ਪੋਜੇਵਾਲ ਸਰਾਂ, 25 ਮਈ (ਰਮਨ ਭਾਟੀਆ)-ਪਿਛਲੇ ਕੁੱਝ ਮਹੀਨਿਆਂ ਤੋ ਰੁਜ਼ਗਾਰ ਲਈ ਦੇਸ਼ ਛੱਡ ਕੇ ਲੱਖਾਂ ਰੁਪਏ ਲਗਾ ਕੇ ਰੋਪੜ ਜ਼ਿਲ੍ਹੇ ਦੇ ਏਜੰਟ ਰਾਹੀਂ ਪ੍ਰਦੇਸ ਸਾਉਦੀ ਅਰਬ ਗਏ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਨੌਜਵਾਨਾਂ ਨੇ ਕੋਈ ਤਨਖ਼ਾਹ ਨਾ ਮਿਲਣ ਕਾਰਨ ਤੇ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਏਜੰਟ ਦੁਆਰਾ ਉਨ੍ਹਾਂ ਦੀ ਕੋਈ ਵੀ ਗੱਲ ਨਾ ਸੁਣਨ ਤੇ ਉਨ੍ਹਾਂ ਨੂੰ ਵਿਦੇਸ਼ ਵਿਚ ਫਸਾ ਦੇਣ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਨ ਸਬੰਧੀ ਉਨ੍ਹਾਂ ਨੂੰ ਧਮਕਾਉਣ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਣ ਉਪਰੰਤ ਭਾਰਤ ਤੇ ਪੰਜਾਬ ਸਰਕਾਰ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਹੈ | ਇਸ ਸਬੰਧੀ ਸਾਉਦੀ ਅਰਬ ਤੋਂ ਫ਼ੋਨ ਰਾਹੀ ਜਾਣਕਾਰੀ ਦਿੰਦੇ ਹੋਏ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਦੇ ਹੋਏ ਹਲਕਾ ਬਲਾਚੌਰ ਦੇ ਪਿੰਡ ਕਰੀਮਪੁਰ ਧਿਆਨੀ ਦੇ ਨੌਜਵਾਨ ਸੋਨੂੰ ਕੁਮਾਰ ਤੇ ਉਸ ਦੇ ਕੁਝ ਸਾਥੀਆਂ ਨੇ ਦੱਸਿਆ ਕਿ ਉਹ ਇਸ ਵੇਲੇ ਕੁੱਲ 35 ਨੌਜਵਾਨ ਨੰਗਲ, ਤਲਵਾੜਾ, ਹੁਸ਼ਿਆਰਪੁਰ, ਪਠਾਨਕੋਟ, ਬਲਾਚੌਰ ਇਲਾਕਿਆਂ ਦੇ ਰਹਿਣ ਵਾਲੇ ਹਨ ਤੇ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਇਕ ਟਰੈਵਲ ਏਜੰਟ ਨੇ ਉਨ੍ਹਾਂ ਪਾਸੋਂ ਸਾਊਦੀ ਅਰਬ ਲਈ 1 ਲੱਖ 50 ਹਜ਼ਾਰ ਰੁਪਏ ਲਏ ਸਨ ਤੇ ਉਨ੍ਹਾਂ ਨੂੰ ਸਾਊਦੀ ਅਰਬ ਵਿਖੇ ਹੈਵੀ ਡਰਾਈਵਰ ਲਾਇਸੰਸ 'ਤੇ 1500 ਰੁਪਏ ਤਨਖ਼ਾਹ ਤੇ ਖਾਣਾ ਕੰਪਨੀ ਵਲੋਂ ਦੀ ਗੱਲ ਕੀਤੀ ਸੀ ਤੇ ਬਾਅਦ ਵਿਚ ਉਨ੍ਹਾਂ ਤੋਂ 30 ਹਜ਼ਾਰ ਰੁਪਏ ਕੋਆਰਨਟਾਇਨ ਕਰਨ ਦੇ ਵੱਖ ਤੋਂ ਲਏ ਗਏ ਜਦਕਿ ਉਨ੍ਹਾਂ ਨੂੰ ਸਾਊਦੀ ਅਰਬ ਵਿਚ ਕੋਈ ਕੋਆਰਨਟਾਇਨ ਨਹੀਂ ਕੀਤਾ ਗਿਆ ਤੇ ਉਨ੍ਹਾਂ ਨੂੰ ਮੁੰਬਈ ਤੋਂ ਹਵਾਈ ਜਹਾਜ਼ ਦੀ ਟਿਕਟ ਲਈ ਸਾਊਦੀ ਅਰਬ ਭੇਜਣ ਲਈ ਆਖਿਆ ਗਿਆ ਤੇ ਮੁੰਬਈ ਪੁੱਜਣ 'ਤੇ ਉਨ੍ਹਾਂ ਪਾਸੋਂ ਲਾਇਸੰਸ ਬਣਾਉਣ ਲਈ 5 ਹਜ਼ਾਰ ਰੁਪਏ ਧੱਕੇ ਨਾਲ ਲਏ ਗਏ ਜਦਕਿ ਉਨ੍ਹਾਂ ਪਾਸ ਪਹਿਲਾ ਹੀ ਲਾਇਸੰਸ ਸਨ ਤੇ 2 ਅਪ੍ਰੈਲ ਦੇ ਲਾਗੇ ਉਹ ਮੁੰਬਈ ਤੋਂ ਸਾਊਦੀ ਅਰਬ ਰਿਆਦ ਏਅਰਪੋਰਟ 'ਤੇ 26 ਨੌਜਵਾਨ ਪਹੁੰਚੇ ਸਨ ਪਰ ਉਨ੍ਹਾਂ ਨੂੰ ਸਾਊਦੀ ਅਰਬ ਆ ਕੇ ਪਤਾ ਲੱਗਾ ਕਿ ਉਨ੍ਹਾਂ ਦਾ ਵੀਜ਼ਾ ਹੈਵੀ ਡਰਾਈਵਰ ਦਾ ਨਹੀਂ ਸਗੋਂ ਕਾਰ ਡਰਾਈਵਰ ਦਾ ਹੈ ਤੇ ਉਹ 26 ਨੌਜਵਾਨ ਪਿਛਲੇ 2 ਮਹੀਨਿਆਂ ਤੋਂ ਵਿਹਲੇ ਬੈਠੇ ਹਨ ਤੇ ਉਨ੍ਹਾਂ ਨੂੰ ਨਾ ਹੀ ਕੋਈ ਤਨਖ਼ਾਹ ਦਿੱਤੀ ਜਾਂਦੀ ਹੈ ਤੇ ਨਾ ਹੀ ਸਮੇਂ ਸਿਰ ਖਾਣਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਤੋਂ ਪਹਿਲਾ ਵੀ 9 ਨੌਜਵਾਨ ਪਿਛਲੇ 4 ਮਹੀਨਿਆਂ ਤੋਂ ਇਸੇ ਪ੍ਰਕਾਰ ਬਿਨ੍ਹਾਂ ਤਨਖ਼ਾਹ ਤੋਂ ਵਿਹਲੇ ਪ੍ਰੇਸ਼ਾਨ ਬੈਠੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਇਸ ਸਬੰਧੀ ਜਦੋਂ ਏਜੰਟ ਨਾਲ ਗੱਲ ਕੀਤੀ ਤਾਂ ਉਸ ਵਲੋਂ ਉਨ੍ਹਾਂ ਨਾਲ ਗ਼ਲਤ ਸ਼ਬਦਾਵਲੀ ਵਰਤੀ ਗਈ ਤੇ ਉਨ੍ਹਾਂ ਨੂੰ ਇੱਥੇ ਫਸਾ ਦੇਣ ਤੇ ਜੁਰਮਾਨਾ ਕਰਾ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਬਾਅਦ ਵਿਚ ਏਜੰਟ ਵਲੋਂ ਉਨ੍ਹਾਂ ਦੇ ਫ਼ੋਨ ਚੁੱਕਣਾ ਹੀ ਬੰਦ ਕਰ ਦਿੱਤਾ ਗਿਆ ਤੇ ਜਦੋਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀ ਸਮੱਸਿਆ ਸਬੰਧੀ ਇਨਸਾਫ਼ ਲਈ ਵੀਡੀਓ ਜਾਰੀ ਕੀਤੀ ਤਾਂ ਉਕਤ ਏਜੰਟ ਵਲੋਂ ਸਾਊਦੀ ਅਰਬ ਵਿਖੇ ਉਨ੍ਹਾਂ ਨੂੰ ਧਮਕੀਆਂ ਦੇਣ ਦੇ ਨਾਲ ਉਨ੍ਹਾਂ ਨਾਲ ਕੁੱਟਮਾਰ ਵੀ ਕਰਵਾਈ ਗਈ | ਇਸ ਸਬੰਧੀ ਸਾਊਦੀ ਅਰਬ ਤਾੋ ਇਨ੍ਹਾਂ ਨੌਜਵਾਨਾਂ ਨੇ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਮੰਤਰੀ ਹਰਜੋਤ ਸਿੰਘ ਬੈਂਸ, ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਇਸ ਵੇਲੇ ਬਹੁਤ ਵੱਡੇ ਖ਼ਤਰੇ ਵਿਚ ਹਨ ਤੇ ਕ੍ਰਿਪਾ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ |
ਸੰਧਵਾਂ, 25 ਮਈ (ਪ੍ਰੇਮੀ ਸੰਧਵਾਂ)-ਸੰਧਵਾਂ ਦੇ ਆਬਾਦੀ ਵਾਲੇ ਖੇਤਰ 'ਚੋਂ ਭਰੋਲੀ ਨੂੰ ਜਾਂਦੀ ਸੜਕ ਦੀ ਵਿਗੜੀ ਹਾਲਤ ਤੋਂ ਰਾਹਗੀਰ ਡਾਢੇ ਦੁਖੀ ਸਨ | ਕਿਉਂਕਿ ਟੋਇਆਂ 'ਚ ਬਰਸਾਤੀ ਪਾਣੀ ਭਰਨ 'ਤੇ ਸੜਕ 'ਤੇ ਹੁੰਦੇ ਭਿਆਨਕ ਚਿੱਕੜ ਕਾਰਨ ਰਾਹਗੀਰਾਂ ਨੂੰ ਜਿੱਥੇ ਭਾਰੀ ...
ਪੋਜੇਵਾਲ ਸਰਾਂ, 25 ਮਈ (ਨਵਾਂਗਰਾਈਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਕੁਲਵਿੰਦਰ ਸਿੰਘ ਸਰਾਏ ਵਲੋਂ ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਦੀ ਵਿਸ਼ੇਸ਼ ਵਿਜ਼ਟ ਕੀਤੀ ਗਈ | ਇਸ ਵਿਜ਼ਟ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ...
ਰਾਹੋਂ, 25 ਮਈ (ਬਲਬੀਰ ਸਿੰਘ ਰੂਬੀ)-ਸਥਾਨਕ ਨਗਰ ਕੌਂਸਲ 'ਚ 2016 ਤੋਂ ਰੱਖੇ ਗਏ ਇਕ ਡਰਾਈਵਰ ਨੂੰ ਨਗਰ ਕੌਂਸਲ ਚੋਣਾਂ ਤੋਂ ਬਾਅਦ ਬਰਖ਼ਾਸਤ ਕਰਨ ਉਪਰੰਤ ਹੁਣ ਏ.ਡੀ.ਸੀ. (ਸ਼ਹਿਰੀ ਵਿਕਾਸ) ਦੇ ਹੁਕਮਾਂ ਦੁਆਰਾ ਕਾਰਜ ਸਾਧਕ ਅਫ਼ਸਰ ਨੂੰ ਹਾਜ਼ਰੀ ਲਗਵਾਉਣ ਦੇ ਮਾਮਲੇ ਨੇ ...
ਨਵਾਂਸ਼ਹਿਰ, 25 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਰਾਜ ਦੇ ਮੈਰੀਟੋਰੀਅਸ ਸਕੂਲਾਂ ਵਿਚ ਨੌਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੇ ਦਾਖ਼ਲੇ ਲਈ 29 ਮਈ ਨੂੰ ਕਰਵਾਈ ਜਾ ਰਹੀ ਪ੍ਰਵੇਸ਼ ਪ੍ਰੀਖਿਆ-2022 ਨੂੰ ਨਿਰਵਿਘਨ ਨੇਪਰੇ ਚਾੜ੍ਹਨ ਤੇ ...
ਔੜ, 25 ਮਈ (ਜਰਨੈਲ ਸਿੰਘ ਖੁਰਦ)-ਥਾਣਾ ਔੜ ਦੀ ਪੁਲਿਸ ਵਲੋਂ 30 ਨਸ਼ੀਲੇ ਕੈਪਸੂਲਾਂ ਤੇ 1 ਗਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਐੱਸ.ਐਚ.ਓ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਐੱਸ.ਆਈ. ਸਤਨਾਮ ਸਿੰਘ ਅਤੇ ਕੁਲਦੀਪ ਸਿੰਘ ਸਮੇਤ ਆਪਣੀ ...
ਕਟਾਰੀਆਂ, 25 ਮਈ (ਨਵਜੋਤ ਸਿੰਘ ਜੱਖੂ)-ਬੰਗਾ ਦੇ ਨਜ਼ਦੀਕੀ ਪਿੰਡ ਸੱਲ੍ਹ ਕਲਾਂ 'ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ, ਜਿਸ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸੱਲ੍ਹ ਕਲਾਂ ਵਜੋਂ ਹੋਈ, ਜੋ ਕਿ ਵਿਆਹਿਆ ਹੋਇਆ ਸੀ ਤੇ ਉਸ ਦੇ ...
ਨਵਾਂਸ਼ਹਿਰ, 25 ਮਈ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਨੇ ਅੱਜ ਉਦਯੋਗਿਕ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਤੇ ਮਾਨਵੀ ਸ਼ਕਤੀ ਦੀ ਲੋੜ, ਅਮਨ-ਕਾਨੂੰਨ ਵਿਚ ਸੁਧਾਰ ਤੇ ਹੋਰ ...
ਪੋਜੇਵਾਲ ਸਰਾਂ, 25 ਮਈ (ਰਮਨ ਭਾਟੀਆ)- ਭਾਵੇਂ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਵੱਧ ਸਮਾਂ ਬੀਤ ਗਿਆ | ਸਮੇਂ ਸਮੇਂ 'ਤੇ ਸੂਬੇ ਵਿਚ ਰਾਜ ਕਰਨ ਵਾਲੀਆਂ ਸਰਕਾਰਾਂ ਸੂਬੇ ਅੰਦਰ ਬਿਜਲੀ ਸਰਪਲੱਸ ਦੇਣ ਦੇ ਵਾਅਦੇ ਕਰਦੀਆਂ ਰਹੀਆਂ ਹਨ ਪਰ ਕੰਢੀ ਇਲਾਕੇ ਤੇ ਬਲਾਚੌਰ ਹਲਕੇ ...
ਬੰਗਾ, 25 ਮਈ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਜੋ ਮੀਟਿੰਗ 4 ਜੂਨ ਨੂੰ ਹੋਣੀ ਸੀ, ਉਹ ਕੁੱਝ ਕਾਰਨਾਂ ਕਰਕੇ 29 ਮਈ ਦਿਨ ਐਤਵਾਰ ਨੂੰ ਕੀਤੀ ਜਾ ਰਹੀ ਹੈ | ਵੱਖ- ਵੱਖ ਸੇਵਾ ਕਾਰਜਾਂ ਸਬੰਧੀ ਹੋ ਰਹੀ ਇਸ ਅਹਿਮ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ...
ਬੰਗਾ, 25 ਮਈ (ਕਰਮ ਲਧਾਣਾ)-ਪੰਜਾਬ ਦੀ ਅਕਾਲੀ ਸਰਕਾਰ 'ਚ ਸਿੱਖਿਆ ਮੰਤਰੀ ਰਹੇ ਜਥੇ. ਤੋਤਾ ਸਿੰਘ ਨਮਿਤ ਦੁੱਖ ਦਾ ਪ੍ਰਗਟਾਵਾ ਕਰਨ ਲਈ ਬੰਗਾ ਵਿਖੇ ਜਥੇ. ਕੁਲਵਿੰਦਰ ਸਿੰਘ ਲਾਡੀ ਤੇ ਹੋਰ ਅਕਾਲੀ ਆਗੂਆਂ ਦੀ ਹਾਜਰੀ 'ਚ ਸ਼ੋਕ ਮੀਟਿੰਗ ਕੀਤੀ ਗਈ | ਇਸ ਮੌਕੇ ਵਿਛੜੀ ਆਤਮਾ ਨੂੰ ...
ਜਾਡਲਾ, 25 ਮਈ (ਬੱਲੀ)-ਇੱਥੋਂ ਦੋ ਕਿੱਲੋਮੀਟਰ ਦੂਰ ਗੜ੍ਹੀ ਕਾਨੂੰਗੋਆਂ ਨੇੜੇ ਟਰੈਕਟਰ ਕਾਰ ਦੀ ਹੋਈ ਟੱਕਰ 'ਚ ਜਿੱਥੇ ਟਰੈਕਟਰ ਵਿਚਕਾਰੋਂ ਟੁੱਟ ਕੇ ਦੋ ਹਿੱਸਿਆਂ 'ਚ ਵੰਡਿਆ ਗਿਆ, ਉੱਥੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਪਰ ਕਾਰ ਸਵਾਰਾਂ, ਟਰੈਕਟਰ ਚਾਲਕ ਤੇ ਉਸ ਦੇ ...
ਜਾਡਲਾ, 25 ਮਈ (ਬੱਲੀ)-ਖੰਡ ਮਿੱਲ ਨਵਾਂਸ਼ਹਿਰ ਤੇ ਸਹਿਕਾਰੀ ਸਭਾਵਾਂ ਦੇ ਆਡਿਟ ਅਧਿਕਾਰੀ ਸੁਖਚਰਨ ਸਿੰਘ ਸੋਢੀ ਨੇ ਨਵਾਂਸ਼ਹਿਰ ਤੋਂ ਲੁਧਿਆਣਾ ਦੀ ਬਦਲੀ ਹੋਣ ਉਪਰੰਤ ਅੱਜ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਵਿਚ ਬਣੀ ਸ਼ਹੀਦੀ ਮੀਨਾਰ ਨੂੰ ਸਿੱਜਦਾ ...
ਬੰਗਾ, 25 ਮਈ (ਕਰਮ ਲਧਾਣਾ)-ਕੇਂਦਰ ਸਰਕਾਰ ਵਲੋਂ ਲੋਕਾਂ ਦੀ ਭਲਾਈ ਹਿੱਤ ਪਿੰਡਾਂ 'ਚ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਅ 'ਤੇ ਬਣਾਈਆਂ ਗਈਆਂ ਸੇਵਾ ਕੇਂਦਰਾਂ ਦੀ ਇਮਾਰਤਾਂ ਲੋਕਾਂ ਲਈ ਚਿੱਟਾ ਹਾਥੀ ਸਾਬਿਤ ਹੋ ਰਹੀਆਂ ਹਨ | ਜਿਸਦੀ ਮਿਸਾਲ ਇਸ ਬਲਾਕ ਦੇ ਪਿੰਡ ...
ਬੰਗਾ, 25 ਮਈ (ਕਰਮ ਲਧਾਣਾ)-ਪਿੰਡ ਹੀਉਂ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਹਜ਼ਰਤ ਨੌਗਜਾ ਪੀਰ ਵਿਖੇ 2 ਦਿਨਾ ਸਲਾਨਾ ਜੋੜ ਮੇਲਾ 26 ਤੇ 27 ਨੂੰ ਕਰਵਾਇਆ ਜਾ ਰਿਹਾ ਹੈ | ਸਮੂਹ ਗ੍ਰਾਮ ਪੰਚਾਇਤ, ਥਿੰਦ ਪਰਿਵਾਰ ਯੂ. ਕੇ, ਸਮੂਹ ਸਾਧ ਸੰਗਤ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ...
ਸਿਆਟਲ, 25 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ 'ਚ ਹਰਮਨ ਪਿਆਰੇ ਅਤੇ ਪ੍ਰਸਿੱਧ ਕਾਰੋਬਾਰੀ ਤਾਰਾ ਸਿੰਘ ਤੰਬੜ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਦੀਦਾਰ ਸਿੰਘ ਤੰਬੜ (75) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ...
ਮਜਾਰੀ/ਸਾਹਿਬਾ, 25 ਮਈ (ਨਿਰਮਲਜੀਤ ਸਿੰਘ ਚਾਹਲ)-ਪਿੰਡ ਛਦੌੜੀ ਤੋਂ ਬਾਬਾ ਨੰਦਾ ਜੀ ਦੇ ਅਸਥਾਨ 'ਤੇ ਸਰਕਾਰੀ ਹਾਈ ਸਕੂਲ ਨੂੰ ਜਾਂਦੀ ਸੜਕ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ | ਇਸ 'ਚ ਥਾਂ-ਥਾਂ ਟੋਏ ਪੈ ਚੁੱਕੇ ਹਨ | ਜਦੋਂ ਬਾਰਸ਼ ਹੋ ਜਾਂਦੀ ਹੈ ਤਾਂ ਇਹ ਸਾਰੇ ਪਾਣੀ ...
ਨਵਾਂਸ਼ਹਿਰ, 25 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਵਲੋਂ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਐੱਸ.ਐੱਸ.ਪੀ. ਦਫ਼ਤਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਡਾ. ਸੰਦੀਪ ਸ਼ਰਮਾ ਐੱਸ.ਐੱਸ.ਪੀ. ਵਲੋਂ ਕੀਤੀ ਗਈ | ਮੀਟਿੰਗ ਦੀ ...
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ)-ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਵਲੋਂ ਪੰਚਾਇਤ ਯੂਨੀਅਨ ਬਲਾਕ ਬੰਗਾ ਦੇ ਸਹਿਯੋਗ ਨਾਲ ਪੰਚਾਇਤ ਸੰਮਤੀ ਹਾਲ ਬੰਗਾ ਵਿਖੇ ਇਕ ਸੁਰਮਈ ਸ਼ਾਮ ਕਰਵਾਈ ਗਈ | ਜਿਸ ਦੌਰਾਨ ਸੰਜੀਦਾ ਗਾਇਕ ਧਰਮਿੰਦਰ ਮਸਾਣੀ ਨੇ ਆਪਣੇ ਸੂਫੀ ਕਲਾਮ ਤੇ ...
ਭੱਦੀ, 25 ਮਈ (ਨਰੇਸ਼ ਧੌਲ)-ਪਿਛਲੇ ਕੁਝ ਸਮੇਂ ਤੋਂ ਇਲਾਕੇ 'ਚ ਚੋਰ ਗਿਰੋਹ ਪੂਰੀ ਤਰਾਂ ਸਰਗਰਮ ਹੈ ਜਿਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਸਮੇਂ ਦੌਰਾਨ ਹੀ ...
ਭੱਦੀ, 25 ਮਈ (ਨਰੇਸ਼ ਧੌਲ)-ਪਿਛਲੀ ਕਾਂਗਰਸ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਤੇ ਨਸ਼ਾ ਤਸਕਰੀ ਖ਼ਿਲਾਫ਼ ਕੰਢੀ ਸੰਘਰਸ਼ ਕਮੇਟੀ ਦੇ ਸੰਘਰਸ਼ਸ਼ੀਲ ਆਗੂਆਂ 'ਤੇ ਬਣਾਏ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ...
ਬੰਗਾ, 25 ਮਈ (ਕਰਮ ਲਧਾਣਾ)-ਸੀ. ਪੀ. ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਵੀਰ ਸਿੰਘ ਜਾਡਲਾ ਤੇ ਸੀ. ਪੀ. ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਤੰਤਰ ਕੁਮਾਰ ਨੇ ਦੱਸਿਆ ਕਿ ਖੱਬੀਆਂ ਪਾਰਟੀਆਂ ਵਲੋਂ 30 ਮਈ ਨੂੰ ਕੇਂਦਰੀ ਕਮੇਟੀ ਦੇ ਸੱਦੇ 'ਤੇ ਮਹਿੰਗਾਈ, ਬੇਰੁਜ਼ਗਾਰੀ, ...
ਸਾਹਲੋਂ, 25 ਮਈ (ਜਰਨੈਲ ਸਿੰਘ ਨਿੱਘ੍ਹਾ)-ਬੀਤੇ ਦਿਨੀਂ ਪਿੰਡ ਹੰਸਰੋਂ ਵਿਖੇ ਇਕ ਗੁੱਜਰ ਪਰਿਵਾਰ ਦੀਆਂ ਰਿਹਾਇਸ਼ੀ ਛੰਨਾਂ ਨਾੜ ਦੀ ਅੱਗ ਨਾਲ ਸੜ ਗਈਆਂ ਸਨ | ਗੁੱਜਰ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਨੇ ਨਕਦ ...
ਜਲੰਧਰ, 25 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਖੰਡ ਮਿੱਲਾਂ ਵੱਲ ਪਏ 900 ਕਰੋੜ ਰੁਪਏ ਬਕਾਏ ਦੇ ਮਸਲੇ ਸਮੇਤ ਹੋਰਨਾਂ ਕਿਸਾਨੀ ਮੰਗਾਂ ਦੇ ਹੱਲ ਲਈ 26 ਮਈ ਨੂੰ 10 ਤੋਂ 2 ਵਜੇ ਤੱਕ 4 ਘੰਟੇ ਲਈ ਫਗਵਾੜਾ ਵਿਖੇ ...
ਬੰਗਾ, 25 ਮਈ (ਕਰਮ ਲਧਾਣਾ)-ਪਰਲਜ਼ ਫਾਈਨਾਂਸ ਕੰਪਨੀ ਦੇ ਸਤਾਏ ਲੋਕਾਂ ਨੂੰ ਉਨ੍ਹਾਂ ਦੇ ਫੱਸੇ ਪੈਸੇ ਵਾਪਸ ਕਰਾਉਣ ਲਈ ਇਨਸਾਫ ਦਿਵਾਉਣ ਦੇ ਮਾਮਲੇ ਨੂੰ ਲੈ ਕੇ ਬਣੀ ਜਥੇਬੰਦੀ ਇਨਸਾਫ ਦੀ ਆਵਾਜ਼ ਦੇ ਆਗੂ ਕੇਂਦਰ ਸਰਕਾਰ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਨੂੰ ...
ਕਟਾਰੀਆਂ, 25 ਮਈ (ਨਵਜੋਤ ਸਿੰਘ ਜੱਖੂ)-ਪਿੰਡ ਜੰਡਿਆਲਾ ਦੇ ਬਹੁਤ ਹੀ ਉੱਦਮੀ ਤੇ ਮਿਹਨਤੀ ਪਿੰਡ ਵਾਸੀਆਂ ਦੀ ਸੰਸਥਾ ਸਕੂਲ ਵੈੱਲਫੇਅਰ ਕਮੇਟੀ ਵਲੋਂ ਇਕ ਨਿਵੇਕਲੀ ਪਹਿਲ ਕਦਮੀ ਕਰਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ/ਮਿਡਲ ਸਕੂਲ ਜੰਡਿਆਲਾ ਦੇ ਕੰਪਲੈਕਸ ਅੰਦਰ ਸ਼ਹੀਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX