ਤਾਜਾ ਖ਼ਬਰਾਂ


ਜ਼ਿਲ੍ਹਾ ਮੋਗਾ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢਿਆ
. . .  1 day ago
ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  1 day ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  1 day ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  1 day ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  1 day ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  1 day ago
ਪੰਜਾਬ ਸਰਕਾਰ ਵਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ, ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ...
ਬੈਂਗਲੁਰੂ-ਹਾਵੜਾ ਐਕਸਪ੍ਰੈਸ ਟਰੇਨ ਦੇ ਇਕ ਡੱਬੇ ਵਿਚ ਅੱਗ ਲੱਗ ਗਈ
. . .  1 day ago
ਆਂਧਰਾ ਪ੍ਰਦੇਸ਼, 27 ਨਵੰਬਰ - ਚਿਤੂਰ 'ਚ ਬੈਂਗਲੁਰੂ -ਹਾਵੜਾ ਐਕਸਪ੍ਰੈਸ ਟਰੇਨ ਦੇ ਡੱਬੇ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਪੁਲਿਸ ਮੁਸਾਫ਼ਰਾਂ ਨੂੰ ਬਚਾਉਣ ਲਈ ਪਹੁੰਚ ਗਈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਹੁਸ਼ਿਆਰਪੁਰ ਫੇਰੀ ਦੌਰਾਨ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ
. . .  1 day ago
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਫੇਰੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ...
ਰਾਹੁਲ ਗਾਂਧੀ 'ਤੇ ਦੋਸ਼ ਲਗਾਉਣ 'ਚ ਰੁੱਝੀ ਭਾਜਪਾ-ਵੇਣੂਗੋਪਾਲ
. . .  1 day ago
ਇੰਦੌਰ, 27 ਨਵੰਬਰ -'ਭਾਰਤ ਜੋੜੋ ਯਾਤਰਾ' ਦੇ ਵਿਰੁੱਧ "ਕੁਝ ਕਾਢ ਕੱਢਣ ਦੀ ਕੋਸ਼ਿਸ਼" ਕਰਨ ਲਈ ਭਾਜਪਾ ਦੀ ਨਿੰਦਾ ਕਰਦੇ ਹੋਏ, ਕਾਂਗਰਸ ਦੇ ਜਨਰਲ ਸਕੱਤਰ-ਸੰਗਠਨ ਕੇਸੀ ਵੇਣੂਗੋਪਾਲ ਨੇ ਪਾਰਟੀ...
ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ
. . .  1 day ago
ਕਟੜਾ, 27 ਨਵੰਬਰ-ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ ਹੋਏ ਹਨ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪਹਿਲਾਂ ਵੀ ਬਹੁਤ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਸਰਹੱਦ ਨਜ਼ਦੀਕ ਵਿਭਾਗ ਦੀ ਬੰਜਰ ਹੋ ਰਹੀ ਜ਼ਮੀਨ ਦਾ ਲਿਆ ਜਾਇਜ਼ਾ
. . .  1 day ago
ਲੋਪੋਕੇ/ਅਜਨਾਲਾ 27 ਨਵੰਬਰ (ਗੁਰਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਵਿਭਾਗ ਦੀ ਬੰਜਰ ਹੋ ਰਹੀ 700 ਏਕੜ ਜ਼ਮੀਨ ਦਾ ਅਧਿਕਾਰੀਆਂ...
ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ,ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਕੀਤੇ ਬਰਾਮਦ
. . .  1 day ago
ਅਟਾਰੀ,27 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ, ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਬਰਾਮਦ ਕਰ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਐੱਸ.ਟੀ.ਐੱਫ਼. ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ...
ਮੁੱਖ ਮੰਤਰੀ ਨੇ ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਕੀਤਾ ਨਿਰੀਖਣ
. . .  1 day ago
ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਪੂਰਥਲਾ ਵਿਚ 428.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਮੈਡੀਕਲ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਸੰਬੰਧੀ ਵਿਚਾਰ ਵਟਾਂਦਰਾ...
ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 27 ਨਵੰਬਰ (ਗਗਨਦੀਪ ਸ਼ਰਮਾ)-ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ...
ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਦਰਦਨਾਕ ਰੇਲ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ
. . .  1 day ago
ਕੀਰਤਪੁਰ ਸਾਹਿਬ, 27 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ...
ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ-ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ, ਸਾਡੇ ਕੋਲ ਸੀਮਤ ਸਰੋਤ ਹਨ। ਚੀਨ ਨੇ 'ਇਕ ਬੱਚਾ ਨੀਤੀ' ਲਾਗੂ ਕੀਤੀ, ਆਬਾਦੀ ਨੂੰ ਕੰਟਰੋਲ ਕੀਤਾ ਅਤੇ ਵਿਕਾਸ ਪ੍ਰਾਪਤ ਕੀਤਾ। ਚੀਨ 'ਚ ਇਕ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ ਰੱਦ
. . .  1 day ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ 12.5 ਓਵਰਾਂ 'ਚ ਇਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ...
ਪੰਜਾਬ ਸਰਕਾਰ ਵਲੋਂ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ ਦੀ ਉਸਾਰੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 27 ਅਕਤੂਬਰ-ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਭਰ 'ਚ 17 ਸਬ-ਡਵੀਜ਼ਨਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ...
ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ-'ਮਨ ਕੀ ਬਤ' 'ਚ ਬੋਲੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਮੌਕਾ ਹੈ। ਸਾਨੂੰ ਆਲਮੀ ਭਲੇ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਚਾਹੇ ਉਹ ਸ਼ਾਂਤੀ...
ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਚ ਚੱਲੀ ਗੋਲੀ
. . .  1 day ago
ਕੁੱਲਗੜ੍ਹੀ 27 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਇਸ ਘਟਨਾ ਸੰਬੰਧੀ ਥਾਣਾ ਕੁੱਲਗੜ੍ਹੀ ਦੇ ਐਸ.ਐਚ.ਓ. ਇੰਸਪੈਕਟਰ ਗੁਰਜੰਟ ਸਿੰਘ ਸੰਧੂ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ, 12.5 ਓਵਰਾਂ 'ਚ ਭਾਰਤ 89/1
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554

ਜਲੰਧਰ

ਨਗਰ ਨਿਗਮ ਚੋਣਾਂ 'ਚ ਇਸ ਵਾਰ ਭਾਜਪਾ ਉਤਾਰ ਸਕਦੀ ਹੈ ਕਈ ਨਵੇਂ ਚਿਹਰੇ

ਸ਼ਿਵ ਸ਼ਰਮਾ
ਜਲੰਧਰ, 22 ਮਈ- ਸਿਆਸੀ ਪਾਰਟੀਆਂ ਵਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਅੰਦਰਖਾਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸ਼ਹਿਰੀ ਭਾਜਪਾ ਆਉਣ ਵਾਲੇ ਸਮੇਂ ਵਿਚ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰਨ ਜਾ ਰਹੀ ਹੈ | ਨਿਗਮ ਚੋਣਾਂ ਵਿਚ ਇਸ ਵਾਰ ਭਾਜਪਾ ਵਲੋਂ ਜਿੱਥੇ ਸਾਰੇ ਵਾਰਡਾਂ 'ਤੇ ਇਕੱਲਿਆਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਇਹ ਸਮਝਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਭਾਜਪਾ ਵਲੋਂ ਕਈ ਨਵੇਂ ਚਿਹਰੇ ਮੈਦਾਨ ਵਿਚ ਉਤਾਰੇ ਜਾਣਗੇ | ਇਸ ਤਰ੍ਹਾਂ ਦੀ ਵੀ ਚਰਚਾ ਹੁੰਦੀ ਰਹੀ ਹੈ ਕਿ ਕੁਝ ਵਿਧਾਨ ਸਭਾ ਹਲਕਿਆਂ ਵਿਚ ਤਾਂ ਭਾਜਪਾ ਦੇ ਕੌਂਸਲਰ ਅੰਦਰਖਾਤੇ ਵਿਰੋਧੀ ਉਮੀਦਵਾਰਾਂ ਦੀ ਮਦਦ ਕਰਦੇ ਰਹੇ ਹਨ ਤੇ ਉਨ੍ਹਾਂ ਦੇ ਦਫ਼ਤਰਾਂ ਵਿਚ ਮੀਟਿੰਗਾਂ ਵੀ ਕਰਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਦੇ ਦੂਜੀ ਪਾਰਟੀ 'ਚ ਜਾਣ ਦੀ ਸੰਭਾਵਨਾ ਹੈ | ਭਾਜਪਾ ਵਲੋਂ ਇਸ ਵਾਰ ਨੌਜਵਾਨ ਚਿਹਰੇ ਵੀ ਮੈਦਾਨ ਵਿਚ ਉਤਾਰੇ ਜਾਣ ਦੀ ਸੰਭਾਵਨਾ ਹੈ | ਕਈ ਚਾਹਵਾਨਾਂ ਨੇ ਤਾਂ ਫੇਸਬੁਕ 'ਤੇ ਆਪਣੇ ਸਬੰਧਿਤ ਵਾਰਡਾਂ ਨਾਲ ਚੋਣ ਲੜਨ ਬਾਰੇ ਸੰਕੇਤ ਦਿੰਦੀਆਂ ਪੋਸਟਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਭਾਜਪਾ ਵਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵਿਚ ਸ਼ਹਿਰ ਦੇ ਕਈ ਮੁੱਦਿਆਂ 'ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ ਹੀ ਸਗੋਂ ਦੂਜੇ ਪਾਸੇ ਤਾਂ ਪੰਜਾਬ ਵਿਚ ਹੁਣ ਤੱਕ ਆਪ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੀ ਭਾਜਪਾ ਵਲੋਂ ਨਿਗਮ ਚੋਣਾਂ ਵਿਚ ਮੁੱਦਾ ਬਣਾਏ ਜਾਣ ਦੀ ਸੰਭਾਵਨਾ ਹੈ | ਬਦਲਦੇ ਮਾਹੌਲ ਵਿਚ ਕੁਝ ਕਾਂਗਰਸ ਆਗੂਆਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੀ ਚਰਚਾ ਹੋ ਰਹੀ ਹੈ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਆਪਣਾ ਭਵਿੱਖ ਕਾਂਗਰਸ ਵਿਚ ਨਜ਼ਰ ਨਹੀਂ ਆ ਰਿਹਾ ਹੈ |
ਕਾਬਜ਼ ਹੋਣ ਦੇ ਬਾਵਜੂਦ ਨਿਗਮ 'ਚ ਅਲੱਗ-ਥਲੱਗ ਪਈ ਕਾਂਗਰਸ, ਮੇਅਰ ਨਾਲ ਜ਼ਿਆਦਾਤਰ ਕਾਂਗਰਸੀ ਕੌਂਸਲਰ ਤੁਰਨ ਲਈ ਤਿਆਰ ਨਹੀਂ
ਕਾਂਗਰਸ ਵਲੋਂ ਵੀ ਨਿਗਮ ਚੋਣਾਂ ਲਈ ਆਪਣੀ ਪੂਰੀ ਤਿਆਰੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਇਸ ਲਈ ਹਾਈਕਮਾਨ ਵਲੋਂ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ | ਮੌਜੂਦਾ ਕਾਂਗਰਸੀ ਨਿਗਮ ਦਾ ਕਾਰਜਕਾਲ ਦਸੰਬਰ 2022 ਵਿਚ ਖ਼ਤਮ ਹੋਣ ਵਾਲਾ ਹੈ | ਚਾਹੇ ਨਿਗਮ 'ਤੇ ਇਸ ਵੇਲੇ ਬਹੁਮਤ ਨਾਲ ਕਾਂਗਰਸ ਕਾਬਜ਼ ਹੈ ਪਰ ਇਸ ਦੇ ਬਾਵਜੂਦ ਨਿਗਮ ਵਿਚ ਕਾਂਗਰਸ ਅਲੱਗ-ਥਲੱਗ ਨਜ਼ਰ ਆ ਰਹੀ ਹੈ ਕਿਉਂਕਿ ਨਾਰਾਜ਼ਗੀ ਕਰਕੇ ਤਾਂ ਜ਼ਿਆਦਾਤਰ ਕਾਂਗਰਸੀ ਕੌਂਸਲਰ ਮੇਅਰ ਨਾਲ ਤੁਰਨ ਲਈ ਤਿਆਰ ਨਹੀਂ ਹਨ | ਦੂਜਾ ਉਨ੍ਹਾਂ ਵਿਚ ਕਈਆਂ ਦੀ ਨਿਗਮ 'ਚ ਇਸ ਵੇਲੇ ਸੁਣਵਾਈ ਵੀ ਨਹੀਂ ਹੋ ਰਹੀ ਹੈ ਤੇ ਕਈ ਤਾਂ ਕੰਮ ਕਰਵਾਉਣ ਲਈ ਆਪ ਆਗੂਆਂ ਨਾਲ ਹੀ ਸੰਪਰਕ ਕਰਦੇ ਨਜ਼ਰ ਆ ਰਹੇ ਹਨ | ਕੇਂਦਰੀ ਹਲਕੇ 'ਚ ਤਾਂ ਦੋ ਵੱਡੇ ਆਗੂਆਂ ਦੀ ਆਪਸ ਵਿਚ ਅਜੇ ਤੱਕ ਨਾਰਾਜ਼ਗੀ ਦੂਰ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ | ਮੇਅਰ ਨਾਲ ਕੁਝ ਦਿਨ ਪਹਿਲਾਂ ਕਾਂਗਰਸੀ ਕੌਂਸਲਰਾਂ ਨੇ ਮੀਟਿੰਗ ਕਰਕੇ ਕਮਿਸ਼ਨਰ ਕੋਲ ਮਸਲੇ ਉਠਾਉਣ ਦਾ ਫ਼ੈਸਲਾ ਕੀਤਾ ਸੀ ਪਰ ਬਾਅਦ ਵਿਚ ਤਾਂ ਕੌਂਸਲਰ ਹੀ ਇਕੱਠੇ ਨਹੀਂ ਹੋ ਸਕੇ ਸਨ | ਚੇਤੇ ਰਹੇ ਕਿ ਮੇਅਰ ਨਾਲ ਹੋਈ ਮੀਟਿੰਗ ਵਿਚ ਤਾਂ ਇਕ ਕੌਂਸਲਰ ਨੇ ਮੇਅਰ ਨਾਲ ਕਾਫ਼ੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਉਹ ਤਾਂ ਕੰਮ ਨਹੀਂ ਕਰਵਾ ਸਕੇ ਸਗੋਂ ਡਿਪਟੀ ਮੇਅਰ ਨੇ ਕੰਮ ਕਰਵਾ ਦਿੱਤਾ ਹੈ | ਸ਼ਹਿਰ ਵਿਚ ਦੋ ਸੀਟਾਂ ਹਾਰਨ ਦੇ ਬਾਵਜੂਦ ਵੀ ਕਾਂਗਰਸ ਵਿਚ ਸਭ ਕੁਝ ਅੱਛਾ ਨਹੀਂ ਚਲ ਰਿਹਾ ਹੈ | ਕਾਂਗਰਸ ਵਿਚ ਵੀ ਕੁਝ ਕੌਂਸਲਰਾਂ ਦੇ 'ਆਪ' ਵਿਚ ਜਾਣ ਦੀਆਂ ਚਰਚਾ ਚੱਲਦੀਆਂ ਰਹੀਆਂ ਹਨ | ਇਸ ਲਈ ਤਾਂ ਕਈਆਂ ਦੀਆਂ ਗੁਪਤ ਮੀਟਿੰਗਾਂ ਦੀ ਚਰਚਾ ਹੁੰਦੀ ਰਹੀ ਹੈ | ਕਈ ਤਾਂ ਆਪ ਆਗੂਆਂ ਨਾਲ ਆਮ ਨਜ਼ਰ ਆ ਜਾਂਦੇ ਹਨ | ਕੁਝ ਸਮਾਂ ਪਹਿਲਾਂ ਤਾਂ ਸਰਕਟ ਹਾਊਸ ਵਿਚ ਆਪ ਆਗੂਆਂ ਦੀ ਮੀਟਿੰਗ 'ਚ ਕਾਂਗਰਸੀ ਕੌਂਸਲਰ ਵੀ ਮੌਜੂਦ ਰਹੇ ਸਨ | ਇਸ ਤਰ੍ਹਾਂ ਨਾਲ ਕਈ ਕਾਂਗਰਸੀ ਕੌਂਸਲਰ 'ਆਪ' ਦੇ ਸੰਪਰਕ ਵਿਚ ਚੱਲ ਰਹੇ ਹਨ ਜਿਹੜੇ ਕਿ ਟਿਕਟਾਂ ਤੋਂ ਲੈ ਕੇ ਅਹੁਦਿਆਂ ਵੀ ਮੰਗ ਕਰ ਰਹੇ ਹਨ |
'ਆਪ' ਦੀਆਂ ਟਿਕਟਾਂ ਦੇ ਚਾਹਵਾਨਾਂ ਦੇ ਨਜ਼ਰ ਆਉਣ ਲੱਗੇ ਬੋਰਡ
ਨਗਰ ਨਿਗਮ ਚੋਣਾਂ ਲਈ ਕਈ ਚਾਹਵਾਨਾਂ ਨੇ ਵੀ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ | ਇਸ ਵੇਲੇ ਰਾਜ ਵਿਚ 'ਆਪ' ਦੀ ਸਰਕਾਰ ਹੋਣ ਕਰਕੇ ਚਾਹਵਾਨਾਂ ਵਲੋਂ ਆਪ ਦੀਆਂ ਟਿਕਟਾਂ ਲੈਣ ਲਈ ਹੁਣ ਤੋਂ ਹੀ ਕਈ ਆਗੂ ਸਰਗਰਮ ਨਜ਼ਰ ਦੇਖੇ ਜਾ ਸਕਦੇ ਹਨ | ਕਈ ਚਾਹਵਾਨਾਂ ਨੇ ਤਾਂ ਆਪਣੇ ਬੋਰਡ ਵੀ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ | ਵਾਰਡ ਨੰਬਰ 60 ਵਿਚ ਵੀ ਚਾਹਵਾਨਾਂ ਦੇ ਬੋਰਡ ਦੇਖੇ ਜਾ ਸਕਦੇ ਹਨ ਜਿਹੜੇ ਕਿ ਨਿਗਮ ਚੋਣਾਂ ਦੀ ਹਲਚਲ ਦਾ ਸੰਕੇਤ ਦੇ ਰਹੇ ਹਨ | ਉਂਜ ਪੱਛਮੀ ਹਲਕੇ ਤੋਂ ਇਲਾਵਾ ਕਾਂਗਰਸ ਸਮੇਤ ਭਾਜਪਾ ਦੇ ਕਈ ਆਗੂ ਆਪ ਵਿਚ ਖਿਸਕਣ ਦੀ ਤਿਆਰੀ ਵਿਚ ਹਨ | ਇਸ ਲਈ ਤਾਂ ਮੀਟਿੰਗਾਂ ਤਾਂ ਪਹਿਲਾਂ ਹੀ ਹੋ ਚੁੱਕੀਆਂ ਹਨ | ਹੁਣ ਸਿਰਫ਼ ਨਿਗਮ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ | ਉਂਜ ਆਪ ਦੀਆਂ ਟਿਕਟਾਂ ਲੈਣ ਲਈ ਕਈ ਆਪ ਆਗੂਆਂ ਨੇ ਲੋਕਾਂ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਕਾਂਗਰਸ ਦੇ ਕਾਰਜਕਾਲ ਵਿਚ ਟੁੱਟੀਆਂ ਸੜਕਾਂ 'ਤੇ ਹੋਰ ਮੁੱਦੇ ਉਠਾ ਰਹੇ ਹਨ |
ਵਾਰਡਬੰਦੀ ਹੋਣ ਤੋਂ ਬਾਅਦ ਹੋਵੇਗਾ ਚੋਣਾਂ ਦਾ ਐਲਾਨ
ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਅੰਦਰਖਾਤੇ ਹਲਚਲ ਚੱਲ ਰਹੀ ਹੈ ਤੇ ਦੂਜੇ ਪਾਸੇ ਨਵੀਂ ਵਾਰਡਬੰਦੀ ਦਾ ਕੰਮ ਵੀ ਖ਼ਤਮ ਹੋਣ ਤੋਂ ਬਾਅਦ ਚੋਣਾਂ ਲਈ ਸਿਆਸੀ ਪਾਰਟੀਆਂ ਦੀ ਸਰਗਰਮੀ ਵਧ ਜਾਵੇਗੀ | ਨਿਗਮ ਪ੍ਰਸ਼ਾਸਨ ਕੁਝ ਸਮਾਂ ਪਹਿਲਾਂ ਹੀ ਸਰਕਾਰ ਨੂੰ ਜਲੰਧਰ ਦੀ ਵਾਰਡਬੰਦੀ ਕਰਵਾਉਣ ਦੀ ਮੰਗ ਕਰ ਚੁੱਕਾ ਹੈ ਤੇ ਜਨਗਣਨਾ ਦੇ ਨਾਲ-ਨਾਲ ਹੀ ਵਾਰਡਬੰਦੀ ਦੀ ਹੱਦ ਬਾਰੇ ਵੀ ਕੰਮ ਕੀਤਾ ਜਾਣਾ ਹੈ | ਸਰਕਾਰ ਨੇ ਕੈਂਟ ਦੇ 12 ਪਿੰਡਾਂ ਨੂੰ ਤਾਂ ਨਿਗਮ ਵਿਚ ਸ਼ਾਮਿਲ ਕਰ ਦਿੱਤਾ ਸੀ ਪਰ ਨਿਗਮ ਵਲੋਂ ਉੱਥੇ ਕੋਈ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਨ ਜਿਸ ਕਰਕੇ ਹੁਣ ਉੱਥੇ ਦੀ ਵਾਰਡਬੰਦੀ ਵੀ ਕੀਤੀ ਜਾਣੀ ਹੈ | 12 ਪਿੰਡਾਂ ਤੋਂ ਇਲਾਵਾ ਮਲਕੋ ਪਿੰਡ ਨੂੰ ਵੀ ਨਿਗਮ ਦੀ ਹੱਦ 'ਚ ਸ਼ਾਮਿਲ ਕੀਤਾ ਜਾਵੇਗਾ | ਨਵੀਂ ਵਾਰਡਬੰਦੀ ਵਿਚ ਵਾਰਡਾਂ ਦੀ ਗਿਣਤੀ 90 ਤੱਕ ਹੋ ਸਕਦੀ ਹੈ | ਜਲੰਧਰ ਵਿਚ ਇਸ ਵੇਲੇ 80 ਵਿਚੋਂ 39 ਵਾਰਡ ਔਰਤਾਂ ਲਈ ਹਨ ਤੇ 54 ਵਾਰਡ ਜਨਰਲ ਹਨ |

ਰਾਮਾਮੰਡੀ ਫਲਾਈਓਵਰ ਨੇੜੇ ਤੇਜ਼ ਰਫ਼ਤਾਰ ਕਾਰ ਪਲਟੀ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਥਾਣਾ ਕੈਂਟ ਅਧੀਨ ਆਉਂਦੇ ਰਾਮਾਮੰਡੀ ਫਲਾਈਓਵਰ ਲਾਗੇ ਐਤਵਾਰ ਨੂੰ ਦੁਪਹਿਰ ਸਮੇਂ ਸੰਤੁੁਲਨ ਵਿਗੜ ਜਾਣ ਕਾਰਨ ਪਲਟੀ ਇਕ ਕਾਰ ਕਾਰਨ ਉਸ 'ਚ ਸਵਾਰ ਇਕੋ ਪਰਿਵਾਰ ਦੇ 5 ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਵਿਅਕਤੀ ਦੇ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਵਲੋਂ ਜਲੰਧਰ-ਨਕੋਦਰ ਕੌਮੀ ਰਾਜ ਮਾਰਗ 'ਤੇ ਧਰਨਾ

ਲਾਂਬੜਾ, 22 ਮਈ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਾਜਪੁਰ ਵਿਖੇ ਐਤਵਾਰ ਦੀ ਦੁਪਹਿਰ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਜਲੰਧਰ ਨਕੋਦਰ ਕੌਮੀ ਰਾਜ ਮਾਰਗ 'ਤੇ ਆਵਾਜਾਈ ਠੱਪ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮੁੱਖ ਸੜਕ ਜਾਮ ਕਰ ...

ਪੂਰੀ ਖ਼ਬਰ »

ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਤੋਂ ਲੁੱਟਸ਼ੁਦਾ ਮੋਬਾਇਲ ਫੋਨ, ਵਾਰਦਾਤਾਂ 'ਚ ਇਸਤੇਮਾਲ ਕੀਤਾ ਮੋਟਰਸਾਈਕਲ ਅਤੇ ਇਕ ਚਾਕੂ ਬਰਾਮਦ ਕਰਕੇ, ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਉਸ ਨੂੰ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ, ਲਾਹਣ ਤੇ ਭੱਠੀ ਦਾ ਸਾਮਾਨ ਬਰਾਮਦ

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਦੀ ਅਗਵਾਈ ਤੇ ਐੱਸ.ਐੱਚ.ਓ. ਸ਼ਾਹਕੋਟ ਇੰਸਪੈਕਰ ਹਰਦੀਪ ਸਿੰਘ ਮਾਨ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਨੇ ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ, ਲਾਹਣ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ...

ਪੂਰੀ ਖ਼ਬਰ »

ਹੁਣ ਇਕ ਦਿਨ 'ਚ ਮਿਲਿਆ ਕਰੇਗਾ ਲਰਨਿੰਗ ਡਰਾਈਵਿੰਗ ਲਾਇਸੈਂਸ

ਜਲੰਧਰ, 22 ਮਈ (ਸ਼ਿਵ)- ਦੋ ਹਫ਼ਤੇ ਬਾਅਦ ਮਿਲਣ ਵਾਲਾ ਲਰਨਿੰਗ ਲਾਇਸੈਂਸ ਹੁਣ ਇਕ ਦਿਨ ਵਿਚ ਮਿਲਣਾ ਸ਼ੁਰੂ ਹੋ ਗਿਆ ਹੈ | ਸਕੱਤਰ ਆਰ. ਟੀ. ਏ. ਰਾਜੀਵ ਵਰਮਾ ਨੇ ਇਸ ਸਹੂਲਤ ਨੂੰ ਸ਼ੁਰੂ ਕਰਵਾਇਆ ਹੈ | ਡਰਾਈਵਿੰਗ ਟਰੈਕ 'ਤੇ ਹੁਣ ਤੱਕ ਲੋਕਾਂ ਵਲੋਂ ਜਦੋਂ ਲਰਨਿੰਗ ਲਾਇਸੈਂਸ ...

ਪੂਰੀ ਖ਼ਬਰ »

ਹਾਈਵੇ 'ਤੇ ਖੜ੍ਹੇ ਤੇਲ ਦੇ ਟੈਂਕਰਾਂ 'ਚੋਂ ਡੀਜ਼ਲ ਚੋਰੀ ਕਰ ਕੇ ਵੇਚਣ ਵਾਲਾ ਕਾਬੂ

ਮਕਸੂਦਾਂ, 22 ਮਈ (ਸਤਿੰਦਰ ਪਾਲ ਸਿੰਘ)- ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਦੀਆ ਹਦਾਇਤਾਂ ਅਨੁਸਾਰ ਚੋਰਾਂ, ਸਨੇਚਰਾਂ ਵਿਰੋਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ...

ਪੂਰੀ ਖ਼ਬਰ »

ਪੰਜਾਬ ਪੁਲਿਸ ਅਕੈਡਮੀ ਦੇ 5 ਹੋਰ ਮੁਲਾਜ਼ਮ ਚਿੱਟੇ ਦੀ ਵਰਤੋਂ ਕਰਨ ਦੇ ਦੋਸ਼ 'ਚ ਗਿ੍ਫ਼ਤਾਰ

ਫਿਲੌਰ, 22 ਮਈ (ਸਤਿੰਦਰ ਸ਼ਰਮਾ)- ਥਾਣਾ ਫਿਲੌਰ ਦੀ ਪੁਲਿਸ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ 5 ਹੋਰ ਮੁਲਾਜ਼ਮਾਂ ਨੂੰ ਚਿੱਟੇ ਦੇ ਦਰਜ ਕੇਸ 'ਚ ਸ਼ਾਮਿਲ ਕਰ ਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ ਦੀ ਮੰਗ ਕੀਤੀ, ਅਦਾਲਤ ਨੇ ...

ਪੂਰੀ ਖ਼ਬਰ »

ਗੁਰਮੀਤ ਸਿੰਘ ਨੇ ਜ਼ਿਲ੍ਹਾ ਕਲਚਰਲ ਤੇ ਲਿਟਰੇਰੀ ਸੁਸਾਇਟੀ ਵਿਰਸਾ ਵਿਹਾਰ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਬੀਤੇ ਦਿਨੀਂ ਡਿਪਟੀ ਕਮਿਸ਼ਨਰ-ਕਮ ਚੇਅਰਮੈਨ ਜਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਘਨਸ਼ਿਆਮ ਥੋਰੀ ਵੱਲੋਂ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ ਸਕੱਤਰ ਗੁਰਮੀਤ ਸਿੰਘ ਨੇ ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਮਿਨਾਕਸ਼ੀ ਧੀਰ ਲਗਾਤਾਰ ਤੀਸਰੀ ਵਾਰ ਬਣੀ ਪੀ.ਐਸ.ਪੀ.ਓ.ਏ. ਦੀ ਜ਼ਿਲ੍ਹਾ ਪ੍ਰਧਾਨ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਪੰਜਾਬ ਸਟੇਟ ਫਾਰਮੇਸੀ ਅਫ਼ਸਰ ਐਸੋਸੀਏਸ਼ਨ (ਪੀ.ਐਸ.ਪੀ.ਓ.ਏ.) ਨੇ ਸਾਲ 2017 ਤੋਂ ਚਲੀ ਆ ਰਹੀ ਜ਼ਿਲ•ਾ ਪ੍ਰਧਾਨ ਮਿਨਾਕਸ਼ੀ ਧੀਰ ਨੂੰ ਆਪਣੀ ਅਗਲੇ ਦੋ ਸਾਲ ਦੀ ਕਾਰਜਕਾਰਨੀ ਲਈ ਇਕ ਵਾਰ ਫਿਰ ਤੋਂ ਪ੍ਰਧਾਨ ਚੁਣ ਲਿਆ ਹੈ | ਇਸ ਤਰ•ਾਂ ਉਨ੍ਹਾਂ ...

ਪੂਰੀ ਖ਼ਬਰ »

ਦਾਖ਼ਲ ਬੱਚੀ ਲਈ ਰੋਟੀ ਲੈ ਕੇ ਜਾਂਦੇ ਪਿਤਾ 'ਤੇ ਅਣਪਛਾਤਿਆਂ ਵਲੋਂ ਕਾਤਲਾਨਾ ਹਮਲਾ

ਆਦਮਪੁਰ, 22 ਮਈ (ਹਰਪ੍ਰੀਤ ਸਿੰਘ)- ਸ਼ਾਮ ਕਰੀਬ 5 ਵਜੇ ਪਿੰਡ ਚੂਹੜਵਾਲੀ ਤੋਂ ਹਸਪਤਾਲ ਨੂੰ ਜਾਦੇ ਇਕ ਵਿਅਕਤੀ ਉੱਤੇ ਕਰੀਬ 5 ਅਣਪਛਾਤੇ ਵਿਆਕਤੀਆਂ ਵਲੋਂ ਕਾਤਲਾਨਾ ਹਮਲਾ ਕੀਤੀ ਗਿਆ | ਜੇਰੇ ਇਲਾਜ਼ ਪੀੜਤ ਵਿਅਕਤੀ ਨਰਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਵਿਰਕ ਪਿੰਡ ਵਾਸੀਆਂ ਨੇ ਟ੍ਰਾਂਸਫਾਰਮਰ ਚੋਰੀ ਕਰਨ ਆਏ ਦੋ ਨਸ਼ੇੜੀਆਂ ਨੂੰ ਕੀਤਾ ਪੁਲਿਸ ਹਵਾਲੇ

ਗੁਰਾਇਆ, 22 ਮਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਇਲਾਕੇ 'ਚ ਬਿਜਲੀ ਵਿਭਾਗ ਵਲੋਂ ਬਿਜਲੀ ਟਰਾਂਸਫਾਰਮਰ ਚੋਰੀ ਹੋਣ ਸਬੰਧੀ ਕੁਝ ਦਿਨ ਪਹਿਲਾਂ ਅੰਕੜੇ ਜਾਰੀ ਕੀਤੇ ਸਨ | ਬਿਜਲੀ ਵਿਭਾਗ ਅਨੁਸਾਰ ਅਜਿਹੀਆਂ ਚੋਰੀਆਂ ਹੋਣ ਕਾਰਨ ਅਕਸਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ...

ਪੂਰੀ ਖ਼ਬਰ »

-ਮਾਮਲਾ ਪੁਰਾਣੀ ਰੰਜਸ਼ ਦੇ ਚਲਦੇ ਹਮਲਾਵਰਾਂ ਵਲੋਂ ਚਲਾਈ ਗੋਲੀ ਦਾ-

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਬਸਤੀ ਦਾਨਿਸ਼ਮੰਦਾਂ ਦੇ ਮੁਹੱਲਾ ਨਿਊ ਸ਼ਿਵਾਜੀ ਨਗਰ 'ਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੀਪਕ (37) ਪੁੱਤਰ ਵਿਜੇ ...

ਪੂਰੀ ਖ਼ਬਰ »

ਗੁਰਦੁਆਰਾ ਦੀਵਾਨ ਅਸਥਾਨ ਵਿਖੇ ਚੱਲ ਰਹੇ ਤਿੰਨ ਦਿਨਾ ਅਰਦਾਸ ਸਮਾਗਮ ਸਮਾਪਤ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)-ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਚੱਲ ਰਹੇ ਤਿੰਨ ਦਿਨਾ ਵਿਸ਼ੇਸ਼ ਅਰਦਾਸ ਸਮਾਗਮ ਅੱਜ ਸਮਾਪਤ ਹੋ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਨ ਸਿੰਘ ਨਗਰ ਵਿਖੇ ਸੜਕਾਂ ਦਾ ਕੰਮ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਵਾਰਡ ਨੰ. 7 ਅਧੀਨ ਆਉਂਦੇ ਮਾਨ ਸਿੰਘ ਨਗਰ ਵਿਖੇ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦਾ ਜਾਇਜ਼ਾ ਲੈਣ ਲਈ 'ਆਪ' ਦੇ ਨੌਜਵਾਨ ਆਗੂ ਪ੍ਰਵੀਨ ਪਹਿਲਵਾਨ ਵਲੋਂ ਉਕਤ ਖੇਤਰ ਦਾ ਦੌਰਾ ਕੀਤਾ ਗਿਆ | ਗੱਲਬਾਤ ਕਰਦੇ ...

ਪੂਰੀ ਖ਼ਬਰ »

ਕੇਂਦਰ ਦੀ ਤਰ੍ਹਾਂ ਆਪ ਸਰਕਾਰ ਵੀ ਦੇਵੇ ਲੋਕਾਂ ਨੂੰ ਰਾਹਤ-ਜੀਵਨ ਗੁਪਤਾ

ਜਲੰਧਰ, 22 ਮਈ (ਸ਼ਿਵ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ...

ਪੂਰੀ ਖ਼ਬਰ »

ਇੰਡੀਅਨ ਸਕੂਲ ਆਫ਼ ਹੈਾਡਲੂਮਜ਼ ਟੈਕਨਾਲੋਜੀ ਵਿਖੇ ਦਾਖ਼ਲੇ ਦਾ ਸੁਨਹਿਰੀ ਮੌਕਾ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਹੈਂਡਲੂਮਜ਼ ਅਤੇ ਟੈਕਸਟਾਈਲ ਸਬੰਧੀ ਗਿਆਨ ਪ੍ਰਾਪਤ ਕਰਕੇ ਇਸ ਖੇਤਰ ਵਿਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮਜ਼ ਟੈਕਨਾਲੋਜੀ ...

ਪੂਰੀ ਖ਼ਬਰ »

ਮੇਲਾ ਗ਼ਦਰੀ ਬਾਬਿਆਂ ਦਾ ਨਵੇਂ ਮੁਕਾਮ 'ਤੇ ਪੁਹੰਚਾਉਣ ਲਈ ਮੀਟਿੰਗ 5 ਨੂੰ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਪਹਿਲੀ ਨਵੰਬਰ ਨੂੰ ਸ਼ਿਖਰਾਂ ਛੋਹਣ ਵਾਲਾ ਗ਼ਦਰੀ ਬਾਬਿਆਂ ਦਾ 30ਵਾਂ ਸੂਬਾਈ ਸਾਲਾਨਾ ਮੇਲਾ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਭਰ ਦੇ ਰੰਗ ਕਰਮੀਆਂ, ...

ਪੂਰੀ ਖ਼ਬਰ »

ਕੂੜੇ ਤੋਂ ਖਾਦ ਬਣਾਉਣ ਵਾਲੇ ਪਲਾਂਟ ਦਾ ਵਿਧਾਇਕ ਬਲਕਾਰ ਸਿੰਘ ਵਲੋਂ ਉਦਘਾਟਨ

ਲਾਂਬੜਾ, 22 ਮਈ (ਪਰਮੀਤ ਗੁਪਤਾ)- ਲਾਂਬੜਾ ਦੇ ਨਜ਼ਦੀਕੀ ਪਿੰਡ ਅਠੋਲਾ ਵਿਖੇ ਗਰਾਮ ਪੰਚਾਇਤ ਵੱਲੋਂ ਰਾਊਾਡ ਗਲਾਸ ਮੈਨੇਜਮੈਂਟ ਦੇ ਸਹਿਯੋਗ ਨਾਲ ਘਰਾਂ ਦੇ ਕੂੜੇ ਤੋਂ ਖਾਦ ਬਣਾਉਣ ਵਾਲਾ ਪਲਾਂਟ ਸ਼ੁਰੂ ਕੀਤਾ ਗਿਆ | ਪਲਾਂਟ ਦਾ ਉਦਘਾਟਨ ਵਿਧਾਨ ਸਭਾ ਹਲਕਾ ਕਰਤਾਰਪੁਰ ...

ਪੂਰੀ ਖ਼ਬਰ »

ਕਲੱਬ ਵਲੋਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਇਆ

ਨਕੋਦਰ, 22 ਮਈ (ਤਿਲਕ ਰਾਜ ਸ਼ਰਮਾ)-ਗ੍ਰਾਮ ਪੰਚਾਇਤ ਪਿੰਡ ਗੁੜ੍ਹਾ ਦੇ ਸਹਿਯੋਗ ਨਾਲ ਯੂਥ ਵੈੱਲਫ਼ੇਅਰ ਕਲੱਬ, ਨਕੋਦਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਗੁੜ੍ਹਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕਲੱਬ ਦੇ ...

ਪੂਰੀ ਖ਼ਬਰ »

ਸਾਲਾਂ ਤੋਂ ਬੰਦ ਪਏ ਸਟੇਟ ਟਰੇਡਿੰਗ ਕਾਰਪੋਰੇਸ਼ਨ ਦਫ਼ਤਰ ਨੂੰ ਕਾਰੋਬਾਰੀਆਂ ਵਲੋਂ ਖੋਲ੍ਹਣ ਦੀ ਮੰਗ

ਜਲੰਧਰ, 22 ਮਈ (ਸ਼ਿਵ)- ਸਨਅਤਕਾਰ ਆਗੂ ਰਵਿੰਦਰ ਧੀਰ ਤੇ ਆਰ. ਕੇ. ਗਾਂਧੀ ਨੇ ਕਿਹਾ ਹੈ ਕਿ ਜਲੰਧਰ ਸ਼ਹਿਰ ਦੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ 'ਚ ਸਥਿਤ ਸਟੇਟ ਟਰੇਡਿੰਗ ਕਾਰਪੋਰੇਸ਼ਨ ਦੇ ਬੰਦ ਪਏ ਦਫ਼ਤਰ ਨੂੰ ਖੋਲ੍ਹਣ ਦੀ ਫ਼ੌਰੀ ਲੋੜ ਹੈ | ਇਸ ਦਫ਼ਤਰ ਵਲੋਂ ਪਿਛਲੇ ਸਮੇਂ ...

ਪੂਰੀ ਖ਼ਬਰ »

'ਆਧੁਨਿਕ ਸਹੂਲਤਾਂ ਨਾਲ ਲੈਸ' ਪਿੰਡ ਹਰੀਪੁਰ ਲੋਹੀਆਂ ਦੇ 'ਯੋਗ ਸਾਧਕਾਂ ਦੀ ਟੀਮ' ਵਲੋਂ ਪਿੰਡ ਹਰੀਪੁਰ ਦਾ ਦੌਰਾ

ਲੋਹੀਆਂ ਖਾਸ/ਮਹਿਤਪੁਰ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ/ਲਖਵਿੰਦਰ ਸਿੰਘ)- ਜਦੋਂ ਕਦੇ ਤੁਹਾਨੂੰ ਕਿਸੇ ਜਗ੍ਹਾ ਬਾਰੇ ਕੁੱਝ ਚੰਗਾ ਸੁਣਨ ਨੂੰ ਮਿਲੇ ਤਾਂ ਉਸ ਨੂੰ ਦੇਖਣ ਦੀ ਤਮੰਨਾ ਮਨ ਅੰਦਰ ਜ਼ਰੂਰ ਉੱਠਦੀ ਹੈ, ਜਿਸ ਕਰਕੇ ਅਸੀਂ ਆਪਣੀ 'ਅਨਮੋਲ ਯੋਗ ਸੰਸਥਾ ਲੋਹੀਆਂ ...

ਪੂਰੀ ਖ਼ਬਰ »

ਸੁਰਤਾਲ ਸੰਗੀਤ ਵਿਦਿਆਲਿਆ ਵਿਖੇ ਸਾਹਿਤਕ ਸਮਾਗਮ ਦÏਰਾਨ ਮੈਗਜ਼ੀਨ 'ਅੱਖਰਕਾਰੀ' ਦੀ ਘੁੰਡ ਚੁਕਾਈ

ਸ਼ਾਹਕੋਟ, 22 ਮਈ (ਬਾਂਸਲ)- ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵਿਖੇ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਨਵੇਂ ਸ਼ੁਰੂ ਹੋਏ ਸਾਹਿਤਕ ਮੈਗਜ਼ੀਨ 'ਅੱਖਰਕਾਰੀ' ਨੂੰ ਲੋਕ ਅਰਪਣ ਕੀਤਾ ਗਿਆ ¢ ਸਮਾਗਮ ਦੀ ਸ਼ੁਰੂਆਤ ਸ਼ੁਭਕਰਮਨ ਸਿੰਘ ਵੱਲੋਂ ਸ਼ਬਦ ਗਾਇਨ ਕਰਨ ਨਾਲ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਵਿਖੇ '43ਵਾਂ ਸਾਲਾਨਾ ਭੰਡਾਰਾ' ਕਰਵਾਇਆ

ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੱਦੀ ਨਸ਼ੀਨ ਸੁਆਮੀ ਰਵਿੰਦਰਾ ਗਿਰੀ ਦੀ ਸਰਪ੍ਰਸਤੀ ਹੇਠ ਬ੍ਰਹਮਲੀਨ ਮਹੰਤ ਪਿ੍ਆਗਿਆ ਗਿਰੀ ਦੇ 43ਵੇਂ ਸਾਲਾਨਾ ਭੰਡਾਰੇ ਨੂੰ ਸਮਰਪਿਤ ਸਮਾਗਮ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਵਿਖੇ ਮਨਾਇਆ ਗਿਆ | ਇਸ ਮੌਕੇ ਹਾਜ਼ਰ ...

ਪੂਰੀ ਖ਼ਬਰ »

ਰਤਨ ਸਿੰਘ ਕਾਕੜ ਕਲਾਂ ਨੇ ਕੀਤਾ ਬੀਟਲਾ ਤੋਂ ਗੋਸੂਵਾਲ ਸੜਕ ਦਾ ਉਦਘਾਟਨ

ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਬੀਟਲਾ ਤੋਂ ਗੋਸੂਵਾਲ ਨੂੰ ਜੋੜਦੀ ਨਵੀਂ ਬਣੀ ਸੜਕ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਫੀਤਾ ਕੱਟ ਕੇ ਕੀਤਾ | ਉਨ੍ਹਾਂ ਨਾਲ ਬਲਾਕ ਮਹਿਤਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ 11ਵੇਂ ਸੂਬਾ ਇਜਲਾਸ ਦੀ ਸਵਾਗਤੀ ਕਮੇਟੀ ਦੇ ਗਠਨ ਸੰਬੰਧੀ ਮੀਟਿੰਗ 1 ਜੂਨ ਨੂੰ

ਗੁਰਾਇਆ, 23 ਮਈ (ਬਲਵਿੰਦਰ ਸਿੰਘ)- ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਤੇ ਜਨਤਕ ਬੋਰਡਾਂ/ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਤੇ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਜਲੰਧਰ ਵਿਖੇ ...

ਪੂਰੀ ਖ਼ਬਰ »

ਪਾਰਕਾਂ 'ਚ ਭੰਗੜਾ ਕੈਂਪ ਵਿਚ ਸ਼ਾਮਿਲ ਹੋਏ ਕਈ ਲੋਕ

ਜਲੰਧਰ, 22 ਮਈ (ਸ਼ਿਵ)- ਵਾਰਡ ਨੰਬਰ 21 ਦੇ ਕੌਂਸਲਰ ਪਤੀ ਮਨਮੋਹਨ ਸਿੰਘ ਨੇ ਭੰਗੜਾ ਗੁਰੂ ਸਰਵੇ ਸੈਣੀ ਨਾਲ ਮਿਲ ਕੇ ਵਾਰਡਾਂ ਦੇ ਅਲੱਗ-ਅਲੱਗ ਪਾਰਕਾਂ ਵਿਚ ਭੰਗੜਾ ਕੈਂਪ ਲਗਾਉਣੇ ਸ਼ੁਰੂ ਕੀਤੇ ਸਨ, ਉਨ੍ਹ•ਾਂ ਵਿਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ | ਮਨਮੋਹਨ ...

ਪੂਰੀ ਖ਼ਬਰ »

ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਆਪਣਾ ਸਾਲਾਨਾ ਸਮਾਗਮ ਰਾਜਪੂਤ ਭਵਨ, ਲੱਧੇਵਾਲੀ ਵਿਖੇ ਕਰਵਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਪੀ. ਐਸ. ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ...

ਪੂਰੀ ਖ਼ਬਰ »

ਸਬ-ਤਹਿਸੀਲ ਕਰਤਾਰਪੁਰ ਦੇ 27 ਪਟਵਾਰ ਸਰਕਲਾਂ ਦਾ ਕੰਮ 6 ਪਟਵਾਰੀਆਂ ਹਵਾਲੇ

ਭਜਨ ਸਿੰਘ ਕਰਤਾਰਪੁਰ, 22 ਮਈ- ਸਬ ਤਹਿਸੀਲ ਕਰਤਾਰਪੁਰ ਦੇ ਅਧੀਨ ਆਉਂਦੇ 27 ਪਟਵਾਰ ਸਰਕਲਾਂ ਦਾ ਕੰਮ ਸਿਰਫ਼ 6 ਪਟਵਾਰੀਆਂ ਹਵਾਲੇ ਹੋਣ ਨਾਲ 21 ਪਟਵਾਰ ਸਰਕਲਾਂ ਦੇ ਲੋਕ ਪਟਵਾਰੀਆਂ ਦੇ ਰਹਿਮੋ ਕਰਮ ਉੱਪਰ ਦਿਨ ਕੱਟਣ ਲਈ ਮਜਬੂਰ ਹਨ | ਹਲਕਾ ਕਰਤਾਰਪੁਰ ਦੀ ਸਬ ਤਹਿਸੀਲ ਅਧੀਨ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਦੇ ਆਪੇ੍ਰਸ਼ਨਾਂ ਦਾ ਟੈਂਡਰ ਨਾ ਲਗਾਇਆ ਜਾਵੇ-ਕੌਂਸਲਰ ਖਹਿਰਾ

ਜਲੰਧਰ, 22 ਮਈ (ਸ਼ਿਵ)- ਨੰਗਲ ਸ਼ਾਮਾਂ ਦੇ ਡਾਗ ਪੌਂਡ ਵਿਚ ਕੰਪਨੀ ਨੂੰ ਆਵਾਰਾ ਕੁੱਤਿਆਂ ਦੇ ਆਪੇ੍ਰਸ਼ਨ ਦੇ ਕੰਮ ਦਾ ਟੈਂਡਰ ਦੁਬਾਰਾ ਦੇਣ ਦੀ ਕਿਸੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਵਾਰਡ ਨੰਬਰ 8 ਦੇ ਕਾਂਗਰਸ ਦੇ ਕੌਂਸਲਰ ...

ਪੂਰੀ ਖ਼ਬਰ »

ਸੇਵਾ ਕੇਂਦਰ 'ਚ ਕੰਮ ਲਈ ਆਈ ਲੜਕੀ ਗਰਮੀ ਕਾਰਨ ਹੋਈ ਬੇਹੋਸ਼

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸਿਖ਼ਰਾਂ ਦੀ ਗਰਮੀ ਦੌਰਾਨ ਸ਼ਾਹਕੋਟ ਦੇ ਸੇਵਾ ਕੇਂਦਰ 'ਚ ਕਿਸੇ ਕੰਮ ਲਈ ਆਈ ਲੜਕੀ ਅੱਜ ਬੇਹੋਸ਼ ਹੋ ਕੇ ਡਿੱਗ ਪਈ | ਕਾਮਨੀ ਨਾਮ ਦੀ ਲੜਕੀ ਆਪਣਾ ਕੋਈ ਕਾਗਜ਼ੀ ਕੰਮ ਕਰਵਾਉਣ ਵਾਸਤੇ ਸੇਵਾ ਕੇਂਦਰ 'ਚ ਆਈ ਸੀ ਜਿੱਥੇ ਕਿ ਜ਼ਿਆਦਾ ਲੋਕ ਹੋਣ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਵਤਨ ਪਰਤੇ

ਮੱਲ੍ਹੀਆਂ ਕਲਾਂ 22 ਮਈ (ਮਨਜੀਤ ਮਾਨ)- ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਐਮ. ਏ. ਆਪਣੇ 6 ਮਹੀਨੇ ਦੇ ਕੈਲਗਰੀ, ਸਰੀ, ਰੈਡੀਅਰ, ਐਡਮਿੰਟਨ, ਬਰਨਮ ਦੇ ਸਫਲ ਟੂਰ ਤੋਂ ਬਾਅਦ ਆਪਣੇ ਵਤਨ ਪਿੰਡ ਟੁੱਟ ਕਲਾਂ ਜਲੰਧਰ ਵਿਖੇ ਪਹੁੰਚ ਗਏ ਹਨ | ਅੱਜ ਇਥੇ ਪ੍ਰੈੱਸ ਨੂੰ ਇਹ ...

ਪੂਰੀ ਖ਼ਬਰ »

ਆਪ ਲੀਡਰਸ਼ਿਪ ਨੇ ਨਗਰ ਕੌਂਸਲ ਭੋਗਪੁਰ ਦਾ ਕੀਤਾ ਦੌਰਾ

ਭੋਗਪੁਰ, 22 ਮਈ (ਕਮਲਜੀਤ ਸਿੰਘ ਡੱਲੀ)- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵਲੋਂ ਨਗਰ ਕੌਂਸਲ ਭੋਗਪੁਰ ਦੇ ਦਫ਼ਤਰ ਪਹੁੰਚ ਕੇ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ 'ਆਪ' ਦੇ ਵਰਕਰਾਂ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸ਼ਾਹਕੋਟ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਮਾਮਲੇ 'ਚ ਇੱਕ ਲੜਕੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਰਾਜੇਵਾਲ ਦੇ ਇੱਕ ਵਿਅਕਤੀ ਨੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ...

ਪੂਰੀ ਖ਼ਬਰ »

ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਗੁਰਾਇਆ, 22 ਮਈ (ਬਲਵਿੰਦਰ ਸਿੰਘ)-ਐੱਸ.ਟੀ.ਐੱਸ. ਵਰਲਡ ਸਕੂਲ ਨੇ ਪਿ੍ੰਸੀਪਲ ਸ੍ਰੀਮਤੀ ਪ੍ਰਭਜੋਤ ਗਿੱਲ ਦੀ ਅਗਵਾਈ ਹੇਠ ਜਮਾਤ 8ਵੀਂ ਅਤੇ 9ਵੀਂ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਰਾਊਡ-2 'ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ' ਕਰਵਾਇਆ ਗਿਆ | ਇਸ ਓਰੀਐਂਟੇਸ਼ਨ ਦਾ ਵਿਸ਼ਾ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਲਈ ਇਨਵਰਟਰ ਭੇਟ

ਫਿਲੌਰ, 22 ਮਈ (ਵਿਪਨ ਗੈਰੀ)-ਸਮਾਜ ਸੇਵੀ ਅਤੇ ਅਮਰਜੀਤ ਟਰੈਵਲ ਦੇ ਮਾਲਕ ਰਮੇਸ਼ ਸਿੰਘ ਰਾਜਪੂਤ ਅਤੇ ਡੀ.ਏ.ਵੀ. ਕਾਲਜ ਜਲੰਧਰ ਦੇ ਪ੍ਰੋ: ਸਤਪਾਲ ਨੇ ਉਪਰਾਲਾ ਕਰਦੇ ਹੋਏ ਕਾਲਜ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਨਵਰਟਰ ਮੁਹੱਈਆ ਕਰਵਾਇਆ ਜਿਸ ਲਈ ਪਿ੍ੰਸੀਪਲ ਡਾ. ਰਾਜੀਵ ...

ਪੂਰੀ ਖ਼ਬਰ »

ਪੰਜਾਬ ਸਟੇਟ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਚੋਣ

ਸ਼ਾਹਕੋਟ, 22 ਮਈ (ਸਚਦੇਵਾ)- ਪੰਜਾਬ ਸਟੇਟ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਚੋਣ ਸੂਬਾ ਆਬਜ਼ਰਵਰ ਅਸ਼ੋਕ ਕੁਮਾਰ ਤੇ ਅਰਵਿੰਦ ਖੰਨਾ ਦੀ ਦੇਖ-ਰੇਖ ਹੇਠ ਹੋਈ ਜਿਸ 'ਚ ਸਰਬਸੰਮਤੀ ਨਾਲ ਮਿਨਾਕਸ਼ੀ ਧੀਰ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਜਦ ਕਿ ਸ਼ਰਨਜੀਤ ...

ਪੂਰੀ ਖ਼ਬਰ »

ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਦੀ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ 'ਤੇ ਕੀਤਾ ਵਿਚਾਰ ਵਟਾਂਦਰਾ

ਮਹਿਤਪੁਰ, 22 ਮਈ (ਲਖਵਿੰਦਰ ਸਿੰਘ)- ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਦੀ ਮੀਟਿੰਗ ਮਹਿਤਪੁਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਫਰੰਟ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਨੇ ਕੀਤੀ | ਮੀਟਿੰਗ ਵਿਚ ਬਹੁਤ ਸਾਰੇ ਅਹੁਦੇਦਾਰਾਂ ਤੋਂ ਇਲਾਵਾ ਲਖਵੀਰ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਕਲਿਆਣ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਸ਼ਾਹਕੋਟ, 22 ਮਈ (ਸਚਦੇਵਾ)- ਸ਼ਾਹਕੋਟ ਹਲਕੇ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਬਲਦੇਵ ਸਿੰਘ ਕਲਿਆਣ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ...

ਪੂਰੀ ਖ਼ਬਰ »

ਆਬਾਦਕਾਰਾਂ ਤੇ ਦਰਿਆਵਾਂ ਦੇ ਪਾਣੀਆਂ ਨੂੰ ਬਚਾਉਣ ਹਿਤ ਮੀਟਿੰਗ

ਮਹਿਤਪੁਰ, 22 ਮਈ ( ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਦਰਿਆ ਸਤਲੁਜ ਅਤੇ ਵੇਈਆਂ ਦੇ ਦੂਸ਼ਿਤ ਪਾਣੀਆਂ ਤੇ ਆਬਾਦਕਾਰਾਂ ਨੂੰ ਬਚਾਉਣ ਲਈ ਤਿੰਨ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਪੀਣ ਵਾਲਾ ਪਾਣੀ ਬਚਾਓ ਤੇ ਆਬਾਦਕਾਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਬਲਰਾਜ ...

ਪੂਰੀ ਖ਼ਬਰ »

ਜੇ.ਪੀ.ਐੱਮ.ਓ. ਜ਼ਿਲ੍ਹਾ ਜਲੰਧਰ ਦੀ ਕਾਰਜਕਾਰਨੀ ਦਾ ਐਲਾਨ

ਜੰਡਿਆਲਾਮੰਜਕੀ, 22 ਮਈ (ਸੁਰਜੀਤ ਸਿੰਘ ਜੰਡਿਆਲਾ)- ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ ਵਲੋਂ ਪੰਜਾਬ ਅੰਦਰ ਜੇ.ਪੀ.ਐਮ.ਓ. ਦੀਆਂ ਜ਼ਿਲ੍ਹਾ ਕਮੇਟੀਆਂ ਦੇ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ | ਜ਼ਿਲ੍ਹਾ ਜਲੰਧਰ ਜਥੇਬੰਦੀ ਦਾ ਗਠਨ ਕਰਨ ਲਈ ਵੱਖ-ਵੱਖ ਜਥੇਬੰਦੀਆਂ ...

ਪੂਰੀ ਖ਼ਬਰ »

ਕਬੂਤਰ ਬਾਜ਼ੀ ਮੁਕਾਬਲੇ ਦਾ ਪਹਿਲਾ ਇਨਾਮ ਰਵੀ ਗਿੱਦੜਵਿੰਡੀ ਨੇ ਜਿੱਤਿਆ

ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਤਜਿੰਦਰ ਰਾਏ ਦੀ ਯਾਦ 'ਚ 9ਵਾਂ ਕਬੂਤਰ ਬਾਜ਼ੀ ਮੁਕਾਬਲਾ ਪਿੰਡ ਬੁਲੰਦਾ ਵਿਖੇ ਦਿਲਕਸ਼ ਅੰਦਾਜ਼ ਵਿਚ ਕਰਵਾਇਆ ਗਿਆ | ਇਸ ਕਬੂਤਰ ਮੁਕਾਬਲੇ ਬਾਰੇ ਪ੍ਰਦੀਪ ਨੇ ਦੱਸਿਆ ਕਿ ਇਹ ਮੁਕਾਬਲਾ ਹਰ ਸਾਲ ਉਤਸ਼ਾਹ ਨਾਲ ਐਨ. ਆਰ. ਆਈ. ਵੀਰਾਂ ...

ਪੂਰੀ ਖ਼ਬਰ »

2 ਕਿੱਲੋ 500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 1 ਨਸ਼ਾ ਤਸਕਰ ਗਿ੍ਫਤਾਰ

ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਮਹਿੰਦਰਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਦੱਸਿਆ ਕਿ ਐਸ.ਆਈ. ਨਿਰਮਲ ਸਿੰਘ ਦੀ ਪੁਲਿਸ ਪਾਰਟੀ ਵਲੋਂ ਉਮਰੇਵਾਲ ਬਿੱਲਾ ਮੋੜ ਤੋਂ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੌਸੂਵਾਲ ਟਿੱਬਾ ਥਾਣਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ ਨੂੰ ਸਦਮਾ, ਪੁੱਤਰ ਦੀ ਮੌਤ

ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਮੈਂਬਰ ਅਤੇ ਪਿੰਡ ਗੱਟੀ ਰਾਏਪੁਰ ਦੇ ਸਰਪੰਚ ਦਲਜੀਤ ਸਿੰਘ ਗੱਟੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੁੱਤਰ ਵਰਿੰਦਰ ਸਿੰਘ (40) ਦਾ ਲੰਬੀ ਤੇ ਜਮਾਂਦਰੂ ਬੀਮਾਰੀ ਤੋਂ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਵਤਨ ਪਰਤੇ

ਮੱਲ੍ਹੀਆਂ ਕਲਾਂ 22 ਮਈ (ਮਨਜੀਤ ਮਾਨ)- ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਐਮ. ਏ. ਆਪਣੇ 6 ਮਹੀਨੇ ਦੇ ਕੈਲਗਰੀ, ਸਰੀ, ਰੈਡੀਅਰ, ਐਡਮਿੰਟਨ, ਬਰਨਮ ਦੇ ਸਫਲ ਟੂਰ ਤੋਂ ਬਾਅਦ ਆਪਣੇ ਵਤਨ ਪਿੰਡ ਟੁੱਟ ਕਲਾਂ ਜਲੰਧਰ ਵਿਖੇ ਪਹੁੰਚ ਗਏ ਹਨ | ਅੱਜ ਇਥੇ ਪ੍ਰੈੱਸ ਨੂੰ ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX