ਗਿੱਦੜਬਾਹਾ, 21 ਮਈ (ਪਰਮਜੀਤ ਸਿੰਘ ਥੇੜ੍ਹੀ)-ਹਲਕੇ ਦੇ ਪਿੰਡ ਬੁੱਟਰ ਬਖੂਹਾ ਦੀ ਸਰਪੰਚ ਅਮਰਜੀਤ ਕੌਰ ਦੇ ਪਤੀ ਹਰਬੰਸ ਸਿੰਘ ਦੇ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਮੀ ਵਿਅਕਤੀ ਵਲੋਂ ਪੰਚਾਇਤ ਦੇ ਕੰਮ ਕਰਵਾਉਣ ਉਪਰੰਤ ਬਣਦੀ ਅਦਾਇਗੀ ਨਾ ਕਰਨ ਕਾਰਨ ਹਰਬੰਸ ਸਿੰਘ ਦੀ ਕੁੱਟਮਾਰ ਕਰਨ ਅਤੇ ਉਸ ਨੰੂ ਜਾਤੀ ਸੂਚਕ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਉੱਧਰ ਥਾਣਾ ਗਿੱਦੜਬਾਹਾ ਪੁਲਿਸ ਵਲੋਂ ਸ਼ਿਕਾਇਤਕਰਤਾ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਾਂਗਰਸ ਦੇ ਬਲਾਕ ਪ੍ਰਧਾਨ ਦੀਪਕ ਗਰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਥਾਣਾ ਗਿੱਦੜਬਾਹਾ ਦੇ ਬਾਹਰ ਕਰੀਬ ਢਾਈ ਘੰਟੇ ਧਰਨਾ ਲਗਾਇਆ ਗਿਆ | ਇਸ ਸੰਬੰਧੀ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਬਲਾਕ ਪ੍ਰਧਾਨ ਦੀਪਕ ਗਰਗ ਅਤੇ ਮੌਜੂਦਾ ਨੰਬਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਬੁੱਟਰ ਬਖੂਹਾ ਵਿਖੇ ਫ਼ਸਲਾਂ ਦੇ ਹੋਏ ਖ਼ਰਾਬੇ ਦੇ ਮੁਆਵਜ਼ੇ ਸੰਬੰਧੀ ਖੇਤੀਬਾੜੀ ਵਿਭਾਗ ਵਲੋਂ ਸਰਵੇ ਕੀਤਾ ਜਾਣਾ ਸੀ ਅਤੇ ਵਿਭਾਗ ਵਲੋਂ ਮੌਜੂਦਾ ਸਮੂਹ ਪੰਚਾਇਤ ਨਾਲ ਮਾਮਲਾ ਵਿਚਾਰਿਆ ਜਾ ਰਿਹਾ ਸੀ ਕਿ ਇਸੇ ਦੌਰਾਨ ਉਕਤ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਮੌਕੇ 'ਤੇ ਆ ਕੇ ਸਰਪੰਚ ਅਮਰਜੀਤ ਕੌਰ ਦੇ ਪਤੀ ਹਰਬੰਸ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਕਰਨ ਲੱਗਾ ਅਤੇ ਇਸੇ ਦੌਰਾਨ ਹਰਬੰਸ ਸਿੰਘ ਅਤੇ ਕੁਲਵਿੰਦਰ ਸਿੰਘ ਦਰਮਿਆਨ ਬਹਿਸ ਹੋ ਗਈ, ਜਿਸ ਦੇ ਤੈਸ਼ ਵਿਚ ਆਏ ਕੁਲਵਿੰਦਰ ਸਿੰਘ ਨੇ ਨਜ਼ਦੀਕ ਖੜ੍ਹੇ ਇਕ ਬਜ਼ੁਰਗ ਪਾਸੋਂ ਡਾਂਗ ਖੋਹ ਕੇ ਹਰਬੰਸ ਸਿੰਘ ਦੇ ਮੋਢਿਆਂ 'ਤੇ ਮਾਰੀ ਅਤੇ ਉਸ ਨੰੂ ਜਾਤੀ ਸੂਚਕ ਗਾਲਾਂ ਕੱਢੀਆਂ | ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਹਰਬੰਸ ਸਿੰਘ ਤੁਰੰਤ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਜਾਇਆ ਗਿਆ ਅਤੇ ਉਕਤ ਕੁਲਵਿੰਦਰ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਇਕ ਦਰਖਾਸਤ ਥਾਣਾ ਗਿੱਦੜਬਾਹਾ ਵਿਖੇ ਦਿੱਤੀ ਪਰ ਘਟਨਾ ਦੇ 3 ਦਿਨ ਬੀਤਣ ਦੇ ਬਾਵਜੂਦ ਵੀ ਉਕਤ ਕੁਲਵਿੰਦਰ ਸਿੰਘ ਵਿਰੁੱਧ ਕੋਈ ਕਾਰਵਾਈ ਪੁਲਿਸ ਵਲੋਂ ਨਹੀਂ ਕੀਤੀ ਗਈ, ਜਿਸ ਦੇ ਵਿਰੋਧ ਵਜੋਂ ਅੱਜ ਉਨ੍ਹਾਂ ਥਾਣਾ ਗਿੱਦੜਬਾਹਾ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ | ਇਸ ਦੌਰਾਨ ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਨਰਿੰਦਰ ਸਿੰਘ ਨੇ ਪੀੜਤ ਹਰਬੰਸ ਸਿੰਘ ਪਾਸੋਂ ਮੁੜ ਦਰਖਾਸਤ ਪ੍ਰਾਪਤ ਕਰਦੇ ਹੋਏ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਜਲਦੀ ਤੋਂ ਜਲਦੀ ਕਰਨ ਦਾ ਭਰੋਸਾ ਦਿੱਤਾ ਅਤੇ ਡੀ. ਐੱਸ. ਪੀ. ਨਰਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਆਪਣਾ ਧਰਨਾ ਚੁੱਕਿਆ |
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਚ ਹੋਈ ਲੜਾਈ ਦੌਰਾਨ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ ਸੀ | ਇਸ ਦੌਰਾਨ ਕਾਲਜ 'ਚ ਆਏ ਬਾਹਰੀ ਵਿਅਕਤੀਆਂ ਵਲੋਂ ਕਾਲਜ ਵਿਚ ਵਿਦਿਆਰਥੀਆਂ ...
ਮਲੋਟ, 21 ਮਈ (ਅਜਮੇਰ ਸਿੰਘ ਬਰਾੜ, ਪਾਟਿਲ)-'ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਹਨ੍ਹੇਰੀ ਜ਼ਿੰਦਗੀ ਵਿਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਵੇ' | ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਰੀਅਨਜ਼ ਗਰੁੱਪ ਆਫ਼ ਕਾਲਜ ਵਲੋਂ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫ਼ਸਰ ਡਾ. ਪ੍ਰਭਜੀਤ ਸਿੰਘ ਦੇ ਨਿਰਦੇਸ਼ਾਂ ਅਤੇ ਸੀ. ਐੱਚ. ਸੀ. ਚੱਕ ਸ਼ੇਰੇਵਾਲਾ ਦੇ ਐੱਸ. ਐੱਮ. ਓ. ਡਾ. ...
ਮੰਡੀ ਬਰੀਵਾਲਾ, 21 ਮਈ (ਨਿਰਭੋਲ ਸਿੰਘ)- ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ ਲੋਕਾਂ ਨੂੰ ਪੀਣ ਵਾਲਾ ਸਾਫ਼ ਮੁਹੱਈਆ ਕਰਵਾਉਣ ਲਈ ਪਿੰਡਾਂ 'ਚ ਆਰ. ਓ. ਪਲਾਂਟ ਲਾਏ ਗਏ ਸਨ ਪਰ ਹੁਣ ਵੱਖ-ਵੱਖ ਪਿੰਡਾਂ 'ਚ ਇਹ ਆਰ. ਓ. ਪਲਾਂਟ ਬੰਦ ਪਏ ਹਨ | ਜ਼ਮੀਨ ਹੇਠਲਾ ਪਾਣੀ ਤੇਜ਼ਾਬੀ ਅਤੇ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਰੇਤ ਦੇ ਭਰੇ ਟਰੈਕਟਰ-ਟਰਾਲੇ ਸਣੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੌਲਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ ਅਤੇ ...
ਮੰਡੀ ਕਿੱਲਿਆਂਵਾਲੀ, 21 ਮਈ (ਇਕਬਾਲ ਸਿੰਘ ਸ਼ਾਂਤ)-ਲੰਬੀ ਪੁਲਿਸ ਨੇ ਮਹਿੰਦਰਾ ਪਿਕਅਪ 'ਤੇ 101 ਪੇਟੀਆਂ ਹਰਿਆਣਵੀ ਦੇਸੀ ਸ਼ਰਾਬ ਤਸਕਰੀ ਕਰਕੇ ਲਿਜਾਂਦੇ ਇਕ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਸ਼ੱਕੀ ਮਹਿੰਦਰਾ ਪਿਕਅਪ ਨੰਬਰੀ ਪੀ. ...
ਸ੍ਰੀ ਮੁਕਤਸਰ ਸਾਹਿਬ, 21 ਮਈ (ਹਰਮਹਿੰਦਰ ਪਾਲ, ਰਣਧੀਰ ਸਿੰਘ ਸਾਗੂ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਰੋਡ ਜਾਮ ਕਰ ਕੇ ਆਵਾਜਾਈ 'ਚ ਵਿਘਨ ਪਾਉਣ ਦੇ ਦੋਸ਼ 'ਚ 13 ਨਾਮਜ਼ਦ ਅਤੇ ਕੁਝ ਅਣਪਛਾਤਿਆਂ 'ਤੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...
ਕੋਟਕਪੂਰਾ, 21 ਮਈ (ਮੋਹਰ ਸਿੰਘ ਗਿੱਲ)-ਕੁੜੀਆਂ ਵਾਲੇ ਹੋਸਟਲ ਦੀ ਦੀਵਾਰ 'ਤੇ ਚੜ੍ਹ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਨੌਜਵਾਨ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਬਿਆਨ ਦੇ ਕੇ ਇਕ ਨਿੱਜੀ ਸੰਸਥਾ ਦੇ ...
ਲੰਬੀ, 21 ਮਈ (ਸ਼ਿਵਰਾਜ ਸਿੰਘ ਬਰਾੜ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਗੱਗੜ ਵਿਖੇ ਹੋਈ | ਇਸ ਮੌਕੇ ਯੂਨੀਅਨ ਦੇ ਬੁਲਾਰੇ ਰਾਮਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ...
ਗਿੱਦੜਬਾਹਾ, 21 ਮਈ (ਪਰਮਜੀਤ ਸਿੰਘ ਥੇੜ੍ਹੀ)-ਧਰਤੀ 'ਤੇ ਮੌਜੂਦ ਵੱਖ-ਵੱਖ ਜਾਤੀਆਂ ਦੇ ਜੀਵਾਂ ਅਤੇ ਪੌਦਿਆਂ ਦੀ ਸਾਂਭ-ਸੰਭਾਲ ਦਾ ਪ੍ਰਤੀਕ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਅੱਜ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪਿ੍ੰਸੀਪਲ ਡਾ. ਮਨੀਸ਼ਾ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਹਰਮਹਿੰਦਰ ਪਾਲ)-ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਪਤੀ-ਪਤਨੀ ਅਤੇ 8 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬੋਹੜ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਅੱਜ ਜਲਾਲ ਵਾਲੇ ਸੰਤ ਰਿਸ਼ੀ ਰਾਮ ਵਲੋਂ ਪਿੰਡ ਸੂਰੇਵਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਪਿ੍ਤਪਾਲ ਸ਼ਰਮਾ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਐੱਚ. ਐੱਸ. ਹਾਈ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਮਹਿਲਾ ਸਸ਼ਕਤੀਕਰਨ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਕੂਲੀ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਬੱਚਿਆਂ ਨੇ ਔਰਤ ਦੇ ਜੀਵਨ, ਕੰਮਾਂ, ਬਲੀਦਾਨ ਅਤੇ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆਸ਼ਰਮ ਵਿਖੇ ਗਿਆਨ ਭਗਤੀ ਮਹਾਂਉਤਸਵ ਧੂਮਧਾਮ ਨਾਲ ਸਮਾਪਤ ਹੋਣ ਮਗਰੋਂ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਭੂੰਦੜ ਵਿਖੇ ਨਵੀਂ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ | ਇਸ ਸਮੇਂ ਗੁਰਵਿੰਦਰ ਸਿੰਘ ਭੂੰਦੜ ਮੀਤ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭੂੰਦੜ ਨੂੰ ...
ਗਿੱਦੜਬਾਹਾ, 21 ਮਈ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਜੇ. ਐੱਨ. ਜੇ. ਡੀ. ਏ. ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਸ੍ਰੀ ਮੁਕਤਸਰ ਸਾਹਿਬ ਅਤੇ ਤਹਿਸੀਲ ਸਾਂਝ ਕੇਂਦਰ ਗਿੱਦੜਬਾਹਾ ਵਲੋਂ ਸੈਮੀਨਾਰ ਲਾਇਆ ਗਿਆ | ਇਸ ਸੈਮੀਨਾਰ ਦੌਰਾਨ ਸਕੂਲ ਦੇ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦੇ ਦਿਹਾਂਤ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਐਡਵੋਕੇਟ ਰਾਜਵਿੰੰਦਰ ਸਿੰਘ ਗਿੱਲ ਤੇ ਹਰਿੰਦਰ ਸਿੰਘ ਗਿੱਲ ਫ਼ੀਲਡ ਅਫ਼ਸਰ ਪੀ. ਏ. ਡੀ. ਬੀ. ਸ੍ਰੀ ਮੁਕਤਸਰ ਸਾਹਿਬ ਦੇ ਪਿਤਾ ਅਤੇ ਹਰਪਾਲ ਸਿੰਘ ਗਿੱਲ ਦੇ ਵੱਡੇ ਭਰਾ ਸ. ਜਸਵੰਤ ਸਿੰਘ ਗਿੱਲ (63) ਪੁੱਤਰ ਸਵ. ਮਾਹਲਾ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਪੰਜਾਬ ...
ਮੰਡੀ ਬਰੀਵਾਲਾ, 21 ਮਈ (ਨਿਰਭੋਲ ਸਿੰਘ)-ਜਸਵਿੰਦਰ ਸਿੰਘ, ਗਰਵੀਨ ਸਿੰਘ, ਪੁਸ਼ਵਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵੱਟੂ ਵਿਚ ਬੀ. ਐੱਸ. ਐੱਨ. ਐੱਲ. ਸੇਵਾਵਾਂ ਦਾ ਹਾਲ ਬੇਹੱਦ ਮਾੜਾ ਹੈ | ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਨ. ਐੱਲ. ਦੀਆਂ ਮਾੜੀਆਂ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਵਿਸ਼ੇਸ਼ ਤੌਰ 'ਤੇ ...
ਰੁਪਾਣਾ, 21 ਮਈ (ਜਗਜੀਤ ਸਿੰਘ)-ਸਬ ਡਵੀਜ਼ਨ ਰੁਪਾਣਾ ਵਿਚ ਸੇਵਾ ਨਿਭਾਅ ਰਹੇ ਸ਼ਾਮ ਲਾਲ ਸੋਲੰਕੀ ਸੇਵਾ ਮੁਕਤ ਹੋ ਜਾਣ 'ਤੇ ਉਨ੍ਹਾਂ ਦੀ ਥਾਂ ਨਵੇਂ ਆਏ ਐੱਸ. ਡੀ. ਓ. ਹਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਨੇ ਦਫ਼ਤਰ ਨਾਲ ਜੁੜੇ ਮੁਲਾਜ਼ਮਾਂ ਦੀਆਂ ...
ਦੋਦਾ, 21 ਮਈ (ਰਵੀਪਾਲ)-ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ ਵਿਖੇ ਐੱਸ. ਐੱਸ. ਪੀ. ਸ੍ਰੀ ਧਰੂਮਨ ਐੱਚ ਨਿੰਬਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਮਿੱਤਰ ਮਿਲਣੀ ਦੇ ਤਹਿਤ ਅੱਜ ਨਸ਼ਿਆਂ ਦੀ ਰੋਕਥਾਮ ਅਤੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਇਆ ...
ਮੰਡੀ ਕਿੱਲਿਆਂਵਾਲੀ, 21 ਮਈ (ਇਕਬਾਲ ਸਿੰਘ ਸ਼ਾਂਤ)-ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਦੀ ਮਾਰ ਹੇਠਲੇ ਸਰਹੱਦੀ ਹਲਕੇ ਲੰਬੀ ਵਿਚ ਪੁਲਿਸ ਕੰਮਕਾਜ 'ਚ ਪ੍ਰਸ਼ਾਸਨਿਕ ਵਿਸਥਾਰ ਅਤੇ ਉਸਾਰੂ ਤਬਦੀਲੀਆਂ ਦਾ ਮੁੱਢ ਬੱਝਿਆ ਗਿਆ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ...
ਮਲੋਟ, 21 ਮਈ (ਅਜਮੇਰ ਸਿੰਘ ਬਰਾੜ)-ਨਾਮਵਰ ਸੰਸਥਾ ਐਡਵਰਡਗੰਜ ਪਬਲਿਕ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਆਪਣੇ ਮਰਹੂਮ ਸੈਕਟਰੀ ਕੇਵਲ ਨਾਗਪਾਲ ਜੋ ਅੱਜ ਦੇ ਦਿਨ 21 ਮਈ 1990 ਨੂੰ ਸਵਰਗਵਾਸ ਹੋ ਗਏ ਸਨ, ਦੀ ਯਾਦ 'ਚ ਠੰਢੇ-ਮਿੱਠੇ ਪਾਣੀ ਦੀ ਛਬੀਲ ਤੋਂ ਇਲਾਵਾ ਕੜੀ ਅਤੇ ਚੌਲਾਂ ਦਾ ...
ਮਲੋਟ, 21 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਐੱਨ. ਐੱਸ. ਐੱਸ. ਵਿਭਾਗ ਅਤੇ ਪੰਜਾਬ ਸਰਕਾਰ ਦੇ ਵਣ ਵਿਭਾਗ ਦੇ ਸਹਿਯੋਗ ਨਾਲ ਸੰਕਟਮਈ ਕਿਸਮ ਦਿਵਸ ਮਨਾਇਆ ਗਿਆ | ਮੰਚ ਸੰਚਾਲਨ ਕਰ ਰਹੇ ਪ੍ਰੋ. ਹਿਰਦੇਪਾਲ ਸਿੰਘ ਨੇ ਇਸ ਮੌਕੇ ਉਚੇਚੇ ...
ਲੰਬੀ, 21 ਮਈ (ਮੇਵਾ ਸਿੰਘ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀ ਚੋਣ ਕੀਤੀ ਗਈ ਹੈ, ਜਿਸ 'ਚ ਵਿਧਾਨ ਸਭਾ ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦਾ ਚੇਅਰਮੈਨ/ਸਭਾਪਤੀ ਬਣਾਇਆ ਗਿਆ ਹੈ | ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਕ ਧਾਰਮਿਕ ਅਤੇ ਰਾਜਨੀਤਕ ਖੇਤਰ ਵਾਲਾ ਜ਼ਿਲ੍ਹਾ ਹੋਣ ਕਾਰਨ ਕਾਫ਼ੀ ਮਹੱਤਵਪੂਰਨ ਹੋਣ ਕਾਰਨ ਅਮਨ-ਕਾਨੂੰਨ ਦੀ ਦਿ੍ਸ਼ਟੀ ਤੋਂ ਅਹਿਮ ਸਥਾਨ ਰੱਖਦਾ ਹੈ | ਇਸ ...
ਮਲੋਟ, 21 ਮਈ (ਪਾਟਿਲ)-ਮਨੁੱਖ ਅਤੇ ਰੁੱਖ ਦਾ ਮੁੱਢਕਦੀਮੀ ਰਿਸ਼ਤਾ ਹੈ | ਧਰਤੀ ਨੂੰ ਮਨੁੱਖ ਵਾਸਤੇ ਜਿਊਣਯੋਗ ਬਣਾਈ ਰੱਖਣ ਲਈ ਮਨੁੱਖ ਅਤੇ ਰੁੱਖ ਦੇ ਆਪਸੀ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ | ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਤੋਂ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਉਦੇਕਰਨ ਰੋਡ ਮਾਡਲ ਟਾਊਨ ਸਥਿਤ ਅਨਾਥ, ਬੇਸਹਾਰਾ, ਲੋੜਵੰਦ ਬੱਚਿਆਂ ਲਈ ਮਾਨਵਤਾ ਫਾਊਾਡੇਸ਼ਨ ਐੱਨ. ਜੀ. ਓ. ਵਲੋਂ ਬਣਾਏ ਮਾਨਵਤਾ ਬਾਲ ਆਸ਼ਰਮ ਵਿਖੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX