ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਕੰਢੀ ਕੈਨਾਲ ਨਹਿਰ ਦੇ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਨਹਿਰੀ ਵਿਭਾਗ ਦੇ ਐਸ.ਸੀ., ਐਕਸੀਅਨ, ਐਸ.ਡੀ.ਓ. ਵੀ ਹਾਜ਼ਰ ਸਨ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਦੇ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਗੁਰਦੀਪ ਸਿੰਘ ਤੇ ਇਲਾਕੇ ਦੇ ਮੋਹਤਬਰਾਂ ਨੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਨਹਿਰ ਨੂੰ ਥੱਲਿਓਂ ਕੱਚਾ ਰੱਖਣਾ, ਮੋਘਿਆਂ ਦੇ ਸਾਈਜ਼ ਨੂੰ ਵੱਡਾ ਕਰਨ, ਸਾਈਡਾਂ 'ਤੇ ਰੇਲਿੰਗ ਲਗਾਉਣ, ਗਊ-ਘਾਟ ਵਿਚ ਵਾਧਾ ਕਰਨ, ਨਹਿਰ ਦੇ ਉੱਪਰਲਾ ਇਲਾਕਾ ਨਹਿਰ 'ਤੇ ਟਿਊਬਵੈੱਲ ਰੱਖ ਕੇ ਸਿੰਜਾਈ ਕਰਨ ਆਦਿ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਗਲੀ ਮੀਟਿੰਗ ਤੱਕ ਮੰਗਾਂ ਦਾ ਹੱਲ ਕਰਨ ਲਈ ਸਮਾਂ ਮੰਗਿਆ। ਇਸ ਮੌਕੇ ਚੌਹਾਨ ਨੇ ਦੱਸਿਆ ਕਿ ਜਦੋਂ ਤੱਕ ਕੰਢੀ ਕੈਨਾਲ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਮਸਤੀਵਾਲ ਨਹਿਰ 'ਤੇ ਧਰਨਾ ਲਗਾਤਾਰ ਜਾਰੀ ਰਹੇਗਾ, ਨਹਿਰ ਦਾ ਕੰਮ ਪੂਰਨ ਰੂਪ 'ਚ ਬੰਦ ਰਹੇਗਾ। ਇਸ ਮੌਕੇ ਪ੍ਰਿਤਪਾਲ ਸਿੰਘ, ਕੁਲਵੀਰ ਸਹੋਤਾ, ਜਸਵਿੰਦਰ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਰਪੰਚ ਮਿਰਜ਼ਾਪੁਰ, ਡਾ: ਮਨਦੀਪ ਸਿੰਘ, ਪ੍ਰਗਣ ਸਿੰਘ ਮੂਨਕ ਆਦਿ ਹਾਜ਼ਰ ਸਨ।
ਮੁਕੇਰੀਆਂ, 27 ਮਈ (ਰਾਮਗੜ੍ਹੀਆ)-ਮੁਕੇਰੀਆਂ ਦੇ ਵਾਰਡ ਨੰਬਰ -10 ਦੀ ਬਾਗੋਵਾਲ ਕਾਲੋਨੀ ਵਿਚ ਜਾਰੀ ਸੀਵਰੇਜ ਦੇ ਕੰਮ 'ਚ ਵੱਡੀਆਂ ਖ਼ਾਮੀਆਂ ਤੇ ਦੇਰੀ ਨੂੰ ਲੈ ਕੇ ਲੋਕਾਂ 'ਚ ਭਾਰੀ ਗ਼ੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ, ਲੋਕ ਪਿਛਲੇ ਕਰੀਬ ਇਕ ਸਾਲ ਤੋਂ ਪੁੱਟੀਆਂ ਹੋਈਆਂ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪੇਪਰ ਮਿੱਲ ਨੂੰ ਤੂੜੀ ਸਪਲਾਈ ਕਰਨ ਦੇ ਦੋਸ਼ 'ਚ ਥਾਣਾ ਮਾਹਿਲਪੁਰ ਪੁਲਿਸ ਨੇ ਤਰਸੇਮ ਲਾਲ ਵਾਸੀ ਫ਼ਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਉਕਤ ਕਾਰਵਾਈ ...
ਬੀਣੇਵਾਲ, 27 ਮਈ (ਬੈਜ ਚੌਧਰੀ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਤਹਿਸੀਲ ਹਰੋਲੀ 'ਚ ਪੈਂਦੇ ਪਿੰਡ ਗੋਂਦਪੁਰ 'ਚ ਲੱਗੀ ਸਾਬਣ ਤੇ ਕਾਸਮੈਟਿਕ ਤਿਆਰ ਕਰਨ ਵਾਲੀ ਫੈਕਟਰੀ ਮੌਡਲੈਸ ਕਾਸਮੈਟਿਕਸ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਪਿੰਡ ਮੈਹਿੰਦਵਾਣੀ ਤੇ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ 90 ਲੱਖ 26 ਹਜ਼ਾਰ 473 ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਵੱਖ-ਵੱਖ ਚਾਰ ਮਾਮਲੇ ਦਰਜ ਕਰਕੇ 1 ਔਰਤ ਸਮੇਤ 4 ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਓਮੈਕਸ ਕੰਪਨੀ ਦੇ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜੰਗਲਾਤ ਵਿਭਾਗ ਹੁਸ਼ਿਆਰਪੁਰ ਵਲੋਂ ਪਿੰਡ ਬਸੀ ਪੁਰਾਣੀ ਵਿਖੇ 7 ਏਕੜ ਜ਼ਮੀਨ 'ਚ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਵਣ ਰੇਂਜ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ...
ਨਸਰਾਲਾ, 27 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਪਿਆਲਾਂ ਵਿਖੇ ਚੋਰੀ ਦੇ ਸਬੰਧ 'ਚ ਨਸਰਾਲਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਵਲੋਂ ਪਿੰਡ ਦੇ ਹੀ 3 ਵਿਅਕਤੀਆਂ ਨੂੰ ਚੋਰੀ ਦੇ ਸਬੰਧ 'ਚ ਕਾਬੂ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ਪਿਆਲਾਂ ਦੀ ਔਰਤ ਮਨਜੀਤ ਕੌਰ ਨੇ ...
ਗੜ੍ਹਸ਼ੰਕਰ, 27 ਮਈ (ਧਾਲੀਵਾਲ)-ਸ਼ਹਿਰ ਦੇ ਨੰਗਲ ਰੋਡ 'ਤੇ ਸੜਕ ਦੁਆਲੇ ਨਗਰ ਕੌਂਸਲ ਵਲੋਂ ਇੰਟਰਲਾਕ ਟਾਇਲਾਂ ਲਗਵਾਉਣ ਦਾ ਕਰਵਾਇਆ ਜਾ ਰਿਹਾ ਕਾਰਜ ਕੁਝ ਦੁਕਾਨਾਂ ਤੇ ਘਰਾਂ ਅੱਗੇ ਬੰਦ ਕੀਤੇ ਜਾਣ ਨੂੰ ਲੈ ਕੇ ਦੁਕਾਨਦਾਰਾਂ ਤੇ ਘਰਾਂ ਵਾਲਿਆਂ ਵਲੋਂ ਸੜਕ 'ਤੇ ਕੁਝ ਸਮੇਂ ...
ਮਾਹਿਲਪੁਰ, 27 ਮਈ (ਰਜਿੰਦਰ ਸਿੰਘ)-ਅੱਜ ਸਵੇਰੇ ਕਰੀਬ 9 ਕੁ ਵਜੇ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਦੋਹਲਰੋਂ ਵਿਖੇ ਮਾਹਿਲਪੁਰ ਕਾਲਜ ਨੂੰ ਪੈਦਲ ਪੜਨ ਜਾ ਰਹੀ ਇੱਕ ਲੜਕੀ ਦੀ ਤੇਜ ਰਫ਼ਤਾਰ ਆ ਰਹੇ ਟਰੱਕ ਹੇਠਾਂ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਰੇਤਾ ਨਾਲ ਭਰੇ ਟਿੱਪਰ ਨੂੰ ਕਬਜ਼ੇ 'ਚ ਲੈ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਅਧਿਕਾਰੀ ਦਵਿੰਦਰ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 38033 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 572 ਸੈਂਪਲਾਂ ਦੀ ਪ੍ਰਾਪਤ ਹੋਈ ...
ਮਿਆਣੀ, 27 ਮਈ (ਹਰਜਿੰਦਰ ਸਿੰਘ ਮੁਲਤਾਨੀ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡਾਂ 'ਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਰ ਹਾਲ 'ਚ ਛੁਡਵਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਸਵੀਰ ...
ਮੁਕੇਰੀਆਂ, 27 ਮਈ (ਰਾਮਗੜ੍ਹੀਆ)-ਕਰੀਅਰ ਕੰਸਲਟੈਂਟਸ ਜੋ ਕਿ ਪਿਛਲੇ 11 ਸਾਲਾਂ ਤੋਂ ਮੁਕੇਰੀਆਂ, ਗੁਰਦਾਸਪੁਰ, ਅੰਮਿ੍ਤਸਰ 'ਚ ਲਗਾਤਾਰ ਆਈਲੈਟਸ ਤੇ ਸਟੱਡੀ ਵੀਜ਼ੇ 'ਚ ਸਹੂਲਤਾਂ ਦੇ ਰਿਹਾ ਹੈ | ਉਨ੍ਹਾਂ ਨੇ ਮੁਕੇਰੀਆਂ ਬਰਾਂਚ 'ਚ ਯੂ.ਕੇ., ਆਸਟ੍ਰੇਲੀਆ ਤੇ ਕੈਨੇਡਾ ਦੇ ...
ਬਲਾਚੌਰ, 27 ਮਈ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸ੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਜ਼ਿਲ੍ਹਾ ...
ਟਾਂਡਾ ਉੜਮੁੜ, 27 ਮਈ (ਕੁਲਬੀਰ ਸਿੰਘ ਗੁਰਾਇਆ)-ਨੰਬਰਦਾਰ ਯੂਨੀਅਨ ਬਲਾਕ ਟਾਂਡਾ ਦੀ ਵਿਸ਼ੇਸ਼ ਮੀਟਿੰਗ ਸਬ ਤਹਿਸੀਲ ਟਾਂਡਾ ਵਿਖੇ ਬਲਾਕ ਪ੍ਰਧਾਨ ਟਾਂਡਾ ਡਾ. ਜਸਪਾਲ ਸਿੰਘ ਲੋਧੀ ਚੱਕ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਬਲਾਕ ਟਾਂਡਾ ਦੇ ਵੱਖ-ਵੱਖ ਪਿੰਡਾਂ ਨਾਲ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਬਾਗਪੁਰ ਵਿਖੇ ਮਾਤਾਵਾਂ ਲਈ 1 ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸੰਜੀਵ ਗੌਤਮ, ਸਮਾਰਟ ਸਕੂਲ ਕੋਆਰਡੀਨੇਟਰ ਸਤੀਸ਼ ਸ਼ਰਮਾ ਤੇ ਮੀਡੀਆ ਕੋਆਰਡੀਨੇਟਰ ...
ਮਿਆਣੀ, 27 ਮਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਜਲਾਲਪੁਰ ਵਿਖੇ ਮਹਾਨ ਤਪੱਸਵੀ, ਬ੍ਰਹਮ ਗਿਆਨੀ, ਵਿੱਦਿਆ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 5ਵੀਂ ਬਰਸੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਲੋਕ ਭਲਾਈ ਸੇਵਾ ਸੁਸਾਇਟੀ ਵਲੋਂ ਪਿੰਡ ਦੀ ਸਮੂਹ ...
ਨੰਗਲ ਬਿਹਾਲਾਂ, 27 ਮਈ (ਵਿਨੋਦ ਮਹਾਜਨ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਸਹੋੜਾ ਡਡਿਆਲ ਦੇ ਫ਼ੌਜੀ ਜਵਾਨ ਸੰਜੇ ਕੁਮਾਰ ਪੁੱਤਰ ਮਹਿੰਦਰ ਸਿੰਘ ਜਿਨ੍ਹਾਂ ਦਾ ਬਿਮਾਰੀ ਦੇ ਕਾਰਨ ਫ਼ੌਜ 'ਚ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੁਕੇਰੀਆਂ ਦੇ ...
ਟਾਂਡਾ ਉੜਮੁੜ, 27 ਮਈ (ਭਗਵਾਨ ਸਿੰਘ ਸੈਣੀ)-ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਦੀ ਵਿਦਿਆਰਥਣ ਸੋਨੀਆ ਵਲੋਂ ਸੂਬਾ ਪੱਧਰੀ ਅੰਡਰ-19 ਮੁਕਾਬਲੇ 'ਚ ਭਾਗ ਲੈ ਕੇ ਸੋਨ ਤਗਮਾ ਜਿੱਤ ਕੇ ਆਪਣਾ ਤੇ ਆਪਣੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਮੈਡਲ ਪ੍ਰਾਪਤ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਹੁਸ਼ਿਆਰਪੁਰ ਦਾ 40ਵਾਂ ਡੈਲੀਗੇਟ ਅਜਲਾਸ ਪਿੰਡ ਆਰਿਹਣਾ ਕਲਾਂ ਵਿਖੇ ਸਾਥੀ ਸੰਤੋਖ ਸਿੰਘ, ਨਿਰਵੈਰ ਸਿੰਘ ਮਰਨਾਈਆਂ ਤੇ ਗੁਰਬਖ਼ਸ਼ ਸਿੰਘ ਸੂਸ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ...
ਹੁਸ਼ਿਆਰਪੁਰ, 27 ਮਈ (ਨਰਿੰਦਰ ਸਿੰਘ ਬੱਡਲਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਐੱਸ.ਸੀ. (ਨਾਨ ਮੈਡੀਕਲ) ਸਮੈਸਟਰ ਪਹਿਲੇ ਦੇ ਨਤੀਜਿਆਂ 'ਚ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀ ਪੰਕੁਸ਼ ਪੱਬਿਆਲ ਪੁੱਤਰ ਪਵਨ ਕੁਮਾਰ ਨੇ 86.15 ਫੀਸਦੀ ਅੰਕ ...
ਹੁਸ਼ਿਆਰਪੁਰ, 27 ਮਈ (ਨਰਿੰਦਰ ਸਿੰਘ ਬੱਡਲਾ)- 2021 ਦੀ ਸਰਵੇ ਰਿਪੋਰਟ ਮੁਤਾਬਿਕ ਸਿੱਖਿਆ ਪੱਖੋਂ ਮੁਲਕ ਭਰ 'ਚ ਪੰਜਾਬ ਪਹਿਲੇ ਨੰਬਰ 'ਤੇ ਹੈ ਤੇ ਦਿੱਲੀ ਸਿੱਖਿਆ ਮਾਡਲ ਜਿਸ ਨੂੰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ 'ਚ ਲਾਗੂ ...
ਦਸੂਹਾ, 27 ਮਈ (ਕੌਸ਼ਲ)-ਦਸੂਹਾ ਵਿਖੇ ਪੁਲਿਸ ਵੁਮੈਨ ਸੈੱਲ 'ਚ ਬਤੌਰ ਇੰਚਾਰਜ ਦਾ ਅਹੁਦਾ ਇੰਸਪੈਕਟਰ ਕਮਲੇਸ਼ ਕੌਰ ਨੇ ਸੰਭਾਲਿਆ ਹੈ | ਅਹੁਦਾ ਸੰਭਾਲਣ ਉਪਰੰਤ ਇੰਸਪੈਕਟਰ ਕਮਲੇਸ਼ ਕੌਰ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਰ ਵਕਤ ਤਿਆਰ ਰਹਿਣਗੇ | ਉਨ੍ਹਾਂ ਕਿਹਾ ਕਿ ...
ਐਮਾਂ ਮਾਂਗਟ, 27 ਮਈ (ਭੰਮਰਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਖ਼ਿਲਾਫ਼ ਭਿ੍ਸ਼ਟਾਚਾਰ ਦੇ ਮਾਮਲੇ 'ਚ ਜੋ ਸਖ਼ਤ ਕਦਮ ਚੁੱਕ ਕੇ ਕਾਰਵਾਈ ਕੀਤੀ ਹੈ, ਉਹ ਇੱਕ ਇਤਿਹਾਸਕ ਸਾਬਤ ਹੋਈ ਹੈ ਤੇ ਇਸ ਨੂੰ ਪੰਜਾਬ ਦੇ ਲੋਕਾਂ ...
ਹੁਸ਼ਿਆਰਪੁਰ, 27 ਮਈ (ਹਰਪ੍ਰੀਤ ਕੌਰ)-ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ 108 ਐਂਬੂਲੈਂਸ ਵਲੋਂ ਆਪਣੇ ਕਰਮਚਾਰੀਆਂ ਲਈ ਇਕ ਵਿਸ਼ੇਸ਼ ਕਰਮਚਾਰੀ ਭਲਾਈ ਪ੍ਰੋਗਰਾਮ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ 2 ਫ਼ਾਰਮਾਸਿਸਟ ਤੇ 6 ...
ਹੁਸ਼ਿਆਰਪੁਰ, 27 ਮਈ (ਨਰਿੰਦਰ ਸਿੰਘ ਬੱਡਲਾ)-ਗਜ਼ਟਿਡ ਤੇ ਨਾਨ ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਕਮੇਟੀ ਵਲੋਂ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਡਾ. ...
ਹਾਜੀਪੁਰ, 27 ਮਈ (ਜੋਗਿੰਦਰ ਸਿੰਘ)-ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਪਿੰਡ ਗੇਰਾ ਦੇ ਸਰਪੰਚ ਵਲੋਂ ਵਿਕਾਸ ਕਾਰਜਾਂ 'ਚ ਫ਼ੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਸੁਸਾਇਟੀ ਦੇ ਲੈਟਰ ਪੈਡ 'ਤੇ ...
ਮਾਹਿਲਪੁਰ, 27 ਮਈ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3 ਕੁ ਵਜੇ ਇੱਕ ਦੁਕਾਨ ਦੇ ਅੱਗਿਓਾ ਅਣਪਛਾਤੇ ਚੋਰਾਂ ਵਲੋਂ ਦੁਕਾਨਦਾਰ ਦੀ ਐਕਟਿਵਾ ਚੋਰੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਲਵਲੀ ਪੁੱਤਰ ਰਾਮਜੀ ਦਾਸ ਵਾਸੀ ਮਾਹਿਲਪੁਰ ਨੇ ...
ਟਾਂਡਾ ਉੜਮੁੜ, 27 ਮਈ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪਿੰਡ ਮਸੀਤਪਲ ਕੋਟ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਟਾਂਡਾ ਵਿਖੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਮਾਸਟਰ ਕੁਲਦੀਪ ਸਿੰਘ ਮਸੀਤੀ ...
ਗੜ੍ਹਸ਼ੰਕਰ, 27 ਮਈ (ਧਾਲੀਵਾਲ)-ਯੂਨੀਵਰਸਲ ਪਬਲਿਕ ਸਕੂਲ ਇਬਰਾਹੀਮਪੁਰ ਬਗਵਾਈਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪੰਜਾਬੀ ਭਾਸ਼ਾ ਦੇ ਲਿਖਤੀ ਮੁਕਾਬਲੇ 'ਚ ਪ੍ਰਾਇਮਰੀ ਵਰਗ 'ਚੋਂ ...
ਟਾਂਡਾ ਉੜਮੁੜ, 27 ਮਈ (ਭਗਵਾਨ ਸਿੰਘ ਸੈਣੀ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਟਾਂਡਾ ਵਿਖੇ ਸਿੱਖਿਆ ਸਹੂਲਤਾਂ ਵਿਚ ਵਿਸ਼ਵ ਪੱਧਰੀ ਬਦਲਾਅ ਲਿਆਉਣ ਲਈ ਦੋ ਰੋਜ਼ਾ ਟਰਾਂਸਫਰਮੇਸ਼ਨ ਵਰਕਸ਼ਾਪ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਜੈਨ, ਸੁਭਾਸ਼ ਸੋਂਧੀ ਤੇ ...
ਦਸੂਹਾ, 27 ਮਈ (ਭੁੱਲਰ)-ਸਿੱਖਿਆ ਵਿਭਾਗ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਬਲਾਕਾਂ ਵਿਚ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਇਸ ਮੌਕੇ ਦਸੂਹਾ, ਭੂੰਗਾ, ਮੁਕੇਰੀਆਂ, ਟਾਂਡਾ ਆਦਿ ਬਲਾਕਾਂ ਵਿਚ ਕਰਵਾਏ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ...
ਮੁਕੇਰੀਆਂ, 27 ਮਈ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਦੇ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਵਲੋਂ ''ਕੁਦਰਤ ਵਿਚ ਰੇਡੀਓਐਕਟਿਵ ਪਦਾਰਥ ਤੇ ਇਸ ਦੇ ਪ੍ਰਭਾਵU ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਪ੍ਰੋਫੈਸਰ ...
ਭੰਗਾਲਾ, 27 ਮਈ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਆਉਂਦੇ ਪਿੰਡ ਗੁਰਦਾਸਪੁਰ ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਜਲੰਧਰ-ਪਠਾਨਕੋਟ ਰਾਸ਼ਟਰੀ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਏ. ਪੰਜਵਾਂ ਸਮੈਸਟਰ ਦੇ ਨਤੀਜਿਆਂ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਪਿੰ੍ਰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਉਕਤ ...
ਨੰਗਲ ਬਿਹਾਲਾਂ, 27 ਮਈ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਮੁਰਾਦਪੁਰ ਅਵਾਣਾਂ ਦੇ ਸਰਕਾਰੀ ਮਿਡਲ ਸਕੂਲ ਵਿਚ ਪੜ੍ਹਦੇ ਸਾਰੇ ਬੱਚਿਆਂ ਨੂੰ ਪਿੰਡ ਦੇ ਐਨ.ਆਰ.ਆਈ. ਭਰਾਵਾਂ ਨੇ ਵਰਦੀਆਂ ਵੰਡੀਆਂ | ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਕਮਲਾ ਦੇਵੀ ਨੇ ਦੱਸਿਆ ਕਿ ਐਨ.ਆਰ.ਆਈ. ...
ਮੁਕੇਰੀਆਂ, 27 ਮਈ (ਰਾਮਗੜ੍ਹੀਆ)-ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਦੀ ਅਗਵਾਈ ਹੇਠ ਪਾਣੀ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਪਿੰਡ ਤੰਗਰਾਲੀਆ ਵਿਖੇ ਕਿਸਾਨ ਰਜਿੰਦਰ ਸਿੰਘ ਦੇ ਖੇਤਾਂ ...
ਦਸੂਹਾ, 27 ਮਈ (ਭੁੱਲਰ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ.ਐਮ.ਐੱਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ 8ਵਾਂ ...
ਮਾਹਿਲਪੁਰ, 27 ਮਈ (ਰਜਿੰਦਰ ਸਿੰਘ)-ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਦੀ ਅਗਵਾਈ 'ਚ ਡੇ-ਸਕਾਲਰ ਸਪੋਰਟਸ ਵਿੰਗ ਸਕੂਲਾਂ 'ਚ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਸਰਕਾਰੀ ਸੀਨੀਆਰ ਸੈਕੰਡਰੀ ...
ਦਸੂਹਾ, 27 ਮਈ (ਭੁੱਲਰ)-ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕੂਲਾਂ 'ਚ ਮਦਰ ਵਰਕਸ਼ਾਪਾਂ ਕਰਵਾਈਆਂ ਗਈਆਂ | ਇਸ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ...
ਦਸੂਹਾ, 27 ਮਈ (ਕੌਸ਼ਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਆਈ.ਜੀ.ਸੀ.ਐਸ.ਈ. ਮਾਰਚ 2022 ਹਿੰਦੀ ਦੇ ਪ੍ਰੀਖਿਆ ਨਤੀਜ਼ਿਆਂ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਆਈ.ਜੀ.ਸੀ.ਐਸ.ਈ. ਦੀ ਹਿੰਦੀ ਵਿਸ਼ੇ ਦੀ ਪ੍ਰੀਖਿਆ 'ਚ ਸਾਰੇ ਵਿਦਿਆਰਥੀਆਂ ਨੇ ਬਹੁਤ ...
ਚੱਬੇਵਾਲ, 27 ਮਈ (ਥਿਆੜਾ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪਾਤਸ਼ਾਹੀ 10ਵੀਂ ਜ਼ਿਲ੍ਹਾ ਸਿਰਮੌਰ ਹਿ.ਪ੍ਰ. ਵਿਖੇ ਨਵ-ਉਸਾਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਐਨ.ਆਰ.ਆਈ.) ਯਾਤਰੀ ਨਿਵਾਸ ਦਾ ਉਦਘਾਟਨ ਪੰਥਕ ਸ਼ਖ਼ਸੀਅਤਾਂ ਐਡ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ...
ਦਸੂਹਾ, 27 ਮਈ (ਕੌਸ਼ਲ)- ਵਿਧਾਨ ਸਭਾ ਹਲਕਾ ਦਸੂਹਾ 'ਚ ਵਿਕਾਸ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਨੇ ਪਿੰਡ ਪੰਡੋਰੀ ਅਰਾਈਆਂ ਵਿਖੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣੀ ਨਵੀਂ ਸੜਕ ਦਾ ਉਦਘਾਟਨ ਕੀਤਾ | ਇਸ ਮੌਕੇ ਪੀ ਡਬਲਿਊ ...
ਅੱਡਾ ਸਰਾਂ, 27 ਮਈ (ਮਸੀਤੀ )-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਪਾਣੀ ਬਚਾਓ ਪੰਜਾਬ ਬਚਾਓ' ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਡਾ. ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਕਾਸ ਅਫਸਰ ਟਾਂਡਾ ਡਾ. ਹਰਪ੍ਰੀਤ ਸਿੰਘ ਤੇ ਲਵਜੀਤ ...
ਹਾਜੀਪੁਰ, 27 ਮਈ (ਜੋਗਿੰਦਰ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਾਜੀਪੁਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਪਿੰਡ ਘੁੱਲੁਵਾਲ ਵਿਖੇ ਕਰਵਾਈ ਗਈ | ਇਸ ਮੌਕੇ ...
ਬੀਣੇਵਾਲ, 27 ਮਈ (ਬੈਜ ਚੌਧਰੀ)-ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ: ਐਸ.ਪੀ. ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਨੀ ਓਬਰਾਏ ਕਲੀਨੀਕਲ ਤੇ ਡਾਇਗਨੋਸਟਿਕ ਲੈਬਾਰਟਰੀ ਦਾ ਉਦਘਾਟਨ ਕੀਤਾ | ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਝਰ ਤੇ ਟੀਮ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਸਕੂਲ ਕਮੇਟੀ ਦੇ ...
ਦਸੂਹਾ, 27 ਮਈ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਦਸੰਬਰ 2021 ਦੇ ਨਤੀਜਿਆਂ 'ਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ.ਏ. ਤੀਸਰੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਇਮਤਿਹਾਨਾਂ ਵਿਚ ਸ਼ਾਨਦਾਰ ਪ੍ਰਦਰਸ਼ਨ ...
ਹੁਸ਼ਿਆਰਪੁਰ, 27 ਮਈ (ਹਰਪ੍ਰੀਤ ਕੌਰ)-ਨਗਰ ਨਿਗਮ ਦੇ ਸਫ਼ਾਈ ਸੇਵਕਾਂ ਦੀ ਇਕ ਮੀਟਿੰਗ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਨਜੋਤ ਆਦੀਆ ਨੇ ਕਿਹਾ ਕਿ ਆਊਟਸੋਰਸ ਸਫ਼ਾਈ ਸੇਵਕਾਂ ਤੇ ...
ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਵਿਖੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਨਜੋਤ ਆਦੀਆ ਦੀ ਅਗਵਾਈ 'ਚ ਸਫ਼ਾਈ ਕਰਮਚਾਰੀਆਂ ਦੀ ਇਕੱਤਰਤਾ ਹੋਈ | ਇਸ ਮੌਕੇ ਆਦੀਆ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਤੇ ...
ਗੜ੍ਹਦੀਵਾਲਾ, 27 ਮਈ (ਚੱਗਰ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਪਿੰਡ ਚੋਹਕਾ ਵਿਖੇ ਲਗਵਾਏ ਗਏ ਖੁੱਲ੍ਹੇ ਦਰਬਾਰ ਦੌਰਾਨ ਸਰਪੰਚ ਜੁਗਿੰਦਰ ਸਿੰਘ ਤੇ ਦਵਿੰਦਰ ਸਿੰਘ ਚੋਹਕਾ ਨੇ ਪਿੰਡ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਸਵੀਰ ਸਿੰਘ ਰਾਜਾ ਨੂੰ ...
ਗੜ੍ਹਦੀਵਾਲਾ, 27 ਮਈ (ਚੱਗਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਕੁਮਾਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਐੱਮ.ਏ. ...
ਹੁਸ਼ਿਆਰਪੁਰ, 27 ਮਈ (ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਸੰਜੀਵ ਅਰੋੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਾਰਨੀਆ ਬਲਾਇੰਡਨੈਸ ਨੂੰ ਦੂਰ ਕਰਨ ਲਈ ਸੁਸਾਇਟੀ ਦੁਆਰਾ ਕੀਤੇ ਜਾ ...
ਹੁਸ਼ਿਆਰਪੁਰ, 27 ਮਈ (ਹਰਪ੍ਰੀਤ ਕੌਰ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਹੁਸ਼ਿਆਰਪੁਰ ਦਾ 40ਵਾਂ ਡੈਲੀਗੇਟ ਇਜਲਾਸ ਪਿੰਡ ਅਹਿਰਾਣਾ ਕਲਾਂ ਵਿਖੇ ਸੰਤੋਖ ਸਿੰਘ, ਨਿਰਵੈਰ ਸਿੰਘ ਅਤੇ ਗੁਰਬਖਸ਼ ਸਿੰਘ ਸੂਸ ਦੀ ਅਗਵਾਈ ਹੇਠ ਹੋਇਆ | ਝੰਡੇ ਦੀ ਰਸਮ ਗੁਰਬਖਸ਼ ਸਿੰਘ ਨੇ ਅਦਾ ...
ਬੁੱਲ੍ਹੋਵਾਲ 27 ਮਈ (ਲੁਗਾਣਾ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਾਂਬੜਾ 'ਚ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾ ਅਨੁਸਾਰ ਵਿਦਿਆਰਥੀਆਂ ਦੇ ਸਿਖਣ ਪੱਧਰ 'ਚ ਸੁਧਾਰ ਕਰਨ ਤਹਿਤ ਮਾਪਿਆਂ ਦੀ ਭਾਗੀਦਾਰੀ ਨੂੰ ਅਹਿਮ ਮੰਨਦੇ ਹੋਏ ਮਾਤਾਵਾਂ ਦੀ ਵਰਕਸ਼ਾਪ ਲਗਾਈ ਗਈ | ...
ਹਰਿਆਣਾ, 27 ਮਈ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਤੇ ਡਾ. ਮਨੋਹਰ ਲਾਲ ਐਸ.ਐਮ.ਓ. ਭੂੰਗਾਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਸ਼ਕਤੀ ਸ਼ਰਮਾ ਦੀ ਅਗਵਾਈ ਹੇਠ ਡਾ. ਜਤਿੰਦਰ ਭਾਟੀਆਂ ਨੇ ਪੀ.ਐਚ.ਸੀ ਭੂੰਗਾ ਵਿਖੇ ...
ਟਾਂਡਾ ਉੜਮੜ, 27 ਮਈ (ਕੁਲਬੀਰ ਸਿੰਘ ਗੁਰਾਇਆ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਪਿੰਡ ਝਾਂਸਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਮਨਜੀਤ ਕੌਰ ਤੇ ...
ਭੰਗਾਲਾ, 27 ਮਈ (ਬਲਵਿੰਦਰਜੀਤ ਸਿੰਘ ਸੈਣੀ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਉਹ ਭਿ੍ਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਫਿਰ ਚਾਹੇ 'ਆਪ' ਪਾਰਟੀ ...
ਮਾਹਿਲਪੁਰ, 27 ਮਈ (ਰਜਿੰਦਰ ਸਿੰਘ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਦੀ ਮੀਟਿੰਗ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਵੱਖ-ਵੱਖ ਜ਼ੋਨਾਂ ਦੇ ਇੰਚਾਰਜਾਂ ਨੇ ਭਾਗ ਲਿਆ | ਮੀਟਿੰਗ ਉਪਰੰਤ ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ ...
ਅੱਡਾ ਸਰਾਂ, 27 ਮਈ (ਮਸੀਤੀ)-ਪਿੰਡ ਕਲੋਆ 'ਚ ਸੁਰਮੁੱਖ ਸਿੰਘ ਕੈਨੇਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਮ ਢਿੱਲੋਂ ਵੈੱਲਫੇਅਰ ਸੁਸਾਇਟੀ ਵਲੋਂ ਇਕ ਰੋਜ਼ਾ ਹੋਮਿਓਪੈਥਿਕ ਸਿਹਤ ਜਾਂਚ ਕੈਂਪ ਲਗਾਇਆ ਗਿਆ | ਜਨਰਲ ਸਕੱਤਰ ਜਗਤਾਰ ਸਿੰਘ ਦੀ ਅਗਵਾਈ ਹੇਠ ਲਗਾਏ ਇਸ ਕੈਂਪ ...
ਅੱਡਾ ਸਰਾਂ, 27 ਮਈ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਲਈ ਪ੍ਰਵਾਸੀ ਪਰਿਵਾਰ ਵਲੋਂ ਰਾਸ਼ਨ ਸਮੱਗਰੀ ਭੇਟ ਕੀਤੀ ਗਈ | ਆਸ਼ਰਮ ਦੇ ਸੰਚਾਲਕ ਹਰਵਿੰਦਰ ...
ਹਰਿਆਣਾ, 27 ਮਈ (ਹਰਮੇਲ ਸਿੰਘ ਖੱਖ)-ਸ਼੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ-ਨਵੀਂ ਦਿੱਲੀ ਦੇ ਪ੍ਰਧਾਨ ਡਾ: ਦੇਸ਼ ਬੰਧੂ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸਭਾ ਦੇ ਆਹੁਦੇਦਾਰਾਂ ਤੇ ਕਾਰਜਕਾਰਨੀ ਦਾ ਸਰਬ ਸੰਮਤੀ ਨਾਲ ਐਲਾਨ ਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX