ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)-ਪਿਛਲੇ ਮਾਰਚ ਮਹੀਨੇ ਸ਼ਹਿਰ ਦੀਆਂ ਗਊਸ਼ਾਲਾਵਾਂ ਨੂੰ ਪਿਛਲੇ ਸਾਲ ਦੀ ਵੈਟ ਰਾਸ਼ੀ 'ਚੋਂ ਮਿਲੀ ਪਹਿਲੀ ਗਰਾਂਟ ਮੌਕੇ ਸ਼ਹਿਰ ਅੰਦਰ ਬੇਸਹਾਰਾ ਘੁੰਮ ਰਹੀਆਂ ਗਊਆਂ ਨੂੰ ਗਊਸ਼ਾਲਾਵਾਂ 'ਚ ਲਿਆਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਇਨ੍ਹਾਂ ਸੰਸਥਾਵਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਗਊਆਂ ਨੂੰ ਫੜ ਕੇ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਸ੍ਰੀ ਪੰਚਾਇਤੀ ਗਊਸ਼ਾਲਾ ਕਮੇਟੀ ਬੁਢਲਾਡਾ ਵਲੋਂ 130 ਦੇ ਕਰੀਬ ਗਊਆਂ ਫੜਕੇ ਲਿਆਂਦੀਆਂ ਜਾ ਚੁੱਕੀਆਂ ਹਨ | ਗਊਸ਼ਾਲਾ ਕਮੇਟੀ ਦੇ ਜਨਰਲ ਸਕੱਤਰ ਰਮੇਸ਼ ਚੰਦ ਗੋਇਲ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਕੀਤੇ ਵਾਅਦੇ ਮੁਤਾਬਿਕ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਸੰਸਥਾ ਨੇ ਸ਼ਹਿਰ ਵਾਸੀਆਂ ਪ੍ਰਤੀ ਵੀ ਅਪਣਾ ਫ਼ਰਜ਼ ਨਿਭਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਉਹ ਇਸ ਗਊ ਵੰਸ਼ ਦੀ ਸੰਭਾਲ ਲਈ ਗਊਸ਼ਾਲਾ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਪਹਿਲਕਦਮੀ ਕਰਨ | ਸ੍ਰੀ ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਦੀ ਮਿਲੀ ਸਰਕਾਰੀ ਵੈਟ ਰਾਸ਼ੀ ਨਾਲ ਪ੍ਰਬੰਧਕ ਕਮੇਟੀ ਵਲੋਂ 6 ਲੱਖ ਦੀ ਲਾਗਤ ਨਾਲ ਨਵਾਂ ਸ਼ੈੱਡ ਬਣਾਇਆ ਗਿਆ ਹੈ, ਉਸੇ ਸ਼ੈੱਡ 'ਚ ਸ਼ਹਿਰ ਅੰਦਰੋਂ ਲਿਆਂਦਾ ਨਵਾਂ ਗਊ ਧਨ ਛੱਡਿਆ ਗਿਆ ਹੈ ਪਰ ਹੁਣ ਇਸ ਪਸ਼ੂ ਧਨ ਦੇ ਰੋਜ਼ਾਨਾ ਸਾਂਭ-ਸੰਭਾਲ ਲਈ ਇਸ ਸਾਲ ਦੀ ਵੈਟ ਰਾਸ਼ੀ ਦੀ ਗਰਾਂਟ ਦੀ ਵੀ ਜ਼ਰੂਰਤ ਬਣੀ ਹੋਈ |
ਸ੍ਰੀ ਕਿ੍ਸ਼ਨਾ ਬੇਸਹਾਰਾ ਗਊਸ਼ਾਲਾ ਕਮੇਟੀ ਨੇ ਵੀ ਸ਼ੁਰੂ ਕੀਤੀ ਮੁਹਿੰਮ-
ਸਥਾਨਕ ਸ਼ਹਿਰ ਦੀ ਸ੍ਰੀ ਕਿ੍ਸ਼ਨਾ ਬੇਸਹਾਰਾ ਗਊਸ਼ਾਲਾ ਕਮੇਟੀ ਨੇ ਵੀ ਸ਼ਹਿਰ 'ਚ ਘੁੰਮਦੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ | ਸੰਸਥਾ ਦੇ ਆਗੂ ਰਾਕੇਸ਼ ਜੈਨ ਨੇ ਦੱਸਿਆ ਕਿ ਹੁਣ ਤੱਕ 70 ਦੇ ਕਰੀਬ ਗਊਆਂ ਨੂੰ ਗਊਸ਼ਾਲਾ ਚ ਲਿਆਂਦਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਦੋਨੋਂ ਗਊਸ਼ਾਲਾਵਾਂ ਵਲੋਂ ਚਲਾਈ ਇਹ ਮੁਹਿੰਮ ਤਹਿਤ ਉਹ ਸ਼ਹਿਰ ਦਾ ਇਕੋ ਇਕ ਪਸ਼ੂ ਸੰਭਾਲ ਸਕਦੇ ਹਨ ਬਸ਼ਰਤੇ ਕਿ ਸਰਕਾਰ ਜਾਂ ਪ੍ਰਸ਼ਾਸਨ ਹਰ ਮਹੀਨੇ ਵੈਟ ਰਾਸ਼ੀ ਦੀ ਬਣਦੀ ਆਰਥਿਕ ਸਹਾਇਤਾ ਜਾ ਹੋਰ ਮਦਦ ਦੇਣੀ ਯਕੀਨੀ ਬਣਾਵੇ ਕਿਉਂ ਕਿ ਇਸ ਵਾਰ ਤੂੜੀ ਦੇ ਰੇਟ ਕਈ ਗੁਣਾਂ ਵਧਣ ਦੇ ਨਾਲ-ਨਾਲ ਹੋਰ ਖਾਧ-ਖੁਰਾਕ ਦੇ ਰੇਟ ਵੀ ਕਾਫ਼ੀ ਵਧੇ ਹਨ, ਜਿਸ ਕਰ ਕੇ ਪਹਿਲਾਂ ਤੋਂ ਹੀ ਦਾਨ ਸਹਾਰੇ ਚੱਲ ਰਹੀਆਂ ਇਨ੍ਹਾਂ ਸੰਸਥਾਵਾਂ ਲਈ ਹੋਰ ਨਵੇਂ ਪਸ਼ੂਆਂ ਦੀ ਸੰਭਾਲ ਸਹੀ ਢੰਗ ਨਾਲ ਕਰਨਾ ਮੁਸ਼ਕਿਲ ਹੋ ਜਾਵੇਗਾ | ਉਨ੍ਹਾਂ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਹੋਰਨਾਂ ਗਊ ਸੇਵਕਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬੇਜ਼ੁਬਾਨਾਂ ਪਸ਼ੂਆਂ ਦੀ ਖਾਦ ਖ਼ੁਰਾਕ ਲਈ ਵੱਧ ਤੋਂ ਵੱਧ ਦਾਨ ਦੇ ਕੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ |
ਸਿਰਫ਼ ਗਊ ਵੰਸ਼ ਨੂੰ ਹੀ ਫੜ ਰਹੀਆਂ ਨੇ ਗਊਸ਼ਾਲਾਵਾਂ-
ਸ਼ਹਿਰ 'ਚੋਂ ਪਸ਼ੂਆਂ ਨੂੰ ਫੜਨ ਦੀ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਗਊਸ਼ਾਲਾਵਾਂ ਕੋਲ ਸਾਧਨ ਸੀਮਤ ਹੋਣ ਕਾਰਨ ਅਜੇ ਸਿਰਫ਼ ਗਊ ਵੰਸ਼ ਨੂੰ ਹੀ ਫੜ ਕੇ ਲਿਆਂਦਾ ਗਿਆ ਹੈ ਜਦਕਿ ਢੱਠੇ, ਬਲਦ ਤੇ ਵੱਛੇ ਅਜੇ ਉਸੇ ਤਰ੍ਹਾਂ ਸੜਕਾਂ 'ਤੇ ਫਿਰ ਰਹੇ ਹਨ | ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾ ਦਾਨੀ ਸੱਜਣ ਸਹਾਇਤਾ ਕਰਨ ਲਈ ਅੱਗੇ ਆਉਣ ਤਾਂ ਹੀ ਉਹ ਸ਼ਹਿਰ ਦੇ ਸਾਰੇ ਪਸ਼ੂਆਂ ਦੀ ਸੇਵਾ ਲੈ ਸਕਦੇ ਹਨ |
ਝੁਨੀਰ, 19 ਮਈ (ਨਿ. ਪ. ਪ.)-ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਮਿਊਨਿਟੀ ਹੈਲਥ ਸੈਂਟਰ ਝੁਨੀਰ ਦਾ ਦੌਰਾ ਕੀਤਾ | ਸੀਨੀਅਰ ਮੈਡੀਕਲ ਅਫ਼ਸਰ ਰਵਨੀਤ ਕੌਰ ਨੇ ਸਬ ਸੈਂਟਰ ਦੀ ਨਵੀਂ ਇਮਾਰਤ, ਚਾਰਦੀਵਾਰੀ, ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰ, ...
ਸਰਦੂਲਗੜ੍ਹ, 19 ਮਈ (ਪ. ਪ.)-ਭਾਰਤੀ ਕਿਸਾਨ ਯੂਨੀਅਨ ਏਕਤਾ (ਮਾਲਵਾ) ਪੰਜਾਬ ਵਲੋਂ ਸਰਦੂਲਗੜ੍ਹ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਪ੍ਰਧਾਨਗੀ 'ਚ ਸਥਾਨਕ ਗੁਰਦੁਆਰਾ ਮਾਲ ਸਾਹਿਬ ਵਿਖੇ ਕੀਤੀ ਗਈ | ਜਸਵੰਤ ਸਿੰਘ ਝੰਡਾ ...
ਮਾਨਸਾ, 19 ਮਈ (ਸਟਾਫ਼ ਰਿਪੋਰਟਰ)-ਸਥਾਨਕ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਮਨੋਜ ਗੋਇਲ ਅਤੇ ਮੱਖਣ ਗੋਇਲ ਦੀ ਪ੍ਰਧਾਨਗੀ ਹੇਠ ਵਫ਼ਦ ਐਸ.ਐਸ.ਪੀ. ਗੌਰਵ ਤੂਰਾ ਨੂੰ ਮਿਲਿਆ | ਵਫ਼ਦ ਨੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ...
ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਨੀਲ ਜਾਖੜ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ...
ਮਾਨਸਾ, 19 ਮਈ (ਧਾਲੀਵਾਲ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੱਢੀਆਂ ਅਸਾਮੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮਾਨਸਾ ਵਿਖੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ...
ਮਾਨਸਾ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਜਸਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵਲੋਂ ਭਵਿੱਖ ਵਿਚ ਸੰਭਾਵਿਤ ਤੁਫ਼ਾਨ ਅਤੇ ਅਸਮਾਨੀ ਬਿਜਲੀ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ...
ਬੁਢਲਾਡਾ, 19 ਮਈ (ਸੁਨੀਲ ਮਨਚੰਦਾ)-ਪੰਜਾਬ ਰੋਡਵੇਜ਼ ਪਨਬੱਸ ਪੀ.ਆਰ.ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਸਥਾਨਕ ਬੱਸ ਸਟੈਂਡ ਵਿਖੇ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨਾਂ ਖ਼ਿਲਾਫ਼ ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਰੋਸ ਧਰਨਾ ਦਿੱਤਾ ਗਿਆ | ਸੰਬੋਧਨ ...
ਬਰੇਟਾ, 19 ਮਈ (ਪ. ਪ.)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ ਵਿਖੇ ਭਾਰਤ ਸਕਾਊਟਸ ਅਤੇ ਗਾਈਡਜ਼ ਦੀ ਜ਼ਿਲ੍ਹਾ ਮਾਨਸਾ ਐਸੋਸੀਏਸ਼ਨ ਵਲੋਂ ਪਿ੍ੰਸੀਪਲ ਦਰਸ਼ਨ ਸਿੰਘ ਬਰੇਟਾ ਦੀ ਅਗਵਾਈ 'ਚ 6 ਰੋਜ਼ਾ ਤਿ੍ਤੀਆ ਸੋਪਾਨ ਦਾ ਮੈਗਾ ਕੈਂਪ ਲੀਡਰ ਅਜੇ ਸ਼ਰਮਾ, ਦੇਸ ...
ਮਾਨਸਾ, 19 ਮਈ (ਵਿ. ਪ੍ਰਤੀ.)-ਸਥਾਨਕ ਜੀ.ਐਚ. ਇਮੀਗ੍ਰੇਸ਼ਨ ਮਾਨਸਾ ਦੇ ਵਿਦਿਆਰਥੀ ਜਿੱਥੇ ਆਈਲੈਟਸ 'ਚੋਂ ਚੰਗੇ ਬੈਂਡ ਹਾਸਲ ਕਰਦੇ ਹਨ ਉੱਥੇ ਸੰਸਥਾ ਵਲੋਂ ਪੀ.ਟੀ.ਈ. ਦੀ ਵੀ ਤਿਆਰੀ ਕਰਵਾਈ ਜਾਂਦੀ ਹੈ | ਸੰਸਥਾ ਦੇ ਐਮ.ਡੀ. ਨਿਰਵੈਰ ਸਿੰਘ ਬੁਰਜ ਹਰੀ ਨੇ ਦੱਸਿਆ ਕਿ ਖੁਸ਼ਦੀਪ ...
ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)-ਸਥਾਨਕ ਬੁਢਲਾਡਾ-ਬੋਹਾ ਮੁਖ ਸੜਕ 'ਤੇ ਸੜਕ ਹਾਦਸੇ 'ਚ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਜਸਵੀਰ ਕੌਰ (35) ਪਤਨੀ ਸਵ: ਕੁਲਵੀਰ ਸਿੰਘ ਵਾਸੀ ਆਲਮਪੁਰ ਮੰਦਰਾਂ ਦੇ ਸਹੁਰਾ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਆਪਣੀ ਨੂੰ ਹ ਅਤੇ 14 ...
ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਾਨਸਾ ਵਲੋਂ ਪਾਣੀ ਦੀ ਬੱਚਤ ਸਬੰਧੀ ਇੱਥੇ ਸਿਖਲਾਈ ਕੈਂਪ ਲਗਾਇਆ ਗਿਆ | ਸੰਬੋਧਨ ਕਰਦਿਆਂ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ...
ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)-ਪਟਵਾਰ ਯੂਨੀਅਨ ਪੰਜਾਬ ਵਲੋਂ ਇਕ ਪਟਵਾਰੀ ਇਕ ਸਰਕਲ ਦੇ ਐਲਾਨ ਤੋਂ ਬਾਅਦ ਖਾਲੀ ਹੋਏ ਸਰਕਲਾਂ ਦੇ ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਸਿਲਸਿਲੇ ਤਹਿਤ ਇੱਥੇ ਤਹਿਸੀਲ ਦਫ਼ਤਰ ...
ਮਾਨਸਾ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਜਲ ਸਰੋਤ ਮਹਿਕਮੇ ਤੇ ਹੋਰ ਅਦਾਰਿਆਂ 'ਚ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਬਿਨਾਂ ਕਾਰਨ ਕੱਢੇ ਮੁਲਜ਼ਮਾਂ ਨੂੰ ਇਨਸਾਫ਼ ਦਿਵਾਉਣ ਲਈ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਇੱਥੇ 10ਵੇਂ ਦਿਨ ਵੀ ਧਰਨਾ ਦਿੱਤਾ ...
ਮਾਨਸਾ, 19 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚਿੱਟਾ, ਨਸ਼ੇ ਵਾਲੀਆਂ ਗੋਲੀਆਂ, ਸ਼ੀਸ਼ੀਆਂ ਤੇ ਸ਼ਰਾਬ ਬਰਾਮਦ ਕਰ ਕੇ 7 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ...
ਮਾਨਸਾ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ ਹੋਣ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ...
ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਨੂੰ ਬਦਲਾਅ ਦੀ ਉਮੀਦ ਵਿਖਾ ਕੇ ਸੱਤਾ ਹਾਸਲ ਕੀਤੀ ਹੈ ਪਰ ਮਾਨ ਸਰਕਾਰ ਬਦਲਾਅ ਦੀ ਬਜਾਇ ਪਿਛਲੀ ਕਾਂਗਰਸ ਸਰਕਾਰ ਦੇ ਰਸਤੇ 'ਤੇ ਹੀ ਚੱਲ ਪਈ ਹੈ | ਨੌਜਵਾਨਾਂ ਨੂੰ ਰੋਜ਼ਗਾਰ ਦੇਣ ...
ਬਠਿੰਡਾ, 19 ਮਈ (ਅਵਤਾਰ ਸਿੰਘ)-ਪਿਛਲੇ ਦਿਨੀਂ ਸ੍ਰੀ ਪਰਸੂਰਾਮ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਪ੍ਰਧਾਨ ਨਵੀਨ ਸਰਮਾ, ਡਾ: ਸਵਾਸਤਿਕ ਸਰਮਾ ਰਾਸ਼ਟਰੀ ਜਨਰਲ ਸਕੱਤਰ ਅਤੇ ਹਿਮਾਚਲ ਪ੍ਰਦੇਸ ਅਤੇ ਹਰਿਆਣਾ ਪ੍ਰਦੇਸ ਇੰਚਾਰਜ, ...
ਬਠਿੰਡਾ, 19 ਮਈ (ਵੀਰਪਾਲ ਸਿੰਘ)-ਪੰਜਾਬ ਸਕੂਲ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਵਲੋਂ ਸਿੱਖਿਆ ਵਿਭਾਗ ਵਲੋਂ 10 ਮਈ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਹਜ਼ਾਰਾਂ ਸਕੂਲ ਮੁਖੀਆਂ ਦੀ ਲੁਧਿਆਣੇ ਵਿਖੇ ਸੱਦੀ ਮੀਟਿੰਗ ਦੌਰਾਨ ਫੈਲੀ ਅਫਰਾਤਫਰੀ ਲਈ, ਕੁਝ ਸਕੂਲ ਮੁਖੀਆਂ ਨੂੰ ...
ਮਹਿਮਾ ਸਰਜਾ, 19 ਮਈ (ਰਾਮਜੀਤ ਸ਼ਰਮਾ)-ਪਿੰਡ ਆਕਲੀਆ ਕਲਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਸਿੰਘ ਜੀ ਦੀ ਯਾਦ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਆਕਲੀਆ ਕਲਾਂ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਲਗਭਗ ਪੰਜਾਹ ਖੂਨਦਾਨੀਆਂ ਨੇ ...
ਬਠਿੰਡਾ, 19 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਜ਼ਿਲ੍ਹਾ ਬਠਿੰਡਾ ਦੇ ਸਿਹਤ ਵਿਭਾਗ ਵਲੋਂ ਸਾਰੇ ਫੂਡ ਬਿਜਨਿਸ ਆਪਰੇਟਰਾਂ ਦੀ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਦੇ ਅਧੀਨ ਲਾਇਸੰਸ/ਰਜਿਸਟ੍ਰੇਸ਼ਨ ਕਰਵਾਉਣ ਦੀ ਮੁਹਿੰਮ ਸ਼ੁਰੂ ...
ਮਹਿਰਾਜ, 19 ਮਈ (ਸੁਖਪਾਲ ਮਹਿਰਾਜ)-ਸੂਬਾ ਸਰਕਾਰ ਵਲੋਂ ਸੇਵਾਮੁਕਤ ਪਟਵਾਰੀਆਂ ਦੀਆਂ ਸੇਵਾਵਾਂ ਲੈਣ ਦੇ ਫੈਸਲੇ ਨੂੰ ਗਲਤ ਠਹਿਰਾਉਂਦਿਆਂ ਸਹਾਇਕ ਪਟਵਾਰੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਮਹਿਰਾਜ ਨੇ ਆਪਣੇ ਸਾਥੀਆਂ ਨਾਲ ...
ਮਾਨਸਾ, 19 ਮਈ (ਵਿ. ਪ੍ਰਤੀ.)-ਪੰਜਾਬ ਸਰਕਾਰ ਵਲੋਂ ਕਾਨੂੰਗੋ ਅਤੇ ਪਟਵਾਰੀਆਂ ਦੀ ਠੇਕੇ 'ਤੇ ਭਰਤੀ ਦੇ ਲਏ ਫ਼ੈਸਲੇ ਦੀ ਨਿੰਦਾ ਕਰਦਿਆਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਨੇ ਨਵੀਂ ਭਰਤੀ ਕਰਨ ਦੀ ਮੰਗ ਕੀਤੀ ਹੈ | ਜਥੇਬੰਦੀ ਦੇ ਆਗੂ ਗੁਰਪ੍ਰੀਤ ...
ਮਾਨਸਾ, 19 ਮਈ (ਸਟਾਫ਼ ਰਿਪੋਰਟਰ)-ਨੇੜਲੇ ਪਿੰਡ ਮਾਨਸਾ ਖ਼ੁਰਦ ਦੇ ਲੋਕ ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ | ਵੱਡੀ ਆਬਾਦੀ ਵਾਲੇ ਇਸ ਪਿੰਡ ਦਾ ਧਰਤੀ ਹੇਠਲਾ ਪਾਣੀ ਕੌੜਾ ਤੇ ਪੀਣ ਦੇ ਯੋਗ ਨਹੀਂ ਹੈ | ਨੇੜਲੇ ਪਿੰਡ ਕੋਟਲੱਲੂ ਤੋਂ ਇਸ ਪਿੰਡ ਨੂੰ ਪਾਣੀ ਸਪਲਾਈ ...
ਝੁਨੀਰ, 19 ਮਈ (ਨਿ.ਪ.ਪ.)-ਨੇੜਲੇ ਪਿੰਡ ਬਾਜੇਵਾਲਾ, ਬੀਰੇਵਾਲਾ ਜੱਟਾਂ, ਰਾਏਪੁਰ, ਘੁੱਦੂਵਾਲਾ, ਲਾਲਿਆਂਵਾਲੀ ਵਿਖੇ ਬੀ.ਡੀ.ਪੀ.ਓ. ਕੁਸਮ ਅਗਰਵਾਲ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX