ਰਾੜਾ ਸਾਹਿਬ, 23 ਮਈ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਵਿਖੇ ਨਿਕਾਸੀ ਪਾਣੀ ਦੇ ਛੱਪੜ ਟੋਭਿਆਂ ਦਾ ਨਵੀਨੀਕਰਨ ਤੇ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਜੋ ਕਿ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ | ਹੁਣ ਮਹੱਲਾ ਸਾਧੂ ਪੱਤੀ ਵਾਲੇ ਪਾਸੇ ਟੋਭੇ 'ਤੇ ਕੰਮ ਚੱਲ ਰਿਹਾ ਸੀ | ਬੀਤੀ ਰਾਤ ਮੀਂਹ ਪੈਣ ਕਾਰਨ ਇਸ ਥਾਂ 'ਤੇ ਪਾਣੀ ਹੀ ਪਾਣੀ ਫਿਰ ਰਿਹਾ ਹੈ ਤੇ ਕੰਮ ਦੇ ਠੱਪ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਪ੍ਰਧਾਨ ਰਾਜਵੀਰ ਸਿੰਘ ਤੇ ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਪਿੰਡ ਦੇ ਇੱਕਤਰ ਹੋਏ ਪਤਵੰਤਿਆਂ ਦੀ ਹਾਜ਼ਰੀ 'ਚ ਗੱਲਬਾਤ ਕਰਦਿਆਂ ਦੱਸਿਆਂ ਕਿ ਇਸ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ | ਇਸ ਦਾ ਮੌਕਾ ਦੇਖਣ ਲਈ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਨਾਲ ਵੀ ਰਾਬਤਾ ਕੀਤਾ ਗਿਆ, ਪਰ ਉਹ ਸਮੇਂ 'ਤੇ ਕਿਸੇ ਜ਼ਰੂਰੀ ਕੰਮ ਕਾਰਨ ਨਾ ਪਹੁੰਚ ਸਕੇ | ਸਰਪੰਚ ਹਰਿੰਦਰਪਾਲ ਸਿੰਘ ਹਨੀ ਦੱਸਿਆਂ ਕਿ ਇਸ ਸੰਬੰਧੀ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਨੂੰ ਵੀ ਪੰਚਾਇਤ ਵਲੋਂ ਪੱਤਰ ਲਿਖਿਆਂ ਜਾ ਰਿਹਾ ਹੈ ਕਿ ਪਿੰਡ ਘੁਡਾਣੀ ਕਲਾਂ ਦੇ ਇਸ ਕੰਮ ਵਾਸਤੇ ਕਰੀਬ 1 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਸੀ, ਪਰ ਇਹ ਕੰਮ ਪੰਚਾਇਤ ਰਾਹੀ ਨਹੀਂ ਹੋ ਰਿਹਾ ਸੀ | ਇਸ ਟੋਭੇ ਨੂੰ ਨਵੇਂ ਸਿਰੇ ਤੋਂ ਟਰੀਟਮੈਂਟ ਪਲਾਂਟ 'ਚ ਤਬਦੀਲ ਕਰਨਾ ਸੀ, ਪਰ ਇਸ ਦੇ ਨਿਰਮਾਣ 'ਚ ਬਹੁਤ ਜ਼ਿਆਦਾ ਕੁਤਾਹੀ ਵਰਤੀ ਗਈ ਹੈ | ਇਸ ਨੂੰ ਸਮੇਂ ਸਿਰ ਪੂਰਾ ਨਹੀਂ ਕੀਤਾ ਗਿਆ | ਇਸ ਵਿਚ ਕਥਿਤ ਤੌਰ 'ਚ ਘਟੀਆ ਮੈਟੀਰੀਅਲ ਵਰਤਿਆ ਗਿਆ ਹੈ, ਹੁਣ ਲਗਪਗ 4 ਮਹੀਨੇ ਤੋਂ ਕੰਮ ਬਿਲਕੁਲ ਠੱਪ ਵਾਂਗ ਹੈ ਤੇ ਵਰਤੇ ਗਏ ਮੈਟੀਰੀਅਲ ਦੀ ਜਾਂਚ ਕਰਵਾਈ ਜਾਵੇ | ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹਦਾਇਤਾਂ ਦਿੱਤੀਆਂ ਜਾਣ | ਇਸ ਬਾਰੇ ਜਦੋਂ ਠੇਕੇਦਾਰ ਅਨਮੋਲ ਕਤਿਆਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੰਮ ਪੂਰਾ ਕਰਨ ਦਾ ਅਜੇ ਸਮਾਂ ਪਿਆ ਹੈ ਤੇ ਟੋਭੇ 'ਚ ਪਾਣੀ ਭਰਨ ਨਾਲ ਸਾਡਾ ਹੀ ਨੁਕਸਾਨ ਹੋਇਆ ਹੈ | ਸਾਡੇ ਵਲੋਂ ਇਸ ਦਾ ਕੰਮ ਵਧੀਆਂ ਢੰਗ ਨਾਲ ਕਰਕੇ ਦਿੱਤਾ ਜਾਵੇਗਾ ਤੇ ਮੈਟੀਰੀਅਲ ਦੀ ਜਾਂਚ ਕਰਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਹਿਊਮਨ ਰਾਈਟਸ ਮੰਚ (ਰਜਿ:) ਪੰਜਾਬ (ਇੰਡੀਆ) ਦੇ ਮੀਤ ਪ੍ਰਧਾਨ ਡਾ. ਰਵਿੰਦਰਪਾਲ ਸ਼ਰਮਾ, ਗਾਇਕ ਗੁਰਪ੍ਰੀਤ ਬਿੱਲਾ, ਜਸਪਾਲ ਸਿੰਘ ਜੱਸਾ, ਬਲਵੀਰ ਸਿੰਘ ਨੋਕਵਾਲ, ਦੀਦਾਰ ਸਿੰਘ, ਜਗਜੀਤ ਸਿੰਘ ਜੱਗਾ, ਗਗਨਦੀਪ ਸਿੰਘ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੋਨੀ ਆਦਿ ਹਾਜ਼ਰ ਸਨ |
ਡੇਹਲੋਂ, 23 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸਥਾਨਕ ਕਸਬਾ ਵਿਖੇ ਅਣਅਧਿਕਾਰਤ ਕਾਲੋਨੀਆਂ ਵਿਚ ਗਲਾਡਾ ਦੀ ਲੁਧਿਆਣਾ ਤੋਂ ਆਈ ਟੀਮ ਵਲੋਂ ਜੇ. ਸੀ. ਬੀ. ਦੀ ਮਦਦ ਨਾਲ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ ਤੇ ਚਲਦਾ ਕੰਮ ਰੋਕ ਦਿੱਤਾ ਗਿਆ ¢ ਇਸ ਸਮੇਂ ਗਲਾਡਾ ...
ਮਲੌਦ, 23 ਮਈ (ਸਹਾਰਨ ਮਾਜਰਾ)-'ਆਪ' ਯੂਥ ਵਿੰਗ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਇੰਦਰਪਰੀਤ ਸਿੰਘ ਮਾਂਗੇਵਾਲ ਵਲੋਂ 'ਆਪ' ਦੇ ਕੌਮੀ ਸੀ. ਮਹਿਲਾ ਆਗੂ ਪ੍ਰੋ. ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ ਨਾਲ ਸਿਆਸੀ ਸਰਗਰਮੀਆਂ ਨੂੰ ਜੋੜਦੀ ਇਕ ਵਿਸ਼ੇਸ਼ ਮਿਲਣੀ ...
ਸਮਰਾਲਾ, 23 ਮਈ (ਗੋਪਾਲ ਸੋਫਤ)-ਭਾਰਤੀ ਜਨਤਾ ਪਾਰਟੀ ਦੇ ਸਥਾਨਕ ਹਲਕਾ ਇੰਚਾਰਜ ਰਣਜੀਤ ਸਿੰਘ ਜੀਤਾ ਗਹਿਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਘਟਾ ਕੇ ਦੇਸ਼ ਦੇ ਹਰ ਵਰਗ ਨੂੰ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਪਿਛਲੀਆਂ ਸਰਕਾਰਾਂ ਸਮੇਂ ਅਨਾਜ ਮੰਡੀ ਵਿਚ ਕਰੋੜਾਂ ਰੁਪਏ ਦਾ ਭਿ੍ਸ਼ਟਾਚਾਰ ਹੁੰਦਾ ਸੀ | 'ਆਪ' ਸਰਕਾਰ ਦੇ ਪਹਿਲੇ ਸੀਜ਼ਨ ਵਿਚ ਸਾਨੂੰ ਉਸ ਤੋਂ ਛੁਟਕਾਰਾ ਮਿਲਿਆ ਹੈ ਤੇ ਸਾਡੀ ਕਰੋੜਾਂ ਰੁਪਏ ਦੀ ਬੱਚਤ ਹੋਈ | ਇਹ ਗੱਲ ਖੰਨਾ ਅਨਾਜ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਸ਼ਾਇਦ ਹਾਦਸੇ ਮਗਰੋਂ ਹੀ ਪ੍ਰਸ਼ਾਸਨ ਦੀ ਜਾਗ ਖੁੱਲ੍ਹਦੀ ਹੈ¢ ਖੰਨਾ ਦੇ ਐਜੂਕੇਸ਼ਨ ਹੱਬ ਜੀ. ਟੀ. ਬੀ. ਮਾਰਕੀਟ ਵਿਖੇ ਦੋ ਦਿਨ ਪਹਿਲਾਂ ਇਕ ਆਈਲਟਸ ਸੈਂਟਰ 'ਚ ਅੱਗ ਲੱਗਣ ਨਾਲ ਕਈ ਵਿਦਿਆਰਥੀਆਂ ਤੇ ਸਟਾਫ਼ ਵਾਲਿਆਂ ਦੀ ਜਾਨ ਮੁਸ਼ਕਲ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਸ਼ਮਸ਼ਾਨਘਾਟ ਰੋਡ 'ਤੇ ਰਹਿਣ ਵਾਲਾ ਇਕ ਨੌਜਵਾਨ ਸਰਹਿੰਦ ਨਹਿਰ ਵਿਚ ਰੁੜ੍ਹ ਕੇ ਆਪਣੀ ਜਾਨ ਗਵਾ ਬੈਠਾ | ਮੋਨੂੰ ਨਾਂਅ ਦਾ ਸਿਰਫ਼ 17 ਸਾਲਾ ਯੁਵਕ ਆਪਣੇ ਦੋਸਤਾਂ ਨਾਲ ਸਰਹਿੰਦ ਨਹਿਰ 'ਚ ਨਹਾਉਣ ਗਿਆ ਸੀ, ਜਿੱਥੇ ਪਾਣੀ ਦੇ ਤੇਜ਼ ...
ਡੇਹਲੋਂ, 23 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵਲੋਂ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਏ ਜਾ ਰਹੇ ਓਲੰਪੀਅਨ ਪਿ੍ਥੀਪਾਲ ਹਾਕੀ ਫੈਸਟੀਵਲ ਦੇ 6ਵੇਂ ਦਿਨ ਜਿੱਥੇ ਸੀਨੀਅਰ ਵਰਗ ਵਿਚ ਫਰੈਂਡਜ਼ ਕਲੱਬ ਰੂਮੀ ਨੇ ਸੈਮੀਫਾਈਨਲ ਵਿਚ ...
ਕੁਹਾੜਾ, 23 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ਚੌਂਕੀ ਰਾਮਗੜ੍ਹ ਵਲੋਂ ਆਸ਼ੂ ਪੁੱਤਰ ਸੋਹਣ ਲਾਲ ਵਾਸੀ ਨਿਊ ਵਿਸ਼ਵਕਰਮਾ ਕਾਲੋਨੀ ਥਾਣਾ ਮੋਤੀ ਨਗਰ ਲੁਧਿਆਣਾ ਨੂੰ 5 ਕਿੱਲੋ ਗਾਂਜੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ...
ਮਲੌਦ, 23 ਮਈ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਨਾਲ ਸਬੰਧਿਤ ਆਸ਼ਾ ਵਰਕਰਾਂ ਦਾ ਵਫ਼ਦ ਪ੍ਰਧਾਨ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸੁਪਰਾ ਨੂੰ ਮਿਲਿਆ, ਜਿਸ ਵਿਚ ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਗਿਆਸਪੁਰਾ ਨੂੰ ਮੰਗ ...
ਖੰਨਾ, 23 ਮਈ (ਮਨਜੀਤ ਸਿੰਘ ਧੀਮਾਨ)-ਨਾਮਾਲੂਮ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਇਕ ਔਰਤ ਦੇ ਗਲੇ ਵਿਚੋਂ ਪਾਈ ਸੋਨੇ ਦੀ ਚੈਨੀ ਝਪਟ ਮਾਰ ਕੇ ਲੈ ਜਾਣ ਦੀ ਖ਼ਬਰ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ...
ਕੁਹਾੜਾ, 23 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਨਰਿੰਦਰ ਸਿੰਘ ਉਰਫ਼ ਨਿੰਦਰ ਪੁੱਤਰ ਸੁਰਜੀਤ ਸਿੰਘ ਤੇ ਬਲਬੀਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਚੌਂਤਾ ਨੂੰ 17 ਗ੍ਰਾਮ ਨਸ਼ੀਲੇ ਪਦਾਰਥ ਤੇ 54 ਪੱਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ...
ਖੰਨਾ, 23 ਮਈ (ਮਨਜੀਤ ਸਿੰਘ ਧੀਮਾਨ)-ਕੈਂਟਰ, ਕਾਰ ਦੀ ਹੋਈ ਟੱਕਰ ਵਿਚ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਆਕਾਸ਼ਦੀਪ ਮਿੱਤਲ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਵਤਾਰ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੋਰਨਾਂ ਪਾਰਟੀ ਦੇ ਆਗੂਆਂ ਦੀ ਸੁਰੱਖਿਆ ਵਾਪਸ ਲੈਣਾ ਸਿਆਸੀ ਬਦਲਾਖੋਰੀ ਹੈ¢ ਸੂਬਾ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਲਈ ਅਜਿਹਾ ਕਰ ਰਹੀ ਹੈ¢ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ...
ਮਲੌਦ, 23 ਮਈ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਤੋਂ ਆਜ਼ਾਦ ਚੋਣ ਲੜਨ ਵਾਲੇ ਤੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਡਟ ਕੇ ਪੱਖ ਰੱਖਣ ਵਾਲੇ ਗੁਰਦੀਪ ਸਿੰਘ ਕਾਲੀ ਨੇ ਹਲਕਾ ਪਾਇਲ ਦੇ ਬਹੁਚਰਚਿਤ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਆਏ ਦਿਨ ਵਾਇਰਲ ਹੋ ਰਹੀਆਂ ...
ਮਲੌਦ, 23 ਮਈ (ਦਿਲਬਾਗ ਸਿੰਘ ਚਾਪੜਾ)-ਇੰਪਲਾਈਜ਼ ਫੈਡਰੇਸ਼ਨ ਭਲਵਾਨ ਦਾ ਵਫ਼ਦ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਬਾਜਵਾ ਤੇ ਸੂਬਾ ਸਕੱਤਰ ਅਵਤਾਰ ਸਿੰਘ ਪੰਧੇਰ ਦੀ ਅਗਵਾਈ ਹੇਠ ਬਿਜਲੀ ਬੋਰਡ ਸੈਂਟਰਲ ਜੋਨ ਲੁਧਿਆਣਾ ਦੇ ਚੀਫ਼ ਇੰਜੀਨੀਅਰ ਹਰਜੀਤ ਸਿੰਘ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪੰਜ ਪ੍ਰਮੁੱਖ ਕਾਂਗਰਸੀ ਕੌਂਸਲਰਾਂ ਤੇ ਨੇਤਾਵਾਂ ਗੁਰਮੀਤ ਸਿੰਘ ਨਾਗਪਾਲ, ਹਰਦੀਪ ਸਿੰਘ ਨੀਨੰੂ, ਵਿਕੀ ਮਸ਼ਾਲ, ਸੁਰਿੰਦਰ ਬਾਵਾ, ਸੰਦੀਪ ਘਈ ਵਲੋਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜਬੀਰ ਸ਼ਰਮਾ ਤੇ ਤਰਿੰਦਰ ...
ਮਾਛੀਵਾੜਾ ਸਾਹਿਬ, 23 ਮਈ (ਸੁਖਵੰਤ ਸਿੰਘ ਗਿੱਲ)-ਪਿੰਡ ਕੀੜੀ ਅਫ਼ਗ਼ਾਨਾਂ ਵਿਖੇ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਤੇ ਭੰਡਾਰਾ ਚੇਅਰਮੈਨ ਬਿਸ਼ਨ ਦਾਸ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਲਵਾਈ | ਮੇਲੇ ਦੌਰਾਨ ਗਾਇਕ ...
ਸਮਰਾਲਾ, 23 ਮਈ (ਕੁਲਵਿੰਦਰ ਸਿੰਘ)-ਹਲਕਾ ਸਮਰਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵਲੋਂ ਸਮੁੱਚੇ ਅਕਾਲੀ ਵਰਕਰਾਂ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਜਥੇਦਾਰ ਤੋਤਾ ਸਿੰਘ ਨੂੰ ਉਸ ਵੇਲੇ ...
ਮਲੌਦ, 23 ਮਈ (ਸਹਾਰਨ ਮਾਜਰਾ)-ਦੇਸ਼ ਭਗਤ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਲੋਂ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਿਰਫ਼ ਲੜਕੀਆਂ ਦਾ ਸਕੂਲ ਮੈਨੇਜਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇਕ ਰੋਜ਼ਾ ਫ਼ਨ ਵਰਲਡ ਪਟਿਆਲਾ ਦਾ ਟੂਰ ਲਗਾਇਆ ਗਿਆ, ਜਿਸ ਵਿਚ ...
ਮਲੌਦ, 23 ਮਈ (ਸਹਾਰਨ ਮਾਜਰਾ)-ਮੁਲਾਜ਼ਮ ਭਲਾਈ ਸੰਸਥਾ ਰਜਿ. ਸਿਆੜ੍ਹ ਦੀ ਮੀਟਿੰਗ ਪ੍ਰਧਾਨ ਇੰਜ. ਪਲਵਿੰਦਰ ਸਿੰਘ ਜੇ. ਈ. ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ਿੰਗਾਰਾ ਸਿੰਘ, ਗੁਰਮੇਲ ਸਿੰਘ ਦੋਵੇਂ ਸੀਨੀਅਰ ਮੀਤ ਪ੍ਰਧਾਨ, ਬੁੱਧ ਸਿੰਘ, ਕਮਿੱਕਰ ਸਿੰਘ ਦੋਵੇਂ ਮੀਤ ...
ਮਲੌਦ, 23 ਮਈ (ਸਹਾਰਨ ਮਾਜਰਾ)-ਬੱਚਿਆਂ ਨੂੰ ਤਰੋ ਤਾਜ਼ਾ ਅਤੇ ਤੰਦਰੁਸਤ ਰੱਖਣ ਦੀ ਮਨਸ਼ਾ ਨਾਲ ਐੱਮ. ਡੀ. ਗੁਰਪ੍ਰੀਤ ਸਿੰਘ ਚਹਿਲ ਦੀ ਅਗਵਾਈ ਹੇਠ ਬਿ੍ਟਿਸ਼ ਵਰਲਡ ਸਕੂਲ ਕੁੱਪ ਕਲਾਂ ਮਲੌਦ ਰੋਡ ਨੇੜੇ ਟਿੰਬਰਵਾਲ ਦੇ ਬੱਚਿਆਂ ਲਈ ਪੂਲ ਪਾਰਟੀ ਫੰਕਸ਼ਨ ਦਾ ਪ੍ਰਬੰਧ ਕੀਤਾ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਮੋਗਾ ਦੀ ਸਮਰਾਲਾ ਬਰਾਂਚ ਆਪਣੀਆਂ ਆਈਲਟਸ ਅਤੇ ਸਟੂਡੈਂਟ ਵੀਜ਼ੇ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਸੰਸਥਾ ਵਿਚ ਸਟੂਡੈਂਟ ਵੀਜ਼ੇ ਦੇ ਨਾਲ-ਨਾਲ ਵਿਜ਼ਟਰ ਤੇ ਓਪਨ ਵਰਕ ਪਰਮਿਟ ...
ਕੁਹਾੜਾ, 23 ਮਈ (ਸੰਦੀਪ ਸਿੰਘ ਕੁਹਾੜਾ/ਕਸ਼ਮੀਰਾ ਸਿੰਘ ਬਗਲੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵਲੋਂ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸੰਬੰਧੀ ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਨੂੰ ਹੁਲਾਰਾ ਦੇਣ ...
ਕੁਹਾੜਾ, 23 ਮਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਮਾਈ ਭਾਗੋ ਕਾਲਜ ਫ਼ਾਰ ਵਿਮੈਨ ਰਾਮਗੜ੍ਹ ਲੁਧਿਆਣਾ ਦੇ ਬੀ. ਏ. ਭਾਗ-2 ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਕੁਲਦੀਪ ਕੌਰ ਨੇ ਜਾਣਕਾਰੀ ...
ਸਮਰਾਲਾ, 23 ਮਈ (ਗੋਪਾਲ ਸੋਫਤ)-ਸੰਤ ਕਿ੍ਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਵਿਖੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਖੇਡਾਂ ਦਾ ਆਗਾਜ਼ ਕੀਤਾ ਗਿਆ | ਇਸ ਸਮੇਂ ਸਾਰੇ ਅਧਿਆਪਕ ਤੇ ਵਿਦਿਆਰਥੀ ਵੀ ਸ਼ਾਮਿਲ ਸਨ | ਇਸ ਮੌਕੇ ਪਹੁੰਚੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX