ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦੋਂ ਨਾਰਕੋਟਿਕ ਕੰਟਰੋਲ ਸੈੱਲ ਨੇ ਅੰਤਰਰਾਜੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕੋਲੇ ਦੇ ਟਰੱਕ ਵਿਚ ਲੁਕਾ ਕੇ ਲਿਆਂਦੀਆਂ ਜਾ ਰਹੀਆਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਅਤੇ ਕਰੀਬ ਡੇਢ ਕੁਇੰਟਲ ਡੋਡਾ ਪੋਸਤ ਬਰਾਮਦ ਕੀਤਾ ਗਿਆ | ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਨਾਰਕੋਟਿਕ ਕੰਟਰੋਲ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਮੁਖ਼ਬਰ ਖ਼ਾਸ ਤੋਂ ਇਤਲਾਹ ਮਿਲੀ ਸੀ ਕਿ ਨਿਰਵੈਰ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਬਸਤੀ ਸ਼ਾਮੇ ਵਾਲੀ ਦਾਖਲੀ ਪਿੰਡ ਜੋਗੇ ਵਾਲਾ ਥਾਣਾ ਮਖੂ ਜੋ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੇ ਘੋੜਾ ਟਰਾਲੇ ਰਾਹੀਂ ਬਾਹਰੀ ਰਾਜਾਂ ਤੋਂ ਨਸ਼ੇ ਮੰਗਵਾ ਕੇ ਅੱਗੇ ਵੇਚਦੇ ਹਨ | ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ 'ਤੇ ਨਾਰਕੋਟਿਕ ਸੈੱਲ ਦੀ ਟੀਮ ਵਲੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਥਾਣਾ ਲੱਖੋ ਕੇ ਬਹਿਰਾਮ ਨੇੜੇ ਦਾਣਾ ਮੰਡੀ ਕੋਲ ਨਾਕਾਬੰਦੀ ਕਰਕੇ ਟਰੱਕ ਨੰਬਰ ਪੀ.ਬੀ05ਏ.ਬੀ-8049 ਸਮੇਤ ਡਰਾਈਵਰ ਕੁਲਵੰਤ ਸਿੰਘ ਪੁੱਤਰ ਸਤਵੰਤ ਸਿੰਘ ਅਤੇ ਕਲੀਨਰ ਗੁਰਕੀਰਤਨ ਸਿੰਘ ਪੁੱਤਰ ਦਿਲਬਾਗ ਸਿੰਘ ਨੂੰ ਕਾਬੂ ਕਰਕੇ ਉਪ ਕਪਤਾਨ ਪੁਲਿਸ (ਐਨ.ਡੀ.ਪੀ.ਐੱਸ) ਅਰੁਣ ਮੁੰਡਨ ਦੀ ਹਾਜ਼ਰੀ ਵਿਚ ਕੀਤੀ ਤਲਾਸ਼ੀ ਦੌਰਾਨ ਟਰੱਕ ਵਿਚ ਕੋਲੇ ਹੇਠਾਂ ਲੁਕਾ ਕੇ ਰੱਖੇ ਟਰਾਮਾਡੋਲ ਐੱਚ.ਸੀ.ਐਲ ਤੇ ਟੀ.ਐਮ.ਡੀ-100 ਐੱਸ.ਆਰ ਦੀਆਂ 50 ਹਜ਼ਾਰ ਨਸ਼ੀਲੀਆਂ ਗੋਲੀਆਂ, 7 ਗੱਟੇ ਪਲਾਸਟਿਕ ਜਿਨ੍ਹਾਂ ਵਿਚ 1 ਕੁਇੰਟਲ 40 ਕਿੱਲੋ ਗ੍ਰਾਮ ਡੋਡੇ ਪੋਸਤ ਸੀ ਅਤੇ 2 ਸਮਾਰਟ ਫ਼ੋਨ ਬਰਾਮਦ ਕੀਤੇ ਹਨ | ਐੱਸ.ਐੱਸ.ਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਡਰਾਈਵਰ ਕੁਲਵੰਤ ਸਿੰਘ ਤੇ ਕਲੀਨਰ ਗੁਰਕੀਰਤਨ ਸਿੰਘ ਨੇ ਮੰਨਿਆ ਕਿ ਉਕਤ ਨਸ਼ੀਲੀਆਂ ਗੋਲੀਆਂ ਤੇ ਡੋਡਾ ਚੂਰਾ ਪੋਸਤ ਉਹ ਟਰੱਕ ਮਾਲਕ ਨਿਰਵੈਰ ਸਿੰਘ ਦੇ ਕਹਿਣ 'ਤੇ ਰਾਜਸਥਾਨ ਦੇ ਸ਼ਹਿਰ ਬਾਪ ਦੇ ਇਕ ਢਾਬੇ ਤੋਂ ਸਸਤੇ ਭਾਅ ਲੈ ਕੇ ਆਏ ਹਨ, ਜੋ ਅੱਗੇ ਮਹਿੰਗੇ ਭਾਅ ਵੇਚਣੇ ਸਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਲੱਖੋ ਕੇ ਬਹਿਰਾਮ ਵਿਖੇ ਕੁਲਵੰਤ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਪਿੰਡ ਨਿਜ਼ਾਮੀਵਾਲਾ ਥਾਣਾ ਮਖੂ, ਗੁਰਕੀਰਤਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬਸਤੀ ਸ਼ਾਮੇ ਵਾਲੀ ਦਾਖਲੀ ਪਿੰਡ ਜੋਗੇ ਵਾਲਾ ਥਾਣਾ ਮਖੂ ਅਤੇ ਨਿਰਵੈਰ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਬਸਤੀ ਸ਼ਾਮੇ ਵਾਲੀ ਦਾਖਲੀ ਪਿੰਡ ਜੋਗੇਵਾਲਾ ਥਾਣਾ ਮਖੂ ਖ਼ਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਉਨ੍ਹਾਂ ਨਾਲ ਕਪਤਾਨ ਪੁਲਿਸ (ਇਨਵੈ) ਗੁਰਬਿੰਦਰ ਸਿੰਘ ਸੰਘਾ, ਉਪ ਕਪਤਾਨ ਪੁਲਿਸ ਅਰੁਣ ਮੁੰਡਨ ਵੀ ਮੌਜੂਦ ਸਨ |
ਗੁਰੂਹਰਸਹਾਏ, 20 ਮਈ (ਕਪਿਲ ਕੰਧਾਰੀ)- ਅੱਜ ਗੁਰੂਹਰਸਹਾਏ ਗੋਲੂ ਕਾ ਰੋਡ ਗੁਰੂਹਰਸਹਾਏ ਦੀ ਦਾਣਾ ਮੰਡੀ ਦੇ ਸਾਹਮਣੇ ਬਣੇ ਪੈਟਰੋਲ ਪੰਪ ਦੀ ਕੁੱਝ ਹੀ ਦੂਰੀ 'ਤੇ ਬਣੇ ਇਕ ਗਡਾਊਨ ਵਿਚ ਦੁਪਹਿਰ ਇਕ ਵਜੇ ਦੇ ਕਰੀਬ ਖੜ੍ਹੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ | ਤੇਜ਼ ਹਵਾਵਾਂ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਚਲਾਈ ਮੁਹਿੰਮ ਤਹਿਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਜ਼ਿਲ੍ਹੇ ਦੇ ਬਲਾਕ ਫ਼ਿਰੋਜ਼ਪੁਰ ਅਧੀਨ ਸਰਹੱਦੀ ਖੇਤਰ 'ਚ ...
ਫ਼ਿਰੋਜ਼ਪੁਰ, 20 ਮਈ (ਰਾਕੇਸ਼ ਚਾਵਲਾ)- ਥਾਣਾ ਕੈਂਟ ਪੁਲਿਸ ਵਲੋਂ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਵਿਅਕਤੀ ਨੂੰ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਰਜੇਸ਼ ਕੁਮਾਰ ਨੇ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ...
ਖੋਸਾ ਦਲ ਸਿੰਘ, 20 ਮਈ (ਮਨਪ੍ਰੀਤ ਸਿੰਘ ਸੰਧੂ)- ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਬਲਾਕ ਕੱਸੋਆਣਾ ਦੀ ਚੋਣ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਧੀਰ ਅਗਲਜ਼ੈਂਡਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਦੌਰਾਨ ਰਾਜੇਸ਼ ਕਾਲੀਆ ...
ਫ਼ਿਰੋਜ਼ਪੁਰ, 20 ਮਈ (ਕੁਲਬੀਰ ਸਿੰਘ ਸੋਢੀ)- ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਬੀਤੇ ਦਿਨੀਂ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਦੇ ਵਾਈ.ਪੀ.ਐੱਸ. ਚੌਕ ਨੇੜੇ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ, ...
ਮਮਦੋਟ, 20 ਮਈ (ਸੁਖਦੇਵ ਸਿੰਘ ਸੰਗਮ)- ਵਿਆਹੁਤਾ ਔਰਤ ਵਲੋਂ ਦਾਜ ਮੰਗਣ ਤੇ ਕੁੱਟਮਾਰ ਕਰਨ ਦੇ ਲਾਏ ਦੋਸ਼ਾਂ ਹੇਠ ਉਸ ਦੇ ਪਤੀ, ਸੱਸ ਅਤੇ ਨਨਾਣ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਿਵਲ ਹਸਪਤਾਲ ਮਮਦੋਟ ਵਿਖੇ ਜੇਰੇ ਇਲਾਜ ਅੰਮਿ੍ਤਪਾਲ ਕੌਰ ਪਤਨੀ ਗੁਰਵਿੰਦਰ ਸਿੰਘ ...
ਮਮਦੋਟ, 20 ਮਈ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਵਿਖੇ ਬੀ.ਐੱਸ.ਐਫ. ਦੀ ਸ਼ਿਕਾਇਤ 'ਤੇ ਸਤਲੁਜ ਦਰਿਆ ਤੋਂ 50 ਲੀਟਰ ਨਾਜਾਇਜ਼ ਸ਼ਰਾਬ ਬਰਾਮਦਗੀ 'ਤੇ ਕੇਸ ਦਰਜ ਕੀਤਾ ਗਿਆ ਹੈ | ਥਾਣਾ ਮਮਦੋਟ ਦੇ ਹੌਲਦਾਰ ਧਰਮਿੰਦਰ ਦੇਵ ਨੇ ਦੱਸਿਆ ਕਿ ਬੀ.ਐੱਸ.ਐਫ. 136 ਬਟਾਲੀਅਨ ਦੇ ਕਮਾਂਡਰ ...
ਫ਼ਿਰੋਜ਼ਪੁਰ, 20 ਮਈ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਪੀਰ ਅਹਿਮਦ ਖਾਂ ਵਿਖੇ ਨਾਜਾਇਜ਼ ਮਾਈਨਿੰਗ ਦੀ ਖੱਡ ਮਿਲਣ 'ਤੇ ਮਾਈਨਿੰਗ ਵਿਭਾਗ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ...
ਮਖੂ, 20 ਮਈ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਪਿੰਡ ਜੋਗੇ ਵਾਲਾ ਨਜ਼ਦੀਕ ਰਾਣਾ ਫੀਲਿੰਗ ਸਟੇਸ਼ਨ ਤੋਂ ਪੈਟਰੋਲ ਪਵਾ ਕੇ ਭੱਜੇ ਲੁਟੇਰੇ ਮਖੂ ਪੁਲਿਸ ਵਲੋਂ ਕਾਬੂ ਕਰ ਲਏ ਗਏ | ਜਾਣਕਾਰੀ ਅਨੁਸਾਰ ਪੰਪ ਦੇ ਮਾਲਕ ਦੇ ਦੱਸਣ ਮੁਤਾਬਿਕ ਮਖੂ ਸ਼ਹਿਰ ਤੋਂ ਕਰੀਬ 7 ...
ਰਾਕੇਸ਼ ਚਾਵਲਾ
ਫ਼ਿਰੋਜ਼ਪੁਰ, 20 ਮਈ - ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਵਿਚ ਜਿੱਥੇ ਬੀਤੇ ਸਮੇਂ ਵਿਚ ਇਕ-ਦੋ ਦਿਨ ਛੱਡ ਗੋਲੀਬਾਰੀ ਦੀਆਂ ਲਗਾਤਾਰ ਘਟਨਾਵਾਂ ਵਾਪਰੀਆਂ, ੳੱੁਥੇ ਹੁਣ ਲੁੱਟਾਂ-ਖੋਹਾਂ ਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਡੇਅਰੀ ਫਾਰਮਿੰਗ ਦਾ ਕੰਮ ਕਰਨ ਵਾਲੇ ਦੋਧੀਆਂ ਨੇ ਅੱਜ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਮਿਲ ਕੇ ਆਪਣੀਆਂ ਮੁਸ਼ਕਿਲਾਂ ਦੱਸੀਆਂ | ਇਸ ਮੌਕੇ ਦੋਧੀਆਂ ਨੇ ਦੱਸਿਆ ਕਿ ਪੰਜਾਬ ਵਿਚੋਂ ਤੂੜੀ ਬਾਹਰੀ ...
ਤਲਵੰਡੀ ਭਾਈ, 20 ਮਈ (ਕੁਲਜਿੰਦਰ ਸਿੰਘ ਗਿੱਲ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਨੂੰ ਨਸ਼ਿਆਂ ਦੀ ਸਪਲਾਈ ਤੋਂ ਮੁਕਤ ਬਣਾਉਣ ਲਈ ਦਿ੍ੜ੍ਹ ਹਾਂ ਅਤੇ ਇੱਥੇ ਗ਼ੈਰ ਕਾਨੂੰਨੀ ਕਾਰਜਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ...
ਗੋਲੂ ਕਾ ਮੋੜ, 20 ਮਈ (ਸੁਰਿੰਦਰ ਸਿੰਘ ਪੁਪਨੇਜਾ)- ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਸਿਮਰਨ ਸਰਾਰੀ ਵਲੋਂ ਵੱਖ-ਵੱਖ ਪਿੰਡਾਂ ਵਿਚ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਦੌਰੇ ਦੌਰਾਨ ਪਿੰਡ ਮੋਹਨ ਕੇ ਉਤਾੜ, ਤੁਲਸੀ ...
ਗੁਰੂਹਰਸਹਾਏ, 20 ਮਈ (ਕਪਿਲ ਕੰਧਾਰੀ)- ਜਿਨ੍ਹਾਂ ਲੋਕਾਂ ਨੇ ਸਰਕਾਰੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਲੋਕਾਂ ਕੋਲੋਂ ਇਹ ਕਬਜ਼ੇ ਛੁਡਵਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ, ਇਹ ਸਾਰੇ ਕਬਜ਼ੇ 31 ਮਈ ਤੱਕ ...
ਮਖੂ, 20 ਮਈ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਹੁਣ ਜਦਕਿ ਪੂਰੇ ਭਾਰਤ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਿਨੋ-ਦਿਨ ਵਿਕਰਾਲ ਰੂਪ ਲੈਂਦੀ ਨਜ਼ਰ ਆ ਰਹੀ ਹੈ, ਇਸ ਪ੍ਰਤੀ ਪੂਰੇ ਪੰਜਾਬ ਵਾਸੀਆਂ ਨੂੰ ਬੇਹੱਦ ਗੰਭੀਰ ਹੋਣ ਦੀ ਲੋੜ ਹੈ ਤਾਂ ਜੋ ਖੇਤੀ ਪ੍ਰਧਾਨ ਸੂਬਾ ਹੋਣ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁੱਧ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੀ.ਜੀ ਕੋਰਸ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸਭ ਤੋਂ ਵਧੀਆ ਰਿਹਾ | ਕਾਲਜ ਦੇ ਕੋਸਮੋਟੋਲੋਜੀ ਐਂਡ ਹੈਲਥ ਕੇਅਰ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਿਰੋਜ਼ਪੁਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਪ੍ਰਾਰਥੀਆਂ ਦੇ ਗਿਆਨ ਤੇ ਹੁਨਰ ਵਿਚ ਵਾਧਾ ਕਰਨ ਦੇ ਮੰਤਵ ਅਧੀਨ ਸਰਕਾਰੀ ਪੋਲੀਟੈਕਨਿਕ ਕਾਲਜ ਫ਼ਿਰੋਜ਼ਪੁਰ ਵਿਖੇ ...
ਗੁਰੂਹਰਸਹਾਏ, 20 ਮਈ (ਕਪਿਲ ਕੰਧਾਰੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਗੁਰੂਹਰਸਹਾਏ ਦੇ ਡੀ.ਐੱਸ.ਪੀ. ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ...
ਤਲਵੰਡੀ ਭਾਈ, 20 ਮਈ (ਰਵਿੰਦਰ ਸਿੰਘ ਬਜਾਜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਰੈੱਡ ਰਿਬਨ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਅਤੇ ਐਨ.ਐੱਸ.ਐੱਸ ...
ਖੋਸਾ ਦਲ ਸਿੰਘ, 20 ਮਈ (ਮਨਪ੍ਰੀਤ ਸਿੰਘ ਸੰਧੂ)- ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਅਤੇ ਐੱਸ.ਐਮ.ਓ. ਡਾ: ਬਲਕਾਰ ਸਿੰਘ ਪੀ.ਐੱਚ.ਸੀ. ਕੱਸੋਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ ਸੈਂਟਰ ਹੋਲਾਂਵਾਲੀ ਵਿਖੇ ਸਰਕਾਰੀ ਸਕੂਲ ਅਤੇ ਪਿੰਡ ਵਿਚ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ, ...
ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਛਾਉਣੀ ਵਾਸੀਆਂ ਨੇ ਭਦਰਕਾਲੀ ਮੰਦਰ ਫ਼ਿਰੋਜ਼ਪੁਰ ਛਾਉਣੀ ਅੰਦਰ ਮਾਂ ਚਿੰਤਪੁਰਨੀ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਕਰਵਾਏ ਗਏ ਸਾਦੇ ਸਮਾਗਮਾਂ 'ਚ ਸੈਂਕੜੇ ਸ਼ਰਧਾਲੂਆਂ ਨੇ ਪਹੁੰਚ ਜਿੱਥੇ ਮੰਦਰ 'ਚ ...
ਲੱਖੋਂ ਕੇ ਬਹਿਰਾਮ, 20 ਮਈ (ਰਾਜਿੰਦਰ ਸਿੰਘ ਹਾਂਡਾ)-ਜ਼ਿਲ੍ਹਾ ਪੁਲਿਸ ਕਪਤਾਨ ਦੀਆਂ ਹਦਾਇਤਾਂ 'ਤੇ ਇਲਾਕੇ ਭਰ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਲੱਖੋਂ ਕੇ ਬਹਿਰਾਮ ਦੀ ਪੁਲਿਸ ਵਲੋ ਇਕ ਵਿਅਕਤੀ ਨੂੰ 50 ਲੀਟਰ ਲਾਹਣ ਸਮੇਤ ਕਾਬੂ ...
ਫ਼ਿਰੋਜ਼ਸ਼ਾਹ, 19 ਮਈ (ਸਰਬਜੀਤ ਸਿੰਘ ਧਾਲੀਵਾਲ)- ਮੁੱਖ ਖੇਤੀਬਾੜੀ ਅਫ਼ਸਰ ਡਾ: ਪਿ੍ਥੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਜੰਗੀਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਘੱਲ ਖ਼ੁਰਦ ਦੀ ਰਹਿਨੁਮਾਈ ਹੇਠ ਪਿੰਡ ਇੱਟਾਂ ਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ...
ਮੱਲਾਂਵਾਲਾ, 20 ਮਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ਵਲੋਂ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ...
ਤਲਵੰਡੀ ਭਾਈ, 20 ਮਈ (ਕੁਲਜਿੰਦਰ ਸਿੰਘ ਗਿੱਲ)- ਬੀਤੇ ਦਿਨ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਥਾਣਾ ਘੱਲ ਖੁਰਦ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਅਤੇ ਉਨ੍ਹਾਂ ਦੇ ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵਲੋਂ ਨੈਸ਼ਨਲ ਅਰਬਨ ਲਿਵਲਿਹੁੱਡ ਮਿਸ਼ਨ ਤਹਿਤ ਸੀ.ਐੱਚ.ਐੱਚ.ਡੀ.ਐੱਸ ਸੁਸਾਇਟੀ ਵਲੋਂ ਵਿਕਾਸ ਵਿਹਾਰ ਫ਼ਿਰੋਜ਼ਪੁਰ ਵਿਖੇ ਚਲਾਏ ਜਾ ਰਹੇ ਫ਼ੈਸ਼ਨ ਡਿਜ਼ਾਈਨਰ ਕੋਰਸ ਦੇ ਸਿਖਿਆਰਥੀਆਂ ਵਲੋਂ ...
ਗੁਰੂਹਰਸਹਾਏ, 20 ਮਈ (ਕਪਿਲ ਕੰਧਾਰੀ)- ਕੱਲ੍ਹ ਜਦੋਂ ਗੁਰੂਹਰਸਹਾਏ ਹਲਕੇ ਦੇ ਵਿਧਾਇਕ ਫੌਜਾ ਸਿੰਘ ਦੀ ਬੇਟੀ ਸਿਮਰਨਜੀਤ ਕੌਰ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦਾ ਧੰਨਵਾਦ ਕਰਨ ਲਈ ਗਈ, ਜਦੋਂ ਪਿੰਡ ਚੱਪਾ ਅੜਿੱਕੀ ਪਹੁੰਚੀ ਤਾਂ ਇਸ ਮੌਕੇ ਉਨ੍ਹਾਂ ਨੂੰ ਕ੍ਰਾਂਤੀਕਾਰੀ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਚ 'ਭਾਰਤੀ ਸੈਨਾ ਵਿਚ ਰੋਜ਼ਗਾਰ ਦੇ ਅਵਸਰ' ਵਿਸ਼ੇ ਉਪਰ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਰਨਲ ਪਿਊਸ਼ ਬੇਰੀ 13 ਪੰਜਾਬ ਐਨ.ਸੀ.ਸੀ ਬਟਾਲੀਅਨ ਫ਼ਿਰੋਜ਼ਪੁਰ ਕੈਂਟ ਦੇ ਕਮਾਂਡਰ ਨੇ ...
ਤਲਵੰਡੀ ਭਾਈ, 20 ਮਈ (ਕੁਲਜਿੰਦਰ ਸਿੰਘ ਗਿੱਲ)- ਪਿੰਡ ਜਵਾਹਰ ਸਿੰਘ ਵਾਲਾ (ਵਾੜਾ ਜੈਦ) ਦੇ ਨਿਵਾਸੀ ਸੁਰਿੰਦਰ ਸਿੰਘ, ਜਤਿੰਦਰ ਸਿੰਘ ਦੇ ਪਿਤਾ ਅਤੇ ਸੁਰਜੀਤ ਸਿੰਘ ਬਰਾੜ ਤੇ ਦਲਜੀਤ ਸਿੰਘ ਬਰਾੜ ਦੇ ਭਰਾਤਾ ਜਥੇਦਾਰ ਮਲਕੀਤ ਸਿੰਘ ਬਰਾੜ ਸਦੀਵੀ ਵਿਛੋੜਾ ਦੇ ਗਏ ਹਨ | ਉਹ ...
ਮੁੱਦਕੀ, 20 ਮਈ (ਭੁਪਿੰਦਰ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ: ਪਿ੍ਥੀ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫ਼ਸਰ (ਘੱਲ ਖ਼ੁਰਦ) ਜਗੀਰ ਸਿੰਘ ਦੀ ਯੋਗ ਅਗਵਾਈ ਹੇਠ ਮੁੱਦਕੀ ਵਿਚ ਝੋਨੇ ਦੀ ...
ਫ਼ਿਰੋਜ਼ਪੁਰ 20 ਮਈ (ਤਪਿੰਦਰ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਚੱਲ ਰਹੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗਗਨਦੀਪ ਸਿੰਘ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਦੇਸ਼ ਅਤੇ ਦੁਨੀਆ ਵਿਚ ਫ਼ੈਸ਼ਨ ਸ਼ੋਅ ਇਕ ਰੁਝਾਨ ਬਣ ਗਿਆ ਹੈ | ਅਜਿਹਾ ਹੀ ਇਕ 'ਦਿ ਗ੍ਰੇਟ ਇੰਡੀਅਨ ਬ੍ਰਾਈਡਲ ਸ਼ੋਅ' ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਕਾਲਜ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਅਤੇ ...
ਫ਼ਿਰੋਜ਼ਪੁਰ, 20 ਮਈ (ਕੁਲਬੀਰ ਸਿੰਘ ਸੋਢੀ)- ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵੱਡੇ ਲੀਡਰਾਂ ਨੇ ਲੋਕਾਂ ਨੂੰ ਆਪ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਈ ਗਰੰਟੀਆਂ ਤੇ ਵਾਅਦੇ ਕੀਤੇ ਸਨ, ਜੋ ਸੂਬਾ ਸਰਕਾਰ ਜਲਦ ਪੂਰੇ ਕਰੇਗੀ | ਇਨ੍ਹਾਂ ...
ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ)-ਥਾਣਾ ਸਿਟੀ-1 ਦੀ ਪੁਲਿਸ ਨੇ ਚੋਰੀ ਦੀ ਐਕਟਿਵਾ ਅਤੇ ਇਕ ਮੋਟਰਸਾਈਕਲ ਸਣੇ ਚਾਰ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਇਸ ਮਾਮਲੇ ਦੇ ਦੋ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ...
ਮਮਦੋਟ, 20 ਮਈ (ਸੁਖਦੇਵ ਸਿੰਘ ਸੰਗਮ)- ਪੰਜਾਬ ਵਿਚ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕਰਨ ਲਈ ਡਾ: ਜੰਗੀਰ ਸਿੰਘ ਗਿੱਲ, ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ...
ਮਖੂ, 20 ਮਈ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਹਿੱਤ ਡਾ: ਪਿਰਥੀ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਬਲਵਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਮਖੂ ਦੀ ਅਗਵਾਈ ਹੇਠ ਬਲਾਕ ਹੈੱਡ ...
ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਿਰੋਜ਼ਪੁਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਆਜ਼ਾਦੀ ਦਾ ਅੰਮਿ੍ਤ ਮਹੋਤਸਵ ਦੇ ਤਹਿਤ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਵਿਚ ਹੁਨਰ ਪ੍ਰਾਪਤ ਕਰ ਚੁੱਕੀਆਂ ਸਰਹੱਦੀ ਖੇਤਰ ...
ਕੁੱਲਗੜ੍ਹੀ, 20 ਮਈ (ਸੁਖਜਿੰਦਰ ਸਿੰਘ ਸੰਧੂ)- ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਫ਼ਿਰੋਜ਼ਸ਼ਾਹ ਡਾ: ਵਨੀਤਾ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਰ ਸਿੰਘ ਵਾਲਾ ਵਿਖੇ ਡੇਂਗੂ ਦਿਵਸ ਮਨਾਇਆ ਗਿਆ, ਜਿਸ ਵਿਚ ਲੋਕਾਂ ਨੂੰ ਦੱਸਿਆ ਗਿਆ ਕਿ ...
ਫ਼ਿਰੋਜ਼ਪੁਰ, 20 ਮਈ (ਕੁਲਬੀਰ ਸਿੰਘ ਸੋਢੀ)- ਸੂਬਾ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਸਿਹਤ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਤਾਰ ਮੰਤਰੀਆਂ ਤੇ ਵਿਭਾਗਾਂ ਦੇ ...
ਗੁਰੂਹਰਸਹਾਏ, 20 ਮਈ (ਹਰਚਰਨ ਸਿੰਘ ਸੰਧੂ)- ਸਰਕਾਰ ਵਲੋਂ ਪਾਣੀ ਦੇ ਡਿਗਦੇ ਜਾ ਰਹੇ ਪੱਧਰ ਨੂੰ ੳੱੁਪਰ ਚੱੁਕਣ ਲਈ ਇਸ ਦੀ ਬੱਚਤ ਕਰਨ, ਦੁਰਵਰਤੋਂ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਕਿਸਾਨ ਵਰਗ ਨੂੰ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਪ੍ਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX