ਮਲੌਦ, 26 ਮਈ (ਦਿਲਬਾਗ ਸਿੰਘ ਚਾਪੜਾ)-ਸਬ ਤਹਿਸੀਲ ਮਲੌਦ ਦੇ 42 ਪਿੰਡਾਂ ਵਿਚ ਸਿਰਫ ਪੰਜ ਪਿੰਡਾਂ ਦੇ ਮਾਲ ਵਿਭਾਗ ਨਾਲ ਸੰਬੰਧਿਤ ਕੰਮ ਹੀ ਚਲਦੇ ਹਨ, ਜਿਨ੍ਹਾਂ 'ਚ ਸਿਆੜ੍ਹ, ਰਾਮਗੜ੍ਹ ਸਰਦਾਰਾ, ਬੇਰ ਕਲਾਂ, ਗੋਸਲ ਤੇ ਥੇਹ ਭੈਣੀ ਵਿਚ ਢਾਈ ਪਟਵਾਰੀ ਕੰਮ ਕਰਦੇ ਹਨ | ਬਾਕੀ 37 ਪਿੰਡਾਂ ਦੇ ਲੋਕ ਆਏ ਦਿਨ ਸਬ ਤਹਿਸੀਲ ਮਲੌਦ ਵਿਚ ਕੰਮ ਕਰਵਾਉਣ ਲਈ ਸੰਬੰਧਿਤ ਪਟਵਾਰੀ ਨੂੰ ਮਿਲਣਾ ਚਾਹੁੰਦੇ ਹਨ | ਪਟਵਾਰੀਆ ਦੇ ਵਾਧੂ ਪਿੰਡਾਂ ਦਾ ਚਾਰਜ ਛੱਡਣ ਕਾਰਨ ਮਾਲ ਵਿਭਾਗ ਨਾਲ ਸੰਬੰਧਿਤ 37 ਪਿੰਡਾਂ ਦਾ ਕੰਮ ਬਿਲਕੁਲ ਠੱਪ ਪਿਆ ਹੈ | ਪਿੰਡ ਚੋਮੋਂ ਦੇ ਪਿ੍ਤਪਾਲ ਸਿੰਘ ਪਿਰਤਾ ਤੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਗਿਦਾਵਰੀ ਚਾਹੀਦੀ ਹੈ, ਜਿਸ ਲਈ ਲਗਾਤਾਰ ਉਹ ਸਬ ਤਹਿਸੀਲ ਜਾਂਦੇ ਹਨ ਪਰ ਗਿਦਾਵਰੀ ਨਾ ਮਿਲਣ ਕਾਰਣ ਉਨ੍ਹਾਂ ਦਾ ਕੰਮ ਪੈਡਿੰਗ ਹੈ | ਇਸ ਸੰਬੰਧੀ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਹਰ ਕੰਮਕਰਨ ਨੂੰ ਤਰਜੀਹ ਦਿੰਦੇ ਹਨ, ਪਰ ਜਦੋਂ ਸੰਬੰਧਿਤ ਪਟਵਾਰੀਆਂ ਦੀਆ ਅਸਾਮੀਆਂ ਖਾਲੀ ਹਨ ਤਾਂ ਉਹ ਕਿਵੇਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਕੰਮ ਕਰਦੇ ਕਰ ਸਕਦੇ ਹਨ | ਜਦ ਸੰਬੰਧਿਤ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕਰਕੇ ਹਲਕਾ ਵਿਧਾਇਕ ਦੇ ਧਿਆਨ 'ਚ ਮਸਲਾ ਲਿਆਉਣ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਹਲਕੇ ਦੇ ਬਹੁਚਰਚਿਤ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਾਂ ਆਪਣੇ ਸਨਮਾਨ ਸਮਾਗਮ ਜਾਂ ਸੋਸ਼ਲ ਮੀਡੀਆ 'ਤੇ ਆਡੀਓ ਵੀਡੀਓ ਵਾਇਰਲ ਹੋਣ ਕਾਰਨ ਰੁੱਝੇ ਰਹਿੰਦੇ ਹਨ, ਜਿਸ ਕਾਰਨ ਹਲਕੇ ਦੇ ਲੋਕਾਂ ਦੇ ਮਸਲਿਆਂ ਸੰਬੰਧੀ ਉਨ੍ਹਾਂ ਦਾ ਧਿਆਨ ਬਹੁਤ ਘੱਟ ਹੈ | ਇਸ ਸੰਬੰਧੀ ਜਿਥੇ ਹਲਕਾ ਵਿਧਾਇਕ ਦੀ ਜ਼ਿੰਮੇਵਾਰੀ ਬਣਦੀ ਹੈ, ਉਥੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਲੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਖ਼ਾਮੋਸ਼ ਬੈਠੇ ਹਨ, ਸ਼ਾਇਦ ਉਹ ਅਜੇ ਚੋਣ ਹਾਰਨ ਦੇ ਸਦਮੇ ਤੋਂ ਬਾਹਰ ਨਹੀਂ ਆਏ, ਪਰ ਮਲੌਦ ਸਬ ਤਹਿਸੀਲ ਦੇ 37 ਪਿੰਡਾਂ ਦੇ ਲੋਕਾਂ ਦੀ ਖੱਜਲ ਖੁਆਰੀ ਕਦੋਂ ਦੂਰ ਹੋਵੇਗੀ ਇਸ ਸੰਬੰਧੀ ਕੁੱਝ ਕਿਹਾ ਨਹੀ ਜਾ ਸਕਦਾ |
ਸਮਰਾਲਾ, 26 ਮਈ (ਰਾਮ ਗੋਪਾਲ ਸੋਫਤ)-ਸਥਾਨਕ ਪੁਲਿਸ ਨੇ ਦਾਜ ਦੀ ਮੰਗ ਪੂਰੀ ਨਾ ਕਰਨ ਤੇ ਤਿੰਨ ਤਲਾਕ ਰਾਹੀਂ ਤਲਾਕ ਦੇਣ ਵਾਲੇ ਪਤੀ ਤੇ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਵਿਰੁੱਧ ਦਾਜ ਤੇ ਤਿੰਨ ਤਲਾਕ (ਮੁਸਲਿਮ ਔਰਤਾਂ ਦੇ ਵਿਆਹ ਅਧਿਕਾਰ ਸੁਰੱਖਿਆ) ...
ਖੰਨਾ, 26 ਮਈ (ਮਨਜੀਤ ਸਿੰਘ ਧੀਮਾਨ)-ਮਾਰਕਫੈੱਡ ਜੀ. ਟੀ. ਰੋਡ ਖੰਨਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਇਕ ਪੁਲਿਸ ਮੁਲਾਜ਼ਮ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਆਈ. ਲਖਵਿੰਦਰ ਸਿੰਘ ਥਾਣਾ ਸਿਟੀ ਖੰਨਾ ...
ਖੰਨਾ, 26 ਮਈ (ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਲਲਹੇੜੀ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਘਰ ਦੇ ਵਿਹੜੇ 'ਚ ਖੜ੍ਹੀ ਕੰਬਾਈਨ ਤੇ ਟਰੈਕਟਰ ਦੀਆਂ ਬੈਟਰੀਆਂ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਕੰਬਾਈਨ ਦੇ ਮਾਲਕ ਹਰਭਾਗ ਸਿੰਘ ...
ਬੀਜਾ, 26 ਮਈ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਬੀਜਾ ਸਰਕਾਰੀ ਸਕੂਲ ਦੇ ਨਜ਼ਦੀਕ ਸਰਵਿਸ ਰੋਡ 'ਤੇ ਪਟਿਆਲਾ ਐਕਸਪੈੱ੍ਰਸ ਕੰਪਨੀ ਦੀ ਬੱਸ ਨੰਬਰ ਪੀ. ਬੀ. 10 ਡੀ. ਬੀ. 4137 ਜੋ ਕਿ ਲੁਧਿਆਣਾ ਤੋਂ ਅੰਬਾਲਾ ਸਾਈਡ ਜਾ ਰਹੀ ਸੀ, ਦੀ ਟੱਕਰ ਨਾਲ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ ਵਾਸੀ ...
ਡੇਹਲੋਂ, 26 ਮਈ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਡੇਹਲੋਂ ਦੇ ਪਿੰਡ ਟਿੱਬਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਤਰ ਵੱਤਰ ਸਿੱਧੀ ਬਿਜਾਈ ਤਕਨੀਕ ...
ਖੰਨਾ, 26 ਮਈ (ਮਨਜੀਤ ਸਿੰਘ ਧੀਮਾਨ)-ਨਾਬਾਲਗ ਲੜਕੀ ਨੂੰ ਲੁਕਾ ਛੁਪਾ ਕੇ ਰੱਖਣ ਦੇ ਦੋਸ਼ 'ਚ ਥਾਣਾ ਸਦਰ ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ | ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਵਤਾਰ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਪ੍ਰੇਮ ਚੰਦ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਰਤਨਹੇੜੀ ਰੋਡ ਦੇ ਵਾਰਡ ਨੰਬਰ 5 ਅਧੀਨ ਪੈਂਦੀਆਂ ਕਾਲੋਨੀਆਂ 'ਚ ਲੋਕਾਂ ਦੇ ਘਰਾਂ ਦੇ ਬਿਲਕੁਲ ਨੇੜੇ ਤੋਂ ਲੰਘਦੀਆਂ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੀ ਸਮੱਸਿਆ ਸੰਬੰਧੀ ਵਾਰਡ ਨੰਬਰ 5 ਦੀ ਕੌਂਸਲਰ ਰੀਟਾ ਰਾਣੀ ਤੇ ਮੁਹੱਲਾ ...
ਮਾਛੀਵਾੜਾ ਸਾਹਿਬ, 26 ਮਈ (ਮਨੋਜ ਕੁਮਾਰ)-ਸਿਵਲ ਹਸਪਤਾਲ ਮਾਛੀਵਾੜਾ ਦੀ ਐਮਰਜੈਂਸੀ 'ਚ ਆਪਣੀ ਡਿਊਟੀ ਨਿਭਾ ਰਹੀ ਮਹਿਲਾ ਡਾਕਟਰ ਸ਼ੁਰਭੀ ਸ਼ਰਮਾ ਉਸ ਸਮੇਂ ਹੱਕੀ ਬੱਕੀ ਰਹਿ ਗਈ, ਜਦੋਂ ਅਚਾਨਕ ਆਪਣੀ ਪੋਤੀ ਦਾ ਚੈੱਕਅਪ ਕਰਾਉਣ ਆਏ ਬਜ਼ੁਰਗ ਨੇ ਬਿਨਾ ਕਿਸੇ ਵਜਾ ਮਹਿਲਾ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਖੰਨਾ ਵਿਖੇ ਤਹਿਸੀਲ ਪੱਧਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਖ਼ਿਲਾਫ਼ ਅਰਥੀ ਫੂਕ ਕੇ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇਤਾਵਾਂ ਨੇ ਸਰਕਾਰੀ ਬੱਸਾਂ 'ਚੋਂ ਡੀਜ਼ਲ ਚੋਰੀ ਕਰਨ ਵਾਲੇ ਫੜੇ ਹਨ | ਖੰਨਾ ਬੱਸ ਅੱਡੇ ਵਿਖੇ ਸਰਕਾਰੀ ਬੱਸ 'ਚੋਂ ਡੀਜ਼ਲ ਕੱਢ ਰਹੇ ...
ਖੰਨਾ, 26 ਮਈ (ਮਨਜੀਤ ਸਿੰਘ ਧੀਮਾਨ)-ਬੰਦ ਮਿੱਲ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਖੰਨਾ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਸੰਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਮੁਖ਼ਤਿਆਰ ਸਿੰਘ ਨੇ ਕਿਹਾ ਕਿ ...
ਸਮਰਾਲਾ, 26 ਮਈ (ਕੁਲਵਿੰਦਰ ਸਿੰਘ)-ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਤੇ ਉਸ ਦਾ ਓ. ਐੱਸ. ਡੀ. ਪ੍ਰਦੀਪ ਕੁਮਾਰ ਜੋ ਸਿਹਤ ਵਿਭਾਗ ਦੇ ਹਰ ਕੰਮ ਵਿੱਚੋਂ ਕਮਿਸ਼ਨ ਦੀ ਮੰਗ ਕਰਨ ਉਪਰੰਤ ਉਸ ਵਿਰੁੱਧ ਤੁਰੰਤ ...
ਪਾਇਲ, 26 ਮਈ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਨੇ ਵਿਦਿਆਰਥੀਆਂ ਵਲੋਂ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਬੂਟੇ ਲਗਾਉਣ ਦੀ ਮੁਹਿੰਮ ਆਗਾਜ਼ ਆਕਸਫੋਰਡ ਸਕੂਲ, ਤਹਿਸੀਲ ਕੰਪਲੈਕਸ ਪਾਇਲ, ਮਿਊਾਸੀਪਲ ਕਮੇਟੀ ਤੇ ...
ਈਸੜੂ, 26 ਮਈ (ਬਲਵਿੰਦਰ ਸਿੰਘ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਈਸੜੂ ਵਿਖੇ ਕੌਮੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ | ਯੂਨੀਅਨ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਵਿਸ਼ੇਸ਼ ਤੌਰ 'ਤੇ ਮੀਟਿੰਗ 'ਚ ਹਾਜ਼ਰ ਹੋਏ | ਇਸ ਮੌਕੇ ਸਰਬ ਸੰਮਤੀ ਨਾਲ ਨਰਿੰਦਰਜੀਤ ਸਿੰਘ ...
ਦੋਰਾਹਾ, 26 ਮਈ (ਜਸਵੀਰ ਝੱਜ)-ਡੀ. ਐੱਸ. ਪੀ. ਪਾਇਲ ਦਵਿੰਦਰ ਅੱਤਰੀ ਦੀ ਅਗਵਾਈ 'ਚ ਪੁਲਿਸ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਲਖਵੀਰ ਸਿੰਘ ਵਲੋਂ ਟਰੱਕ ਯੂਨੀਅਨ ਦੋਰਾਹਾ ਵਿਖੇ ਕਰਮਵੀਰ ਸਿੰਘ ਟੋਨਾ ਦੀ ਪ੍ਰਧਾਨਗੀ ਹੇਠ ਸਮੂਹ ਟਰੱਕ ਮਾਲਕਾਂ ਤੇ ਆਪ੍ਰੇਟਰਾਂ ਨਾਲ ਮੀਟਿੰਗ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਸਕੂਲਾਂ ਤੇ ਕਾਲਜਾਂ 'ਚ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਮਾਈਾਡ ਮੇਕਰ ਸੰਸਥਾ ਵਲੋਂ ਵਿਦਿਆਰਥੀਆਂ ਦੇ ਵਿਹਲੇ ਸਮੇਂ ਨੂੰ ਸੁਚੱਜੇ ਢੰਗ ਨਾਲ ਉਪਯੋਗੀ ਬਣਾਉਣ ਲਈ ਅੰਗਰੇਜ਼ੀ ਤੇ ਫਰੈਂਚ ਭਾਸ਼ਾ ਦੇ ਵੱਖ-ਵੱਖ ਕੋਰਸਾਂ ਦੀ ...
ਡੇਹਲੋਂ, 26 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫ਼ੈਸਟੀਵਲ ਦੇ 7ਵੇਂ ਦਿਨ ਸਬ ਜੂਨੀਅਰ ਵਰਗ ਦੇ ਮੁਕਾਬਲਿਆਂ ਦੌਰਾਨ ਜਿਥੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਅਮਰਗੜ੍ਹ ਤੇ ਚਚਰਾੜੀ ...
ਮਲੌਦ, 26 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਜਗਤਾਰ ਸਿੰਘ ਚੋਮੋਂ ਨੇ ਦੱਸਿਆ ਕਿ ਪਾਣੀ ਦਾ ਸੰਕਟ ਪੈਦਾ ਕਰਨ ਲਈ ਅਮਰੀਕਨ ਖੇਤੀ ਮਾਡਲ ਦਾ ਨਮੂਨਾ ਜੋ ਸਾਡੇ ਪੰਜਾਬ ਅੰਦਰ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਖੇ ਜੂਨੀਅਰ ਵਿਦਿਆਰਥੀ ਕੌਂਸਲ 2022-23 ਦੀ ਘੋਸ਼ਣਾ ਕੀਤੀ ਗਈ | ਸੱਤਵੀਂ ਸੀ ਦੇ ਤਨਮਯ ਭਾਖੜੀ ਨੂੰ ਜੂਨੀਅਰ ਹੈੱਡ ਬੁਆਏ ਤੇ ਛੇਵੀਂ ਡੀ ਦੀ ਕੈਨਵੀਰ ਕੌਰ ਨੂੰ ਜੂਨੀਅਰ ਹੈੱਡ ਗਰਲ ਨਿਯੁਕਤ ਕੀਤਾ ਗਿਆ | ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਦੇ ਪੋਸਟ ਗੈ੍ਰਜੂਏਟ ਰਾਜਨੀਤੀ ਵਿਗਿਆਨ ਵਿਭਾਗ ਦੀ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦੁਆਰਾ 'ਸਮਾਜਿਕ ਵਿਗਿਆਨ ਸਿੱਖਿਆ 'ਚ ਕਿੱਤਾ ਸੰਭਾਵਨਾਵਾਂ' ਵਿਸ਼ੇ ਸੰਬੰਧੀ ਇਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਲੈਕਚਰ 'ਚ ...
ਦੋਰਾਹਾ, 26 ਮਈ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਦੋਰਾਹਾ ਵਲੋਂ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ 'ਪਾਣੀ ਬਚਾਓ, ਪੰਜਾਬ ਬਚਾਓ' ਅੰਤਰਗਤ ਪਿੰਡ ਕੱਦੋਂ ਵਿਖੇ ਬਲਾਕ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ | ਇਸ ਵਿਚ ਮੁੱਖ ...
ਦੋਰਾਹਾ, 26 ਮਈ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਖੇਤੀਬਾੜੀ ਵਿਭਾਗ ਬਲਾਕ ਦੋਰਾਹਾ ਤੇ ਸੀ. ਆਈ. ਆਈ. ਫਾਊਾਡੇਸ਼ਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਤੇ ਪਾਣੀ ਦੀ ਬੱਚਤ ਲਈ ਚਲਾਈ ਮੁਹਿੰਮ ਨੂੰ ਜਿਥੇ ਵੱਖ-ਵੱਖ ਪਿੰਡਾਂ 'ਚ ਹੁੰਗਾਰਾ ਮਿਲ ਰਿਹਾ ਹੈ ਉਥੇ ਹੀ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਪਾਂਡੂਚੇਰੀ ਵਿਖੇ ਬਜ਼ੁਰਗਾਂ ਦੀਆਂ ਹੋਈਆਂ ਦੌੜਾਂ 'ਚ ਖੰਨਾ ਸ਼ਹਿਰ ਦੇ ਸੁਰਿੰਦਰ ਸ਼ਰਮਾ ਨੇ 72 ਸਾਲ ਦੀ ਉਮਰ ਵਿਚ ਸੋਨ ਤਗਮਾ ਜਿੱਤ ਕੇ ਖੰਨਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਖੰਨਾ ਸ਼ਹਿਰ ਵਿਖੇ ਸੁਰਿੰਦਰ ਸ਼ਰਮਾ ...
ਮਾਛੀਵਾੜਾ ਸਾਹਿਬ, 26 ਮਈ (ਸੁਖਵੰਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਲੋਂ ਜ਼ਿਲ੍ਹਾ ਤੇ ਬਲਾਕ ਮਾਛੀਵਾੜਾ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਸੰਬੰਧੀ ਜ਼ਿਲ੍ਹਾ ਜਨਰਲ ਸਕੱਤਰ ਅਮਰੀਕ ਸਿੰਘ ਧਾਲੀਵਾਲ ਦੀ ...
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਲਲਹੇੜੀ ਰੋਡ 'ਤੇ ਪੁਲ ਹੇਠਾਂ ਰੇਲਵੇ ਲਾਈਨ ਤੋਂ ਪਹਿਲਾਂ ਇੰਟਰਲਾਕਿੰਗ ਟਾਈਲਾਂ ਦਾ ਜਿਹੜਾ ਕੰਮ ਨਗਰ ਕੌਂਸਲ ਦੇ ਠੇਕੇਦਾਰ ਮੁਨੀਸ਼ ਭਾਂਬਰੀ ਨੇ ਸ਼ੁਰੂ ਕੀਤਾ ਸੀ | ਉਸ ਦੀ ਅੱਜ ਹਲਕਾ ਖੰਨਾ ਦੇ ਵਿਧਾਇਕ ਨੇ ਨਗਰ ਕੌਂਸਲ ਦੇ ...
ਕੁਹਾੜਾ, 26 ਮਈ (ਸੰਦੀਪ ਸਿੰਘ ਕੁਹਾੜਾ)-ਸੂਬੇ ਨੂੰ ਭਿ੍ਸ਼ਟਾਚਾਰ ਤੋਂ ਮੁਕਤ ਕਰਾਉਣ ਦੇ ਵਾਅਦੇ ਨਾਲ ਸੱਤਾ 'ਚ ਆਈ ਆਪ ਪਾਰਟੀ ਦੀ ਸਰਕਾਰ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਭਿ੍ਸ਼ਟਾਚਾਰ ਤੋਂ ...
ਡੇਹਲੋਂ, 26 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਡਿਗਰੀ ਵੰਡ ਸਮਾਰੋਹ ਹੋਇਆ, ਜਿਸ ਦੌਰਾਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਸਾਬਕਾ ਚਾਂਸਲਰ ਪੋ੍ਰ. ਡਾ. ਸਰਦਾਰਾ ਸਿੰਘ ਜੌਹਲ ਉੱਘੇ ਅਰਥ-ਸ਼ਾਸਤਰੀ ਨੇ ਮੁੱਖ ਮਹਿਮਾਨ ...
ਸਮਰਾਲਾ, 26 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪਿ੍ੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸਵ: ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਨੂੰ ...
ਸਮਰਾਲਾ, 26 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਆਰਾ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੀ ਨਵੀਂ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ, ਜਿਸ 'ਚ ਪਰਮਜੀਤ ਸਿੰਘ ਢਿੱਲੋਂ ਨੂੰ ...
ਮਲੌਦ, 26 ਮਈ (ਸਹਾਰਨ ਮਾਜਰਾ)-ਬੱਚਿਆਂ ਨੂੰ ਨਵੇਂ ਖੇਤਰਾਂ ਨਾਲ ਜੋੜਨ ਦੀ ਮਨਸ਼ਾ ਨਾਲ ਸਕੂਲ ਦੇ ਐਮ. ਡੀ. ਗੁਰਪ੍ਰੀਤ ਸਿੰਘ ਚਹਿਲ ਦੀ ਅਗਵਾਈ ਹੇਠ ਬਿ੍ਟਿਸ਼ ਵਰਲਡ ਸਕੂਲ (ਆਈ. ਸੀ. ਐਸ. ਸੀ. ਬੋਰਡ ਨਵੀਂ ਦਿੱਲੀ) ਕੁੱਪ ਕਲਾਂ ਮਲੌਦ ਰੋਡ ਨੇੜੇ ਟਿੰਬਰਵਾਲ ਵਿਖੇ ਬੱਚਿਆਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX