ਟੋਰਾਂਟੋ, 23 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ ਗਰਮੀ ਦੀ ਰੁੱਤ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਝੀਲਾਂ, ਦਰਿਆਵਾਂ ਅਤੇ ਤਲਾਬਾਂ ਵਿਚ ਡੁੱਬ ਕੇ ਮਾਰੇ ਜਾਣ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਧਾਨੀ ਓਟਾਵਾ ਤੋਂ ਭਾਰਤ ਦੇ ਦੂਤਾਵਾਸ ਵਲੋਂ ਇਕ ਖਾਸ ਅਪੀਲ ਜਾਰੀ ਕੀਤੀ ਗਈ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਸਥਾਨਿਕ ਕਾਨੂੰਨਾਂ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ | ਇਸ ਦੇ ਨਾਲ ਹੀ ਡੂੰਘੇ ਅਤੇ ਤੇਜ਼ ਵਗਦੇ ਪਾਣੀ 'ਚ ਵੜਨ ਨਾਲ ਸਬੰਧਿਤ ਸਾਵਧਾਨੀਆਂ ਅਤੇ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ | ਭਾਰਤ ਦੇ ਰਾਜਦੂਤ ਅਜੈ ਬਿਸਾਰੀਆ ਨੇ ਕਿਹਾ ਕਿ ਭਾਰਤ ਤੋਂ ਆਉਂਦੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਪੇ ਬਹੁਤ ਘਾਲਣਾ ਘਾਲ਼ ਕੇ ਉਨ੍ਹਾਂ ਦੀ ਮਦਦ ਕਰਦੇ ਹਨ | ਇਸ ਕਰਕੇ ਹਰੇਕ ਨੌਜਵਾਨ ਨੂੰ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਚੰਗੇਰੇ ਭਵਿੱਖ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਜੇਕਰ ਤੈਰਨਾ ਨਾ ਆਉਂਦਾ ਹੋਵੇ ਤਾਂ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ | ਅਪੀਲ ਵਿਚ ਇਹ ਵੀ ਆਖਿਆ ਗਿਆ ਕਿ ਗੁਰੱਪਾਂ ਵਿਚ ਸੈਰ ਕਰਨ ਜਾਣ ਸਮੇਂ ਹਰੇਕ ਨੂੰ ਆਪਣੀ ਸਮਰੱਥਾ ਦਾ ਖਿਆਲ ਰੱਖਣਾ ਚਾਹੀਦਾ ਹੈ ਭਾਵ ਕਿ ਜੇਕਰ ਕੋਈ ਇਕ ਵਿਅਕਤੀ ਝੀਲ ਜਾਂ ਦਰਿਆ ਦੇ ਪਾਣੀ ਵਿਚ ਗਿਆ ਹੋਵੇ ਤਾਂ ਉਸ ਦੇ ਮਗਰ ਹਰੇਕ ਦਾ ਜਾਣਾ ਜਰੂਰੀ ਨਹੀਂ ਹੁੰਦਾ | ਇਸੇ ਦੌਰਾਨ ਬੀਤੇ ਹਫਤੇ ਬਰੈਂਪਟਨ ਵਿਚ ਡੁੱਬ ਕੇ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਨਵਕਿਰਨ ਸਿੰਘ (ਬੱਧਨੀਕਲਾਂ) ਦੀ ਲਾਸ਼ ਟੋਰਾਂਟੋ ਸਥਿਤ ਫਿਊਨਲ ਹੋਮ ਵਿਚ ਰੱਖੀ ਗਈ ਹੈ ਅਤੇ ਉਸ ਦੇ ਪਿਤਾ ਬਲਦੇਵ ਸਿੰਘ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਸਸਕਾਰ ਕੀਤੇ ਜਾਣ ਦਾ ਪ੍ਰੋਗਰਾਮ ਹੈ |
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਦੇ ਵਿਗਿਆਨੀਆਂ ਨੂੰ 5 ਹਜ਼ਾਰ ਸਾਲ ਪੁਰਾਣਾ ਮਨੁੱਖੀ ਮਲ ਲੱਭਿਆ ਹੈ, ਜਿਸ ਨਾਲ 4500 ਸਾਲ ਪੁਰਾਣੇ ਜ਼ਮਾਨੇ ਦੇ ਇਨਸਾਨ ਅਤੇ ਅੱਜ ਦੇ ਇਨਸਾਨ ਦੇ ਖਾਣ ਪੀਣ ਦੇ ਫਰਕ ਦਾ ਪਤਾ ਲੱਗਿਆ ਹੈ | ਕੈਂਬਰਿਜ ਯੂਨੀਵਰਸਿਟੀ ਦੇ ...
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਪਿਤਾ ਅਧਿਕਾਰਤ ਤੌਰ 'ਤੇ ਫਰਾਂਸ ਦੇ ਨਾਗਰਿਕ ਬਣ ਗਏ ਹਨ | ਸਟੈਨਲੀ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਨੇ ਫ੍ਰੈਂਚ ਨਾਗਰਿਕਤਾ ਹਾਸਲ ਕਰ ਲਈ ਹੈ, ਕਿਉਂਕਿ ਉਹ 'ਬ੍ਰੈਗਜ਼ਿਟ' ਤੋਂ ...
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਦੀ ਬੇਥਨੀ ਸਟੈਪਲਸ ਨਾਂਅ ਦੀ ਔਰਤ ਨੇ ਆਪਣੇ ਘਰ 'ਚ 400 ਬੇਹੱਦ ਜ਼ਹਿਰੀਲੀਆਂ ਅਤੇ ਖਤਰਨਾਕ ਮੱਕੜੀਆਂ ਨੂੰ ਜਗ੍ਹਾ ਦਿੱਤੀ ਹੈ | ਇਸ ਕਾਰਨ ਉਸ ਦੇ ਦੋਸਤਾਂ ਨੇ ਉਸ ਦੇ ਘਰ ਆਉਣਾ ਬੰਦ ਕਰ ਦਿੱਤਾ | 28 ਸਾਲਾ ਔਰਤ ਦਾ ਕਹਿਣਾ ...
ਕੈਲਗਰੀ, 23 ਮਈ (ਜਸਜੀਤ ਸਿੰਘ ਧਾਮੀ)- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੋਸੋ ਦੇ ਹਾਲ 'ਚ ਹੋਈ ¢ ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਪ੍ਰਧਾਨ ਦਵਿੰਦਰ ਮਲਹਾਂਸ ਅਤੇ ਜਗਦੀਸ਼ ਚੋਹਕਾ ਨੂੰ ਪ੍ਰਧਾਨਗੀ ਮੰਡਲ 'ਚ ਬੈਠਣ ਲਈ ਸੱਦਾ ...
ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ)- 25 ਸਾਲਾ ਪੇਸ਼ਾਵਰ ਸਾਇਕਲਿਸਟ ਅਨਾ ਮੋਰੀਆਹ ਵਿਲਸਨ ਦੀ ਹੱਤਿਆ ਦਾ ਮਾਮਲਾ ਤਿਕੋਨੀ ਪਿਆਰ ਕਹਾਣੀ ਨਾਲ ਜੁੜ ਗਿਆ ਹੈ ਜਿਸ ਵਿਚ ਵਿਲਸਨ ਤੋਂ ਇਲਾਵਾ ਇਕ ਹੋਰ ਔਰਤ ਤੇ ਇਕ ਮਰਦ ਸ਼ਾਮਿਲ ਹੈ | ਇਹ ਖੁਲਾਸਾ ਕਰਦਿਆਂ ਆਸਟਿਨ ਪੁਲਿਸ ਨੇ ...
ਮਨੀਲਾ, 23 ਮਈ (ਏਜੰਸੀ)- ਫਿਲਪੀਨਜ਼ 'ਚ ਪੂਰਬ ਉਤਰ ਫਿਲਪੀਨਜ਼ ਪ੍ਰਾਂਤ ਨੇੜੇ ਸਮੁੰਦਰ 'ਚ 130 ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਨੂੰ ਅੱਗ ਲੱਗਣ ਨਾਲ ਕਰੀਬ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ ਜ਼ਿਆਦਾਤਰ ਯਾਤਰੀਆਂ ਤੇ ਚਾਲਕ ਅਮਲੇ ਨੂੰ ਰਾਹਤ ...
ਐਡਮਿੰਟਨ, 23 ਮਈ (ਦਰਸ਼ਨ ਸਿੰਘ ਜਟਾਣਾ)-ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਲਈ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਭਾਰੀ ਰੌਣਕਾਂ ਲੱਗੀਆਂ ਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ | ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ਲੰਗਰ ਲਗਾਏ ਸਨ ਤੇ ਪੰਡਾਲ ਵਿਚ ਬਣੇ ਤੰਬੂਆਂ ...
ਨਿਊਯਾਰਕ, 23 ਮਈ (ਏਜੰਸੀ)- ਟਾਈਮ ਮੈਗਜ਼ੀਨ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਐਡਵੋਕੇਟ ਕਰੁਣਾ ਨੰਦੀ ਨੂੰ 2022 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ | ਇਸ ਸੂਚੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ, ਯੂਕਰੇਨ ਦੇ ...
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਾਕਿਸਤਾਨੀ ਮੂਲ ਦੇ ਬਰਤਾਨਵੀ ਸੱਤਾਧਾਰੀ ਪਾਰਟੀ ਦੇ ਸਾਬਕਾ ਸਾਂਸਦ ਇਮਰਾਨ ਅਹਿਮਦ ਖਾਨ ਨੂੰ ਨਾਬਾਲਗ ਦੇ ਸਰੀਰਕ ਸ਼ੋਸ਼ਣ ਮਾਮਲੇ ਵਿਚ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਸਾਊਥਵਰਕ ਕਰਾਊਨ ਕੋਰਟ 'ਚ ਦੱਸਿਆ ਗਿਆ ਕਿ 2008 ...
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ਵਿਚ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਬਿ੍ਟਿਸ਼ ਸੰਸਦ ਮੈਂਬਰਾਂ ਦੀ ਪ੍ਰਗਤੀਸ਼ੀਲ ਰਾਜਨੀਤੀ ਬਾਰੇ ਵਿਸ਼ੇਸ਼ ਚਰਚਾ ਹੋਈ | ਜਿਸ ਦੀ ਮੇਜ਼ਬਾਨੀ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ...
ਐਬਟਸਫੋਰਡ, 23 ਮਈ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਪੰਜਵੇਂ ਵੱਡੇ ਸ਼ਹਿਰ ਐਬਟਸਫੋਰਡ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਦੀ ਨਵੀਂ ਪ੍ਰਬੰਧਕ ਕਮੇਟੀ ਵਾਸਤੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਜ਼ਿਲ੍ਹਾ ਲੁਧਿਆਣਾ ਦੇ ...
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਤੋਂ ਬਾਅਦ ਮੇਲਿਆਂ ਦੇ ਰੂਪ ਵਿਚ ਮੁੜ ਰੌਣਕਾਂ ਪਰਤਣੀਆਂ ਸ਼ੁਰੂ ਹੋ ਚੁੱਕੀਆਂ ਹਨ, ਸਾਊਥਾਲ ਵਿਖੇ ਰਣਜੀਤ ਸਿੰਘ ਵੜੈਚ ਦੀ ਅਗਵਾਈ ਵਿਚ ਤਰਸੇਮ ਮੁੱਟੀ, ਪ੍ਰਗਟ ਸਿੰਘ ਛੀਨਾ, ਤਜਿੰਦਰ ਸਿੰਘ, ਸੋਨੂੰ ਥਿੰਦ, ਜੋਗਾ ...
ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ)- ਗੋਸ਼ਨ, ਇੰਡਿਆਨਾ ਵਿਚ ਗੋਲੀਆਂ ਮਾਰ ਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ 3 ਔਰਤਾਂ ਨੂੰ ਜ਼ਖਮੀ ਕਰ ਦਿੱਤਾ | ਗੋਸ਼ਨ ਪੁਲਿਸ ਨੇ ਕਿਹਾ ਹੈ ਕਿ ਇਕ ਘਰ ਵਿਚ ਹੋਈ ਗੋਲੀਬਾਰੀ ਦੀ ਘਟਨਾ ਅਚਾਨਕ ਨਹੀਂ ਵਾਪਰੀ ਬਲਕਿ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX