ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਘਲ ਨੇ ਵੱਖ-ਵੱਖ ਸਕੀਮਾਂ ਅਧੀਨ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ 'ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ | ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮਹੀਨਾਵਾਰ ਮੀਟਿੰਗ ਦੌਰਾਨ ਸਮਾਰਟ ਵਿਲੇਜ ਮੁਹਿੰਮ, ਐਮ.ਪੀ. ਲੈਂਡਜ਼. ਆਰ.ਡੀ.ਐਫ., ਕੈਟਲ ਫੇਅਰ ਫ਼ੰਡ ਅਤੇ ਮਗਨਰੇਗਾ ਅਧੀਨ ਕਰਵਾਏ ਜਾਣ ਵਾਲੇ ਕੰਮਾਂ ਦੀ ਸਮੀਖਿਆ ਕਰਦਿਆਂ ਡੀ.ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਸਰਕਾਰ ਦੇ ਫ਼ਲੈਗ਼ਸ਼ਿਪ ਪ੍ਰੋਗਰਾਮ ਨੂੰ ਜ਼ਿਲ੍ਹੇ 'ਚ ਗੰਭੀਰਤਾ ਨਾਲ ਲਾਗੂ ਕੀਤੇ ਜਾਣ | ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਅਧੀਨ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮਾਂ ਕਰਵਾਏ ਜਾਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਉਨ੍ਹਾਂ ਸ਼ਾਮਲਾਟ ਜ਼ਮੀਨਾਂ ਨੂੰ ਠੇਕੇ 'ਤੇ ਦੇਣ ਲਈ ਕਰਵਾਈ ਜਾਣ ਵਾਲੀ ਬੋਲੀ ਵੀ ਜਲਦੀ ਕਰਵਾਉਣ ਦੀ ਹਦਾਇਤ ਕੀਤੀ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਰਾਜਪੁਰਾ ਵਲੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਅਤੇ ਨਗਰ ਪੰਚਾਇਤ ਭਾਦਸੋਂ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਬਿਲਡਿੰਗ ਫ਼ੀਸ ਵਸੂਲੀ 'ਚ ਕੀਤੇ ਬਿਹਤਰੀਨ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੂਸਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵੀ ਕੰਮ ਨੂੰ ਤੇਜ਼ੀ ਨਾਲ ਕਰਨ | ਉਨ੍ਹਾਂ ਸ਼ਾਮਲਾਟ ਜ਼ਮੀਨਾਂ 'ਤੋਂ ਨਜਾਇਜ਼ ਕਬਜ਼ੇ ਛਡਵਾਉਣ ਦੇ ਕੰਮ 'ਚ ਵੀ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ 'ਚ ਅਨ ਅਧਿਕਾਰਤ ਕਾਲੋਨੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਰਜਿਸਟਰਡ ਕਾਲੋਨੀਆਂ ਦੀ ਸੂਚੀ ਵੀ ਤੁਰੰਤ ਮੁਹੱਈਆ ਕਰਵਾਈ ਜਾਵੇ | ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ 'ਚ ਚੱਲ ਰਹੀਆਂ ਗਊਸ਼ਾਲਾਵਾਂ ਤੋਂ ਆਮਦਨ ਦੇ ਸਰੋਤ ਪੈਦਾ ਕੀਤੇ ਜਾਣ ਤੇ ਖਾਦ ਬਣਾਉਣ ਸਮੇਤ ਬਾਇਓ ਗੈਸ ਪਲਾਟ ਵਰਗੇ ਪ੍ਰੋਜੈਕਟ ਲਗਾਉਣ ਲਈ ਪਲਾਨ ਤਿਆਰ ਕੀਤਾ ਜਾਵੇ | ਮੀਟਿੰਗ 'ਚ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ ਅਤੇ ਕਾਰਜ ਸਾਧਨ ਅਫ਼ਸਰ ਮੌਜੂਦ ਸਨ |
ਘੱਗਾ, 23 ਮਈ (ਵਿਕਰਮਜੀਤ ਸਿੰਘ ਬਾਜਵਾ)-ਬੀਤੀ ਰਾਤ ਭਾਖੜਾ ਨਹਿਰ ਦੀਆਂ ਇੱਟਾਂ ਖਿਸਕਣ 'ਤੇ ਨਹਿਰ ਵਿਚ ਇਕ ਡੰੂਘਾ ਟੋਆ ਪੈਣ ਦੇ ਸਬੰਧ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਤੁਰੰਤ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ...
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਆਪਣੇ ਦੋਸਤ ਨਾਲ ਹੋਏ ਝਗੜੇ ਤੋਂ ਗ਼ੁੱਸੇ 'ਚ ਆਈ ਲੜਕੀ ਨੇ ਸਥਾਨਕ ਸਾਈਾ ਮਾਰਕੀਟ ਐਂਬੇ ਕੰਪਨੀ ਦੀ 6 ਮੰਜ਼ਲੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਮੌਕੇ 'ਤੇ ਮੌਜੂਦ ਇਮਾਰਤ ਦੇ ਸੁਰੱਖਿਆ ...
ਪਟਿਆਲਾ, 23 ਮਈ (ਗੁਰਵਿੰਦਰ ਸਿੰਘ ਔਲਖ)-ਸਰਹਿੰਦ ਰੋਡ ਤੇ ਸਥਿਤ ਨਵੇ ਬਣ ਰਹੇ ਵਾਤਾਵਰਨ ਪਾਰਕ ਦੇ ੳੇੁਦਘਾਟਨ ਨੂੰ ਲੈ ਕਿ ਆਮੋ ਸਾਹਮਣੇ ਹੋਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਪ੍ਰਤੀ ਇਲਾਕਾ ਨਿਵਾਸੀਆਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ | ਇਸ ਸੰਬੰਧੀ ...
ਪਾਤੜਾਂ, 23 ਮਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨ ਤੋਂ ਪਾਤੜਾਂ ਦੇ ਵਾਰਡ ਨੰਬਰ 16 ਤੋਂ ਗੁੰਮ ਹੋਏ 14 ਸਾਲਾ ਲੜਕੇ ਦੀ ਲਾਸ਼ ਸੂਲਰ ਨੇੜੇ ਨਹਿਰ 'ਚੋਂ ਮਿਲੀ ਹੈ | ਮਿ੍ਤਕ ਲੜਕਾ 3 ਭੈਣਾਂ ਦਾ ਭਰਾ ਸੀ | ਪੁਲਿਸ ਨੇ ਮਿ੍ਤਕ ਲੜਕੇ ਦੀ ਮਾਂ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮਾਮਲੇ ...
ਦੇਵੀਗੜ੍ਹ, 23 ਮਈ (ਰਾਜਿੰਦਰ ਸਿੰਘ ਮੌਜੀ)-ਅੱਜ ਸਵੇਰੇ ਚੱਲੀ ਤੇਜ ਹਨੇਰੀ ਕਾਰਨ ਸਫ਼ੈਦੇ ਦੇ ਦਰੱਖਤ ਹੇਠ ਆਉਣ ਨਾਲ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ | ਜਾਣਕਾਰੀ ਮੁਤਾਬਿਕ ਅੱਜ ਸਵੇਰੇ ਜਦੋਂ ਤੇਜ ਹਨੇਰੀ ਚੱਲ ਰਹੀ ਸੀ ਤਾਂ ਪਿੰਡ ਫਰਾਂਸਵਾਲਾ ਦੀ ਔਰਤ ...
ਰਾਜਪੁਰਾ, 23 ਮਈ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 2 ਕਿੱਲੋ 500 ਗ੍ਰਾਮ ਭੁੱਕੀ ਸਮੇਤ ਗਿ੍ਫ਼ਤਾਰ ਕਰ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁਖਵੰਤ ਸਿੰਘ ...
ਸ਼ੁਤਰਾਣਾ, 23 ਮਈ (ਬਲਦੇਵ ਸਿੰਘ ਮਹਿਰੋਕ)-ਬੀਤੀ ਰਾਤ ਆਈ ਬਰਸਾਤ ਅਤੇ ਤੇਜ਼ ਹਨੇਰੀ ਝੱਖੜ ਨਾਲ ਵੱਡੀ ਤਾਦਾਦ 'ਚ ਬਿਜਲੀ ਦੇ ਖੰਭੇ ਟੁੱਟੇ ਤੇ ਟਰਾਂਸਫ਼ਾਰਮਰ ਡਿਗ ਕੇ ਨੁਕਸਾਨੇ ਗਏ | ਪਾਵਰਕਾਮ ਗਰਿੱਡ ਸ਼ੁਤਰਾਣਾ ਤੋਂ ਚੱਲਣ ਵਾਲੇ ਵੱਖ-ਵੱਖ ਪਿੰਡਾਂ ਦੇ ਫੀਡਰਾਂ ਦੀਆਂ ...
ਸਨੌਰ, 23 ਮਈ (ਸੋਖਲ)-ਸਨੌਰ ਦੇ ਪਠਾਣਾਂ ਵਾਲਾ ਮਹੱਲਾ ਵਿਖੇ ਮਕਾਨ ਦੀ ਮੁਰੰਮਤ ਕਰਨ ਆਏ ਮਜ਼ਦੂਰ ਦੀ ਦੂਜੀ ਮੰਜ਼ਿਲ ਤੇ ਲੈਂਟਰ 'ਤੇ ਮਾਮੂਲੀ ਹਥੌੜਾ ਮਾਰਨ ਤੋਂ ਬਾਅਦ ਹੀ ਲੈਂਟਰ ਟੁੱਟ ਕੇ ਗਲੀ 'ਚ ਮਜ਼ਦੂਰ ਸਮੇਤ ਡਿਗ ਗਿਆ | ਜਿਸ ਕਾਰਨ ਤਕਰੀਬਨ 35 ਸਾਲ ਦੇ ਮਜ਼ਦੂਰ ਦੀ ਮੌਤ ...
ਪਟਿਆਲਾ, 23 ਮਈ (ਧਰਮਿੰਦਰ ਸਿੰਘ ਸਿੱਧੂ)-ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇੱਥੇ ਇਕ ਸਮਾਗਮ ਦੌਰਾਨ ਹੋਣਹਾਰ ਅਧਿਆਪਕਾਂ ਦਾ ਸਨਮਾਨ ਕੀਤਾ | ਇਸ ਦੌਰਾਨ ਉਨ੍ਹਾਂ ਅਜਿਹੇ ਅਧਿਆਪਕਾਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਕਿਸੇ ...
ਪਟਿਆਲਾ, 23 ਮਈ (ਗੁਰਵਿੰਦਰ ਸਿੰਘ ਔਲਖ)-ਸਵੱਛਤਾ ਸਰਵੇਖਣ 'ਚ ਇੰਦੌਰ ਹਮੇਸ਼ਾ ਦੇਸ਼ ਦਾ ਨੰਬਰ ਇਕ ਸਾਫ਼ ਸ਼ਹਿਰ ਐਲਾਨਿਆ ਜਾਂਦਾ ਹੈ | ਇੰਦੌਰ ਦੀ ਤਰ੍ਹਾਂ ਪਟਿਆਲਾ ਵੀ ਦੇਸ਼ ਦੇ ਪਹਿਲੇ ਦਸ ਸਾਫ਼ ਸ਼ਹਿਰਾਂ 'ਚ ਸ਼ਾਮਿਲ ਹੋ ਸਕੇ, ਇਸ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ...
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ | ਮਿ੍ਤਕ ਦੀ ...
ਬਹਾਦਰਗੜ੍ਹ, 23 ਮਈ (ਕੁਲਵੀਰ ਸਿੰਘ ਧਾਲੀਵਾਲ)-ਬਹਾਦਰਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੀਆਂ ਸੜਕਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ ਦੀ ਉਸਾਰੀ ਸਮੇਂ ਸਿਰ ਨਾ ਹੋਣ ਕਾਰਨ ...
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਿਕਾਸ ਕਾਰਜਾਂ 'ਚ ਹੋਰ ਤੇਜ਼ੀ ਲਿਆਂਦੀ ...
ਰਾਜਪੁਰਾ, 23 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ 3 ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ 1 ਕਿੱਲੋ ਗਾਂਜਾ, 21 ਗ੍ਰਾਮ ਸਮੈਕ ਤੇ 960 ਨਸ਼ੀਲੇ ਕੈਪਸੂਲਾਂ ਸਮੇਤ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਔਰਤਾਂ ਸਣੇ 4 ਜਣਿਆਂ ਨੂੰ ਗਿ੍ਫ਼ਤਾਰ ਕਰਕੇ ਕੇਸ ਦਰਜ ਕਰਕੇ ...
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਪਹਿਲਾਂ ਹਨੇਰੀ, ਝੱਖੜ ਤੇ ਫੇਰ ਤੇਜ਼ ਮੀਂਹ ਨੇ ਅੱਜ ਮੌਸਮ ਖ਼ੁਸ਼ਗਵਾਰ ਬਣਾ ਦਿੱਤਾ | ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਦੌਰਾਨ ਪਏ ਮੀਂਹ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ | ਬੇਸ਼ਕ ਤੇਜ਼ ਹਨੇਰੀ ਕਾਰਨ ਕਈ ਦਰਖ਼ਤ ...
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੇ ਹਲਕਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਅੱਜ ਰੋਪੜ ਦੀ ਅਦਾਲਤ ਵਲੋਂ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਖ਼ਿਲਾਫ਼ ਹਲਕਾ ਦਿਹਾਤੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ...
ਪਾਤੜਾਂ, 23 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਬਣਵਾਲਾ ਵਿਖੇ ਫੁੱਟਬਾਲ ਕਲੱਬ ਬਣਵਾਲਾ ਵਲੋਂ ਸਲਾਨਾ ਟੂਰਨਾਮੈਂਟ ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਗੁਰਦਰਸ਼ਨ ਸਿੰਘ ਭੋਲਾ ਨੇ ਕੀਤਾ ਜਦੋਂ ਕਿ ਜੇਤੂ ਟੀਮਾਂ ...
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਸਫਾਬਾਦੀ ਗੇਟ ਲਾਗੇ ਪੁਲਿਸ ਪਾਰਟੀ ਨੂੰ ਖੜ੍ਹੀ ਦੇਖ ਕੇ ਇਕ ਵਿਅਕਤੀ ਹੱਥ 'ਚ ਫੜਿਆ ਲਿਫ਼ਾਫ਼ਾ ਸੁੱਟ ਕੇ ਫ਼ਰਾਰ ਹੋਣ ਲੱਗਾ ਤਾਂ ਪੁਲਿਸ ਪਾਰਟੀ ਨੇ ਮੌਕੇ 'ਤੇ ਕਾਬੂ ਕਰਕੇ ਸੁੱਟੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ 35 ਗਰਾਮ ...
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਜ਼ਿਲੇ੍ਹ ਦੇ ਵਾਸੀਆਂ ਨੂੰ ਲੋਕ ਪੱਖੀ ਪੁਲਿਸ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਪਟਿਆਲਾ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਪਟਿਆਲਾ ਜ਼ਿਲੇ੍ਹ ਦੇ ਕਈ ਪੁਲਿਸ ਥਾਣਿਆਂ ਦੇ ਐੱਸ.ਐੱਚ.ਓ, ਵਧੀਕ ਐੱਸ.ਐੱਚ.ਓ, ਰੀਡਰ, ਮੁਨਸ਼ੀ ਦੇ ...
ਪਟਿਆਲਾ, 23 ਮਈ (ਗੁਰਵਿੰਦਰ ਸਿੰਘ ਔਲਖ)-ਫਾਇਰ ਬਿ੍ਗੇਡ ਦਫ਼ਤਰ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ 50 ਯੂਨਿਟ ਖ਼ੂਨਦਾਨ ਕੀਤਾ ਗਿਆ | ਖ਼ੂਨਦਾਨ ਕਰਨ ਵਾਲੇ ਫਾਇਰ ਫਾਈਟਰਾਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚੇ ਸੰਯੁਕਤ ਕਮਿਸ਼ਨਰ ਨਮਨ ਮੜਕਨ ਨੇ ਕਿਹਾ ਕਿ ਸ਼ਹਿਰ ਦੀ ...
ਸਮਾਣਾ, 23 ਮਈ (ਸਾਹਿਬ ਸਿੰਘ)-'ਮਿਲੇਨੀਅਮ ਵਰਲਡ ਸਕੂਲ ਸਮਾਣਾ ਦੇ ਬੱਚਿਆਂ ਨੂੰ ਸਿਰਫ਼ ਪੜ੍ਹਾਈ ਵਿਚ ਹੀ ਨਿਪੁੰਨ ਨਹੀਂ ਬਣਾਇਆ ਜਾਂਦਾ ਸਗੋਂ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ ਅਤੇ ਬਾਸਕਟਬਾਲ, ਵਾਲੀਬਾਲ ਹੈਂਡਬਾਲ ਅਤੇ ਬੈਡਮਿੰਟਨ, ਤਾਈਕਵਾਂਡੋ, ...
ਪਟਿਆਲਾ, 23 ਮਈ (ਧਰਮਿੰਦਰ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਇੰਜ. ਪ੍ਰੀਤੀ ਕਿਰਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਅਰਬਨ ਅਸਟੇਟ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਹੀਰਾ ਬਾਗ, ਆਈ.ਟੀ.ਬੀ.ਪੀ, ਰਿਸ਼ੀ ...
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਗਰੀਨ ਪਾਰਕ ਕਾਲੋਨੀ 'ਚ ਇਕ ਘਰ ਦੇ ਬਾਹਰ ਖੜ੍ਹੀ ਕਾਰ ਕੋਈ 21 ਮਈ ਦੀ ਰਾਤ ਨੂੰ ਚੋਰੀ ਕਰਕੇ ਲੈ ਗਿਆ ਹੈ | ਉਕਤ ਸ਼ਿਕਾਇਤ ਗੁਰਜੀਤ ਸਿੰਘ ਨੇ ਥਾਣਾ ਤਿ੍ਪੜੀ 'ਚ ਦਰਜ ਕਰਵਾਈ ਸੀ | ਜਿਸ ਅਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ...
ਘਨੌਰ, 23 ਮਈ (ਸੁਸ਼ੀਲ ਕੁਮਾਰ ਸ਼ਰਮਾ)-ਹਲਕਾ ਘਨੌਰ ਦੇ ਪਿੰਡ ਚਤਰ ਨਗਰ ਵਿਖੇ ਸਵਰਗੀ ਪਰਮਿੰਦਰ ਸਿੰਘ ਦੀ ਯਾਦ 'ਚ 10ਵਾਂ ਕਿ੍ਕੇਟ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਕਰਵਾਇਆ ਗਿਆ | ਟੂਰਨਾਮੈਂਟ ਵਿਚ ਕਬੱਡੀ ਖਿਡਾਰੀ 'ਆਪ' ਦੇ ਸੂਬਾ ਜੁਆਇੰਟ ਸਕੱਤਰ ਤੇ ...
ਰਾਜਪੁਰਾ, 23 ਮਈ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਪਿੰਡ ਉਕਸੀ 'ਚ ਖੇਤਾਂ 'ਚ ਨਜਾਇਜ਼ ਤੌਰ 'ਤੇ ਚਲਦੀ ਮਿੱਟੀ ਦੀ ਮਾਈਨਿੰਗ ਦੇ ਸੰਬੰਧ 'ਚ ਛਾਪਾਮਾਰੀ ਕਰਕੇ ਮੌਕੇ ਤੋਂ ਮਿੱਟੀ ਦਾ ਭਰਿਆ ਟਿੱਪਰ ਕਾਬੂ ਕਰਕੇ ਜੇ.ਸੀ.ਬੀ. ਮਸ਼ੀਨ ਦੇ ...
ਨਾਭਾ, 23 ਮਈ (ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ ਦੇ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਨੂੰ ਦੁਲੱਦੀ ਗੇਟ ਤੋਂ ਜਾਣ ਵਾਲੀ ਸੜਕ ਤੇ ਇੰਟਰਲਾਕਿੰਗ ਟਾਈਲਾਂ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਕੰਮ ਨੂੰ ਅੱਜ ਹਲਕਾ ਵਿਧਾਇਕ ...
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੀ ਸਿਮਰਨਦੀਪ ਕੌਰ ਨੇ ਅੰਤਰਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਸਪੈਲਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਕਾਲਰ ਫ਼ੀਲਡ ਪਬਲਿਕ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ ਮੁਕਾਬਲੇ ...
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਕੁਦਰਤ ਨਾਲ ਜੁੜੇ ਬਿਨਾਂ ਹਰ ਪ੍ਰਕਾਰ ਦਾ ਵਿਕਾਸ ਅਧੂਰਾ ਅਤੇ ਅਰਥਹੀਣ ਹੈ | ਮਨੁੱਖ ਨੂੰ ਧਰਤੀ ਉੱਪਰ ਹਰ ਜੀਵ-ਜੰਤੂ ਅਤੇ ਬਨਸਪਤੀ ਦੀ ਹੋਂਦ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਸਮਝ ਵਿਕਸਿਤ ਕਰਨੀ ਪਵੇਗੀ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX