ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੇਰਾ ਸਿਰਸਾ ਵਿਖੇ 'ਦਿਲਜੋੜ ਮਾਲਾ' ਰਾਹੀਂ ਕਰਵਾਏ ਗਏ ਵਿਆਹ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ 'ਦਿਲਜੋੜ ਮਾਲਾ' ਰਾਹੀਂ ਹੋਏ ਵਿਆਹ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਨੇ ਦੂਜੇ ਵਿਆਹ ਦਾ ਦੋਸ਼ ਲਾਉਣ ਵਾਲੀ ਔਰਤ, ਜੋ ਉਸ ਨੂੰ ਆਪਣਾ ਪਤੀ ਦੱਸਦੀ ਹੈ ਅਤੇ ਕੁਝ ਡੇਰਾ ਸ਼ਰਧਾਲੂਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ, ਬਠਿੰਡਾ ਨੂੰ ਦਰਖਾਸਤ ਦੇ ਕੇ ਇਲਜ਼ਾਮ ਲਾਇਆ ਗਿਆ ਕਿ 'ਦਿਲਜੋੜ ਮਾਲਾ' ਕਰਨ ਸਮੇਂ ਉਸ ਦੀ ਉਮਰ ਦੇ ਸਬੂਤਾਂ 'ਚ ਛੇੜਛਾੜ ਕਰਕੇ ਉਸ ਦੀ ਉਮਰ ਵਧਾਈ ਗਈ ਹੈ ਅਤੇ 'ਦਿਲਜੋੜ ਮਾਲਾ' ਰਾਹੀਂ ਵਿਆਹ ਕਰਵਾਇਆ ਗਿਆ | ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਸ ਦੀ 'ਦਿਲਜੋੜ ਮਾਲਾ' ਹੋਈ ਤਾਂ ਉਸ ਦੀ ਉਮਰ 20 ਸਾਲ ਸੀ ਅਤੇ ਉਸ ਨੇ 'ਦਿਲਜੋੜ ਮਾਲਾ' ਰਾਹੀਂ ਵਿਆਹ ਕਰਵਾਉਣ ਵਾਲੀ ਔਰਤ ਅਤੇ ਉਸ ਦੇ ਰਿਸ਼ਤੇਦਾਰਾਂ ਤੇ ਕੁਝ ਮੁਹਤਬਰ ਡੇਰਾ ਸ਼ਰਧਾਲੂਆਂ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਆਪਣੇ ਦਸਵੀਂ ਕਲਾਸ ਦੇ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ ਦਿੱਤੀ ਸੀ | ਉਸ ਨੇ ਉਸ ਸਮੇਂ ਇਹੀ ਕਿਹਾ ਸੀ ਕਿ ਵਿਆਹ ਦੇ ਕਾਨੂੰਨ ਮੁਤਾਬਿਕ ਉਸ ਦੀ ਉਮਰ ਪੂਰੀ ਨਹੀਂ ਪਰ ਅੱਗੀਓਾ ਉਨ੍ਹਾਂ ਨੇ ਕਿਹਾ ਕਿ ਅਸੀਂ ਤੇਰੀ ਉਮਰ ਸਰਟੀਫ਼ਿਕੇਟ 'ਚ ਪੂਰੀ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ 'ਦਿਲਜੋੜ ਮਾਲਾ' ਰਾਹੀਂ ਵਿਆਹ ਕਰਵਾ ਦਿੱਤਾ ਗਿਆ | ਇਸ ਸਬੰਧੀ ਸ਼ਿਕਾਇਤਕਰਤਾ ਦੇ ਵਕੀਲ ਰਣਬੀਰ ਸਿੰਘ ਬਰਾੜ ਅਤੇ ਰਣਧੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਕੇਸ 'ਚ ਲੜਕੇ ਦੇ ਸਰਟੀਫਿਕੇਟ ਵਿਚ ਦਰਜ ਜਨਮ ਮਿਤੀ ਨਾਲ ਛੇੜਛਾੜ ਕਰਕੇ ਲੜਕੇ ਦੀ ਉਮਰ 21 ਸਾਲ ਪੂਰੀ ਕਰਦੇ ਹੋਏ 'ਦਿਲਜੋੜ ਮਾਲਾ' ਕਰਵਾਈ ਗਈ ਹੈ | ਸੰਭਵ ਹੈ ਕਿ ਇਸ ਤਰ੍ਹਾਂ ਦੇ 'ਦਿਲਜੋੜ ਮਾਲਾ' ਕਰਵਾਉਣ ਦੇ ਹੋਰ ਕੇਸ ਵੀ ਹੋਣ ਕਿਉਂਕਿ ਡੇਰੇ 'ਚ ਵੱਡੀ ਗਿਣਤੀ 'ਦਿਲਜੋੜ ਮਾਲਾ' ਰਾਹੀਂ ਵਿਆਹ ਹੋਏ ਹਨ, ਜਿਸ ਦਾ ਰਿਕਾਰਡ ਡੇਰੇ ਤੋਂ ਲੈ ਕੇ ਉਸ ਦੀ ਜਾਂਚ ਹੋਣੀ ਚਾਹੀਦੀ ਹੈ | ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਉਸ 'ਤੇ ਪਰਚਾ ਦਰਜ ਕੀਤਾ ਜਾਵੇ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਅਦਾਲਤ ਵਲੋਂ ਡੇਰਾ ਸਿਰਸਾ ਵਿਖੇ 'ਦਿਲਜੋੜ ਮਾਲਾ' ਪਾ ਕੇ ਹੁੰਦੇ ਵਿਆਹਾਂ ਦੇ ਮਾਮਲੇ 'ਚ ਡੇਰਾ ਪ੍ਰਬੰਧਕਾਂ, ਮੈਰਿਜ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ, ਬਠਿੰਡਾ ਅਤੇ ਦੂਜੇ ਵਿਆਹ ਦੀ ਸ਼ਿਕਾਇਤ ਕਰਨ ਵਾਲੀ ਇਕ ਔਰਤ ਨੂੰ ਨੋਟਿਸ ਕੱਢਿਆ ਗਿਆ ਹੈ | ਅਜੇ ਇਸ ਮਾਮਲੇ ਸਬੰਧੀ ਉਕਤਾਂ ਵਲੋਂ ਜਵਾਬ ਦੇਣਾ ਬਾਕੀ ਹੈ ਕਿ ਹੁਣ ਇਸ ਮਾਮਲੇ ਨਾਲ ਸਬੰਧਿਤ ਨੌਜਵਾਨ ਦੀ ਉਮਰ ਨਾਲ ਛੇੜਛਾੜ ਦਾ ਮਾਮਲਾ ਉਜਾਗਰ ਹੋ ਗਿਆ |
ਬਠਿੰਡਾ, 25 ਮਈ (ਪੱਤਰ ਪ੍ਰੇਰਕ)-ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ, ਜਦਕਿ ਉਸ ਦੀ ਮਹਿਲਾ ਸਾਥੀ ਪੁਲਿਸ ਗਿ੍ਫ਼ਤ 'ਚੋਂ ਬਾਹਰ ਹੈ | ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਕੈਨਾਲ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਵਲੋਂ ਇਕ ਅਜਿਹੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਕਿ੍ਕਟ ਮੈਚਾਂ 'ਤੇ ਸੱਟਾ ਲਗਵਾਉਣ ਦਾ ਧੰਦਾ ਸੀ | ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਕੋਤਵਾਲੀ ਦੇ ...
ਭੁੱਚੋ ਮੰਡੀ, 25 ਮਈ (ਬਿੱਕਰ ਸਿੰਘ ਸਿੱਧੂ)-ਸਰਕਾਰੀ ਐਲੀਮੈਂਟਰੀ ਸਕੂਲ ਭੁੱਚੋ ਕਲਾਂ ਵਿਖੇ ਇਸ ਮਹੀਨੇ ਦੌਰਾਨ ਚੋਰਾਂ ਨੇ ਦੂਸਰੀ ਵਾਰ ਸਰਕਾਰੀ ਸਮਾਨ 'ਤੇ ਕੀਤਾ ਹੱਥ ਸਾਫ਼ | ਇਕੱਤਰ ਕੀਤੀ ਜਾਣਕਾਰੀ ਅਤੇ ਸੀ. ਸੀ. ਟੀ. ਵੀ ਵਿਚ ਰਿਕਾਰਡ ਹੋਈ ਵੀਡੀਓ ਮੁਤਾਬਕ ਬੀਤੇ ...
ਬਠਿੰਡਾ, 25 ਮਈ (ਸਟਾਫ਼ ਰਿਪੋਰਟਰ)-ਪੰਜਾਬ ਇੰਟੈਲੀਜੈਂਸ ਵਿਭਾਗ ਦੇ ਸਪੈਸ਼ਲ ਡਾਇਰੈਕਟਰ ਜਨਰਲ (ਡੀ.ਜੀ.ਪੀ.) ਪ੍ਰਬੋਧ ਕੁਮਾਰ ਵਲੋਂ ਅੱਜ ਬਠਿੰਡਾ 'ਚ ਉੱਚ-ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਵਿਚ ਬਠਿੰਡਾ ਸਮੇਤ ਗੁਆਂਢੀ ਜ਼ਿਲਿ੍ਹਆਂ ਮਾਨਸਾ ਤੇ ...
ਗੋਨਿਆਣਾ, 25 ਮਈ (ਲਛਮਣ ਦਾਸ ਗਰਗ)-ਪਿਛਲੇ ਕਾਫੀ ਦਿਨਾਂ ਤੋਂ ਆਪਣੇ ਰੁਜ਼ਗਾਰ ਨੰੂ ਬਚਾਉਣ ਲਈ ਸੰਘਰਸ਼ ਕਰਦੇ ਆ ਰਹੇ ਜੀਦਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਵਲੋਂ ਸੰਘਰਸ਼ ਨੂੰ ਤੇਜ਼ ਕਰਦਿਆ ਅੱਜ ਤੋਂ ਬਠਿੰਡਾ ਸ੍ਰੀ ਅੰਮਿ੍ਤਸਰ ਸਾਹਿਬ-ਬਠਿੰਡਾ ਨੈਸ਼ਨਲ ਹਾਈਵੇਂ-54 ਬੰਦ ...
ਭਾਈਰੂਪਾ, 25 ਮਈ (ਵਰਿੰਦਰ ਲੱਕੀ)-ਬਟਵਾਰੇ ਸਮੇਂ ਆਪਣੇ ਪਰਿਵਾਰ ਨਾਲੋਂ ਵਿੱਛੜੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਫੂਲੇਵਾਲਾ ਦੇ ਵਸਨੀਕ ਸਿੱਕਾ ਖ਼ਾਨ (71) ਬਾਅਦ ਪਾਕਿਸਤਾਨ ਰਹਿੰਦੇ ਆਪਣੇ ਭਰਾ ਸਦੀਕ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਬੀਤੀ ਦੇਰ ਰਾਤ ਆਪਣੇ ...
ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ...
ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਟਪਾ ਐਕਟ 2003 ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਣ ਕੱਟੇ ਜਾਣ ਅਤੇ ਸਕੂਲਾਂ ਦੇ 100 ਮੀਟਰ ਦੇ ਘੇਰੇ 'ਚ ਤੰਬਾਕੂ ਉਤਪਾਦ ਵੇਚਣ ਵਾਲਿਆਂ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਇਹ ਜਾਣਕਾਰੀ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-'ਔਰਬਿਟ' ਬੱਸ ਕੰਪਨੀ ਦਾ ਪੰਜਾਬ ਦੀਆਂ ਸਰਕਾਰੀ ਬੱਸਾਂ ਨਾਲ ਰੇੜਕਾ ਚੱਲਦਾ ਹੀ ਰਹਿੰਦਾ ਹੈ, ਜਿਸ ਕਾਰਨ ਇਹ ਦੋਵੇਂ ਧਿਰਾਂ ਅਕਸਰ ਸੜਕਾਂ 'ਤੇ ਖਹਿਬੜਦੀਆਂ ਦਿਖਾਈ ਦਿੰਦੀਆਂ ਹਨ | ਅੱਜ ਬਠਿੰਡਾ 'ਚ ਦਿਨ ਚੜ੍ਹਦੇ ਹੀ ਉਕਤ ਦੋਵੇਂ ...
ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ ਬਚਾਅ ਪੱਖ ਦੇ ਵਕੀਲ ਇਮਾਨ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਢਾਈ ਸਾਲ ਪਹਿਲਾਂ ਇਕ ਮੋਬਾਈਲ ਖੋਹਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਬਾਇੱਜ਼ਤ ਬਰੀ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮਜ਼ਦੂਰਾਂ ਵਲੋਂ ਮਜ਼ਦੂਰ ਮੁਕਤੀ ਮੋਰਚੇ ਦੇ ਝੰਡੇ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਦੌਰਾਨ ਮੋਰਚੇ ਵਲੋਂ ਮੁੱਖ ਮੰਤਰੀ ਦੇ ਨਾਂਅ ਡੀ.ਸੀ. ਨੂੰ ...
ਰਣਜੀਤ ਸਿੰਘ ਰਾਜੂ ਤਲਵੰਡੀ ਸਾਬੋ-ਸਮੁੱਚੇ ਸੂਬੇ ਵਾਂਗ ਨੌਜਵਾਨ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਮਾਲਵਾ ਖਿੱਤੇ ਦੇ ਉਕਤ ਇਲਾਕੇ ਵਿਚ ਵਧਿਆ ਰੁਝਾਨ ਜਿੱਥੇ ਯੋਗ ਰੋਜ਼ਗਾਰ ਮੁਹੱਈਆ ਨਾ ਹੋਣ ਦਾ ਨਤੀਜਾ ਮੰਨਿਆ ਜਾਂਦਾ ਹੈ, ਉਥੇ ਜੇ ਨੌਜਵਾਨ ਬੱਚਿਆਂ ਦੇ ਮਾਪਿਆਂ ਦਾ ...
ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਹੋਈ | ਇਸ ਮੌਕੇ ਉਨ੍ਹਾਂ ਮੌਜੂਦ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਜੇ. ਏਲਨਚੇਲੀਅਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ-2 ਵਲੋਂ ਇਕ ਟਰੱਕ ...
ਮਹਿਮਾ ਸਰਜਾ, 25 ਮਈ (ਬਲਦੇਵ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਵਿਰੁੱਧ ਸਖ਼ਤ ਕਾਰਵਾਈ ਕਰਕੇ ਮੰਤਰੀ ਮੰਡਲ ਵਿਚੋਂ ਬਾਹਰ ਕਰ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆ, ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ...
ਭਗਤਾ ਭਾਈਕਾ, 25 ਮਈ (ਪ.ਪ.)-ਇਕ ਨਿੱਜੀ ਸਕੂਲ ਉਪਰ ਸਕੂਲੀ ਫ਼ੀਸਾਂ ਵਧਾਉਣ ਦੇ ਦੋਸ਼ ਤਹਿਤ ਕੁਝ ਮਾਪਿਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸਨਕਾਰੀਆਂ ਵਲੋਂ ਬਾਅਦ ਦੁਪਹਿਰ ਬਾਜਾਖਾਨਾ-ਬਰਾਨਾਲਾ ਮੁੱਖ ਰੋਡ ਉਪਰ ਜਾਮ ਲਗਾ ਕੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਭਾਰਤ ਬੰਦ ਦੇ ਸੱਦੇ ਤਹਿਤ ਰਾਸ਼ਟਰੀ ਪਿਛੜਾ ਵਰਗ ਮੋਰਚਾ ਵਲੋਂ ਸਥਾਨਕ ਫਾਇਰ ਬਿ੍ਗੇਡ ਚੌਕ 'ਚ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ 'ਚ ਬਹੁਜਨ ਮੁਕਤੀ ਪਾਰਟੀ, ਰਾਸ਼ਟਰੀ ਬੇਰੁਜ਼ਗਾਰ ਮੋਰਚਾ, ਬਾਲਮੀਕ ਸਭਾ, ਪਰਜਾਪਤ ਸਭਾ, ਨਾਮਦੇਵ ...
ਮਹਿਮਾ ਸਰਜਾ, 25 ਮਈ (ਬਲਦੇਵ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਵਿਰੁੱਧ ਸਖ਼ਤ ਕਾਰਵਾਈ ਕਰਕੇ ਮੰਤਰੀ ਮੰਡਲ ਵਿਚੋਂ ਬਾਹਰ ਕਰ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆ, ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਬੀਤੇ ਦਿਨੀਂ ਬਠਿੰਡਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮੁਕੱਦਮੇ 'ਚ ਨਾਮਜ਼ਦ ਕੀਤੀ ਗਈ ਕਥਿਤ ਦੋਸ਼ੀ ਔਰਤ ਦੀ ਬਠਿੰਡਾ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ | ਇਸ ਦੇ ਨਾਲ ਉਸ ਦੇ ਮਾਨਸਿਕ ਪ੍ਰੇਸ਼ਾਨ ...
ਕੋਟਫੱਤਾ, 25 ਮਈ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਬਣੇ ਵਾਟਰ ਵਰਕਸ ਦੀਆਂ ਡਿੱਗੀਆਂ 'ਚ ਸਫ਼ਾਈ ਦਾ ਬੁਰਾ ਹਾਲ ਹੈ | ਡਿੱਗੀਆਂ 'ਚ ਕੂੜਾ ਕਰਕਟ ਬਹੁਤ ਜ਼ਿਆਦਾ ਹੁੰਦਾ ਹੈ ਤੇ ਵਿਭਾਗ ਵਲੋਂ ਇਹ ਪਾਣੀ ਅੱਜ-ਕੱਲ੍ਹ ਲੋਕਾਂ ਨੂੰ ...
ਭਾਗੀਵਾਂਦਰ, 25 ਮਈ (ਮਹਿੰਦਰ ਸਿੰਘ ਰੂਪ)-ਖੇਤਰ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਸਮੂਹ ਪਿੰਡ ਵਾਸੀਆਂ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਰੋਸ ਵਜੋਂ ਪਿੰਡ ਜੀਵਨ ਸਿੰਘ ਵਾਲਾ ਵਿਖੇ ਤਲਵੰਡੀ ...
ਸੀਂਗੋ ਮੰਡੀ, 25 ਮਈ (ਲੱਕਵਿੰਦਰ ਸ਼ਰਮਾ)-ਲਹਿਰੀ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ 1972 ਤੋਂ ਸਥਾਪਿਤ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਚਿਆਰ ਮਨੁੱਖ ਕਿਵੇਂ ਬਣਿਆ ਜਾਵੇ ਅਤੇ ਬੱਚਿਆਂ ਨੂੰ ਨੈਤਿਕ ...
ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਏਕਤਾ ਦੇ ਸੂਤਰ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਪ੍ਰੋਗਰਾਮ 'ਚ ਪਦਮ ਸ੍ਰੀ ਪ੍ਰੋ: (ਡਾ:) ਹਰਮੋਹਿੰਦਰ ਸਿੰਘ ਬੇਦੀ, ...
ਤਲਵੰਡੀ ਸਾਬੋ, 25 ਮਈ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਅਜੋਕੇ ਸਮੇਂ 'ਚ ਦੇਸ਼ਾਂ-ਵਿਦੇਸ਼ਾਂ ਦੀਆਂ ਖੋਜ ਸੰਸਥਾਵਾਂ, ਵਿੱਦਿਅਕ ਅਦਾਰਿਆਂ ਤੇ ਉਦਯੋਗ ਇਕਾਈਆਂ ਨਾਲ ਵੱਖ-ਵੱਖ ਤਰ੍ਹਾਂ ਦੇ ਅਹਿਦਨਾਮੇ ਕੀਤੇ ਹਨ | ਇਸੇ ਲੜੀ ...
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ)-ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਿਛਲੇ ਸਮੇਂ ਵਿਚ ਨਿਯੁਕਤ ਕੀਤੇ ਗਏ ਹੈੱਡ ਗ੍ਰੰਥੀ ਅਤੇ ਉੱਘੇ ਵਿਦਵਾਨ ਗਿਆਨੀ ਫੂਲਾ ਸਿੰਘ ਦਾ ਅੱਜ ਸ਼ਹਿਰ ਦੀਆਂ ਮੁਹਤਬਰ ਸ਼ਖ਼ਸੀਅਤਾਂ ਵਲੋਂ ਸਨਮਾਨ ਕੀਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX