ਕਪੂਰਥਲਾ, 26 ਮਈ (ਅਮਰਜੀਤ ਕੋਮਲ) - ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰ 'ਚ 75ਵਾਂ ਇਤਿਹਾਸਕ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਮੇਲੇ ਦੇ ਦੂਜੇ ਦਿਨ ਸਵੇਰੇ 4 ਵਜੇ ਤੋਂ ਹੀ ਮਾਤਾ ਦੇ ਭਗਤਾਂ ਦੀਆਂ ਲੰਬੀਆਂ ਕਤਾਰਾਂ ਮੰਦਰ ਵਿਚ ਲੱਗ ਗਈਆਂ ਤੇ ਲੱਖਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਨੇ ਮਾਤਾ ਦੇ ਮੰਦਰ 'ਚ ਨਤਮਸਤਕ ਹੋ ਕੇ ਮੰਨਤਾਂ ਮੰਨੀਆਂ ਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸ੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਰਜਿ: ਵਲੋਂ ਕਰਵਾਏ ਗਏ ਇਸ ਦੋ ਰੋਜ਼ਾ ਮੇਲੇ ਦੌਰਾਨ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੰਦਰ ਤੋਂ ਬਾਹਰ ਮੁੱਖ ਸੜਕ ਤੱਕ ਲੱਗ ਗਈਆਂ ਤੇ ਉਨ੍ਹਾਂ ਨੂੰ ਚਾਰ ਘੰਟੇ ਤੋਂ ਵੱਧ ਸਮੇਂ ਦੀ ਉਡੀਕ ਤੋਂ ਬਾਅਦ ਮੰਦਰ ਵਿਚ ਸੀਸ ਝੁਕਾਉਣ ਦਾ ਮੌਕਾ ਮਿਲਿਆ | ਮੇਲੇ ਦੇ ਸਬੰਧ ਵਿਚ ਅੱਜ ਸਵੇਰੇ ਮੰਦਰ ਵਿਚ ਸ੍ਰੀ ਦੁਰਗਾ ਹਵਨ ਵਿਧੀਵਤ ਢੰਗ ਨਾਲ ਕਰਵਾਇਆ ਗਿਆ ਜਿਸ ਵਿਚ ਮੰਦਰ ਕਮੇਟੀ ਦੇ ਅਹੁਦੇਦਾਰਾਂ, ਪ੍ਰਮੁੱਖ ਸ਼ਖ਼ਸੀਅਤਾਂ ਤੇ ਸ਼ਰਧਾਲੂਆਂ ਨੇ ਹਵਨ ਵਿਚ ਅਹੂਤੀਆਂ ਪਾਈਆਂ | ਵੱਖ-ਵੱਖ ਭਜਨ ਮੰਡਲੀਆਂ ਨੇ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ | ਮੰਦਰ ਨੂੰ ਫੁੱਲਾਂ ਤੇ ਰੰਗ ਬਰੰਗੀਆਂ ਚੁੰਨੀਆਂ ਨਾਲ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਕੇਸ਼ ਚੋਪੜਾ, ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਭਾਜਪਾ ਦੇ ਮੈਡੀਕਲ ਸੈੱਲ ਦੇ ਸੂਬਾਈ ਕਨਵੀਨਰ ਡਾ: ਰਣਬੀਰ ਕੌਸ਼ਲ, ਸ਼ੀਤਲਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਧੀਰ, ਐਡਵੋਕੇਟ ਪਿਊਸ਼ ਮਨਚੰਦਾ, ਕਪਿਲ ਧੀਰ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਮੰਦਰ 'ਚ ਮੱਥਾ ਟੇਕਿਆ ਤੇ ਮਾਤਾ ਤੋਂ ਆਸ਼ੀਰਵਾਦ ਲਿਆ | ਮੰਦਰ ਕਮੇਟੀ ਦੇ ਅਹੁਦੇਦਾਰਾਂ ਅਨੂਪ ਕਲਹਣ, ਮੁਕੇਸ਼ ਆਨੰਦ, ਅਸ਼ੋਕ ਕੁਮਾਰ ਆਦਿ ਨੇ ਇਨ੍ਹਾਂ ਸ਼ਖ਼ਸੀਅਤਾਂ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ | ਬਹੁਤ ਸਾਰੇ ਸ਼ਰਧਾਲੂ ਜਿਨ੍ਹਾਂ ਦੀਆਂ ਮੰਨਤਾਂ ਮੰਨੀਆਂ ਜਾ ਚੁੱਕੀਆਂ ਹਨ, ਉਹ ਬੈਂਡ ਵਾਜਿਆਂ ਨਾਲ ਮਾਤਾ ਦੇ ਮੰਦਰ 'ਚ ਮੱਥਾ ਟੇਕਣ ਆਏ | ਮੇਲੇ ਦੌਰਾਨ ਬੱਚਿਆਂ, ਔਰਤਾਂ ਤੇ ਨੌਜਵਾਨਾਂ ਨੇ ਵੱਖ-ਵੱਖ ਤਰ੍ਹਾਂ ਦੇ ਲੱਗੇ ਪੰਘੂੜਿਆਂ ਦਾ ਆਨੰਦ ਮਾਣਿਆ | ਮੇਲੇ ਦੇ ਦੂਜੇ ਦਿਨ ਵੀ ਵੱਖ-ਵੱਖ ਸੰਸਥਾਵਾਂ, ਸ਼ਹਿਰ ਤੇ ਹੋਰ ਖੇਤਰਾਂ ਨਾਲ ਸਬੰਧਿਤ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ | ਇਸ ਮੌਕੇ ਮੰਦਰ ਕਮੇਟੀ ਦੇ ਆਗੂ ਰਾਧੇ ਸ਼ਿਆਮ ਸ਼ਰਮਾ, ਸੋਨੂੰ ਪੰਡਿਤ, ਐਡਵੋਕੇਟ ਜਗਦੀਸ਼ ਆਨੰਦ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਭਾਜਪਾ ਆਗੂ ਪ੍ਰਸ਼ੋਤਮ ਪਾਸੀ, ਵਿਜੇ ਆਨੰਦ, ਰਾਜੇਸ਼ ਸ਼ਰਮਾ, ਗਰੀਸ਼ ਆਨੰਦ, ਰਕੇਸ਼ ਸ਼ਰਮਾ, ਰਾਜੀਵ ਸ਼ਰਮਾ, ਰਮਨ ਸ਼ਰਮਾ, ਗੋਪਾਲ ਦਾਸ, ਹੈਪੀ ਸ਼ਰਮਾ, ਰਾਜੂ ਸ਼ੇਖੂਪੁਰ, ਰਿੰਕੂ ਕਾਲੀਆ, ਵਿਨੋਦ ਬਾਵਾ, ਕਪਿਲ ਸ਼ਰਮਾ, ਰਿੰਕੀ ਕਾਲੀਆ, ਚੰਦਨ ਮੋਹਨ, ਕਾਂਗਰਸੀ ਆਗੂ ਕੁਲਦੀਪ ਸਿੰਘ, ਸੁਰਿੰਦਰਪਾਲ ਸਿੰਘ ਖ਼ਾਲਸਾ, ਦੀਪਕ ਸਲਵਾਨ, ਰਜਿੰਦਰ ਕੌੜਾ, ਕਰਨ ਮਹਾਜਨ, ਦੀਪ ਸਿੰਘ ਸ਼ੇਖੂਪੁਰ, ਕਾਰਤਿਕ ਸ਼ਰਮਾ, ਕਿੱਟੂ ਸ਼ਰਮਾ, ਨੀਲਮ ਸ਼ਰਮਾ, ਕੁਲਦੀਪ ਸਿੰਘ, ਸੁਦੇਸ਼ ਸ਼ਰਮਾ, ਸਾਹਿਲ ਸ਼ਰਮਾ, ਰਾਹੁਲ ਆਨੰਦ, ਹਨੀ, ਕੇਸ਼ਵ ਸ਼ਰਮਾ, ਅਕਾਲੀ ਆਗੂ ਅਜੈ ਬਬਲਾ, ਕ੍ਰਿਸ਼ਨ ਕੁਮਾਰ ਟੰਡਨ, ਅਸ਼ੋਕ ਕੁਮਾਰ ਭਗਤ ਕੌਂਸਲਰ, ਸੁਰਜੀਤ ਸਿੰਘ ਰਾਣਾ, ਸਾਬਕਾ ਕੌਂਸਲਰ ਵਿਕਾਸ ਸਿੱਧੀ, ਭਾਜਪਾ ਆਗੂ ਚੇਤਨ ਸੂਰੀ, ਵਿਕਰਮ ਅਰੋੜਾ, ਰਵਿੰਦਰ ਅਰੋੜਾ, ਅਸ਼ੋਕ ਗੁਪਤਾ, ਸਰਵਣ
ਯਾਦਵ, ਸੰਜੇ ਸੂਦ, ਮੇਯੰਕ ਧੀਰ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਪੁਲਿਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੇਲੇ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਵੱਖ-ਵੱਖ ਥਾਵਾਂ 'ਤੇ ਲੱਗੇ ਨਾਕਿਆਂ 'ਤੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਨ | ਮੇਲੇ ਵਿਚ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵੱਖ-ਵੱਖ ਥਾਵਾਂ 'ਤੇ ਗੱਡੀਆਂ ਖੜ੍ਹੀਆਂ ਕਰਨ ਦਾ ਪ੍ਰਬੰਧ ਟਰੈਫ਼ਿਕ ਪੁਲਿਸ ਵਲੋਂ ਸੁਚਾਰੂ ਤਰੀਕੇ ਨਾਲ ਕੀਤਾ ਗਿਆ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਪੁਲਿਸ ਵਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਜੇਬ ਕਤਰੇ ਪੂਰੀ ਤਰ੍ਹਾਂ ਸਰਗਰਮ ਰਹੇ ਤੇ ਉਨ੍ਹਾਂ ਕੁੱਝ ਲੋਕਾਂ ਦੀਆਂ ਜੇਬਾਂ ਸਾਫ਼ ਕੀਤੀਆਂ |
ਜਲੰਧਰ, 26 ਮਈ (ਸ਼ਿਵ) - ਖੰਡ ਮਿੱਲਾਂ ਵਲ ਬਕਾਇਆ ਪਏ 900 ਕਰੋੜ ਦੀ ਰਕਮ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿਚ ਚਾਹੇ ...
ਨਡਾਲਾ, 26 ਮਈ (ਮਾਨ) - ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਨਡਾਲਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 23 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਅਰਜਨ ਸਿੰਘ ...
ਭੁਲੱਥ, 26 ਮਈ (ਸੁਖਜਿੰਦਰ ਸਿੰਘ ਮੁਲਤਾਨੀ) - ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਸਬ ਡਵੀਜ਼ਨ ਭੁਲੱਥ ਦੇ ਲੋਕ | ਸਬ-ਡਵੀਜ਼ਨ ਭੁਲੱਥ ਦੇ ਪਾਵਰਕਾਮ ਦਫ਼ਤਰ ਭੁਲੱਥ ਵਿਖੇ ਕੁੱਲ 123 ਪੋਸਟਾਂ ਹਨ, ਜਦਕਿ 44 ਕਰਮਚਾਰੀ ਡਿਊਟੀ 'ਤੇ ਹਨ, ਜਦਕਿ 79 ਪੋਸਟਾਂ ਖ਼ਾਲੀ ਹਨ, ਜਿਨ੍ਹਾਂ ...
ਕਪੂਰਥਲਾ, 26 ਮਈ (ਸਡਾਨਾ) - ਮਾਡਰਨ ਜੇਲ੍ਹ ਦੇ ਕੈਦੀ ਪਾਸੋਂ ਮੋਬਾਈਲ ਫੋਨ ਮਿਲਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜਸਪ੍ਰੀਤ ਸਿੰਘ ਤੇ ਸਤਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਦੋ ...
ਕਪੂਰਥਲਾ, 26 ਮਈ (ਸਡਾਨਾ) - ਥਾਣਾ ਸਿਟੀ ਪੁਲਿਸ ਨੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਉਸ ਨੂੰ ਉਸ ਦਾ ਬਣਦਾ ਹੱਕ ਨਾ ਦੇਣ ਦੇ ਮਾਮਲੇ ਸੰਬੰਧੀ ਵਿਆਹੁਤਾ ਦੇ ਪਤੀ ਵਿਰੁੱਧ ਦਾਜ ਮੰਗਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮਨਪ੍ਰੀਤ ਕੌਰ ...
ਸੁਲਤਾਨਪੁਰ ਲੋਧੀ, 26 ਮਈ (ਨਰੇਸ਼ ਹੈਪੀ, ਥਿੰਦ) - ਅੱਜ ਸਿੱਖਾਂ ਮੁਹੱਲਾ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਨਿਵਾਸ ਸਥਾਨ ਦੇ ਬਾਹਰ ਖੜ੍ਹੀ ਸਕੂਟਰੀ ਦੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਿੱਤੇ ਬਿਆਨ 'ਚ ਮਾਸਟਰ ...
ਫਗਵਾੜਾ, 26 ਮਈ (ਤਰਨਜੀਤ ਸਿੰਘ ਕਿੰਨੜਾ) - ਖੇਡ ਵਿਭਾਗ ਪੰਜਾਬ ਵਲੋਂ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ 'ਚ ਹੋਣਹਾਰ ਖਿਡਾਰੀਆਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ | ਜਿਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ...
ਬੇਗੋਵਾਲ, 26 ਮਈ (ਸੁਖਜਿੰਦਰ ਸਿੰਘ) - ਇੰਟਰਨੈਸ਼ਨਲ ਐਸੋਸੀਏਸ਼ਨ ਦੀ ਲਾਇਨ ਕਲੱਬ ਮਲਟੀਪਲ 321-ਧ ਦੀ 49ਵੀਂ ਸਾਲਾਨਾ ਕਾਨਫ਼ਰੰਸ ਐਮ.ਡੀ. 321 ਤੇ ਐਵਾਰਡ ਸਮਾਗਮ ਰਿਜ਼ੋਰਟ ਮਨਾਲੀ ਵਿਚ ਕਰਵਾਇਆ ਗਿਆ, ਜਿਸ ਵਿਚ ਪਾਸਟ ਇੰਟਰਨੈਸ਼ਨਲ ਗਵਰਨਰ ਨਰੇਸ਼ ਅਗਰਵਾਲ, ਮਲਟੀਪਲ ...
ਢਿਲਵਾਂ, 26 ਮਈ (ਸੁਖੀਜਾ, ਪ੍ਰਵੀਨ) - ਪਿੰਡ ਧਾਲੀਵਾਲ ਬੇਟ ਦੇ ਜੰਮਪਲ ਤੇ ਹੁਣ ਪਿਛਲੇ ਕਾਫ਼ੀ ਸਮੇਂ ਤੋਂ ਯੂ.ਕੇ. ਰਹਿ ਰਹੇ ਪ੍ਰਸਿੱਧ ਸਮਾਜ ਸੇਵਕ ਨੇਕ ਸਿੰਘ ਧਾਲੀਵਾਲ (ਯੂ.ਕੇ.) 48 ਸਾਲ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਜਾਣਕਾਰੀ ਦਿੰਦਿਆਂ ਪ੍ਰਭਦਿਆਲ ਸਿੰਘ ...
ਫਗਵਾੜਾ, 26 ਮਈ (ਤਰਨਜੀਤ ਸਿੰਘ ਕਿੰਨੜਾ) - ਡਾ: ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਨਕੋਦਰ ਰੋਡ ਹਦੀਆਬਾਦ ਫਗਵਾੜਾ ਦਾ ਇਕ ਵਫ਼ਦ ਸਾਬਕਾ ਕੌਂਸਲਰ ਰਮੇਸ਼ ਕੌਲ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਨਯਨ ਜੱਸਲ ਨੂੰ ਮਿਲਿਆ | ਇਸ ਦੌਰਾਨ ਸਾਬਕਾ ਕੌਂਸਲਰ ਰਮੇਸ਼ ਕੌਲ ...
ਫਗਵਾੜਾ, 26 ਮਈ (ਹਰਜੋਤ ਸਿੰਘ ਚਾਨਾ) - ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਤੇ ਫਗਵਾੜਾ ਦੇ ਆਗੂਆਂ ਨੇ ਅੱਜ ਜ਼ਿਲ੍ਹਾ ਜਨਰਲ ਸਕੱਤਰ ਪਿ੍ੰਸੀਪਲ ਨਿਰਮਲ ਸਿੰਘ ਦੀ ਅਗਵਾਈ ਹੇਠ ਨਵਨਿਯੁਕਤ ਨਗਰ ਨਿਗਮ ਕਮਿਸ਼ਨਰ ਕਮ ਏ.ਡੀ.ਸੀ. ਨਯੱਨ ਜੱਸਲ ਨਾਲ ਮੁਲਾਕਾਤ ਕੀਤੀ ਤੇ ...
ਕਪੂਰਥਲਾ, 26 ਮਈ (ਵਿਸ਼ੇਸ਼ ਪ੍ਰਤੀਨਿਧ)-ਮਾਤਾ ਭੱਦਰਕਾਲੀ ਮੇਲੇ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਗਏ ਕਵੀ ਦਰਬਾਰ ਵਿਚ ਉੱਘੇ ਸ਼ਾਇਰ ਗੁਰਦੀਪ ਗਿੱਲ, ਚੰਨ ਮੋਮੀ, ਦੀਸ਼ ਦਬੁਰਜੀ, ਤੇਜਬੀਰ ਸਿੰਘ, ਆਸੀ ਈਸ਼ਪੁਰੀ, ਮੁਖ਼ਤਾਰ ਸਹੋਤਾ, ਲੱਕੀ ਮੱਲੀਆਂਵਾਲਾ, ਆਸ਼ੂ ...
ਸੁਲਤਾਨਪੁਰ ਲੋਧੀ, 26 ਮਈ (ਨਰੇਸ਼ ਹੈਪੀ,ਥਿੰਦ) - ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ...
ਫਗਵਾੜਾ, 26 ਮਈ (ਅਸ਼ੋਕ ਕੁਮਾਰ ਵਾਲੀਆ) - ਗਿਆਰ੍ਹਵੀਂ ਵਾਲੀ ਸਰਕਾਰ ਵੈੱਲਫੇਅਰ ਸੁਸਾਇਟੀ ਜਗਪਾਲਪੁਰ ਰਜਿ: ਫਗਵਾੜਾ ਵਲੋਂ ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਪਿੰਡ ਜਗਪਾਲਪੁਰ ਵਿਖੇ ਸਾਲਾਨਾ ਜੋੜ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ | ਅਸਥਾਨ ਦੇ ...
ਕਪੂਰਥਲਾ, 26 ਮਈ (ਅਮਰਜੀਤ ਕੋਮਲ) - ਸਭਿਆਚਾਰਕ ਸਮਾਗਮਾਂ 'ਚ ਵੱਖ-ਵੱਖ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਵਿਸ਼ੇਸ਼ ਲਾਭ ਦਿੱਤਾ ਜਾਵੇਗਾ | ਇਹ ਸ਼ਬਦ ਰਾਹੁਲ ਭੰਡਾਰੀ ਉਪ ਕੁਲਪਤੀ ...
ਤਲਵੰਡੀ ਚੌਧਰੀਆਂ, 26 ਮਈ (ਪਰਸਨ ਲਾਲ ਭੋਲਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਦੀਆਂ ਗਰਾਉਂਡਾਂ ਵਿਚ ਅੱਜ ਜਸ਼ਨਪ੍ਰੀਤ ਸਿੰਘ ਸੰਧੂ ਦੀ ਯਾਦ ਵਿਚ ਦੂਜਾ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਆਰੰਭ ਹੋਇਆ ਜਿਸ ਦਾ ਉਦਘਾਟਨ ਸਰਪੰਚ ...
ਖਲਵਾੜਾ, 26 ਮਈ (ਮਨਦੀਪ ਸਿੰਘ ਸੰਧੂ) - ਸੰਧੀ ਜਠੇਰਿਆਂ ਦਾ 22ਵਾਂ ਸਾਲਾਨਾ ਜੋੜ ਮੇਲਾ ਮਲਕਪੁਰ ਰੋਡ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਮੁੱਖ ਸੇਵਾਦਾਰ ਬਾਬਾ ਮਲੰਗੀ ਜੀ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਧੀ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ...
ਫਗਵਾੜਾ, 26 ਮਈ (ਹਰਜੋਤ ਸਿੰਘ ਚਾਨਾ)- ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਉੱਚਾ ਪਿੰਡ ਵਿਖੇ ਪੰਜ ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਵਿਕਾਸ ਦੇ ਕੰਮ ਦਾ ਉਦਘਾਟਨ 'ਆਪ' ਆਗੂ ਜੋਗਿੰਦਰ ਸਿੰਘ ਮਾਨ ਨੇ ਕੀਤਾ | ਇਸ ਮੌਕੇ ਮਾਨ ਨੇ ਪਿੰਡ ਵਾਸੀਆਂ ਤੇ ਪੰਚਾਇਤ ਨੂੰ ...
ਨਡਾਲਾ, 26 ਮਈ (ਮਨਜਿੰਦਰ ਸਿੰਘ ਮਾਨ) - ਵਿਧਾਨ ਸਭਾ ਹਲਕਾ ਭੁਲੱਥ ਦੀਆਂ ਪ੍ਰਮੁੱਖ ਸੜਕਾਂ ਜੋ ਕਿ ਟੁੱਟ ਚੁੱਕੀਆਂ ਹਨ ਤੇ ਇਨ੍ਹਾਂ ਸੜਕਾਂ ਦੇ ਟੁੱਟ ਜਾਣ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ...
ਸੁਲਤਾਨਪੁਰ ਲੋਧੀ, 26 ਮਈ (ਨਰੇਸ਼ ਹੈਪੀ, ਥਿੰਦ) - ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਪ੍ਰਧਾਨ ਅਨਿਲ ਗੋਇਲ ਵਲੋਂ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਸਰਦੂਲ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ | ਇਸ ਤੋਂ ਪਹਿਲਾਂ ਖ਼ੁਦ ਅਨਿਲ ਗੋਇਲ ਵਲੋਂ ਆਪਣੇ ਪ੍ਰਧਾਨਗੀ ਪਦ ਤੋਂ ...
ਸੁਲਤਾਨਪੁਰ ਲੋਧੀ, 26 ਮਈ (ਨਰੇਸ਼ ਹੈਪੀ, ਥਿੰਦ) - ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ, ਸੰਤ ਤਰਲੋਚਨ ਸਿੰਘ ਤੇ ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਸੇਵਾਦਾਰ ਭਾਈ ਜਸਪਾਲ ਸਿੰਘ ਨੀਲਾ ਬਾਬਾ ਨੇ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ: ...
ਨਡਾਲਾ, 26 ਮਈ (ਮਾਨ) - ਪੰਜਾਬ ਸਰਕਾਰ ਵਲੋਂ ਪਾਣੀ ਬਚਾਉਣ ਲਈ ਵਿੱਢੀ ਮੁਹਿਮ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਸੰਬੰਧ ਵਿਚ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ: ਸੁਰਿੰਦਰ ਕੁਮਾਰ ਵਿਰਦੀ ਦੀਆਂ ਤੇ ਜ਼ਿਲ੍ਹਾ ਸਿਖਲਾਈ ...
ਕਪੂਰਥਲਾ, 26 ਮਈ (ਵਿ.ਪ੍ਰ.) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਉਨ੍ਹਾਂ ...
ਕਪੂਰਥਲਾ, 26 ਮਈ (ਵਿ.ਪ੍ਰ.) - ਪੰਜਾਬ ਪੁਲਿਸ 'ਚ ਭਰਤੀ ਲਈ ਚਾਹਵਾਨ ਲੜਕਿਆਂ ਨੂੰ ਸਰੀਰਕ ਟੈੱਸਟ ਦੀ ਤਿਆਰੀ ਕਰਵਾਉਣ ਲਈ 1 ਜੂਨ ਨੂੰ ਸੀ ਪਾਈਟ ਕੈਂਪ ਥੇਹ ਕਾਂਜਲਾ ਨੇੜੇ ਮਾਡਰਨ ਜੇਲ੍ਹ ਕਪੂਰਥਲਾ ਵਿਚ ਇਕ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...
ਕਪੂਰਥਲਾ, 26 ਮਈ (ਵਿ.ਪ੍ਰ.) - ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਵਿੱਦਿਅਕ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਵਿਚ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਦੇ ਦਾਖ਼ਲੇ ਲਈ ਜ਼ਿਲ੍ਹਾ ਕਪੂਰਥਲਾ ਵਿਚ ਵੱਖ-ਵੱਖ ਥਾਵਾਂ 'ਤੇ 27 ਮਈ ਤੋਂ ਚੋਣ ਟਰਾਇਲ ਸ਼ੁਰੂ ਹੋ ਰਹੇ ਹਨ | ਸਪੋਰਟਸ ...
ਫਗਵਾੜਾ, 26 ਮਈ (ਹਰਜੋਤ ਸਿੰਘ ਚਾਨਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 124ਵਾਂ ਜਨਮ ਦਿਵਸ ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ ਦੇ ਇਤਿਹਾਸ ਵਿਭਾਗ ਦੁਆਰਾ ਪਿ੍ੰਸੀਪਲ ਡਾ. ਸਵਿੰਦਰਪਾਲ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ 'ਗਦਰ ਅੰਦੋਲਨ 'ਚ ਕਰਤਾਰ ਸਿੰਘ ਸਰਾਭਾ' ਦੀ ...
ਕਪੂਰਥਲਾ, 26 ਮਈ (ਸਡਾਨਾ)-ਮਾਤਾ ਭੱਦਰਕਾਲੀ ਜੀ ਦੇ ਮੰਦਰ ਸ਼ੇਖੂਪੁਰ ਵਿਖੇ ਮਨਾਏ ਜਾ ਰਹੇ 75ਵੇਂ ਸਾਲਾਨਾ ਮੇਲੇ ਸਬੰਧੀ ਅੱਜ 1100 ਸ੍ਰੀ ਦੁਰਗਾ ਸਤੂਤੀ ਦੇ ਪਾਠ ਸੰਗਤਾਂ ਵਲੋਂ ਮਿਲ ਕੇ ਕੀਤੇ ਗਏ | ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਵਲੋਂ ਮੰਦਿਰ ਵਿਖੇ ਪੂਜਾ ਕੀਤੀ ਗਈ ਤੇ ...
ਹੁਸੈਨਪੁਰ, 26 ਮਈ (ਸੋਢੀ) - ਦੀ ਭਾਣੋ ਲੰਗਾ ਸਹਿਕਾਰੀ ਬਹੁਮੰਤਵੀ ਸੇਵਾ ਸਭਾ ਵਿਚ ਸਹਿਕਾਰਤਾ ਵਿਭਾਗ ਕਪੂਰਥਲਾ ਵਲੋਂ ਮਾਰਕਫੈੱਡ ਕਪੂਰਥਲਾ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਜਿੱਥੇ ਗੁਰਵਿੰਦਰਜੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ...
ਸੁਲਤਾਨਪੁਰ ਲੋਧੀ, 26 (ਨਰੇਸ਼ ਹੈਪੀ, ਥਿੰਦ) - ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਕਪੂਰਥਲਾ ਵਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਇਪਟਾ ਦਾ ਸਥਾਪਨਾ ਦਿਵਸ ਸਮਾਗਮ 'ਢਾਈ ਅੱਖਰ ਪ੍ਰੇਮ ਦੇ' ਅੱਜ ਸਾਈਾ ...
ਨਡਾਲਾ, 26 ਮਈ (ਮਾਨ) - ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੇਵਾ ਸੁਸਾਇਟੀ ਨਡਾਲਾ ਵਲੋਂ ਉੱਘੇ ਸਿੱਖਿਆ ਸ਼ਾਸਤਰੀ ਅਤੇ ਲੇਖਕ ਡਾ: ਆਸਾ ਸਿੰਘ ਘੁੰਮਣ ਦਾ ਉਤਸ਼ਾਹ ਸਾਹਿਤ ਸਨਮਾਨ ਕੀਤਾ ਗਿਆ | ਇਸ ਮੌਕੇ ਸੁਸਾਇਟੀ ਪ੍ਰਧਾਨ ਪਲਵਿੰਦਰ ਸਿੰਘ ਘੋਤੜਾ ਨੇ ਦੱਸਿਆ ਕਿ ਡਾ : ...
ਨਡਾਲਾ, 26 ਮਈ (ਮਾਨ) - ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰਵਾਇਤੀ ਢੰਗ ਨਾਲ ਬੀਜੇ ਜਾਂਦੇ ਝੋਨੇ ਦੀ ਬਜਾਏ ਇਸ ਦੀ ਸਿੱਧੀ ਬਿਜਾਈ ਦੇ ਸੰਬੰਧ ਵਿਚ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਸੁਰਿੰਦਰ ਕੁਮਾਰ ਵਿਰਦੀ ਦੀਆਂ ਹਦਾਇਤਾਂ ਅਤੇ ਡਾ. ਤੇਜ ਪਾਲ ਸਿੰਘ ਜ਼ਿਲ੍ਹਾ ...
ਨਡਾਲਾ, 26 ਮਈ (ਮਾਨ) - ਮੰਡ ਹਬੀਬਵਾਲ ਵਿਖੇ ਬਾਬਾ ਲਾਲ ਸ਼ਾਹ ਦੇ ਦਰਬਾਰ 'ਤੇ ਮੁੱਖ ਸੇਵਾਦਾਰ ਬਾਬਾ ਸ਼ੌਕੀ ਦੀ ਅਗਵਾਈ ਹੇਠ 16ਵਾਂ ਸਾਲਾਨਾ ਖੇਡ ਅਤੇ ਸਭਿਆਚਾਰਕ ਮੇਲਾ ਕਰਾਇਆ ਗਿਆ | ਇਸ ਮੇਲੇ 'ਚ ਜਿਥੇ ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ, ਉਥੇ ਸ਼ਾਮ ਸਮੇਂ ...
ਤਲਵੰਡੀ ਚੌਧਰੀਆਂ, 26 ਮਈ (ਪਰਸਨ ਲਾਲ ਭੋਲਾ)-ਬ੍ਰਹਮਲੀਨ ਸੁਆਮੀ ਸਦਾ ਨੰਦ ਦੀ ਯਾਦ ਵਿਚ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਵਲੋਂ ਸੁਆਮੀ ਸਤਿਆ ਪ੍ਰਕਾਸ਼ਾ ਨੰਦ ਸਰਸਵਤੀ ਦੀ ਰਹਿਨੁਮਾਈ ਹੇਠ 27 ਮਈ ਨੂੰ 30ਵਾਂ ਸਾਲਾਨਾ ਭੰਡਾਰਾ ਰਾਧਾ ਕਿ੍ਸ਼ਨਨ ਕੁੰਜ ਸੁਆਮੀਆਂ ਦੀ ਕੁਟੀਆ ...
ਹੁਸੈਨਪੁਰ, 26 ਮਈ (ਸੋਢੀ) - ਪੰਜਾਬ ਸਰਕਾਰ ਦੇ ਮਿਸ਼ਨ ਪਾਣੀ ਬਚਾਓ ਪੰਜਾਬ ਬਚਾਓ ਤਹਿਤ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵਲੋਂ ਪਿੰਡ ਖਾਲ਼ੂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ...
ਕਪੂਰਥਲਾ, 26 ਮਈ (ਵਿ.ਪ੍ਰ.) - ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਅੱਜ ਵਿਰਸਾ ਵਿਹਾਰ ਵਿਖੇ ਸਥਿਤ ਸਟਰਾਂਗ ਰੂਮਾਂ ਤੇ ਈ.ਵੀ.ਐਮਜ਼. ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਜ਼ਿਲ੍ਹਾ ਵੇਅਰ ਹਾਊਸ ਵਿਖੇ ਤਬਦੀਲ ਕਰਨ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX