ਤਾਜਾ ਖ਼ਬਰਾਂ


ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
. . .  52 minutes ago
ਬੁਢਲਾਡਾ ,18 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦਾ ਐਲਾਨ ਕੀਤਾ ਹੈ ...
ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਬੰਦ
. . .  about 1 hour ago
ਮਲੇਰਕੋਟਲਾ,18 ਅਗਸਤ (ਪਰਮਜੀਤ ਸਿੰਘ ਕੂਠਾਲਾ)- ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਆਪਣੇ ਸਾਰੇ ਸਟਾਫ਼ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਵੀ ...
ਵਿਜੀਲੈਂਸ ਬਿਊਰੋ ਵਲੋਂ ਗ੍ਰਾਮ ਪੰਚਾਇਤ ਧੀਰੇਕੋਟ ਦਾ ਸਾਬਕਾ ਸਰਪੰਚ, ਪੰਚਾਇਤ ਵਿਭਾਗ ਦੇ ਜੇ.ਈ.ਤੇ ਪੰਚਾਇਤ ਸਕੱਤਰ ਗ੍ਰਿਫ਼ਤਾਰ
. . .  about 1 hour ago
ਜੰਡਿਆਲਾ ਗੁਰੂ, 18 ਅਗਸਤ(ਰਣਜੀਤ ਸਿੰਘ ਜੋਸਨ)- ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ, ਬਲਾਕ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਚਾਇਤੀ ਫੰਡਾਂ, ਵਿਕਾਸ ਗ੍ਰਾਂਟਾਂ ...
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਜ਼ਮੀਨਦੋਜ਼ ਨਿਰਮਾਣ ਕਾਰਜ ਦਾ ਰੱਖਿਆ
. . .  about 2 hours ago
ਪੰਜਾਬ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਵੱਡੀ ਰਾਹਤ,ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਦਾਇਰ ਪਟੀਸ਼ਨ ਕੀਤੀ ਖ਼ਾਰਜ
. . .  1 minute ago
ਭਾਰਤ- ਜ਼ਿੰਬਾਬਵੇ ਪਹਿਲਾ ਇਕ ਦਿਨਾ ਮੈਚ : ਭਾਰਤ ਦੀ 10 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  about 3 hours ago
ਦੇਸ਼ ਦਾ ਮਾਣ ਹੈ ਇਹ ਧੀ ਸਾਨਵੀ ਸੂਦ -ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਕੀਤਾ ਸਰ ,ਉਹ ਵੀ ਤਿੰਨ ਵਾਰ - ਭਗਵੰਤ ਮਾਨ
. . .  about 2 hours ago
ਐਸ.ਏ.ਐਸ. ਨਗਰ ਅਤੇ ਤਰਨਤਾਰਨ ਵਿਚ ਐਨ.ਆਈ.ਏ. ਵਲੋਂ ਛਾਪੇਮਾਰੀ
. . .  about 3 hours ago
ਚੰਡੀਗੜ੍ਹ : ਵੇਰਕਾ ਨੇ ਵੀ ਵਧਾਇਆ ਦੁੱਧ ਦਾ ਭਾਅ
. . .  about 3 hours ago
ਇਕ ਵਿਅਕਤੀ ਨੂੰ ਅੱਜ ਜੰਮੂ ਦੇ ਬੱਸ ਸਟੈਂਡ ਖੇਤਰ ਤੋਂ ਅੱਤਵਾਦੀ ਫੰਡਿੰਗ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ - ਜੰਮੂ-ਕਸ਼ਮੀਰ ਪੁਲਿਸ
. . .  about 4 hours ago
ਆਦਮਪੁਰ ਤੋਂ ਦਿੱਲੀ ਫਲਾਈਟ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਜੇ ਸਾਂਪਲਾ ਨੇ ਜੋਤੀਰਾਦਿਤਿਆ ਸਿੰਧੀਆ ਨਾਲ ਕੀਤੀ ਮੁਲਾਕਾਤ
. . .  about 4 hours ago
ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਖੁਰਦਾ, ਪੁਰੀ, ਕਟਕ ਜਗਤ ਸਿੰਘ ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਕੀਤਾ ਸਰਵੇਖਣ
. . .  about 4 hours ago
ਹਰੀਹਰੇਸ਼ਵਰ ਬੀਚ ਨੇੜੇ ਹਥਿਆਰਾਂ ਵਾਲੀ ਕਿਸ਼ਤੀ ਬਰਾਮਦ ਹੋਣ ਤੋਂ ਬਾਅਦ ਫੜਨਵੀਸ ਨੇ ਕਿਹਾ, ''ਅੱਤਵਾਦੀ ਕੋਣ ਦੀ ਕੋਈ ਪੁਸ਼ਟੀ ਨਹੀਂ ''
. . .  about 4 hours ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  about 4 hours ago
ਚੰਡੀਗੜ੍ਹ , 18 ਅਗਸਤ (ਤਰੁਣ ਭਜਨੀ)- ਐਡਵੋਕੇਟ ਐੱਚ.ਸੀ.ਅਰੋੜਾ ਅਰੋੜਾ ਨੇ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਨਹਿਤ ਪਟੀਸ਼ਨ ਪਾਈ ਗਈ ਹੈ । ਪਟੀਸ਼ਨ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਬਿਮਾਰੀ ਕਿਤੇ ...
ਨਜ਼ਦੀਕੀ ਪਿੰਡ ਢਿਲਵਾਂ ਵਿਖੇ ਭਾਣਜੇ ਵਲੋਂ ਮਾਮੇ ਦਾ ਬੇਰਹਿਮੀ ਨਾਲ ਕਤਲ,ਮਾਮਲਾ ਦਰਜ
. . .  about 5 hours ago
ਤਪਾ ਮੰਡੀ,18 ਅਗਸਤ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਮਾਮੇ ਦਾ ਗੰਡਾਸਿਆਂ ਨਾਲ ਬੇਰਹਿਮੀ ਨਾਲ ...
ਮੁੱਖ ਮੰਤਰੀ ਯੋਗੀ ਨੇ ਕਮਹਰੀਆ ਘਾਟ ਪੁਲ ਦਾ ਕੀਤਾ ਉਦਘਾਟਨ
. . .  about 5 hours ago
ਗੋਰਖਪੁਰ, 18 ਜੁਲਾਈ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਮਹਰੀਆ ਘਾਟ ਪੁਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, "ਜੇਕਰ ਅਸੀਂ ਸਵੈ-ਨਿਰਭਰਤਾ ਦਾ ਟੀਚਾ ਹਾਸਿਲ ਕਰਨਾ ਹੈ ਤਾਂ ਸਾਨੂੰ ...
ਰਾਸ਼ਟਰਮੰਡਲ ਤਗਮਾ ਜੇਤੂ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਨਾਭਾ ਸੀਨੀਅਰ ਸੈਕੰਡਰੀ ਸਕੂਲ 'ਚ ਕੀਤਾ ਗਿਆ ਸਨਮਾਨ
. . .  about 6 hours ago
ਨਾਭਾ 18 ਅਗਸਤ( ਕਰਮਜੀਤ ਸਿੰਘ )-ਕਾਮਨਵੈਲਥ ਅੰਤਰਰਾਸ਼ਟਰੀ ਖੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਮੁਖੀ ਮੈਡਮ ਰੋਮਿਲ ਮਹਿਤਾ ਦੀ ਅਗਵਾਈ...
ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਬਾਹਰ ਬਦਲੀਆਂ ਬੰਦ ਹਨ ਦਾ ਲੱਗਾ ਨੋਟਿਸ
. . .  about 6 hours ago
ਚੰਡੀਗੜ੍ਹ, 18 ਅਗਸਤ-ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਬਦਲੀਆਂ ਬੰਦ ਹਨ ਦਾ ਨੋਟਿਸ ਲਗਾਇਆ ਗਿਆ ਹੈ।
ਵੱਡੀ ਖ਼ਬਰ: ਰੂਪਨਗਰ ਦੇ ਇਕ ਮੁਹੱਲਾ ਕਲੀਨਿਕ 'ਚ ਦੋ ਦਿਨ ਬਾਅਦ ਹੀ ਡਾਕਟਰ ਨੇ ਦਿੱਤਾ ਅਸਤੀਫ਼ਾ
. . .  about 6 hours ago
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਵਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਪਰ ਇਸ ਵਾਅਦੇ ਦੀ ਹਵਾ ਰੂਪਨਗਰ ਦੇ ਪੀ.ਡਬਲਿਊ...
ਮੁੰਬਈ: ਰਾਏਗੜ੍ਹ 'ਚ ਸ਼ੱਕੀ ਹਾਲਾਤ 'ਚ ਮਿਲੀ ਕਿਸ਼ਤੀ 'ਚੋਂ ਏਕੇ-47 ਰਾਈਫਲਾਂ ਹੋਈਆਂ ਬਰਾਮਦ, ਅਲਰਟ ਜਾਰੀ
. . .  about 6 hours ago
ਮੁੰਬਈ, 18 ਅਗਸਤ-ਮੁੰਬਈ ਦੇ ਰਾਏਗੜ੍ਹ ਜ਼ਿਲ੍ਹੇ ਦੇ ਸ਼੍ਰੀਵਰਧਨ 'ਚ ਇਕ ਕਿਸ਼ਤੀ ਦੇ ਸ਼ੱਕੀ ਹਾਲਾਤ 'ਚ ਮਿਲਣ ਤੋਂ ਬਾਅਦ ਰਾਏਗੜ੍ਹ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ 'ਚੋਂ ਏਕੇ-47 ਰਾਈਫਲਾਂ...
ਲੁਧਿਆਣਾ 'ਚ ਡੇਢ ਸਾਲਾ ਬੱਚਾ ਅਗਵਾ
. . .  about 7 hours ago
ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਬਾਅਦ ਦੁਪਹਿਰ ਇਕ ਡੇਢ ਸਾਲ ਦੇ ਬੱਚੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ...
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ
. . .  about 7 hours ago
ਸ਼੍ਰੀਨਗਰ, 18 ਅਗਸਤ-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।
ਰਿਸ਼ਵਤ ਲੈਂਦੇ ਹੌਲਦਾਰ ਦੀ ਵੀਡੀਓ ਵਾਇਰਲ, ਕੀਤਾ ਮੁਅੱਤਲ
. . .  about 7 hours ago
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਹੌਲਦਾਰ ਵਿਨੋਦ ਕੁਮਾਰ ਦੀ ਜੂਏ ਦੇ ਮਾਮਲੇ ਸੰਬੰਧੀ ਫੜ੍ਹੇ ਗਏ ਇਕ ਵਿਅਕਤੀ ਤੋਂ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ
. . .  about 7 hours ago
ਚੰਡੀਗੜ੍ਹ, 18 ਅਗਸਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ...
ਰਾਵੀ ਦਰਿਆ ਦੇ ਪਾਣੀ ਦਾ ਤੀਸਰੇ ਦਿਨ ਪੱਧਰ ਹੋਇਆ ਹੇਠਾਂ, ਲੋਕਾਂ ਨੂੰ ਮਿਲੀ ਵੱਡੀ ਰਾਹਤ
. . .  about 8 hours ago
ਡੇਰਾ ਬਾਬਾ ਨਾਨਕ, 18 ਅਗਸਤ (ਅਵਤਾਰ ਸਿੰਘ ਰੰਧਾਵਾ)- ਅੱਜ ਤੀਸਰੇ ਦਿਨ ਰਾਵੀ ਦਰਿਆ ਦਾ ਪਾਣੀ ਹੇਠਾਂ ਜਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਜੋ ਪਾਣੀ ਦਾ ਵਹਾਅ ਸੜਕ ਦੇ ਉੱਪਰੋਂ ਦੀ ਚੱਲ ਰਿਹਾ ਸੀ ਉਹ ਵੀ ਹੇਠਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਜੇਠ ਸੰਮਤ 554

ਖੇਡ ਸੰਸਾਰ

ਮਿਲਰ ਦੀ ਤੂਫ਼ਾਨੀ ਪਾਰੀ, ਗੁਜਰਾਤ ਫਾਈਨਲ 'ਚ

ਕੋਲਕਾਤਾ, 24 ਮਈ (ਏਜੰਸੀ)-ਇੱਥੇ ਖੇਡੇ ਗਏ ਆਈ.ਪੀ.ਐਲ. ਦੇ ਪਹਿਲੇ ਕੁਆਲੀਫਾਇਰ ਮੈਚ ਵਿਚ ਗੁਜਰਾਤ ਟਾਈਟਨਸ ਨੇ ਆਪਣੇ ਬੱਲੇਬਾਜ਼ਾਂ ਡੇਵਿਡ ਮਿਲਰ ਅਤੇ ਹਾਰਦਿਕ ਪਾਂਡਿਆ ਦੀਆਂ ਬਿਹਤਰੀਨ ਪਾਰੀਆਂ ਦੀ ਬਦੌਲਤ ਸਿੱਧੀ ਫਾਈਨਲ ਵਿਚ ਜਗ੍ਹਾ ਬਣਾ ਲਈ | ਦੱਸਣਯੋਗ ਹੈ ਕਿ ਗੁਜਰਾਤ ਦੀ ਟੀਮ ਪਹਿਲੀ ਵਾਰ ਆਈ.ਪੀ.ਐਲ. ਖੇਡ ਰਹੀ ਹੈ | ਰਾਜਸਥਾਨ ਰਾਇਲਜ਼ ਵਲੋਂ ਦਿੱਤੇ ਗਏ 189 ਦੇ ਵਿਸ਼ਾਲ ਟੀਚੇ ਨੂੰ ਗੁਜਰਾਤ ਨੇ ਕੇਵਲ 3 ਵਿਕਟਾਂ ਦੇ ਨੁਕਸਾਨ 'ਤੇ 19.3 ਓਵਰਾਂ ਵਿਚ ਪੂਰਾ ਕਰ ਲਿਆ | ਮੈਚ ਦੇ ਹੀਰੋ ਡੇਵਿਡ ਮਿਲਰ ਰਹੇ ਜਿਨ੍ਹਾਂ ਨੇ ਕੇਵਲ 38 ਗੇਂਦਾਂ ਵਿਚ 68 ਦੌੜਾਂ ਦੀ ਨਾਬਾਦ ਤੂਫ਼ਾਨੀ ਪਾਰੀ ਖੇਡਦੇ ਹੋਏ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ | ਮਿਲਰ ਨੇ ਆਪਣੀ ਪਾਰੀ ਵਿਚ 5 ਛੱਕੇ ਅਤੇ 3 ਚੌਕੇ ਲਗਾਏ | ਆਖਰੀ ਓਵਰਾਂ ਵਿਚ ਗੁਜਰਾਤ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ ਅਤੇ ਮਿਲਰ ਨੇ ਪਹਿਲੀਆਂ ਤਿੰਨ ਗੇਂਦਾਂ ਵਿਚ ਲਗਾਤਾਰ ਤਿੰਨ ਛੱਕਾ ਲਗਾ ਕੇ ਟੀਮ ਨੂੰ ਫਾਈਨਲ ਦੀ ਟਿਕਟ ਦਿਵਾ ਦਿੱਤੀ | ਮਿਲਰ ਨਾਲ ਹਾਰਦਿਕ ਪਾਂਡਿਆ ਵੀ 27 ਗੇਂਦਾਂ ਵਿਚ 40 ਦੌੜਾਂ ਬਣਾ ਕੇ ਨਾਬਾਦ ਰਹੇ | ਇਸ ਤੋਂ ਪਹਿਲਾਂ ਰਾਜਸਥਾਨ ਨੇ ਜੋਸ ਬਟਲਰ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 188 ਦਾ ਵਿਸ਼ਾਲ ਸਕੋਰ ਬਣਾਇਆ | ਬਟਲਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੇਵਲ 56 ਗੇਂਦਾਂ ਵਿਚ 89 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 12 ਚੌਕੇ ਅਤੇ 2 ਛੱਕੇ ਸ਼ਾਮਿਲ ਹਨ | ਭਾਵੇਂ ਕਿ ਰਾਜਸਥਾਨ ਦੀ ਪਹਿਲੀ ਵਿਕਟ ਜੈਸਵਾਲ ਦੇ ਰੂਪ ਵਿਚ ਕੇਵਲ 11 ਦੌੜਾਂ 'ਤੇ ਡਿਗ ਗਈ ਪਰ ਇਸ ਤੋਂ ਬਾਅਦ ਬਟਲਰ ਅਤੇ ਸੈਮਸਨ ਨੇ ਪਾਰੀ ਨੂੰ ਸੰਭਾਲਿਆ | ਸੈਮਸਨ 26 ਗੇਂਦਾਂ ਵਿਚ 47 ਦੌੜਾਂ ਬਣਾ ਕੇ ਆਊਟ ਹੋ ਗਏ | ਪਾਡੀਕਲ ਨੇ ਵੀ 28 ਦੌੜਾਂ ਦਾ ਯੋਗਦਾਨ ਦਿੱਤਾ | ਭਾਵੇਂ ਕਿ ਰਾਜਸਥਾਨ ਦੀ ਟੀਮ ਇਹ ਮੈਚ ਹਾਰ ਗਈ ਪਰ ਅਜੇ ਵੀ ਉਸ ਕੋਲ ਫਾਈਨਲ 'ਚ ਜਾਣ ਦਾ ਮੌਕਾ ਹੈ |

ਏਸ਼ੀਆ ਹਾਕੀ ਕੱਪ-ਜਾਪਾਨ ਹੱਥੋਂ ਭਾਰਤ ਦੀ 5-2 ਨਾਲ ਹਾਰ

ਜਕਾਰਤਾ, 24 ਮਈ (ਏਜੰਸੀ)-ਭਾਰਤੀ ਪੁਰਸ਼ ਹਾਕੀ ਟੀਮ ਲਈ ਏਸ਼ੀਆ ਕੱਪ 2022 ਬਿਲਕੁੱਲ ਵਧੀਆ ਨਹੀਂ ਰਿਹਾ | ਪਹਿਲੇ ਮੈਚ ਵਿਚ ਪਾਕਿਸਤਾਨ ਖ਼ਿਲਾਫ਼ ਡ੍ਰਾਅ ਖੇਡਣ ਲਈ ਮਜਬੂਰ ਹੋਣ ਤੋਂ ਬਾਅਦ ਟੀਮ ਇੰਡੀਆ ਨੂੰ ਅੱਜ ਆਪਣੇ ਦੂਸਰੇ ਮੈਚ ਵਿਚ ਜਾਪਾਨ ਕੋਲੋਂ ਕਰਾਰੀ ਹਾਰ ਦਾ ਸਾਹਮਣਾ ...

ਪੂਰੀ ਖ਼ਬਰ »

ਕਰਤਾਰ ਪਹਿਲਵਾਨ ਨੂੰ ਰਾਜ ਸਭਾ ਭੇਜਣ ਦੀ ਮੰਗ

ਸਿਆਟਲ, 24 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮੂਹਿਕ ਤੌਰ 'ਤੇ ਮੰਗ ਕੀਤੀ ਹੈ ਕਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX