ਹਠੂਰ, 21 ਮਈ (ਜਸਵਿੰਦਰ ਸਿੰਘ ਛਿੰਦਾ)-ਗ਼ਦਰੀ ਯੋਧਿਆਂ ਦੇ ਨਾਂਅ ਨਾਲ ਮਸ਼ਹੂਰ ਪਿੰਡ ਅੱਚਰਵਾਲ ਦੇ ਮਹਾਨ ਸ਼ਹੀਦ ਬਾਬਾ ਕੇਹਰ ਸਿੰਘ ਦੇ ਜੱਦੀ ਘਰ ਦੇ ਨਾਲ ਦੀ ਲੰਘਦੀ ਭੀੜੀ ਗਲੀ ਤੇ ਨਾਲੀ ਦਾ ਗੰਦਾ ਪਾਣੀ ਘਰ 'ਚ ਪੈਣ ਦਾ ਮਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪ੍ਰੈੱਸ ਸਾਹਮਣੇ ਲਿਆਉਂਦੇ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਸ਼ਹੀਦ ਬਾਬਾ ਕੇਹਰ ਸਿੰਘ ਦੇ ਘਰ ਰਹਿ ਰਹੀ ਉਨ੍ਹਾਂ ਦੀ ਨੂੰ ਹ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਕਤ ਬੀਹੀ 'ਚ ਪਹਿਲਾਂ ਦੋਵੇਂ ਪਾਸੇ ਨਾਲੀਆਂ ਸਨ, ਪਰ ਕਾਰਜਕਾਰੀ ਪੰਚ ਬੀਬੀ ਪਾਲਾਂ ਦੇ ਪਤੀ ਦਿਲਖੁਸ਼ ਵਲੋਂ, ਜਿਸ ਦਾ ਘਰ ਵੀ ਇਸੇ ਬੀਹੀ 'ਤੇ ਦੂਜੇ ਪਾਸੇ ਲਗਦਾ ਹੋਣ ਕਰ ਕੇ ਉਸ ਵਲੋਂ ਓਧਰ ਲਗਦੀ ਨਾਲੀ ਬੰਦ ਕਰਕੇ ਉਨ੍ਹਾਂ ਦੇ ਘਰ ਵੱਲ ਇਕੋ ਨਾਲੀ ਬਣਾ ਦਿੱਤੀ ਹੈ, ਜਿਸ ਕਰ ਕੇ ਪਿਛਲੇ ਸਾਰੇ ਘਰਾਂ ਦਾ ਗੰਦਾ ਪਾਣੀ ਉਨ੍ਹਾਂ ਦੇ ਘਰ 'ਚ ਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦਾ ਘਰ ਬਹੁਤ ਨੀਵਾਂ ਹੈ | ਉਸ ਨੇ ਕਈ ਵਾਰ ਸਰਪੰਚ ਨੂੰ ਇਸ ਸੰਬੰਧੀ ਅਪੀਲ ਕੀਤੀ ਹੈ ਪਰ ਉਸ ਨੇ ਇਸ ਦਾ ਕੋਈ ਹੱਲ ਨਹੀਂ ਕੀਤਾ | ਭਾਕਿਯੂ ਏਕਤਾ ਡਕੌਂਦਾ ਦੇ ਆਗੂ ਤਾਰਾ ਸਿੰਘ ਅੱਚਰਵਾਲ ਨੇ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਪਿੰਡ ਦੀ ਸਰਪੰਚੀ ਸੀਟ ਐੱਸ. ਸੀ. (ਔਰਤ) ਲਈ ਰਾਖਵੀਂ ਹੈ ਤੇ ਸਰਪੰਚ ਐੱਸ. ਸੀ. ਔਰਤ ਹੀ ਬਣੀ ਸੀ, ਪਰ ਪਿਛਲੀ ਕਾਂਗਰਸ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਆਪਣਾ ਅਸਰ ਰਸੂਖ ਵਰਤ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਇਥੇ ਉਕਤ ਕਾਰਜਕਾਰੀ ਪੰਚ ਜਨਰਲ ਵਰਗ ਦਾ ਪੰਚ ਕਾਰਜਕਾਲ ਚਲਾ ਰਿਹਾ ਹੈ ਤੇ ਜਿਸ ਵਲੋਂ ਪਿੰਡ ਦੇ ਵਿਕਾਸ ਕਾਰਜ ਕਰਨ ਦੀ ਬਜਾਏ ਤਾਣੀ ਉਲਝਾ ਕੇ ਰੱਖੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਪਹਿਲੀ ਢਾਹੀ ਨਾਲੀ ਦੁਬਾਰਾ ਬਣਾਈ ਜਾਵੇ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰਜਕਾਰੀ ਪੰਚ 'ਤੇ ਪਿੰਡ ਝੋਰੜਾਂ ਵਾਲੇ ਰਾਹ 'ਤੇ ਬਣਾਏ ਪਾਰਕ ਨੂੰ ਨਾਜਾਇਜ਼ ਤੌਰ 'ਤੇ ਢਾਹੁਣ ਦੇ ਵੀ ਦੋਸ਼ ਲਾਏ | ਇਸ ਸੰਬੰਧ 'ਚ ਉਕਤ ਕਾਰਜਕਾਰੀ ਸਰਪੰਚ ਦੇ ਪਤੀ ਪੰਚ ਦਿਲ ਖੁਰਸ਼ੈਦ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਉਸ ਨੇ ਕੋਈ ਮਤਭੇਦ ਨਹੀਂ ਕੀਤਾ | ਨਾਲੀ ਪਹਿਲਾਂ ਤੋਂ ਇਕ ਹੀ ਸੀ ਤੇ ਉਸ ਨੇ ਸਿਰਫ ਗਲੀ ਪੱਕੀ ਕੀਤੀ ਹੈ ਤੇ ਪਾਰਕ ਢਾਹੇ ਜਾਣ ਦੇ ਸੰਬੰਧ 'ਚ ਉਸ ਨੇ ਕਿਹਾ ਕਿ ਇਹ ਸੜਕ ਚੌੜੀ ਕਰਕੇ ਬਣਾਈ ਜਾ ਰਹੀ ਹੈ, ਉਕਤ ਪਾਰਕ ਉਸ ਰਸਤੇ 'ਚ ਆ ਰਹੀ ਸੀ ਜਿਸ ਕਰ ਕੇ ਉਸ ਨੇ ਇਹ ਕਾਗਜ਼ੀ ਕਾਰਵਾਈ ਪੂਰੀ ਕਰਕੇ ਢਾਹੀ ਹੈ | ਇਸ ਸੰਬੰਧ 'ਚ ਬੀ. ਡੀ. ਪੀ. ਓ ਰਾਏਕੋਟ ਬਲਜੀਤ ਸਿੰਘ ਨੇ ਕਿਹਾ ਕਿ ਉਹ ਸ਼ਹੀਦ ਕੇਹਰ ਸਿੰਘ ਦੇ ਘਰ ਕੋਲ ਨਾਲੀ ਦਾ ਮਸਲਾ ਖੁਦ ਦੇਖ ਕੇ ਆਏ ਹਨ ਤੇ ਸੱਚਮੁੱਚ ਪਾਣੀ ਉਨ੍ਹਾਂ ਦੇ ਘਰ ਜਾਂਦਾ ਹੈ ਤੇ ਜਲਦ ਹੀ ਹੱਲ ਕਰਵਾ ਰਹੇ ਹਨ, ਜਿਸ ਲਈ ਉਨ੍ਹਾਂ ਨੇ ਸਰਪੰਚ ਨੂੰ ਕਹਿ ਦਿੱਤਾ ਹੈ ਅਤੇ ਪਾਰਕ ਢਾਹੇ ਜਾਣ ਦੇ ਸੰਬੰਧ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਇਸ ਸੰਬੰਧੀ ਕੋਈ ਮਨਜ਼ੂਰੀ ਨਹੀਂ ਲਈ | ਇਹ ਸਰਪੰਚ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿੱਜੀ ਮੁਫ਼ਾਦ ਲਈ ਢਾਹੀ ਹੈ, ਜਿਸ ਸੰਬੰਧੀ ਉਨ੍ਹਾਂ ਨੇ ਹਫਤਾ ਪਹਿਲਾਂ ਉਸ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਇਸ ਦਾ ਜਵਾਬ ਮਿਲਦੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮੀਤ ਪ੍ਰਧਾਨ ਬਲਵੀਰ ਸਿੰਘ, ਨਿਰਮਲ ਸਿੰਘ ਸਕੱਤਰ, ਸੁਖਦੇਵ ਸਿੰਘ ਬਿੱਟੂ, ਗੁਰਮੇਲ ਸਿੰਘ, ਮਾ. ਹਰਭਜਨ ਸਿੰਘ, ਕੁਲਵੰਤ ਸਿੰਘ, ਜੀਵਨ ਸਿੰਘ ਪੰਚ, ਗੁਰਜੰਟ ਸਿੰਘ, ਇੰਦਰ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ, ਪ੍ਰੇਮ ਸਿੰਘ, ਪਰਗਟ ਸਿੰਘ ਆਦਿ ਹਾਜ਼ਰ ਸਨ |
ਜਗਰਾਉਂ, 21 ਮਈ (ਜੋਗਿੰਦਰ ਸਿੰਘ)-ਜਗਰਾਉਂ 'ਚ ਕਾਂਗਰਸ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਵਲੋਂ ਅਸਤੀਫ਼ਾ ਦੇਣ ਤੇ ਪਾਰਟੀ ਨੂੰ ਅਲਵਿਦਾ ਕਹਿਣ ਸਮੇਂ 8 ਕਾਂਗਰਸੀ ਕੌਂਸਲਰਾਂ ਨੂੰ ਨਾਲ ਲੈ ਕੇ ਕੀਤੇ ਸ਼ਕਤੀ ਪ੍ਰਦਰਸ਼ਨ ਨੇ ਜਿਥੇ ਪਾਰਟੀ ਅੰੰਦਰ ਦੁਫਾੜਤਾ ਜੱਗ ਜਾਹਿਰ ...
ਰਾਏਕੋਟ, 21 ਮਈ (ਬਲਵਿੰਦਰ ਸਿੰਘ ਲਿੱਤਰ/ਸੁਸ਼ੀਲ ਕੁਮਾਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਨਾਲ ਗ਼ਦਰੀ ਬਾਬਾ ਦੁੱਲਾ ਸਿੰਘ, ਗਿਆਨੀ ਨਿਹਾਲ ਸਿੰਘ ਫਾਊਾਡੇਸ਼ਨ ਪਿੰਡ ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਦੀਪਕ ਹਿਲੌਰੀ ਵਲੋਂ ਨਸ਼ਾ ਤਸਕਰਾਂ, ਸ਼ੱਕੀ ਪੁਰਸ਼ਾਂ ਤੇ ਲੜਾਈ-ਝਗੜੇ ਦੇ ਆਦੀਆਂ ਵਿਰੁੱਧ ਸਖ਼ਤੀ ਦੇ ਆਦੇਸ਼ਾਂ ਦੀ ਪਾਲਣਾ ਹੇਠ ਪੁਲਿਸ ਸਬ ਡਵੀਜ਼ਨ ਦਾਖਾ ਡੀ. ਐੱਸ. ਪੀ ...
ਜੋਧਾਂ, 21 ਮਈ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਗੁੱਜਰਵਾਲ ਵਿਖੇ ਚੋਰਾਂ ਵਲੋਂ ਬੀਤੀ ਰਾਤ ਦੋ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਅੱਧੀ ਦਰਜਨ ਮੱਝਾਂ ਚੋਰੀ ਕਰਨ ਦੀ ਖਬਰ ਹੈ | ਜਾਣਕਾਰੀ ਅਨੁਸਾਰ ਗੁੱਜਰਵਾਲ-ਬੱਲੋਵਾਲ ਸੜਕ 'ਤੇ ਉਪਿੰਦਰ ...
ਹੰਬੜਾਂ, 21 ਮਈ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਥਾਣਾ ਲਾਡੂਵਾਲ ਮੁਖੀ ਦੇ ਦਿਸ਼ਾ-ਨਿਰਦੇਸ਼ ਹੇਠ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੰਬੜਾਂ ਪੁਲਿਸ ਟੀਮ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਇਕ ਨੌਜਵਾਨ ਨੂੰ ਨਾਕੇ ਦੌਰਾਨ 15 ਗ੍ਰਾਮ ਹੈਰੋਇਨ ...
ਖੰਨਾ, 21 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਡਾ. ਗੁਰਮੁਖ ਸਿੰਘ ਚਾਹਲ ਰਤਨਹੇੜੀ ਨੂੰ ਮੋਹਾਲੀ ਜ਼ਿਲੇ੍ਹ ਦੇ ਹਲਕਾ ਡੇਰਾਬੱਸੀ 'ਚ ਪੰਜਾਬ ...
ਹਠੂਰ, 21 ਮਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਫਿਰਨੀ ਦੀ ਸੜਕ ਜੋ ਪਹਿਲਾਂ 9 ਫੁੱਟ ਚੌੜੀ ਸੀ, ਨੂੰ 18 ਫੁੱਟ ਚੌੜੀ ਕਰਕੇ ਬਣਾਉਣ ਦੀ ਆਰੰਭ ਪ੍ਰਕਿਰਿਆ ਦੌਰਾਨ ਅੱਜ ਇਸ 'ਤੇ ਲੁੱਕ-ਬੱਜ਼ਰੀ ਦਾ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਦੀ ਸ਼ੁਰੂਆਤ ...
ਭੂੰਦੜੀ, 21 ਮਈ (ਕੁਲਦੀਪ ਸਿੰਘ ਮਾਨ)-ਸਾਬਕਾ ਪਿ੍ੰਸੀਪਲ ਹਰਦਿਆਲ ਸਿੰਘ ਤੱਤਲਾ ਤੇ ਸਮਾਜ ਸੇਵੀ ਨਿਰਮਲ ਸਿੰਘ ਤੱਤਲਾ ਕੈਨੇਡੀਅਨ ਭਰਾਵਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਪਿਤਾ ਅਮਰ ਸਿੰਘ ਤੱਤਲਾ (95) ਸੰਸਾਰਿਕ ਯਾਤਰਾ ਕਰਦੇ ਹੋਏ ਗੁਰੂ ਚਰਨਾਂ 'ਚ ...
ਜੋਧਾਂ, 21 ਮਈ (ਗੁਰਵਿੰਦਰ ਸਿੰਘ ਹੈਪੀ)-ਐੱਸ. ਐੱਮ. ਓ ਡਾ. ਸੰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਰਮੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮ ਵਲੋਂ ਮਠਿਆਈਆਂ, ਫ਼ਲਾਂ, ਸਬਜ਼ੀਆਂ ਦੀਆਂ ਦੁਕਾਨਾਂ, ਰੇੜੀਆਂ, ਢਾਬਿਆਂ, ਬੇਕਰੀ ਸਟੋਰਾਂ ਤੇ ...
ਜਗਰਾਉਂ, 21 ਮਈ (ਜੋਗਿੰਦਰ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਬੀ. ਐੱਸ. ਸੀ. (ਮੈਡੀਕਲ ਅਤੇ ਨਾਨ-ਮੈਡੀਕਲ) ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ 2 ਹਫਤਿਆਂ ਦੀ ਵਿਦੇਸ਼ (ਕੈਨੇਡਾ) ਫੇਰੀ ਬਾਅਦ ਵਾਪਸ ਮੁੜ ਪਰਿਵਾਰਕ ਰੁਝੇਵਿਆਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਜ਼, ...
ਭੂੰਦੜੀ, 21 ਮਈ (ਕੁਲਦੀਪ ਸਿੰਘ ਮਾਨ)-ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜੀ ਵਿਖੇ ਸਮਾਜ ਸੇਵੀ ਤੇ ਕਾਂਗਰਸੀ ਪਾਰਟੀ ਦੇ ਜਰਨਲ ਸਕੱਤਰ ਦਰਸ਼ਨ ਸਿੰਘ ਬੀਰਮੀ ਦੇ ਸਮੂਹ ਪਰਿਵਾਰ ਵਲੋਂ ਆਪਣੀ ਨੇਕ ਕਮਾਈ 'ਚੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸੈਂਡਲ (ਬੂਟ) ਵੰਡੇ | ...
ਰਾਏਕੋਟ, 21 ਮਈ (ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਰਾਏਕੋਟ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਰੋਟਰੀ ਕਲੱਬ ਰਾਏਕੋਟ (ਡਿਸਟਿਕ 3070) ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਰਕਬਾ ਲਿਆ ਕੇ ਪੰਜਾਬ ਦੇ ਜ਼ਮੀਨੀ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਸੰਭਾਲਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ...
ਰਾਏਕੋਟ, 21 ਮਈ (ਬਲਵਿੰਦਰ ਸਿੰਘ ਲਿੱਤਰ)-ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਮੌਤ 'ਤੇ ਵਿਧਾਨ ਸਭਾ ਹਲਕਾ ਰਾਏਕੋਟ ਨਾਲ ਸੰਬੰਧਿਤ ਅਕਾਲੀ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ (ਐੱਸ. ਕੇ. ਐੱਮ.) ਅੰਦੋਲਨਕਾਰੀ ਕਿਸਾਨਾਂ ਦਾ ਹਿੱਸਾ ਤੇ ਕਿਸਾਨ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲਈ ਹਮੇਸ਼ਾ ਤਤਪਰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੇ ...
ਕੁਹਾੜਾ, 21 ਮਈ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ 'ਆਪ' ਪਾਰਟੀ ਹਾਈਕਮਾਨ ਵਲੋਂ ਵਿਧਾਨ ਸਭਾ ਦੀ ਖੇਤੀਬਾੜੀ ਗਤੀਵਿਧੀਆਂ ਨਾਲ ਸੰਬੰਧਿਤ ਕਮੇਟੀ ਤੇ ਪਟੀਸ਼ਨ ਕਮੇਟੀ 'ਚ ਮੈਂਬਰ ਨਿਯੁਕਤ ਕਰਕੇ ਨਵੀਂ ...
ਖੰਨਾ, 21 ਮਈ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਦਿਹਾਂਤ ਹੋਣ ਬਾਅਦ ਅਕਾਲੀ ਦਲ 'ਚ ਗਮ ਦਾ ਮਾਹੌਲ ਹੈ | ਜਥੇਦਾਰ ਤੋਤਾ ਸਿੰਘ ਦੀ ਮੌਤ 'ਤੇ ਅਕਾਲੀ ਦਲ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ...
ਰਾੜਾ ਸਾਹਿਬ, 21 ਮਈ (ਸਰਬਜੀਤ ਸਿੰਘ ਬੋਪਾਰਾਏ)-ਸਥਾਨਕ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ਪਿ੍ੰਸੀਪਲ ਹਰਮੇਸ਼ ਲਾਲ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਦੇ ਅਧਿਆਪਕ ਪ੍ਰੋ: ਰੁਪਿੰਦਰ ਕੌਰ ਵਲੋਂ ਕਾਲਜ ਦੇ ਵਿਦਿਆਰਥੀਆਂ 'ਚ ਰਚਨਾਤਮਿਕਤਾ ਦਾ ਗੁਣ ਭਰਨ ਲਈ ...
ਮਲੌਦ, 21 ਮਈ (ਸਹਾਰਨ ਮਾਜਰਾ)-ਵੱਡੇ ਸਮਾਜ ਸੇਵੀ ਕਾਰਜਾਂ ਦੇ ਨਾਲ ਰਾਜਸੀ ਖੇਤਰ ਰਾਹੀਂ ਪੰਜਾਬ ਦੀ ਸਿਆਸਤ ਦਾ ਚਰਚਿਤ ਚਿਹਰਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਹਲਕਾ ਖੰਨਾ ਤੋਂ ਚੋਣ ਲੜ ਚੁੱਕੇ ਜਥੇ. ਸੁਖਵੰਤ ਸਿੰਘ ...
ਭੂੰਦੜੀ/ਹੰਬੜਾਂ, 21 ਮਈ (ਕੁਲਦੀਪ ਸਿੰਘ ਮਾਨ/ਹਰਵਿੰਦਰ ਸਿੰਘ ਮੱਕੜ)-ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ. ਐੱਨ. ਐੱਸ ਕੰਗ ਨੇ ਪਿੰਡ ਘਮਨੇਵਾਲ ਵਿਖੇ ਧੰਨਵਾਦੀ ਦੌਰੇ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੀ ਸੂਬੇ 'ਚ 'ਆਪ' ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਕਰੀਬ 9 ਮਹੀਨੇ ਪਹਿਲਾਂ ਪੰਜਾਬ 'ਚ ਕਾਂਗਰਸ ਦੇ ਕਾਰਜਕਾਲ ਦੌਰਾਨ ਪਟਵਾਰੀਆਂ, ਜ਼ਿਲ੍ਹੇਦਾਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਸਮੇਂ 1152 ਪਟਵਾਰੀ ਯੋਗ ਪਾਏ ਗਏ, ਵਿਧਾਨ ਸਭਾ ਚੋਣਾਂ ਬਾਅਦ ਪੰਜਾਬ ਦੀ ਸੱਤਾ 'ਤੇ ਕਾਬਜ਼ ...
ਹੰਬੜਾਂ, 21 ਮਈ (ਹਰਵਿੰਦਰ ਸਿੰਘ ਮੱਕੜ)-ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਢਾਹਾ ਦੇ ਵਿਕਾਸ ਕਾਰਜਾਂ ਲਈ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਵਲੋਂ ਪਾਏ ਯੋਗਦਾਨ ਨੂੰ ਲੈ ਕੇ ਮੁੱਖ ਅਧਿਆਪਕਾ ਲਖਵਿੰਦਰ ਕੌਰ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਵਲੋਂ ਵਿਸ਼ੇਸ਼ ਤੌਰ ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗਠਿਤ ਕਮੇਟੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਦਿੱਲੀ ਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਵਫ਼ਦ ਦੇ ਰੂਪ 'ਚ ਮਿਲਣ ...
ਜਗਰਾਉਂ, 21 ਮਈ (ਜੋਗਿੰਦਰ ਸਿੰਘ)-ਦੁੱਧ ਉਤਪਾਦਕਾਂ ਵਲੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਪੀ. ਡੀ. ਐੱਫ. ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ 'ਚ ਵੇਰਕਾ ਮਿਲਕ ਪਲਾਂਟ ਮੁਹਾਲੀ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਪਿੰਡ ਚੌਂਕੀਮਾਨ ਤੋਂ ਕਿਸਾਨ ਦਵਿੰਦਰ ...
ਹੰਬੜਾਂ, 21 ਮਈ (ਮੇਜਰ ਹੰਬੜਾਂ)-ਆਉਣ ਵਾਲੇ ਦਿਨਾਂ 'ਚ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਲੋਕ ਵਣ ਮਹਾਂਉਤਸਵ ਮਨਾਉਣ ਸਮੇਂ ਸੈਂਕੜੇ ਬੂਟੇ ਲਗਾਉਣ ਤੇ ਉਨ੍ਹਾਂ ਨੂੰ ਪਾਲਣ ਤੱਕ ਦੀ ਜ਼ਿੰਮੇਵਾਰੀ ਲੈਣ ਦਾ ਹੋਕਾ ਦੇਣਗੇ, ਪਰ ਦੁੱਖ ਦੀ ਗੱਲ ਹੈ ਕਿ ਅੱਜ ਹਜ਼ਾਰਾਂ ਲਗਾਏ ...
ਰਾਏਕੋਟ, 21 ਮਈ (ਬਲਵਿੰਦਰ ਸਿੰਘ ਲਿੱਤਰ)-ਸਿਵਲ ਹਸਪਤਾਲ ਰਾਏਕੋਟ ਦੇ ਹੋਮਿਓਪੈਥਿਕ ਵਿਭਾਗ ਦੇ ਡਾ. ਨਵੀਨ ਸ਼ਰਮਾ ਵਲੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਰਾਏਕੋਟ ਵਿਖੇ ਟੀਮ ਸਮੇਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਨਵੀਨ ...
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-'ਗੁਣਕਾਰੀ ਖਾਓ, ਤੰਦਰੁਸਤ ਰਹੋ' ਦੇ ਸੰਦੇਸ਼ ਤਹਿਤ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਵਲੋਂ ਅਧਿਆਪਕਾਂ ਨਾਲ ਮਿਲ ਕੇ ਮੈਂਗੋ ਡੇਅ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਪੀਲੇ ਤੇ ...
ਜਗਰਾਉਂ, 21 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਨਮਿਤ ਪੰਜ ਰੋਜ਼ਾ ਸਮਾਗਮ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਕਾਉਂਕੇ ਰੋਡ ਜਗਰਾਉਂ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾ ਕੇ ਸ਼ੁਰੂ ਹੋਏ | ਅਰਦਾਸ ਭਾਈ ਮਨਦੀਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX