ਤਾਜਾ ਖ਼ਬਰਾਂ


ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ
. . .  18 minutes ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ ਕਰ ਦਿੱਤੀ...
ਡੀ.ਸੀ. ਦਫ਼ਤਰ ਬਠਿੰਡਾ ਅੱਗੇ ਗਰਜੇ ਖੇਤ ਮਜ਼ਦੂਰ
. . .  21 minutes ago
ਬਠਿੰਡਾ, 8 ਅਗਸਤ (ਅੰਮਿ੍ਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਜ਼ਦੂਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਧਰਨਾ ਮਾਰ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ...
ਹਿਮਾਚਲ ਪ੍ਰਦੇਸ਼ : ਢਿਗਾਂ ਡਿੱਗਣ ਕਾਰਨ ਕੌਮੀ ਮਾਰਗ ਬੰਦ
. . .  39 minutes ago
ਸ਼ਿਮਲਾ, 8 ਅਗਸਤ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਭਾਵਨਗਰ ਨੇੜੇ ਅਚਾਨਕ ਢਿਗਾਂ ਡਿੱਗਣ ਕਾਰਨ ਕੌਮੀ ਮਾਰ 45 ਬੰਦ ਹੋ ਗਿਆ ਹੈ। ਮਲਬੇ ਨੂੰ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ...।
ਤੇਲੰਗਾਨਾ : ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੇ ਵਿਧਾਇਕ ਰਾਜਗੋਪਾਲ ਰੈੱਡੀ ਨੇ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਅਸਤੀਫ਼ਾ
. . .  47 minutes ago
ਹੈਦਰਾਬਾਦ, 8 ਅਗਸਤ - ਕੋਮਾਟਿਰੈੱਡੀ ਰਾਜਗੋਪਾਲ ਰੈੱਡੀ ਨੇ ਵਿਧਾਇਕ ਵਜੋਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ 3 ਅਗਸਤ ਨੂੰ ਕਾਂਗਰਸ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਘੋਸ਼ਣਾ ਕੀਤੀ...
ਦਿੱਲੀ 'ਚ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 174 - ਦਿੱਲੀ ਨਗਰ ਨਿਗਮ
. . .  33 minutes ago
ਨਵੀਂ ਦਿੱਲੀ, 8 ਅਗਸਤ - ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ ਅਗਸਤ ਮਹੀਨੇ 'ਚ ਦਿੱਲੀ 'ਚ ਡੇਂਗੂ ਦੇ 5 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 174 ਹੋ ਗਈ ਹੈ। ਇਸੇ ਤਰਾਂ ਇਸ ਸਾਲ ਦਿੱਲੀ 'ਚ...
ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਬੋਲੇ ਮਲਿਕ ਅਰਜੁਨ ਖੜਗੇ
. . .  about 1 hour ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ 'ਤੇ ਰਾਜ ਸਭਾ 'ਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਵੱਖ-ਵੱਖ ਵਿਚਾਰਧਾਰਾ ਦੇ ਲੋਕ ਹੋ ਸਕਦੇ ਹਾਂ। ਮੈਨੂੰ ਤੁਹਾਡੇ ਨਾਲ ਕੁਝ...
ਬਿਹਾਰ 'ਚ ਅਸਥਿਰਤਾ ਨਹੀਂ ਦੇਖ ਸਕਦੇ - ਮਨੋਜ ਕੁਮਾਰ ਝਾਅ (ਆਰ.ਜੇ.ਡੀ. ਸੰਸਦ ਮੈਂਬਰ)
. . .  about 1 hour ago
ਨਵੀਂ ਦਿੱਲੀ, 8 ਅਗਸਤ - ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਅਸੀਂ ਬਿਹਾਰ ਵਿਚ ਸਭ ਤੋਂ ਵੱਡੀ ਪਾਰਟੀ ਹਾਂ ਤੇ ਅਸੀ ਬਿਹਾਰ 'ਚ ਅਸਥਿਰਤਾ ਨਹੀਂ ਦੇਖ ਸਕਦੇ। ਬਿਹਾਰ ਫ਼ੈਸਲਾ ਕਰੇਗਾ ਕਿ ਇਸ ਲਈ ਸਭ ਤੋਂ ਵਧੀਆ...
ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾ, ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਵਲੋਂ ਅਣਮਿਥੇ ਸਮੇਂ ਲਈ ਰੋਸ ਧਰਨਾ
. . .  about 1 hour ago
ਅਮਲੋਹ, 8 ਅਗਸਤ - (ਕੇਵਲ ਸਿੰਘ) - ਅੱਜ ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾ, ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਵਲੋਂ ਤਹਿਸੀਲ ਅਮਲੋਹ ਅੱਗੇ ਆਪਣੀਆਂ ਮੰਗਾਂ ਸੰਬੰਧੀ ਅਣਮਿਥੇ ਸਮੇਂ ਲਈ ਰੋਸ ਧਰਨੇ ਦੀ ਸ਼ੁਰੂਆਤ ਕੀਤੀ...
ਪਾਵਰਕਾਮ ਤਪਾ ਇਕ ਅਤੇ ਦੋ ਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
ਤਪਾ ਮੰਡੀ, 8 ਅਗਸਤ (ਵਿਜੇ ਸ਼ਰਮਾ) - ਸਬ ਡਿਵੀਜ਼ਨ ਤਪਾ ਵਿਖੇ ਸਮੂਹ ਜਥੇਬੰਦੀਆਂ ਵਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਇਆਂ ਪਾਵਰਕਾਮ ਇਕ ਅਤੇ ਦੋ ਦੇ ਸਮੂਹ ਮੁਲਾਜ਼ਮਾਂ ਨੇ ਜ਼ੋਰਦਾਰ ਗੇਟ ਰੈਲੀ ਕਰ ਕੇ ਕੇਂਦਰ ਸਰਕਾਰ...
ਬਿਜਲੀ ਕਰਮਚਾਰੀਆਂ ਵਲੋਂ ਬਿਜਲੀ ਸੋਧ ਬਿੱਲ ਦੇ ਵਿਰੋਧ ਵਜੋਂ 2 ਘੰਟੇ ਕੰਮ ਬੰਦ ਕਰ ਕੇ ਗੇਟ ਰੈਲੀ
. . .  about 2 hours ago
ਢਿਲਵਾਂ, 8 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਜੁਆਇੰਟ ਫੋਰਮ ਦੇ ਸੱਦੇ 'ਤੇ ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਢਿਲਵਾਂ (ਕਪੂਰਥਲਾ) ਦੇ ਪ੍ਰਧਾਨ ਸੁਖਬੀਰ ਸਿੰਘ ਤੇ ਸਕੱਤਰ ਹਰਜਿੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਿਜਲੀ ਕਰਮਚਾਰੀਆਂ ਵਲੋਂ ਬਿਜਲੀ ਸੋਧ...
ਰਾਜ ਸਭਾ ਤੋਂ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਬੋਲੇ ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਰਾਜ ਸਭਾ ਤੋਂ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਬੋਲਦਿਆਂ...
ਰਾਜਸਥਾਨ 'ਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ - ਅਰਜੁਨ ਮੇਘਵਾਲ
. . .  about 2 hours ago
ਨਵੀਂ ਦਿੱਲੀ, 8 ਅਗਸਤ - ਭਾਜਪਾ ਸੰਸਦ ਮੈਂਬਰ ਰੰਜੀਤ ਕੋਲੀ ਉੱਪਰ ਰਾਜਸਥਾਨ 'ਚ ਮਾਈਨਿੰਗ ਮਾਫ਼ੀਆ ਦੇ ਕਥਿਤ ਹਮਲੇ 'ਤੇ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਨੇ ਕਿਹਾ ਕਿ ਰਾਜਸਥਾਨ 'ਚ ਅਰਾਜਕਤਾ, ਮਾਈਨਿੰਗ ਮਾਫ਼ੀਆ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ (ਮਾਈਨਿੰਗ ਮਾਫ਼ੀਆ) 'ਚ ਸਾਡੀ...
ਅੰਮਿ੍ਤਸਰ ਤੋਂ ਰਵਾਨਾ ਹੋਏ ਯਾਤਰੀਆਂ ਨੂੰ ਦਿੱਲੀ ਹੋਣਾ ਪਿਆ ਖੱਜਲ ਖੁਆਰ
. . .  about 2 hours ago
ਰਾਜਾਸਾਂਸੀ, 8 ਅਗਸਤ (ਹਰਦੀਪ ਸਿੰਘ ਖੀਵਾ) - ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਐਤਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਫਸ ਗਏ।ਸ਼ੋਸਲ ਮੀਡੀਆ ਰਾਹੀਂ ਯਾਤਰੀਆਂ ਨੇ ਦੱਸਿਆ ਕਿ ਦਰਅਸਲ...
ਰਾਜਸਥਾਨ ਸਰਕਾਰ ਵਲੋਂ ਖਾਟੂ ਸ਼ਿਆਮਜੀ ਮੰਦਿਰ ਭਗਦੜ 'ਚ ਮ੍ਰਿਤਕਾਂ ਦੇ ਵਾਰਸਾਂ ਲਈ ਮਾਇਕ ਸਹਾਇਤਾ ਦੇਣ ਦਾ ਐਲਾਨ
. . .  about 2 hours ago
ਜੈਪੁਰ, 8 ਅਗਸਤ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ 'ਚ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 20,000 ਰੁਪਏ ਦੀ ਮਾਇਕ ਸਹਾਇਤਾ ਦੇਣ ਦਾ...
'ਮੋਰਚਾ ਗੁਰੂ ਕਾ ਬਾਗ਼' ਦੀ ਸ਼ਤਾਬਦੀ ਨੂੰ ਸਮਰਪਿਤ ਤੀਜੇ ਦਿਨ ਦੇ ਮੁੱਖ ਸਮਾਗਮ ਪੂਰੇ ਜਾਹੋ ਜਲਾਲ ਨਾਲ ਆਰੰਭ
. . .  about 2 hours ago
ਗੁਰੂ ਕਾ ਬਾਗ਼ (ਅੰਮ੍ਰਿਤਸਰ), - 8 ਅਗਸਤ (ਸ਼ਰਨਜੀਤ ਸਿੰਘ ਗਿੱਲ) - 'ਮੋਰਚਾ ਗੁਰੂ ਕਾ ਬਾਗ਼' ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਕਰਵਾਏ ਜਾ ਰਹੇ ਤੀਜੇ ਦਿਨ...
ਪ੍ਰਧਾਨ ਮੰਤਰੀ ਨੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ 'ਚ ਭਗਦੜ 'ਤੇ ਜਤਾਇਆ ਦੁੱਖ
. . .  about 3 hours ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ 'ਚ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ 'ਚ 3 ਲੋਕਾਂ ਦੀ ਮੌਤ 'ਤੇ ਕਿਹਾ ਕਿ ਭਗਦੜ ਦੌਰਾਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਦੁਖੀ ਪਰਵਾਰਾਂ ਨਾਲ ਮੇਰੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,167 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 8 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,167 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,35,510 ਹੋ ਗਈ...
ਅਸ਼ੋਕ ਗਹਿਲੋਤ ਨੇ ਮੇਲੇ ਦੌਰਾਨ ਮਚੀ ਭਗਦੜ 'ਚ 3 ਲੋਕਾਂ ਦੀ ਮੌਤ 'ਤੇ ਸੋਗ ਜਤਾਇਆ ਸੋਗ
. . .  about 3 hours ago
ਜੈਪੁਰ, 8 ਅਗਸਤ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ 'ਚ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ 'ਚ 3 ਲੋਕਾਂ ਦੀ ਮੌਤ 'ਤੇ ਸੋਗ ਜਤਾਇਆ ਹੈ। ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਦੁਖੀ ਪਰਿਵਾਰਾਂ...
'ਮੋਰਚਾ ਗੁਰੂ ਕਾ ਬਾਗ਼' ਦੀ ਸ਼ਤਾਬਦੀ ਨੂੰ ਸਮਰਪਿਤ ਮੁੱਖ ਸਮਾਗਮ 'ਚ ਪਹੁੰਚੇ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ
. . .  about 3 hours ago
ਗੁਰੂ ਕਾ ਬਾਗ਼ (ਅੰਮ੍ਰਿਤਸਰ), 8 ਅਗਸਤ (ਸ਼ਰਨਜੀਤ ਸਿੰਘ ਗਿੱਲ) - ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ 1922 ਵਿਚ ਸਿੱਖਾਂ ਵਲੋਂ ਲਗਾਏ ਗਏ 'ਮੋਰਚਾ ਗੁਰੂ ਕਾ ਬਾਗ਼' ਦੀ ਪਹਿਲੀ ਸ਼ਤਾਬਦੀ (100ਵੀਂ ਵਰ੍ਹੇਗੰਢ) ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਭਾਰਤ ਦੀਆਂ ਨਜ਼ਰਾਂ ਹੋਣਗੀਆਂ ਹੋਰ ਸੋਨ ਤਗਮਿਆਂ 'ਤੇ
. . .  about 4 hours ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਭਾਰਤ ਦੀਆਂ ਨਜ਼ਰਾਂ ਅੱਜ ਹੋਣ ਸੋਨ ਤਗਮਿਆਂ 'ਤੇ ਹੋਣਗੀਆਂ। ਪੁਰਸ਼ ਹਾਕੀ, ਬੈਡਮਿੰਟਨ ਅਤੇ ਟੇਬਲ-ਟੈਨਿਸ ਦੇ ਫਾਈਨਲ 'ਚ ਭਾਰਤੀ ਖਿਡਾਰੀ ਸੋਨ ਤਗਮਾ ਜਿੱਤਣ ਦੀ ਪੂਰੀ ਕੋਸ਼ਿਸ਼...
ਫਗਵਾੜਾ 'ਚ ਅਣਮਿਥੇ ਸਮੇਂ ਲਈ ਕਿਸਾਨਾਂ ਦਾ ਧਰਨਾ ਸ਼ੁਰੂ
. . .  about 4 hours ago
ਫਗਵਾੜਾ, 8 ਅਗਸਤ - ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ ਸ਼ੂਗਰ ਮਿਲ ਚੌਂਕ ਫਗਵਾੜਾ 'ਚ ਅਣਮਿਥੇ ਸਮੇਂ ਲਈ ਧਰਨ ਸ਼ੁਰੂ ਕਰ ਦਿੱਤਾ ਗਿਆ...
ਐਨ.ਆਈ.ਏ. ਵਲੋਂ ਡੋਡਾ ਤੇ ਜੰਮੂ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ
. . .  about 4 hours ago
ਜੰਮੂ, 8 ਅਗਸਤ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਡੋਡਾ ਤੇ ਜੰਮੂ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ...
ਰਾਜਸਥਾਨ : ਮੇਲੇ ਦੌਰਾਨ ਮਚੀ ਭਗਦੜ 'ਚ 3 ਮੌਤਾਂ-ਕਈ ਜ਼ਖਮੀ
. . .  about 5 hours ago
ਜੈਪੁਰ, 8 ਅਗਸਤ - ਰਾਜਸਥਾਨ ਦੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ 'ਚ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। 2 ਜ਼ਖਮੀਆਂ ਨੂੰ ਜੈਪੁਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ...
ਰਾਜਨਸਥਾਨ : ਪੁਲਿਸ ਵਲੋਂ ਕਾਰਵਾਈ ਨਾ ਹੁੰਦੀ ਦੇਖ ਭਾਜਪਾ ਸੰਸਦ ਮੈਂਬਰ ਵਲੋਂ ਧਰਨਾ
. . .  about 5 hours ago
ਜੈਪੁਰ, 8 ਅਗਸਤ - ਰਾਜਸਥਾਨ ਦੇ ਭਰਤਪੁਰ ਤੋਂ ਭਾਜਪਾ ਸੰਸਦ ਮੈਂਬਰ ਰੰਜੀਤ ਕੋਲੀ ਨੇ ਦਾਅਵਾ ਕੀਤਾ ਕਿ ਮਾਈਨਿੰਗ ਮਾਫ਼ੀਆ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਕਾਰ ਉੱਪਰ ਹਮਲਾ ਕੀਤਾ। ਪੁਲਿਸ ਵਲੋਂ ਕਾਰਵਾਈ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਜੇਠ ਸੰਮਤ 554
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਜੇਮਸ ਅਰਲ ਕਾਰਟ

ਪਟਿਆਲਾ

ਕਬਜ਼ਾ ਕਾਰਵਾਈ ਤੋਂ ਪਹਿਲਾਂ ਇਕੱਠੇ ਹੋਏ ਕਿਸਾਨ

ਡਕਾਲਾ, 26 ਮਈ (ਪਰਗਟ ਸਿੰਘ ਬਲਬੇੜਾ)-ਹਲਕਾ ਸਨੌਰ ਦੇ ਕਸਬਾ ਬਲਬੇੜਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਾਰਵਾਈ ਕਰਨ ਦੀ ਕੀਤੀ ਤਿਆਰੀ ਦਾ ਪਤਾ ਲੱਗਣ 'ਤੇ ਸੰਯੁਕਤ ਮੋਰਚੇ ਦੇ ਬੈਨਰ ਹੇਠ ਇਲਾਕੇ ਦੇ ਕਿਸਾਨ ਬਲਬੇੜਾ ਅਨਾਜ ਮੰਡੀ ਵਿਖੇ ਇਕੱਠੇ ਹੋਏ ਅਤੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਅਤੇ ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਦੀ ਅਗਵਾਈ ਹੇਠ ਨੇੜਲੇ ਪਿੰਡ ਜਾਫਰਪੁਰ, ਚਰਾਸੋਂ, ਕਰਤਾਰਪੁਰ, ਨਨਾਨਸੂ, ਧਰਮਹੇੜੀ, ਪੰਜੌਲਾ, ਕਰਹਾਲੀ ਸਾਹਿਬ, ਮਵੀ ਸੱਪਾਂ ਸਮੇਤ ਕਈ ਹੋਰਨਾਂ ਪਿੰਡਾਂ ਦੇ ਸੈਂਕੜੇ ਕਿਸਾਨ ਬਲਬੇੜਾ ਮੰਡੀ 'ਚ ਇਕੱਤਰ ਹੋ ਗਏ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਇਕੱਤਰ ਹੋਣ ਅਤੇ ਹਲਕਾ ਵਿਧਾਇਕ ਦੇ ਕਹਿਣ 'ਤੇ ਭਾਵੇਂ ਪੰਚਾਇਤੀ ਵਿਭਾਗ ਵਲੋਂ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਪ੍ਰੰਤੂ ਕਿਸਾਨ ਦੁਪਹਿਰ 2 ਵਜੇ ਤੱਕ ਮੰਡੀ 'ਚ ਟੈਂਟ ਲਗਾ ਕੇ ਬੈਠੇ ਰਹੇ | ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਆਖਿਆ ਕਿ ਕਿਸੇ ਵੀ ਕੀਮਤ 'ਤੇ ਅਜਿਹੀਆਂ ਕਬਜ਼ਾ ਕਾਰਵਾਈਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅਜਿਹੀਆਂ ਗਤੀਵਿਧੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਡਾ. ਦਰਸ਼ਨਪਾਲ ਨੇ ਆਖਿਆ ਕਿ 23 ਮਈ ਨੂੰ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਬੈਠਕ ਵਿਚ ਪੰਚਾਇਤ ਮੰਤਰੀ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਕਿਸੇ ਵੀ ਆਬਾਦਕਾਰ ਤੇ ਮੂਲਤੋੜ ਕਿਸਾਨ 'ਤੇ ਹਾਲੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਇੱਕ ਕਮੇਟੀ ਬਣਾ ਕੇ ਉਹ ਕਿਸਾਨਾਂ ਦਾ ਪੱਖ ਸੁਣੇਗੀ ਪ੍ਰੰਤੂ ਕੁਝ ਅਧਿਕਾਰੀ ਜਾਣਬੁੱਝ ਕੇ ਫਿਰ ਵੀ ਕਬਜ਼ਾ ਕਾਰਵਾਈ ਕਰਨ ਦੀ ਪ੍ਰਕਿਰਿਆ ਕਰ ਰਹੇ ਹਨ ਜਿਨ੍ਹਾਂ ਨੂੰ ਕਦੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਗੁਰਮੀਤ ਸਿੰਘ ਦਿੱਤੂਪੁਰ ਸੂਬਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਹਰਭਜਨ ਸਿੰਘ ਚੱਠਾ ਸੀਨੀ.ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਤੁਲੇਵਾਲ ਬਲਾਕ ਪ੍ਰਧਾਨ, ਨਿਸ਼ਾਨ ਸਿੰਘ ਧਰਮਹੇੜੀ, ਰਾਮ ਸਿੰਘ, ਪਾਲਾ ਸਿੰਘ, ਜਰਨੈਲ ਸਿੰਘ ਪੰਜੋਲਾ, ਗੁਰਬਚਨ ਸਿੰਘ ਸਮੇਤ ਪਿੰਡ ਬਲਬੇੜਾ ਦੇ ਕਿਸਾਨ ਤੇ ਕਿਸਾਨ ਬੀਬੀਆਂ ਵੱਡੀ ਗਿਣਤੀ ਚ ਹਾਜਰ ਸਨ |

ਪ੍ਰਧਾਨ ਮੰਤਰੀ ਨੂੰ ਦੁਬਾਰਾ ਮਿਲਣ ਦਾ ਮੰਗਿਆ ਸਮਾਂ-ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਚਿੱਠੀ ਭੇਜੀ ਗਈ ਸੀ ਉਸ ਦਾ ਜਵਾਬ ਆਇਆ ਅਸੀਂ ਉਸ ਦੇ ਸੰਦਰਭ 'ਚ ਫਿਰ ਇਕ ਪੱਤਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖ ਕੇ 15 ਦਿਨਾਂ ਦੇ ਅੰਦਰ-ਅੰਦਰ ਮਿਲਣ ਦਾ ਸਮਾਂ ...

ਪੂਰੀ ਖ਼ਬਰ »

ਕਾਰ ਚਾਲਕ ਵਲੋਂ ਫੇਟ ਮਾਰਨ 'ਤੇ 2 ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਸਮਾਣਾ, 26 ਮਈ (ਗੁਰਦੀਪ ਸ਼ਰਮਾ)-ਬੀਤੀ ਰਾਤ ਸਮਾਣਾ-ਭਵਾਨੀਗੜ੍ਹ ਸੜਕ 'ਤੇ ਸਥਿਤ ਪਿੰਡ ਗਾਜੇਵਾਸ ਦੇ ਬੱਸ ਅੱਡੇ 'ਤੇ ਖੜ੍ਹੇ ਤਿੰਨ ਨੌਜਵਾਨਾਂ ਨੂੰ ਇਕ ਕਾਰ ਚਾਲਕ ਵਲੋਂ ਫੇਟ ਮਾਰ ਦੇਣ 'ਤੇ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਬਾਈਕ ਚੋਰਾਂ ਨੂੰ ਫੜਨ ਲਈ ਲਾਇਸੰਸੀ ਰਿਵਾਲਵਰ ਨਾਲ ਚਲਾਈਆਂ ਗੋਲੀਆਂ

ਰਾਜਪੁਰਾ, 26 ਮਈ (ਜੀ.ਪੀ. ਸਿੰਘ)-ਸ਼ਹਿਰ ਦੀ ਡਾਲੀਮਾ ਵਿਹਾਰ ਕਾਲੋਨੀ ਵਿਚ ਉਸ ਸਮੇਂ ਅਫਰਾ-ਤਫਰੀ ਮਚ ਗਈ ਜਦੋਂ ਇਕ ਵਿਅਕਤੀ ਵਲੋਂ ਆਪਣੇ ਮੋਟਰਸਾਈਕਲ ਦੇ ਚੋਰਾਂ ਨੂੰ ਫੜਨ ਲਈ ਉਨ੍ਹਾਂ ਦਾ ਪਿੱਛਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ | ਇਸ ਦੌਰਾਨ ਬਚਾਅ ਇਹ ਰਿਹਾ ਕਿ ...

ਪੂਰੀ ਖ਼ਬਰ »

ਮੰਦਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

ਪਟਿਆਲਾ, 26 ਮਈ (ਗੁਰਵਿੰਦਰ ਸਿੰਘ ਔਲਖ)-ਥਾਣਾ ਕੋਤਵਾਲੀ ਦੀ ਪੁਲਿਸ ਕੋਲ ਪਵਨ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ 17 ਮਈ ਨੂੰ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ 11ਏਐਲ 0778 ਜੋ ਕਿ ਹਨੂਮਾਨ ਮੰਦਰ ਸਮਾਣੀਆ ਗੇਟ ਦੇ ਬਾਹਰ ਖੜ੍ਹਾ ਕੀਤਾ ਸੀ ਪਰ ਜਦੋਂ ਕੁਝ ਸਮੇਂ ਬਾਅਦ ਉਸ ...

ਪੂਰੀ ਖ਼ਬਰ »

ਨਿਗਮ ਕਮਿਸ਼ਨਰ ਨੇ ਮਾਨਸੂਨ ਤੋਂ ਪਹਿਲਾਂ ਲੋੜੀਂਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਪਟਿਆਲਾ, 26 ਮਈ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਸ਼ਹਿਰ 'ਚ ਮਾਨਸੂਨ ਤੋਂ ਪਹਿਲਾਂ ਕੀਤੇ ਗਏ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਜਾਇਜ਼ਾ ਲੈਣ ਮਗਰੋਂ ਉਨ੍ਹਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ, ਗਲੀਆਂ, ਨਾਲਿਆਂ, ਸੀਵਰੇਜ ਲਾਈਨਾਂ, ...

ਪੂਰੀ ਖ਼ਬਰ »

ਬਲਾਕ ਸੰਮਤੀ ਸਮਾਣਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਕਾਮ ਚੇਅਰਮੈਨ ਸੋਨੀ 'ਤੇ ਧਨੌਰੀ ਨੂੰ ਜ਼ਲੀਲ ਕਰਨ ਦਾ ਦੋਸ਼

ਸਮਾਣਾ, 26 ਮਈ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ)-'ਬਦਲਾਅ ਦੇ ਵੱਡੇ-ਵੱਡੇ ਦਾਅਵਿਆਂ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਵਲੋਂ ਲੋਕਤੰਤਰਿਕ ਢੰਗ ਨਾਲ ਚੁਣੀਆਂ ਸੰਸਥਾਵਾਂ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਹੋਛੀਆਂ ਕਾਰਵਾਈਆਂ ਸ਼ੁਰੂ ਕਰ ...

ਪੂਰੀ ਖ਼ਬਰ »

ਭੇਡਪੁਰਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਐੱਸ. ਡੀ. ਐਮ. ਨੇ ਕਰਵਾਈ ਸ਼ੁਰੂ

ਪਟਿਆਲਾ, 26 ਮਈ (ਅ.ਸ. ਆਹਲੂਵਾਲੀਆ)-ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਸਿੱਧੀ ਬਿਜਾਈ (ਤਰ ਵੱਤਰ) ਹੇਠ ਰਕਬਾ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਪਿੰਡਾਂ 'ਚ ਜਾ ਕੇ ਕਿਸਾਨਾਂ ਤੱਕ ਆਪਣੀ ਪਹੁੰਚ ਬਣਾ ਰਿਹਾ ਹੈ | ਇਸੇ ਮੁਹਿੰਮ ਤਹਿਤ ਐੱਸ.ਡੀ.ਐਮ. ਪਟਿਆਲਾ ...

ਪੂਰੀ ਖ਼ਬਰ »

ਮਨੁੱਖੀ ਹੱਡੀਆਂ ਸਮੇਤ ਭਾਖੜਾ ਨਹਿਰ 'ਚੋਂ ਮਿਲੀ ਕਾਰ

ਪਟਿਆਲਾ, 26 ਮਈ (ਗੁਰਵਿੰਦਰ ਸਿੰਘ ਔਲਖ)-ਪਸਿਆਣਾ ਰੋਡ 'ਤੇ ਸਥਿਤ ਪਿੰਡ ਕਾਕਰਾਲਾ ਦੇ ਨਜ਼ਦੀਕ ਮਨੁੱਖੀ ਹੱਡੀਆਂ ਸਮੇਤ ਭਾਖੜਾ ਨਹਿਰੀ 'ਚ ਬੀਤੇ ਦਿਨੀਂ ਟਾਟਾ ਇੰਡੀਗੋ ਕਾਰ ਬਰਾਮਦ ਹੋਈ ਸੀ ਪਰ ਹੁਣ ਤਕ ਕਾਰ ਅਤੇ ਇਸ 'ਚ ਡੁਬਣ ਵਾਲੇ ਵਿਅਕਤੀਆਂ ਦੀ ਪਹਿਚਾਣ ਨਹੀਂ ਹੋ ਸਕੀ | ...

ਪੂਰੀ ਖ਼ਬਰ »

ਟ੍ਰਾਈ ਲੈਣ ਗਏ ਮੋਟਰਸਾਈਕਲ ਲੈ ਕੇ ਫ਼ਰਾਰ

ਪਟਿਆਲਾ, 26 ਮਈ (ਗੁਰਵਿੰਦਰ ਸਿੰਘ ਔਲਖ)-ਥਾਣਾ ਤਿ੍ਪੜੀ ਦੀ ਪੁਲਿਸ ਵਲੋਂ ਟ੍ਰਾਈ ਲੈਣ ਗਏ ਮੋਟਰਸਾਈਕਲ ਲੈ ਕੇ ਫ਼ਰਾਰ ਹੋਣ ਵਾਲੇ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਗੁਰਵਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਸਥਾਨਕ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ

ਪਟਿਆਲਾ, 26 ਮਈ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਕਾਲ ਅਕੈਡਮੀ, ਪਟਿਆਲਾ ਦੇ ਸਹਿਯੋਗ ਨਾਲ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 27 ਮਈ (ਦਿਨ ...

ਪੂਰੀ ਖ਼ਬਰ »

120 ਬੋਤਲਾਂ ਨਾਜਾਇਜ਼ ਸ਼ਰਾਬ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਗਿ੍ਫ਼ਤਾਰ

ਬਨੂੜ, 26 ਮਈ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ 120 ਬੋਤਲਾਂ ਨਾਜਾਇਜ਼ ਸ਼ਰਾਬ ਤੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਗੁਰਜੀਤ ਸਿੰਘ ਨੇ ...

ਪੂਰੀ ਖ਼ਬਰ »

ਸਭ ਤੋਂ ਵੱਧ ਬੂਟੇ ਲਗਾਉਣ ਵਾਲੇ ਨੂੰ ਸਰਪੰਚੀ 'ਚ ਪਹਿਲ ਦਿੱਤੀ ਜਾਵੇਗੀ-ਵਿਧਾਇਕ ਪਠਾਣ ਮਾਜਰਾ

ਡਕਾਲਾ, 26 ਮਈ (ਪਰਗਟ ਸਿੰਘ ਬਲਬੇੜਾ)-ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਆਰ.ਯੂ, ਆਈ.ਐਫ.ਐੱਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਮੰਡਲ (ਵਿਸਥਾਰ) ਪਟਿਆਲਾ ਵਲੋਂ ਬਲਬੇੜਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦਾ ਆਯੋਜਨ ਖ਼ੁਰਾਕ ਅਤੇ ਸਿਵਲ ਸਪਲਾਈ ...

ਪੂਰੀ ਖ਼ਬਰ »

ਸਿਵਲ ਸਰਜਨ ਪਟਿਆਲਾ ਵਲੋਂ ਪਾਤੜਾਂ ਦੇ ਸਰਕਾਰੀ ਹਸਪਤਾਲ ਦਾ ਦੌਰਾ

ਪਾਤੜਾਂ, 26 ਮਈ (ਜਗਦੀਸ਼ ਸਿੰਘ ਕੰਬੋਜ)-ਸਿਵਲ ਸਰਜਨ ਪਟਿਆਲਾ ਰਾਜੂਧੀਰ ਨੇ ਪਾਤੜਾਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕਰ ਕੇ ਜਿੱਥੇ ਦਾਖਿਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਸਾਰੇ ਹਸਪਤਾਲ ਵਿਚ ਕੀਤੀ ਸਾਫ਼ ਸਫ਼ਾਈ ਦਾ ਮੁਆਇਨਾ ਵੀ ਕੀਤਾ ਅਤੇ ਹਸਪਤਾਲ ਵਿਚ ...

ਪੂਰੀ ਖ਼ਬਰ »

ਮਾਲਵਾ ਜ਼ੋਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਧਰਮ ਪ੍ਰਚਾਰਕ ਦਿ੍ੜ੍ਹਤਾ ਨਾਲ ਧਰਮ ਪ੍ਰਚਾਰ 'ਚ ਜੁੱਟ ਜਾਣ-ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਵਾ ਜ਼ੋਨ ਦੇ ਸਾਰੇ ਹੀ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਧਰਮ ਪ੍ਰਚਾਰਕਾਂ ਦੀ ਇਕ ਬੈਠਕ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਸਨੌਰ ਤੋਂ ਪੁਰ ਮੰਡੀ ਤੱਕ ਬਣਨ ਵਾਲੀ ਸੜਕ 'ਚੋਂ ਆ ਰਹੀ ਹੈ ਭਿ੍ਸ਼ਟਾਚਾਰ ਦੀ ਬਦਬੂ

ਸਨੌਰ, 26 ਮਈ (ਸੋਖਲ)- ਸਨੌਰ ਤੋਂ ਵਾਇਆ ਲਲੀਨਾ, ਭਾਂਖਰ, ਪੁਰ ਮੰਡੀ, ਤੱਕ ਬਣ ਰਹੀ ਸੜਕ ਤੋਂ ਭਿ੍ਸ਼ਟਾਚਾਰ ਦੀ ਬਦਬੂ ਆ ਰਹੀ ਹੈ | ਇਲਾਕੇ ਦੇ ਲੋਕਾਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਗੁਸਾ ਬੇਹੱਦ ਦੇਖਿਆ ਜਾ ਰਿਹਾ ਹੈ | ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਜੋ ...

ਪੂਰੀ ਖ਼ਬਰ »

ਪਿੰਡ ਲਾਛੜੂ ਕਲਾਂ ਵਿਚ ਸਫੈਦੇ ਵੱਢਣ ਤੋਂ ਛਿੜਿਆ ਵਿਵਾਦ ਡਿਪਟੀ ਕਮਿਸ਼ਨਰ ਕੋਲ੍ਹ ਪੁੱਜਿਆ

ਘਨੌਰ, 26 ਮਈ (ਸਰਦਾਰਾ ਸਿੰਘ ਲਾਛੜੂ)-ਪਿੰਡ ਲਾਛੜੂ ਕਲਾਂ ਦੀ ਜ਼ਮੀਨ 'ਚ ਖੜੇ੍ਹ ਸਫ਼ੈਦੇ ਵੱਢਣ ਦਾ ਮਾਮਲਾ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਪੁੱਜਿਆ | ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਅਮਰਜੀਤ ਸਿੰਘ ਅਤੇ ਸੁੱਚਾ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ...

ਪੂਰੀ ਖ਼ਬਰ »

ਕਈ ਸਾਲਾ ਬਾਅਦ ਨਾਭਾ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ ਹੋਈ ਸ਼ੁਰੂ-ਦੇਵ ਮਾਨ

ਨਾਭਾ, 26 ਮਈ (ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ ਦੇ ਨਾਲਿਆਂ ਦੀ ਸਫ਼ਾਈ ਪਿਛਲੇ ਕਈ ਸਾਲਾ ਤੋਂ ਕਾਂਗਰਸ, ਅਕਾਲੀ-ਭਾਜਪਾ ਦੀਆਂ ਸਰਕਾਰਾਂ ਵੇਲੇ ਸਿਰਫ਼ ਕਾਗ਼ਜ਼ਾਂ ਵਿਚ ਹੀ ਹੁੰਦੀ ਸੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ...

ਪੂਰੀ ਖ਼ਬਰ »

'ਭਵਿੱਖ ਦੇ ਕਾਰੋਬਾਰੀ, ਸਟਾਰਟ-ਅੱਪ ਚੈਲੈਂਜ' ਨਾਲ ਪਟਿਆਲਾ ਵਾਸੀਆਂ ਨੂੰ ਜੋੜਨ ਲਈ ਰੁਜ਼ਗਾਰ ਬਿਊਰੋ ਵਲੋਂ ਗਤੀਵਿਧੀਆਂ ਜਾਰੀ

ਪਟਿਆਲਾ, 26 ਮਈ (ਗੁਰਵਿੰਦਰ ਸਿੰਘ ਔਲਖ)-ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੇਂ ਉੱਦਮੀਆਂ ਨੂੰ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ 'ਭਵਿੱਖ ਦੇ ਕਾਰੋਬਾਰੀ : ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ ਨਾਲ ਵੱਧ ਤੋਂ ਵੱਧ ...

ਪੂਰੀ ਖ਼ਬਰ »

ਨਟਾਸ ਵਲੋਂ ਨਿਰਮਾਤਾ ਯੋਗਰਾਜ ਸੇਢਾ ਨੂੰ ਸ਼ਰਧਾਂਜਲੀ

ਪਟਿਆਲਾ, 26 ਮਈ (ਅ.ਸ. ਆਹਲੂਵਾਲੀਆ)-ਨਟਾਸ ਮੰਦਿਰ ਵਿਖੇ ਇਕੱਤਰ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ ਅਤੇ ਕਲਾਕਾਰਾਂ ਦੀ 27 ਮਈ ਤੋਂ ਨਵੇਂ ਰੰਗਰੂਪ 'ਚ (ਰੀਮਾਸਟਰਡ) ਜਾਰੀ ਹੋ ਰਹੀ ਨੈਸ਼ਨਲ ਅਵਾਰਡ ਜੇਤੂ ਪੰਜਾਬੀ ਫ਼ਿਲਮ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਦੇ ਭਿ੍ਸ਼ਟਾਚਾਰ ਦੇ ਕੇਸ ਵਿਚ ਫਸੇ ਜੇ. ਈ. ਦੇ ਘਰ ਵਿਜੀਲੈਂਸ ਦੀ ਟੀਮ ਨੇ ਕੀਤੀ ਤਲਾਸ਼ੀ

ਬਨੂੜ, 26 ਮਈ (ਭੁਪਿੰਦਰ ਸਿੰਘ)-ਵਿਜੀਲੈਂਸ ਵਿਭਾਗ ਦੀ ਪਟਿਆਲਾ ਤੋਂ ਆਈ ਪੰਜ ਮੈਂਬਰੀ ਟੀਮ ਨੇ ਅੱਜ ਬਨੂੜ ਦੇ ਵਾਰਡ ਨੰਬਰ 4 ਵਿਚ ਰਹਿੰਦੇ ਪੰਚਾਇਤ ਵਿਭਾਗ ਦੇ ਫ਼ਤਿਹਗੜ੍ਹ ਸਾਹਿਬ ਬਲਾਕ ਵਿਖੇ ਤਾਇਨਾਤ ਜੇ. ਈ. ਲੁਕੇਸ਼ ਥੰਮਨ ਦੇ ਘਰ ਦੀ ਤਲਾਸ਼ੀ ਲਈ | ਵਿਜੀਲੈਂਸ ਵਿਭਾਗ ...

ਪੂਰੀ ਖ਼ਬਰ »

ਗੁਰਪੀ੍ਰਤ ਸਿੰਘ ਦੁਗਾਲ ਨੂੰ ਨੰਬਰਦਾਰਾ ਯੂਨੀਅਨ ਦਾ ਪ੍ਰਧਾਨ ਚੁਣਿਆ

ਪਾਤੜਾਂ, 26 ਮਈ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਨੰਬਰਦਾਰਾ ਯੂਨੀਅਨ ਬਲਾਕ ਪਾਤੜਾਂ ਦੀ ਮੀਟਿੰਗ ਸਬਡਵੀਜ਼ਨ ਕੰਪਲੈਕਸ ਪਾਤੜਾਂ ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਗਲੋਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਗੁਰਪ੍ਰੀਤ ਸਿੰਘ ਨੰਬਰਦਾਰ ਦੁਗਾਲ ...

ਪੂਰੀ ਖ਼ਬਰ »

ਖੇੜੀ ਭੀਮਾਂ ਵਿਖੇ ਪ੍ਰਬੰਧਕ ਲਗਾਉਣ ਦੀ ਮੰਗ

ਸਮਾਣਾ, 26 ਮਈ (ਸਾਹਿਬ ਸਿੰਘ)-ਖੇੜੀ ਭੀਮਾਂ ਦੇ ਸਰਪੰਚ ਬਲਵੀਰ ਸਿੰਘ ਨੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਬਲਾਕ ਵਿਕਾਸ ਅਫ਼ਸਰ ਗੁਰਮੀਤ ਸਿੰਘ ਨੂੰ ਮੰਗ ਪੱਤਰ ਦੇ ਕੇ ਪਿੰਡ ਵਿਚ ਪ੍ਰਬੰਧਕ ਲਗਾਉਣ ਦੀ ਮੰਗ ਕੀਤੀ ਹੈ | ਸਰਪੰਚ ਨੇ ਦੱਸਿਆ ਕਿ ਪਿੰਡ ਦੀ ਕੁੱਲ 51 ਏਕੜ 4 ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ ਦੇ ਸਹਾਰੇ ਖੜ੍ਹਾ ਟੁੱਟਾ ਖੰਭਾ ਤੋੜ ਸਕਦਾ ਹੈ ਕਿ ਕਿਸੇ ਘਰ ਦੇ ਸੁਪਨੇ

ਰਾਜਪੁਰਾ, 26 ਮਈ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਵਿਚ ਬਿਜਲੀ ਦੇ ਟੁੱਟੇ ਖੰਭੇ, ਖੰਭਿਆਂ ਨਾਲ ਲਟਕੇ ਹੋਏ ਬਿਜਲੀ ਦੇ ਮੀਟਰਾਂ ਦੀਆਂ ਕਹਾਣੀਆਂ ਹਰ ਕਿਸੇ ਦੀ ਜੁਬਾਨ 'ਤੇ ਹਨ | ਇਸੇ ਤਰ੍ਹਾਂ ਸੈਦਖੇੜੀ ਚੁੰਗੀ ਰੋਡ 'ਤੇ ਜਿੱਥੇ ਨੇੜੇ-ਨੇੜੇ ਤਿੰਨ ਨਿੱਜੀ ਸਕੂਲ ਹਨ ਉੱਥੇ ...

ਪੂਰੀ ਖ਼ਬਰ »

ਐੱਸ.ਆਈ. ਜਸਪ੍ਰੀਤ ਕੌਰ ਖਰੌੜ ਨੇ ਬਲਬੇੜਾ ਪੁਲਿਸ ਚੌਕੀ ਦਾ ਚਾਰਜ ਸਾਂਭਿਆ

ਡਕਾਲਾ, 26 ਮਈ (ਪਰਗਟ ਸਿੰਘ ਬਲਬੇੜਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਹੋਈਆਂ ਬਦਲੀਆਂ ਤਹਿਤ ਥਾਣਾ ਸਦਰ ਪਟਿਆਲਾ ਅਧੀਨ ਆਉਂਦੀ ਪੁਲਿਸ ਚੌਕੀ ਬਲਬੇੜਾ ਦੇ ਨਵ-ਨਿਯੁਕਤ ਮੁਖੀ ਵਜੋਂ ਸਹਾਇਕ ਥਾਣੇਦਾਰ ਜਸਪ੍ਰੀਤ ਕੌਰ ਖਰੌੜ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ...

ਪੂਰੀ ਖ਼ਬਰ »

ਬੱਸ ਸੁਵਿਧਾ ਨਾ ਹੋਣ ਕਾਰਨ ਬੱਚਿਆਂ ਦਾ ਭਵਿੱਖ ਲੱਗਿਆ ਦਾਅ 'ਤੇ

ਦੇਵੀਗੜ੍ਹ, 26 ਮਈ (ਰਾਜਿੰਦਰ ਸਿੰਘ ਮੌਜੀ)-ਪਿੰਡ ਧਗੜੋਲੀ ਤੇ ਮੋਹਲਗੜ੍ਹ ਦੇ ਬੱਚਿਆਂ ਦਾ ਭਵਿੱਖ ਇਸ ਕਰਕੇ ਦਾਅ 'ਤੇ ਲੱਗਿਆ ਹੋਇਆ ਹੈ ਕਿਉਂਕਿ ਇਨ੍ਹਾਂ ਪਿੰਡਾਂ ਨੂੰ ਕੋਈ ਵੀ ਬੱਸ ਸਹੂਲਤ ਨਹੀਂ ਹੈ | ਇਨ੍ਹਾਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਜਬੂਰੀ ਵੱਸ ਉਚੇਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਜ਼ਿਲ੍ਹੇ 'ਚ 1357 ਲਾਭਪਾਤਰੀਆਂ ਨੂੰ ਮਿਲੀ ਪੱਕੀ ਛੱਤ

ਪਟਿਆਲਾ, 26 ਮਈ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਹਰੇਕ ਵਿਅਕਤੀ ਦੇ ਸਿਰ 'ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਪ੍ਰਧਾਨ ਮੰਤਰੀ ਆਵਾਸ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲਈ ਪੂਰੀ ਤਰ੍ਹਾਂ ਵਚਨਬੱਧ-ਸ਼ਾਦੀਪੁਰ

ਸਨੌਰ, 26 ਮਈ (ਸੋਖਲ)-ਪਿੰਡ ਕਟਕਹੇੜੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਦੀ ਤਾਰੀਖ਼ ਸ਼ਾਮਲਾਟ ਜ਼ਮੀਨ ਤੋਂ ਕਬਜ਼ਾ ਲੈਣ ਦੀ ਮੁਕੱਰਰ ਕੀਤੀ ਹੋਈ ਸੀ, ਪਰ ਇਲਾਕੇ ਦੇ ਲੋਕ ਕਿਸਾਨ ਜਥੇਬੰਦੀਆਂ ਅਤੇ ਪੀੜਤ ਕਿਸਾਨ ਜੋ ਕਿ ਲਗਭਗ 2 ਏਕੜ ਤੋਂ ਵੀ ਘੱਟ ਜ਼ਮੀਨ 'ਤੇ ਪਿਤਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ 2 ਖ਼ਿਲਾਫ਼ ਕੇਸ ਦਰਜ

ਪਾਤੜਾਂ, 26 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨਾਲ ਲੱਗਦੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ 1 ਲੜਕੇ ਵਲੋਂ ਜਬਰ ਜਨਾਹ ਦੀ ਕੋੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਪਾਤੜਾਂ ਪੁਲਿਸ ਨੇ ਇਸ ਲੜਕੇ ਅਤੇ ਇਸ ਦਾ ਸਾਥ ...

ਪੂਰੀ ਖ਼ਬਰ »

ਹੁਣ ਰਾਤ ਸਮੇਂ ਸੜਕ ਕਿਨਾਰੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਨਿਗਮ ਕਰੇਗਾ ਕਾਰਵਾਈ

ਪਟਿਆਲਾ, 26 ਮਈ (ਗੁਰਵਿੰਦਰ ਸਿੰਘ ਔਲਖ)-ਸਵੱਛਤਾ ਸਰਵੇਖਣ 'ਚ ਹਮੇਸ਼ਾ ਹੀ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਹੋਣ ਦਾ ਮਾਣ ਹਾਸਲ ਕਰਨ ਵਾਲੇ ਇੰਦੌਰ ਸ਼ਹਿਰ ਦਾ ਦੌਰਾ ਕਰ ਕੇ ਵਾਪਸ ਪਰਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐੱਸ.) ਨੇ ਸ਼ਹਿਰ ਦੀ ਸਫ਼ਾਈ ਨੂੰ ...

ਪੂਰੀ ਖ਼ਬਰ »

ਦੋ ਲੜਕਿਆਂ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ 'ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 26 ਮਈ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਦੋ ਘਰ ਤੋਂ ਲਾਪਤਾ ਹੋਏ ਦੋ ਲੜਕਿਆਂ ਨੂੰ ਕਿਸੇ ਅਣਪਛਾਤਿਆਂ ਵਲੋਂ ਆਪਣੀ ਗ਼ੈਰ-ਕਾਨੰੂਨੀ ਢੰਗ ਨਾਲ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX