ਕਪੂਰਥਲਾ, 19 ਮਈ (ਵਿਸ਼ੇਸ਼ ਪ੍ਰਤੀਨਿਧ) - ਪੰਜਾਬ ਸਰਕਾਰ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਣਦੇ ਲਾਭ ਨਾ ਦੇਣ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਡੈਮੋਕਰੈਟਿਕ ਟੀਚਰ ਫ਼ਰੰਟ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜੈਮਲ ਸਿੰਘ, ਜਰਨਲ ਸਕੱਤਰ ਤਜਿੰਦਰ ਸਿੰਘ ਤੇ ਵਿੱਤ ਸਕੱਤਰ ਬਲਵਿੰਦਰ ਸਿੰਘ ਭੰਡਾਲ ਨੇ ਫ਼ਰੰਟ ਦੀ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਭੱਤੇ ਵਿਚ ਵਾਧਾ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਨੂੰ ਮਿਲਦੇ ਪਹਿਲਾਂ ਭੱਤਿਆਂ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ | ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਥੇਬੰਦੀਆਂ ਵਲੋਂ ਸਮੇਂ-ਸਮੇਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਵਿਧਾਇਕਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਮੰਨੇ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਪੰਜਾਬ ਦੇ ਵਿੱਤ ਵਿਭਾਗ ਵਲੋਂ ਅਣਦੇਖੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਨਵਰੀ 2016 ਤੋਂ ਮਿਲੀ 6ਵੇਂ ਤਨਖ਼ਾਹ ਕਮਿਸ਼ਨ ਅਨੁਸਾਰ 4-9-14 ਏ.ਸੀ.ਪੀ. ਸਕੀਮ, ਰੈਸ਼ਨੇਲਾਈਜੇਸ਼ਨ ਦੇ ਬਹਾਨੇ 37 ਕਿਸਮ ਦੇ ਭੱਤਿਆਂ 'ਤੇ ਲਗਾਈ ਰੋਕ ਤੋਂ ਇਲਾਵਾ ਮੁਲਾਜ਼ਮਾਂ ਨੂੰ ਮਿਲਦੇ ਪੇਂਡੂ ਭੱਤੇ ਤੇ ਬਾਰਡਰ ਏਰੀਆ ਭੱਤੇ ਨੂੰ ਵੀ ਬੰਦ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੰਦ ਕੀਤੇ ਗਏ ਭੱਤਿਆਂ ਨੂੰ ਬਹਾਲ ਨਹੀਂ ਕੀਤਾ ਗਿਆ | ਫ਼ਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਵਿਚ ਸੋਧ ਕਰਕੇ ਉਚੇਰਾ ਗੁਣਾਂਕ 2.72, ਪੇਂਡੂ ਤੇ ਬਾਰਡਰ ਏਰੀਆ ਭੱਤੇ ਸਮੇਤ ਹੋਰ ਭੱਤਿਆਂ ਦੀ ਬਹਾਲੀ, 4-9-14 ਏ.ਸੀ.ਪੀ. ਸਕੀਮ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ | ਮੰਗ ਪੱਤਰ ਵਿਚ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਬਕਾਇਆ ਦੇਣ, ਤਨਖ਼ਾਹਾਂ ਦੇ ਲੋੜੀਂਦਾ ਬਜਟ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ | ਮੀਟਿੰਗ ਵਿਚ ਫ਼ਰੰਟ ਦੀ ਸੂਬਾ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਅੱਲੂਵਾਲ, ਪਵਨ ਕੁਮਾਰ, ਸੁਖਦੇਵ ਸਿੰਘ ਸਿੱਧੂ ਸੀਨੀਅਰ, ਲੈਕਚਰਾਰ ਨਰਿੰਦਰ ਔਜਲਾ, ਬਲਵੀਰ ਸਿੰਘ, ਗੁਰਦੀਪ ਸਿੰਘ ਧੰਮ, ਰਜੇਸ਼ ਮੈਂਗੀ, ਸੁਰਿੰਦਰਪਾਲ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਰੋਹਿਤ ਸ਼ਰਮਾ, ਮਲਕੀਤ ਸਿੰਘ, ਅਵਤਾਰ ਸਿੰਘ, ਪਰਮਿੰਦਰਜੀਤ ਸਿੰਘ, ਸ਼ਿਵਕੁਮਾਰ ਪਾਲ ਆਦਿ ਅਧਿਆਪਕ ਹਾਜ਼ਰ ਸਨ |
ਕਪੂਰਥਲਾ, 19 ਮਈ (ਵਿ.ਪ੍ਰ.) - ਹੈਲਪ ਲਾਈਨ ਐਂਟੀ ਕਰੱਪਸ਼ਨ ਪੰਜਾਬ ਤੇ ਲੇਬਰ ਵਰਕਰ ਕਮੇਟੀ ਵਲੋਂ ਸਾਹਿਬ ਸਿੰਘ ਭੀਲਾ ਦੀ ਅਗਵਾਈ ਵਿਚ ਸੰਸਥਾ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਵੱਧ ਰਹੀ ਮਹਿੰਗਾਈ ਨੂੰ ਮੁੱਖ ...
ਕਪੂਰਥਲਾ, 19 ਮਈ (ਵਿ.ਪ੍ਰ.) - ਕੋਵਿਡ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੇ ਵਾਰਸਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ | ਇਹ ਗੱਲ ਵਿਸ਼ੇਸ਼ ਸਾਰਗੰਲ ਡਿਪਟੀ ਕਮਿਸ਼ਨਰ ...
ਸੁਲਤਾਨਪੁਰ ਲੋਧੀ, 19 ਮਈ (ਥਿੰਦ, ਹੈਪੀ) - ਥਾਣਾ ਕਬੀਰਪੁਰ ਵਿਖੇ ਡਿਊਟੀ ਦੌਰਾਨ ਅੱਜ ਸਵੇਰੇ 11 ਵਜੇ ਪੰਜਾਬ ਪੁਲਿਸ ਦੇ ਏ.ਐਸ.ਆਈ. ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ | ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲਿਆਂਦਾ ਗਿਆ, ਜਿਥੇ ...
ਅਸ਼ੋਕ ਕੁਮਾਰ ਵਾਲੀਆ
ਫਗਵਾੜਾ, 19 ਮਈ - ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਦੇ ਤਪ ਅਸਥਾਨ ਦੇ ਨਜ਼ਦੀਕ ਹਰਿਗੋਬਿੰਦਗੜ੍ਹ ਭੋਗਪੁਰ ਵਿਖੇ ਫਗਵਾੜਾ ਕਾਰਪੋਰੇਸ਼ਨ ਵਲੋਂ ਬਣਾਏ ਕੂੜੇ ਦੇ ਡੰਪ ਨੇ ਪਿੰਡਾਂ ਦੇ ਵਾਤਾਵਰਨ ਨੂੰ ਖ਼ਰਾਬ ਕਰਕੇ ਰੱਖ ਦਿੱਤਾ ਹੈ | ਇਸ ਡੰਪ ਕਾਰਨ ...
ਕਪੂਰਥਲਾ, 19 ਮਈ (ਸਡਾਨਾ) - ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ ਤਹਿਤ ਫਲੈਗ ਮਾਰਚ ਕੱਢਿਆ ਗਿਆ | ਡੀ.ਐਸ.ਪੀ. ਸਬ-ਡਵੀਜ਼ਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸੈਨਿਕ ਸਕੂਲ ਚੌਂਕ ਤੋਂ ਆਰੰਭ ਹੋਇਆ ਫਲੈਗ ਮਾਰਚ ...
ਫਗਵਾੜਾ, 19 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਪੁਲਿਸ ਨੇ ਅੱਜ ਸ਼ਹਿਰ 'ਚ ਲੋਕਾਂ ਅੰਦਰ ਅਮਨ ਸ਼ਾਂਤੀ ਦੀ ਭਾਵਨਾ ਨੂੰ ਬਣਾਏ ਰੱਖਣ ਲਈ ਪੁਲਿਸ ਪਾਰਟੀ ਨਾਲ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਜੋ ਸਿਟੀ ਥਾਣੇ ਤੋਂ ਸ਼ੁਰੂ ਹੋ ਕੇ ਹਰਗੋਬਿੰਦ ਨਗਰ, ਜੀ.ਟੀ.ਰੋਡ, ਅਰਬਨ ਅਸਟੇਟ, ...
ਕਪੂਰਥਲਾ, 19 ਮਈ (ਵਿਸ਼ੇਸ਼ ਪ੍ਰਤੀਨਿਧ) - ਧਰਤੀ ਦੇ ਜੈਵਿਕ ਵਿਭਿੰਨਤਾ ਦੀ ਹੋਂਦ ਵਾਤਾਵਰਣ ਸੰਤੁਲਨ ਲਈ ਇਕ ਅਜਿਹਾ ਧਨ ਹੈ, ਜਿਸ ਦਾ ਕੋਈ ਮੁੱਲ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ | ਇਹ ਗੱਲ ਡਾ: ਨੀਲਮਾ ਜੇਰਥ ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ 'ਜੈਵਿਕ ਵਿਭਿੰਨਤਾ ਦੀ ...
ਕਪੂਰਥਲਾ, 19 ਮਈ (ਅਮਰਜੀਤ ਕੋਮਲ) - ਪਿੰਡ ਸ਼ੇਖੂਪੁਰ ਵਿਖੇ ਮਾਤਾ ਭੱਦਰਕਾਲੀ ਦੇ ਸਾਲਾਨਾ ਮੇਲੇ ਸਬੰਧੀ 26 ਮਈ ਦਿਨ ਵੀਰਵਾਰ ਨੂੰ ਕਪੂਰਥਲਾ ਸਬ-ਡਵੀਜ਼ਨ ਵਿਚ ਪੈਂਦੇ ਸਰਕਾਰੀ ਅਦਾਰਿਆਂ, ਨਿਗਮਾਂ, ਬੋਰਡਾਂ, ਸਰਕਾਰੀ ਤੇ ਅਰਧ ਵਿੱਦਿਅਕ ਸੰਸਥਾਵਾਂ, ਹੋਰ ਸਰਕਾਰੀ ...
ਫਗਵਾੜਾ, 19 ਮਈ (ਹਰਜੋਤ ਸਿੰਘ ਚਾਨਾ) - ਨਗਰ ਨਿਗਮ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਸੁਚੇਤ ਕਰਨ ਲਈ ਚੀਫ਼ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਦੀ ਅਗਵਾਈ 'ਚ ਟੀਮ ਨੇ ਜੇ.ਸੀ.ਟੀ. ਮਿੱਲ ਸਾਹਮਣੇ ਸਬਜ਼ੀ ਮਾਰਕੀਟ ਤੇ ਆਲੇ-ਦੁਆਲੇ ਦੀਆਂ ਮਾਰਕੀਟ 'ਚ ਰੇਹੜੀ ...
ਕਾਲਾ ਸੰਘਿਆਂ, 19 ਮਈ (ਸੰਘਾ) - ਸਥਾਨਕ ਕਸਬੇ 'ਚ ਜਲੰਧਰ ਰੋਡ 'ਤੇ ਸਥਿਤ ਸਿਲਾਈ ਮਸ਼ੀਨਾਂ ਵਾਲੀ ਦੁਕਾਨ ਦੇ ਅੱਗਿਓ ਦੁਕਾਨ ਮਾਲਕ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਸਤਨਾਮ ਸਿੰਘ ਪੁੱਤਰ ਜੈਮਲ ਸਿੰਘ ...
ਫਗਵਾੜਾ, 19 ਮਈ (ਹਰਜੋਤ ਸਿੰਘ ਚਾਨਾ) - ਇਕ ਵਿਅਕਤੀ ਨੂੰ ਗਾਲੀ ਗਲੋਚ ਕਰਨ ਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਤਨਾਮਪੁਰਾ ਜਤਿੰਦਰ ਸਿੰਘ ਨੇ ...
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ, ਥਿੰਦ) - ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਦਾ 12ਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ 100 ਫ਼ੀਸਦੀ ਰਿਹਾ, ਸਕੂਲ ਦੀ ਰੋਬਨਪ੍ਰੀਤ ਕੌਰ ਆਰਟਸ ਨੇ 97.80 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪੰਜਾਬ ...
ਨਡਾਲਾ, 19 ਮਈ (ਮਾਨ) - ਕਰਨਾਟਕ ਦੇ ਸ਼ਹਿਰ ਬੈਂਗਲੋਰ 'ਚ ਹੋਈਆ ਨੈਸ਼ਨਲ ਪੈਨ ਇੰਡੀਆ ਮਾਸਟਰਜ਼ ਗੇਮਜ਼ 'ਚ ਨਡਾਲਾ ਦੇ ਸ਼ਿਵ ਕੁਮਾਰ ਨੇ 4 ਤਗਮੇ ਜਿੱਤ ਕੇ ਇਲਾਕੇ ਅਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ਕਰਨਾਟਕ ਵਿਚ ਹੋਈਆ ਨੈਸ਼ਨਲ ...
ਭੁਲੱਥ, 19 ਮਈ (ਮਨਜੀਤ ਸਿੰਘ ਰਤਨ) - ਕਸਬਾ ਭੁਲੱਥ ਦੇ ਮੇਨ ਬਾਜ਼ਾਰ 'ਚ ਮੀਟਰਾਂ ਵਾਲੇ ਬਕਸੇ ਨੂੰ ਅੱਗ ਲੱਗਣ ਨਾਲ 20 ਮੀਟਰ ਸੜ ਕੇ ਸਵਾਹ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮੇਨ ਬਾਜ਼ਾਰ ਵਿਚ ਲੱਗੇ ਮੀਟਰਾਂ ਵਾਲੇ ਬਕਸੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ...
ਕਾਲਾ ਸੰਘਿਆਂ, 19 ਮਈ (ਬਲਜੀਤ ਸਿੰਘ ਸੰਘਾ) - ਆਮ ਆਦਮੀ ਪਾਰਟੀ ਵਲੋਂ ਅੱਜ ਸੰਧੂ ਚੱਠਾ 'ਚ ਹਲਕਾ ਕਪੂਰਥਲਾ ਦੀ ਇੰਚਾਰਜ ਮੈਡਮ ਮੰਜੂ ਰਾਣਾ ਵਲੋਂ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਾਲਾ ਸੰਘਿਆਂ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ, ਸਰਕਲ ਇੰਚਾਰਜ ਪਰਮਜੀਤ ਸਿੰਘ ...
ਕਪੂਰਥਲਾ, 19 ਮਈ (ਵਿਸ਼ੇਸ਼ ਪ੍ਰਤੀਨਿਧ) - ਡਾ: ਭੀਮ ਰਾਓ ਅੰਬੇਡਕਰ ਚਿਲਡਰਨ ਪਾਰਕ ਕਪੂਰਥਲਾ ਵਿਚ ਸੀਨੀਅਰ ਸਿਟੀਜ਼ਨ ਦੇ ਕਸਰਤ ਕਰਨ ਲਈ ਸਵ: ਮਹਿੰਦਰ ਸਿੰਘ ਨੂਰਪੁਰੀ ਦੇ ਪਰਿਵਾਰ ਵਲੋਂ ਤੇ ਪੱਡਾ ਪਰਿਵਾਰ ਵਲੋਂ ਸਵ: ਬਾਵਾ ਸਿੰਘ ਪੱਡਾ ਤੇ ਮਾਤਾ ਅਮਰ ਕੌਰ ਦੀ ਯਾਦ ਵਿਚ ...
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ, ਥਿੰਦ) - ਪੰਜਾਬ 'ਚ ਅਗਲੇ ਮਹੀਨੇ ਆ ਰਹੇ ਘੱਲੂਘਾਰਾ ਹਫ਼ਤੇ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜਿੱਥੇ ਅਗਾੳਾੂ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੀਆਂ ਹਿਦਾਇਤਾਂ 'ਤੇ ...
ਭੁਲੱਥ, 19 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ) - ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਸੰਬੰਧ 'ਚ ਡੀ.ਐਸ.ਪੀ. ਅਮਰੀਕ ਸਿੰਘ ਚਾਹਲ ਦੀ ਅਗਵਾਈ ਹੇਠ ਸਬ ਡਵੀਜ਼ਨ ਭੁਲੱਥ ਅੰਦਰ ਆਉਂਦੇ ਚਾਰੇ ਥਾਣਿਆਂ ਦੇ ਐਸ.ਐਚ.ਓ. ਅਤੇ ਪੁਲਿਸ ਮੁਲਾਜ਼ਮਾਂ ਵਲੋਂ ...
ਹੁਸੈਨਪੁਰ, 19 ਮਈ (ਸੋਢੀ)- ਬਾਬਾ ਮੰਡ ਪੀਰ ਦੀ ਦਰਗਾਹ ਤੇ ਪਿੰਡ ਪਾਜੀਆਂ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਇਸ ਛਿੰਝ ਮੇਲੇ ਤੋਂ ਪਹਿਲਾਂ ਪਿੰਡ ਪਾਜੀਆ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ...
ਸੁਲਤਾਨਪੁਰ ਲੋਧੀ, 19 ਮਈ (ਥਿੰਦ, ਹੈਪੀ) - ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਕ ਏ.ਸੀ. ਮਕੈਨਿਕ ਦਾ ਮੋਟਰਸਾਈਕਲ ਖੋਹੇ ਜਾਣ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਡੀ.ਐਸ.ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮੋਹਨ ...
ਨਡਾਲਾ, 19 ਮਈ (ਮਾਨ) - ਨਡਾਲਾ ਵਿਖੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੀ ਇਕ ਮੀਟਿੰਗ ਜਸਬੀਰ ਸਿੰਘ ਬਡਿਆਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ 2 ਫਰਵਰੀ 2016 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਾਉਣ ਸਬੰਧੀ ਅਤੇ ਸਰਕਾਰ 'ਤੇ ਦਬਾਅ ਲਈ ਮਤਾ ...
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ, ਥਿੰਦ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਜੋ ਜ਼ਮੀਨ ਕਾਸ਼ਤਕਾਰਾਂ ਨੇ ਖ਼ੁਦ ਆਬਾਦ ਕਰਕੇ ਉਸ ਨੂੰ ਵਾਹੁਣ ਯੋਗ ਕੀਤਾ ...
ਕਾਲਾ ਸੰਘਿਆਂ, 19 ਮਈ (ਸੰਘਾ) ਇਤਿਹਾਸਕ ਗੁਰਦੁਆਰਾ ਟਾਵੀਂ ਸਾਹਿਬ ਪਾਤਸ਼ਾਹੀ ਛੇਵੀਂ ਦੇ ਨਜ਼ਦੀਕ ਪਸ਼ੂਆਂ ਦੀ ਹੱਡਾ ਰੇੜੀ ਬਣਾਉਣ ਨੂੰ ਲੈ ਕੇ ਚੱਲ ਰਹੇ ਮਸਲੇ ਸਬੰਧੀ ਅੱਜ ਗੁਰਦੁਆਰਾ ਟਾਵੀਂ ਸਾਹਿਬ ਵਿਖੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸਾ ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਸਕੂਲ ਵਿਚ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਉੱਘੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਦੇ ...
ਥਿੰਦ ਸੁਲਤਾਨਪੁਰ ਲੋਧੀ, 19 ਮਈ - ਪੰਜਾਬ ਸਰਕਾਰ ਦੇ ਖ਼ਜ਼ਾਨੇ ਲਈ ਸਭ ਤੋਂ ਵੱਧ ਕਮਾਈ ਕਰਕੇ ਦੇਣ ਵਾਲੇ ਮਾਲ ਵਿਭਾਗ ਦਾ ਤਾਂ ਆਦਮ ਹੀ ਨਿਰਾਲਾ ਹੈ | ਮਾਲ ਵਿਭਾਗ ਵਿਚ ਪੰਜਾਬ ਅੰਦਰ ਪਟਵਾਰੀਆਂ ਅਤੇ ਕਾਨੂੰਗੋ ਦੀਆਂ ਹਜ਼ਾਰਾਂ ਅਸਾਮੀਆਂ ਖ਼ਾਲੀ ਪਈਆਂ ਹਨ ਜਿਸ ਨਾਲ ...
ਕਪੂਰਥਲਾ, 19 ਮਈ (ਅਮਰਜੀਤ ਕੋਮਲ) - ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਅਧਿਕਾਰੀ ਸ਼ਹਿਰ ਵਿਚ ਵਧੀਆ ਤੇ ਵਾਜਬ ਕੀਮਤ ਵਾਲੇ ਮਕਾਨਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਸ਼ਹਿਰ ਦੇ ਲੋਕਾਂ ਲਈ ਅਗਲੇ 5, 10 ਤੇ 15 ਸਾਲਾਂ ਲਈ ਵਿਆਪਕ ਯੋਜਨਾਬੰਦੀ ਤਿਆਰ ਕਰਨ | ਇਹ ਸ਼ਬਦ ਵਿਸ਼ੇਸ਼ ...
ਕਪੂਰਥਲਾ, 19 ਮਈ (ਵਿ.ਪ੍ਰ.)-ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਭਾਰਤੀ ਡਾਕ ਵਿਭਾਗ ਵਿਚ ਏਜੰਟ ਬਣਨ ਦੇ ਚਾਹਵਾਨ 31 ਮਈ ਤੱਕ ਪੋਸਟ ਆਫ਼ਿਸ ਕਪੂਰਥਲਾ ਵਿਚ ਬਿਨੈ ਪੱਤਰ ਦੇ ਸਕਦੇ ਹਨ | ਇਹ ਜਾਣਕਾਰੀ ਰਵੀ ਪੁਰੀ ...
ਬੇਗੋਵਾਲ, 19 ਮਈ (ਸੁਖਜਿੰਦਰ ਸਿੰਘ) - ਇੱਥੋਂ ਨੇੜਲੇ ਪਿੰਡ ਤਲਵੰਡੀ ਦੀ ਮੁਸਕਾਨ ਕੌਰ ਪੁੱਤਰੀ ਨੰਬਰਦਾਰ ਬਲਵੀਰ ਸਿੰਘ ਤਲਵੰਡੀ ਨੇ ਪੰਜਾਬ ਸਕੂਲ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਕਾਮਰਸ ਗਰੁੱਪ ਦੇ ਪਹਿਲੀ ਟਰਮ 94.5 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਇਲਾਕੇ ਦਾ ਨਾਂਅ ...
ਕਪੂਰਥਲਾ, 19 ਮਈ (ਸਡਾਨਾ) - ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਕਟਾਰੀਆ ਤੇ ਸੀਨੀਅਰ ਆਗੂ ਇੰਦਰਪਾਲ ਮਨਚੰਦਾ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ ਤੇ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਤੋਂ ਮੰਗ ...
ਫਗਵਾੜਾ, 19 ਮਈ (ਪੱਤਰ ਪ੍ਰੇਰਕ) - ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਇੰਚਾਰਜ ਸੁਖਵਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਫਗਵਾੜਾ 'ਚ ਪੂਰੀ ਤਰ੍ਹਾਂ ਫਲਾਪ ਦੱਸਿਆ ਹੈ | ਅੱਜ ਇਥੇ ਗੱਲਬਾਤ ਕਰਦਿਆਂ ਉਨ੍ਹਾਂ ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ, ਹਰਜੋਤ ਸਿੰਘ ਚਾਨਾ) - ਪੰਜਾਬ ਕਿਰਤ ਵਿਭਾਗ ਦੇ ਸਕੱਤਰ ਸੁਮੇਰ ਸਿੰਘ ਗੁਰਜਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੇਠ ਅੱਜ ਫਗਵਾੜਾ ਦੇ ਏ.ਜੀ.ਆਈ ਗਾਰਡਨ ਵਿਖੇ ਸਹਾਇਕ ਕਿਰਤ ਕਮਿਸ਼ਨਰ ਪ੍ਰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਪੰਜਾਬ ...
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ, ਥਿੰਦ) - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੇ ਸਥਾਨਕ ਹੋਰ ਗੁਰਦੁਆਰਾ ਸਾਹਿਬਾਨ ਦੀਆਂ ਖ਼ਾਲੀ ਥਾਵਾਂ 'ਤੇ ਵੱਖ-ਵੱਖ ਕਿਸਮਾਂ ਦੇ ਰੁੱਖ ...
ਭੁਲੱਥ, 19 ਮਈ (ਮਨਜੀਤ ਸਿੰਘ ਰਤਨ) - ਸਰਕਾਰੀ ਕਾਲਜ ਭੁਲੱਥ ਵਿਖੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਅਮਰਜੀਤ ਸਿੰਘ ਦੀ ਅਗਵਾਈ ਹੇਠ ਏਕ ਭਾਰਤ ਸੇ੍ਰਸ਼ਠ ਭਾਰਤ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ...
ਕਪੂਰਥਲਾ, 19 ਮਈ (ਅਮਰਜੀਤ ਕੋਮਲ) - ਭਾਰਤੀਆਂ ਨੇ ਿਲੰਗ ਸਮਾਨਤਾ ਨੂੰ ਕੇਵਲ ਸਿਧਾਂਤਕ ਤੌਰ 'ਤੇ ਹੀ ਸਮਝਿਆ ਹੈ ਇਸੇ ਲਈ ਅਕਸਰ ਬਲਾਤਕਾਰ, ਘਰੇਲੂ ਹਿੰਸਾ ਅਤੇ ਔਰਤਾਂ ਦੇ ਸ਼ੋਸ਼ਣ ਦੇ ਹੋਰ ਰੂਪਾਂ ਵਿਚ ਬਹੁਤ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ) - ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਸਾਂਝੇ ਤੌਰ 'ਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪੁਸਤਕ ...
ਨਡਾਲਾ, 19 ਮਈ (ਮਾਨ) - ਪੇਂਡੂ ਸੰਪਰਕ ਸੜਕਾਂ ਦੇ ਕਿਨਾਰੇ ਬਰਮ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਰ ਆਏ 5 ਸਾਲ ਬਾਅਦ ਮਾਰਕੀਟ ਕਮੇਟੀਆਂ ਤੇ ਮੰਡੀ ਬੋਰਡ ਰਾਹੀਂ ਪਿੰਡਾਂ ਵਿਚ ਸੰਪਰਕ ਸੜਕਾਂ ਨਵੀਆਂ ਬਣਾਈਆਂ ਜਾਂਦੀਆਂ ਹਨ, ...
ਕਪੂਰਥਲਾ, 19 ਮਈ (ਅਮਰਜੀਤ ਕੋਮਲ) - ਅਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਲੋਂ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਫੈਸ਼ਨਲ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਕੋਰਸ ਉਪਰੰਤ ਆਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰਨ ਤੋਂ ਇਲਾਵਾ ਆਪਣਾ ਕਾਰੋਬਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX