ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਨੌਜਵਾਨ ਵਿਧਾਇਕ ਜਿਸ ਤਰ੍ਹਾਂ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਚੰਡੀਗੜ੍ਹ ਬੈਠੇ ਮੰਤਰੀਆਂ ਅਤੇ ਅਫ਼ਸਰਾਂ ਕੋਲ ਪਹੁੰਚਾ ਰਹੇ ਹਨ, ਇਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੇ ਮਨ ਵਿਚ ਕੁੱਝ ਠਾਣੀ ਹੋਈ ਹੈ | ਫ਼ਾਜ਼ਿਲਕਾ ਹਲਕੇ ਦੇ ਲੋਕਾਂ ਦੀਆਂ ਸਿਹਤ ਸੰਬੰਧੀ ਮੁਸ਼ਕਲਾਂ ਲਈ ਉਹ ਪੰਜਾਬ ਦੇ ਸਿਹਤ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਚੰਡੀਗੜ੍ਹ ਵਿਖੇ ਮਿਲੇ | ਇਸ ਮੌਕੇ ਉਨ੍ਹਾਂ ਦੇ ਨਾਲ ਟਰੱਕ ਯੂਨੀਅਨ ਫ਼ਾਜ਼ਿਲਕਾ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਧਾਇਕ ਸਵਨਾ, ਜੋ ਕਿ ਫ਼ਾਜ਼ਿਲਕਾ ਤੋਂ ਸਿਹਤ ਵਿਭਾਗ ਵਿਚ ਪਾਈਆਂ ਜਾ ਰਹੀਆਂ ਕਮੀਆਂ ਅਤੇ ਲੋੜੀਂਦੇ ਕੰਮਾਂ ਸੰਬੰਧੀ ਪੂਰੀ ਫਾਈਲ ਤਿਆਰ ਕਰ ਕੇ ਲੈ ਗਏ ਸਨ, ਨੇ ਸਿਹਤ ਮੰਤਰੀ ਨਾਲ ਹਰ ਮੁੱਦੇ ਸੰਬੰਧੀ ਵਿਚਾਰ ਕੀਤਾ | ਉਨ੍ਹਾਂ ਹਸਪਤਾਲ ਵਿਚ ਡਾਕਟਰਾਂ ਤੋਂ ਇਲਾਵਾ ਦੂਜੇ ਹੋਰ ਮੁਲਾਜ਼ਮਾਂ ਦੀ ਕਮੀ ਬਾਰੇ ਜਿੱਥੇ ਗੱਲਬਾਤ ਕੀਤੀ, ਉੱਥੇ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਿਟੀ ਸਕੈਨ ਦਾ ਕੰਮ ਇਕ ਹਫ਼ਤੇ ਅੰਦਰ ਸ਼ੁਰੂ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਬਣ ਰਹੇ ਕੈਂਸਰ ਹਸਪਤਾਲ ਸੰਬੰਧੀ ਵੀ ਸਿਹਤ ਮੰਤਰੀ ਨੂੰ ਕਿਹਾ ਕਿ ਉਹ ਜਿਤਨੀ ਜਲਦੀ ਹੋਵੇ, ਉਸ ਨੂੰ ਪੂਰਾ ਕਰਵਾਉਣ | ਕਿਉਂਕਿ ਫ਼ਾਜ਼ਿਲਕਾ ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਆਪਣਾ ਪੂਰਾ ਜਾਲ ਵਿਛਾਇਆ ਹੋਇਆ ਹੈ | ਇਸ ਲਈ ਸਮੇਂ ਦੀ ਮੰਗ ਹੈ ਕਿ ਜਿਤਨੀ ਜਲਦੀ ਹੋ ਸਕੇ, ਕੈਂਸਰ ਹਸਪਤਾਲ ਸ਼ੁਰੂ ਕੀਤਾ ਜਾਵੇ | ਵਿਧਾਇਕ ਸ਼੍ਰੀ ਸਵਨਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੱਖੀਆਂ ਸਾਰੀਆਂ ਮੰਗਾਂ ਸਿਹਤ ਮੰਤਰੀ ਨੇ ਬੜੇ ਧਿਆਨ ਨਾਲ ਸੁਣੀਆਂ, ਜਿੱਥੇ ਉਨ੍ਹਾਂ ਛੇਤੀ ਫ਼ਾਜ਼ਿਲਕਾ ਆਉਣ ਦੇ ਸੱਦੇ ਨੂੰ ਪ੍ਰਵਾਨ ਕੀਤਾ, ਉਹ ਹੀ ਅਧੂਰੇ ਪਏ ਕੰਮਾਂ ਨੂੰ ਤੁਰੰਤ ਸ਼ੁਰੂ ਕਰਨ ਬਾਰੇ ਵੀ ਵਿਸ਼ਵਾਸ ਦਿਵਾਇਆ |
ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਨਗਰ ਨਿਗਮ ਦੇ ਸੇਵਾ ਮੁਕਤ ਕਰਮਚਾਰੀ ਕਲਿਆਣ ਸੰਗਠਨ ਦੇ ਅਹੁਦੇਦਾਰਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਥਾਨਕ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਲਗਾ ਦਿੱਤਾ ਅਤੇ ਨਗਰ ਨਿਗਮ ਤੇ ਪੰਜਾਬ ਸਰਕਾਰ ਦੇ ...
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਫ਼ਿਰੋਜ਼ਪੁਰ ਫੀਡਰ ਤੋਂ ਆਉਂਦਾ ਪਾਣੀ ਪੀਣ ਯੋਗ ਨਹੀਂ ਹੈ, ਇਸ ਨੂੰ ਸਿਰਫ਼ ਸਿੰਚਾਈ ਲਈ ਹੀ ਵਰਤਿਆ ਜਾਵੇ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਸ਼ੀਸ਼ਪਾਲ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਈਸਟਰਨ ਨਹਿਰ ਮੰਡਲ ...
ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਇਕ ਦੁਖਦਾਈ ਘਟਨਾਕ੍ਰਮ ਵਿਚ ਇਕ ਔਰਤ, ਉਸ ਦੇ ਬੇਟਾ ਤੇ ਬੇਟੀ ਗੱਡੀ ਵਿਚੋਂ ਡਿਗ ਕੇ ਜ਼ਖਮੀ ਹੋ ਗਏ ਜਿਨ੍ਹਾਂ ਜੀ.ਆਰ.ਪੀ. ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਇਲਾਜ ਲਈ ...
ਜਲਾਲਾਬਾਦ, 20 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਲੱਖੇ ਵਾਲੀ ਸੜਕ 'ਤੇ ਪਿੰਡ ਕੱਟੀਆ ਵਾਲਾ ਅਤੇ ਮੰਨੇ ਵਾਲਾ ਵਿਚਕਾਰ ਸਥਿਤ ਸੇਮਨਾਲੇ ਦੇ ਕੋਲ ਟਰੱਕ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ...
ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ)-ਕਬਜ਼ਾ ਮੁਕਤ ਮੁਹਿੰਮ ਤਹਿਤ ਉਪ ਮੰਡਲ ਦੇ ਪਿੰਡ ਪੰਜਾਵਾਂ ਮਾਡਲ ਵਿਖੇ ਪਿੰਡ ਦੇ ਵਸਨੀਕ ਕ੍ਰਿਸ਼ਨ ਕੁਮਾਰ ਪੁੱਤਰ ਦੁਲੀ ਚੰਦ ਵਲੋਂ ਚਾਰ ਕਨਾਲ ਛੇ ਮਰਲੇ ਪੰਚਾਇਤੀ ਜ਼ਮੀਨ 'ਤੇ ਕੀਤਾ ਹੋਇਆ ਕਬਜ਼ਾ ਅੱਜ ਆਪਣੇ ਆਪ ਛੱਡ ਕੇ ਇਹ ...
ਮੰਡੀ ਅਰਨੀਵਾਲਾ, 20 ਮਈ (ਨਿਸ਼ਾਨ ਸਿੰਘ ਮੋਹਲਾਂ)- ਪੁਲਿਸ ਥਾਣਾ ਅਰਨੀਵਾਲਾ ਨੇ ਮੋਬਾਇਲ ਦੀ ਦੁਕਾਨ ਵਿਚੋਂ ਮੋਬਾਇਲ ਚੋਰੀ ਕਰਨ ਵਾਲੇ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅੰਕੁਰ ਬੱਠਲਾ ਪੁੱਤਰ ਅਸ਼ੋਕ ਕੁਮਾਰ ...
ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ)-ਇਲਾਕੇ ਵਿਚ ਲੱਗੇ ਬੀ.ਐੱਸ.ਐਨ.ਐਲ. ਦੇ ਵੱਖ-ਵੱਖ ਟਾਵਰਾਂ ਤੋਂ ਬੀਤੇ ਦਿਨਾਂ ਦੌਰਾਨ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਸੀਨੀਅਰ ਅਧਿਕਾਰੀ ਰਾਕੇਸ਼ ਕਟਾਰੀਆ, ਐੱਸ.ਡੀ.ਓ. ਰਾਕੇਸ਼ ਬਾਂਸਲ ...
ਜਲਾਲਾਬਾਦ, 20 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਵਿਚ ਪਿਛਲੀਆਂ ਸਰਕਾਰਾਂ ਵਿਚ ਵੱਡੇ ਸਮੇਂ ਤੋਂ ਚੱਲ ਰਹੀ ਨਹਿਰੀ ਪਾਣੀ ਦੀ ਚੋਰੀ ਕਾਰਨ ਟੋਲਾਂ 'ਤੇ ਬੈਠੇ ਕਿਸਾਨ ਡਾਹਢੇ ਦੁਖੀ ਸਨ ਅਤੇ ਨਹਿਰੀ ਪਾਣੀ ਦੀ ਚੋਰੀ ਵਿਚ ਵੱਡੀਆਂ ਮੱਛੀਆਂ ਸ਼ਾਮਿਲ ਹੋਣ ਕਰਕੇ ...
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਚੋਰੀ ਦੇ ਅੱਠ ਮੋਬਾਈਲਾਂ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਜਦੋਂ ਗਸ਼ਤ ਕਰਦਿਆਂ ਸੈਣੀਆਂ ਰੋਡ ਨੇੜੇ ਨਹਿਰ ਕੋਲ ਸੀ ਤਾਂ ਉਨ੍ਹਾਂ ਨੂੰ ੂ ਮੁਖ਼ਬਰੀ ਮਿਲੀ ਕਿ ਸੁਨੀਲ ਕੁਮਾਰ ...
ਅਬੋਹਰ, 20 ਮਈ (ਬਰਾੜ/ਵਿਵੇਕ ਹੂੜੀਆ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਔਰਤ ਅਤੇ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਣੇ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੋਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸੀ ਤਾਂ ...
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਪੁਲਿਸ ਨੂੰ ਦਿੱਤੇ ਬਿਆਨ ਵਿਚ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਓਝਾਂ ਵਾਲੀ ਨੇ ਦੱਸਿਆ ਕਿ ਉਸ ਦੀ ਕੋਰਟ ਮੈਰਿਜ ਪਹਿਲਾਂ ਪ੍ਰਵੀਨ ਬੇਗ਼ਮ ਪਿੰਡ ਖੁੜੰਜ ਹਨੂਮਾਨਗੜ੍ਹ, ਜ਼ਿਲ੍ਹਾ ਸ਼੍ਰੀ ਗੰਗਾਨਗਰ ਨਾਲ 14 ...
ਬੱਲੂਆਣਾ, 20 ਮਈ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)- ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਬੈਠਕ ਵਿਚ ਵਿਭਾਗ ਦੇ ਐਸ.ਈ ਜਸਜੀਤ ...
ਮੰਡੀ ਅਰਨੀਵਾਲਾ, 20 ਮਈ (ਨਿਸ਼ਾਨ ਸਿੰਘ ਮੋਹਲਾਂ)- ਪਸ਼ੂ ਪਾਲਨ-ਮੱਛੀ ਪਾਲਨ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੱਛੀ ਤੇ ਝੀਂਗਾ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਰਨੀਵਾਲਾ ਖੇਤਰ ਦੇ ਅਗਾਂਹਵਧੂ ਝੀਂਗਾ ਪਾਲਕ ਜਗਮੀਤ ਸਿੰਘ ਵੈਰੜ ...
ਫ਼ਾਜ਼ਿਲਕਾ, 20 ਮਈ (ਅਮਰਜੀਤ ਸ਼ਰਮਾ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਰਤੀ ਏਕੜ ਕਿਸਾਨ ਭਰਾਵਾਂ ਨੂੰ ਦਿੱਤੇ ਜਾਣਗੇ ਅਤੇ ਮੂੰਗੀ ਦਾ ਸਮਰਥਨ ਮੁੱਲ ਵੀ ਤੈਅ ਕੀਤਾ ਗਿਆ ਹੈ | ਇਸ ਐਲਾਨ ਤੋਂ ਬਾਅਦ ਕਿਸਾਨਾਂ ਵਿਚ ਮੂੰਗੀ ਦੀ ਬਿਜਾਈ ਅਤੇ ...
ਬੱਲੂਆਣਾ, 20 ਮਈ (ਦਵਿੰਦਰ ਪਾਲ ਸਿੰਘ)- ਸੀਤੋ ਗੁੰਨ੍ਹੋ ਨੇੜੇ ਪਿੰਡ ਕੰਦੂ ਖੇੜਾ ਵਿਖੇ ਪੀਰ ਬਾਬਾ ਦੰਮਣ ਸ਼ਾਹ ਜੰਮੇ ਸ਼ਾਹ ਦੀ ਦਰਗਾਹ 'ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਫ਼ੀਕ ਸ਼ਾਹ ਨੇ ਦੱਸਿਆ ਕਿ ਹਰ ਸਾਲ 20 ਮਈ ਨੂੰ ਦਰਗਾਹ 'ਤੇ ...
ਜਲਾਲਾਬਾਦ, 20 ਮਈ (ਕਰਨ ਚੁਚਰਾ)-ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵੱਧ ਰਹੀਆਂ ਹਨ ਜਦਕਿ ਚੋਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ | ਹਾਲਾਤ ਇਹ ਹਨ ਕਿ ਜਿੱਥੇ ਵਰਤਮਾਨ ਸਮੇਂ ਅੰਦਰ ਤੜਕਸਾਰ ਪੈਦਲ ਜਾ ਰਹੀਆਂ ਔਰਤਾਂ ਵੀ ਸੁਰੱਖਿਅਤ ਨਹੀਂ ਹਨ | ਸਥਾਨਕ ...
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ ਅਤੇ ਟਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲੇ੍ਹ ਦੇ ...
ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਸਦਰ ਬਾਜ਼ਾਰ ਵਿਚ ਸਥਿਤ ਰਾਣਾ ਹੈਾਡਲੂਮ ਦੇ ਸੰਚਾਲਕ ਅਤੇ ਗਲੀ ਨੰਬਰ 13 ਨਿਵਾਸੀ ਸੁਖਵਿੰਦਰ ਸਿੰਘ ਉਰਫ਼ ਰਾਣਾ ਪੁੱਤਰ ਗੁਰਮੀਤ ਸਿੰਘ ਬੀਤੇ ਦਿਨ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ ਜਿਸ ਦਾ ਅਜੇ ਤੱਕ ਕੁੱਝ ...
ਜਲਾਲਾਬਾਦ, 20 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਲੱਖੇ ਵਾਲੀ ਸੜਕ 'ਤੇ ਪਿੰਡ ਕੱਟੀਆਂ ਵਾਲਾ ਅਤੇ ਮੰਨੇ ਵਾਲਾ ਦੇ ਵਿਚਕਾਰ ਸੇਮ-ਨਾਲ਼ੇ ਕੋਲ ਕੁੱਝ ਦਿਨ ਪਹਿਲਾਂ ਹੋਏ ਬੱਸ ਹਾਦਸੇ ਵਿਚ ਜ਼ਖਮੀ ਇਕ ਹੋਰ ਲੜਕੀ ਦੀ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ...
ਅਬੋਹਰ, 20 ਮਈ (ਵਿਵੇਕ ਹੂੜੀਆ)-ਅਬੋਹਰ ਇਲਾਕੇ ਨੂੰ ਸਿੰਚਾਈ ਕਰਦੀ ਸਰਹਿੰਦ ਫੀਡਰ ਨਹਿਰ ਵਿਚ ਪਿਛਲੇ ਦੋ ਹਫ਼ਤਿਆਂ ਵਿਚ ਪਏ ਪਾੜ ਕਾਰਨ ਤਰਾਹੀ ਤਰਾਹੀ ਹੋਈ ਕਿਸਾਨੀ ਅੱਜ ਸੜਕਾਂ 'ਤੇ ਉਤਰ ਆਈ | ਦੋ ਹਫ਼ਤਿਆਂ ਤੋਂ ਪਾੜ ਨਾ ਭਰੇ ਜਾਣ ਦੇ ਰੋਸ ਵਜੋਂ ਅਬੋਹਰ ਇਲਾਕੇ ਦੇ ...
ਮੰਡੀ ਰੋੜਾਂਵਾਲੀ, 20 ਮਈ (ਮਨਜੀਤ ਸਿੰਘ ਬਰਾੜ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ 8ਵੀਂ ਅਤੇ 10ਵੀਂ ਬੋਰਡ ਦੀਆਂ ਜਮਾਤਾਂ ਦੇ ਐਲਾਨੇ ਨਤੀਜਿਆਂ ਵਿਚ ਗੁਰੂ ਅਮਰਦਾਸ ਇੰਟਰਨੈਸ਼ਨਲ ਪਬਲਿਕ ਸਮਾਰਟ ਸਕੂਲ ਰੱਤਾ ਖੇੜਾ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ...
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਕੌਂਸਲਰ ਸ਼੍ਰੀਮਤੀ ਪੂਜਾ ਲੂਥਰਾ ਨੇ ਆਪਣੀ ਧੀ ਮੇਘਾ ਦਾ ਜਨਮ ਦਿਨ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਮਨਾਇਆ | ਉਨ੍ਹਾਂ ਬਜ਼ੁਰਗਾਂ ਤੋਂ ਅਸ਼ੀਰਵਾਦ ਲੈਂਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ...
ਮੰਡੀ ਰੋੜਾਂਵਾਲੀ, 20 ਮਈ (ਮਨਜੀਤ ਸਿੰਘ ਬਰਾੜ)-ਹਲਕਾ ਜਲਾਲਾਬਾਦ ਦੇ ਪਿੰਡ ਤਾਰੇ ਵਾਲਾ ਵਿਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਪਰਿਵਾਰ ਦੇ ਇਕ ਜੀਅ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਅਤੇ ਮਾਂ 'ਤੇ ਬੇਟੀ ਦੀ ਦੁੱਖ ਨਾ ਸਹਾਰਦੇ ਹੋਏ ਮੌਤ ਹੋ ਗਈ | ਮਿਲੀ ਜਾਣਕਾਰੀ ...
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)- ਬਲਾਕ ਫ਼ਾਜ਼ਿਲਕਾ-2 ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਾਜ਼ਿਲਕਾ-2 ਸ਼੍ਰੀਮਤੀ ਸੁਖਵਿੰਦਰ ਕੌਰ ਨੇ ਬਲਾਕ ਦਫ਼ਤਰ ਤੋਂ ਪ੍ਰਚਾਰ ਵਾਹਨ ਰਵਾਨਾ ਕੀਤੇ | ...
ਜਲਾਲਾਬਾਦ, 20 ਮਈ (ਸਤਿੰਦਰ ਸਿੰਘ ਸੋਢੀ)- ਬਲਾਕ ਖੇਤੀਬਾੜੀ ਅਫ਼ਸਰ ਡਾ.ਹਰਪ੍ਰੀਤ ਕੋਰ ਦੀ ਅਗਵਾਈ ਵਿਚ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਹਮੀਦ ਸੈਦੇ ਕੇ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾ. ਸਰਵਨ ਕੁਮਾਰ ਖੇਤੀਬਾੜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX