ਦੋਰਾਂਗਲਾ, 20 ਮਈ (ਚੱਕਰਾਜਾ)-ਬਲਾਕ ਦੋਰਾਂਗਲਾ ਦੇ ਪਿੰਡ ਬਾਊਪੁਰ ਜੱਟਾਂ ਦੇ ਕੁਝ ਕਿਸਾਨਾਂ ਕੋਲੋਂ ਸਰਕਾਰ ਵਲੋਂ ਜ਼ਮੀਨ ਖਾਲੀ ਕਰਵਾਉਣ ਨੰੂ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਵਲੋਂ ਪਿੰਡ ਬਾਊਪੁਰ ਜੱਟਾਂ ਵਿਖੇ ਕਿਸਾਨਾਂ ਦੇ ਹੱਕ 'ਚ ਧਰਨਾ ਲਗਾਇਆ ਗਿਆ | ਜਿਸ ਦੀ ਅਗਵਾਈ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਵਲੋਂ ਕੀਤੀ ਗਈ | ਇਸ ਮੌਕੇ ਆਗੂਆਂ ਵਲੋਂ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਪਿੰਡ ਦੇ ਕੁਝ ਕਿਸਾਨਾਂ ਨਾਲ ਹੀ ਪੱਖਪਤ ਕਰਦਿਆਂ ਉਨ੍ਹਾਂ ਕੋਲੋਂ ਜ਼ਮੀਨ ਖਾਲੀ ਕਰਵਾਈ ਜਾ ਰਹੀ ਹੈ | ਜਦ ਕਿ ਪਿੰਡ ਦੇ ਸਰਪੰਚ ਦੇ ਕਬਜ਼ੇ ਹੇਠ ਵੀ ਸਰਕਾਰੀ ਜ਼ਮੀਨ ਦਾ ਵੱਡਾ ਰਕਬਾ ਆਉਂਦਾ ਹੈ | ਜਿਸ ਨੰੂ ਖਾਲੀ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਉਸ ਨੰੂ ਕੋਈ ਵੀ ਨੋਟਿਸ ਨਹੀਂ ਭੇਜਿਆ ਗਿਆ ਹੈ | ਆਗੂਆਂ ਇਹ ਵੀ ਕਿਹਾ ਕਿ ਇਸ ਜ਼ਮੀਨ ਦਾ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ | ਇਸ ਲਈ ਪ੍ਰਸ਼ਾਸਨ ਪਹਿਲਾਂ ਅਦਾਲਤ ਦੇ ਫੈਸਲੇ ਦੀ ਉਡੀਕ ਕਰੇ | ਪਰ ਜੇਕਰ ਪ੍ਰਸ਼ਾਸਨ ਫਿਰ ਵੀ ਜ਼ਮੀਨ ਖਾਲੀ ਕਰਵਾਉਣਾ ਚਾਹੁੰਦਾ ਹੈ ਤਾਂ ਇਕ ਪਾਸੇ ਤੋਂ ਲੱਗ ਕੇ ਸਮੇਤ ਸਰਪੰਚ ਤੋਂ ਜ਼ਮੀਨ ਖਾਲੀ ਕਰਵਾਈ ਜਾਵੇ ਅਤੇ ਕਿਸੇ ਨਾਲ ਵੀ ਪੱਖਪਾਤ ਨਾ ਕੀਤਾ ਜਾਵੇ | ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ.ਡੀ.ਪੀ.ਓ. ਗੁਰਦਾਸਪੁਰ, ਨਾਇਬ ਤਹਿਸੀਲਦਾਰ ਦੀਨਾਨਗਰ ਅਤੇ ਬੀ.ਡੀ.ਪੀ.ਓ. ਦੋਰਾਂਗਲਾ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਬਲ ਦੀ ਸਹਾਇਤਾ ਨਾਲ ਕਿਸਾਨਾਂ ਦੀ ਜ਼ਮੀਨ ਖਾਲੀ ਕਰਵਾ ਕੇ ਉਸ ਉਪਰ ਵੱਟ ਪਾ ਦਿੱਤੀ ਗਈ ਅਤੇ ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਵੱਡੀ ਗਿਣਤੀ ਵਿਚ ਕਿਸਾਨਾਂ ਨੰੂ ਹਿਰਾਸਤ ਵਿਚ ਲੈ ਲਿਆ ਗਿਆ | ਇਸ ਮੌਕੇ ਹਾਜ਼ਰ ਕਿਸਾਨਾਂ ਵਲੋਂ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਥੰਮਣ, ਸੁਖਦੇਵ ਸਿੰਘ ਅੱਲੜਪਿੰਡੀ, ਕੁਲਜੀਤ ਸਿੰਘ ਹਯਾਤ ਨਗਰ, ਸੁਖਵਿੰਦਰ ਦਾਖ਼ਲਾ, ਬੀਬੀ ਦਵਿੰਦਰ ਕੌਰ, ਪਲਵਿੰਦਰ ਕੌਰ ਸੁਲਤਾਨੀ, ਸਤਨਾਮ ਸਿੰਘ ਅੱਲੜਪਿੰਡੀ, ਸੁੱਚਾ ਸਿੰਘ ਬਲੱਗਣ, ਰਾਮ ਮੂਰਤੀ, ਅਸ਼ਵਨੀ ਦੋਰਾਂਗਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਅਤੇ ਕਿਸਾਨ ਆਗੂ ਹਾਜ਼ਰ ਸਨ |
ਦੀਨਾਨਗਰ, 20 ਮਈ (ਸੰਧੂ/ਸ਼ਰਮਾ)-ਸਕੂਲੀ ਬੱਚਿਆਂ ਵਲੋਂ ਮਾਪਿਆਂ ਨੂੰ ਕਿਡਨੈਪ ਕੀਤੇ ਜਾਣ ਝੂਠੀ ਜਾਣਕਾਰੀ ਦਿੱਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਦੇ ਇਕ ਸਕੂਲ ਦੇ ਦੋ ਬੱਚਿਆਂ ਨੇ ਸਕੂਲ ਛੁੱਟੀ ਤੋਂ ਬਾਅਦ ਘਰ ਜਾ ਕੇ ਆਪਣੇ ...
ਬਹਿਰਾਮਪੁਰ, 20 ਮਈ (ਬਲਬੀਰ ਸਿੰਘ ਕੋਲਾ)-ਕਸਬਾ ਬਹਿਰਾਮਪੁਰ ਵਿਖੇ ਕੁਝ ਨੌਜਵਾਨਾਂ ਵਲੋਂ ਦਿਨ ਦਿਹਾੜੇ ਸਾਬਕਾ ਪੁਲਿਸ ਇੰਸਪੈਕਟਰ ਦੇ ਘਰ ਵਿਚ ਦਾਖ਼ਲ ਹੋ ਕੇ ਘਰੇਲੂ ਸਮਾਨ ਦੀ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ...
ਬਟਾਲਾ, 20 ਮਈ (ਕਾਹਲੋਂ)-ਅੱਜ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ: ਸੈਕੰ: ਸਕੂਲ ਬਟਾਲਾ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਦੇ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਦੂਜੀ ਗਤੀਵਿਧੀ ਸ਼ੁਰੂ ਕੀਤੀ ਗਈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੂੰ ...
ਬਟਾਲਾ, 20 ਮਈ (ਕਾਹਲੋਂ)-ਫੂਡ ਸੇਫਟੀ ਟੀਮ ਗੁਰਦਾਸਪੁਰ ਵਲੋਂ ਸਹਾਇਕ ਕਮਿਸ਼ਨਰ ਡਾ. ਜੀ.ਐਸ. ਪੰਨੂੰ ਦੀ ਅਗਵਾਈ ਵਿਚ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਭਰੇ ਅਤੇ ਖਾਣ ਵਾਲੀਆਂ ਵਸਤੂਆਂ ਦੀ ਜਾਂਚ ਕੀਤੀ ਗਈ | ਫੂਡ ...
ਬਟਾਲਾ, 20 ਮਈ (ਕਾਹਲੋਂ)-ਸੀ.ਆਈ.ਟੀ.ਯੂ. ਯੂਨੀਅਨ (ਸੀਟੂ) ਵਲੋਂ ਸੀਟੂ ਸਕੱਤਰ ਰਣਬੀਰ ਸਿੰਘ ਵਿਰਕ ਦੀ ਅਗਵਾਈ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਐਸ.ਡੀ.ਐਮ. ਬਟਾਲਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ, ...
ਘੁਮਾਣ, 20 ਮਈ (ਬੰਮਰਾਹ)-ਨਜ਼ਦੀਕੀ ਪਿੰਡ ਪੁਰਾਣਾ ਬੱਲੜਵਾਲ ਵਿਖੇ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕਵਾਇਰ ਕਰਨ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਫੋਰਸ ਨੂੰ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਬੇਰੰਗ ਮੁੜਨਾ ਪਿਆ | ਕਿਸਾਨ ਮਜ਼ਦੂਰ ...
ਤਿੱਬੜ, 20 ਮਈ (ਭੁਪਿੰਦਰ ਸਿੰਘ ਬੋਪਾਰਾਏ)-ਥਾਣਾ ਤਿੱਬੜ ਦੀ ਪੁਲਿਸ ਵਲੋਂ ਸ਼ਿਕਾਇਤ ਕਰਤਾ ਵਿਆਹੁਤਾ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਨਾਮਜ਼ਦ ਦੋਸ਼ੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376, 450, 458 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਮੁਕੱਦਮਾ ਨੰਬਰ 29/22 ਤਹਿਤ ਪੁਲਿਸ ਨੰੂ ...
ਤਿੱਬੜ, 20 ਮਈ (ਭੁਪਿੰਦਰ ਸਿੰਘ ਬੋਪਾਰਾਏ)-ਥਾਣਾ ਤਿੱਬੜ ਦੀ ਪੁਲਿਸ ਵਲੋਂ 10 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਬਰਾਮਦ ਕਰਕੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੰੂ ਮੁਖ਼ਬਰ ...
ਪੁਰਾਣਾ ਸ਼ਾਲਾ, 20 ਮਈ (ਅਸ਼ੋਕ ਸ਼ਰਮਾ)-ਵਿਸ਼ਵ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ 13ਵੀਂ ਸ੍ਰੀ ਹੇਮਕੁੰਟ ਸਾਹਿਬ ਦੀ ਮਹਾਨ ਪੈਦਲ ਯਾਤਰਾ 16 ਮਈ ਤੋਂ ਚੋਲ੍ਹਾ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ 5 ਵਜੇ ਬਾਬਾ ਸੋਹਣ ਸਿੰਘ ਸਰਵਾਲੀ ਦੀ ਅਗਵਾਈ ਹੇਠ ...
ਬਟਾਲਾ, 20 ਮਈ (ਕਾਹਲੋਂ)-ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਐਸ.ਏ.ਐਸ. ਨਗਰ ਮੁਹਾਲੀ ਵਲੋਂ ਐਲਾਨੇ ਡੀ.ਐਲ.ਐਲ. (ਈ.ਟੀ.ਟੀ.) ਸਾਲ ਦੂਸਰਾ ਸੈਸ਼ਨ 2019-21 ਦੇ ਨਤੀਜੇ ਵਿਚ ਚੀਮਾ ਇੰਸਟੀਚਿਊਟ ਆਫ ਡੀ.ਈ.ਐਲ.ਈਡੀ. ਕਿਸ਼ਨਕੋਟ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਪਹਿਲੇ ਸਥਾਨ 'ਤੇ ...
ਵਡਾਲਾ ਬਾਂਗਰ, 20 ਮਈ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱੱਧ ਪਿੰਡ ਦੂਲਾਨੰਗਲ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਚਾਰ ...
ਪੁਰਾਣਾ ਸ਼ਾਲਾ, 20 ਮਈ (ਅਸ਼ੋਕ ਸ਼ਰਮਾ)-ਪਾਵਰਕਾਮ ਅਧੀਨ ਕੰਮ ਕਰਦੀ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੇ ਉਪ ਮੰਡਲ ਅਫ਼ਸਰ ਇੰਜੀ: ਗਗਨਦੀਪ ਸਿੰਘ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਾਜ਼ਮਾਂ ਨਾਲ ਬਿੱਲਾਂ ਦੀ ਉਗਰਾਹੀ ਕਰਨ ਸਮੇਂ ਸਹੀ ਤਰੀਕੇ ਨਾਲ ਪੇਸ਼ ਆਉਣ ...
ਵਡਾਲਾ ਗ੍ਰੰਥੀਆਂ, 20 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)- ਪਿੰਡ ਧੁੱਪਸੜੀ ਦੇ ਸਾਬਕਾ ਸਰਪੰਚ ਬੂਟਾ ਸਿੰਘ ਦੇ ਪਤਨੀ ਤੇ ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਲਖਬੀਰ ਸਿੰਘ ਧੁੱਪਸੜੀ ਦੇ ਮਾਤਾ ਹਰਭਜਨ ਕੌਰ ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ...
ਕਾਦੀਆਂ, 20 ਮਈ (ਯਾਦਵਿੰਦਰ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਯੂਥ ਵਿੰਗ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਦੀ ਅਗਵਾਈ ਵਿਚ ਪਿੰਡ ਕੋਟ ਟੋਡਰ ਮੱਲ ਅੰਦਰ ਸਰਕਾਰ ਵਲੋਂ 5-5 ਮਰਲੇ ਦੇ ਪਲਾਟ ਨਾ ਦਿੱਤੇ ਜਾਣ ਕਾਰਨ ਭਾਰੀ ਰੋਸ ਜਤਾਇਆ ਗਿਆ ਅਤੇ ਨਾਲ ਹੀ ...
ਸ੍ਰੀ ਹਰਿਗੋਬਿੰਦਪੁਰ, 20 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਹਲਕੇ 'ਚ ਇਸ ਵਾਰ ਵੀ ਜਿਉਂ ਹੀ ਕਿਸਾਨਾਂ ਨੇ ਆਪਣੇ ਖੇਤਾਂ ਵਿਚੋਂ ਕਣਕ ਵੱਢੀ ਅਤੇ ਤੂੜੀ ਬਣਾਉਣ ਉਪਰੰਤ ਹੀ ਕਣਕ ਦੇ ਨਾੜ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਬੜੀ ਤੇਜੀ ...
ਨੌਸ਼ਹਿਰਾ ਮੱਝਾ ਸਿੰਘ, 20 ਮਈ (ਤਰਸੇਮ ਸਿੰਘ ਤਰਾਨਾ)-ਪੰਜਾਬ ਪੁਲਿਸ ਹਰੇਕ ਫਰਿਆਦੀ ਨੂੰ ਇਨਸਾਫ਼ ਦਿਵਾਉਣ ਦੇ ਨਾਲ-ਨਾਲ ਇਲਾਕੇ 'ਚ ਅਮਨ-ਸ਼ਾਂਤੀ ਬਣਾਏ ਰੱਖਣ ਤੇ ਗੁੰਡਾ ਅਨਸਰਾਂ ਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ 'ਤੇ ਕਾਨੂੰਨੀ ਸ਼ਿਕੰਜਾ ਕੱਸਣ ਪ੍ਰਤੀ ਵਚਨਬੱਧ ਹੈ ...
ਗੁਰਦਾਸਪੁਰ, 20 ਮਈ (ਆਰਿਫ਼)-ਸੀ.ਬੀ.ਏ ਇਨਫੋਟੈੱਕ ਵਲੋਂ ਵੱਖ-ਵੱਖ ਸਰਕਾਰੀ ਅਸਾਮੀਆਂ ਸਬੰਧੀ ਪ੍ਰੀਖਿਆ ਦੀ ਤਿਆਰੀ ਲਈ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਬੀ.ਏ ਇਨਫੋਟੈੱਕ ਦੇ ਐਮ.ਡੀ.ਇੰਜੀ: ਸੰਦੀਪ ਕੁਮਾਰ ਨੇ ਦੱਸਿਆ ਕਿ ...
ਗੁਰਦਾਸਪੁਰ, 20 ਮਈ (ਆਰਿਫ਼)-ਬੀਤੇ ਦਿਨੀਂ ਬੰਗਲੌਰ ਵਿਖੇ ਹੋਈਆਂ ਪਹਿਲੀ ਪੈਨ ਇੰਡੀਆ ਮਾਸਟਰਜ਼ ਖੇਡਾਂ 'ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਮਾਸਟਰ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਮੈਡਲ ਜਿੱਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ...
ਪੁਰਾਣਾ ਸ਼ਾਲਾ, 20 ਮਈ (ਅਸ਼ੋਕ ਸ਼ਰਮਾ)-ਸਰਕਾਰੀ ਮੁੱਢਲਾ ਸਿਹਤ ਕੇਂਦਰ ਰਣਜੀਤ ਬਾਗ਼ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਜਦੋਂ ਕਿ ਪੁਰਾਣੀਆਂ ਬਿਲਡਿੰਗਾਂ ਨੇ ਹਸਪਤਾਲ ਨੰੂ ਆਪਣੀ ਲਪੇਟ ਵਿਚ ਲਿਆ ਹੈ ਅਤੇ ਨਵੀਂ ਬਿਲਡਿੰਗ ...
ਬਟਾਲਾ, 20 ਮਈ (ਕਾਹਲੋਂ)-ਪਠਾਨਕੋਟ ਵਿਖੇ ਇੰਟਰ ਸਕੂਲ ਕਰਵਾਈ ਗਈ ਕਰਾਟੇ ਚੈਂਪੀਅਨਸ਼ਿਪ 'ਚ ਸੰਤ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ 8 ਸੋਨੇ, ਇਕ ਚਾਂਦੀ ਅਤੇ ਤਿੰਨ ਕਾਂਸੇ ਦੇ ਤਗਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰ. ਪੀ.ਜੇ. ਜੌਸਫ ...
ਨੌਸ਼ਹਿਰਾ ਮੱਝਾ ਸਿੰਘ, 20 ਮਈ (ਤਰਸੇਮ ਸਿੰਘ ਤਰਾਨਾ)-ਬੀਤੇ 7 ਦਿਨ ਪਹਿਲਾਂ ਕਸਬਾ ਨੌਸ਼ਹਿਰਾ ਮੱਝਾ ਸਿੰਘ ਨੇੜਲੇ ਪਿੰਡ ਡੁਡੀਪੁਰ ਤੋਂ ਭੇਦਭਰੇ ਢੰਗ ਨਾਲ ਅਗਵਾ ਹੋਏ ਦਲਿਤ ਪਰਿਵਾਰ ਦੇ ਇਕਲੌਤੇ ਪੰਜ ਸਾਲਾ ਬੱਚੇ ਨੂੰ ਲੱਭਣ ਅਤੇ ਅਗਵਾਕਾਰਾਂ ਨੂੰ ਕਾਬੂ ਕਰਨ ਲਈ ...
ਧਾਰੀਵਾਲ, 20 ਮਈ (ਸਵਰਨ ਸਿੰਘ)-ਬੀਤੇ ਦਿਨ ਧਾਰੀਵਾਲ ਸ਼ਹਿਰ ਵਿਚ ਪਿਸਤੌਲ ਦੀ ਨੋਕ ਦੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ-ਖੋਹ ਦੀ ਕੋਸ਼ਿਸ ਕਰਨ ਵਾਲੇ ਲੁਟੇਰੇ ਨੂੰ ਹਿੰਮਤ ਅਤੇ ਦਲੇਰੀ ਨਾਲ ਕਾਬੂ ਕਰਨ ਵਾਲੇ ਏ.ਐਸ.ਆਈ. ਬਿਕਰਮਜੀਤ ਸਿੰਘ ਮੌੜ ਇੰਚਾਰਜ ...
ਬਟਾਲਾ, 20 ਮਈ (ਕਾਹਲੋਂ)-ਸਥਾਨਕ ਦੇਸ ਰਾਜ ਅਤੇ ਡੀ.ਆਰ. ਹੈਰੀਟੇਜ ਪਬਲਿਕ ਸਕੂਲ ਬਟਾਲਾ ਵਿਖੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕੈਂਪ ਲਗਾਇਆ ਗਿਆ | ਐਸ.ਐਸ.ਪੀ. ਬਟਾਲਾ ਸ: ਰਾਜਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ. ਟਰੈਫਿਕ ਪੁਲਿਸ ...
ਕੋਟਲੀ ਸੂਰਤ ਮੱਲੀ, 20 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਤੋਂ ਚਲਦੇ ਸੰਘੇੜਾ ਫੀਡਰ 'ਤੇ ਪੈਂਦੇ ਟਿਊਬਵੈਲ ਮੋਟਰਾਂ ਦੇ ਟਰਾਂਸਫਾਰਮਰ ਵਿਚੋਂ ਬੀਤੀ ਰਾਤ ਅਗਿਆਤ ਵਿਅਕਤੀਆਂ ਵਲੋਂ ਤੇਲ ਚੋਰੀ ...
ਡੇਹਰੀਵਾਲ ਦਰੋਗਾ, 20 ਮਈ (ਹਰਦੀਪ ਸਿੰਘ ਸੰਧੂ)-ਪਿੰਡ ਕੋਟ ਬੁੱਢਾ 'ਚ ਕਿਸਾਨ ਦਿਲਬਾਗ ਸਿੰਘ ਤੇ ਕਿਸਾਨ ਅਵਤਾਰ ਸਿੰਘ ਦੇ ਖੇਤਾਂ 'ਚ ਝੋਨੇ ਦੀ ਸਿੱਧੀ ਬਿਜਾਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਖੇਤੀਬਾੜੀ ਮਹਿਕਮੇ ਵਲੋਂ ਕਰਵਾਈ ਗਈ | ਇਸ ਮੌਕੇ ...
ਘੁਮਾਣ, 20 ਮਈ (ਬੰਮਰਾਹ)-ਪੰਜਾਬ ਵਿਚ 2007 ਤੇ 2009 ਦੇ ਦਰਮਿਆਨ ਬਾਦਲ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਕਮਿਊਨਿਟੀ ਹਾਲ (ਪੈਲੇਸ) ਬਣਾਏ ਗਏ ਸਨ, ਜਿਨ੍ਹਾਂ ਵਿਚ ਲੋਕ ਵਿਆਹ-ਸ਼ਾਦੀ ਤੇ ਹੋਰ ਸਮਾਗਮ ਕਰ ਸਕਣ | ਇਸੇ ਤਹਿਤ ਬਲਾਕ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ...
ਕਲਾਨੌਰ, 20 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਗ੍ਰਾਮ ਪੰਚਾਇਤ ਦੀ ਜ਼ਮੀਨ ਜੋਂ ਪੰਚਾਇਤ ਵਲੋਂ ਇਕ ਸੰਸਥਾ ਨੂੰ ਸਿੱਖਿਆ ਮੁਹੱਈਆ ਕਰਾਉਣ ਲਈ ਸੌਂਪੀ ਗਈ ਸੀ, ਵਾਪਸ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਐਸ.ਡੀ.ਐਮ. ...
ਕਲਾਨੌਰ, 20 ਮਈ (ਪੁਰੇਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਚੀਫ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਇਥੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਲਾਨੌਰ ਖੇਤਰ 'ਚ ਬਿਜਲੀ ਵਿਭਾਗ ਵਲੋਂ ਕੀਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX