ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਨੇ ਅੱਜ ਪਾਇਲਟ ਪ੍ਰਾਜੈਕਟ ਵਜੋਂ ਜਾਪਾਨੀ ਗਾਰਡਨ ਸੈਕਟਰ 31 ਚੰਡੀਗੜ੍ਹ ਵਿਖੇ ਇੰਟੀਗੇ੍ਰਟਿਡ ਸੋਲਰ ਗਾਰਡਨ ਲਾਈਟ ਲਗਾਉਣ ਅਤੇ ਚਾਲੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਗਾਰਡਨ ਲਾਈਟ 6.35 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਲਗਾਈ ਜਾਵੇਗੀ ਜੋ ਕਿ 15 ਵਾਟ ਦੀ ਹੋਵੇਗੀ ਅਤੇ ਸਫਲਤਾਪੂਰਵਕ ਚਾਲੂ ਹੋਣ ਤੋਂ ਬਾਅਦ ਇਸ ਨੰੂ ਹੋਰ ਪਾਰਕਾਂ ਵਿੱਚ ਵੀ ਲਗਾਇਆ ਜਾਵੇਗਾ | ਇਹ ਤਜਵੀਜ਼ ਅੱਜ ਇੱਥੇ ਮੇਅਰ ਸਰਬਜੀਤ ਕੌਰ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮਿਊਾਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੀ ਗਈ | ਇਸ ਮੀਟਿੰਗ ਵਿੱਚ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਕਮੇਟੀ ਦੇ ਹੋਰ ਮੈਂਬਰਾਂ ਮਹੇਸ਼ ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਜਸਬੀਰ ਸਿੰਘ, ਗੁਰਬਖ਼ਸ਼ ਰਾਵਤ, ਤਰੁਣਾ ਮਹਿਤਾ ਅਤੇ ਐਮ.ਸੀ.ਸੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਕਮੇਟੀ ਦੇ ਮੈਂਬਰਾਂ ਨੇ ਹੋਰ ਮਹੱਤਵਪੂਰਨ ਏਜੰਡਾ ਆਈਟਮਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਪ੍ਰਵਾਨਗੀ ਦਿੱਤੀ | ਕਮੇਟੀ ਨੇ ਬੋਗਨਵੇਲਿਆ ਗਾਰਡਨ ਸੈਕਟਰ 3 ਦੇ ਪੁਨਰ ਵਿਕਾਸ ਦੇ ਕੰਮ ਲਈ 49.71 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਦੇ ਨਾਲ ਹੀ 44.26 ਲੱਖ ਰੁਪਏ ਦੀ ਲਾਗਤ ਨਾਲ ਮਕਾਨ ਨੰ. 207 ਤੋਂ 356, ਸੈਕਟਰ 29 ਨੇੜੇ ਪੁਰਾਣੀ/ਨੁਕਸਾਨੀ ਮੌਜੂਦਾ ਪੀ.ਵੀ.ਸੀ/ ਸੀ.ਆਈ ਵਾਟਰ ਲਾਈਨ ਦੀ ਥਾਂ 'ਤੇ 4T ਅਤੇ 6T ਆਈ.ਡੀ/ਡੀ ਡੀ.ਆਈ ਵਾਟਰ ਸਪਲਾਈ ਲਾਈਨ ਪ੍ਰਦਾਨ ਕਰਨ ਅਤੇ ਵਿਛਾਉਣ ਦੀ ਪ੍ਰਵਾਨਗੀ ਦਿੱਤੀ | ਵੀ-4, ਵੀ-5 ਰੋਡ ਸੈਕਟਰ 44,'ਤੇ 30.26 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੇਵਰ ਬਲਾਕਾਂ ਅਤੇ ਪੀ.ਸੀ.ਸੀ ਟਾਈਲਾਂ ਤੇ ਕਰਬ ਦੀ ਡਿਸਮੈਂਟਿਲਿੰਗ ਰਿਪੇਅਰ/ਰਿਲੇਇੰਗ/ ਪ੍ਰਦਾਨ ਕਰਨ ਅਤੇ ਫਿਕਸ ਕਰਨ ਦਾ ਪ੍ਰਸਤਾਵ ਤੋਂ ਇਲਾਵਾ ਐਮ.ਆਰ.ਐਫ/ ਜੀ.ਟੀ.ਐਸ.'ਤੇ 03 ਇਨਸਿਨਰੇਟਰਾਂ ਦੀ ਖ਼ਰੀਦ ਅਤੇ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ | ਕਮੇਟੀ ਨੇ 44.79 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਾਗ਼ਬਾਨੀ ਦਾ ਕੰਮ ਪ੍ਰਦਾਨ ਕਰਕੇ ਉਦਯੋਗਿਕ ਖੇਤਰ ਫੇਜ਼-1 ਅਤੇ 2 ਚੰਡੀਗੜ੍ਹ ਵਿੱਚ 08 ਪਾਰਕਾਂ ਦੇ ਵਿਕਾਸ ਦੇ ਕੰਮ ਲਈ ਪ੍ਰਸਤਾਵ , 44.18 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵੱਖ-ਵੱਖ ਕਿਸਮਾਂ ਦੇ ਸਜਾਵਟੀ ਪੌਦਿਆਂ, ਫੁੱਲਦਾਰ ਬੂਟੇ ਆਦਿ ਮੁਹੱਈਆ ਕਰਵਾ ਕੇ ਅਤੇ ਵਿਉਂਤਬੰਦੀ ਕਰਕੇ ਟ੍ਰੀ ਗਾਰਡ, ਜਿਮਨਾਸਟਿਕ ਸਾਜੋ-ਸਾਮਾਨ, ਲੈਂਡਸਕੇਪਿੰਗ ਦਾ ਕੰਮ, ਪਾਈਪ ਬੈਂਚ ਅਤੇ ਰਬੜ ਹੋਜ ਪਾਈਪ ਮੁਹੱਈਆ ਕਰਵਾ ਕੇ ਫਿਕਸ ਕਰਕੇ ਅਤੇ ਮੌਜੂਦਾ ਪੇਵਰ ਟਰੈਕ ਨੂੰ ਢਾਹ ਕੇ ਅਤੇ ਹਾਊਸ ਨੰਬਰ 1001 ਸੈਕਟਰ 30 ਦੇ ਸਾਹਮਣੇ ਪਾਰਕ ਵਿੱਚ ਸੀਮਿੰਟ ਕੰਕਰੀਟ ਦੇ ਵਾਕਿੰਗ ਟਰੈਕ ਦਾ ਨਿਰਮਾਣ ਕਰਕੇ ਗਰੀਨ ਬੈਲਟ ਦੇ ਪੁਨਰ ਵਿਕਾਸ ਨੂੰ ਪ੍ਰਵਾਨਗੀ ਦਿੱਤੀ | ਇਸ ਦੇ ਨਾਲ ਹੀ ਨਵੇਂ ਬਣਾਏ ਗਏ ਕਮਿਊਨਿਟੀ ਸੈਂਟਰ ਸੈਕਟਰ 21 ਵਿੱਚ 25.97 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਫ਼ਰਨੀਚਰ ਪ੍ਰਦਾਨ ਕਰਨਾ ਦੀ ਪ੍ਰਵਾਨਗੀ ਦਿੱਤੀ ਗਈ ਹੈ | ਕਾਲੋਨੀ ਧਨਾਸ ਚੰਡੀਗੜ੍ਹ ਵਿੱਚ 24.92 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਨਵੇਂ ਬਣੇ ਕਮਿਊਨਿਟੀ ਸੈਂਟਰ ਦੇ ਵਿੱਚ ਫਿਟਨੈੱਸ ਉਪਕਰਨ ਪ੍ਰਦਾਨ ਕਰਨਾ ਅਤੇ ਕਮਿਊਨਿਟੀ ਸੈਂਟਰ ਸੈਕਟਰ 48 ਵਿਖੇ 3.16 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਭੂਮੀਗਤ ਰਸਤੇ 'ਤੇ ਪੌਲੀਕਾਰਬੋਨੇਟ ਸੀਟ ਪ੍ਰਦਾਨ ਕਰਨਾ ਅਤੇ ਫਿਕਸ ਕਰਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ | 36.92 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੈਕਟਰ 34, 35 ਅਤੇ 43 ਦੀ ਮਾਰਕੀਟ ਵਿੱਚ ਜੀ.ਆਈ. ਪਾਈਪ ਰੇਲਿੰਗ ਪ੍ਰਦਾਨ ਕਰਨਾ ਅਤੇ ਫਿਕਸ ਕਰਨਾ ਅਤੇ ਸੈਕਟਰ 34 ਮਾਰਕੀਟ ਵਿੱਚ ਐਮ.ਐਸ. ਸਕੁਏਅਰ ਪਾਈਪ ਰੇਲਿੰਗ ਦੀ ਮੁਰੰਮਤ ਜਾਂ ਬਦਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ |
ਮੈਂਬਰਾਂ ਨੇ ਸਬੰਧਤ ਇੰਜੀਨੀਅਰਾਂ ਨੂੰ ਕਿਹਾ ਕਿ ਉਹ ਪਾਈਪ ਰੇਲਿੰਗ ਦੀ ਵਿਵਸਥਾ ਵਿੱਚ ਕੁਝ ਆਧੁਨਿਕ ਡਿਜ਼ਾਈਨ ਲੈਣ ਤਾਂ ਜੋ ਇਹ ਸੁੰਦਰ ਦਿਖਾਈ ਦੇਣ | 24.59 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੈਕਟਰ 39 ਅਤੇ 39 ਪੱਛਮੀ ਚੰਡੀਗੜ੍ਹ ਦੇ ਵਿਚਕਾਰ ਵੀ-4 ਸੜਕ ਦੇ ਨਾਲ ਵੀ-3 ਦੇ ਜੰਕਸ਼ਨ ਦਾ ਸੁਧਾਰ (ਸਲਿੱਪ ਰੋਡ ਦਾ ਨਿਰਮਾਣ) ਤੋਂ ਇਲਾਵਾ 18.95 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਮੇਨ ਲਾਈਨ ਚੰਡੀਗੜ੍ਹ ਵਿੱਚ ਠੋਸ ਰਹਿੰਦ-ਖੂੰਹਦ ਪਲਾਂਟ ਦੇ ਸੀਵਰੇਜ ਨੂੰ ਛੱਡਣ ਲਈ 200 ਐਮ.ਐਮ. ਐਸ.ਡਬਲਿਊ. ਪਾਈਪ ਲਾਈਨ ਪ੍ਰਦਾਨ ਕਰਨਾ ਅਤੇ ਵਿਛਾਉਣਾ ਦੀ ਪ੍ਰਵਾਨਗੀ ਦਿੱਤੀ ਗਈ |
ਚੰਡੀਗੜ੍ਹ, 25 ਮਈ (ਨਵਿੰਦਰ ਸਿੰਘ ਬੜਿੰਗ) Tਮੇਰਾ ਰੰਗ ਦੇ ਬਸੰਤੀ ਚੋਲਾ'' ਪ੍ਰੋਗਰਾਮ ਕੁਮੁਦ ਦੀਵਾਨ ਫਾੳਾੂਡੇਸ਼ਨ, ਦਿੱਲੀ, ਭਾਰਤ ਦੇ ਸੰਸਕਿ੍ਤੀ ਮੰਤਰਾਲੇ ਅਤੇ ਪ੍ਰਾਚੀਨ ਕਲਾ ਕੇਂਦਰ ਦੀ ਸਾਂਝੀ ਅਗਵਾਈ ਹੇਠ ਇੱਥੋਂ ਦੇ ਸੈਕਟਰ 16 ਪੰਜਾਬ ਕਲਾ ਪ੍ਰੀਸ਼ਦ ਵਿਚ ਕਰਵਾਇਆ ...
ਚੰਡੀਗੜ੍ਹ, 25 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੇ ਸਾਈਬਰ ਕਰਾਈਮ ਜਾਂਚ ਸੈੱਲ ਨੇ ਧੋਖਾਧੜੀ ਨਾਲ ਜੁੜੇ ਇਕ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਹੈ | ਸਬੰਧਤ ਮਾਮਲਾ ਪੁਲਿਸ ਸਟੇਸ਼ਨ ਸੈਕਟਰ-39 ਪੁਲਿਸ ਸਟੇਸ਼ਨ ਵਲੋਂ ...
ਚੰਡੀਗੜ੍ਹ, 25 ਮਈ (ਪ੍ਰੋ. ਅਵਤਾਰ ਸਿੰਘ) : ਘੱਟ ਗਿਣਤੀਆਂ ਕਮਿਸ਼ਨ ਪੰਜਾਬ ਸਰਕਾਰ ਦੇ ਮੈਂਬਰ ਜਨਾਬ ਲਾਲ ਹੁਸੈਨ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ | ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੈਂਬਰ ਜਨਾਬ ਲਾਲ ਹੁਸੈਨ ਦੀ ਵਿੱਤ ...
ਖਰੜ, 25 ਮਈ (ਗੁਰਮੁੱਖ ਸਿੰਘ ਮਾਨ)-ਹਾਊਸਿੰਗ ਕੰਪਨੀ ਐਸ. ਬੀ. ਪੀ. ਗਰੁੱਪ ਵਲੋਂ ਮਾਈ. ਐਫ. ਐਮ. ਨਾਲ ਮਿਲ ਕੇ ਮਨੀ ਟ੍ਰੀ ਦੇ ਬੈਨਰ ਹੇਠ ਇਕ ਮੁਕਾਬਲਾ ਕਰਵਾਇਆ ਗਿਆ, ਜਿਸ 'ਚ 120 ਉਮੀਦਵਾਰਾਂ ਵਲੋਂ ਭਾਗ ਲਿਆ ਗਿਆ ਅਤੇ ਵੱਖ-ਵੱਖ ਪੜਾਵਾਂ 'ਚੋਂ ਗੁਜਰਦੇ ਹੋਏ ਆਖਰੀ ਸੈਸ਼ਨ ਤੱਕ ...
ਚੰਡੀਗੜ੍ਹ, 25 ਮਈ (ਪਰਵਾਨਾ)-ਭਿ੍ਸ਼ਟਾਚਾਰ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਮਨੋਹਰ ਲਾਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਹਿਰੀ ਸਥਾਨਕ ਵਿਭਾਗ ਦੇ ਕਰਮਚਾਰੀਆਂ ਨੂੰ ਸਾਲ 2017 ਅਤੇ 2018 ਯਾਨੀ ਚਾਰ ਸਾਲ ਪੁਰਾਣੇ ਘਪਲੇ ਦੇ ਮਾਮਲਿਆਂ ਵਿਚ ...
ਚੰਡੀਗੜ੍ਹ 25 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ ...
ਚੰਡੀਗੜ੍ਹ, 25 ਮਈ (ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 16 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 77 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ਸੈਕਟਰ-20, 26, 27, 33, 35, 36, 38, 42, 45, 39, 38 ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੇ ਆਪਣੇ ਲੀਗਲ ਟੀਮ ਦੇ ਮੈਂਬਰ ਵਕੀਲਾਂ ਸਤਬੀਰ ਸਿੰਘ ਵਾਲੀਆ, ਹਰਿੰਦਰਪਾਲ ਸਿੰਘ ਈਸ਼ਰ, ਵਿਪਨ ਕੁਮਾਰ ਅਤੇ ਮਹਿਤਾਬ ਸਿੰਘ ਖਹਿਰਾ ਸਮੇਤ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-'ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰੀਖਿਆਵਾਂ 'ਚ 'ਪੰਜਾਬੀ ਯੋਗਤਾ ਪ੍ਰੀਖਿਆ' 50 ਫ਼ੀਸਦੀ ਅੰਕਾਂ ਨਾਲ ਲਾਜ਼ਮੀ ਪਾਸ ਕਰਨ ਦਾ ਇਤਿਹਾਸਕ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਜਿੱਥੇ ਪੰਜਾਬੀ ...
ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਸਿਹਤ ਵਿਭਾਗ ਦੇ 12 ਡਾਕਟਰਾਂ ਦੇ ਤਬਾਦਲੇ ਕੀਤੇ ਗਏ ਹਨ | ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਚੰਡੀਗੜ੍ਹ ਵਲੋਂ ਜਾਰੀ ਆਦੇਸ਼ ਅਨੁਸਾਰ ਡਾ.ਪਰਮਜਯੋਤੀ ਦਾ ਡੀ.ਐਚ. ਐਂਡ ਐਫ.ਡਬਲਿਊ ਜੀ.ਐਮ.ਐਸ.ਐਚ-16, ਡਾ. ਮੋਨਿਕਾ ਧੀਰ ਦਾ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੜਕਾਂ ਨਾਲ ਸਬੰਧਤ ਸਮੂਹ ਵਿਭਾਗਾਂ ਅਤੇ ਏਜੰਸੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਸੜਕ ਹਾਦਸਿਆਂ ਦੌਰਾਨ ਮੌਤ ਦਰ ਘਟਾਉਣ ਲਈ ਸਾਰੇ ਰਾਜ ਅਤੇ ਕੌਮੀ ...
ਚੰਡੀਗੜ੍ਹ, 25 ਮਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਮਜ਼ਦੂਰਾਂ ਨੂੰ ਨਾਗਰਿਕ ਹਸਪਤਾਲਾਂ ਦੀ ਸਿਹਤ ਸਹੂਲਤਾਂ ਉਪਲਬਧ ਕਰਵਾਏ ਜਾਣ ਦੀ ਦਿਸ਼ਾ ਵਿਚ ਹਰਿਆਣਾ ਦੇ ਸਿਹਤ ਵਿਭਾਗ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦੇ ਵਿਚ ਸਮਝੌਤਾ ਮੈਮੋ (ਐਮਓਯੂ) ਹੋਵੇਗਾ | ਮੁੱਖ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ 26 ਅਤੇ 27 ਮਈ ਨੂੰ ਸੂਬਾ ਭਾਜਪਾ ਹੈੱਡਕੁਆਰਟਰ ਸੈਕਟਰ 37-ਏ ਚੰਡੀਗੜ੍ਹ ਵਿਖੇ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ...
ਚੰਡੀਗੜ੍ਹ, 25 ਮਈ (ਐਨ. ਐਸ. ਪਰਵਾਨਾ)- ਜਾਣਕਾਰ ਹਲਕਿਆਂ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ 10 ਜੂਨ ਨੂੰ ਹਰਿਆਣਾ ਵਿਧਾਨ ਸਭਾ ਦੀਆਂ 2 ਸੀਟਾਂ ਦੀ ਚੋਣ ਹੋਣ ਵਾਲੀ ਹੈ, ਸੰਭਵ ਹੈ ਕਿ ਇਹ ਬਿਨਾਂ ਮੁਕਾਬਲਾ ਹੋ ਜਾਏ | ਇਕ ਸੀਟ ਭਾਜਪਾ ਤੇ ਜੇ. ਜੇ. ਪੀ. ਤੇ ਦੂਜੀ ਸੀਟ ਕਾਂਗਰਸ ਨੂੰ ...
ਐੱਸ. ਏ. ਐੱਸ. ਨਗਰ, 25 ਮਈ (ਕੇ. ਐੱਸ. ਰਾਣਾ)-ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਹੁਣ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ...
ਐੱਸ. ਏ. ਐੱਸ. ਨਗਰ, 25 ਮਈ (ਕੇ. ਐੱਸ. ਰਾਣਾ)-ਭਾਰਤ ਮਾਲਾ ਪ੍ਰਾਜੈਕਟ 'ਚ ਆ ਰਹੀ ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਐਕਵਾਇਰ ਕਰਵਾਈ ਜਾ ਰਹੀ ਹੈ ਪਰ ਸੰਬੰਧਤ ਕਿਸਾਨ ਇੰਨੇ ਘੱਟ ਰੇਟ 'ਤੇ ਆਪਣੀ ਜ਼ਮੀਨ ਅਥਾਰਟੀ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਡ ਕੋਟਲਾ ਸੁਲੇਮਾਨ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀ.ਡੀ.ਪੀ.ਓ ਦਫ਼ਤਰ ਫਤਿਹਗੜ੍ਹ ਸਾਹਿਬ ਦੇ ਦੋ ਜੂਨੀਅਰ ਇੰਜੀਨੀਅਰ ਲਲਿਤ ...
ਡੇਰਾਬੱਸੀ, 25 ਮਈ (ਪੜ੍ਹੀ)-ਪਤੰਜਲੀ ਯੋਗਪੀਠ ਹਰਿਦੁਆਰ ਦੀ ਸਰਪ੍ਰਸਤੀ ਹੇਠ ਭਾਰਤ ਸਵਾਭਿਮਾਨ ਡੇਰਾਬੱਸੀ ਵਲੋਂ ਸ੍ਰੀ ਰਾਮ ਮੰਦਰ ਡੇਰਾਬੱਸੀ ਵਿਖੇ ਇਕ ਮਹੀਨੇ ਦਾ ਯੋਗ ਅਧਿਆਪਕ ਟੈਸਟ ਕੈਂਪ ਸ਼ੁਰੂ ਕੀਤਾ ਗਿਆ ਹੈ ਇਸ ਦਾ ਉਦਘਾਟਨ ਭਾਰਤ ਸਵਾਭਿਮਾਨ ਚੰਡੀਗੜ੍ਹ ਦੇ ...
ਮਾਜਰੀ, 25 ਮਈ (ਧੀਮਾਨ)-ਕਸਬਾ ਨਵਾਂਗਰਾਉਂ ਬੜੀ ਕਰੌਰਾਂ ਸੜਕ 'ਤੇ ਚੱਲਾਏ ਜਾ ਰਹੇ ਹੁੱਕਾਬਾਰ ਦੇ ਮੈਨੇਜਰ ਦਿਲਬਾਗ ਸਿੰਘ ਤੇ ਮਾਲਕ ਪਵਨ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਥਾਣਾ ਮੁੁਖੀ ਕੁਲਵੰਤ ਸਿੰਘ ਨਵਾਂਗਰਾਉਂ ਨੇ ਦੱਸਿਆ ਕਿ ...
ਡੇਰਾਬੱਸੀ, 25 ਮਈ (ਪੜ੍ਹੀ)-ਬੀਤੀ ਰਾਤ ਸਥਾਨਕ ਸਿਵਲ ਹਸਪਤਾਲ ਵਿਚਲੇ ਮਰਦਾਨਾ ਬਾਥਰੂਮ 'ਚ ਲੱਗੀਆਂ ਟੂਟੀਆਂ 'ਤੇ ਚੋਰਾਂ ਨੇ ਹੱਥ ਸਾਫ਼ ਕਰ ਲਿਆ, ਜਿਸ ਕਾਰਨ ਟੈਂਕੀ ਵਿਚਲਾ ਪਾਣੀ ਵੀ ਖ਼ਤਮ ਹੋ ਗਿਆ ਅਤੇ ਹਸਪਤਾਲ ਵਿਚ ਪਾਣੀ ਦੀ ਸਮੱਸਿਆ ਵੀ ਪੇਸ਼ ਆਈ | ਪੁਲਿਸ ਨੇ ...
ਚੰਡੀਗੜ੍ਹ, 25 ਮਈ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਦੇ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਵਲੋਂ 'ਪ੍ਰਮਾਣੂ ਰੇਡੀਏਸ਼ਨ ਦੀ ਸਮਾਜਿਕ ਵਰਤੋਂ' ਤੇ 'ਨਿਊਕਲੀਅਰ ਰੇਡੀਏਸ਼ਨ ਦਾ ਸਮਾਜਕ ਉਪਯੋਗ' ਵਿਸ਼ੇ 'ਤੇ ਇੱਕ ਲੈਕਚਰ ਕਰਵਾਇਆ ਗਿਆ ...
ਐੱਸ. ਏ. ਐੱਸ. ਨਗਰ, 25 ਮਈ (ਕੇ. ਐੱਸ. ਰਾਣਾ) ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫਤਰ ਵਿਖੇ ਅੱਜ 'ਸਾਹਿਤਕ ਸੱਥ' ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਵੀਰਪਾਲ ਕੌਰ ਜੁਆਇੰਟ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਮੁੱਖ ਮਹਿਮਾਨ ਵਜੋਂ ...
ਮਾਜਰੀ, 25 ਮਈ (ਧੀਮਾਨ)-ਪਿੰਡ ਸਿਆਲਬਾ ਨੇੜੇ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਈ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਪੁਲਿਸ ਨੂੰ ਪ੍ਰਕਾਸ਼ ਮੂਸਰ ਪੁੱਤਰ ਮਹਾਂਦੇਵ ਮੂਸਰ ਮੂਲ ਵਾਸੀ ਡਟੋਕ ਮਾਧੋਪੁਰ ਬਿਹਾਰ ਤੇ ਹਾਲ ਵਾਸੀ ਪਿੰਡ ਚੰਦਪੁਰ ਨੇ ਦੱਸਿਆ ਕਿ ਉਹ ...
ਐੱਸ. ਏ. ਐੱਸ. ਨਗਰ, 25 ਮਈ (ਕੇ. ਐੱਸ. ਰਾਣਾ)-ਫ਼ਤਿਹ ਕਿੱਟ ਘੁਟਾਲਾ ਕਾਂਗਰਸ ਸਰਕਾਰ ਵੇਲੇ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਸਾਹਮਣੇ ਆਇਆ ਸੀ, ਜਿਸ ਦੀ ਅੱਜ ਤੱਕ ਨਾ ਤਾਂ ਕੋਈ ਪੁਖਤਾ ਜਾਂਚ ਹੋਈ ਹੈ ਅਤੇ ਨਾ ਹੀ ਇਸ ਘਪਲੇ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਪਛਾਣ ਹੋ ਸਕੀ ਹੈ | ਇਹ ...
ਕੁਰਾਲੀ, 25 ਮਈ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਨੇ ਸ਼ਹਿਰ ਦੇ ਮੁੱਖ ਬਜ਼ਾਰ ਅਤੇ ਮਾਤਾ ਰਾਣੀ ਚੌਕ ਵਿਖੇ ਨਾਜਾਇਜ਼ ਲੱਗੀਆਂ ਰੇਹੜੀਆਂ-ਫੜ੍ਹੀਆਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ | ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ...
ਕੁਰਾਲੀ, 25 ਮਈ (ਹਰਪ੍ਰੀਤ ਸਿੰਘ)-ਸ਼ਹਿਰ 'ਚ ਸਰਗਰਮ ਚੋਰ ਗਰੋਹ ਨੇ ਸਥਾਨਕ ਵਾ. ਨੰ. 1 ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏੇ ਸੋਨੇ ਦੇ ਗਹਿਣੇ, ਕੀਮਤੀ ਸਾਮਾਨ ਅਤੇ ਹਜ਼ਾਰਾਂ ਰੁੁ. ਦੀ ਨਕਦੀ ਚੋਰੀ ਕਰਕੇ ਰਫੂਚੱਕਰ ਗਏ | ਸ਼ਹਿਰ ਦੇ ਰੂਪਨਗਰ ਮਾਰਗ ਵਿਚਲੀ ਇਕ ਰਿਹਾਇਸ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX