ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)- ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਫੰਡਿੰਗ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਯੋਗ ਵਿਅਕਤੀ ਇਨ੍ਹਾਂ ਪ੍ਰੋਗਰਾਮਾਂ ਦਾ ਲਾਭ ਲੈ ਸਕੇ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ (ਜ਼ਿਲ੍ਹਾ ਡਿਵੈਲਪਮੈਂਟ ਕੋਆਰਡੀਨੇਸ਼ਨ ਤੇ ਮੋਨੀਟਰਿੰਗ ਕਮੇਟੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਸਦ ਮੈਂਬਰ ਨੇ ਬੰਗਾ ਦੇ ਵਿਧਾਇਕ ਡਾ: ਸੁਖਵਿੰਦਰ ਸੁੱਖੀ ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਮੌਜੂਦਗੀ 'ਚ ਕੇਂਦਰ ਸਰਕਾਰ ਵਲੋਂ ਪ੍ਰਯੋਜਿਤ ਸਕੀਮਾਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਤੇ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕ ਜੋ ਵਿਕਾਸ ਤੇ ਸਮਾਜ ਭਲਾਈ ਸਕੀਮਾਂ ਬਾਰੇ ਜਾਗਰੂਕ ਨਹੀਂ ਹਨ, ਉਨ੍ਹਾਂ ਨੂੰ ਲਾਭ ਦੇਣ ਲਈ ਅਧਿਕਾਰੀਆਂ ਨੂੰ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਹੇਠਲੇ ਪੱਧਰ ਤੱਕ ਅਜਿਹੇ ਵਿਅਕਤੀ ਸਕੀਮਾਂ ਵਿਚ ਆਪਣਾ ਨਾਮ ਦਰਜ ਕਰਵਾ ਸਕਣ | ਸੰਸਦ ਮੈਂਬਰ ਨੇ ਏ.ਡੀ.ਸੀ.(ਡੀ) ਅਮਰਦੀਪ ਸਿੰਘ ਬੈਂਸ ਤੇ ਲੀਡ ਬੈਂਕ ਨੂੰ ਕਿਹਾ ਕਿ ਉਹ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ.ਐੱਸ.ਈ.ਟੀ.ਆਈ.) ਨੂੰ ਬਹਿਰਾਮ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਦੀ ਇਮਾਰਤ ਤੋਂ ਕੰਮ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕਰਨ ਤਾਂ ਜੋ ਪੇਂਡੂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਬਣਾਉਣ ਲਈ ਸਿਖਲਾਈ ਅਤੇ ਹੁਨਰ ਨੂੰ ਅਪਗ੍ਰੇਡ ਕੀਤਾ ਜਾ ਸਕੇ |
ਸ੍ਰੀ ਤਿਵਾੜੀ ਨੇ ਪੇਂਡੂ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਮਗਨਰੇਗਾ ਸਕੀਮ ਦੀ ਸੁਚੱਜੀ ਵਰਤੋਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਬੰਗਾ ਦੇ ਵਿਧਾਇਕ ਡਾ: ਐੱਸ ਕੇ ਸੁੱਖੀ ਦੀ ਸਲਾਹ ਕਿ ਆਂਗਣਵਾੜੀ ਸੈਂਟਰ ਵਿਚ ਹਰ ਬੱਚੇ ਦੀ ਕੰਨਾਂ ਦੀ ਸੁਣਨ ਸ਼ਕਤੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ, 'ਤੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਦੇ ਸਿਵਲ ਹਸਪਤਾਲਾਂ ਨੂੰ ਬੱਚਿਆਂ ਦੀ ਸੁਣਨ ਸ਼ਕਤੀ ਦੀ ਜਾਂਚ ਕਰਨ ਵਾਲੇ ਉਪਕਰਨ ਖ਼ਰੀਦਣ ਲਈ ਫ਼ੰਡ ਜਾਰੀ ਕਰਨਗੇ | ਇਸੇ ਤਰ੍ਹਾਂ ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਦੀ ਬੇਨਤੀ 'ਤੇ ਸ੍ਰੀ ਤਿਵਾੜੀ ਨੇ ਬੰਗਾ ਦੇ ਸਿਵਲ ਹਸਪਤਾਲ ਲਈ ਆਪਣੀ ਐਮ.ਪੀ.ਐਲ.ਏ.ਡੀ. ਸਕੀਮ ਵਿਚੋਂ ਡੈਡ ਬਾਡੀ ਫ੍ਰੀਜ਼ਰ ਲਈ ਫ਼ੰਡ ਦੇਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਸਾਬਕਾ ਵਿਧਾਇਕ ਤਰਲੋਚਨ ਸੂੰਢ, ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹਰਮੇਸ਼ ਕੌਰ, ਏ.ਡੀ.ਸੀ. (ਡੀ) ਅਮਰਦੀਪ ਸਿੰਘ ਬੈਂਸ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਐੱਸ.ਡੀ.ਐਮ. ਡਾ: ਬਲਜਿੰਦਰ ਸਿੰਘ ਢਿੱਲੋਂ, ਪਵਨ ਦੀਵਾਨ ਆਦਿ ਹਾਜ਼ਰ ਸਨ |
ਬੰਗਾ, 27 ਮਈ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਾਡੇਸ਼ਨ ਖਟਕੜ ਕਲਾਂ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ 29 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੇ ਅਰੰਭ 'ਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਤੰਬਾਕੂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ ਨੂੰ ਤੰਬਾਕੂ ਮੁਕਤ ਰੱਖਣ ਤੇ ਵਿਦਿਆਰਥੀਆਂ 'ਚ ਤੰਬਾਕੂ ਨਾਲ ਹੋਣ ਵਾਲੀਆਂ ...
ਬਲਾਚੌਰ, 27 ਮਈ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ-ਰੋਪੜ ਚਾਰ ਮਾਰਗੀ ਸੜਕ (ਨੈਸ਼ਨਲ ਹਾਈਵੇਅ) 'ਤੇ ਅੱਜ ਸ਼ਾਮੀ ਹੋਏ ਸੜਕ ਹਾਦਸੇ 'ਚ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਗਈ | ਥਾਣਾ ਸਦਰ ਬਲਾਚੌਰ ਦੇ ਵਧੀਕ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ...
ਬਲਾਚੌਰ, 27 ਮਈ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸ੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਜ਼ਿਲ੍ਹਾ ...
ਪੋਜੇਵਾਲ ਸਰਾਂ, 27 ਮਈ (ਰਮਨ ਭਾਟੀਆ)-ਪਿੰਡ ਮੰਗੂਪੁਰ ਵਿਖੇ ਮਾਤਾ ਕਾਲੀ ਮੰਦਰ ਵਿਖੇ ਚੋਰ ਵਲੋਂ ਗੋਲਕ ਭੰਨ ਕੇ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਚੋਰੀ ਕਰਨ ਆਇਆ ਵਿਅਕਤੀ ਸੀ.ਸੀ.ਟੀ.ਵੀ ਵਿਚ ਕੈਦ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ...
ਘੁੰਮਣਾਂ, 27 ਮਈ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ ਦਾ ਨੌਜਵਾਨ ਨਛੱਤਰ ਸਿੰਘ ਨਿਰਵਾਣ ਜੋ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ | ਉਹ ਟਰਾਲਾ ਡਰਾਇਵਰ ਸੀ, ਉਸ ਦੇ ਟਰਾਲੇ ਨੂੰ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ | ਉਸ ਦੀ ਲਾਸ਼ ਪਿੰਡ ਭਰੋਲੀ ਪੁੱਜਣ 'ਤੇ ...
ਬੰਗਾ, 27 ਮਈ (ਕਰਮ ਲਧਾਣਾ)-ਸੀ. ਪੀ. ਆਈ (ਐਮ) ਵਲੋਂ ਤਹਿਸੀਲ ਸਕੱਤਰ ਕੁਲਦੀਪ ਝਿੰਗੜ ਦੀ ਅਗਵਾਈ ਹੇਠ ਵਧ ਰਹੀ ਮਹਿੰਗਾਈ ਦੇ ਖਿਲਾਫ ਬੰਗਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੀ. ਪੀ. ਆਈ. ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ...
ਨਵਾਂਸ਼ਹਿਰ, 27 ਮਈ (ਹਰਵਿੰਦਰ ਸਿੰਘ)-2008 ਵਿਚ ਭਰਤੀ ਹੋਏ 10000 ਟੀਚਿੰਗ ਫੈਲੋਜ ਤੇ 4000 ਸਿੱਖਿਆ ਪੋ੍ਰਵਾਈਡਰਜ਼ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਅਧਿਆਪਕਾਂ ਦੀਆਂ ਮੰਗਾਂ ਤੇ ਮਸਲਿਆਂ ਪ੍ਰਤੀ ਹਮੇਸ਼ਾ ਸੁਹਿਰਦਤਾ ਨਾਲ ਸੰਘਰਸ਼ ਕਰਦੀ ਹੈ | ...
ਸਾਹਲੋਂ, 27 ਮਈ (ਜਰਨੈਲ ਸਿੰਘ ਨਿੱਘ੍ਹਾ)-ਮਕਾਨ ਬਣਾਉਣ ਲਈ ਰੇਤੇ ਦੀਆਂ ਅਸਮਾਨ ਛੂਹ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ | ਪਿੰਡ ਕਰਿਆਮ ਵਿਖੇ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਰੇਤੇ ਦੀ ਟਰਾਲੀ ਦੀਆਂ ਵੱਖ-ਵੱਖ ਕੀਮਤਾਂ ਲੈ ਕੇ ਆਪਣਾ ...
ਘੁੰਮਣਾਂ, 27 ਮਈ (ਮਹਿੰਦਰਪਾਲ ਸਿੰਘ)-ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਚੰਗੇ ਸਿਹਤਮੰਦ ਨਾਗਰਿਕਾਂ ਦਾ ਹੋਣਾ ਜਰੂਰੀ ਹੈ | ਇਸੇ ਗੱਲ ਨੂੰ ਮੁੱਖ ਰੱਖਦਿਆਂ ਸਮੇਂ ਦੀ ਸਰਕਾਰ ਨੇ ਵੀ ਆਪਣੇ ਚੋਣ ਵਾਅਦੇ 'ਚ ਹੈਲਥ ਕਲੀਨਿਕ ਪਿੰਡਾਂ ਵਿਚ ਖੋਲਣ ਦਾ ਦਾਅਵਾ ਪੇਸ਼ ਕੀਤਾ ਹੈ | ...
ਹਾਜੀਪੁਰ, 27 ਮਈ (ਜੋਗਿੰਦਰ ਸਿੰਘ)-ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਪਿੰਡ ਗੇਰਾ ਦੇ ਸਰਪੰਚ ਵਲੋਂ ਵਿਕਾਸ ਕਾਰਜਾਂ 'ਚ ਫ਼ੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਸੁਸਾਇਟੀ ਦੇ ਲੈਟਰ ਪੈਡ 'ਤੇ ...
ਮਾਹਿਲਪੁਰ, 27 ਮਈ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3 ਕੁ ਵਜੇ ਇੱਕ ਦੁਕਾਨ ਦੇ ਅੱਗਿਓਾ ਅਣਪਛਾਤੇ ਚੋਰਾਂ ਵਲੋਂ ਦੁਕਾਨਦਾਰ ਦੀ ਐਕਟਿਵਾ ਚੋਰੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਲਵਲੀ ਪੁੱਤਰ ਰਾਮਜੀ ਦਾਸ ਵਾਸੀ ਮਾਹਿਲਪੁਰ ਨੇ ...
ਬੰਗਾ, 27 ਮਈ (ਜਸਬੀਰ ਸਿੰਘ ਨੂਰਪੁਰ)-ਰਾਏ ਜਿੰਮ ਬੰਗਾ ਵਲੋਂ ਪਹਿਲੀ ਓਪਨ ਪੰਜਾਬ ਬੈਂਚ ਪ੍ਰੈਸ ਕੰਪੀਟੀਸ਼ਨ ਦੋਆਬਾ ਪੈਲੇਸ ਬੰਗਾ ਵਿਖੇ ਰਾਅ ਪਾਵਰ ਲਿਫਟਿੰਗ ਆਫ ਇੰਡੀਆ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਰਾਣਾ, ਵਾਈਸ ਪ੍ਰੈਜੀਡੈਂਡ ਮਨਪ੍ਰੀਤ ਕੌਰ, ਵਾਈਸ ...
ਕਟਾਰੀਆਂ, 27 ਮਈ (ਨਵਜੋਤ ਸਿੰਘ ਜੱਖੂ)-ਇਥੋਂ ਨਜ਼ਦੀਕ ਪਿੰਡ ਜੰਡਿਆਲਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਲੱਖ ਦਾਤਾ ਕਾਦਰੀ ਦਾ ਸਲਾਨਾ ਦੋ ਦਿਨਾਂ ਜੋੜ ਮੇਲਾ ਪ੍ਰਬੰਧਕਾਂ ਵਲੋਂ ਸਮੂਹ ਸੇਵਾਦਾਰਾਂ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪਹਿਲੇ ਦਿਨ ਦਰਬਾਰ ...
ਕਟਾਰੀਆਂ, 27 ਮਈ (ਨਵਜੋਤ ਸਿੰਘ ਜੱਖੂ)-ਆਮ ਆਦਮੀ ਪਾਰਟੀ ਜਿਹੜੀ ਕਿ ਭਿ੍ਸ਼ਟਾਚਾਰ ਦੇ ਵਿਰੁੱਧ ਜੰਗ ਲੜਦੀ ਹੈ ਤੇ ਉਸ ਸੋਚ ਉਪਰ ਪਹਿਰਾ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਭਿ੍ਸ਼ਟਾਚਾਰੀ ਸਿਹਤ ਮੰਤਰੀ ਡਾ. ਸਿੰਗਲਾ ਨੂੰ ਬਰਖਾਸਤ ਕਰਕੇ ਮਿਸਾਲ ਕਾਇਮ ...
ਬੰਗਾ, 27 ਮਈ (ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੀ ਜਨਰਲ ਬਾਡੀ ਦੀ ਮੀਟਿੰਗ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਲਾਇਨ ਕਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸ਼ੁਰੂਆਤ 'ਚ ਲਾਇਨ ਸੰਦੀਪ ਕੁਮਾਰ ਵਲੋਂ ਪ੍ਰਮਾਤਮਾ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਗਈ | ...
ਨਵਾਂਸ਼ਹਿਰ, 27 ਮਈ (ਹਰਵਿੰਦਰ ਸਿੰਘ)-ਬਾਬਾ ਸੋਭਾ ਦਾਸ ਦੇ ਸਥਾਨ ਪਿੰਡ ਰਾਮਰਾਏਪੁਰ ਵਿਖੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਨੰਬਰਦਾਰ ਮੇਜਰ ਲਾਲ ਕੈਂਥ ਅਤੇ ਸਮੂਹ ਪ੍ਰਬੰਧਕਾਂ ਵਲੋਂ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | ਜਾਣਕਾਰੀ ...
ਮੁਕੰਦਪੁਰ, 27 ਮਈ (ਅਮਰੀਕ ਸਿੰਘ ਢੀਂਡਸਾ)-ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਸਾਧਪੁਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਸਰਪੰਚ ਨੇ ਕੀਤੀ | ਇਸ ਮੌਕੇ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)-ਸਿਹਤ ਵਿਭਾਗ ਵਲੋਂ ਫਰਾਈ ਡੇਅ, ਡਰਾਈ ਡੇਅ 'ਤੇ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਲਾਰਵਾ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਜ਼ੋਰਾਂ 'ਤੇ ਚਲਾਈ ਜਾ ਰਹੀ ਹੈ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਅੱਜ ਮੁਹਿੰਮ ...
ਭੱਦੀ, 27 ਮਈ (ਨਰੇਸ਼ ਧੌਲ)-ਸਕੂਲ ਸਿੱਖਿਆ ਦੀ ਗੁਣਵੱਤਾ ਨਾਲ ਸਬੰਧਿਤ ਰਾਸ਼ਟਰੀ ਅਚੀਵਮੈਂਟ ਸਰਵੇ 2021 ਦੀ ਭਾਰਤ ਸਰਕਾਰ ਵਲੋਂ ਪ੍ਰਕਾਸ਼ਿਤ ਰਿਪੋਰਟ ਦੌਰਾਨ ਪੰਜਾਬ ਦੇ ਸਿੱਖਿਆ ਪੱਧਰ ਨੂੰ ਪਹਿਲੇ ਨੰਬਰ 'ਤੇ ਆਉਣ ਲਈ ਬੀਤੀ ਕਾਂਗਰਸ ਸਰਕਾਰ ਦਾ ਵੀ ਅਹਿਮ ਯੋਗਦਾਨ ਰਿਹਾ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਕਾਰਜਕਾਰੀ ਚੇਅਰਮੈਨ, ...
ਸੰਧਵਾਂ, 27 ਮਈ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਤੇ ਸਕੱਤਰ ਇੰਦਰਜੀਤ ਅਟਾਰੀ, ਪ੍ਰਵੀਨ ਬੰਗਾ ਤੇ ਸਮਾਜ ਸੇਵੀ ਨਿਰਮਲ ਸੱਲ੍ਹਣ ਦੀ ਦੇਖ-ਰੇਖ 'ਚ 29 ਮਈ ਦਿਨ ਐਤਵਾਰ ਨੂੰ ...
ਪੋਜੇਵਾਲ ਸਰਾਂ, 27 ਮਈ (ਨਵਾਂਗਰਾਈਾ)- ਪੰਜਾਬ ਦੇ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ ਮਿਤੀ 29 ਮਈ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਦਾਖ਼ਲਾ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਐੱਸ.ਏ.ਐੱਸ. ਨਗਰ ਵਲੋਂ ਜ਼ਿਲ੍ਹਾ ਸਿੱਖਿਆ ...
ਉੜਾਪੜ/ਲਸਾੜਾ, 27 ਮਈ (ਲਖਵੀਰ ਸਿੰਘ ਖੁੁਰਦ)-ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਬਖਲੌਰ ਵਿਖੇ ਡਾ. ਬੀ. ਆਰ ਅੰਬੇਡਕਰ ਸਪੋਰਟਸ ਕਲੱਬ ਵਲੋਂ ਕਰਾਏ ਪਿੰਡ ਪੱਧਰ ਦੇ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੈਚ ਸੈਫਾਬਾਦ ਦੀ ਟੀਮ ਨੇ ਜਿੱਤ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ | ਇਕ ...
ਘੁੰਮਣਾਂ, 27 ਮਈ (ਮਹਿੰਦਰਪਾਲ ਸਿੰਘ)-ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਰਕੇ ਕਿਸਾਨ ਪੰਚਾਇਤੀ ਜ਼ਮੀਨਾਂ ਨੂੰ ਠੇਕੇ 'ਤੇ ਲੈਣ ਲਈ ਮੂੰਹ ਨਹੀਂ ਕਰ ਰਹੇ | ਜਿਸ ਕਰਕੇ ਪੰਚਾਇਤੀ ਜ਼ਮੀਨਾਂ ਠੇਕੇ 'ਤੇ ਨਹੀਂ ਚੜ੍ਹ ਰਹੀਆਂ | ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 35 ਹਜ਼ਾਰ ਤੋਂ ...
ਪੋਜੇਵਾਲ ਸਰਾਂ, 27 ਮਈ (ਰਮਨ ਭਾਟੀਆ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਿੱਖਿਆ ਵਿਭਾਗ ਵਲੋਂ ਆਰੰਭੇ ਵਿੱਦਿਅਕ ਮੁਕਾਬਲਿਆਂ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ.) ਹਰਕੰਵਲ ਸਿੰਘ ਦੀ ਅਗਵਾਈ ਹੇਠ ਜ਼ਿਲੇ੍ਹ 'ਚ ਬਲਾਕ ਪੱਧਰ 'ਤੇ ਵਿੱਦਿਅਕ ਮੁਕਾਬਲੇ ...
ਮੁਕੰਦਪੁਰ, 27 ਮਈ (ਅਮਰੀਕ ਸਿੰਘ ਢੀਂਡਸਾ)-ਡਾ. ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਨ 'ਤੇ ਕਰਵਾਏ ਸਮਾਗਮ ਦੌਰਾਨ ਸਰਹਾਲ ਕਾਜ਼ੀਆਂ ਦੇ ਸਾਬਕਾ ਸਰਪੰਚ ਤੇ ਐਨ. ਆਰ. ਆਈ ਕੇਵਲ ਸਿੰਘ ਯੂ. ਐਸ. ਏ ਵਲੋਂ ਡਾਕਟਰ ਅੰਬੇਡਕਰ ਲਾਇਬ੍ਰੇਰੀ ਵਾਸਤੇ 20 ਹਜ਼ਾਰ ਰੁਪਏ ਦੀ ਰਾਸ਼ੀ ਦਾ ...
ਸਮੁੰਦੜਾ, 27 ਮਈ (ਤੀਰਥ ਸਿੰਘ ਰੱਕੜ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ ਚੌਧਰੀ ਜੈ ਕਿ੍ਸ਼ਨ ਸਿੰਘ ਰੌੜੀ ਵਲੋਂ ਸਮੁੰਦੜਾ ਨੇੜਲੇ ਕਈ ਪਿੰਡਾਂ 'ਚ ਪਿੰਡ ਵਾਸੀਆਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਦੌਰਾ ...
ਜਾਡਲਾ, 27 ਮਈ (ਬੱਲੀ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ 2 ਮਹੀਨਿਆਂ ਦੇ ਕਾਰਜਕਾਲ 'ਚ ਭਿ੍ਸ਼ਟਾਚਾਰ ਕਾਫ਼ੀ ਘਟਿਆ ਹੈ | ਪਹਿਲਾਂ ਦਫ਼ਤਰਾਂ 'ਚ ਲੋਕਾਂ ਨੂੰ ਆਪਣੇ ਕੰਮਾਂ ਲਈ ਕਈ-ਕਈ ਦਿਨ ਧੱਕੇ ਖਾਣ ਦੇ ਨਾਲ-ਨਾਲ ਪੈਸੇ ਵੀ ਦੇਣੇ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)-ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ, ਹਰਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਸ਼ਹੀਦ ਭਗਤ ਸਿੰਘ ਦੀਆਂ ਹਦਾਇਤਾਂ ਤੇ ਗੁਰਦਿਆਲ ਮਾਨ ਜ਼ਿਲ੍ਹਾ ਨੋਡਲ ਅਫ਼ਸਰ ਪ੍ਰਾਇਮਰੀ ਵਿੰਗ ਵਿੱਦਿਅਕ ...
ਭੱਦੀ, 27 ਮਈ (ਨਰੇਸ਼ ਧੌਲ)-ਪਿਛਲੇ ਦਿਨੀਂ ਜਿਸ ਤਰ੍ਹਾਂ ਕੇਂਦਰ 'ਤੇ ਕਾਬਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਘਟਾ ਕੇ ਸਮੁੱਚੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਪਹੰੁਚਾਈ ਹੈ ਉਸੇ ...
ਭੱਦੀ, 27 ਮਈ (ਨਰੇਸ਼ ਧੌਲ)-ਭੱਦੀ-ਬਲਾਚੌਰ ਮੁੱਖ ਸੜਕ ਦੇ ਦੋਨੋਂ ਸਾਈਡਾਂ ਦੇ ਬਰਮਾਂ ਦਾ ਇੰਨਾ ਮੰਦਾ ਹਾਲ ਹੈ ਕਿ ਹਰ ਵੇਲੇ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਪਿਛਲੇ ਸਮਿਆਂ ਦੌਰਾਨ ਸਰਕਾਰ ਵਲੋਂ ਭਾਵੇਂ ਇਸ ਸੜਕ ਨੂੰ 23 ਫੁੱਟ ਚੌੜਾ ਕਰਕੇ ...
ਟੱਪਰੀਆਂ ਖੁਰਦ, 27 ਮਈ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾ ...
ਟੱਪਰੀਆਂ ਖੁਰਦ, 27 ਮਈ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾ ...
ਸੜੋਆ, 27 ਮਈ (ਨਾਨੋਵਾਲੀਆ)-ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਬਲਾਕ ਸੜੋਆ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਬਲਾਕ ਪੱਧਰੀ ਮੁਕਾਬਲੇ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੈਕੰਡਰੀ ਸਕੂਲ ...
ਬੰਗਾ, 27 ਮਈ (ਕਰਮ ਲਧਾਣਾ)-ਮਿਹਨਤੀ ਅਧਿਆਪਕਾ ਮੈਡਮ ਕਿਸ਼ਨਾ ਰਾਣੀ ਪਤਨੀ ਕ੍ਰਿਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸਿਵਲ ਸਰਜਨ ਜਲੰਧਰ ਨਮਿਤ ਸ਼ਰਧਾਂਜਲੀ ਸਮਾਗਮ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁੁਰੂ ਰਵਿਦਾਸ ਜੀ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)-ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ 20-25 ਪ੍ਰਤੀਸ਼ਤ ਬੱਚਤ ਹੁੰਦੀ ਹੈ ਅਤੇ ਜੜ੍ਹਾਂ ਡੂੰਘੀਆਂ ਜਾਣ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ | ਇਸ ਤੋਂ ਇਲਾਵਾ ਝਾੜ ਕੱਦੂ ਕੀਤੇ ਝੋਨੇ ਦੇ ਬਰਾਬਰ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ 2012 ਬੈਚ ਦੇ ਅਧਿਕਾਰੀ ਰਾਜੀਵ ਕੁਮਾਰ ਵਰਮਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਅਹੁਦਾ ਸੰਭਾਲਿਆ ਹੈ | ਰਾਜੀਵ ਕੁਮਾਰ ਵਰਮਾ ਦਾ ਹਾਲ ਹੀ ਵਿਚ ...
ਮਜਾਰੀ/ਸਾਹਿਬਾ, 27 ਮਈ (ਨਿਰਮਲਜੀਤ ਸਿੰਘ ਚਾਹਲ)-ਖੇਤੀਬਾੜੀ ਦਫ਼ਤਰ ਸੜੋਆ ਵਲੋਂ ਪਿੰਡ ਬਕਾਪੁਰ ਵਿਖੇ ਕੈਂਪ ਲਗਾ ਕੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਨੂੰ ਬਚਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ:ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ...
ਸੰਧਵਾਂ, 27 ਮਈ (ਪ੍ਰੇਮੀ ਸੰਧਵਾਂ)-ਪੀਰ ਮੀਆਂ ਸ਼ਾਹ ਮਦਾਰ ਦੇ ਦਰਬਾਰ 'ਤੇ ਪਿੰਡ ਸੰਧਵਾਂ ਵਿਖੇ ਸਮਾਜ ਸੇਵਿਕਾ ਬਿਮਲਾ ਹੀਰਾ ਯੂ. ਕੇ ਸੁਪਤਨੀ ਦਿਲਬਾਗ ਰਾਮ ਯੂ. ਕੇ ਤੇ ਸਮੁੱਚੇ ਪਰਿਵਾਰ ਵਲੋਂ ਸਮਾਗਮ ਕਰਵਾਇਆ ਗਿਆ | ਦਰਬਾਰ ਦੀਆਂ ਸਭ ਰਸਮਾਂ ਉਪਰੰਤ ਸੰਤ ਗੁਰਨਾਮ ਸਿੰਘ ...
ਬੰਗਾ, 27 ਮਈ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਆਰਥਿਕ ਤੌਰ 'ਤੇ ਕੰਮਜੋਰ ਵਿਦਿਆਰਥੀਆਂ ਦੀ ਸਿੱਖਿਆ ਦੇ ਖੇਤਰ 'ਚ ਮਦਦ ਕਰਨ ਲਈ ਇਕ ਨਵੀਂ ਜਥੇਬੰਦੀ 'ਗਿਆਨ ਸੇਵਾ ਸੁਸਾਇਟੀ' ਦਾ ਗਠਨ ਕੀਤਾ ਗਿਆ | ਇਸ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ...
ਸੰਧਵਾਂ, 27 ਮਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੀ ਪਾਣੀ ਵਾਲੀ ਟੈਂਕੀ ਦੇ ਨੇੜੇ ਪੈਂਦੇ ਖੇਤ 'ਚ ਲੰਬੇ ਸਮੇਂ ਤੋਂ ਡਿੱਗੇ ਦਰੱਖਤ ਕਾਰਨ ਕਿਸਾਨ ਆਰਥਿਕ ਘਾਟਾ ਝੱਲਣ ਲਈ ਮਜਬੁੂਰ ਹੋ ਚੁੱਕਾ ਹੈ | ਪੀੜਤ ਕਿਸਾਨ ਗੁਰਇਕਬਾਲ ਸਿੰਘ ਜੌਹਲ ਪੁੱਤਰ ਸਵ. ਜਥੇ. ਪਰਮਜੀਤ ਸਿੰਘ ...
ਬੰਗਾ, 27 ਮਈ (ਲਧਾਣਾ, ਨੂਰਪੁਰ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵਲੋਂ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਵਿਚ ਪਾਣੀ ਤੇ ਹੋਰ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ...
ਨਵਾਂਸ਼ਹਿਰ, 27 ਮਈ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦਾ ਪਹਿਲਾ ਮੁਹੱਲਾ ਕਲੀਨਿਕ 15 ਅਗਸਤ ਨੂੰ ਨਵਾਂਸ਼ਹਿਰ ਹਲਕੇ 'ਚ ਸ਼ੁਰੂ ਹੋਣ ਜਾ ਰਿਹਾ ਹੈ | ਇਸ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਭਰ ਵਿਚ ਅਜਿਹੇ 75 ਕਲੀਨਿਕਾਂ ਨੂੰ ਮਾਨਵਤਾ ਨੂੰ ...
ਮੁਕੰਦਪੁਰ, 27 ਮਈ (ਅਮਰੀਕ ਸਿੰਘ ਢੀਂਡਸਾ)-ਨਵਾਂਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਪ੍ਰਾਪਤ ਹੋਣ ਉਪਰੰਤ 1996 'ਚ ਜ਼ਿਲ੍ਹੇ ਦੇ ਪਹਿਲੇ ਡਿਪਟੀ ਕਮਿਸ਼ਨਰ ਜੇ. ਬੀ ਗੋਇਲ ਦੀ ਸਰਪ੍ਰਸਤੀ ਹੇਠ ਸਥਾਪਤ ਹੋਏ ਜ਼ਿਲ੍ਹਾ ਸਾਹਿਤ ਤੇ ਕਲਾ ਮੰਚ ਦੇ ਪ੍ਰਧਾਨ ਮਹਿੰਦਰ ਸਿੰਘ ਦੁਸਾਂਝ, ...
ਬੰਗਾ, 27 ਮਈ (ਜਸਬੀਰ ਸਿੰਘ ਨੂਰਪੁਰ)-ਕੰਟਰੈਕਟਰ ਵਰਕਰ ਯੂਨੀਅਨ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਸੂਬਾ ਕਮੇਟੀ ਮੈਂਬਰ ਵਰਿੰਦਰ ਸਿੰਘ ਤੇ ਬੰਗਾ ਸਰਕਲ ਦੇ ਪ੍ਰਧਾਨ ਰਜਿੰਦਰ ਦੇਵ ਸਿੰਘ ਦੀ ਅਗਵਾਈ 'ਚ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੂੰ ਮੰਗਾਂ ਸਬੰਧੀ ਪੱਤਰ ...
ਬਹਿਰਾਮ, 27 ਮਈ (ਸਰਬਜੀਤ ਸਿੰਘ ਚੱਕਰਾਮੂੰ)-ਸੱਭਿਆਚਾਰਕ ਮੇਲੇ ਸਾਡੇ ਵਿਰਸੇ ਦਾ ਮਹਾਨ ਅੰਗ ਹਨ ਜੋ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਰੂਪ ਲਾਲ ਮੁੱਖ ਸੇਵਾਦਾਰ ਧਾਰਮਿਕ ਅਸਥਾਨ ਪੀਰ ਬਾਬਾ ਫਤਿਹ ਦੀਨ ...
ਬੰਗਾ, 27 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਵਲੋਂ ਕਰਵਾਏ ਸਮਾਗਮ ਦੌਰਾਨ ਲੇਖਕ ਸੰਤੋਖ ਜੱਸੀ ਦੀ ਕਿਤਾਬ 7 ਸਮੁੰਦਰ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਲੋਂ ਜਾਰੀ ਕੀਤੀ ਗਈ | ਉਨ੍ਹਾਂ ਆਖਿਆ ਕਿ ਲੇਖਕ ਵਲੋਂ ਇਸ ਕਿਤਾਬ ...
ਬੰਗਾ, 27 ਮਈ (ਜਸਬੀਰ ਸਿੰਘ ਨੂਰਪੁਰ)-ਸ੍ਰੀ ਸਾਈਾ ਸਿਟੀ ਕਾਲਜ ਬੰਗਾ ਵਿਖੇ ਅੱਖਾਂ ਦੀ ਜਾਂਚ ਤੇ ਬਲੱਡ ਗਰੁੱਪਿੰਗ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਨੇ ਕੀਤਾ | ਕੁਲਜੀਤ ਸਿੰਘ ਸਰਹਾਲ ਨੇ ...
ਬੰਗਾ, 27 ਮਈ (ਜਸਬੀਰ ਸਿੰਘ ਨੂਰਪੁਰ)-ਪੰਚਾਇਤ ਯੂਨੀਅਨ ਪੰਜਾਬ ਵਲੋਂ ਬਲਾਕ ਇਕਾਈ ਬੰਗਾ ਦੇ ਪੰਚਾਇਤ ਸੰਮਤੀ ਹਾਲ ਵਿਖੇ ਜਗਤਾਰ ਸਿੰਘ ਸ਼ੋਕਰ ਸਰਪੰਚ ਮਜਾਰੀ ਨੂੰ ਬਲਾਕ ਬੰਗਾ ਦੇ ਪ੍ਰਧਾਨ ਚੁਣਿਆ ਗਿਆ | ਸੰਤੋਖ ਸਿੰਘ ਜੱਸੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਸਰਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX