ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 25 ਮਈ- ਫ਼ਾਜ਼ਿਲਕਾ - ਫ਼ਿਰੋਜ਼ਪੁਰ ਰੋਡ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿਚ ਇਕ ਨੌਜਵਾਨ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਖ਼ਬਰ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਨੂੰ ਦੋ ਧਿਰਾਂ ਵਿਚਕਾਰ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਪੀਰ ਬਾਬਾ ਦੀ ਸਮਾਧ ਨਾਲ ਲੱਗਦੇ ਇਕ ਢਾਬੇ 'ਤੇ ਝਗੜਾ ਹੋ ਗਿਆ | ਇਸ ਦੌਰਾਨ ਇਕ ਨੌਜਵਾਨ ਨੂੰ ਗੋਲੀ ਲੱਗੀ | ਗੋਲੀ ਲੱਗਣ ਤੋਂ ਬਾਅਦ ਉਸ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਜਿੱਥੋਂ ਡਾਕਟਰਾਂ ਨੇ ਨੌਜਵਾਨ ਦੀ ਗੰਭੀਰ ਹਾਲਤ ਵੇਖਦਿਆਂ ਫ਼ਰੀਦਕੋਟ ਮੈਡੀਕਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ | ਇਸ ਦੇ ਨਾਲ ਹੀ ਇਸ ਝਗੜੇ ਦੌਰਾਨ ਪੰਜਾਬ ਹੋਮਗਾਰਡ ਦਾ ਇਕ ਜਵਾਨ ਵੀ ਫੱਟੜ ਹੋ ਗਿਆ | ਜੋ ਕਿ ਢਾਬੇ ਤੋਂ ਰੋਟੀ ਖਾਣ ਲਈ ਗਿਆ ਸੀ ਅਤੇ ਉਹ ਫ਼ਾਜ਼ਿਲਕਾ ਸਬ ਜੇਲ੍ਹ ਵਿਚ ਡਿਊਟੀ ਦਿੰਦਾ ਹੈ | ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਭਰਾ ਗੁਰਜੰਟ ਸਿੰਘ, ਪਿਤਾ ਸਰਵਨ ਸਿੰਘ ਨੇ ਦੱਸਿਆ ਕਿ ਉਹ ਫ਼ਾਜ਼ਿਲਕਾ ਦੀ ਬੈਂਕ ਕਾਲੋਨੀ ਵਿਚ ਰਹਿੰਦੇ ਹਨ | ਕਿਸੇ ਕੰਮ ਨੂੰ ਲੈ ਕੇ ਜ਼ਖ਼ਮੀ ਹੋਏ ਕਰਨ ਅਤੇ ਗੁਰਜੰਟ ਫ਼ਿਰੋਜ਼ਪੁਰ ਰੋਡ 'ਤੇ ਗਏ ਸਨ, ਜਿੱਥੇ ਮੋਟਰਸਾਈਕਲ 'ਤੇ ਆਏ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਕਰਨ ਨੂੰ ਗੋਲੀ ਮਾਰ ਦਿੱਤੀ | ਉੱਥੇ ਹੀ ਹਸਪਤਾਲ ਵਿਚ ਭਰਤੀ ਜਵਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਢਾਬੇ ਤੋਂ ਰੋਟੀ ਖਾਣ ਲਈ ਗਿਆ ਸੀ | ਜਿੱਥੇ ਕੁੱਝ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ | ਉਸ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਫਾਇਰ ਵੀ ਕੀਤੇ ਗਏ | ਉਨ੍ਹਾਂ ਕਿਹਾ ਕਿ ਉਹ ਫ਼ਾਜ਼ਿਲਕਾ ਸਬ ਜੇਲ੍ਹ ਵਿਚ ਤਾਇਨਾਤ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹਨ | ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਗੋਲੀ ਲੱਗਣ ਦਾ ਇਕ ਕੇਸ ਹਸਪਤਾਲ ਵਿਚ ਆਇਆ ਹੈ ਅਤੇ ਉਸ ਦੀ ਵੱਖੀ ਵਿਚ ਗੋਲੀ ਲੱਗੀ ਹੈ | ਉਨ੍ਹਾਂ ਦੱਸਿਆ ਕਿ ਮੁੱਢਲਾ ਉਪਚਾਰ ਕਰ ਕੇ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਕਰ ਦਿੱਤਾ ਗਿਆ ਹੈ | ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ਤੇ ਘਟਨਾ ਵਾਲੀ ਥਾਂ 'ਤੇ ਢਾਬੇ ਦੇ ਮਾਲਕ ਕੁਲਵੰਤ ਸਿੰਘ ਅਤੇ ਉਸ ਦੇ ਗੁਆਂਢੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਹੈ | 30-35 ਨੌਜਵਾਨ ਹਥਿਆਰਾਂ ਸਣੇ ਭਿੜੇ ਸਨ | ਇਸ ਦੌਰਾਨ ਇੱਟਾਂ ਰੋੜੇ ਵੀ ਚੱਲੇ ਅਤੇ ਇਕ ਫਾਇਰ ਵੀ ਹੋਇਆ | ਉਨ੍ਹਾਂ ਕਿਹਾ ਕਿ ਆਪਣੀ ਸੁਰੱਖਿਆ ਨੂੰ ਦੇਖਦਿਆਂ ਉਨ੍ਹਾਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਅੰਦਰ ਚਲੇ ਗਏ ਸਨ | ਉਨ੍ਹਾਂ ਦੱਸਿਆ ਕਿ ਝਗੜੇ ਦਾ ਕਾਰਨ ਉਨ੍ਹਾਂ ਨੂੰ ਨਹੀਂ ਪਤਾ, ਪਰ ਇਕ ਪਹਿਲਾਂ ਵੀ ਇਸ ਥਾਂ 'ਤੇ ਨੌਜਵਾਨਾਂ ਦਾ ਝਗੜਾ ਹੋਇਆ ਸੀ | ਘਟਨਾ ਤੋਂ ਬਾਅਦ ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਥਾਣਾ ਸਦਰ ਦੇ ਪੁਲਿਸ ਅਧਿਕਾਰੀ ਜੁਗਰਾਜ ਸਿੰਘ ਨੇ ਕੈਮਰੇ ਸਾਹਮਣੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਉਹ ਕੁੱਝ ਦੱਸ ਸਕਣਗੇ ਪਰ ਇਸ ਵਾਰਦਾਤ ਨੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਸ਼ਰੇਆਮ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ |
ਮਾਮਲਾ ਪੁਲਿਸ ਦੀ ਅਣਦੇਖੀ ਦਾ--
ਸਾਰੀ-ਸਾਰੀ ਰਾਤ ਤੱਕ ਖੁੱਲ੍ਹਣ ਵਾਲੇ ਇਨ੍ਹਾਂ ਢਾਬਿਆਂ ਨੂੰ ਹੈ ਕੋਈ ਰੋਕਣ ਵਾਲਾ
ਫ਼ਾਜ਼ਿਲਕਾ- ਫ਼ਾਜ਼ਿਲਕਾ ਤੋਂ ਥੋੜ੍ਹੀ ਦੂਰ ਫ਼ਿਰੋਜ਼ਪੁਰ ਮਾਰਗ 'ਤੇ ਜੀ.ਟੀ. ਰੋਡ ਉੱਪਰ ਅੱਧੀ ਦਰਜਨ ਦੇ ਕਰੀਬ ਹੋਟਲ ਨੁਮਾ ਢਾਬੇ ਹਨ | ਜਿਨ੍ਹਾਂ ਵਿਚੋਂ ਕੁੱਝ ਢਾਬੇ ਤਾਂ ਤੜਕਸਾਰ ਤੋਂ ਖੁੱਲ੍ਹੇ ਰਹਿੰਦੇ ਹਨ | ਅੱਧੀ ਰਾਤ ਤੋਂ ਬਾਅਦ ਮਨਚਲੇ ਨੌਜਵਾਨ ਅਕਸਰ ਹੀ ਸ਼ਹਿਰ ਅੰਦਰ ਰੈਸਟੋਰੈਂਟ ਬੰਦ ਹੋਣ ਤੋਂ ਬਾਅਦ ਇਨ੍ਹਾਂ ਢਾਬਿਆਂ 'ਤੇ ਜਾ ਕੇ ਖ਼ਰਮਸਤੀਆਂ ਕਰਨ ਲੱਗਦੇ ਹਨ | ਜਿੱਥੇ ਨੌਜਵਾਨ ਸ਼ਰਾਬ ਅਤੇ ਤੰਬਾਕੂ ਦੀ ਸ਼ਰੇਆਮ ਵਰਤੋਂ ਕਰਦੇ ਹਨ, ਉੱਥੇ ਹੋਰਨਾਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਵੀ ਹੋਟਲਾਂ ਨੇੜੇ ਹੁੰਦਾ ਦੱਸਿਆ ਜਾਂਦਾ ਹੈ | ਜਦਕਿ ਇਹ ਢਾਬੇ ਟਰੱਕਾਂ ਦੇ ਰੈਣ-ਬਸੇਰਾ ਲਈ ਬਣੇ ਸਨ ਪਰ ਹੁਣ ਇਨ੍ਹਾਂ ਵਿਚੋਂ ਜ਼ਿਆਦਾਤਰ ਅਹਾਤਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ | ਇਸ ਸੜਕ ਤੋਂ ਅਕਸਰ ਹੀ ਸਿਵਲ ਅਤੇ ਪੁਲਿਸ ਦੇ ਆਲਾ ਅਫ਼ਸਰ ਰਾਤ ਨੂੰ ਗੁਜ਼ਰਦੇ ਹਨ ਪਰ ਕਿਸੇ ਅਧਿਕਾਰੀ ਨੇ ਵੀ ਅੱਜ ਤੱਕ ਸਾਰੀ ਸਾਰੀ ਰਾਤ ਇਨ੍ਹਾਂ ਢਾਬਿਆਂ ਦੇ ਖੁੱਲ੍ਹਣ ਬਾਰੇ ਕੋਈ ਇਤਰਾਜ਼ ਨਹੀਂ ਜਤਾਇਆ ਜਾਂ ਫਿਰ ਇਹ ਆਪਣੀ ਮਰਜ਼ੀ ਅਨੁਸਾਰ ਚੱਲਦੇ ਹਨ | ਰਾਤ ਦੀ ਵਾਪਰੀ ਘਟਨਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਵੱਖ-ਵੱਖ ਨੌਜਵਾਨਾਂ ਦੇ ਧੜਿਆਂ ਵਲੋਂ ਇਹ ਥਾਵਾਂ ਗੁੰਡਾਗਰਦੀ ਦਾ ਅੱਡਾ ਬਣਦੀਆਂ ਜਾ ਰਹੀਆਂ ਹਨ |
ਜਲਾਲਾਬਾਦ, 25 ਮਈ (ਜਤਿੰਦਰ ਪਾਲ ਸਿੰਘ, ਕਰਨ ਚੁਚਰਾ)- ਜਲਾਲਾਬਾਦ ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਇਸ 'ਤੇ ਨੱਥ ਪਾਉਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ | ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰ ...
ਜਲਾਲਾਬਾਦ, 25 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗੋਬਿੰਦਸਰ ਨਾਨਕਸਰ ਠਾਠ ਵਿਖੇ ਚੱਲ ਰਹੇ ਗੁਰਮਤਿ ਸਮਾਗਮਾਂ ਵਿਚ ਬੀਤੀ ਰਾਤ ਸਿੱਖ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ)-ਸਹਾਇਕ ਵੈੱਲਫੇਅਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਸੰਬੰਧੀ ਅੱਜ ਯੂਨੀਅਨ ਦੇ ਤਹਿਸੀਲ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ਹੇਠ ਸਥਾਨਕ ਨਹਿਰ ਕਾਲੋਨੀ ਵਿਖੇ ਸਥਿਤ ਵਿਸ਼ਰਾਮ ਘਰ ਵਿਖੇ ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ)-ਭਲਕੇ 27 ਮਈ ਤੱਕ ਅਬੋਹਰ, ਬੱਲੂਆਣਾ ਵਿਧਾਨ ਸਭਾ ਹਲਕਿਆਂ ਦੀਆਂ ਤਮਾਮ ਨਹਿਰਾਂ ਵਿਚ ਪਾਣੀ ਪਹੁੰਚ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਦੇ ਐਕਸੀਅਨ ਰਮਨਪ੍ਰੀਤ ਸਿੰਘ ਅਤੇ ਐੱਸ.ਡੀ.ਓ. ਗੁਰਵੀਰ ਸਿੰਘ ਨੇ ਦੱਸਿਆ ਕਿ ...
ਜਲਾਲਾਬਾਦ, 25 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਫ਼ਿਰੋਜਪੁਰ ਸੜਕ ਤੇ ਪਿੰਡ ਪੀਰ ਮੁਹੰਮਦ ਕੋਲ ਹੋਏ ਕਾਰ ਤੇ ਟਰੈਕਸ ਦੀ ਟੱਕਰ ਵਿਚ 2 ਔਰਤਾਂ ਸਣੇ ਕੁੱਲ ਛੇ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀਆਂ ਨੂੰ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ...
ਬੱਲੂਆਣਾ, 25 ਮਈ (ਜਸਮੇਲ ਸਿੰਘ ਢਿੱਲੋਂ)- ਪਿੰਡ ਬਹਾਦਰ ਖੇੜਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਨਸ਼ੇ ਅਤੇ ਤੰਬਾਕੂ ਨੂੰ ਨਾਂਹ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਦੀ ਅਗਵਾਈ ਮੁੱਖ ਅਧਿਆਪਕਾ ਮੈਡਮ ਜੋਤੀ ਬਤਰਾ ਨੇ ਕੀਤੀ | ਸੈਮੀਨਾਰ ਵਿਚ ਡਾ. ਮਨਜੀਤ ...
ਫ਼ਾਜ਼ਿਲਕਾ 25 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਇੱਥੇ ਹੜ੍ਹਾਂ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ ਕਰਨ ਲਈ ਬੈਠਕ ਹੋਈ | ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਬਰਸਾਤ ਰੁੱਤ ਦੌਰਾਨ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ) - ਅਬੋਹਰ ਵਿਚ ਮਜ਼ਬੂਤ ਵਾਪਰ ਮੰਡਲ ਬਣਾਉਣ ਸੰਬੰਧੀ ਅੱਜ 11 ਮੈਂਬਰੀ ਅਹੁਦੇਦਾਰਾਂ ਦੀ ਬੈਠਕ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਹੋਈ | ਇਸ ਮੌਕੇ 11 ਮੈਂਬਰੀ ਕਮੇਟੀ ਵਲੋਂ ਛੇ ਨਾਂਅ ਪ੍ਰਧਾਨਗੀ ਵਜੋਂ ਆਏ ਸਨ ਜਿਨ੍ਹਾਂ ਵਿਚੋਂ ...
ਜਲਾਲਾਬਾਦ, 25 ਮਈ (ਜਤਿੰਦਰ ਪਾਲ ਸਿੰਘ)- ਥਾਣਾ ਸਦਰ ਪੁਲਿਸ ਜਲਾਲਾਬਾਦ ਨੇ ਜ਼ਮੀਨ ਮਾਲਕ ਦੇ ਖ਼ਿਲਾਫ਼ ਰੇਤਾ ਦੀ ਨਾਜਾਇਜ਼ ਨਿਕਾਸੀ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਿਤੇਸ਼ ਉਪ ਮੰਡਲ ਅਫ਼ਸਰ ਕਮ ਸਹਾਇਕ ...
ਜਲਾਲਾਬਾਦ, 25 ਮਈ (ਕਰਨ ਚੁਚਰਾ)- ਪੰਜਵੀਂ ਪੰਜਾਬ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਪਟਿਆਲਾ 'ਚ ਆਯੋਜਿਤ ਕੀਤੀ ਗਈ | ਜਿਸ 'ਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਅਭੀਜੋਤ ਨੇ ਗੋਲਡ ਮੈਡਲ ਹਾਸਲ ਕੀਤਾ ਅਤੇ ਅਰਮਾਨ, ਵਿਰਾਸਤ, ਰਹਿਮਤ ਨੇ ਸਿਲਵਰ ਮੈਡਲ ਆਪਣੀ ਝੋਲੀ 'ਚ ਪਵਾਇਆ | ...
ਬੱਲੂਆਣਾ, 25 ਮਈ (ਜਸਮੇਲ ਸਿੰਘ ਢਿੱਲੋਂ)- ਹਲਕਾ ਬੱਲੂਆਣਾ ਅੰਦਰ ਪੈਂਦੀਆਂ ਿਲੰਕ ਸੜਕਾਂ 'ਤੇ ਛੱਟੀਆਂ ਅਤੇ ਰੂੜੀਆਂ ਦੇ ਢੇਰ ਆਮ ਪਏ ਹੋਏ ਹਨ | ਜਿਸ ਕਾਰਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਅਤੇ ਇਹ ਫਿਰ ਹਾਦਸਿਆਂ ਨੂੰ ਸੱਦਾ ਦਿੰਦੇ ਜਾਪਦੇ ਹਨ | ਇਨ੍ਹਾਂ ਢੇਰਾਂ ਨੂੰ ਲੈ ...
ਫ਼ਾਜ਼ਿਲਕਾ 25 ਮਈ (ਦਵਿੰਦਰ ਪਾਲ ਸਿੰਘ)- ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਉੱਥੇ ਹੀ ਖੇਤੀਬਾੜੀ ਵਿਭਾਗ ਫ਼ਾਜ਼ਿਲਕਾ ਵਲੋਂ ਪਿੰਡ ਕਰਨੀ ਖੇੜਾ ਵਿਖੇ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ) - ਸਥਾਨਕ ਕੈਨਵੇ ਕਾਲਜ ਆਫ਼ ਐਜੂਕੇਸ਼ਨ ਦਾ ਐਮ.ਐਡ. ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਨਤੀਜਿਆਂ ਵਿਚੋਂ ਨੇਹਾ ਗਰਗ ਨੇ 86 ਫ਼ੀਸਦੀ ਅੰਕ ਲੈ ਕੇ ਕਾਲਜ ਵਿਚੋਂ ਪਹਿਲਾ, ਰਜਨੀਸ਼ ਕੁਮਾਰੀ 85 ਫ਼ੀਸਦੀ ਅੰਕ ਲੈ ਕੇ ਕਾਲਜ ...
ਫ਼ਾਜ਼ਿਲਕਾ 25 ਮਈ (ਦਵਿੰਦਰ ਪਾਲ ਸਿੰਘ)- ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਸਿਟੀ ਥਾਣਾ ਫ਼ਾਜ਼ਿਲਕਾ ਪੁਲਿਸ ਨੇ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬਖ਼ਸ਼ੀਸ਼ ਸਿੰਘ ਪੁੱਤਰ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਵਲੋਂ ਵਿਦਿਆਰਥੀਆਂ ਦਾ ਵੱਖ-ਵੱਖ ਖੇਤਰ ਵਿਚ ਗਿਆਨ ਵਧਾਉਣ ਲਈ ਗਿਆਨ ਅੰਜਨ ਸਮਰ ਕੈਂਪ 31 ਮਈ ਤੋਂ 12 ਜੂਨ ਤੱਕ ਅਬੋਹਰ ਵਿਖੇ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ...
ਜਲਾਲਾਬਾਦ, 25 ਮਈ (ਜਤਿੰਦਰ ਪਾਲ ਸਿੰਘ)- ਥਾਣਾ ਵੈਰੋਂ ਕੇ ਪੁਲਿਸ ਅਤੇ ਥਾਣਾ ਅਮੀਰ ਖ਼ਾਸ ਪੁਲਿਸ ਨੇ ਦੋ ਅਲੱਗ ਅਲੱਗ ਮੁਕੱਦਮਿਆਂ ਵਿਚ 100 ਲੀਟਰ ਲਾਹਣ ਤੇ 11 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਵੈਰੋਂ ਕੇ ...
ਜਲਾਲਾਬਾਦ, 25 ਮਈ (ਕਰਨ ਚੁਚਰਾ)- ਸਥਾਨਕ ਗੁਰੂ ਰਾਮਦਾਸ ਬੀ.ਐਡ. ਕਾਲਜ, ਕੈਨਵੇ ਕਾਲਜ ਆਫ਼ ਐਜੂਕੇਸ਼ਨ ਅਬੋਹਰ, ਜੇ.ਡੀ. ਕਾਲਜ ਆਫ਼ ਐਜੂਕੇਸ਼ਨ ਮੁਕਤਸਰ, ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਲੈਪੋ ਅਤੇ ਕੇ.ਪੀ.ਪੀ.ਐਮ. ਕਾਲਜ ਆਫ਼ ਟੀਚਰ ਐਜੂਕੇਸ਼ਨ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ) - ਸਥਾਨਕ ਥਾਣਾ ਸਿਟੀ-1 ਦੀ ਪੁਲਿਸ ਵਲੋਂ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਦੇ ਹੇਠ ਉਸ ਦੇ ਪੁੱਤਰ ਅਤੇ ਨੂੰ ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ...
ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)- ਸਿਵਲ ਸਰਜਨ ਫ਼ਾਜ਼ਿਲਕਾ ਵਲੋਂ ਪ੍ਰਾਈਵੇਟ ਮੈਡੀਕਲ ਲੈਬਾਰਟਰੀਆਂ ਦੇ ਸੰਚਾਲਕਾਂ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਡੇਂਗੂ ਮਰੀਜ਼ਾਂ ਦੀ ਪਹਿਚਾਣ ਕਰ ਕੇ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ | ਇਸ ਤੋਂ ...
ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)- ਸਰਵਹਿੱਤਕਾਰੀ ਸਕੂਲ ਅੰਦਰ ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਨੂੰ ਸ਼ੋਸ਼ਣ ਤੋਂ ਬਚਾਓ ਸੰਸਥਾ ਵਲੋਂ ਇਕ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਸੰਸਥਾ ਸੰਸਥਾਪਕ ਸ਼੍ਰੀਮਤੀ ਅਨਾਮਿਕਾ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ)- ਸਥਾਨਕ ਬਿਜਲੀ ਬੋਰਡ ਦੇ ਉਪ ਮੰਡਲ ਨੰਬਰ 3 ਦੇ ਸਹਾਇਕ ਲਾਈਨਮੈਨ ਹਰਦੇਵ ਸਿੰਘ ਨੂੰ ਮੁਅੱਤਲ ਕਰਨ ਦੇ ਵਿਰੋਧ ਵਿਚ ਅੱਜ ਟੀ.ਐੱਸ.ਯੂ. ਮੰਡਲ ਅਬੋਹਰ ਵਲੋਂ ਸੰਕੇਤਕ ਰੋਸ ਰੈਲੀ ਕਰ ਕੇ ਲਾਈਨਮੈਨ ਹਰਦੇਵ ਸਿੰਘ ਨੂੰ ਬਹਾਲ ਕੀਤੇ ਜਾਣ ਦੀ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਹੋਈ | ਇਹ ਮੀਟਿੰਗ ਖੂਈਆਂ ਸਰਵਰ ਵਿਚ ਸਥਿਤ ਬਿਜਲੀ ਦੀ ਸਬ ਡਵੀਜ਼ਨ ਦੇ ਐੱਸ.ਡੀ.ਓ. ਬਲਦੇਵ ਸਿੰਘ ਦੀ ਜ਼ਬਰਦਸਤੀ ਕੀਤੀ ਗਈ ਬਦਲੀ ਦੇ ...
ਫ਼ਾਜ਼ਿਲਕਾ 25 ਮਈ (ਦਵਿੰਦਰ ਪਾਲ ਸਿੰਘ)- ਸਿੱਖਿਆ ਦੇ ਖੇਤਰ ਵਿਚ ਪਿੰਡ ਡੰਗਰ ਖੇੜਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵੇਂ ਦਿਸਹੱਦੇ ਸਥਾਪਿਤ ਕਰ ਰਿਹਾ ਹੈ | ਇਹ ਸਕੂਲ ਹੁਣ ਉਸ ਸ਼ਖ਼ਸ ਦੀ ਰੂਹ ਨੂੰ ਸਕੂਨ ਜ਼ਰੂਰ ਦਿੰਦਾ ਹੋਵੇਗਾ ਜਿਸ ਨੇ ਪਿੰਡ ਵਿਚ ...
ਅਬੋਹਰ, 25 ਮਈ (ਵਿਵੇਕ ਹੂੜੀਆ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਂ ਵਾਲੀ ਦੇ ਹੋਣਹਾਰ ਵਿਦਿਆਰਥੀ ਜੁਗਲ ਨੇ ਰਾਜ ਪੱਧਰੀ ਯੋਗ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਦੇ ...
ਅਬੋਹਰ, 25 ਮਈ (ਸੁਖਜੀਤ ਸਿੰਘ ਬਰਾੜ)- ਪੰਜਾਬੀ ਸਭਿਆਚਾਰ ਮੰਚ ਵਲੋਂ ਸਥਾਨਕ ਕ੍ਰਿਸ਼ਨਾ ਨਗਰੀ ਵਿਖੇ ਮੰਚ ਦੇ ਚੇਅਰਮੈਨ ਸੇਵਾ ਮੁਕਤ ਅਧਿਕਾਰੀ ਬੀ.ਐਲ. ਸਿੱਕਾ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ ਗਿਆ | ਇਸ ਦੌਰਾਨ ਸੇਵਾ ਮੁਕਤ ਕਰਨਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX