰ ਚਾਹ ਕੇ ਵੀ ਘਟੀਆ ਗੁਣਵਤਾ ਵਾਲੇ ਕੰਮ ਕਰਨ ਵਾਲੇ ਸਿਆਸੀ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਪਾਉਂਦੇ | ਕਈ ਸੜਕਾਂ ਗਲੀਆਂ ਕਦੋਂ ਬਣਦੀਆਂ ਹਨ ਤਾਂ ਜਲਦੀ ਹੀ ਟੁੱਟ ਜਾਂਦੀਆਂ ਹਨ | ਚੰਗੇ ਵਿਕਾਸ ਕੰਮ ਕਰਵਾਉਣ ਲਈ ਜੇਕਰ ਨਿਗਮ ਪ੍ਰਸ਼ਾਸਨ ਗੰਭੀਰ ਹੈ ਤਾਂ ਠੇਕੇਦਾਰਾਂ ਨੂੰ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਕੋਈ ਵੀ ਠੇਕੇਦਾਰ ਜੇਕਰ ਗਲੀ ਜਾਂ ਸੜਕ ਬਣਾ ਰਿਹਾ ਹੈ ਤਾਂ ਉਸ ਨੂੰ ਬਕਾਇਦਾ ਕੰਮ ਵਾਲੀ ਜਗ੍ਹਾ 'ਤੇ ਜਾਣਕਾਰੀ ਵਾਲਾ ਬੋਰਡ ਲਗਾਉਣਾ ਚਾਹੀਦਾ ਹੈ ਕਿ ਕਿੰਨੇ ਦੀ ਲਾਗਤ, ਕਿੰਨੀ ਚੌੜਾਈ ਤੇ ਕਿੰਨੀ ਮੋਟਾਈ ਦੀ ਸੜਕ ਬਣ ਰਹੀ ਹੈ ਪਰ ਸਾਰੀ ਜਾਣਕਾਰੀ ਦੇਣ ਤੋਂ ਬਚਣ ਲਈ ਇਹ ਬੋਰਡ ਨਹੀਂ ਲਗਾਏ ਜਾਂਦੇ ਹਨ | ਕਦੇ ਮੇਅਰ ਜਗਦੀਸ਼ ਰਾਜਾ ਵਲੋਂ ਵਿਰੋਧੀ ਧਿਰ ਦੇ ਆਗੂ ਹੋਣ ਵਾਲੇ ਦਾਅਵੇ ਕੀਤੇ ਜਾਂਦੇ ਸਨ ਕਿ ਉਹ ਬਕਾਇਦਾ ਨਿਗਮ 'ਚ ਠੇਕੇਦਾਰਾਂ ਵਲੋਂ ਕਰਵਾਏ ਗਏ ਕੰਮਾਂ ਦੇ ਬੋਰਡ ਲਗਵਾਉਣੇ ਜ਼ਰੂਰੀ ਕਰਨਗੇ ਪਰ ਮੇਅਰ ਵਲੋਂ ਇਹ ਦਾਅਵਾ ਪੂਰਾ ਨਹੀਂ ਹੋ ਸਕਿਆ ਹੈ | ਅੱਜ ਵੀ ਕਿਸੇ ਕੰਮ ਦੇ ਬਾਰੇ ਨੀਂਹ ਪੱਥਰ ਤਾਂ ਧੜੱਲੇ ਨਾਲ ਲਗਾਏ ਜਾਂਦੇ ਹਨ ਸਗੋਂ ਜਾਣਕਾਰੀ ਵਾਲੇ ਬੋਰਡ ਨਹੀਂ ਲਗਾਏ ਜਾਂਦੇ ਹਨ |
ਚਰਚਾ 'ਚ ਰਹੇ ਸੜਕਾਂ ਬਣਾਉਣ ਦੇ ਮਾਮਲੇ
ਸਿਆਸੀ ਠੇਕੇਦਾਰਾਂ ਵਲੋਂ ਘਟੀਆ ਕੀਤੇ ਗਏ ਕੰਮਾਂ ਵਿਚ ਸਭ ਤੋਂ ਚਰਚਿਤ ਕੰਮਾਂ ਵਿਚ ਤਾਂ ਗਦਈਪੁਰ ਵਿਚ ਮੀਂਹ ਵਿਚ ਸੜਕ ਬਣਾਉਣ ਤੋਂ ਇਲਾਵਾ ਨਿਜਾਤਮ ਨਗਰ ਵਿਚ ਘਟੀਆ ਸੜਕਾਂ ਬਣਾਉਣ ਦਾ ਮਾਮਲਾ, ਗੁਰੂ ਨਾਨਕ ਪੂਰਾ ਵਿਚ ਰਾਤ ਨੂੰ ਸੜਕਾਂ ਬਣਾਉਣ ਦਾ ਮਾਮਲਾ ਕਾਫ਼ੀ ਚਰਚਿਤ ਰਿਹਾ ਹੈ | ਹੋਰ ਤਾਂ ਹੋਰ ਸਗੋਂ ਇਕ ਵਾਰ ਤਾਂ ਐਲ. ਈ. ਡੀ. ਲਾਈਟਾਂ 'ਚ ਉਨ੍ਹਾਂ ਦੇ ਖ਼ਰਾਬ ਹੋਣ 'ਤੇ 20-20 ਰੁਪਏ ਵਾਲੇ ਚੀਨ ਦੇ ਬਣੇ ਪੱਤੇ ਲਗਾਉਣ ਦਾ ਮਾਮਲਾ ਚਰਚਾ ਵਿਚ ਰਿਹਾ ਸੀ |
ਕਈ ਠੇਕੇਦਾਰਾਂ ਨੇ ਬਦਲੀਆਂ ਵਫ਼ਾਦਾਰੀਆਂ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਜਿੱਥੇ ਕਈ ਸਿਆਸੀ ਆਗੂਆਂ ਨੇ ਤਾਂ ਵਫ਼ਾਦਾਰੀਆਂ ਬਦਲ ਲਈਆਂ ਹਨ ਤੇ ਕਦੇ ਕਾਂਗਰਸ ਦੀ ਟਿਕਟ 'ਤੇ ਜਿੱਤੇ ਆਗੂਆਂ ਦੀਆਂ 'ਆਪ' ਆਗੂਆਂ ਨਾਲ ਨਜ਼ਦੀਕੀਆਂ ਤਾਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਹਨ ਸਗੋਂ ਹੁਣ ਕੁਝ ਠੇਕੇਦਾਰਾਂ ਨੇ ਵੀ ਆਪਣੀਆਂ ਵਫ਼ਾਦਾਰੀਆਂ ਬਦਲ ਲਈਆਂ ਹਨ | ਜਿਹੜੇ ਠੇਕੇਦਾਰ ਪਹਿਲਾਂ ਕਾਂਗਰਸੀ ਆਗੂਆਂ ਨਾਲ ਨਜ਼ਰ ਆਉਂਦੇ ਸਨ, ਉਹ ਹੁਣ 'ਆਪ' ਆਗੂਆਂ ਦੇ ਨਾਲ ਨਜ਼ਰ ਆ ਰਹੇ ਹਨ | ਆਉਣ ਵਾਲੇ ਸਮੇਂ ਵਿਚ ਤਾਂ ਹੋਰਾਂ ਵਲੋਂ ਵੀ ਵਫ਼ਾਦਾਰੀਆਂ ਬਦਲੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ |
ਕਮਿਸ਼ਨਰ ਵਲੋਂ ਕਈ ਪ੍ਰਾਜੈਕਟਾਂ ਦਾ ਦੌਰਾ, ਤੇਜ਼ੀ ਨਾਲ ਕੰਮ ਕਰਨ ਦੀ ਹਦਾਇਤ
ਜਲੰਧਰ-ਨਗਰ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਨਿਗਮ ਅਤੇ ਸਮਾਰਟ ਸਿਟੀ, ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਕਈ ਪ੍ਰਾਜੈਕਟਾਂ ਦੇ ਕੰਮ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਤੇਜ਼ੀ ਨਾਲ ਕਰਨ ਦੀ ਹਦਾਇਤ ਦਿੱਤੀ ਹੈ। ਦੀਪਸ਼ਿਖਾ ਸ਼ਰਮਾ ਸਭ ਤੋਂ ਪਹਿਲਾਂ 120 ਫੁੱਟੀ ਰੋਡ ਗਈ ਜਿੱਥੇ ਕਿ ਉਨ੍ਹਾਂ ਨੇ ਸਮਾਰਟ ਸੜਕ ਅਤੇ ਬਰਸਾਤੀ ਸੀਵਰ ਦੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਲਈ। ਕਮਿਸ਼ਨਰ ਦਾ ਕਹਿਣਾ ਸੀ ਕਿ ਜੇਕਰ ਅਜੇ ਤੱਕ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ ਤਾਂ ਬਾਕੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਫੁੱਟਪਾਥ ਬਣਾਉਣ ਤੋਂ ਇਲਾਵਾ ਰੋਡ ਗਲੀਆਂ ਪਹਿਲਾਂ ਬਣਾ ਲਈਆਂ ਜਾਣ। ਉਨ੍ਹਾਂ ਨੇ ਕਾਫ਼ੀ ਲੰਬੇ ਸਮੇਂ ਤੋਂ ਟੁੱਟੀ ਪਈ ਕਪੂਰਥਲਾ ਰੋਡ ਦਾ ਮੌਕਾ ਵੀ ਦੇਖਿਆ ਤੇ ਇਸ ਸੜਕ ਨੂੰ ਜਲਦੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਨਿਗਮ ਕਮਿਸ਼ਨਰ ਨੇ ਬਾਅਦ 'ਚ ਆਦਮਪੁਰ ਦੇ ਜਗਰਾਵਾਂ ਵਿਚ ਟਰੀਟਮੈਂਟ ਪਲਾਂਟ ਦਾ ਮੌਕਾ ਵੀ ਦੇਖਿਆ। ਦੱਸਿਆ ਜਾਂਦਾ ਹੈ ਕਿ ਕਮਿਸ਼ਨਰ ਵਲੋਂ ਵੀ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਪਹਿਲਾਂ ਪਾਈਪਾਂ ਪਾਉਣ ਲਈ ਉਹ ਸੜਕਾਂ ਤੋੜੀਆਂ ਜਾਣ ਜਿਨ੍ਹਾਂ ਨੂੰ ਜਲਦੀ ਬਣਾਇਆ ਜਾਣਾ ਹੈ ਤੇ ਇਸ ਤੋਂ ਇਲਾਵਾ ਵਾਟਰ ਟੈਂਕ ਤੇ ਪਲਾਂਟ ਦਾ ਕੰਮ ਤੇਜ਼ੀ ਨਾਲ ਨਿਪਟਾਇਆ ਜਾਵੇ।

ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਦਰਜਾ ਚਾਰ ਮੁਲਾਜ਼ਮਾਂ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਗੇਟ ਰੈਲੀ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਮੁਲਾਜ਼ਮਾਂ ਦੀ ਅਪ੍ਰੈਲ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੀਤੀ ਜਾ ਰਹੀ ਹੜਤਾਲ ਅੱਜ ਛੇਵੇਂ ਦਿਨ 'ਚ ਪਹੁੰਚ ਗਈ ਹੈ, ਪਰ ਕਿਸੇ ਨੇ ਵੀ ...

ਪੂਰੀ ਖ਼ਬਰ »

100 ਸਾਲਾ ਸਾਬਕਾ ਸੂਬੇਦਾਰ ਮੇਜਰ ਦਰਸ਼ਨ ਸਿੰਘ ਦਾ ਫ਼ੌਜ ਦੇ ਅਧਿਕਾਰੀਆਂ ਵਲੋਂ ਸਨਮਾਨ

ਜਲੰਧਰ, 19 ਮਈ (ਪਵਨ ਖਰਬੰਦਾ)-ਭਾਰਤੀ ਫੌਜ ਦੀ ਚੌਥੀ ਸਿੱਖ ਰੈਜੀਮੈਂਟ ਦੇ ਸੂਬੇਦਾਰ ਮੇਜਰ ਦਰਸ਼ਨ ਸਿੰਘ ਅਟਵਾਲ (ਸੇਵਾ ਮੁਕਤ) ਜੋ ਕਿ ਬੀਤੀ 1 ਅਪ੍ਰੈਲ 2022 ਨੂੰ 100 ਸਾਲ ਦੇ ਹੋ ਗਏ ਹਨ ਦਾ ਅੱਜ ਭਾਰਤੀ ਫੌਜ ਦੀਆਂ ਸੱਚੀਆਂ ਪਰੰਪਰਾਵਾਂ ਅਨੁਸਾਰ ਜਲੰਧਰ ਕੈਂਟ ਦੇ ਸਟੇਸ਼ਨ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, ਮੁਕੱਦਮਾ ਦਰਜ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਬੀਤੀ ਰਾਤ ਨਕੋਦਰ ਰੋਡ 'ਤੇ ਰਵਿਦਾਸ ਚੌਕ ਨੇੜੇ ਰੇਹੜੀ ਲੈ ਕੇ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਹੈ | ਮਿ੍ਤਕ ਦੀ ਪਛਾਣ ਮਲਿਕ (50) ਪੁੱਤਰ ...

ਪੂਰੀ ਖ਼ਬਰ »

ਘੱਲੂਘਾਰਾ ਦਿਵਸ ਸੰਬੰਧੀ ਸੁਰੱਖਿਆ ਪ੍ਰਬੰਧ ਵਧਾਏ, ਪੁਲਿਸ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਐੱਮ.ਐੱਸ. ਲੋਹੀਆ ਜਲੰਧਰ, 19 ਮਈ - ਸ਼ਹਿਰ 'ਚ ਅਮਨ-ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਘੱਲੂਘਾਰਾ ਦਿਵਸ ਸੰਬੰਧੀ ਸੁਰੱਖਿਆ ਪ੍ਰਬੰਧਾਂ 'ਚ ਵਾਧਾ ਕਰਦੇ ਹੋਏ, ਬੀ.ਐੱਸ.ਐਫ਼. ਅਤੇ ਪੰਜਾਬ ਪੁਲਿਸ ਦੇ ਹੱਥਿਆਰਬੰਦ ਜਵਾਨਾਂ ਦੀਆਂ ...

ਪੂਰੀ ਖ਼ਬਰ »

ਧੋਗੜੀ ਰੋਡ ਦੇ ਕੋਲ ਗੈੱਸਟ ਹਾਊਸ 'ਚ ਫੜੀ ਬਿਜਲੀ ਚੋਰੀ-10 ਲੱਖ ਜੁਰਮਾਨਾ

ਜਲੰਧਰ, 19 ਮਈ (ਸ਼ਿਵ)- ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵਲੋਂ ਬਿਜਲੀ ਚੋਰੀ ਫੜਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ ਤੇ ਅੱਜ ਇਨਫੋਰਸਮੈਂਟ ਵਿੰਗ ਦੇ ਸੀਨੀਅਰ ਐਕਸੀਅਨ ਵਿੰਗ -2 ਦੀ ਅਗਵਾਈ ਵਿਚ ਜਲੰਧਰ-ਪਠਾਨਕੋਟ ਰੋਡ 'ਤੇ ਸਥਿਤ ਧੋਗ਼ੜੀ ਰੋਡ ਦੇ ...

ਪੂਰੀ ਖ਼ਬਰ »

ਸੀ. ਟੀ. ਇੰਸਟੀਚਿਊਟ ਆਫ਼ ਲਾਅ ਨੇ ਕਰਵਾਈ ਅੰਤਰਰਾਸ਼ਟਰੀ ਈ-ਕਾਨਫਰੰਸ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)- ਸੀ. ਟੀ. ਇੰਸਟੀਚਿਊਟ ਆਫ਼ ਲਾਅ ਸਾਊਥ ਕੈਂਪਸ ਸ਼ਾਹਪੁਰ ਨੇ ਵਾਤਾਵਰਨ ਅਤੇ ਕਾਨੂੰਨ ਦੀ ਸੰਭਾਲ ਬਾਰੇ ਅੰਤਰਰਾਸ਼ਟਰੀ ਈ-ਕਾਨਫਰੰਸ ਕਰਵਾਈ, ਜਿਸ ਵਿਚ ਵੱਖ-ਵੱਖ ਨੈਸ਼ਨਲ ਲਾਅ ਸਕੂਲਾਂ ਤੋਂ ਬੁਲਾਰਿਆਂ ਨੇ ਭਾਗ ਲਿਆ | 60 ਤੋਂ ਵੱਧ ...

ਪੂਰੀ ਖ਼ਬਰ »

ਪੀ. ਡੀ. ਐਫ਼. ਏ. ਭਲਕੇ ਡੇਅਰੀ ਫਾਰਮ ਮੁਹਾਲੀ ਵਿਖੇ ਸਰਕਾਰ ਵਿਰੁੱਧ ਕਰੇਗੀ ਸੰਘਰਸ਼

ਨਕੋਦਰ, 19 ਮਈ (ਤਿਲਕ ਰਾਜ ਸ਼ਰਮਾ)-ਪੀ. ਡੀ. ਐਫ਼. ਏ. ਡੇਅਰੀ ਫਾਰਮਰ ਸੰਸਥਾ ਵਲੋਂ ਪੰਜਾਬ ਸਰਕਾਰ ਵਿਰੁੱਧ 21 ਮਈ ਨੂੰ ਮੁਹਾਲੀ ਵਿਖੇ ਪੰਜਾਬ ਭਰ ਤੋਂ ਵੱਡੇ ਕਾਫ਼ਲੇ ਲੈ ਕੇ ਧਰਨਾ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਅਮਰਿੰਦਰ ਸਿੰਘ ਬੱਲ ਪ੍ਰਧਾਨ ਪੀ. ਡੀ. ਐਫ਼. ਏ. ਜਲੰਧਰ ...

ਪੂਰੀ ਖ਼ਬਰ »

ਸੇਵਾ ਮੁਕਤ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਜਵਾਨਾਂ ਦੀ ਬੈਠਕ 22 ਨੂੰ

ਚੁਗਿੱਟੀ/ਜੰਡੂਸਿੰਘਾ, 19 ਮਈ (ਨਰਿੰਦਰ ਲਾਗੂ)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ, ਜਲੰਧਰ ਪੰਜਾਬ ਦੀ ਇਕ ਬੈਠਕ 22 ਮਈ ਨੂੰ ਰਾਜਪੂਤ ਭਵਨ ਲੱਧੇਵਾਲੀ ਵਿਖੇ ਸਵੇਰੇ ਸਾਢੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ | ਇਸ ਸੰਬੰਧੀ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਜਲੰਧਰ 'ਚ ਸਥਾਪਤ 10 ਉਦਯੋਗਾਂ ਲਈ ਵੱਡੇ ਪੈਮਾਨੇ 'ਤੇ ਰਿਆਇਤਾਂ ਨੂੰ ਪ੍ਰਵਾਨਗੀ

ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਜ਼ਿਲ੍ਹ•ਾ ਪ੍ਰਸ਼ਾਸਨ ਵਲੋਂ 2727.93 ਲੱਖ ਰੁਪਏ ਦਾ ਨਿਵੇਸ਼ ਕਰਕੇ ਜਲੰਧਰ 'ਚ ਆਪਣੇ ਉਦਯੋਗ ਸਥਾਪਤ ਕਰਨ ਲਈ 10 ਕਾਰੋਬਾਰੀ ਘਰਾਣਿਆਂ ਨੂੰ ਵੱਡੇ ...

ਪੂਰੀ ਖ਼ਬਰ »

ਜਲੰਧਰ 'ਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੁਲਾਰਾ ਦੇਣ ਲਈ 26 ਨਵੇਂ ਓਟ ਕਲੀਨਿਕ ਸਥਾਪਿਤ ਕੀਤੇ ਜਾਣਗੇ : ਡੀ. ਸੀ.

ਜਲੰਧਰ, 19 ਮਈ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ 'ਚ 26 ਨਵੇਂ ਆਊਟਪੇਸ਼ੈਂਟ ਓਪੀਓਡ ਅਸਿਸਟਡ ਟ੍ਰੀਟਮੈਂਟ (ਓਟ) ਕਲੀਨਿਕਾਂ ਦੀ ਜਲਦ ਸਥਾਪਨਾ ਕੀਤੀ ਜਾਵੇਗੀ ਕਿਉਂਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਆਦੀ ਵੱਧ ਤੋਂ ਵੱਧ ਮਰੀਜ਼ਾਂ ਦੇ ਇਲਾਜ ਲਈ ਇਨ੍ਹਾਂ ਵਾਧੂ ਕਲੀਨਿਕਾਂ ...

ਪੂਰੀ ਖ਼ਬਰ »

ਕੌਂਸਲਰ ਹੈਪੀ ਵਲੋਂ ਗਾਰਡਨ ਕਾਲੋਨੀ 'ਚ ਸੀ. ਸੀ.ਟੀ.ਵੀ. ਕੈਮਰੇ ਤੇ ਸਾਊਾਡ ਸਿਸਟਮ ਦਾ ਉਦਘਾਟਨ

ਜਲੰਧਰ, 19 ਮਈ (ਸ਼ਿਵ)-ਹਲਕਾ ਜਲੰਧਰ ਕੈਂਟ ਅਧੀਨ ਪੈਂਦੇ ਵਾਰਡ ਨੰ. 31 ਦੀ ਕੌਂਸਲਰ ਅਤੇ ਵਿਕਾਸ ਮਹਿਲਾ ਦੇ ਨਾਂਅ ਨਾਲ ਜਾਣੀ ਜਾਂਦੀ ਹਰਸ਼ਰਨ ਕੌਰ ਹੈਪੀ ਵਲੋਂ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਅੱਗੇ ਵਧਾਉਂਦਿਆਂ 75 ਏ-74 ਗਾਰਡਨ ਕਾਲੋਨੀ ਵਾਸੀਆਂ ਦੀ ਸੁਰੱਖਿਆ ਲਈ ...

ਪੂਰੀ ਖ਼ਬਰ »

ਐਲ. ਜੀ. ਇਲੈੱਕਟ੍ਰੋਨਿਕਸ ਦੇ ਡਾਇਰੈਕਟ ਸਰਵਿਸ ਸੈਂਟਰ ਦਾ ਜਲੰਧਰ 'ਚ ਉਦਘਾਟਨ

ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਭਾਰਤ 'ਚ ਘਰੇਲੂ ਉਪਕਰਨ ਬਣਾਉਣ ਵਾਲੀ ਲੋਕਾਂ ਦੀ ਪਸੰਦੀਦਾ ਕੰਪਨੀ ਐਲ.ਜੀ. ਇਲੈਕਟ੍ਰੋਨਿਕਸ ਵਲੋਂ ਗਾਹਕਾਂ ਨੂੰ ਮਿਆਰੀ ਸਹੂਲਤ ਪ੍ਰਦਾਨ ਕਰਨ ਲਈ ਜਲੰਧਰ ਦੇ ਅਰਬਨ ਅਸਟੇਟ ਫ਼ੇਜ਼2 ਵਿਖੇ ਡਾਇਰੈਕਟ ਸਰਵਿਸ ਸੈਂਟਰ ਸਥਾਪਿਤ ਕੀਤਾ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਨਿਗਲਣ ਨਾਲ ਵਿਆਹੁਤਾ ਦੀ ਮੌਤ

ਨਕੋਦਰ, 19 ਮਈ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਪੁਲਿਸ ਨੇ ਮਿ੍ਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਅਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ...

ਪੂਰੀ ਖ਼ਬਰ »

ਵੱਖ-ਵੱਖ ਸਮੱਸਿਆਵਾਂ ਤੋਂ ਪ੍ਰੇਸ਼ਾਨ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕ

ਚੁਗਿੱਟੀ/ਜੰਡੂਸਿੰਘਾ, 19 ਮਈ (ਨਰਿੰਦਰ ਲਾਗੂ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕ ਦਰਪੇਸ਼ ਕਈ ਮੁਸ਼ਕਿਲਾਂ ਕਾਰਨ ਪ੍ਰੇਸ਼ਾਨ ਹਨ | ਇਸ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਨੇ ਦੱਸਿਆ ਕਿ ਉਕਤ ਖੇਤਰ 'ਚ ਅਕਸਰ ...

ਪੂਰੀ ਖ਼ਬਰ »

ਟਿ੍ਨਿਟੀ ਕਾਲਜ ਵਿਖੇ ਖ਼ੂਨਦਾਨ ਕੈਂਪ ਲਗਾਇਆ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਟਿ੍ਨਿਟੀ ਕਾਲਜ ਜਲੰਧਰ ਵਿਖੇ ਐਨ. ਐੱਸ. ਐੱਸ ਵਿੰਗ ਵਲੋਂ ਸਰਕਾਰੀ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਖ਼ੂਨ-ਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਜਲੰਧਰ ਡਾਇਓਸਿਸ ਦੇ ਰੈਵ. ਬਿਸ਼ਪ ਐਗਨੀਲੋ ਰੁਫੀਨੋ ਗ੍ਰੇਸ਼ੀਅਸ, ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਬੁੱਤ ਕੋਲ ਗੰਦਗੀ ਸੁੱਟਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਹਦਾਇਤ

ਜਲੰਧਰ, 19 ਮਈ (ਸ਼ਿਵ)-ਵੱਡੇ ਸਈਪੁਰ ਨਿਵਾਸੀ ਭਾਰਤ ਭੂਸ਼ਨ ਨੇ ਡਾ. ਅੰਬੇਡਕਰ ਪਾਰਕ 'ਚ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਫ਼ੈਕਟਰੀ ਮਾਲਕਾਂ ਵਲੋਂ ਕੂੜਾ ਸੁੱਟਣ ਦੀ ਸ਼ਿਕਾਇਤ ਰਾਸ਼ਟਰਪਤੀ ਤੇ ਹੋਰ ਅਧਿਕਾਰੀਆਂ ਨੂੰ ਕੀਤੀ ਗਈ ਸੀ, ਉਸ ਮਾਮਲੇ 'ਚ ਰਾਸ਼ਟਰਪਤੀ ਦਫ਼ਤਰ ਵਲੋਂ ...

ਪੂਰੀ ਖ਼ਬਰ »

ਡੀ. ਸੀ. ਵਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਅਪੀਲ

ਜਲੰਧਰ, 19 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਪੂਰਨ ਤੌਰ 'ਤੇ ਗੁਰੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ...

ਪੂਰੀ ਖ਼ਬਰ »

3 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਤੋਂ 3 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਮਨੀ ਪੁੱਤਰ ਪਿਆਰਾ ਸਿੰਘ ਵਾਸੀ ਸ਼ਹੀਦ ਉਧਮ ...

ਪੂਰੀ ਖ਼ਬਰ »

ਬਸਪਾ ਦੇ ਉਭਾਰ ਕਾਰਨ ਕਾਂਗਰਸ ਹੋਈ ਕਮਜ਼ੋਰ-ਗੜ੍ਹੀ

ਜਲੰਧਰ, 19 ਮਈ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ 'ਚ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ 'ਤੇ ਤਿੱਖਾ ਤੰਜ ਕਰਦਿਆਂ ਕਿਹਾ ਕਿ ਕਾਂਗਰਸ ਦੇ ਦੀਵਾਲੀਆਪਨ ਵਿਚ ਬਹੁਜਨ ਸਮਾਜ ਪਾਰਟੀ ਦਾ ਹੱਥ ਹੈ | ਲੋਕ ਸਭਾ 2019 ਦੀਆਂ ਚੋਣਾਂ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਪਾਣੀ ਸੰਕਟ ਵਿਸ਼ੇ 'ਤੇ ਵਿਚਾਰ ਗੋਸ਼ਟੀ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਸਾਂਝੇ ਤੌਰ 'ਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪੁਸਤਕ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਆਈ. ਟੀ. ਨੇ ਕੀਤਾ ਉਦਯੋਗਿਕ ਦੌਰਾ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਆਈ. ਟੀ. ਦੇ ਵਿਦਿਆਰਥੀਆਂ ਨੇ ਡਰੀਮ ਵੀਵਰਜ਼, ਜਲੰਧਰ ਵਿਖੇ ਉਦਯੋਗਿਕ ਦੌਰਾ ਕੀਤਾ | ਮਿਸ ਸੰਯੋਗਿਤਾ (ਕੋਆਰਡੀਨੇਟਰ, ਵੀਵਰਜ਼) ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ...

ਪੂਰੀ ਖ਼ਬਰ »

ਰਾਮਾ ਮੰਡੀ 'ਚ ਟੈਸਟ ਰਾਈਡ ਲੈਣ ਆਏ ਲੁਟੇਰੇ ਡੇਢ ਲੱਖ ਦਾ ਮੋਟਰਸਾਈਕਲ ਲੈ ਕੇ ਫ਼ਰਾਰ

ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਮੁੱਖ ਮਾਰਕੀਟ 'ਚ ਸਥਿਤ ਦੁਪਹਿਆ ਵਾਹਨਾਂ ਦੀ ਇਕ ਏਜੰਸੀ 'ਚ ਬੀਤੀ ਦੁਪਹਿਰ ਮੋਟਰਸਾਈਕਲ ਲੈਣ ਆਏ ਸਕੂਟਰੀ ਸਵਾਰ 2 ਲੁਟੇਰੇ ਟੈਸਟ ਰਾਈਡ ਦੀ ਆੜ 'ਚ ਸੇਲਸਮੈਨ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ...

ਪੂਰੀ ਖ਼ਬਰ »

ਸ਼ੈਰੀ ਨੇ ਗੰਦੇ ਪਾਣੀ ਦੀ ਸਮੱਸਿਆ ਹੱਲ ਕਰਵਾਈ

ਜਲੰਧਰ, 17 ਮਈ (ਸ਼ਿਵ)-ਵਾਰਡ ਨੰਬਰ 50 ਦੇ ਮੁਹੱਲਾ ਪੱਕਾ ਬਾਗ਼ 'ਚ ਪਿਛਲੇ 20 ਸਾਲ ਤੋਂ ਚੱਲਦੀ ਆ ਰਹੀ ਗੰਦੇ ਪਾਣੀ ਦੀ ਸਮੱਸਿਆ ਨੂੰ ਇਲਾਕਾ ਕੌਂਸਲਰ ਸ਼ੈਰੀ ਚੱਢਾ ਨੇ ਹੱਲ ਕਰਵਾ ਦਿੱਤਾ ਹੈ | ਉਨ੍ਹਾਂ ਨੇ ਵਾਟਰ ਸਪਲਾਈ ਦੀ 1700-1800 ਫੁੱਟ ਜੀ. ਆਈ. ਪਾਈਪ ਪੁਆ ਕੇ ਮਸਲੇ ਨੂੰ ਹੱਲ ...

ਪੂਰੀ ਖ਼ਬਰ »

4 ਜ਼ਿਲਿ੍ਹਆਂ ਦੇ ਦਰਿਆਵਾਂ 'ਚ ਮੱਛੀ ਫੜਨ ਦਾ ਠੇਕਾ 1 ਕਰੋੜ 21 ਲੱਖ ਰੁਪਏ 'ਚ ਹੋਇਆ

ਹਰੀਕੇ ਪੱਤਣ, 19 ਮਈ (ਸੰਜੀਵ ਕੁੰਦਰਾ) - ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਪੈਂਦੇ ਦਰਿਆਵਾਂ 'ਚੋਂ ਮੱਛੀ ਫੜਨ ਲਈ ਫਿਸ਼ਰੀ ਵਿਭਾਗ ਪੰਜਾਬ ਵਲੋਂ ਕਰਵਾਈ ਗਈ ਬੋਲੀ 'ਚ ਅੰਮਿ੍ਤਸਰ, ਫਿਰੋਜ਼ਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਪੈਂਦੇ ਦਰਿਆਵਾਂ ਦਾ ਠੇਕਾ ...

ਪੂਰੀ ਖ਼ਬਰ »

'ਆਪ' ਦੇ ਹਲਕਾ ਇੰਚਾਰਜ ਵਲੋਂ ਰੱਖਿਆ ਨੀਂਹ ਪੱਥਰ ਪ੍ਰਸ਼ਾਸਨ ਨੇ ਹਟਾਇਆ

ਫਿਲੌਰ, 19 ਮਈ (ਵਿਪਨ ਗੈਰੀ)-ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 2021 ਵਿਚ ਪਿੰਡ ਧੁਲੇਤਾ ਤੋਂ ਅੱਪਰਾ ਨੂੰ ਜੋੜਨ ਲਈ ਇੱਕ 06.72 ਕਿ.ਮੀ. ਲੰਬੀ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਸੜਕ ਦਾ ਕੰਮ 6 ਮਈ 2021 ਨੂੰ ਸ਼ੁਰੂ ਕਰਕੇ 5 ਮਈ 2022 'ਚ ਸਮਾਪਤ ਹੋਣਾ ਸੀ ਅਤੇ ਜਿਸ ਦੇ ਰੱਖ-ਰਖਾਵ ਲਈ ...

ਪੂਰੀ ਖ਼ਬਰ »

ਇਸਾਈ ਕਬਰਿਸਤਾਨ ਦੇ ਰਸਤੇ ਦੀਆਂ ਬੁਰਜੀਆਂ ਤੋੜਨ ਵਾਲਿਆਂ 'ਤੇ ਕਾਰਵਾਈ ਕਰਨ ਦੀ ਮੰਗ

ਸ਼ਾਹਕੋਟ, 19 ਮਈ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਦੇ ਇਸਾਈ ਕਬਰਿਸਤਾਨ ਦੀ ਨਿਸ਼ਾਨਦੇਹੀ ਤੋਂ ਬਾਅਦ ਅਧਿਕਾਰੀਆਂ ਦੀ ਹਾਜ਼ਰੀ 'ਚ ਸਥਾਪਤ ਕੀਤੀਆਂ ਬੁਰਜੀਆਂ, ਜਿਹੜੀਆਂ ਸੀਮੈਂਟ ਦੇ ਪਿੱਲਰਾਂ ਨਾਲ ਪੱਕੀਆਂ ਕਰ ਦਿੱਤੀਆਂ ਗਈਆਂ ਸਨ, ਜੋ ਕਿ ਕੁਝ ...

ਪੂਰੀ ਖ਼ਬਰ »

ਨਗਰ ਕੌਂਸਲ ਆਦਮਪੁਰ ਦੇ 13 ਸਫ਼ਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਦਿੱਤੇ

ਆਦਮਪੁਰ, 19 ਮਈ (ਰਮਨ ਦਵੇਸਰ)-ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਯਤਨਾ ਸਦਕਾ 13 ਸਫਾਈ ਕਰਮਚਾਰੀਆਂ ਰਾਕੇਸ਼ ਕੁਮਾਰ, ਸੁਰਿੰਦਰਪਾਲ, ਸੰਜੀਵ ਕੁਮਾਰ, ਦੀਪਕ, ਤਿਲਕ ਰਾਜ, ਦੀਪਕ ਕੁਮਾਰ, ਬਲਵਿੰਦਰ ਕੁਮਾਰ, ਸੁਖਵਿੰਦਰ, ਜੀਵਨ ਕੁਮਾਰ, ਸੰਦੀਪ, ਨਿਰਮਲ ...

ਪੂਰੀ ਖ਼ਬਰ »

ਨੀਲੇ ਕਾਰਡ ਧਾਰਕਾਂ ਤੱਕ ਕਣਕ ਨਾ ਪਹੁੰਚਣ 'ਤੇ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ

ਮਹਿਤਪੁਰ, 19 ਮਈ( ਹਰਜਿੰਦਰ ਸਿੰਘ ਚੰਦੀ)-ਜਨਤਕ ਵੰਡ ਪ੍ਰਣਾਲੀ ਹੇਠ ਨੀਲੇ ਕਾਰਡ ਧਾਰਕਾਂ ਨੂੰ ਮਿਲਣ ਵਾਲਾ ਅਨਾਜ ਅਤੇ ਕੋਵਿਡ-19 ਹੇਠ ਕੇਂਦਰ ਸਰਕਾਰ ਵਲੋਂ ਮੁਫ਼ਤ ਵੰਡੀ ਜਾ ਰਹੀ ਕਣਕ ਸੂਬਾ ਸਰਕਾਰ 'ਤੇ ਦੋਸ਼ ਪੂਰਨ ਪ੍ਰਬੰਧ ਦੀ ਭੇਟ ਚੜ੍ਹ ਰਹੀ ਹੈ | ਤਹਿਸੀਲ ਮਹਿਤਪੁਰ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਛੁਡਾਉਣ ਆਏ ਅਧਿਕਾਰੀ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਪਰਤੇ

ਸ਼ਾਹਕੋਟ, 19 ਮਈ (ਸੁਖਦੀਪ ਸਿੰਘ/ਸਚਦੇਵਾ/ਬਾਂਸਲ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਥੰਮੂਵਾਲ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਵੇਲੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਅਧਿਕਾਰੀ ਪੰਜਾਬ ਸਰਕਾਰ ...

ਪੂਰੀ ਖ਼ਬਰ »

ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਰਿਆਣੇ ਦੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੋ-ਪਾਸਲਾ

ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਨੇ ਹਰਿਆਣਾ ਦੇ ਹਿਸਾਰ ਜ਼ਿਲ•ੇ੍ਹ ਦੇ ਬਾਲਸੁਮੰਦ ਵਿਖੇ ਫਸਲ ਖਰਾਬੇ ਦੇ ਮੁਆਵਜ਼ੇ ਦੀ ਹੱਕੀ ਮੰਗ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜੇਲ੍ਹ•ੀਂ ਡੱਕਣ ਦੇ ਖੱਟਰ ...

ਪੂਰੀ ਖ਼ਬਰ »

ਜਮਸ਼ੇਰ ਵਿਖੇ ਵਿਸ਼ਵ ਹਾਈਪਰਟੈਂਸਨ ਦਿਵਸ ਮਨਾਇਆ

ਜਮਸ਼ੇਰ ਖ਼ਾਸ, 19 ਮਈ (ਅਵਤਾਰ ਤਾਰੀ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਪਾਲ ਬੈਂਸ ਦੀ ਅਗਵਾਈ ਹੇਠ ਪੀ. ਐਚ. ਸੀ. ਜਮਸ਼ੇਰ ਵਿਖੇ ਵਿਸ਼ਵ ਹਾਈਪਰਟੈਂਸਨ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਉਪਿੰਦਰਜੀਤ ਕੌਰ ਨੇ ਕਿਹਾ ਕਿ ਹਾਈਪਰਟੈਂਸਨ ਕਈ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਬਲਾਕ ਨੂਰਮਹਿਲ 'ਚ ਪੰਜਾਬ ਸਰਕਾਰ ਖ਼ਿਲਾਫ਼ 3 ਥਾਵਾਂ 'ਤੇ ਲੱਗੇ ਧਰਨੇ

ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਬਲਾਕ ਨੂਰਮਹਿਲ 'ਚ ਪੰਜਾਬ ਸਰਕਾਰ ਖ਼ਿਲਾਫ਼ ਵੱਖ-ਵੱਖ 3 ਥਾਵਾਂ ਨੂਰਮਹਿਲ, ਬੁਰਜ ਹਸਨ ਅਤੇ ਤਲਵਣ 'ਚ ਅੱਜ ਧਰਨੇ ਲੱਗੇ | ਨੂਰਮਹਿਲ ਟਰੱਕ ਯੂਨੀਅਨ ਵਲੋਂ ਲਗਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਜਿਸ ਨੂੰ ਸੰਬੋਧਨ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਨੇ ਵਿਧਾਇਕ ਬਲਕਾਰ ਸਿੰਘ ਨੂੰ ਦਿੱਤਾ ਮੰਗ ਪੱਤਰ

ਕਰਤਾਰਪੁਰ, 19 ਮਈ (ਭਜਨ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਐਲਾਨ ਕੀਤਾ ਕਿ ਪੰਚਾਇਤੀ ਜ਼ਮੀਨਾਂ ਛੁਡਾਉਣ ਦੇ ਨਾਂਅ ਹੇਠ ਵੱਖ-ਵੱਖ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ ਕਨਵੈਨਸ਼ਨ 'ਚ ਸੈਂਕੜੇ ਨੌਜਵਾਨ ਭਾਗ ਲੈਣਗੇ-ਗੋਗੀ/ਸੰਗਰਾਮੀ

ਫਿਲੌਰ, 19 ਮਈ (ਸਤਿੰਦਰ ਸ਼ਰਮਾ/ਵਿਪਨ ਗੈਰੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਅਤੇ ਸਭਾ ਦੇ ਸਥਾਪਨਾ ਦਿਵਸ ਮੌਕੇ ਕੀਤੀ ਜਾ ਰਹੀ ਕਨਵੈਨਸ਼ਨ 'ਚ ਤਹਿਸੀਲ ਭਰ 'ਚੋਂ ਸੈਂਕੜੇ ਨੌਜਵਾਨ ਭਾਗ ਲੈਣਗੇ | ਇਹ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਜੂਆ ਖੇਡਦੇ 7 ਜੂਏਬਾਜ਼ 69640 ਦੀ ਨਕਦੀ ਸਮੇਤ ਕਾਬੂ

ਨਕੋਦਰ, 19 ਮਈ (ਗੁਰਵਿੰਦਰ ਸਿੰਘ )-ਨਕੋਦਰ ਸਿਟੀ ਪੁਲਿਸ ਨੇ ਬੁੱਧਵਾਰ ਰਾਤ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ ਨਿਊ ਆਦਰਸ਼ ਨਗਰ 'ਚ 7 ਜੂਏਬਾਜ਼ਾਂ ਨੂੰ 69640 ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ | ਥਾਣਾ ਸਿਟੀ ਦੇ ਇੰਚਾਰਜ ਕਿ੍ਪਾਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ...

ਪੂਰੀ ਖ਼ਬਰ »

-ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਪਿਆ ਬੂਰ- ਪਿੰਡ ਇਸਮਾਇਲਪੁਰ ਦੇ ਸਾਰੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਹੋਏ ਤਿਆਰ

ਮਹਿਤਪੁਰ, 19 ਮਈ (ਹਰਜਿੰਦਰ ਸਿੰਘ ਚੰਦੀ)-ਪੰਜਾਬ ਸਰਕਾਰ ਦੀਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਦਿੱਤੀਆਂ ਹਦਾਇਤਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ | ਮਹਿਤਪੁਰ ਨਜ਼ਦੀਕ ਪਿੰਡ ਇਸਮਾਇਲ ਪੁਰ ਦੇ ਸਮੂਹ ਅਗਾਂਹਵਧੂ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਮੁੱਖ ...

ਪੂਰੀ ਖ਼ਬਰ »

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈੱਨਸ਼ਨ 24 ਨੂੰ

ਗੁਰਾਇਆ, 19 ਮਈ (ਬਲਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ 'ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ' ਹੇਠ ਸੂਬਾਈ ਕਨਵੈੱਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 24 ਮਈ ਨੂੰ ਕਰਵਾਈ ਜਾ ਰਹੀ ਹੈ | ਇਸ ...

ਪੂਰੀ ਖ਼ਬਰ »

ਕੇ.ਆਰ.ਐਮ. ਡੀ.ਏ.ਵੀ. ਕਾਲਜ ਨਕੋਦਰ ਵਿਖੇ 'ਏਕ ਭਾਰਤ ਸ੍ਰੇਸ਼ਠ ਭਾਰਤ' ਯੋਜਨਾ ਤਹਿਤ ਸਮਾਗਮ

ਨਕੋਦਰ, 19 ਮਈ- ( ਗੁਰਵਿੰਦਰ ਸਿੰਘ )-ਕੇ.ਆਰ.ਐਮ. ਡੀ.ਏ.ਵੀ. ਕਾਲਜ ਨਕੋਦਰ ਵਿਖੇ 'ਏਕ ਭਾਰਤ ਸ੍ਰੇਸ਼ਠ ਭਾਰਤ' ਯੋਜਨਾ ਦੇ ਤਹਿਤ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਨੋਡਲ ਅਫਸਰ ਪ੍ਰੋਫੈਸਰ ਸੋਨੀਆ ਅਰੋੜਾ (ਮੁਖੀ ਇਤਿਹਾਸ ਵਿਭਾਗ) ਅਤੇ ਪੰਜਾਬੀ ਵਿਭਾਗ ਦੇ ਮੁਖੀ ...

ਪੂਰੀ ਖ਼ਬਰ »

ਚੰਦੜ੍ਹ ਗੋਤ ਜਠੇਰਿਆਂ ਦਾ ਜੋੜ ਮੇਲਾ 2 ਜੂਨ ਨੂੰ

ਗੁਰਾਇਆ, 19 ਮਈ (ਬਲਵਿੰਦਰ ਸਿੰਘ)-ਚੰਦੜ੍ਹ ਗੋਤ ਜਠੇਰਿਆਂ ਦਾ ਜੋੜ ਮੇਲਾ 2 ਜੂਨ, ਵੀਰਵਾਰ ਨੂੰ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਕਰਵਾਇਆ ਜਾਵੇਗਾ | ਪ੍ਰਧਾਨ ਦੇਵ ਰਾਮ ਕਮਾਲਪੁਰ ਨੇ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਦੀ ਮਹਿਲਾ ਕਰਮਚਾਰੀ ਨਾਲ ਛੇੜਛਾੜ ਤੇ ਕਾਤਲਾਨਾ ਹਮਲਾ

ਕਰਤਾਰਪੁਰ, 19 ਮਈ (ਪ. ਪ.)-ਨਗਰ ਸੁਧਾਰ ਟਰੱਸਟ ਕਰਤਾਰਪੁਰ ਦੀ ਮਹਿਲਾ ਕਰਮਚਾਰੀ ਨਾਲ ਇੱਕ ਵਿਅਕਤੀ ਵਲੋਂ ਪਹਿਲਾਂ ਛੇੜਛਾੜ ਕੀਤੀ ਤੇ ਫਿਰ ਉਸ ਉੱਪਰ ਤੇਜ਼ਧਾਰ ਕਿਸੇ ਚੀਜ਼ ਨਾਲ ਉਸ ਦੀ ਬਾਂਹ ਉੱਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ | ਇਸ ਸੰਬੰਧੀ ਪੀੜਤਾ ਨੇ ਦੱਸਿਆ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਨਿਗਲਣ ਨਾਲ ਵਿਆਹੁਤਾ ਦੀ ਮੌਤ

ਨਕੋਦਰ, 19 ਮਈ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਪੁਲਿਸ ਨੇ ਮਿ੍ਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਅਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ

ਸ਼ਾਹਕੋਟ, 19 ਮਈ (ਸੁਖਦੀਪ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਲਿਜਾਣ ਸੰਬੰਧੀ ਯਾਤਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਵਲੋਂ ਸਕੂਲ ਦੇ ਵਿਕਾਸ ਲਈ 1 ਲੱਖ ਭੇਟ

ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਧਨੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਾਬਕਾ ਸਰਪੰਚ ਮਹਿੰਦਰ ਸਿੰਘ ਦੇ ਪ੍ਰਵਾਸੀ ਭਾਰਤੀ ਬੇਟੇ ਗੁਰਮੀਤ ਸਿੰਘ ਸੋਢੀ ਨੇ ਸਕੂਲ ਦੇ ਵਿਕਾਸ ਵਾਸਤੇ 1 ਲੱਖ ਰੁਪਏ ਭੇਟ ਕੀਤੇ | ਪ੍ਰਵਾਸੀ ਭਾਰਤੀ ਨੂੰ ...

ਪੂਰੀ ਖ਼ਬਰ »

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਦਿਆਰਥੀ ਕੌਂਸਲ ਪ੍ਰੀਸ਼ਦ ਦੇ ਵਿਦਿਆਰਥੀਆਂ ਨੂੰ ਬੈਜ ਦਿੱਤੇ

ਮੱਲ੍ਹੀਆਂ ਕਲਾਂ, 19 ਮਈ (ਮਨਜੀਤ ਮਾਨ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਦਿਆਰਥੀ ਪ੍ਰੀਸ਼ਦ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਜ ਦੇਣ ਲਈ ਸਮਾਗਮ ਕਰਵਾਇਆ ਗਿਆ ਜਿਸ 'ਚ ਚਾਰ ਹਾਊਸ ਇੰਚਾਰਜਾਂ-ਟੈਗੋਰ ਹਾਊਸ, ਗਾਂਧੀ ਹਾਊਸ, ਨਹਿਰੂ ਹਾਊਸ, ਪਟੇਲ ਹਾਊਸ ਨੂੰ ...

ਪੂਰੀ ਖ਼ਬਰ »

ਚਿੱਟੇ ਦੀ ਮੰਡੀ ਵਜੋਂ ਜਾਣਿਆ ਜਾਣ ਲੱਗਾ ਹਲਕਾ ਆਦਮਪੁਰ

ਆਦਮਪੁਰ, 19 ਮਈ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕੇ ਆਦਮਪੁਰ ਅਧੀਨ ਆਉਂਦੇ ਸਮੂਹ ਪਿੰਡਾਂ ਤੇ ਸ਼ਹਿਰਾਂ 'ਚ ਚਿੱਟੇ ਦਾ ਨਸ਼ਾ ਕੋਹੜ ਦੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ | ਹਲਕਾ ਆਦਮਪੁਰ 'ਚ ਦੇ ਪਿੰਡਾਂ 'ਚ ਸ਼ਰੇਆਮ ਚਿੱਟੇ ਦੀ ਖੁੱਲ੍ਹੇ ਆਮ ਵਿਕਰੀ ਜ਼ੋਰਾਂ ਉੱਤੇ ਹੋਣ ...

ਪੂਰੀ ਖ਼ਬਰ »

'ਆਪ' ਦੇ ਹਲਕਾ ਇੰਚਾਰਜ ਵਲੋਂ ਰੱਖਿਆ ਨੀਂਹ ਪੱਥਰ ਪ੍ਰਸ਼ਾਸਨ ਨੇ ਹਟਾਇਆ

ਫਿਲੌਰ, 19 ਮਈ (ਵਿਪਨ ਗੈਰੀ)-ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 2021 ਵਿਚ ਪਿੰਡ ਧੁਲੇਤਾ ਤੋਂ ਅੱਪਰਾ ਨੂੰ ਜੋੜਨ ਲਈ ਇੱਕ 06.72 ਕਿ.ਮੀ. ਲੰਬੀ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਸੜਕ ਦਾ ਕੰਮ 6 ਮਈ 2021 ਨੂੰ ਸ਼ੁਰੂ ਕਰਕੇ 5 ਮਈ 2022 'ਚ ਸਮਾਪਤ ਹੋਣਾ ਸੀ ਅਤੇ ਜਿਸ ਦੇ ਰੱਖ-ਰਖਾਵ ਲਈ ...

ਪੂਰੀ ਖ਼ਬਰ »

ਇਸਾਈ ਕਬਰਿਸਤਾਨ ਦੇ ਰਸਤੇ ਦੀਆਂ ਬੁਰਜੀਆਂ ਤੋੜਨ ਵਾਲਿਆਂ 'ਤੇ ਕਾਰਵਾਈ ਕਰਨ ਦੀ ਮੰਗ

ਸ਼ਾਹਕੋਟ, 19 ਮਈ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਦੇ ਇਸਾਈ ਕਬਰਿਸਤਾਨ ਦੀ ਨਿਸ਼ਾਨਦੇਹੀ ਤੋਂ ਬਾਅਦ ਅਧਿਕਾਰੀਆਂ ਦੀ ਹਾਜ਼ਰੀ 'ਚ ਸਥਾਪਤ ਕੀਤੀਆਂ ਬੁਰਜੀਆਂ, ਜਿਹੜੀਆਂ ਸੀਮੈਂਟ ਦੇ ਪਿੱਲਰਾਂ ਨਾਲ ਪੱਕੀਆਂ ਕਰ ਦਿੱਤੀਆਂ ਗਈਆਂ ਸਨ, ਜੋ ਕਿ ਕੁਝ ...

ਪੂਰੀ ਖ਼ਬਰ »

ਨਗਰ ਕੌਂਸਲ ਆਦਮਪੁਰ ਦੇ 13 ਸਫ਼ਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਦਿੱਤੇ

ਆਦਮਪੁਰ, 19 ਮਈ (ਰਮਨ ਦਵੇਸਰ)-ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਯਤਨਾ ਸਦਕਾ 13 ਸਫਾਈ ਕਰਮਚਾਰੀਆਂ ਰਾਕੇਸ਼ ਕੁਮਾਰ, ਸੁਰਿੰਦਰਪਾਲ, ਸੰਜੀਵ ਕੁਮਾਰ, ਦੀਪਕ, ਤਿਲਕ ਰਾਜ, ਦੀਪਕ ਕੁਮਾਰ, ਬਲਵਿੰਦਰ ਕੁਮਾਰ, ਸੁਖਵਿੰਦਰ, ਜੀਵਨ ਕੁਮਾਰ, ਸੰਦੀਪ, ਨਿਰਮਲ ...

ਪੂਰੀ ਖ਼ਬਰ »

ਨੀਲੇ ਕਾਰਡ ਧਾਰਕਾਂ ਤੱਕ ਕਣਕ ਨਾ ਪਹੁੰਚਣ 'ਤੇ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ

ਮਹਿਤਪੁਰ, 19 ਮਈ( ਹਰਜਿੰਦਰ ਸਿੰਘ ਚੰਦੀ)-ਜਨਤਕ ਵੰਡ ਪ੍ਰਣਾਲੀ ਹੇਠ ਨੀਲੇ ਕਾਰਡ ਧਾਰਕਾਂ ਨੂੰ ਮਿਲਣ ਵਾਲਾ ਅਨਾਜ ਅਤੇ ਕੋਵਿਡ-19 ਹੇਠ ਕੇਂਦਰ ਸਰਕਾਰ ਵਲੋਂ ਮੁਫ਼ਤ ਵੰਡੀ ਜਾ ਰਹੀ ਕਣਕ ਸੂਬਾ ਸਰਕਾਰ 'ਤੇ ਦੋਸ਼ ਪੂਰਨ ਪ੍ਰਬੰਧ ਦੀ ਭੇਟ ਚੜ੍ਹ ਰਹੀ ਹੈ | ਤਹਿਸੀਲ ਮਹਿਤਪੁਰ ...

ਪੂਰੀ ਖ਼ਬਰ »

ਗਾਂ ਦੇ ਦੁੱਧ ਦੇ ਮੁੱਲ ਨੂੰ ਲੈ ਕੇ 'ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀ ਮੀਟਿੰਗ

ਗੁਰਾਇਆ, 19 ਮਈ ( ਚਰਨਜੀਤ ਸਿੰਘ ਦੁਸਾਂਝ)-ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਸਾਂਝੀ ਮੀਟਿੰਗ ਬੜਾ ਪਿੰਡ 'ਚ ਹੋਈ ਜਿਸ 'ਚ ਪਿੰਡ ਵਾਸੀਆਂ ਨੇ ਵੀ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਛੁਡਾਉਣ ਆਏ ਅਧਿਕਾਰੀ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਪਰਤੇ

ਸ਼ਾਹਕੋਟ, 19 ਮਈ (ਸੁਖਦੀਪ ਸਿੰਘ/ਸਚਦੇਵਾ/ਬਾਂਸਲ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਥੰਮੂਵਾਲ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਵੇਲੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਅਧਿਕਾਰੀ ਪੰਜਾਬ ਸਰਕਾਰ ...

ਪੂਰੀ ਖ਼ਬਰ »

ਚਿੱਟੇ ਦੀ ਮੰਡੀ ਵਜੋਂ ਜਾਣਿਆ ਜਾਣ ਲੱਗਾ ਹਲਕਾ ਆਦਮਪੁਰ

ਆਦਮਪੁਰ, 19 ਮਈ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕੇ ਆਦਮਪੁਰ ਅਧੀਨ ਆਉਂਦੇ ਸਮੂਹ ਪਿੰਡਾਂ ਤੇ ਸ਼ਹਿਰਾਂ 'ਚ ਚਿੱਟੇ ਦਾ ਨਸ਼ਾ ਕੋਹੜ ਦੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ | ਹਲਕਾ ਆਦਮਪੁਰ 'ਚ ਦੇ ਪਿੰਡਾਂ 'ਚ ਸ਼ਰੇਆਮ ਚਿੱਟੇ ਦੀ ਖੁੱਲ੍ਹੇ ਆਮ ਵਿਕਰੀ ਜ਼ੋਰਾਂ ਉੱਤੇ ਹੋਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX