ਅਮਰਜੀਤ ਕੋਮਲ
ਕਪੂਰਥਲਾ, 23 ਮਈ - ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ 'ਤੇ ਕਪੂਰਥਲਾ ਵਿਚ 325 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਮੈਡੀਕਲ ਕਾਲਜ ਸਿਆਸਤ ਦੀ ਭੇਟ ਚੜ੍ਹਨ ਕਾਰਨ ਖਟਾਈ 'ਚ ਪੈ ਗਿਆ ਹੈ | ਇਥੇ ਵਰਨਣਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੀ 5 ਜਨਵਰੀ ਨੂੰ ਭਾਜਪਾ ਵਲੋਂ ਫ਼ਿਰੋਜ਼ਪੁਰ 'ਚ ਕੀਤੀ ਜਾਣ ਵਾਲੀ ਰੈਲੀ ਮੌਕੇ ਵਰਚੂਅਲ ਰੂਪ 'ਚ ਹੋਰ ਪ੍ਰੋਜੈਕਟਾਂ ਦੇ ਨਾਲ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਪਰ ਪ੍ਰਧਾਨ ਮੰਤਰੀ ਦੀ ਫੇਰੀ ਵਿਵਾਦਾਂ ਵਿਚ ਪੈਣ ਤੋਂ ਬਾਅਦ ਇਸ ਕਾਲਜ ਨੂੰ ਬਣਾਉਣ ਦਾ ਸਿਹਰਾ ਭਾਜਪਾ ਸਿਰ ਵੀ ਨਹੀਂ ਬੱਝ ਸਕਿਆ, ਜਦਕਿ ਪਹਿਲਾਂ ਇਹ ਮੈਡੀਕਲ ਕਾਲਜ ਬਣਾਉਣ ਦਾ ਦਾਅਵਾ ਕਾਂਗਰਸ ਆਗੂਆਂ ਵਲੋਂ ਕੀਤਾ ਜਾ ਰਿਹਾ ਸੀ | ਸਰਕੁਲਰ ਰੋਡ ਕਪੂਰਥਲਾ 'ਤੇ ਸਿਵਲ ਹਸਪਤਾਲ ਕਪੂਰਥਲਾ ਦੇ ਮੁੜ ਵਸੇਬਾ ਕੇਂਦਰ ਨੇੜਲੀ 10 ਏਕੜ ਜ਼ਮੀਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਸੀ | ਇਸ ਕਾਲਜ ਦੀ ਉਸਾਰੀ ਵਿਚ ਕੇਂਦਰ ਸਰਕਾਰ ਵਲੋਂ 60 ਤੇ ਪੰਜਾਬ ਸਰਕਾਰ ਵਲੋਂ 40 ਪ੍ਰਤੀਸ਼ਤ ਹਿੱਸਾ ਪਾਇਆ ਜਾਣਾ ਸੀ | ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਨੇ ਆਪਣੇ 2021-22 ਦੇ ਸਾਲਾਨਾ ਬਜਟ ਵਿਚ 40 ਕਰੋੜ ਰੁਪਏ ਫ਼ੰਡਾਂ ਦੀ ਵਿਵਸਥਾ ਕੀਤੀ ਸੀ | ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਕੁਝ ਆਹਲਾ ਅਧਿਕਾਰੀਆਂ ਨੇ ਮੈਡੀਕਲ ਕਾਲਜ ਬਣਾਉਣ ਸਬੰਧੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰਨ ਦਾ ਮਾਮਲਾ ਆਪਣੇ ਹੱਥ ਵਿਚ ਲੈ ਲਿਆ ਸੀ ਤੇ ਕੇਂਦਰੀ ਅਧਿਕਾਰੀਆਂ ਵਲੋਂ ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਇਸ ਕਾਲਜ ਦਾ ਵਰਚੂਅਲ ਰੂਪ ਵਿਚ ਉਦਘਾਟਨ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ | ਦੱਸਿਆ ਜਾਂਦਾ ਹੈ ਕਿ ਮੈਡੀਕਲ ਕਾਲਜ ਦੀ ਉਸਾਰੀ ਲਈ ਟੈਂਡਰ ਦੀ ਪ੍ਰਕਿਰਿਆ ਵੀ ਲਗਪਗ ਮੁਕੰਮਲ ਹੋ ਚੁੱਕੀ ਹੈ, ਪ੍ਰੰਤੂ ਪ੍ਰਧਾਨ ਮੰਤਰੀ ਵਲੋਂ ਇਸ ਦਾ ਉਦਘਾਟਨ ਨਾ ਕੀਤੇ ਜਾਣ ਕਾਰਨ ਸਿਆਸਤ ਦੀ ਭੇਟ ਚੜਿ੍ਹਆ ਮੈਡੀਕਲ ਕਾਲਜ ਦੀ ਉਸਾਰੀ ਦਾ ਮਾਮਲਾ ਠੰਢੇ ਬਸਤੇ ਵਿਚ ਪੈ ਗਿਆ ਹੈ | ਦੱਸਿਆ ਜਾਂਦਾ ਹੈ ਕਿ ਐਮ.ਬੀ.ਬੀ.ਐਸ. ਦੀਆਂ 100 ਸੀਟਾਂ ਦੀ ਸਮਰੱਥਾ ਵਾਲੇ ਇਸ ਤਜਵੀਜ਼ਸ਼ੁਦਾ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਤੇ ਹੋਰ ਸਟਾਫ਼ ਦੀ ਭਰਤੀ ਲਈ ਮੈਡੀਕਲ ਕੌਂਸਲ ਆਫ਼ ਇੰਡੀਆ ਵਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ | ਇਹ ਵੀ ਚਰਚਾ ਹੈ ਕਿ ਕੇਂਦਰ ਸਰਕਾਰ ਵਲੋਂ ਮੈਡੀਕਲ ਕਾਲਜ ਦੀ ਉਸਾਰੀ ਲਈ 100 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ ਜਾ ਚੁੱਕੀ ਹੈ | ਸਿਹਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਪਿਛਲੇ ਚਾਰ ਮਹੀਨਿਆਂ ਤੋਂ ਮੈਡੀਕਲ ਕਾਲਜ ਦੀ ਉਸਾਰੀ ਸਬੰਧੀ ਕੋਈ ਸਰਗਰਮੀ ਨਹੀਂ ਚੱਲ ਰਹੀ | ਮੈਡੀਕਲ ਕਾਲਜ ਦੀ ਉਸਾਰੀ ਦਾ ਮਾਮਲਾ ਖਟਾਈ ਵਿਚ ਪੈਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਬਣਨਾ ਸਮੇਂ ਦੀ ਲੋੜ ਸੀ, ਕਿਉਂਕਿ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਹੋਰ ਨੇੜਲੇ ਖੇਤਰਾਂ ਵਿਚ ਕੋਈ ਵੀ ਵੱਡੀ ਸਰਕਾਰੀ ਖੇਤਰ ਦੀ ਸਿਹਤ ਸੰਸਥਾ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰੀ ਵੱਸ ਜਲੰਧਰ, ਅੰਮਿ੍ਤਸਰ ਦੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ ਤੇ ਜੇਕਰ ਇਹ ਕਾਲਜ ਮੁਕੰਮਲ ਹੋ ਜਾਂਦਾ ਤਾਂ ਇਸ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੇ ਆਸਾਰ ਸਨ | ਲੋਕਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਲੋਕ ਹਿਤਾਂ ਲਈ ਇਸ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇ |
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ) - ਸਿਟੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਸ਼ਰੂ ਰਾਮ ਤੇ ਐਸ.ਐਚ.ਓ ਸਿਟੀ ...
ਕਪੂਰਥਲਾ, 23 ਮਈ (ਸਡਾਨਾ) - ਵੱਧ ਰਹੀ ਗਰਮੀ ਕਾਰਨ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਦਾ ਵੀ ਬੁਰਾ ਹਾਲ ਹੈ ਤੇ ਜੇਕਰ ਹੁਣ ਸਾਵਧਾਨੀਆਂ ਵਰਤਾਂਗੇ ਤਾਂ ਅਸੀਂ ਪਸ਼ੂਆਂ ਨੂੰ ਔਖੀ ਘੜੀ ਵਿਚੋਂ ਬਾਹਰ ਕੱਢ ਸਕਦੇ ਹਾਂ | ਇਸ ਸੰਬੰਧੀ ਡਾ: ਜੀ.ਐਸ. ਬੇਦੀ ਡਿਪਟੀ ਡਾਇਰੈਕਟਰ ...
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ) - ਆਮ ਆਦਮੀ ਪਾਰਟੀ ਆਗੂ ਜੋਗਿੰਦਰ ਸਿੰਘ ਮਾਨ ਨੇ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਾਮਪਾਲ ਸਿੰਘ ਰਾਣਾ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ...
ਕਪੂਰਥਲਾ, 23 ਮਈ (ਵਿ.ਪ੍ਰ.) - ਬੋਰਵੈਲਾਂ ਦੀ ਖ਼ੁਦਾਈ ਤੇ ਮੁਰੰਮਤ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਜਾਰੀ ਹੁਕਮ ਵਿਚ ਕਿਹਾ ਹੈ ਕਿ ਜ਼ਿਲ੍ਹੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੀ ਹਦੂਦ ਵਿਚ ਬੋਰਵੈਲਾਂ, ਟਿਊਬਵੈੱਲਾਂ ਦੀ ਖ਼ੁਦਾਈ ਤੇ ...
ਸੁਲਤਾਨਪੁਰ ਲੋਧੀ, 23 ਮਈ (ਨਰੇਸ਼ ਹੈਪੀ, ਥਿੰਦ) - ਬੀਤੇ ਦਿਨੀਂ ਇਕ ਏ.ਐਸ.ਆਈ. ਨੇ ਮਾਮੂਲੀ ਝਗੜੇ ਨੂੰ ਲੈ ਕੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਆਪਣੇ ਗੁਆਂਢੀ ਦਾ ਕਤਲ ਕਰਕੇ ਫ਼ਰਾਰ ਹੋ ਗਿਆ ਸੀ | ਪੁਲਿਸ ਵਲੋਂ ਮਿ੍ਤਕ ਜਸਬੀਰ ਸਿੰਘ ਦੇ ਪੁੱਤਰ ਰਵਿੰਦਰ ...
ਕਪੂਰਥਲਾ, 23 ਮਈ (ਸਡਾਨਾ) - ਮਾਡਰਨ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਦੋ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ...
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਸ਼ਹਿਰ ਦੀ ਵਸਨੀਕ ਪੀ.ਸੀ.ਐਸ ਅਧਿਕਾਰੀ ਡਾ. ਨਯਨ ਜੱਸਲ ਨੂੰ ਪੰਜਾਬ ਸਰਕਾਰ ਨੇ ਫਗਵਾੜਾ ਦੀ ਏ.ਡੀ.ਸੀ ਤੇ ਨਗਰ ਨਿਗਮ ਦੀ ਕਮਿਸ਼ਨਰ ਨਿਯੁਕਤ ਕੀਤਾ ਹੈ | ਉਹ ਇਥੋਂ ਦੇ ਸਕੀਮ ਨੰਬਰ 3 ਦੀ ਵਸਨੀਕ ਹਨ ਤੇ ਸਾਲ 2012 'ਚ ਪੀ.ਸੀ.ਐਸ ਵਜੋਂ ...
ਭੁਲੱਥ, 23 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ) - ਭੁਲੱਥ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਖੱਸਣ ਰੋਡ 'ਤੇ ਕੀਤੀ ਜਾ ਰਹੀ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਨਜ਼ਦੀਕ ...
ਕਪੂਰਥਲਾ, 23 ਮਈ (ਸਡਾਨਾ) - ਇਕ ਵਿਆਹੁਤਾ ਨੂੰ ਦਾਜ ਲਈ ਮਾਰਨ ਦੇ ਕਥਿਤ ਦੋਸ਼ ਹੇਠ ਕੋਤਵਾਲੀ ਪੁਲਿਸ ਨੇ 6 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮੁਕੇਸ਼ ਕੁਮਾਰ ਵਾਸੀ ਹਰਿਆਣਾ ਨੇ ਦੱਸਿਆ ਕਿ ਉਸ ਦੀ ਲੜਕੀ ਅੰਬਿਕਾ ਦਾ ...
ਕਪੂਰਥਲਾ, 23 ਮਈ (ਸਡਾਨਾ)-ਮਾਡਰਨ ਜੇਲ੍ਹ ਵਿਚੋਂ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ...
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ) - ਸਤਨਾਮਪੁਰਾ ਪੁਲਿਸ ਨੇ ਐਨ.ਡੀ.ਪੀ.ਐਸ ਦੇ ਕੇਸ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਧਾਰਾ 174ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਤਨਾਮਪੁਰਾ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ...
ਸੁਲਤਾਨਪੁਰ ਲੋਧੀ, 23 ਮਈ (ਥਿੰਦ) - ਜੈ ਮਾਤਾ ਭੱਦਰਕਾਲੀ ਸੇਵਾ ਦਲ ਦੀ ਵਿਸ਼ੇਸ਼ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਜਿਸ ਵਿੱਚ ਮਾਤਾ ਭੱਦਰਕਾਲੀ ਦੇ ਸਾਲਾਨਾ ਮੇਲੇ ਮੌਕੇ ਸੰਗਤਾਂ ਲਈ ਲਾਏ ਜਾਣ ਵਾਲੇ ਲੰਗਰ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ...
ਢਿਲਵਾਂ, 23 ਮਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ) - ਖੇਤੀਬਾੜੀ ਵਿਭਾਗ ਬਲਾਕ ਢਿਲਵਾਂ ਦੇ ਖੇਤੀਬਾੜੀ ਅਫ਼ਸਰ ਡਾ: ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਪਿਛਲੇ ਦਿਨਾਂ ...
ਸੁਲਤਾਨਪੁਰ ਲੋਧੀ, 23 ਮਈ (ਨਰੇਸ਼ ਹੈਪੀ, ਥਿੰਦ) - ਕਾਨੂੰਗੋ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਉਸ ਵੇਲੇ ਸਦਮਾ ਪੁੱਜਾ ਜਦੋਂ ਉਸਦੇ ਸਾਲੇ ਨੰਬਰਦਾਰ ਜੋਗਿੰਦਰ ਸਿੰਘ ਸ਼ੇਰਪੁਰ ਸੱਧਾ ਦਾ ਅਚਾਨਕ ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ | ...
ਬੇਗੋਵਾਲ, 23 ਮਈ (ਸੁਖਜਿੰਦਰ ਸਿੰਘ) - ਰੋਟਰੀ ਕਲੱਬ ਬੇਗੋਵਾਲ ਗਰੇਟਰ ਵਿਚ ਰੋਟਰੀ ਕਲੱਬ 3070 ਦੇ ਡਿਸਟਿ੍ਕਟ ਗਵਰਨਰ ਡਾ: ਉਪਿੰਦਰ ਸਿੰਘ ਘਈ ਨੇ ਕਿਹਾ ਕਿ ਰੋਟਰੀ ਕਲੱਬ ਗਰੇਟਰ ਨੇ ਥੋੜ੍ਹੇ ਹੀ ਸਮੇਂ 'ਚ ਅਹਿਮ ਸਮਾਜ ਸੇਵੀ ਕੰਮ ਕਰਕੇ ਰੋਟਰੀ ਕਲੱਬ 'ਚ ਨਿਵੇਕਲੀ ਥਾਂ ਬਣਾਈ ...
ਕਪੂਰਥਲਾ, 23 ਮਈ (ਵਿ.ਪ੍ਰ.) - ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਵੀ ਨਸ਼ਿਆਂ ਦੇ ਸੌਦਾਗਰ ਬਿਨਾਂ ਝਿਜਕ ਨਸ਼ੇ ਵੇਚ ਰਹੇ ਹਨ, ਪਰ ਸਰਕਾਰ ਇਸ ਨੂੰ ਰੋਕਣ ਵਿਚ ਨਾਕਾਮ ਰਹੀ ਹੈ | ਇਸ ਸੰਬੰਧੀ ਜਾਰੀ ਇਕ ਬਿਆਨ ਵਿਚ ਪਰਮਜੀਤ ਸਿੰਘ ਐਡਵੋਕੇਟ ਹਲਕਾ ...
ਕਪੂਰਥਲਾ, 23 ਮਈ (ਵਿਸ਼ੇਸ਼ ਪ੍ਰਤੀਨਿਧ) - ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਵਿਦਿਆਰਥਣਾਂ ਨੂੰ ਵਿਦਾਇਗੀ ਤੇ ਸ਼ੁੱਭਕਾਮਨਾਵਾਂ ਦੇਣ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ...
ਕਪੂਰਥਲਾ, 23 ਮਈ (ਵਿਸ਼ੇਸ਼ ਪ੍ਰਤੀਨਿਧ) - ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ 5ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਜੀਵਾਂ ਦੇ ਜੀਵਨ ਸਬੰਧੀ ਚਾਰਟ ...
ਕਪੂਰਥਲਾ, 23 ਮਈ (ਵਿ.ਪ੍ਰ.) - ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਨੇ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਡੇਵਿਡ ਕਾਲਜ ਜਲੰਧਰ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਨੇ ਗੋਲਡ, 3 ...
ਚੰਡੀਗੜ੍ਹ, 23 ਮਈ (ਅਜੀਤ ਬਿਊਰੋ)-ਬੀਤੇ ਦਿਨ ਸਵਰਗ ਸਿਧਾਰੇ ਜੁਆਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ, ਚਿਖਾ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਨਵੀਨ ਰੱਤੂ ਨੇ ਅਗਨੀ ਦਿਖਾਈ¢ ਅੰਤਿਮ ਯਾਤਰਾ ਵਿਚ ਉਨ੍ਹਾਂ ਦੇ ...
ਕਪੂਰਥਲਾ, 23 ਮਈ (ਸਡਾਨਾ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਡਾ: ਅਮਨਦੀਪ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਨਵਨਿਯੁਕਤ ਪ੍ਰਧਾਨ ਵਲੋਂ ਨਿਯੁਕਤੀ ਉਪਰੰਤ ਆਪਣਾ ਕੰਮ ਸੰਭਾਲਿਆ ਗਿਆ | ਇੱਥੇ ਜ਼ਿਕਰਯੋਗ ਹੈ ਕਿ ਡਾ: ਅਮਨਦੀਪ ਸਿੰਘ ...
ਸੁਲਤਾਨਪੁਰ ਲੋਧੀ, 23 ਮਈ (ਥਿੰਦ, ਹੈਪੀ) - ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਿਲਕੁਲ ਨੇੜੇ ਪੈਂਦੇ ਭਾਈ ਜਵਾਲਾ ਸਿੰਘ ਨਗਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ...
ਫਗਵਾੜਾ, 23 ਮਈ (ਤਰਨਜੀਤ ਸਿੰਘ ਕਿੰਨੜਾ) - 'ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਲਈ ਸਾਹਿਤਕ ਕਲਮਾਂ ਦਾ ਨਿਰਪੱਖ ਹੋਣਾ ਜ਼ਰੂਰੀ ਹੈ | ਇਹ ਸ਼ਬਦ ਦੁਆਬਾ ਇਲਾਕੇ ਦੇ ਮਸ਼ਹੂਰ ਸਕੇਪ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ ਕਵੀ ਦਰਬਾਰ ਦੌਰਾਨ ਗੁਰਮੀਤ ਸਿੰਘ ਪਲਾਹੀ ਨੇ ...
ਮਨਦੀਪ ਸਿੰਘ ਸੰਧੂ ਖਲਵਾੜਾ, 23 ਮਈ - ਅਨਾਜ ਦੀ ਸਾਂਭ-ਸੰਭਾਲ ਲਈ ਪਿੰਡਾਂ ਵਿੱਚ ਬਣਾਏ ਗਏ ਗੋਦਾਮਾਂ ਨਾਲ ਆਮ ਲੋਕਾਂ ਨੂੰ ਉਸ ਵੇਲੇ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਰਕੇ ਅਨਾਜ ਦੇ ਭਰੇ ਵਾਹਨ ਘੰਟਿਆਂ ਬੱਧੀ ਪਿੰਡਾਂ ...
ਕਪੂਰਥਲਾ, 23 ਮਈ (ਵਿ.ਪ੍ਰ.) - ਮਾਤਾ ਭੱਦਰਕਾਲੀ ਜੀ ਦੇ 25 ਤੇ 26 ਮਈ ਨੂੰ ਮਨਾਏ ਜਾ ਰਹੇ ਇਤਿਹਾਸਕ ਮੇਲੇ ਦੇ ਸਬੰਧ ਵਿਚ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਚ ਅੱਜ ਸਵੇਰੇ 10 ਵਜੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਹੋਏ, ਜਿਨ੍ਹਾਂ ਦੇ ਭੋਗ 24 ਮਈ ਨੂੰ ਸਵੇਰੇ 11 ਵਜੇ ਪੈਣਗੇ | ...
ਕਪੂਰਥਲਾ, 23 ਮਈ (ਵਿ.ਪ੍ਰ.) - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕਥਾ ਤੇ ਕੀਰਤਨ ਦਰਬਾਰ 5 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਚ ...
ਕਪੂਰਥਲਾ, 23 ਮਈ (ਵਿ.ਪ੍ਰ.) - ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਨਗਰ ਨਿਗਮ ਕਪੂਰਥਲਾ ਦੇ ਅਧਿਕਾਰੀਆਂ ਨੂੰ ਮਿਲ ਕੇ ਮੰਗ ਕੀਤੀ ਕਿ ਮਾਲਕੀ ਤਬਦੀਲੀ, ਹਾਊਸ ਟੈਕਸ ਅਦਾ ਕਰਨ ਤੇ ਟੀ.ਐਸ-1 ਲੈਣ ਸਬੰਧੀ ਆ ਰਹੀਆਂ ...
ਨਡਾਲਾ, 23 ਮਈ (ਮਾਨ) - ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਟੇਟ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ-ਪਿੰਡ ਜਥੇਬੰਦੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ, ਵਾਈਸ ...
ਫਗਵਾੜਾ, 23 ਮਈ (ਅਸ਼ੋਕ ਕੁਮਾਰ ਵਾਲੀਆ) - ਪਿੰਡ ਬਰਨਾ ਵਿਖੇ ਮਹਿੰਮੀ ਜਠੇਰਿਆਂ ਦਾ ਮੇਲਾ ਬੜੀ ਸ਼ਰਧਾ ਪੂਰਵਕ ਸੰਪੰਨ ਹੋਇਆ ਚਾਰ ਦਿਨਾਂ ਇਸ ਜੋੜ ਮੇਲੇ ਦੇ ਪਹਿਲੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਗਏ | ਦੂਸਰੇ ਦਿਨ ਵੀ ਦੀਵਾਨ ਸਜੇ | ਮੇਲੇ ਦੇ ਤੀਸਰੇ ਦਿਨ ...
ਸੁਲਤਾਨਪੁਰ ਲੋਧੀ, 23 ਮਈ (ਥਿੰਦ, ਹੈਪੀ) - ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਦੇ ਆਡੀਟੋਰੀਅਮ ਵਿਚ ਬੀ.ਏ. ਅਤੇ ਐੱਮ.ਏ. ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਅਗਲੇ ਸਫ਼ਰ ਦੇ ...
ਕਪੂਰਥਲਾ, 23 ਮਈ (ਸਡਾਨਾ) - ਆਲ ਇੰਡੀਆ ਸਾਂਹਸਮੱਲ ਸਾਂਸੀ ਸਮਾਜ ਸੰਘ ਰਜਿ: ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਹਰਜਿੰਦਰ ਕੁਮਾਰ ਮਾਹਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਾਂਸੀ ਸਮਾਜ (ਵਿਮੁਕਤ ਜਾਤੀ) ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX