ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)-ਸਹਾਇਕ ਕਮਿਸ਼ਨਰ (ਜ) ਦੀਪਾਂਕਰ ਗਰਗ ਦੀ ਪ੍ਰਧਾਨਗੀ ਹੇਠ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੋਟਪਾ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਤੇ ਇੰਟਰ ਸੈਕਟੋਰਲ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨੇ ਭਾਗ ਲਿਆ | ਇਸ ਮੌਕੇ ਸਹਾਇਕ ਕਮਿਸ਼ਨਰ ਦੀਪਾਂਕਰ ਗਰਗ (ਜ) ਨੇ ਜ਼ਿਲ੍ਹੇ ਦੇ ਸਿਹਤ ਵਿਭਾਗ, ਸਿੱਖਿਆ ਵਿਭਾਗ, ਪੰਚਾਇਤੀ ਵਿਭਾਗ, ਪੁਲਿਸ ਕਰ ਤੇ ਆਬਾਕਾਰੀ, ਨਗਰ ਕੌਂਸਲ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੋਟਪਾ ਨੂੰ ਜ਼ਿਲ੍ਹੇ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਵੱਖ-ਵੱਖ ਵਿਭਾਗਾਂ ਦਾ ਅਹਿਮ ਰੋਲ ਹੈ | ਸ੍ਰੀ ਗਰਗ ਨੇ ਪੁਲਿਸ ਵਿਭਾਗ ਨੂੰ ਕੋਟਪਾ ਐਕਟ ਨੂੰ ਜ਼ਿਲ੍ਹੇ ਅੰਦਰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ | ਅੰਤ ਵਿਚ ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਆਪੋ-ਆਪਣੇ ਵਿਭਾਗ ਨੂੰ ਤੰਬਾਕੂ ਮੁਕਤ ਰੱਖਣ 'ਚ ਸਹਿਯੋਗ ਦੇਣ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਦਫ਼ਤਰ ਵਿਚ ਤੰਬਾਕੂ ਪਦਾਰਥਾਂ ਦੀ ਵਰਤੋਂ ਨਹੀਂ ਹੁੰਦੀ | ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਦਫ਼ਤਰ ਵਿਚ ਅਧਿਕਾਰੀਆਂ/ ਕਰਮਚਾਰੀਆਂ ਅਤੇ ਆਉਣ ਵਾਲੀ ਪਬਲਿਕ ਨੂੰ ਵੀ ਜਾਗਰੂਕ ਕੀਤਾ ਜਾਵੇ | ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਭਾਰਤ ਵਿਚ ਸਾਲ 2003 ਵਿਚ ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ (ਕੋਟਪਾ) ਪਾਸ ਕੀਤਾ ਗਿਆ ਹੈ, ਜਿਸ ਅਧੀਨ ਵੱਖ-ਵੱਖ ਧਾਰਾਵਾਂ ਹੋਂਦ ਵਿਚ ਲਿਆਂਦੀਆਂ ਗਈਆਂ ਹਨ | ਜਿਨ੍ਹਾਂ ਵਿਚੋਂ ਧਾਰਾ 4 ਅਧੀਨ ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਕਰਨ ਦੀ ਸਖ਼ਤ ਮਨਾਹੀ ਹੈ | ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਭਾਰਤ 'ਚ ਅਜੇ ਵੀ 35 ਫ਼ੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ 'ਚੋਂ 9 ਫ਼ੀਸਦੀ ਬੀੜੀ ਸਿਗਰਟ ਪੀਂਦੇ ਹਨ, 21 ਫ਼ੀਸਦੀ ਖਾਣ ਵਾਲਾ ਤੰਬਾਕੂ ਵਰਤਦੇ ਹਨ ਤੇ 5 ਫ਼ੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਬਲਵਿੰਦਰ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਏ.ਡੀ.ਏ. ਅਮਨਦੀਪ ਕੌਰ, ਇੰਸਪੈਕਟਰ (ਐਕਸਾਈਜ਼) ਹਰਜਿੰਦਰ ਸਿੰਘ, ਇੰਸਪੈਕਟਰ ਰਘਵੀਰ ਸਿੰਘ, ਏ.ਐੱਸ.ਆਈ. ਹਰਭਜਨ ਦਾਸ, ਸੈਨੇਟਰੀ ਇੰਸਪੈਕਟਰ ਦੀਪਮਾਲਾ, ਮਿਊਾਸੀਪਲ ਕਮੇਟੀ ਰਾਹੋਂ ਦੇ ਪ੍ਰਤੀਨਿਧੀ ਧਰਮਪਾਲ, ਮਿਊਾਸੀਪਲ ਕਮੇਟੀ ਬਲਾਚੌਰ ਤੋਂ ਦੀਦਾਰ ਸਿੰਘ ਆਦਿ ਹਾਜ਼ਰ ਸਨ |
ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ)-ਅਸਥਾਨ ਪੀਰ ਬਾਂਕੇ ਸ਼ਾਹ ਤੇ ਪੀਰ ਨੌ ਗੱਜਾ ਜੀ, ਵਾਰਡ ਨੰਬਰ 14 ਤੇ 15 ਮਹਿੰਦੀਪੁਰ (ਬਲਾਚੌਰ) ਵਿਖੇ ਦੋ ਦਿਨਾਂ ਮੇਲਾ 27 ਤੇ 28 ਮਈ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਚੇਲਾ ਗੰਜਾ ਦੀ ਸਰਪ੍ਰਸਤੀ ਹੇਠ ਕਰਵਾਏ ਜਾ ...
ਬਹਿਰਾਮ, 26 ਮਈ (ਨਛੱਤਰ ਸਿੰਘ ਬਹਿਰਾਮ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਦਾ ਵਫ਼ਦ ਵਿਜੇ ਪਾਲ ਬਿਲਾਸਪੁਰ ਪੰਜਾਬ ਪ੍ਰਧਾਨ ਦੀ ਅਗਵਾਈ 'ਚ ਡੀ.ਪੀ.ਆਈ. (ਸੈ.ਸਿ.) ਕੁਲਜੀਤ ਸਿੰਘ ਮਾਹੀ ਐੱਸ.ਏ.ਐੱਸ. ਨਗਰ ਮੋਹਾਲੀ ਨੂੰ ਦਰਜਾ ਚਾਰ ਕਰਮਚਾਰੀਆਂ ਦੇ ...
ਮੁਕੰਦਪੁਰ, 26 ਮਈ (ਅਮਰੀਕ ਸਿੰਘ ਢੀਂਡਸਾ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ 33 ਸਰਕਾਰੀ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਿਵੇਕਲੀ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ 'ਚ ਮਿਸਾਲੀ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ | ਸਰਕਾਰੀ ਸੀਨੀਅਰ ...
ਪੋਜੇਵਾਲ ਸਰਾਂ, 26 ਮਈ (ਰਮਨ ਭਾਟੀਆ)-ਥਾਣਾ ਪੋਜੇਵਾਲ ਦੀ ਪੁਲਿਸ ਨੇ ਪਿੰਡ ਹਿਆਤਪੁਰ ਰੁੜਕੀ ਦੇ ਇਕ ਵਿਅਕਤੀ ਨੂੰ 72 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਅਸ਼ਨੀ ਕੁਮਾਰ ਸਮੇਤ ਪੁਲਿਸ ...
ਸੜੋਆ, 26 ਮਈ (ਪੱਤਰ ਪ੍ਰੇਰਕ)-ਸੰਦੀਪ ਸ਼ਰਮਾ ਜ਼ਿਲ੍ਹਾ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਤੇ ਤਰਲੋਚਨ ਸਿੰਘ ਉਪ ਪੁਲਿਸ ਕਪਤਾਨ ਬਲਾਚੌਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੁਲਿਸ ਵਲੋਂ ਨਸ਼ਾਖੋਰੀ ਵਿਰੁੱਧ ਚਲਾਈ ਮੁਹਿੰਮ ਤਹਿਤ ...
ਮਜਾਰੀ/ਸਾਹਿਬਾ, 26 ਮਈ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨ ਕਸਬਾ ਮਜਾਰੀ ਤੋਂ ਇਕ ਮੋਟਰ ਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਬਾਰੇ ਰਵੀ ਕੁਮਾਰ ਪੁੱਤਰ ਕਮਲ ਸਿੰਘ ਵਾਸੀ ਚਣਕੋਆ ਨੇ ਦੱਸਿਆ ਕਿ ਉਹ ਕਸਬਾ ਮਜਾਰੀ ਅੱਡੇ ਦੇ ਨਜ਼ਦੀਕ ਇਕ ਖੋਖੇ ਤੋਂ ਕੁਝ ਸਮਾਨ ਖ਼ਰੀਦਣ ਲਈ ...
ਔੜ, 26 ਮਈ (ਜਰਨੈਲ ਸਿੰਘ ਖੁਰਦ)-ਜ਼ਿਲ੍ਹੇ ਨੂੰ ਤੰਬਾਕੂ ਮੁਕਤ ਬਣਾਉਣ ਦੇ ਮੰਤਵ ਨਾਲ ਬਲਬੰਤ ਰਾਮ ਹੈਲਥ ਇੰਸਪੈਕਟਰ ਔੜ ਨੇ ਆਪਣੀ ਟੀਮ ਸਮੇਤ ਸਾਂਝੇ ਤੌਰ 'ਤੇ ਬੱਸ ਅੱਡਾ ਔੜ ਤੇ ਹੋਰ ਜਨਤਕ ਥਾਵਾਂ ਸਮੇਤ ਦੁਕਾਨਾਂ ਤੇ ਸਿਹਤ ਵਿਭਾਗ ਵਲੋਂ ਸਾਰੇ ਦੁਕਾਨਦਾਰਾਂ ਨੂੰ ...
ਭੱਦੀ, 26 ਮਈ (ਨਰੇਸ਼ ਧੌਲ)-ਇਲਾਕੇ 'ਚ ਪਿਛਲੇ ਕੁਝ ਸਮੇਂ ਤੋਂ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਜੋ ਹੁਣ ਰਾਤ ਦੀ ਬਜਾਏ ਦਿਨਾਂ ਨੂੰ ਵੀ ਬੇਖ਼ੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਜਿਸ ਦੀ ਮਿਸਾਲ ਪਿੰਡ ਧੌਲ ਵਿਖੇ ਦਿਨ ਦਿਹਾੜੇ ਲਗਭਗ 12 ...
ਮੁਕੰਦਪੁਰ, 26 ਮਈ (ਅਮਰੀਕ ਸਿੰਘ ਢੀਂਡਸਾ)-ਵਿੱਦਿਆ ਦੇ ਖੇਤਰ 'ਚ ਵੱਡਾ ਯੋਗਦਾਨ ਪਾਉਣ ਵਾਲੇ ਤੇ ਉੱਘੇ ਸਮਾਜ ਸੇਵੀ ਸੁਰਿੰਦਰ ਸਿੰਘ ਢੀਂਡਸਾ ਵਲੋਂ ਪਿੰਡ ਰਹਿਪਾ ਦੇ ਗੁਰੂ ਰਵਿਦਾਸ ਗੁਰਦੁਆਰਾ ਦੇ ਮੁੱਖ ਗੇਟ ਦੀ ਉਸਾਰੀ ਵਾਸਤੇ 10 ਹਜ਼ਾਰ ਦੀ ਰਾਸ਼ੀ ਪ੍ਰਬੰਧਕਾਂ ਨੂੰ ...
ਭੱਦੀ, 26 ਮਈ (ਨਰੇਸ਼ ਧੌਲ)-ਪਿੰਡ ਧੌਲ ਤੇ ਥੋਪੀਆ ਮੋੜ ਦੇ ਵਿਚਕਾਰ ਤੋਂ ਨੋਗੱਜਾ ਪੀਰ, ਮੰਢਿਆਣੀ ਨੂੰ ਜਾਂਦੀ ਲਿੰਕ ਸੜਕ ਉੱਤੇ ਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿੱਥੇ ਸੜਕ ਨੇ ਗੰਦੇ ਨਾਲੇ ਦਾ ਰੂਪ ਧਾਰਨ ਕਰ ਲਿਆ ਹੈ, ਉੱਥੇ ਸਮੁੱਚੇ ਰਾਹਗੀਰ ...
ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਪਾਰਟੀ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵਲੋਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਸਾਥੀਆਂ ਸਮੇਤ ਨਗਰ ਕੌਂਸਲ ...
ਪੱਲੀ ਝਿੱਕੀ, 26 ਮਈ (ਕੁਲਦੀਪ ਸਿੰਘ ਪਾਬਲਾ)- ਲੱਖ ਦਾਤਾ ਪੀਰਾਂ ਦੇ ਅਸਥਾਨ ਪਿੰਡ ਕੋਟ ਪੱਤੀ ਵਿਖੇ ਬੰਗਾ ਤੋਂ ਗੜ੍ਹਸ਼ੰਕਰ ਜਾਂਦੀ ਸੜਕ ਤੋਂ ਭੀਣ ਵਾਲੀ ਸੜਕ 'ਤੇ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ ਸਮੂਹ ਗਰਾਮ ਪੰਚਾਇਤ ਸਮੂਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ...
ਬਹਿਰਾਮ 26 ਮਈ (ਨਛੱਤਰ ਸਿੰਘ ਬਹਿਰਾਮ)-ਲਾਗਲੇ ਪਿੰਡ ਜੱਸੋਮਜਾਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਕਲ ਬਹਿਰਾਮ ਦੇ ਕਿਸਾਨਾਂ ਦੀ ਮੀਟਿੰਗ ਪ੍ਰਧਾਨ ਬਲਜਿੰਦਰ ਸਿੰਘ ਚੱਕ ਮੰਡੇਰ ਦੀ ਅਗਵਾਈ ਵਿਚ ਹੋਈ | ਜਿਸ 'ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ...
ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)-ਲਾਇਨਜ਼ ਕਲੱਬ ਮਹਿਕ ਵਲੋਂ ਮੁਕੰਦਪੁਰ ਰੋਡ 'ਤੇ ਸਥਿਤ ਮਹਿੰਦਰਾ ਹਸਪਤਾਲ ਵਿਖੇ ਮੀਟਿੰਗ ਕੀਤੀ | ਜਿਸ 'ਚ ਇਲਾਕੇ ਦੇ ਐਨ.ਆਰ.ਆਈ. ਬੂਟਾ ਸਿੰਘ ਹੌਲਦਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ...
ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)- ਆਮ ਆਦਮੀ ਪਾਰਟੀ ਟੀਮ ਬੰਗਾ ਦੇ ਅਹੁਦੇਦਾਰਾਂ, ਕੌਂਸਲਰਾਂ ਤੇ ਮੈਂਬਰਾਂ ਦੀ ਮੀਟਿੰਗ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜਾਂ ਨਾਲ ਬੰਗਾ ਵਿਖੇ ਹੋਈ | ਜਿਸ ਦੌਰਾਨ ਨਵੇਂ ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ | ...
ਮਜਾਰੀ/ਸਾਹਿਬਾ, 26 ਮਈ (ਨਿਰਮਲਜੀਤ ਸਿੰਘ ਚਾਹਲ)- ਹਲਕਾ ਬਲਾਚੌਰ ਦੀ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਚੋਣ ਜਿੱਤਣ ਤੋਂ ਬਾਅਦ ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾਂ ਵਿਖੇ ਸ਼ੁਕਰਾਨਾ ਕਰਨ ਲਈ ਪਹਿਲੀ ਵਾਰ ਨਤਮਸਤਕ ਹੋਏ | ਉਨ੍ਹਾਂ ਹਲਕੇ ਦੀ ਚੜ੍ਹਦੀ ਕਲਾ ਦੀ ...
ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਬੁਲਾਰਾ ਪੰਜਾਬ ਸਤਨਾਮ ਸਿੰਘ ਜਲਵਾਹਾ ਵਲੋਂ ਭਗਵੰਤ ਮਾਨ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ ਹੋਇਆਂ ਨਵਾਂਸ਼ਹਿਰ ਹਲਕੇ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਵਾਈ ਗਈ | ...
ਬਹਿਰਾਮ, 26 ਮਈ (ਨਛੱਤਰ ਸਿੰਘ ਬਹਿਰਾਮ)-ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਜੀ ਦੀ ਯਾਦ 'ਚ ਸਾਲਾਨਾ ਧਾਰਮਿਕ ਜੋੜ ਮੇਲਾ ਦਰਬਾਰ ਕੁੱਲਾ ਸ਼ਰੀਫ਼ ਬਹਿਰਾਮ ਵਿਖੇ ਮਿਤੀ 3 ਜੂਨ ਤੋਂ 6 ਜੂਨ 2022 ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਸਾਹਲੋਂ, 26 ਮਈ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਲੋਧੀਪੁਰ ਵਿਖੇ ਧੰਨ-ਧੰਨ ਬਾਬਾ ਜੀਵੇਂ ਸ਼ਾਹ ਦੇ ਧਾਰਮਿਕ ਅਸਥਾਨ 'ਤੇ ਪ੍ਰਬੰਧਕ ਕਮੇਟੀ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ | ਇਸ ਮੌਕੇ ਬੀਬੀ ਗੇਜੋ ਸਾਬਰੀ ਦਰਬਾਰ ਫਾਂਬੜਾ ਸਾਬਰੀ ...
ਰਾਹੋਂ, 26 ਮਈ (ਬਲਬੀਰ ਸਿੰਘ ਰੂਬੀ)-ਇੰਸਪੈਕਟਰ ਵਿਨੋਦ ਕੁਮਾਰ ਨੇ ਥਾਣਾ ਰਾਹੋਂ ਦਾ ਚਾਰਜ ਸੰਭਾਲਦਿਆਂ ਕਿਹਾ ਕਿ ਪੁਲਿਸ ਵਲੋਂ ਲੋਕਾਂ ਨਾਲ ਚੰਗਾ ਵਿਵਹਾਰ ਕਰਨਾ ਉਨ੍ਹਾਂ ਦੀ ਡਿਊਟੀ ਹੈ ਪਰ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਥਾਣਾ ...
ਸੰਧਵਾਂ, 26 ਮਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਪਾਰਟੀ ਵਰਕਰਾਂ ਦੀ ਇਕੱਤਰਤਾ ਦੌਰਾਨ 'ਆਪ' ਦੇ ਸਰਕਲ ਇੰਚਾਰਜ ਡਾ. ਜਗਨ ਨਾਥ ਹੀਰਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਮੱੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ...
ਰਾਹੋਂ, 26 ਮਈ (ਬਲਬੀਰ ਸਿੰਘ ਰੂਬੀ)-ਨਵਾਂਸ਼ਹਿਰ ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਤੇ ਪਿੰਡ ਭਾਰਟਾ ਖੁਰਦ ਦੇ ਸਰਪੰਚ ਪਿ੍ਤਪਾਲ ਸਿੰਘ ਭਾਰਟਾ ਨੇ ਪੰਜਾਬ ਸਰਕਾਰ ਤੋਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪੂਰੇ ...
ਜਾਡਲਾ, 26 ਮਈ (ਬਲਦੇਵ ਸਿੰਘ ਬੱਲੀ)- ਬੱਬਰ ਅਕਾਲੀਆਂ ਦੀ ਧਰਤੀ ਪਿੰਡ ਦੌਲਤਪੁਰ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਬੇਜ਼ਬਾਨੇ ਪਸ਼ੂਆਂ ਦੀ ਸਿਹਤ ਸੰਭਾਲ ਤੇ ਇਲਾਜ ਤੋਂ ਕੋਹਾਂ ਦੂਰ ਹੋ ਗਿਆ ਲੱਗਦਾ ਹੈ | ਜਿਸ ਕਾਰਨ ਪਿੰਡ ਤੇ ਨੇੜੇ-ਤੇੜੇ ਦੇ ਪਿੰਡਾਂ ਦੇ ਪਸ਼ੂ ...
ਸੰਧਵਾਂ, 26 ਮਈ (ਪ੍ਰੇਮੀ ਸੰਧਵਾਂ)-ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਿਹਤ ਕੇਂਦਰ ਸੰਧਵਾਂ-ਫਰਾਲਾ ਵਿਖੇ ਮੌਸਮੀ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਡਾ. ਵਿਵੇਕ ਗੁੰਬਰ ਨੇ ਹਾਜ਼ਰ ਲੋਕਾਂ ਨੂੰ ...
ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ)-ਨੌਸਰਬਾਜ਼ਾਂ ਵਲੋਂ ਫ਼ਰਜ਼ੀ ਕਾਲਾਂ ਕਰਕੇ ਭੋਲੀ ਭਾਲੀ ਜਨਤਾ ਨਾਲ ਲੱਖਾਂ ਰੁਪਏ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ ਅਤੇ ਨਵੇਂ-ਨਵੇਂ ਤਰੀਕੇ ਲੱਭ ਕੇ ਨੌਸਰਬਾਜ਼ ਲੋਕਾਂ ਨੂੰ ਆਪਣੇ ਮੱਕੜ ਜਾਲ ਵਿਚ ਫਸਾ ਰਹੇ ਹਨ ਅਤੇ ...
ਔੜ, 26 ਮਈ (ਜਰਨੈਲ ਸਿੰਘ ਖ਼ੁਰਦ)-ਗੁਰਦੁਆਰਾ ਭਗਵਾਨੀ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਔੜ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਠਾਕਰ ਸਿੰਘ ਤੇ ਪਿੰਡ ਦੀਆਂ ਸ਼ਰਧਾਲੂ ਸੰਗਤਾਂ ਵਲੋਂ ਯੂਨਾਈਟਿਡ ਅਕਾਲੀ ਦਲ ਦੇ ਨਵੇਂ ਥਾਪੇ ਗਏ ਪ੍ਰਧਾਨ ਜਥੇ.ਬਹਾਦਰ ...
ਜਲੰਧਰ, 26 ਮਈ (ਸ਼ਿਵ)-ਖੰਡ ਮਿੱਲਾਂ ਵੱਲ ਬਕਾਇਆ ਪਏ 900 ਕਰੋੜ ਦੀ ਰਕਮ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ 'ਚ ਚਾਹੇ ਪੂਰੀ ...
ਸੰਧਵਾਂ, 26 ਮਈ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੰਧਵਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਰਵਿਦਾਸੀਆ ਕੌਮ ਦੇ ਸੰਤ ਰਾਮਾ ਨੰਦ ਦੇ 13ਵੇਂ ਸ਼ਹੀਦੀ ਦਿਨ 'ਤੇ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਸੰਤ ਗੁਲਵਿੰਦਰ ...
ਪੱਲੀ ਝਿੱਕੀ, 26 ਮਈ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਵਿਖੇ ਝਿੱੜੀ ਅਸਥਾਨ 'ਤੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ, ਸਮੂਹ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੇ ਪੰਜ ਰੋਜ਼ਾ ਮੇਲੇ ਦੌਰਾਨ ਚੌਥੇ ਦਿਨ ਵੱਖ-ਵੱਖ ਕਲਾਕਾਰਾਂ ਵਲੋਂ ਗੀਤਾਂ ...
ਰਾਹੋਂ, 26 ਮਈ (ਬਲਬੀਰ ਸਿੰਘ ਰੂਬੀ)-ਸਾਂਝ ਕੇਂਦਰ ਰਾਹੋਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਂਝ ਕੇਂਦਰ ਰਾਹੋਂ ਦੇ ਅਪਰੇਟਰ ਹਨੀ ਕੁਮਾਰ ਵਲੋਂ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ...
ਬਲਾਚੌਰ, 26 ਮਈ (ਸ਼ਾਮ ਸੁੰਦਰ ਮੀਲੂ)-ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਨਾਨੋਵਾਲ ਬੇਟ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦੇ ...
ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)-ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਣ ਤੇ ਮੰਚ ਦੇ ਮੁਨਾਰੇ ਬਣਾਉਣ ਹਿੱਤ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਸਾਹਿਤ ਉਚਾਰਨ ਪ੍ਰਤੀਯੋਗਤਾ ਕਰਵਾਈ ਗਈ | ਇਸ ਵਿਚ ਸਾਹਿਤ ਦੀਆਂ ਵੱਖ-ਵੱਖ ...
ਸਮੁੰਦੜਾ, 26 ਮਈ (ਤੀਰਥ ਸਿੰਘ ਰੱਕੜ)-ਪਿੰਡ ਸਿੰਬਲੀ ਵਿਖੇ ਡੇਰਾ ਪੀਰ ਬਾਬਾ ਮੀਆਂ ਫਜ਼ਲੀ ਸ਼ਾਹ ਖ਼ਾਨਗਾਹ ਵਾਲਿਆਂ ਦੇ ਅਸਥਾਨ 'ਤੇ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਤਿੰਨ ਦਿਨਾਂ ਮੇਲਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ...
ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਿੰਨ ਕੁ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਦੀ ਤਤਕਾਲੀ ਸਰਕਾਰ ਵਲੋਂ ਬਲਾਚੌਰ ਸਬ ਡਵੀਜ਼ਨ 'ਚ ਨਵੀਆਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਸੀ ਤੇ ਇਲਾਕੇ ਦੇ ਲੋਕਾਂ ...
ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਪ੍ਰਾਇਮਰੀ ਸਕੂਲ, ਦੁਰਗਾਪੁਰ ਵਿਖੇ ਸ਼ਹੀਦ ਸੰਤ ਰਾਮਾਨੰਦ ਦੇ ਬਰਸੀ ਸਮਾਗਮ ਨੂੰ ਸਮਰਪਿਤ ਸਾਹਿਬ ਕਾਂਸ਼ੀ ਰਾਮ ਸੇਵਾ ਸੁਸਾਇਟੀ ਵਲੋਂ 150 ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਪੈੱਨ, ਕਾਪੀਆਂ, ਸ਼ਾਪਨਰ ਤੇ ...
ਮਜਾਰੀ/ਸਾਹਿਬਾ, 26 ਮਈ (ਨਿਰਮਲਜੀਤ ਸਿੰਘ ਚਾਹਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਆਗੂਆਂ ਦੀ ਮੀਟਿੰਗ ਕਸਬਾ ਮਜਾਰੀ ਵਿਖੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਕੰਡੀ ਦੇ ਇਲਾਕੇ ਅੰਦਰ ...
ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)- ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੇ.ਸੀ. ਕਾਲਜ ਆਫ਼ ਐਜੂਕੇਸ਼ਨ, ਨਵਾਂਸ਼ਹਿਰ ਦੇ ਸਹਿਯੋਗ ਨਾਲ਼ ਕਹਾਣੀ ਦਰਬਾਰ ਕਰਵਾਇਆ ਗਿਆ | ਇਸ ਕਹਾਣੀ ਦਰਬਾਰ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX