ਚੁਗਿੱਟੀ/ਜੰਡੂਸਿੰਘਾ, 20 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਲੰਮਾ ਪਿੰਡ ਖੇਤਰ 'ਚ ਸਰਕਾਰੀ ਸਕੂਲ ਦੇ ਨੇੜੇ ਇਕ ਵਿਹੜੇ 'ਚ ਕਿਰਾਏ ਦੇ ਕਮਰਿਆਂ 'ਚ ਰਹਿ ਰਹੇ ਪ੍ਰਵਾਸੀ ਲੋਕਾਂ 'ਚ ਉਸ ਵੇਲੇ ਹਫੜਾ-ਤਫੜੀ ਮਚ ਗਈ | ਜਦੋਂ ਗੈਸ ਸਿਲੰਡਰ ਲੀਕ ਹੋਣ ਕਾਰਨ ਇਕ ਕਮਰੇ 'ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਉਸ ਦੀ ਲਪੇਟ 'ਚ ਆਉਣ ਕਾਰਨ ਝੁਲਸੇ ਹੋਏ ਇਕ ਪ੍ਰਵਾਸੀ ਵਿਅਕਤੀ ਤੇ ਉਸ ਦੇ ਛੋਟੀ ਉਮਰ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ | ਜਦ ਕਿ ਪ੍ਰਵਾਸੀ ਵਿਅਕਤੀ ਦੀ ਪਤਨੀ ਪਿ੍ਆ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਗਈ | ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਜਲੰਧਰ 'ਚ ਜ਼ੇਰੇ ਇਲਾਜ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ ਦੇ ਮੂੰਹ 'ਚ ਜਾ ਪਏ ਪ੍ਰਵਾਸੀ ਵਿਅਕਤੀ ਦੀ ਪਛਾਣ ਰਾਜ ਕੁਮਾਰ (35) ਪੁੱਤਰ ਵਿਨੋਦ ਕੁਮਾਰ ਮੂਲ ਵਾਸੀ ਬਿਹਾਰ ਹਾਲ ਵਾਸੀ ਕਿਰਾਏਦਾਰ ਲੰਮਾ ਪਿੰਡ ਤੇ ਉਸ ਦੇ ਪੁੱਤਰ ਅੰਕਿਤ ਕੁਮਾਰ (ਉਮਰ 6 ਸਾਲ) ਤੇ ਨੈਤਿਕ (ਉਮਾਰ 5 ਸਾਲ) ਦੇ ਰੂਪ 'ਚ ਸਾਹਮਣੇ ਆਈ ਹੈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਥਾਣਾ ਮੁਖੀ ਨਵਦੀਪ ਸਿੰਘ ਤੇ ਹੋਰ ਸੀਨੀਅਰ ਪੁਲਿਸ ਅਫ਼ਸਰਾਂ ਵਲੋਂ ਸਥਿਤੀ ਦਾ ਜਾਇਜਾ ਲੈਂਦੇ ਹੋਏ ਮਿ੍ਤਕ ਅਤੇ ਜ਼ਖ਼ਮੀ ਹੋਏ ਜੀਆਂ ਨੂੰ ਸਿਵਲ ਹਸਪਤਾਲ ਪੁਹੰਚਾਇਆ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਹਾਦਸੇ ਸਮੇਂ ਮਿ੍ਤਕ ਰਾਜ ਕੁਮਾਰ ਦੀ ਪਤਨੀ ਖਾਣਾ ਬਣਾਉਣ ਲਈ ਜਿਉਂ ਹੀ ਗੈਸ ਨੂੰ ਚਲਾਉਣ ਲੱਗੀ ਤਾਂ ਗੈਸ ਲੀਕ ਹੋਣ ਕਾਰਨ ਇਕਦਮ ਅੱਗ ਲੱਗ ਗਈ, ਜਿਸ ਕਾਰਨ ਮੁਹੱਲੇ 'ਚ ਰੌਲਾ ਪੈ ਗਿਆ | ਮੌਕੇ 'ਤੇ ਗੁਆਂਢੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਕੁਮਾਰ ਵਲੋਂ ਘਬਰਾਹਟ ਦੀ ਹਾਲਤ 'ਚ ਅੱਗ ਬੁਝਾਉਣ ਦੇ ਚੱਕਰ 'ਚ ਜਿਹੜਾ ਵੀ ਕੱਪੜਾ ਹੱਥ 'ਚ ਆਇਆ ਉਹ ਗੈਸ ਸਿਲੰਡਰ 'ਤੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਅੱਗ ਹੋਰ ਖ਼ਤਰਨਾਕ ਰੂਪ ਧਾਰਨ ਕਰ ਗਈ ਤੇ ਕਮਰਾ ਤੰਗ ਹੋਣ ਕਾਰਨ ਅੱਗ ਦੀ ਲਪੇਟ 'ਚ ਆਏ ਉਕਤ ਪਰਿਵਾਰਕ ਜੀਅ ਕਾਫ਼ੀ ਹੱਦ ਤੱਕ ਝੁਲਸ ਗਏ | ਸਥਾਨਕ ਲੋਕਾਂ ਮੁਤਾਬਿਕ ਇਸ ਘਟਨਾ ਦੇ ਮੱਦੇਨਜ਼ਰ ਫਾਇਰ ਬਿ੍ਗੇਡ ਵਾਲਿਆਂ ਨੂੰ ਸੂਚਿਤ ਕੀਤਾ ਗਿਆ, ਪਰ ਉਹ ਉਦੋਂ ਪਹੁੰਚੇ ਜਦੋਂ ਤੱਕ ਇਹ ਅਣਹੋਣੀ ਘਟਨਾ ਵਾਪਰ ਚੁੱਕੀ ਸੀ | ਲੋਕਾਂ ਨੇ 108 ਐਂਬੂਲੈਂਸ ਦੇ ਅਮਲੇ ਪ੍ਰਤੀ ਕਾਫ਼ੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਾਰ ਫੋਨ ਕੀਤਾ ਗਿਆ, ਪਰ ਉਨ੍ਹਾਂ ਦਾ ਫੋਨ ਲਗਾਤਾਰ ਰੁਝਿਆ ਹੋਣ ਕਾਰਨ ਅਖ਼ੀਰ ਉਹ ਆਪਣੇ ਨਿੱਜੀ ਵਾਹਨਾਂ ਰਾਹੀਂ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾ ਕੇ ਆਏ, ਜਿੱਥੇ ਰਾਜ ਕੁਮਾਰ ਤੇ ਉਸ ਦੇ ਉਕਤ ਪੁੱਤਰਾਂ ਦੀ ਮੌਤ ਹੋ ਗਈ | ਖ਼ਬਰ ਲਿਖੇ ਜਾਣ ਤੱਕ ਮਿ੍ਤਕ ਰਾਜ ਕੁਮਾਰ ਦੀ ਪਤਨੀ ਪਿ੍ਆ (32) ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ | ਉਧਰ ਇਸ ਸੰਬੰਧ 'ਚ ਸੰਪਰਕ ਕਰਨ 'ਤੇ ਉਕਤ ਥਾਣੇ ਦੇ ਇੰਚਾਰਜ ਨਵਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ |
ਮਦਦ ਲਈ ਆਂਢ-ਗੁਆਂਢ ਦੇ ਲੋਕ ਹੋਏ ਇਕੱਠੇ
ਜਿਉਂ ਹੀ ਇਸ ਘਟਨਾ ਸੰਬੰਧੀ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਇਕਦਮ ਪੀੜਤਾਂ ਦੀ ਸਹਾਇਤਾ ਲਈ ਮੌਕੇ 'ਤੇ ਇਕੱਠੇ ਹੋ ਗਏ | ਮੀਰੀ-ਪੀਰੀ ਵੈੱਲਫੇਅਰ ਸੇਵਾ ਸੁਸਾਇਟੀ ਦੇ ਪ੍ਰਬੰਧਕ ਕਿਰਨਦੀਪ ਸਿੰਘ ਰੰਧਾਵਾ, ਸੰਦੀਪ ਸਿੰਘ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ ਤੇ ਕਮਲ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਜਿੱਥੇ ਅੱਗ ਬੁਝਾਉਣ ਲਈ ਮਿਹਨਤ ਕੀਤੀ ਗਈ, ਉੱਥੇ ਹੀ ਸਿਵਲ ਹਸਪਤਾਲ ਜਾ ਕੇ ਪੀੜਤਾਂ ਦੀ ਸਾਰ ਲੈਣ ਦਾ ਯਤਨ ਕੀਤਾ ਗਿਆ |
ਰਿਸ ਰਹੀ ਗੈਸ ਬਾਰੇ ਪੀੜਤਾਂ ਨੂੰ ਦੱੱਸਿਆ ਸੀ-ਗੁਆਂਢੀ
ਘਟਨਾ ਸਥਾਨ 'ਤੇ ਗੱਲਬਾਤ ਕਰਦੇ ਹੋਏ ਇਕ ਪ੍ਰਵਾਸੀ ਵਿਅਕਤੀ ਗੁਦਾੜੀ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਉਕਤ ਦੇ ਘਰ 'ਚ ਗੈਸ ਰਿਸਦੀ ਹੋਈ ਮਹਿਸੂਸ ਹੋਈ, ਜਿਸ ਸੰਬੰਧੀ ਉਸ ਵਲੋਂ ਉਨ੍ਹਾਂ ਨੂੰ ਤੁਰੰਤ ਦੱਸਿਆ ਗਿਆ, ਪਰ ਕੁਝ ਸਮੇਂ ਬਾਅਦ ਹੀ ਇਹ ਘਟਨਾ ਵਾਪਰ ਗਈ | ਉਨ੍ਹਾਂ ਕਿਹਾ ਕਿ ਸ਼ਾਇਦ ਰਾਜਕੁਮਾਰ ਵਲੋਂ ਇਸ ਪ੍ਰਤੀ ਗੰਭੀਰਤਾ ਨਹੀਂ ਵਰਤੀ ਗਈ |
ਸ਼ਿਵ ਸ਼ਰਮਾ
ਜਲੰਧਰ, 20 ਮਈ-ਇਕ ਪਾਸੇ ਤਾਂ ਨਗਰ ਨਿਗਮ 'ਚ ਫ਼ੰਡਾਂ ਦੀ ਲੰਬੇ ਸਮੇਂ ਤੋਂ ਘਾਟ ਚੱਲਦੀ ਰਹੀ ਹੈ ਜਦਕਿ ਦੂਜੇ ਪਾਸੇ ਚਾਰ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਸ਼ਤਿਹਾਰੀ ਬੋਰਡਾਂ ਦੇ ਟੈਂਡਰ ਸਿਰੇ ਨਾ ਚੜ੍ਹਾਉਣ ਕਰਕੇ ਨਿਗਮ ਦਾ ਹੁਣ ਤੱਕ 50 ਕਰੋੜ ਦਾ ਨੁਕਸਾਨ ਹੋ ...
ਜਲੰਧਰ, 20 ਮਈ (ਐੱਮ.ਐੱਸ. ਲੋਹੀਆ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਸ਼ੁਦਾ 18 ਮੋਬਾਈਲ ਫੋਨ ਅਤੇ ਵਾਰਦਾਤਾਂ 'ਚ ਵਰਤੋਂ ਕੀਤਾ ਮੋਟਰਸਾਈਕਲ ਬਰਾਮਦ ...
ਜਲੰਧਰ, 20 ਮਈ (ਸ਼ਿਵ)-ਇਸਲਾਮਗੰਜ ਦੇ ਪਾਰਕ 'ਤੇ ਕਬਜ਼ਾ ਹਟਾ ਕੇ ਕਮਿਊਨਿਟੀ ਹਾਲ ਬਣਾਉਣ ਦੀ ਮੰਗ ਨੂੰ ਲੈ ਕੇ ਕਈਆਂ ਨੇ ਮੇਅਰ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ | ਲੋਕਾਂ ਮੰਗ ਕਰ ਰਹੇ ਸਨ ਕਿ ਪਾਰਕ ਤੋਂ ਅਜੇ ਤੱਕ ਕਬਜ਼ਾ ਨਹੀਂ ਹਟਾਇਆ ਗਿਆ ਹੈ ਜਿਸ ਕਰਕੇ ਲੋਕਾਂ ਨੂੰ ...
ਜਲੰਧਰ, 20 ਮਈ (ਹਰਵਿੰਦਰ ਸਿੰਘ ਫੁੱਲ)-ਅੱਜ ਬਾਅਦ ਦੁਪਿਹਰ ਮੌਸਮ 'ਚ ਆਈ ਅਚਾਨਕ ਤਬਦੀਲੀ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪਿਆ | ਸ਼ਾਮ ਨੂੰ ਧੂੜ ਭਰੀ ਹਨੇਰੀ ਚੱਲਣ ਨਾਲ ਆਮ ਜਨ ਜੀਵਨ ਅਸਤ-ਵਿਆਸਤ ਹੋ ਗਿਆ ਅਤੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਹੋ ਗਈ, ...
ਜਲੰਧਰ, 20 ਮਈ (ਸ਼ਿਵ)-ਅਲੱਗ-ਅਲੱਗ ਸ਼ਹਿਰਾਂ ਤੋਂ ਆਈਆਂ ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਅੱਜ ਨਵੀਂ ਬਾਰਾਦਰੀ ਵਿਚ ਛਾਪਾ ਮਾਰ ਕੇ ਬਿਜਲੀ ਚੋਰੀ ਦੇ 10 ਕੇਸ ਫੜੇ ਹਨ ਜਿਨ੍ਹਾਂ ਵਿਚ ਕਈ ਅਫ਼ਸਰਾਂ ਦੇ ਵੀ ਬਿਜਲੀ ਚੋਰੀ ਦੇ ਮਾਮਲੇ ਫੜੇ ਗਏ ਹਨ | ...
ਜਲੰਧਰ ਛਾਉਣੀ, 20 ਮਈ (ਪਵਨ ਖਰਬੰਦਾ)-ਬੀਤੇ ਕੁਝ ਸਮੇਂ ਤੋਂ ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਕੁਝ ਖੇਤਰਾਂ ਨੂੰ ਲੋਕਲ ਮਿਲਟਰੀ ਅਥਾਰਟੀ (ਐਲ.ਐਮ.ਏ) ਵਲੋਂ ਬੰਦ ਕਰਵਾਏ ਜਾਣ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ ਤੇ ਇਸ ਨੂੰ ਲੈ ਕੇ ਫੌਜ ਅਧਿਕਾਰੀ ਤੇ ਸਥਾਨਕ ਲੋਕਾਂ ...
ਜਲੰਧਰ, 20 ਮਈ (ਹਰਵਿੰਦਰ ਸਿੰਘ ਫੁੱਲ)-ਅਪਰਾਧਿਕ ਮਾਮਲਿਆਂ 'ਚ ਪਹਿਲਾਂ ਹੀ ਨਾਮਜ਼ਦ ਲਾਇਸੰਸਧਾਰਕ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਦਿਆਂ ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਕਮਿਸ਼ਨਰੇਟ ਪੁਲਿਸ ਤੋਂ ਇਸ ਸੰਬੰਧ ਵਿੱਚ ਸਿਫ਼ਾਰਿਸ਼ ਪ੍ਰਾਪਤ ਤੋਂ ਬਾਅਦ ਅੱਜ ਅਜਿਹੇ ...
ਜਲੰਧਰ, 20 ਮਈ (ਚੰਦੀਪ ਭੱਲਾ)-ਸ਼ਹਿਰ 'ਚ ਅਮਨ-ਸ਼ਾਂਤੀ ਬਣਾਏ ਰੱਖਣ ਅਤੇ ਘੱਲੂਘਾਰਾ ਹਫਤੇ ਦੇ ਮੱਦੇਨਜ਼ਰ ਅੱਜ ਪੰਜਾਬ ਪੁਲਿਸ ਦੇ ਅਧਿਕਾਰੀਆਂ ਏ.ਡੀ.ਸੀ.ਪੀ. ਗੁਰਬਾਜ ਸਿੰਘ, ਏ.ਸੀ.ਪੀ ਕਰਨ ਸਿੰਘ ਸੰਧੂ ਦੀ ਅਗਵਾਈ ਅਤੇ ਜੂਡੀਸ਼ੀਅਲ ਅਧਿਕਾਰੀਆਂ ਦੀ ਨਿਗਰਾਨੀ 'ਚ ਥਾਣਾ ...
ਕਪੂਰਥਲਾ, 20 ਮਈ (ਅਮਰਜੀਤ ਕੋਮਲ)-ਪਲੀਤ ਹੋ ਰਹੇ ਵਾਤਾਵਰਨ ਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੌਮੀ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ | ਇਹ ਪ੍ਰਗਟਾਵਾ ਜਸਟਿਸ (ਸੇਵਾ ਮੁਕਤ) ਜਸਬੀਰ ਸਿੰਘ ਚੇਅਰਮੈਨ ਕੌਮੀ ਗਰੀਨ ...
ਜਲੰਧਰ, 20 ਮਈ (ਜਸਪਾਲ ਸਿੰਘ)-ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ 21 ਮਈ ਨੂੰ ਦੁਪਹਿਰ ਬਾਅਦ ਸਾਢੇ ਬਾਰ੍ਹਾਂ ਵਜੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਸਰਪ੍ਰਸਤੀ ਹੇਠ ਵਿਸ਼ੂ ਸ਼ਰਮਾ ਦੀ ਨਿਰੇਦਸ਼ਨਾ ਨਾਲ ਆਜ਼ਾਦੀ ਸੰਘਰਸ਼ ਦੀ ਇਨਕਲਾਬੀ ਵਿਰਾਸਤ ਨੂੰ ...
ਜਲੰਧਰ, 20 ਮਈ (ਐੱਮ. ਐੱਸ. ਲੋਹੀਆ)-ਆਪਣੀ ਸੱਟ ਕਰਕੇ 2016 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਕੁਸ਼ਤੀ 'ਚ ਸੋਨ ਤਗ਼ਮਾ ਅਤੇ 2017 'ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਖ਼ਿਡਾਰੀ ਪ੍ਰਭਪਾਲ ਸਿੰਘ, ਖੇਡ ਛੱਡਣ ਬਾਰੇ ਸੋਚ ਰਿਹਾ ਸੀ, ਕਿਉਂਕਿ ਸੱਟ ਦੀ ਦਰਦ ਕਰਕੇ, ਇਸ ਦਾ ਅਸਰ ਖੇਡ ਮੈਦਾਨ 'ਚ ...
ਜਲੰਧਰ, 20 ਮਈ (ਰਣਜੀਤ ਸਿੰਘ ਸੋਢੀ)-ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ, ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ 'ਚ 5ਵੀਂ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਸਕੂਲ 'ਚ ਕੁਲ 73 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚ 26 ਵਿਦਿਆਰਥੀਆਂ ਨੇ 90 ਫ਼ੀਸਦੀ, 43 ...
ਜਲੰਧਰ, 20 ਮਈ (ਅ.ਬ.) ਬੀਤੇ ਦਿਨੀਂ ਰੈੱਡ ਕਰਾਸ ਭਵਨ 'ਚ ਸਰਕਾਰੀ ਆਈ.ਟੀ.ਆਈ. (ਇ) ਜਲੰਧਰ ਵਲੋਂ ਜ਼ੋਨ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਸ਼ਕਤੀ ਸਿੰਘ ਚੇਅਰਮੈਨ (ਪਿ੍ੰਸੀਪਲ) ਵਲੋਂ ਕਰਵਾਇਆ ਗਿਆ, ਜਿਸ ਵਿਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਅਧੀਨ ਆਉਂਦੀਆਂ ਸਮੂਹ ...
ਚੁਗਿੱਟੀ/ਜੰਡੂਸਿੰਘਾ, 20 ਮਈ (ਨਰਿੰਦਰ ਲਾਗੂ)-ਥਾਣਾ ਪਤਾਰਾ ਦੀ ਪੁਲਿਸ ਵਲੋਂ ਇਕ ਮਾਮਲੇ 'ਚ ਲੋੜੀਂਦੇ ਇਕ ਵਿਅਕਤੀ ਨੂੰ 4 ਜਿੰਦਾ ਰੌਂਦ ਤੇ ਇਕ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਵਿੰਦਰ ਉਰਫ਼ ਸੁੱਖਾ ਦੇ ...
ਜਲੰਧਰ, 20 ਮਈ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ 'ਚ ਹੋਈ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ 'ਚ ਜਿੱਥੇ 2.12 ਕਰੋੜ ਦੇ ਕੰਮਾਂ 'ਚੋਂ 1.24 ਕਰੋੜ ਦੇ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਸਗੋਂ ਕਮੇਟੀ ਨੇ 2 ਸੜਕਾਂ ਅਤੇ ਲਾਈਟਾਂ ਦੇ ਕੰਮ ਰੋਕ ਦਿੱਤੇ ਹਨ | ਇਨ੍ਹਾਂ ...
ਜਲੰਧਰ, 20 ਮਈ (ਸ਼ਿਵ)-ਵਾਰਡ ਨੰਬਰ 50 ਦੇ ਕੌਂਸਲਰ ਸ਼ੈਰੀ ਚੱਢਾ ਨੇ ਅੱਜ ਆਪਣੇ ਖ਼ਰਚੇ 'ਤੇ ਇਲਾਕੇ ਵਿਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਵਾਇਆ | ਕੌਂਸਲਰ ਸ਼ੈਰੀ ਨੇ ਕਿਹਾ ਕਿ ਬਿਜਲੀ ਬੋਰਡ ਨੂੰ ਕਈ ਵਾਰ ਲਟਕਦੀਆਂ ਤਾਰਾਂ ਬਾਰੇ ਸ਼ਿਕਾਇਤ ਕੀਤੀ ਸੀ ਪਰ ...
ਜਮਸ਼ੇਰ ਖ਼ਾਸ, 20 ਮਈ (ਅਵਤਾਰ ਤਾਰੀ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਰਿਵਾਇਤੀ ਢੰਗ ਨਾਲ ਕਰਨ ਦੀ ਬਜਾਏ ਸਿੱਧੀ ਬਿਜਾਈ ਵਾਲੀ ਤਕਨੀਕ ਦਾ ਸੱਦਾ ਦਿੱਤਾ, ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾਵੇ | ...
ਮਕਸੂਦਾਂ, 20 ਮਈ (ਸਤਿੰਦਰ ਪਾਲ ਸਿੰਘ)-ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਮੁੜ ਨਾਜਾਇਜ਼ ਲੱਗ ਰਹੇ ਫੜ੍ਹਾਂ ਨੂੰ ਹਟਾਉਣ ਲਈ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਮੰਗ-ਪੱਤਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਨਵੀਂ ਸਬਜ਼ੀ ਮੰਡੀ ...
ਜਲੰਧਰ, 20 ਮਈ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਕਲਚਰਲ ਤੇ ਲਿਟਰੇਰੀ ਸੁਸਾਇਟੀ ਘਨ ਸ਼ਿਆਮ ਥੋਰੀ ਦੀ ਅਗਵਾਈ 'ਚ ਅੱਜ ਗੁਰਮੀਤ ਸਿੰਘ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਕਲਚਰਲ ਤੇ ਲਿਟਰੇਰੀ ਸੁਸਾਇਟੀ ਵਿਰਸਾ ਵਿਹਾਰ ਦਾ ਸਕੱਤਰ ਨਿਯੁਕਤ ...
ਜਲੰਧਰ, 20 ਮਈ (ਰਣਜੀਤ ਸਿੰਘ ਸੋਢੀ)-ਜਲੰਧਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਨੇ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀ ਤੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਜਾਣ ਦੀ ਚਿੰਤਾ, ਧਰਤੀ 'ਚ ਕੀਟਨਾਸ਼ਕ ਦਵਾਈਆਂ ਦੀ ਵਾਧੂ ਮਾਤਰਾ 'ਚ ਵਰਤੋਂ ...
ਜਲੰਧਰ, 20 ਮਈ (ਰਣਜੀਤ ਸਿੰਘ ਸੋਢੀ)-ਘਾਨਾ ਗਣਰਾਜ ਦੇ ਹਾਈ ਕਮਿਸ਼ਨਰ ਕਵਾਕੂ ਅਸੋਮਾਹ-ਚੇਰੇਮੇਹ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਐਲ. ਪੀ. ਯੂ. 'ਚ ਪੜ੍ਹ ਰਹੇ 150 ਤੋਂ ਵੱਧ ਘਾਨਾ ਦੇ ...
ਜਲੰਧਰ, 20 ਮਈ (ਰਣਜੀਤ ਸਿੰਘ ਸੋਢੀ)-ਡਿਪਸ ਕਾਲਜ ਆਫ਼ ਐਜੂਕੇਸ਼ਨ ਰਾੜਾ ਮੋੜ ਵਿਖੇ ਫੈਕਲਟੀ ਐਕਸਚੇਂਜ ਪ੍ਰੋਗਰਾਮ ਤਹਿਤ 5 ਰੋਜ਼ਾ ਆਈ. ਟੀ. ਵਰਕਸ਼ਾਪ ਲਗਾਈ ਗਈ, ਜਿਸ 'ਚ ਬੀ. ਐੱਡ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਕੰਪਿਊਟਰ ਅਤੇ ਆਈ. ਟੀ. ਬਾਰੇ ਜਾਣਕਾਰੀ ਪ੍ਰਾਪਤ ਕੀਤੀ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX