ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ ਬਹਾਦਰ ਨਗਰ 'ਚ ਬਜ਼ੁਰਗ ਪਤੀ-ਪਤਨੀ ਦੀ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਮਿ੍ਤਕ ਭੁਪਿੰਦਰ ਸਿੰਘ (65) ਅਤੇ ਉਸਦੀ ਪਤਨੀ ਸ਼ੁਪਿੰਦਰ ਕੌਰ ਸ਼ਾਮਿਲ ਹਨ | ਭੁਪਿੰਦਰ ਸਿੰਘ ਕੁਝ ਸਮਾਂ ਪਹਿਲਾਂ ਏਅਰ ਫੋਰਸ ਤੋਂ ਸੇਵਾ ਮੁਕਤ ਹੋਏ ਸਨ | ਸੇਵਾ ਮੁਕਤੀ ਤੋਂ ਬਾਅਦ ਭੁਪਿੰਦਰ ਸਿੰਘ ਨੇ ਕੁਝ ਸਮਾਂ ਪ੍ਰਾਪਰਟੀ ਦਾ ਕਾਰੋਬਾਰ ਕੀਤਾ ਅਤੇ ਉਸ ਤੋਂ ਬਾਅਦ ਭੁਪਿੰਦਰ ਸਿੰਘ ਵਲੋਂ ਆਪਣੀ ਪਤਨੀ ਨਾਲ ਮਿਲ ਕੇ ਮੰੁਡਿਆਂ ਕਲਾਂ 'ਚ ਕਰਤਾਰ ਕਾਨਵੈਂਟ ਸਕੂਲ ਖੋਲ੍ਹ ਲਿਆ | ਅੱਜ ਕੱਲ੍ਹ ਇਹ ਦੋਵੇਂ ਪਤੀ-ਪਤਨੀ ਸਕੂਲ ਚਲਾ ਰਹੇ ਸਨ | ਭੁਪਿੰਦਰ ਸਿੰਘ ਆਪਣੀ ਪਤਨੀ ਨਾਲ ਘਰ ਦੀ ਤੀਜੀ ਮੰਜ਼ਿਲ 'ਤੇ ਰਹਿੰਦੇ ਸਨ, ਜਦਕਿ ਉਨ੍ਹਾਂ ਦਾ ਲੜਕਾ ਮਨੀ ਘਰ ਦੀ ਗਰਾਊਾਡ ਫਲੋਰ 'ਤੇ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ | ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਿਆ, ਜਦੋਂ ਸਫ਼ਾਈ ਕਰਨ ਵਾਲੀ ਔਰਤ ਅਤੇ ਮਨੀ ਦਾ ਲੜਕਾ ਤੀਜੀ ਮੰਜ਼ਿਲ 'ਤੇ ਗਏ | ਉਨ੍ਹਾਂ ਦੇਖਿਆ ਕਿ ਸੁਪਿੰਦਰ ਕੌਰ ਦੀ ਲਾਸ਼ ਕਮਰੇ ਵਿਚ ਬਿਸਤਰ 'ਤੇ ਪਈ ਹੈ, ਜਦਕਿ ਭੁਪਿੰਦਰ ਸਿੰਘ ਦੀ ਲਾਸ਼ ਰਸੋਈ ਦੇ ਨੇੜੇ ਪਈ ਸੀ | ਇਨ੍ਹਾਂ ਨੇ ਇਸ ਦੀ ਸੂਚਨਾ ਮਨੀ ਨੂੰ ਦਿੱਤੀ | ਸੂਚਨਾ ਮਿਲਦਿਆਂ ਮਨੀ ਤੁਰੰਤ ਤੀਜੀ ਮੰਜ਼ਿਲ 'ਤੇ ਪਹੁੰਚਿਆ ਅਤੇ ਉਸ ਨੇ ਇਸਦੀ ਇਤਲਾਹ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਕਮਿਸ਼ਨਰ ਕੌਸ਼ਤਭ ਸ਼ਰਮਾ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਸੀ.ਆਈ.ਏ. ਸਟਾਫ਼ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ | ਘਰ ਵਿਚ ਸੀ.ਸੀ. ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ ਪਰ ਕਾਤਲ ਹੱਤਿਆ ਕਰਨ ਤੋਂ ਬਾਅਦ ਸੀ.ਸੀ. ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਲੈ ਗਏ | ਕਾਤਲਾਂ ਵਲੋਂ ਭੁਪਿੰਦਰ ਸਿੰਘ ਦੇ ਕਮਰੇ ਦੀ ਤਲਾਸ਼ੀ ਵੀ ਲਈ ਗਈ ਸੀ ਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ | ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਕੌਸ਼ਤਭ ਸ਼ਰਮਾ ਨੇ ਦੱਸਿਆ ਕਿ ਕਾਤਲਾਂ ਨੂੰ ਭੁਪਿੰਦਰ ਸਿੰਘ ਦੇ ਘਰ ਬਾਰੇ ਪੂਰੀ ਜਾਣਕਾਰੀ ਸੀ ਅਤੇ ਘਰ ਵਿਚ ਉਨ੍ਹਾਂ ਦਾ ਦਾਖ਼ਲਾ ਵੀ ਆਮ ਵਾਂਗ ਹੀ ਹੋਇਆ | ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦਾ ਗਲਾ ਦਬਾ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਤੇ ਦੋਵਾਂ ਪਤੀ-ਪਤਨੀ ਦੇ ਸਰੀਰ 'ਤੇ ਹੋਰ ਕਿਸੇ ਕਿਸਮ ਦਾ ਕੋਈ ਸੱਟ ਜ਼ਖ਼ਮ ਦਾ ਨਿਸ਼ਾਨ ਨਹੀਂ ਹੈ | ਪੁਲਿਸ ਵਲੋਂ ਦੋਵਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ | ਮਿ੍ਤਕ ਦੇ ਤਿੰਨ ਬੱਚੇ ਹਨ, ਦੋ ਲੜਕੀਆਂ ਸ਼ਾਦੀਸ਼ੁਦਾ ਹਨ, ਜਦਕਿ ਲੜਕਾ ਮਨੀ ਭੁਪਿੰਦਰ ਸਿੰਘ ਦੇ ਨਾਲ ਹੀ ਰਹਿ ਰਿਹਾ ਸੀ |
ਰੇਸ਼ਮ ਸਿੰਘ
ਅੰਮਿ੍ਤਸਰ, 25 ਮਈ -ਸਾਕਾ ਨੀਲਾ ਤਾਰਾ ਦੀ ਵਰੇਗੰਢ ਮੌਕੇ ਜੂਨ ਦੇ ਪਹਿਲੇ ਹਫ਼ਤੇ ਹੋ ਰਹੇ ਸਮਾਗਮਾਂ ਤੋਂ ਪਹਿਲਾਂ ਹੀ ਇਸ ਵਾਰ ਸਰਕਾਰ ਵਲੋਂ ਸ਼ਹਿਰ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਕਰ ਦਿੱਤਾ ਗਿਆ ਹੈ | ਜਿਥੇ ਸ੍ਰੀ ਦਰਬਾਰ ਸਾਹਿਬ ਨੂੰ ਆਉਣ-ਜਾਣ ਵਾਲੇ ...
ਚੰਡੀਗੜ੍ਹ, 25 ਮਈ (ਪ੍ਰੋ. ਅਵਤਾਰ ਸਿੰਘ)-25 ਅਗਸਤ, 2017 ਨੂੰ ਪੰਚਕੂਲਾ ਸੀ.ਬੀ.ਆਈ. ਅਦਾਲਤ ਨੇ ਡੇਰਾ ਸਿਰਸਾ ਮੁਖੀ ਨੂੰ ਦੋੋਸ਼ੀ ਕਰਾਰ ਦੇਣ ਕਾਰਨ ਪੰਚਕੂਲਾ ਸਮੇਤ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ 'ਤੇ ਦੰਗੇ, ਸਾੜਫੂਕ ਤੇ ਭੰਨਤੋੜ ਦੀਆਂ ਘਟਨਾਵਾਂ ਹੋਈਆਂ ਸਨ, ਜਿਸ ਕਾਰਨ ...
ਅੰਮਿ੍ਤਸਰ, 25 ਮਈ (ਰੇਸ਼ਮ ਸਿੰਘ )-ਐਸ. ਟੀ. ਐਫ. ਵਲੋਂ 3 ਕਿੱਲੋ 500 ਗ੍ਰਾਮ ਹੈਰੋਇਨ ਤੇ ਇਕ ਸਕਾਰਪਿਓ ਕਾਰ ਬਰਾਮਦ ਕਰਕੇ ਪਿਓ-ਪੁੱਤਰ ਸਮੇਤ ਤਿੰਨ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਦੇ ਚਰਚਿਤ ਮਾਮਲੇ 'ਚ ਤੀਜੇ ਮੁਜ਼ਰਮ ਪਾਸੋਂ ਸਾਢੇ 25 ਲੱਖ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ | ...
ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ)-ਕੇਂਦਰ ਸਰਕਾਰ ਨੇ ਸਮੂਹ ਰਾਜਾਂ ਦੇ ਮੁੁੱਖ ਸਕੱਤਰਾਂ ਨੂੰ ਚਿੱਠੀ ਲਿਖਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜੂਨ ਵਿਚ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਜਥੇ ਵਿਚ ਸ਼ਾਮਿਲ ਕੋਈ ਵੀ ਵਿਅਕਤੀ, ਉਥੇ ...
ਮਲੇਰਕੋਟਲਾ, 25 ਮਈ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਅੰਦਰ ਜਦੋਂ ਦੀ 'ਆਪ' ਸਰਕਾਰ ਬਣੀ ਹੈ, ਪਲਾਟਾਂ ਦੀਆਂ ਰਜਿਸਟਰੀਆਂ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ | ਕਦੇ ਐਨ.ਓ.ਸੀ. ਅਤੇ ਕਦੇ ਐਨ.ਡੀ.ਸੀ. ਦੀ ਮੰਗ ਨੂੰ ਲੈ ਕੇ ਲੋਕਾਂ ਨੂੰ ਦੁਬਿਧਾ ਵਿਚ ਪਾਇਆ ਹੋਇਆ ਹੈ | ਹੁਣ ...
ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗੀ ਜਥਿਆਂ ਵਲੋਂ ਸ਼ਬਦ ਕੀਰਤਨ ਕਰਨ ਸਮੇਂ ਹਾਰਮੋਨੀਅਮ ਦੀ ਵਰਤੋਂ ਬੰਦ ਕੀਤੇ ਜਾਣ ਸੰਬੰਧੀ ਸੋੋਸ਼ਲ ਮੀਡੀਆ 'ਤੇ ਚਲ ਰਹੀ ਚਰਚਾ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਨੇ ...
ਚੰਡੀਗੜ੍ਹ, 25 ਮਈ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ 'ਚ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਇਸ ਦੇ ਕਾਰਨਾਂ ਦੀ ਸਮੀਖਿਆ ਲਈ ਬਣਾਈ ਗਈ 13 ਮੈਂਬਰੀ ਕਮੇਟੀ, ਜਿਸ ਦੇ ਕੋਆਰਡੀਨੇਟਰ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੀ ਸਰਕਾਰੀ ਰਿਹਾਇਸ਼ ਵਿਖੇ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਲਈ ਆਪਣੀ ਇੱਛਾ ਪ੍ਰਗਟ ਕਰਨ ਵਾਸਤੇ ਕਿਸਾਨਾਂ ਲਈ ਵਿਸ਼ੇਸ਼ ਡੀ. ਐਸ. ਆਰ. ਪੋਰਟਲ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਭਗਵੰਤ ਮਾਨ ਨੇ ...
ਰਾਜਪੁਰਾ, 25 ਮਈ (ਜੀ.ਪੀ. ਸਿੰਘ)-ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਵਧਦੀ ਜਾ ਰਹੀ ਮੰਗ ਦੇ ਮੱਦੇਨਜ਼ਰ ਕੇਂਦਰੀ ਕੋਲਾ ਮੰਤਰਾਲੇ ਨੇ ਰਾਜਾਂ ਨੂੰ ਅਗਾਹ ਕੀਤਾ ਹੈ ਕਿ ਜੂਨ ਦੇ ਮਹੀਨੇ 'ਚ ਹੋ ਸਕਦਾ ਹੈ ਕਿ ਕੋਲਾ ਦਾ ਸੰਕਟ ਹੋਰ ਵੱਧ ਜਾਵੇ, ਜਿਸ ਦੇ ਚਲਦਿਆਂ ਕੇਂਦਰ ਨੇ ਰਾਜਾਂ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਕੋਰ ਕਮੇਟੀ ਮੈਂਬਰ ਤੇ ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ...
ਚੰਡੀਗੜ੍ਹ, 25 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਚੰਡੀਗੜ੍ਹ ਸਥਿਤ ਵਿਵਾਦਤ ਕੋਠੀ ਨੂੰ ਲੈ ਕੇ ਹਾਈ ਕੋਰਟ ਨੇ ਜੋ ਸੁਮੇਧ ਸੈਣੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਈ ਹੋਈ ਸੀ, ਦੇ ਹੁਕਮਾਂ ਨੂੰ ਜਾਰੀ ਰਖਦਿਆਂ ਹੁਣ ਪੰਜਾਬ ਤੇ ਹਰਿਆਣਾ ...
ਐੱਸ. ਏ. ਐੱਸ. ਨਗਰ, 25 ਮਈ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ ਵਲੋਂ ਕੈਨੇਡਾ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡੇ ਦੇ ਸਾਥੀ ਲਵਜੀਤ ਸਿੰਘ ਉਰਫ਼ ਲਵ ਤੇ ਉਸ ਦੇ 4 ਸਾਥੀਆਂ ਨੂੰ ਅਸਲੇ੍ਹ ਸਮੇਤ ਖਰੜ ਖੇਤਰ ਤੋਂ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ | ...
ਰੂੜੇਕੇ ਕਲਾਂ, 25 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ 'ਚ ਪਤੀ-ਪਤਨੀ ਵਲੋਂ ਭੇਦਭਰੀ ਹਾਲਤ 'ਚ ਘਰੇਲੂ ਝਗੜੇ ਕਾਰਨ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ...
ਜਗਰਾਉਂ, 25 ਮਈ (ਜੋਗਿੰਦਰ ਸਿੰਘ)-ਡੇਅਰੀ ਦੇ ਧੰਦੇ ਨੂੰ ਆਰਥਿਕ ਮੰਦਵਾੜੇ 'ਚੋਂ ਕੱਢਣ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਹੀ ਪੰਜਾਬ ਸਰਕਾਰ ਵਲੋਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ. ਡੀ. ਐੱਫ. ਏ.) ਨਾਲ ਮੀਟਿੰਗ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦੇ ...
ਅੰਮਿ੍ਤਸਰ, 25 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ਦੇ ਸ਼ੇਖ਼ੂਪੁਰਾ ਮੋੜ 'ਤੇ ਨਵੀਂ ਫਲ ਤੇ ਸਬਜ਼ੀ ਮੰਡੀ ਦੇ ਨਾਲ ਲਗਦੀ ਆਤਮਾ ਰਾਮ ਰੋਡ 'ਤੇ ਮੌਜੂਦ ਜੈਨ ਆਚਾਰੀਆ ਆਤਮਾ ਰਾਮ ਦੀ ਸਮਾਧ ਨੂੰ ਪਾਕਿ ਸਰਕਾਰ ਵਲੋਂ ਲਗਪਗ 5 ਸਾਲ ਪਹਿਲਾਂ ਸੁਰੱਖਿਅਤ ...
ਜਗਰਾਉਂ, 25 ਮਈ (ਹਰਵਿੰਦਰ ਸਿੰਘ ਖ਼ਾਲਸਾ, ਸ.ਰ.)-ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਨਮਿਤ ਗੁਰਦੁਆਰਾ ਭਹੋਈ ਸਾਹਿਬ, ਅਗਵਾੜ ਲੋਪੋ ਜਗਰਾਉਂ ਵਿਖੇ ਚੱਲ ਰਹੇ ਪੰਜ ਰੋਜ਼ਾ ਸਮਾਗਮ ਸਮਾਪਤ ਹੋ ਗਏ, ਜੋ ਸੰਤ ਬਾਬਾ ਅਰਵਿੰਦਰ ਸਿੰਘ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 13 ਮਰੀਜ਼ ਸਿਹਤਯਾਬ ਹੋਏ ਹਨ | ਜਿਹੜੇ ਜ਼ਿਲਿ੍ਹਆਂ 'ਚੋਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ ਐਸ.ਏ.ਐਸ. ਨਗਰ ਤੋਂ 7, ਫਾਜ਼ਿਲਕਾ ਤੇ ਲੁਧਿਆਣਾ ਤੋਂ 3-3, ...
ਦੋਰਾਂਗਲਾ, 25 ਮਈ (ਚੱਕਰਾਜਾ)-ਕਿਸਾਨਾਂ ਵਲੋਂ ਸਾਲ 2021-22 ਦੌਰਾਨ ਸੂਬੇ ਦੀਆਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਨੰੂ ਦਿੱਤੇ ਗੰਨੇ ਦੀ ਅਜੇ ਵੀ ਕਰੋੜਾਂ ਰੁਪਏ ਦੀ ਫਸੀ ਅਦਾਇਗੀ ਨੰੂ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਗੰਨਾ ਕਾਸ਼ਤਕਾਰ ਵੀ ...
ਧੂਰੀ, 25 ਮਈ (ਸੰਜੇ ਲਹਿਰੀ, ਦੀਪਕ, ਭੁੱਲਰ)-ਪੰਜਾਬੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਚਿੱਤਰਕਾਰ ਅਤੇ ਲੇਖਕ ਸ. ਹਰਬੰਸ ਸਿੰਘ ਢਿੱਲੋਂ (85) ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ ਧੂਰੀ ਵਿਖੇ ਕੀਤਾ ਗਿਆ | ...
ਚੰਡੀਗੜ੍ਹ, 25 ਮਈ (ਅ. ਬ.)-ਪੰਜਾਬ ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ ਵਲੋਂ ਰਜਿਸਟ੍ਰੇਸ਼ਨ ਤੇ ਸਟੈਂਪ ਡਿਊਟੀ ਤੋਂ ਪਿਛਲੇ ਸਾਲ ਦੇ ਮੁਕਾਬਲੇ ਅਪ੍ਰੈਲ, 2022 'ਚ ਮਾਲੀਏ ਵਿਚ 30.45 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਵੇਰਵਿਆਂ ਸਹਿਤ ਜਾਣਕਾਰੀ ...
ਸ਼ਿਵ ਸ਼ਰਮਾ ਜਲੰਧਰ, 25 ਮਈ-ਕੇਂਦਰ ਵਲੋਂ ਖਾਣ ਵਾਲੇ ਤੇਲਾਂ 'ਤੇ ਦਰਾਮਦ ਡਿਊਟੀ ਹਟਾਉਣ ਤੋਂ ਬਾਅਦ ਹੁਣ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 15 ਜੂਨ ਤੋਂ ਬਾਅਦ ਡਿੱਗਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਦਰਾਮਦ ਡਿਊਟੀ ਹਟਣ ਤੋਂ ਬਾਅਦ ਹੁਣ ਮਲੇਸ਼ੀਆ ਵਲੋਂ ਵੀ ਪਾਮ ...
ਚੰਡੀਗੜ੍ਹ, 25 ਮਈ (ਐਨ.ਐਸ.ਪਰਵਾਨਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਸੰਗਰੂਰ ਤੋਂ ਲੋਕ ਸਭਾ ਦੀ ਹੋਣ ਵਾਲੀ ਜ਼ਿਮਨੀ ਚੋਣ ਲੜਨਗੇ | ਪਾਰਟੀ ਇਸ ਦਾ ਬਾਕਾਇਦਾ ਐਲਾਨ ਉਦੋਂ ਕਰੇਗੀ ਜਦੋਂ ਜ਼ਿਮਨੀ ਚੋਣ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਪੰਜਾਬ ਦੇ ਲੋਕਾਂ ਲਈ ਇਕ ਸਲਾਹ ਜਾਰੀ ਕਰਕੇ ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਜਾਅਲੀ ਵਟਸਐਪ ਆਈ. ਡੀ. ਦੀ ਵਰਤੋਂ ਕਰਕੇ ਵਿੱਤੀ/ਪ੍ਰਸ਼ਾਸਕੀ ਮੰਗ ਕਰਨ ਵਾਲੇ ਸੰਦੇਸ਼ਾਂ ...
ਜਲੰਧਰ, 25 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ 'ਅਜੀਤ' ਭਵਨ ਵਿਖੇ ਪਹੁੰਚ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਯੂਨੀਵਰਸਿਟੀ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਬੀ. ਐਡ ਦੇ ਪਹਿਲੇ ...
ਲਖਨਊ, 25 ਮਈ (ਪੀ. ਟੀ. ਆਈ.)-ਲਖੀਮਪੁਰ ਖੀਰੀ ਮਾਮਲੇ 'ਚ ਗਿ੍ਫਤਾਰ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ 'ਤੇ ਇਲਾਹਾਬਾਦ ਹਾਈਕੋਰਟ 30 ਮਈ ਨੂੰ ਸੁਣਵਾਈ ਕਰੇਗਾ | ਪਿਛਲੇ ਸਾਲ ਅਕਤੂਬਰ 'ਚ ਹੋਈ ਹਿੰਸਾ 'ਚ 8 ਲੋਕਾਂ ਦੀ ਮੌਤ ਹੋ ...
ਨਵੀਂ ਦਿੱਲੀ, 25 ਮਈ (ਏਜੰਸੀ)-ਕਈ ਦੇਸ਼ਾਂ ਵਿਚ 'ਮੰਕੀਪਾਕਸ' ਦੇ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਸਪਤਾਲਾਂ ਨੂੰ ਇਸ ਰੋਗ ਦੇ ਲੱਛਣ ਵਾਲੇ ਉਨ੍ਹਾਂ ਮਰੀਜ਼ਾਂ 'ਤੇ ਨਜ਼ਰ ਰੱਖਣ ਦਾ ਨਿਰਦੇਸ਼ ...
ਕਾਬੁਲ, 25 ਮਈ (ਏਜੰਸੀ)-ਅਫ਼ਗਾਨਿਸਤਾਨ 'ਚ ਬੁੱਧਵਾਰ ਨੂੰ ਕਈ ਧਮਾਕੇ ਹੋਏ, ਜਿੰਨ੍ਹਾਂ 'ਚੋਂ ਰਾਜਧਾਨੀ ਕਾਬੁਲ ਸਥਿਤ ਇਕ ਮਸਜਿਦ ਦੇ ਅੰਦਰ ਹੋਇਆ ਧਮਾਕਾ ਵੀ ਸ਼ਾਮਿਲ ਹੈ, ਜਿਸ 'ਚ ਘੱਟੋ ਘੱਟ 5 ਵਿਅਕਤੀ ਮਾਰੇ ਗਏ | ਇਸ ਦੇ ਨਾਲ ਹੀ ਦੇਸ਼ ਦੇ ਉੱਤਰੀ ਖੇਤਰ 'ਚ ਕਈ ਵਾਹਨਾਂ ਨੂੰ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬ ਰੋਡਵੇਜ਼ ਡੀਪੂ ਵਿਖੇ ਅੱਜ ਡੀਜ਼ਲ ਨਾ ਮਿਲਣ ਕਾਰਨ ਰੋਡਵੇਜ਼ ਤੇ ਪਨਬੱਸ ਦੇ ਕਈ ਰੂਟ ਬੰਦ ਹੋ ਗਏ | ਇਸ ਦੌਰਾਨ 18 ਰੂਟਾਂ 'ਤੇ 26 ਟਾਈਮ ਮਿਸ ਹੋਣ ਕਾਰਨ ਸਵਾਰੀਆਂ ਨੂੰ ਭਾਰੀ ...
ਸੰਗਰੂਰ, 25 ਮਈ (ਧੀਰਜ ਪਸ਼ੌਰੀਆ)-2003 ਤੋਂ ਸਰਕਾਰੀ ਸਕੂਲਾਂ 'ਚ ਸੇਵਾਵਾਂ ਨਿਭਾਅ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਵਲੰਟੀਅਰ, ਜੋ ਮਾਤਰ 6000 ਰੁਪਏ ਪ੍ਰਤੀ ਮਹੀਨਾ ਨਾਲ ਗੁਜ਼ਾਰਾ ਕਰ ਰਹੇ ਹਨ, ਨੇ 'ਆਪ' ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਇਆ ਹੈ | ਜਥੇਬੰਦੀ ਦੇ ਸੂਬਾ ...
ਸੰਗਰੂਰ, 25 ਮਈ (ਧੀਰਜ ਪਸ਼ੌਰੀਆ)-ਲੋਕ ਸਭਾ ਹਲਕਾ ਸੰਗਰੂਰ, ਜਿਸ ਦੀ 2014 ਤੋਂ ਭਗਵੰਤ ਮਾਨ ਨੁਮਾਇੰਦਗੀ ਕਰ ਰਹੇ ਸਨ, ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਨ ਸਭਾ ਹਲਕਾ ਧੂਰੀ ਤੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਵਿਧਾਨ ਸਭਾ ਵਿਚ ਪਹੁੰਚਣ ਤੋਂ ਬਾਅਦ ਇਹ ਲੋਕ ਸਭਾ ਸੀਟ ...
ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਸਿੱਧੂ ਦੇ ਸੂਬਾ ਪ੍ਰਧਾਨ ਤੇ ਆਲ ਇੰਡੀਆ ਫੇਅਰ ਪਰਾਇਸ ਸ਼ਾਪ ਫੈਡਰੇਸਨ ਦੇ ਉਪ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੋਈ ਵੀ ਰਾਜ ਸਰਕਾਰ ਫੂਡ ਸਕਿਉਰਿਟੀ ਐਕਟ ਤਹਿਤ ਕੇਂਦਰ ...
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ 'ਚ ਨਸ਼ਿਆਂ ਦੇ ਆਦੀ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਦੀ ਪਛਾਣ ਬਾਜ਼ੀਗਰ ਬਸਤੀ ਦੇ ਰਹਿਣ ਵਾਲੇ ਕਰੀਬ 30 ਸਾਲਾ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਇਕ ਡੇਢ ਸਾਲ ਦੀ ਬੇਟੀ ਅਤੇ ਪਤਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX