ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਇੱਥੇ ਜ਼ਿਲ੍ਹਾ/ਬ੍ਰਾਂਚ ਕਮੇਟੀ ਰੋਪੜ ਅਤੇ ਮੋਰਿੰਡਾ ਅਤੇ ਦਫ਼ਤਰੀ ਸਟਾਫ਼ ਵਲੋਂ ਤਹਿਸੀਲ ਪੱਧਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਖ਼ਿਲਾਫ਼ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾਈ ਆਗੂ ਜਸਵਿੰਦਰ ਕੌਰ, ਸਤਨਾਮ ਸਿੰਘ ਜ਼ਿਲ੍ਹਾ ਸਕੱਤਰ ਵਰਿੰਦਰ ਸਿੰਘ ਬ੍ਰਾਂਚ ਪ੍ਰਧਾਨ ਦਰਸ਼ਨ ਸਿੰਘ ਤੇ ਜਸਪਾਲ ਸਿੰਘ ਬ੍ਰਾਂਚ ਸਕੱਤਰ ਮਨਦੀਪ ਸਿੰਘ ਅਤੇ ਜਸਮਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ.ਸ.ਸ. ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਸਮੇਤ ਹੋਰਨਾਂ ਮੰਗਾਂ ਦੇ ਸਬੰਧ ਵਿਚ ਸੰਗਰੂਰ ਦੇ ਡਿਪਟੀ ਕਮਿਸ਼ਨਰ ਵਲੋਂ 10 ਮਈ 2022 ਨੂੰ ਲਿਖਤੀ ਪੱਤਰ ਜਾਰੀ ਕਰਕੇ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਕਰਨ ਲਈ 24 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਤੈਅ ਕਰਵਾਇਆ ਸੀ ਪਰ ਜਦੋਂ ਇਸ ਤੈਅ ਸਮੇਂ ਮੁਤਾਬਿਕ ਮੀਟਿੰਗ ਕਰਨ ਲਈ ਯੂਨੀਅਨ ਦੇ ਆਗੂ ਚੰਡੀਗੜ੍ਹ ਪਹੁੰਚੇ ਤਾਂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੇ ਵਿਰੋਧ 'ਚ ਅੱਜ ਪੰਜਾਬ ਭਰ 'ਚ ਮਾਨ ਸਰਕਾਰ ਦੇ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਲਈ ਪੀਣ ਵਾਲੇ ਪਾਣੀ ਦੀ ਜ਼ਰੂਰੀ ਸਹੂਲਤ ਲੋਕਾਂ ਤੱਕ ਪਹੁੰਚਾਉਣ ਲਈ ਸਾਨੂੰ ਪਿਛਲੇ 10-15 ਸਾਲਾਂ ਤੋਂ ਬਤੌਰ ਵਰਕਰ ਦੇ ਰੂਪ ਵਿਚ ਜ.ਸ.ਸ. ਵਿਭਾਗ ਦੇ ਅਧਿਕਾਰੀਆਂ ਵਲੋਂ ਭਰਤੀ ਕੀਤਾ ਗਿਆ ਸੀ ਪਰ ਉਸ ਸਮੇਂ ਦੀਆਂ ਸਰਕਾਰ ਦੇ ਅਧਿਕਾਰੀਆਂ ਨੇ ਸਾਨੂੰ ਧੱਕੇ ਨਾਲ ਇਨਲਿਸਟਮੈਂਟ ਪਾਲਿਸੀ ਅਧੀਨ ਕਰਕੇ ਠੇਕੇਦਾਰ ਬਣਾ ਦਿੱਤਾ ਗਿਆ ਹੈ | ਜਦੋਂਕਿ ਨਾ ਤਾਂ ਸਾਡੀ ਕੋਈ ਮੰਗ ਸੀ, ਨਾ ਹੀ ਕੋਈ ਇੱਛਾ ਸੀ ਤੇ ਨਾ ਹੀ ਇਹ ਕੰਮ ਸਾਡੇ ਹਿਤ ਵਿਚ ਸੀ ਪਰ ਸਮੇਂ ਦੀ ਸਰਕਾਰ ਨੇ ਆਪਣੇ ਕਾਰਪੋਰੇਟੀ ਏਜੰਡੇ ਨੂੰ ਨੇਪਰੇ ਚਾੜ੍ਹਨ ਵਾਸਤੇ ਸਾਨੂੰ ਇਨਲਿਸਟਿਡ ਬਣਾ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਉਹ ਪੱਕੇ ਤੇ ਰੈਗੂਲਰ ਹੋਣ ਦੀ ਮੰਗ ਕਰਨ ਲੱਗੇ ਤਾਂ ਉਦੋਂ ਤੋਂ ਹੀ ਸਰਕਾਰ ਦੇ ਅਧਿਕਾਰੀਆਂ ਵਲੋਂ ਇਨਲਿਸਟਡ ਕਾਮਿਆਂ ਦੀਆਂ ਬਲੱਡ ਰਿਲੇਸ਼ਨ ਦੇ ਨਾਂਅ 'ਤੇ ਛਾਂਟੀਆਂ ਕਰਨਾ, ਕੰਮ ਭਾਰ ਮੁਤਾਬਿਕ ਵਧੀਆ ਤਨਖ਼ਾਹਾਂ ਰੋਕਣਾ, ਸਰਕਾਰੀ ਵੈੱਬਸਾਈਟ 'ਤੇ ਕੰਟਰੈਕਚੂਅਲ ਅਧੀਨ ਇਨਲਿਸਟਡ ਵਰਕਰਾਂ ਦੇ ਚੜੇ੍ਹ ਹੋਏ ਡਾਟੇ ਰਿਕਾਰਡ ਦੀ ਐਂਟਰੀ ਨੂੰ ਡਿਲੀਟ ਕਰਨ ਜਿਹੇ ਵਰਕਰਾਂ ਵਿਰੋਧੀ ਹਮਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀਆਂ ਮੰਗਾਂ/ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ | ਆਗੂਆਂ ਨੇ ਮੰਗ ਕੀਤੀ ਕਿ ਜ.ਸ.ਸ. ਵਿਭਾਗ ਵਿਚ ਇਨਲਿਸਟਮੈਂਟ/ ਆਊਟਸੋਰਸ ਅਧੀਨ ਫ਼ੀਲਡ ਤੇ ਦਫ਼ਤਰਾਂ 'ਚ ਕੰਮ ਕਰਦੇ ਕਾਮਿਆਂ ਨੂੰ ਸਬੰਧਿਤ ਵਿਭਾਗ 'ਚ ਸਿੱਧੇ ਸ਼ਾਮਿਲ ਕਰਕੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ | ਐਚ.ਆਰ.ਐਮ.ਐਸ. ਪੋਰਟਲ 'ਤੇ ਕੰਟਰੈਕਚੁਆਲ ਅਧੀਨ ਇਨਲਿਸਟਡ ਕਾਮਿਆ ਦੇ ਚੜੇ੍ਹ ਡਾਟੇ ਦੀ ਡਿਲੀਟ ਕੀਤੀ ਐਂਟਰੀ ਨੂੰ ਤੁਰੰਤ ਬਹਾਲ ਕੀਤਾ ਜਾਵੇ | ਕੰਮ ਭਾਰ ਮੁਤਾਬਿਕ ਵਧੀਆਂ ਤਨਖ਼ਾਹਾਂ ਰੋਕੀਆਂ ਗਈਆਂ ਹਨ ਤੇ ਬਣਦਾ ਏਰੀਅਲ ਰੋਕਿਆ ਗਿਆ ਹੈ, ਉਹ ਤੁਰੰਤ ਜਾਰੀ ਕੀਤੇ ਜਾਣ, ਕਾਮਿਆਂ ਦੀ ਤਨਖ਼ਾਹ 15ਵੀਂ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਨਿਸ਼ਚਿਤ ਕੀਤੀ ਜਾਵੇ, ਇਨਲਿਸਟਮੈਂਟ ਕਾਮਿਆਂ 'ਤੇ ਈ.ਪੀ.ਐਫ. ਤੇ ਈ.ਐਸ.ਆਈ. ਲਾਗੂ ਕੀਤਾ ਜਾਵੇ | ਕੰਮ ਦੌਰਾਨ ਹੋਣ ਵਾਲੇ ਘਾਤਕ ਜਾਂ ਗੈਰ ਘਾਤਕ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਦੀ ਅਦਾਇਗੀ, ਮੁਫ਼ਤ ਇਲਾਜ, ਪਰਿਵਾਰਕ ਪੈਨਸ਼ਨ ਅਤੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲਾਗੂ ਕੀਤਾ ਜਾਵੇ | ਫ਼ੀਲਡ ਤੇ ਦਫ਼ਤਰੀ ਸਟਾਫ਼ 'ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਨਿਯਮ ਲਾਗੂ ਕੀਤਾ ਜਾਵੇ | ਵਿਭਾਗ ਅਧੀਨ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦਾ ਜਬਰੀ ਨਿੱਜੀਕਰਨ/ ਪੰਚਾਇਤੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਪੰਚਾਇਤਾਂ ਨੂੰ ਹੈੱਡ ਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਨੂੰ ਮੁੜ ਵਿਭਾਗ ਅਧੀਨ ਲਿਆ ਜਾਵੇ | ਇਸ ਮੌਕੇ ਬਲਵਿੰਦਰ ਸਿੰਘ, ਪੂਨਮ, ਲਖਵੀਰ ਸਿੰਘ, ਕੁਲਵੀਰ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ, ਪਰਦੀਪ ਸਿੰਘ, ਜਤਿੰਦਰ ਸਿੰਘ, ਹਰਜੀਤ ਸਿੰਘ, ਪਰਵੇਸ਼ ਕੁਮਾਰ, ਤਰਨਜੀਤ ਸਿੰਘ ਆਦਿ ਹਾਜ਼ਰ ਸੀ |
ਨੂਰਪੁਰ ਬੇਦੀ, 26 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਲੋਕਾਂ ਨੂੰ ਭਰ ਗਰਮੀ ਦੇ ਮੌਸਮ 'ਚ ਵੀ ਪੀਣ ਵਾਲੇ ਪਾਣੀ ਵਰਗੀ ਅਹਿਮ ਸਹੂਲਤ ਤੋਂ ਵਾਂਝਾ ...
ਸੰਤੋਖਗੜ੍ਹ, 26 ਮਈ (ਮਲਕੀਅਤ ਸਿੰਘ)- ਬੀਤੀ ਦੇਰ ਰਾਤ ਇੱਥੋਂ ਨਜ਼ਦੀਕ ਬਾਖੜੀ (ਊਨਾ) ਦੇ ਇੱਕ ਇਸਪਾਤ ਦੇ ਉਦਯੋਗ ਵਿਚ ਉਤਪਾਦਨ ਦੌਰਾਨ ਭੱਠੀ ਵਿਚ ਧਮਾਕਾ ਹੋਣ ਨਾਲ ਕੰਮ ਕਰ ਰਹੇ 8 ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਖੜੀ (ਊਨਾ) ਦੇ ਇੱਕ ਨਿੱਜੀ ਹਸਪਤਾਲ ਵਿਚ ...
ਸੰਤੋਖਗੜ੍ਹ, 26 ਮਈ (ਮਲਕੀਅਤ ਸਿੰਘ)-ਬੀਤੇ ਦਿਨ ਫੋਰੈਸਟ ਗਾਰਡ ਰਾਜੇਸ਼ ਕੁਮਾਰ ਜੋ ਬੰਗਾਣਾ (ਊਨਾ) ਦੇ ਨਜ਼ਦੀਕ ਜੰਗਲ ਨੂੰ ਲੱਗੀ ਅੱਗ ਵਿਚ ਜਲ ਗਿਆ ਸੀ, ਉਸਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਸਮੇਂ ਮੌਤ ਹੋ ਗਈ ਸੀ | ਬੀਤੇ ਦਿਨ ਰਾਜੇਸ਼ ਕੁਮਾਰ ਦੇ ਸਸਕਾਰ ਸਮੇਂ ...
ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ ਉਪਰੰਤ ਜ਼ਿਲ੍ਹਾ ਰੂਪਨਗਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵੱਧ ਰਿਹਾ ਹੈ | ਕੈਬਨਿਟ ਮੰਤਰੀ ਹਰਜੋਤ ...
ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਕੋਰਟ ਕੰਪਲੈਕਸ ਨੰਗਲ ਵਿਖੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਅੱਜ ਬਾਰ ਐਸੋ. ਨੰਗਲ ਦੇ ਸਮੂਹ ਮੈਂਬਰਾਂ ਨੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਬਾਹਰ ਰੋਸ ਧਰਨਾ ਮਾਰਿਆ ਅਤੇ ਲੜੀਵਾਰ ...
ਸ੍ਰੀ ਅਨੰਦਪੁਰ ਸਾਹਿਬ 26 ਮਈ (ਜੇ.ਐਸ.ਨਿੱਕੂਵਾਲ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਅਤੇ ਅੰਮਿ੍ਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਇਲਾਕੇ ਵਿਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੱਲ ਰਹੀਆਂ ...
ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਪ੍ਰੀਤੀ ਯਾਦਵ ਨੇ ਕਿਹਾ ਕਿ ਭਿ੍ਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਹ ਅੱਜ ਪਹਿਲੀ ਵਾਰ ਆਪਣੇ ਨੰਗਲ ਦੌਰੇ 'ਤੇ ਪਹੁੰਚੇ ਹੋਏ ਸਨ ਤੇ ਸਤਲੁਜ ਸਦਨ ...
ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)-''ਨੰਗਲ ਟਾਊਨਸ਼ਿਪ 'ਚ ਦਰਖ਼ਤ ਵੱਢਣ ਅਤੇ ਸੁੱਕੇ ਪੱਤੇ/ਕੂੜਾ ਸਾੜਨ 'ਤੇ ਮੁਕੰਮਲ ਰੋਕ ਹੈ ਅਤੇ ਅਸੀਂ ਨੈਸ਼ਨਲ ਗਰੀਨ ਟਿ੍ਬਿਊਨਲ ਦਾ ਹਰ ਹੁਕਮ ਲਾਗੂ ਕਰ ਰਹੇ ਹਾਂ'', ਇਹ ਵਿਚਾਰ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਕਾਰਜਕਾਰੀ ...
ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਐੱਸ.ਐੱਸ.ਪੀ. ਰੂਪਨਗਰ ਸੰਦੀਪ ਗਰਗ ਆਈ.ਪੀ.ਐਸ. ਵਲੋਂ ਨੰਗਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਵੀ ਪਹੁੰਚੇ ਹੋਏ ਹਨ ਤੇ ਸਾਂਝੇ ਤੌਰ 'ਤੇ ਉਨ੍ਹਾਂ ਵਲੋਂ ਨੰਗਲ ਸ਼ਹਿਰ ਦਾ ...
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਰੂਪਨਗਰ ਨੇ ਜਬਰ ਜਨਾਹ ਦੇ ਮਾਮਲੇ 'ਚ ਨਾਲਸਾ ਯੋਜਨਾ ਤਹਿਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਵਲੋਂ ਆਏ ਮੁਆਵਜ਼ੇ ਦੇ ਪੰਜ ਲੱਖ ਰੁਪਏ ਇੱਕ ਪੀੜਤ ਬੱਚੀ ਨੂੰ ...
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਰੂਪਨਗਰ ਵਿਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸ਼ਹਿਰ ਦੇ ਨਾਲ ਲੱਗਦੇ ਪਿੰਡ ਕੋਟਲਾ ਨਿਹੰਗ ਵਿਚ ਵੀ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ | ...
ਘਨੌਲੀ, 26 ਮਈ (ਜਸਵੀਰ ਸਿੰਘ ਸੈਣੀ)- ਬੀਤੀ ਕੱਲ੍ਹ ਘਨੌਲੀ ਵਿਖੇ ਇੱਕ ਪੰਦਰਾਂ ਸਾਲਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਖ਼ੁਦਕੁਸ਼ੀ ਕਰਨ ਵਾਲੀ ...
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਅੱਜ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਦੀਆ 10 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ | ਬਲਾਕ ਰੂਪਨਗਰ ਵਿਖੇ ...
ਪੁਰਖਾਲੀ, 26 ਮਈ (ਬੰਟੀ)- ਭਾਰਤੀ ਕਿਸਾਨ ਯੂਨੀਅਨ ਪੰਜਾਬ (ਖੋਸਾ) ਜ਼ਿਲ੍ਹਾ ਰੋਪੜ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੌਣਾ ਵਿਖੇ ਪੀਣ ਵਾਲੇ ਸਰਕਾਰੀ ਟਿਊਬਵੈੱਲ ਤੇ ਬਿਜਲੀ ਵਿਭਾਗ ...
ਘਨੌਲੀ, 26 ਮਈ (ਜਸਵੀਰ ਸਿੰਘ ਸੈਣੀ)- ਨੇੜਲੇ ਪਿੰਡ ਬਹਾਦਰਪੁਰ ਦਾ ਨੌਜਵਾਨ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਕਿ ਪਿੰਡ ਦਾ ਹਰਵਿੰਦਰ ਸਿੰਘ ਘੋਨਾ ਉਮਰ 37 ਸਾਲ ਜੋ ਕੇ ਕਿ ਬਹਾਦੁਰਪੁਰ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ...
ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)-ਜੀਪੈਟ 2022 ਵਿਚ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਦੇ ਚਾਰ ਵਿਦਿਆਰਥੀਆਂ ਨੇ ਜੀਪੈਟ ਇਲਿਜੀਬਿਲਟੀ ਟੈੱਸਟ ਪਾਸ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਡੀ.ਐਨ. ਪ੍ਰਸ਼ਾਦ ਅਤੇ ਪ੍ਰੋ. ਜੇ.ਐਸ. ਦੂਆ ਨੇ ਜਾਣਕਾਰੀ ਦਿੱਤੀ ਕਿ ਆਲ ਇੰਡੀਆ ...
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਖ਼ਾਲਸਾ ਸਕੂਲ ਰੋਪੜ ਵਿਖੇ ਚਾਰ ਰੋਜ਼ਾ ਦਸਤਾਰ ਬੰਦੀ ਸਿਖਲਾਈ ਕੈਂਪ ਲਗਵਾਇਆ ਗਿਆ ਜਿਸ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਖ਼ਾਲਸਾ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ | ਕੈਂਪ ਵਿਚ ...
ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 50 ਵਿਦਿਆਰਥੀ ਐਨ. ਸੀ. ਸੀ. ਵਿਚ ਭਰਤੀ ਹੋਏ ਹਨ | ਐਨ. ਸੀ. ਸੀ. ਅਫ਼ਸਰ ਰਣਜੀਤ ਸਿੰਘ ਧਾਰਨੀ ਨੇ ਦੱਸਿਆ ਕਿ 23 ਪੰਜਾਬ ਬਟਾਲੀਅਨ ਐਨ. ...
ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ)- ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਕਿਸਾਨ ਆਗੂ ਇੰਦਰਜੀਤ ਸਿੰਘ ਫ਼ੌਜੀ, ਗੁਰਚਰਨ ਸਿੰਘ ਕੂਨਰ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ...
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਐਨ. ਸੀ. ਸੀ. 'ਏ' ਸਰਟੀਫਿਕੇਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਐਨ. ਸੀ. ਸੀ. ਕੈਡਿਟਾਂ ਨੂੰ ਅੱਜ (ਸੋਨ ਤਮਗਿਆਂ) ਗੋਲਡ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਐਨ. ਸੀ. ਸੀ. ...
ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ)- ਇੱਥੋਂ ਨੇੜੇ ਹਿਮਾਚਲ ਪ੍ਰਦੇਸ਼ ਦੀ ਸੀਮਾ ਅੰਦਰ ਜ਼ਿਲ੍ਹਾ ਬਿਲਾਸਪੁਰ 'ਚ ਪੈਂਦੇ ਪਿੰਡ ਕੌਲਾ ਵਾਲਾ ਟੋਭਾ ਤੇ ਨੀਲਾਂ ਵਿਖੇ ਸਥਿਤ ਗੁਰਦੁਆਰਾ ਘੋੜਿਆਂ ਦਾ ਘਾਹ ਸਾਹਿਬ ਵਿਖੇ 29 ਮਈ ਨੂੰ ਧਾਰਮਿਕ ਸਮਾਗਮ ਕਾਰ ਸੇਵਾ ...
ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਸੈਸ਼ਨ 2022-23 ਦਾ ਪ੍ਰਾਸਪੈਕਟਸ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਪਿ੍ੰਸੀਪਲ ਅਤੇ ...
ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ.ਐਸ.ਨਿੱਕੂਵਾਲ)- ਧਰਮ ਪ੍ਰਚਾਰ ਵਿਚ ਮੋਹਰੀ ਅਤੇ ਸਿੱਖਾਂ ਦੀ ਧਾਰਮਿਕ ਉੱਚ ਸੰਸਥਾ ਚੀਫ਼ ਖ਼ਾਲਸਾ ਦੀਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪੂਰਨ ਤੌਰ 'ਤੇ ਤਿਆਰ ਹੈ ਤੇ ਇਹ ਮੰਗ ਕਰਦਾ ਹੈ ਕਿ ਜਲਦ ਤੋਂ ਜਲਦ ...
ਸ੍ਰੀ ਚਮਕੌਰ ਸਾਹਿਬ , 26 ਮਈ (ਜਗਮੋਹਣ ਸਿੰਘ ਨਾਰੰਗ)- ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡਾਂ ਵਿਚ ਦੁਕਾਨਦਾਰਾਂ ਤੇ ਚੈਕਿੰਗ ਕੀਤੀ ਗਈ | ਇਸ ਮੌਕੇ ਕੋਟਪਾ ਐਕਟ ਅਧੀਨ ਉਲੰਘਣਾ ਕਰਨ ਵਾਲੇ 7 ਦੁਕਾਨਦਾਰਾਂ ਨੂੰ ਮੌਕੇ 'ਤੇ ...
ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਬੀ.ਬੀ.ਐਮ.ਬੀ. ਦੀਆਂ ਮਾਨਤਾ ਪ੍ਰਾਪਤ ਯੂਨੀਅਨਾਂ ਦੇ 'ਬੀ.ਬੀ.ਐਮ.ਬੀ. ਇੰਪਲਾਈਜ਼ ਸੰਗਠਨ ਯੂਨਾਈਟਿਡ ਫ਼ਰੰਟ' ਦੀ ਮੀਟਿੰਗ ਬੀ.ਬੀ.ਐਮ.ਬੀ. ਮੈਨੇਜਮੈਂਟ ਨਾਲ ਬੋਰਡ ਦਫ਼ਤਰ ਵਿਚ ਮੁਲਾਜ਼ਮ ਮਸਲਿਆਂ ਨੂੰ ਲੈ ਇੱਕ ਅਹਿਮ ਮੀਟਿੰਗ ਹੋਈ ...
ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ ਦੇ ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ਨੇ ਦੱਸਿਆ ਕਿ 27 ਮਈ ਨੂੰ ਸਵੇਰੇ 9 ਵਜੇ ਸਕੂਲ 'ਚ ਚਿੱਟੇ ਵਿਰੁੱਧ ਸਮਾਗਮ ਕਰਵਾਇਆ ਜਾ ਰਿਹਾ ਹੈ | ਆਈ. ਟੀ. ਆਈ. ਨੰਗਲ ਤੇ ਸਹੇਲੀ ਫਾਊਾਡੇਸ਼ਨ ...
ਮੋਰਿੰਡਾ, 26 ਮਈ (ਪਿ੍ਤਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ | ਸਕੂਲ ਅਧਿਆਪਕ ਕੁਲਤਾਰ ਸਿੰਘ ਨੇ ਦੱਸਿਆ ਕਿ ਸਕੂਲ ਮੁਖੀ ਪਿ੍ੰਸੀਪਲ ਮਲਕੀਤ ਸਿੰਘ ਤੇ ਬੀ. ਐਮ. ਤੇਜਿੰਦਰ ਸਿੰਘ ਬਾਜ ਦੀ ਪ੍ਰੇਰਨਾ ...
ਨੂਰਪੁਰ ਬੇਦੀ, 26 ਮਈ (ਹਰਦੀਪ ਸਿੰਘ ਢੀਂਡਸਾ)-ਨੌਜਵਾਨ ਸਭਾ ਭੋਗੀਪੁਰ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਵੱਖ ਵੱਖ ਪਿੰਡਾਂ ਦੀਆਂ ਕਿ੍ਕਟ ਟੀਮਾਂ ...
ਰੂਪਨਗਰ, 26 ਮਈ (ਪ. ਪ.)-ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਆਪਣੇ ਸਿਹਤ ਮੰਤਰੀ ਨੂੰ ਭਿ੍ਸਟਾਚਾਰ ਦੇ ਕਾਰਨ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ...
ਬੇਲਾ, 26 ਮਈ (ਸੈਣੀ)-ਖੇਤੀਬਾੜੀ ਵਿਭਾਗ ਰੂਪਨਗਰ ਵਲੋਂ 27 ਮਈ ਨੂੰ ਬੇਲਾ ਕਾਲਜ ਵਿਚ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰ੍ਰਕਿ੍ਪਾਲ ਸਿੰਘ ਖੇਤੀਬਾੜੀ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ 27 ਮਈ ਨੂੰ ...
ਪੁਰਖਾਲੀ, 26 ਮਈ (ਬੰਟੀ)-ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਥਾਨਕ ਸਮਾਰਟ ਸਕੂਲ ਪੁਰਖਾਲੀ ਦੇ ਵਿਚ ਆਈ. ਆਈ. ਟੀ. ਰੋਪੜ ਸਿਖਿਆਰਥੀਆਂ ਨੇ ਪਹਿਚਾਣ ਇੱਕ ਸਫ਼ਰ ਪ੍ਰੋਜੈਕਟ ਦੇ ਅਧੀਨ ਪੁਰਖਾਲੀ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਕੈਰੀਅਰ ਕੋਰਸਿਜ ...
ਮੋਰਿੰਡਾ, 26 ਮਈ (ਕੰਗ)-ਪਿੰਡ ਸਿਲ ਦੇ ਬਲਜੀਤ ਸਿੰਘ ਨੂੰ ਐੱਮ. ਐੱਲ. ਏ. ਡਾ. ਚਰਨਜੀਤ ਸਿੰਘ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਟਰਾਈ ਸਾਈਕਲ ਭੇਟ ਕੀਤੀ ਗਈ ਜੋ ਕਿ ਦੋਨਾਂ ਲੱਤਾਂ ਤੋਂ ਅਪਾਹਜ ਹਨ ਅਤੇ ਇਹ ਟਰਾਈ ਸਾਈਕਲ ਬੈਟਰੀ ਨਾਲ ਚੱਲਦੀ ਹੈ | ਇਸ ਮੌਕੇ ਤੇ ਕੁਲਦੀਪ ਸਿੰਘ ...
ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਿ੍ੰਸੀਪਲ ਕਿਰਨ ਸ਼ਰਮਾ ਦੀ ਅਗਵਾਈ 'ਚ ਨਸ਼ਾ ਵਿਰੋਧੀ ਸਮਾਗਮ ਕਰਵਾਇਆ ਗਿਆ | ਆਈ. ਟੀ. ਆਈ. ਨੰਗਲ ਅਤੇ ਸਹੇਲੀ ਫਾਊਾਡੇਸ਼ਨ ਸਰੀ ਕੈਨੇਡਾ ਦੇ ਸਹਿਯੋਗ ਨਾਲਕ ਕਰਵਾਏ ਗਏ ਇਸ ...
• ਹਰਜੈਬ ਸਿੰਘ ਨੋਧੇਮਾਜਰਾ ਪ੍ਰਧਾਨ ਤੇ ਹਰਮਿੰਦਰ ਸਿੰਘ ਬੈਂਸ ਬਣੇ ਸਕੱਤਰ ਨੂਰਪੁਰ ਬੇਦੀ, 26 ਮਈ (ਵਿੰਦਰ ਪਾਲ ਝਾਂਡੀਆ)-ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵਲੋਂ ਸਬ-ਆਫ਼ਿਸ ਤਖ਼ਤਗੜ੍ਹ ਅਤੇ ਸਬ ਡਵੀਜ਼ਨ ਨੂਰਪੁਰ ਬੇਦੀ ਦਾ ਯੂਨੀਅਨ ਦੀ ਨਵੀਂ ਚੋਣ ਸਬੰਧੀ ...
ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ ਐਸ ਨਿੱਕੂਵਾਲ)-ਸਥਾਨਕ ਸ਼ਿਵ ਮੰਦਿਰ ਮੁਹੱਲਾ ਕੁਰਾਲੀ ਵਾਲਾ ਵਿਖੇ ਸ਼ਿਵ ਸ਼ਕਤੀ ਕਲੱਬ ਵਲੋਂ ਸਾਲਾਨਾ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪਿਛਲੇ ਦਿਨੀਂ ਰੱਖੇ ਗਏ ਸ਼੍ਰੀ ਰਮਾਇਣ ਪਾਠ ਦੇ ਭੋਗ ਉਪਰੰਤ ਹਵਨ ਯੱਗ ਕੀਤਾ ...
ਢੇਰ, 26 ਮਈ (ਸ਼ਿਵ ਕੁਮਾਰ)-ਡਿਸੇਬਲਡ ਵਿਕਲਾਂਗ ਵੈੱਲਫੇਅਰ ਐਸੋਸੀਏਸ਼ਨ ਦੀ ਤਹਿਸੀਲ ਚੋਣ ਚੇਅਰਮੈਨ ਨੰਦ ਕਿਸ਼ੋਰ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਬਰ-ਸੰਮਤੀ ਨਾਲ ਅਮਰੀਕ ਸਿੰਘ ਨੂੰ ਤਹਿਸੀਲ ਪ੍ਰਧਾਨ ਗੁਰਨਾਮ ਸਿੰਘ ਨੂੰ ਜਰਨਲ ਸਕੱਤਰ, ਗੁਰਬਖ਼ਸ਼ ਸਿੰਘ ...
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਗੁ: ਸ੍ਰੀ ਕਲਗ਼ੀਧਰ (ਟਿੱਬੀ ਸਾਹਿਬ) ਸ੍ਰੀ ਕਲਗ਼ੀਧਰ ਕੰਨਿਆ ਪਾਠਸ਼ਾਲਾ, ਰੋਪੜ ਵਿਖੇ ਇਸਤਰੀ ਸਤਿਸੰਗ ਸਭਾ ਵਲੋ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ 40 ਦਿਨ ਤੋਂ ਚੱਲਦੀ ਸ੍ਰੀ ਸੁਖਮਨੀ ...
ਨੂਰਪੁਰ ਬੇਦੀ, 26 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਚਾਇਤੀ ਰਾਜ ਵਿਭਾਗ ਦੇ ਪੈਨਸ਼ਨਰ 3 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ | ਜਾਣਕਾਰੀ ਦਿੰਦਿਆਂ ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨਿਰਮਲ ...
ਬੇਲਾ, 26 ਮਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਇੰਟਰਨਲ ਕੰਪਲੇਂਟ ਸੈੱਲ ਵਲੋਂ 'ਬੀਇੰਗ ਏ ਵੂਮੈਨ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਵਿਚ ਡਾ. ਅਲੋਕ ਵਾਜਪਾਈ, ਮਨੋਚਕਿਤਸਕ ਨੈਸ਼ਨਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX