ਗੁਰਦਾਸਪੁਰ, 27 ਮਈ (ਗੁਰਪ੍ਰਤਾਪ ਸਿੰਘ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਛੁਡਵਾਉਣ ਦਾ ਕੰਮ ਲਗਾਤਾਰ ਜਾਰੀ ਹੈ | ਜਿਸ ਦੇ ਚੱਲਦਿਆਂ ਬੀਤੇ ਕੱਲ੍ਹ ਕਾਹਨੰੂਵਾਨ ਬੇਟ ਦੇ ਇਲਾਕੇ ਵਿਚ ਨਿਸ਼ਾਨਦੇਹੀ ਕਰਨ ਗਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਹੋ ਗਈਆਂ | ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਰਾਬਤਾ ਕਾਇਮ ਕੀਤਾ ਗਿਆ ਜੋ ਕਿ ਅੱਜ ਇਸ ਮਸਲੇ ਦਾ ਹੱਲ ਕੱਢਣ ਲਈ ਗੁਰਦਾਸਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਪਹਿਲਾਂ ਪੰਚਾਇਤ ਭਵਨ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੰਵਲਪ੍ਰੀਤ ਸਿੰਘ ਕਾਕੀ ਸਮੇਤ ਕਿਸਾਨਾਂ ਨਾਲ ਮੁਲਾਕਾਤ ਕੀਤੀ | ਕਿਸਾਨਾਂ ਨੇ ਦੱਸਿਆ ਕਿ ਛੰਭ ਦਾ ਇਲਾਕਾ ਹੋਣ ਕਾਰਨ ਇਸ ਜ਼ਮੀਨ ਨੰੂ ਉਪਜਾਊ ਕਰਨ ਲਈ ਕਿਸਾਨਾਂ ਵਲੋਂ ਬੀਤੇ ਸਮਿਆਂ ਵਿਚ ਕਰੜੀ ਮਿਹਨਤ ਮਸ਼ੱਕਤ ਕੀਤੀ ਗਈ ਹੈ | ਜਿਸ ਤੋਂ ਬਾਅਦ ਇਹ ਜ਼ਮੀਨ ਆਪਣੇ ਖ਼ੂਨ ਪਸੀਨੇ ਨਾਲ ਸਿੰਜ ਕੇ ਵਾਹੀਯੋਗ ਬਣਾਈ ਹੈ | ਜਿਸ ਕਾਰਨ ਇਸ ਜ਼ਮੀਨ 'ਤੇ ਪਹਿਲਾ ਹੱਕ ਉਨ੍ਹਾਂ ਕਿਸਾਨਾਂ ਦਾ ਬਣਦਾ ਹੈ | ਜਿਸ 'ਤੇ ਸਹਿਮਤੀ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਇਸ ਗੱਲ ਨਾਲ ਪੂਰਨ ਤੌਰ 'ਤੇ ਸਹਿਮਤ ਹਨ ਅਤੇ ਸਰਕਾਰ ਵੀ ਇਹ ਮੰਨਦੀ ਹੈ ਕਿ ਜ਼ਮੀਨ 'ਤੇ ਪਹਿਲਾ ਹੱਕ ਉਸ ਦਾ ਹੈ, ਜਿਸ ਵਲੋਂ ਉਸ ਨੰੂ ਆਪਣੀ ਮਿਹਨਤ ਨਾਲ ਵਾਹੀਯੋਗ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਇਸ ਜ਼ਮੀਨ ਨੰੂ ਠੇਕੇ 'ਤੇ ਲੈ ਸਕਦੇ ਹਨ ਅਤੇ ਬਾਅਦ ਵਿਚ ਆਪ ਸਰਕਾਰ ਵਲੋਂ ਬਣਾਈ ਜਾ ਰਹੀ ਨੀਤੀ ਤਹਿਤ ਅਦਾਇਗੀ ਕਰਕੇ ਇਸ ਨੰੂ ਖ਼ਰੀਦ ਸਕਦੇ ਹਨ | ਜਿਸ 'ਤੇ ਵੱਡੀ ਗਿਣਤੀ ਵਿਚ ਆਏ ਹੋਏ ਕਿਸਾਨਾਂ ਵਲੋਂ ਸਹਿਮਤੀ ਜਤਾਈ ਗਈ | ਉਨ੍ਹਾਂ ਕਿਹਾ ਕਿ ਕਿਸਾਨ ਇਸ ਜ਼ਮੀਨ ਨੰੂ ਫ਼ਿਲਹਾਲ ਠੇਕੇ 'ਤੇ ਲੈਣ ਲਈ ਸਹਿਮਤ ਹਨ | ਪਰ ਬੇਟ ਦੇ ਇਲਾਕੇ ਵਿਚ ਹੋਣ ਕਾਰਨ ਇਸ ਵਿਚ ਲਗਪਗ ਹਰ ਵਾਰ ਇਕ ਫ਼ਸਲ ਸੇਮ ਸਮੱਸਿਆ ਨਾਲ ਮਾਰੀ ਜਾਂਦੀ ਹੈ | ਜਿਸ ਕਾਰਨ ਸਰਕਾਰ ਨੰੂ ਠੇਕੇ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ | ਜਿਸ ਤੋਂ ਬਾਅਦ ਪੰਚਾਇਤ ਮੰਤਰੀ ਵਲੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਦੀ ਗੱਲ ਕਹੀ ਗਈ | ਪਰ ਕਿਸਾਨਾਂ ਵਲੋਂ ਕਿਹਾ ਗਿਆ ਕਿ ਇਕ ਫ਼ਸਲ ਮਾਰੇ ਜਾਣ ਕਾਰਨ ਕਿਸਾਨ ਜ਼ਮੀਨ ਵਿਚੋਂ 30 ਹਜ਼ਾਰ ਰੁਪਏ ਠੇਕਾ ਦੇਣ ਉਪਰੰਤ ਆਪਣਾ ਖ਼ਰਚਾ ਵੀ ਪੂਰਾ ਨਹੀਂ ਕਰ ਸਕਣਗੇ | ਜਿਸ ਤੋਂ ਬਾਅਦ ਦੋਨਾਂ ਧਿਰਾਂ ਵਲੋਂ ਸਹਿਮਤੀ ਨਾਲ 20 ਹਜ਼ਾਰ ਰੁਪਏ ਪ੍ਰਤੀ ਏਕੜ ਠੇਕਾ ਪ੍ਰਤੀ ਸਾਲ ਦੇ ਹਿਸਾਬ ਨਾਲ ਤੈਅ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਗਈ | ਜਿਸ ਵਿਚ ਅਗਲੇ ਦੋ ਸਾਲਾਂ ਲਈ 10 ਫ਼ੀਸਦੀ ਪ੍ਰਤੀ ਸਾਲ ਵਾਧਾ ਵੀ ਮੰਨਿਆ ਗਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਤਿੰਨ ਸਾਲ ਵਿਚ ਕਿਸਾਨ ਪੈਸੇ ਇਕੱਠੇ ਕਰ ਸਕਦੇ ਹਨ ਅਤੇ ਉਸ ਸਮੇਂ ਸਰਕਾਰ ਵਲੋਂ ਲਿਆਂਦੀ ਗਈ ਨੀਤੀ ਤਹਿਤ ਕਿਸਾਨ ਇਸ ਜ਼ਮੀਨ ਨੰੂ ਆਪਣੇ ਨਾਂਅ ਕਰਵਾ ਸਕਦੇ ਹਨ | ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਰਮਨ ਬਹਿਲ, 'ਆਪ' ਆਗੂ ਸ਼ਮਸ਼ੇਰ ਸਿੰਘ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ, ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, 'ਆਪ' ਆਗੂ ਜਗਰੂਪ ਸਿੰਘ ਸੇਖਵਾਂ ਸਮੇਤ ਆਪ ਦੇ ਹੋਰ ਆਗੂ ਉਚੇਚੇ ਤੌਰ 'ਤੇ ਹਾਜ਼ਰ ਦਿਖਾਈ ਦਿੱਤੇ | ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਐੱਸ.ਐੱਸ.ਪੀ ਹਰਜੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |
ਬਟਾਲਾ, 27 ਮਈ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਭੰਬੋਈ ਦੇ ਸਰਪੰਚ ਪਰਗਟ ਸਿੰਘ ਨੇ ਸਮੇਤ ਸਾਥੀਆਂ ਅਤੇ ਪਿੰਡ ਵਾਸੀਆਂ ਦੇ ਨਾਲ ਐਡਵੋਕੇਟ ਅਮਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ | ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਪਰਗਟ ਸਿੰਘ ਅਤੇ ...
ਬਟਾਲਾ, 27 ਮਈ (ਹਰਦੇਵ ਸਿੰਘ ਸੰਧੂ)-ਸਰਕਾਰੀ ਸਕੂਲ ਹਰਦੋਝੰਡੇ ਵਿਖੇ 2 ਸਾਲ ਪਹਿਲਾਂ ਵਿਭਾਗ ਵਲੋਂ ਗ਼ਲਤ ਵਿਹਾਰ ਨੂੰ ਲੈ ਕੇ ਜ਼ਬਰਦਸਤੀ ਸੇਵਾ-ਮੁਕਤ ਕੀਤੇ ਗਏ ਮੁੱਖ ਅਧਿਆਪਕ ਅਦਾਲਤੀ ਹੁਕਮ ਲੈ ਕੇ ਦੁਬਾਰਾ ਜੁਆਇਨ ਕਰਨ ਲਈ ਪਿਸਤੌਲ ਲੈ ਕੇ ਪਹੁੰਚਿਆ ਤਾਂ ਸਕੂਲ ਵਿਚ ...
ਗੁਰਦਾਸਪੁਰ, 27 ਮਈ (ਪੰਕਜ ਸ਼ਰਮਾ)-ਥਾਣਾ ਸਦਰ ਪੁਲਿਸ ਦੀ ਹਿਰਾਸਤ ਵਿਚੋਂ ਹੈਰੋਇਨ ਦੇ ਮਾਮਲੇ ਵਿਚ ਫੜੇ ਗਏ ਦੋਸ਼ੀ ਦੇ ਫ਼ਰਾਰ ਹੋਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ਦੀ ਸਪੈਸ਼ਲ ਬਰਾਂਚ ਦੀ ਟੀਮ ਵਲੋਂ ਅੱਜ ਸਵੇਰੇ ਦੋਸ਼ੀ ਮੁਹੰਮਦ ਮੁਰਾਦ ...
ਧਾਰੀਵਾਲ, 27 ਮਈ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਸੋਹਲ ਵਿਖੇ ਆਵਾਰਾ ਕੁੱਤਿਆਂ ਵਲੋਂ ਪਾਲਤੂ ਪਸ਼ੂਆਂ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧ ਵਿਚ ਆੜ੍ਹਤੀ ਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਦੀ ਚਾਰਦੀਵਾਰੀ ...
ਫਤਹਿਗੜ੍ਹ ਚੂੜੀਆਂ, 27 ਮਈ (ਧਰਮਿੰਦਰ ਸਿੰਘ ਬਾਠ)-ਬੀਤੀ ਅੱਧੀ ਰਾਤ ਤੋਂ ਬਾਅਦ ਚੋਰ ਦਲੇਰਾਨਾ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ 25 ਤੋੜੇ ਕਣਕ ਦੇ ਚੋਰੀ ਕਰਕੇ ਫਰਾਰ ਹੋ ਗਏ | ਇਸ ਸਬੰਧੀ ਐਸ.ਐਸ. ਖੈਹਿਰਾ ਟਰੇਡਰਜ਼ ਦੇ ਮੈਨੇਜਰ ਮਨਜੀਤ ਸਿੰਘ ਨੇ ਪੁਲਿਸ ਨੂੰ ਦਰਜ ...
ਬਟਾਲਾ, 27 ਮਈ (ਕਾਹਲੋਂ)-ਸੀ.ਬੀ.ਐਸ.ਸੀ. ਦਿੱਲੀ ਬੋਰਡ ਵਲੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਖੇ ਮਾਰਸ਼ਲ ਆਰਟ ਦੀ ਸਿਖਲਾਈ ਵਿਦਿਆਰਥੀਆਂ ਨੂੰ ਮੁਫ਼ਤ ਪ੍ਰਦਾਨ ਕੀਤੀ ਗਈ ਹੈ | ਜੂਡੋ ਕਰਾਟੇ ਦੇ ਕੋਚ ਦੀ ਨਿਗਰਾਨੀ ਹੇਠ ਬੱਚਿਆਂ ਵਿਚ ...
ਗੁਰਦਾਸਪੁਰ, 27 ਮਈ (ਆਰਿਫ਼)-ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਮੋਹਿਤ ਸਿੰਘ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਕੇ ਜਿੱਥੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ ਹੈ, ਉਥੇ ਹੀ ਉਨ੍ਹਾਂ ਦੀ ਇਰੀਗੇਸ਼ਨ ਵਿਭਾਗ ਵਿਚ ਬਤੌਰ ਐਸ.ਡੀ.ਓ ...
ਵਡਾਲਾ ਬਾਂਗਰ, 27 ਮਈ (ਭੁੰਬਲੀ, ਘੁੰਮਣ)-ਇੱਥੋਂ ਦੋ ਕਿਲੋਮੀਟਰ ਦੂਰ ਪੈਂਦੇ ਪਿੰਡ ਮੁਸਤਰਾਪੁਰ 'ਚ ਬੀਤੀ ਰਾਤ ਕੁਝ ਨੌਜਵਾਨਾਂ ਨੂੰ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਤੋਂ ਰੋਕਣ 'ਤੇ ਹੋਏ ਝਗੜੇ 'ਚ ਇਕ ਵਿਅਕਤੀ ਨਰਿੰਦਰ ਸਿੰਘ (60) ਪੁੱਤਰ ਪਾਲ ਸਿੰਘ ਦੀ ਮੌਤ ਹੋ ਗਈ | ...
ਬਟਾਲਾ, 27 ਮਈ (ਕਾਹਲੋਂ)-ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਸਹਿ-ਵਿਦਿਅਕ ਗਤੀਵਿਧੀਆਂ ਵੀ ਬਰਾਬਰ ਜ਼ਰੂਰੀ ਹਨ | ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਐੱਸ.ਐੱਸ. ਬਾਜਵਾ ਮੈਮੋਰੀਅਲ ਸਕੂਲ ਵਿਖੇ ਨਰਸਰੀ ਤੋਂ ਯੂ.ਕੇ.ਜੀ. ਜਮਾਤਾਂ ਦੇ ਬੱਚਿਆਂ ਲਈ ...
ਡੇਹਰੀਵਾਲ ਦਰੋਗਾ, 27 ਮਈ (ਹਰਦੀਪ ਸਿੰਘ ਸੰਧੂ)-ਬਲਾਕ ਧਾਰੀਵਾਲ ਅਧੀਨ ਆਉਂਦੇ ਪਿੰਡ ਖਾਨ ਪਿਆਰਾ ਵਿਚ ਛੱਪੜ ਦੇ ਨਿਰਮਾਣ ਕਾਰਜ ਲਈ ਸਰਕਾਰ ਵਲੋਂ ਆਏ ਲੱਖਾਂ ਰੁਪਏ ਹੋਰਨਾਂ ਨਿਰਮਾਣ ਕਾਰਜਾਂ 'ਚ ਖੁਰਦ-ਬੁਰਦ ਕਰਨ ਦੇ ਪਿੰਡ ਦੇ ਸਾਬਕਾ ਸਰਪੰਚ ਅਤੇ ਦਲਿਤ ਭਾਈਚਾਰੇ ਦੇ ...
ਘੁਮਾਣ, 27 ਮਈ (ਬੰਮਰਾਹ)-ਘੁਮਾਣ ਵਿਖੇ ਇਕ ਲੋੜਵੰਦ ਪਰਿਵਾਰ ਦਾ ਘਰ ਬਣਾਉਣ ਲਈ ਘੁਮਾਣ ਫਾਊਾਡੇਸ਼ਨ ਨੇ ਹੱਥ ਵਧਾਇਆ ਸੀ | ਫਾਊਾਡੇਸ਼ਨ ਵਲੋਂ ਬਣਾਏ ਜਾ ਰਹੇ ਘਰ ਦਾ ਜਾਇਜ਼ਾ ਲੈਣ ਲਈ ਫਾਊਾਡੇਸ਼ਨ ਦੇ ਮੁਖੀ ਅਮਰਬੀਰ ਸਿੰਘ ਘੁਮਾਣ ਯੂ.ਐਸ.ਏ., ਹਰਸ਼ਰਨ ਸਿੰਘ ਘੁਮਾਣ ਯੂ.ਐਸ.ਏ. ...
ਗੁਰਦਾਸਪੁਰ, 27 ਮਈ (ਆਰਿਫ਼)-ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜਨਰਲ ਇਜਲਾਸ ਸ਼ਹੀਦ ਬਲਜੀਤ ਸਿੰਘ ਫਾਜਲਾਬਾਦ ਭਵਨ ਵਿਖੇ ਕਰਵਾਇਆ ਗਿਆ | ਇਜਲਾਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਕਮੇਟੀ ਮੈਂਬਰ ...
ਤਿੱਬੜ, 27 ਮਈ (ਭੁਪਿੰਦਰ ਸਿੰਘ ਬੋਪਾਰਾਏ)-ਮੁੱਢਲਾ ਸਿਹਤ ਕੇਂਦਰ ਪੀ.ਐੱਚ.ਸੀ ਭੁੰਬਲੀ ਵਿਖੇ ਸਿਹਤ ਸੇਵਾਵਾਂ ਦਾ ਅਤਿ ਮੰਦਾ ਹਾਲ ਹੈ | ਜਿਸ ਕਾਰਨ ਮਰੀਜ਼ਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਅੱਜ ਸਵੇਰੇ 10.30 ਵਜੇ ਇਸ ਪ੍ਰਤੀਨਿਧ ਵਲੋਂ ਮੌਕੇ 'ਤੇ ...
ਗੁਰਦਾਸਪੁਰ, 27 ਮਈ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ: ਅਮਨਦੀਪ ਕੌਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਮੈਰੀਟੋਰੀਅਸ ਦੀ ਪ੍ਰੀਖਿਆ ਸਬੰਧੀ ਸਥਾਪਿਤ ...
ਤਿੱਬੜ, 27 ਮਈ (ਭੁਪਿੰਦਰ ਸਿੰਘ ਬੋਪਾਰਾਏ)-ਬਲਾਕ ਗੁਰਦਾਸਪੁਰ ਦੇ ਪਿੰਡ ਸਰਸਪੁਰ ਦੇ ਕਿਸਾਨ ਡਾ: ਕਿਰਪਾਲ ਸਿੰਘ ਤੇ ਸਰਬਜੀਤ ਸਿੰਘ ਪੁੱਤਰਾਨ ਨਰਿੰਦਰ ਸਿੰਘ ਨੇ ਪਾਣੀ ਦੇ ਡਿੱਗਦੇ ਪੱਧਰ ਤਹਿਤ ਫ਼ਸਲੀ ਵਿਭਿੰਨਤਾ ਦੀ ਨੀਤੀ ਅਪਣਾਈ ਹੈ | ਕਣਕ ਦੀ ਫ਼ਸਲ ਦੀ ਥਾਂ ਪਹਿਲਾਂ ...
ਬਟਾਲਾ, 27 ਮਈ (ਕਾਹਲੋਂ)-ਅੱਜ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੇ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਉਨ੍ਹਾਂ ਦੇ ਜੀਵਨ ਸੰਬੰਧੀ ਕਵਿਤਾ, ਭਾਸ਼ਣ ਆਦਿ ਪੇਸ਼ ਕੀਤੇ ਤੇ ...
ਧਾਰੀਵਾਲ, 27 ਮਈ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਪੰਜਾਬ ਦੇ ਮੰਡਲ ਧਾਰੀਵਾਲ ਅਤੇ ਮੰਡਲ ਕਾਦੀਆਂ ਦੀ ਇਕ ਸਾਂਝੀ ਮੀਟਿੰਗ ਸਰਕਲ ਪ੍ਰਧਾਨ ਦਰਬਾਰਾ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ, ...
ਕੋਟਲੀ ਸੂਰਤ ਮੱਲੀ, 27 ਮਈ (ਕੁਲਦੀਪ ਸਿੰਘ ਨਾਗਰਾ)-ਕਸਬਾ ਕੋਟਲੀ ਸੂਰਤ ਮੱਲ੍ਹੀ ਤੋਂ ਧਿਆਨਪੁਰ ਨੂੰ ਜਾਂਦੀ ਸੜਕ 'ਚ ਵੱਡੇ ਟੋਏ ਪੈਣ ਕਰਕੇ ਜਿਥੇ ਰਾਹਗੀਰ ਪ੍ਰੇਸ਼ਾਨ ਹਨ, ਉਥੇ ਯੋਗੀਰਾਜ ਮਹਾਨ ਤਪੱਸਵੀ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਦਰਬਾਰ ਧਿਆਨਪੁਰ ਧਾਮ ਵਿਖੇ ...
ਬਟਾਲਾ, 27 ਮਈ (ਕਾਹਲੋਂ)-ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਈ.ਸੀ.ਈ. ਵਿਭਾਗ ਦੇ ਸਾਲ 2022 ਵਿਚ ਕੋਰਸ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਅਜੇ ਕੁਮਾਰ ਅਰੋੜਾ ਵਲੋਂ ਕੀਤੀ, ਜਿਨ੍ਹਾਂ ਦਾ ...
ਬਟਾਲਾ, 27 ਮਈ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਉੱਘੇ ਕਾਂਗਰਸੀ ਆਗੂ ਅਤੇ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਅੱਜ ਸਾਥੀਆਂ ਸਮੇਤ ਪਾਰਟੀ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬੁਲਾਰੀਆ ਨਾਲ ਮੁਲਾਕਾਤ ਕੀਤੀ | ਇਸ ਸਬੰਧੀ ਸਰਪੰਚ ਮਨਦੀਪ ...
ਫਤਹਿਗੜ੍ਹ ਚੂੜੀਆਂ, 27 ਮਈ (ਧਰਮਿੰਦਰ ਸਿੰਘ ਬਾਠ)-ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ ਵਲੋਂ ਪੰਜਾਬ ਕਾਂਗਰਸ ਦੇ ਸਹਾਇਕ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀਆ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ...
ਜੌੜਾ ਛੱਤਰਾਂ, 27 ਮਈ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਾਰ ਵਲੋਂ ਭਾਵੇਂ ਝੋਨੇ ਦੀ ਸਿੱਧੀ ਬਿਜਾਈ ਲਈ ਪਹਿਲ ਕਦਮੀ ਕਰਨ 'ਤੇ ਕਿਸਾਨ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਮੰੂਗੀ ਦੀ ਫ਼ਸਲ 'ਤੇ ਐਮ.ਐਸ.ਪੀ ਦੇਣ ਦਾ ਭਰੋਸਾ ਦਿੱਤਾ ਹੈ | ਪਰ ...
ਗੁਰਦਾਸਪੁਰ, 27 ਮਈ (ਆਰਿਫ਼)-ਖੇਡ ਵਿਭਾਗ ਪੰਜਾਬ ਵਲੋਂ ਗ਼ੈਰ-ਰਿਹਾਇਸ਼ੀ ਖੇਡ ਵਿੰਗ ਦੇ ਦਾਖ਼ਲੇ ਲਈ ਬਟਾਲਾ, ਗੁਰਦਾਸਪੁਰ, ਦੀਨਾਨਗਰ ਤੋਂ ਵੱਡੀ ਗਿਣਤੀ ਵਿਚ ਖਿਡਾਰੀ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਗੁਰਦਾਸਪੁਰ ਵਿਖੇ ਪੁੱਜੇ | ਜੂਡੋ ਖਿਡਾਰੀਆਂ ਨੂੰ ਸੰਬੋਧਨ ...
ਗੁਰਦਾਸਪੁਰ, 27 ਮਈ (ਆਰਿਫ਼)-ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਨੈਸ਼ਨਲ ਵਰੇ੍ਹਗੰਢ ਵੱਖ-ਵੱਖ ਥਾਈਾ 'ਢਾਈ ਅੱਖਰ ਪ੍ਰੇਮ ਦੇ ਨਾਲ' ਮਨਾਈ ਗਈ | ਇਸ ਸਬੰਧੀ ਗੁਰਦਾਸਪੁਰ ਇਕਾਈ ਵਲੋਂ ਪ੍ਰਧਾਨ ਜੀ.ਐਸ.ਪਾਹੜਾ ਦੇ ਨਿਰਦੇਸ਼ਾਂ ਤਹਿਤ ਇਕ ਨਿੱਜੀ ਕਾਲਜ ਵਿਖੇ ...
ਬਟਾਲਾ, 27 ਮਈ (ਹਰਦੇਵ ਸਿੰਘ ਸੰਧੂ)-ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਤੜਕਸਾਰ 2:30 ਵਜੇ ਬਟਾਲਾ ਬਾਈਪਾਸ ਤੋਂ ਗਾਵਾਂ ਨਾਲ ਭਰਿਆ ਟਰੱਕ ਜ਼ਬਤ ਕਰਕੇ ਟਰੱਕ ਵਿਚੋਂ 17 ਗਊਆਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਬਟਾਲਾ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਬਟਾਲਾ ਦੀ ਗਊਸ਼ਾਲਾ 'ਚ ...
ਫ਼ਤਹਿਗੜ੍ਹ ਚੂੜੀਆਂ, 27 ਮਈ (ਐਮ.ਐਸ. ਫੁੱਲ)-ਇੱਥੇ ਵਾਰਡ ਨੰਬਰ 6 ਸਾਨਣ ਮੁਹੱਲਾ ਵਿਖੇ ਮਾਤਾ ਰਾਣੀ ਸੇਵਕ ਸਭਾ ਵਲੋਂ 28ਵਾਂ ਸਾਲਾਨਾ ਜਗਰਾਤਾ 28 ਮਈ ਨੂੰ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਜਗਰਾਤੇ ਦੇ ਪ੍ਰਬੰਧਕਾਂ ਸੰਦੀਪ ਕੁਮਾਰ ਸੋਨੂੰ, ਵਿਸ਼ੂ ਸ਼ਰਮਾ, ਲੱਕੀ, ਹਨੀ, ...
ਧਾਰੀਵਾਲ, 27 ਮਈ (ਜੇਮਸ ਨਾਹਰ)-ਸਥਾਨਕ ਲੁਧਿਆਣਾ ਮੁਹੱਲਾ ਦੇ ਵਾਰਡ ਨੰਬਰ-12 ਵਿਖੇ ਕੌਂਸਲਰ ਡਾ: ਇੰਦਰਆਸ ਹੰਸ ਦੀ ਅਗਵਾਈ ਵਿਚ ਮੁਹੱਲਾ ਲੈਵਲ ਸੈਨੀਟੇਸ਼ਨ ਕਮੇਟੀ ਤੇ ਹੋਰ ਮੁਹੱਲਾ ਵਾਸੀਆਂ ਨੇ ਮੁਹੱਲੇ ਵਿਚ ਛਾਂਦਾਰ ਬੂਟੇ ਲਗਾਏ | ਇਸ ਮੌਕੇ ਯੂਨਸ ਮਸੀਹ, ਪੈਰਿਸ ਮਸੀਹ, ...
ਡੇਰਾ ਬਾਬਾ ਨਾਨਕ, 27 ਮਈ (ਅਵਤਾਰ ਸਿੰਘ ਰੰਧਾਵਾ)-ਸਮੇਂ-ਸਮੇਂ ਅਨੁਸਾਰ ਵੱਖ-ਵੱਖ ਸਰਕਾਰਾਂ ਪੰਜਾਬ ਦੀ ਸਤ੍ਹਾ ਉਪਰ ਕਾਬਜ਼ ਰਹੀਆਂ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਕਿਸੇ ਪੱਖਪਾਤ ਦੇ ਪੰਜਾਬ ਨੂੰ ਹਰ ਪੱਖੋਂ ਵਿਕਸਤ ਕਰੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...
ਘੁਮਾਣ, 27 ਮਈ (ਬੰਮਰਾਹ)-ਘੁਮਾਣ ਦੇ ਨਜ਼ਦੀਕ ਪਿੰਡ ਪੁਰਾਣਾ ਬੱਲੜਵਾਲ ਤੇ ਟਾਂਡਾ ਦੇ ਵਿਚਕਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਲਗਾਇਆ ਧਰਨਾ 9ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਇਸ ਧਰਨੇ ਵਿਚ ਪਿੰਡ ਕੋਟਲੀ ਲੇਹਲ, ਕਪੂਰਾ, ਸ਼ੈਲੋਵਾਲ, ਟਾਂਡਾ ਆਦਿ ਪਿੰਡਾਂ ਦੇ ...
ਸ੍ਰੀ ਹਰਿਗੋਬਿੰਦਪੁਰ, 27 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਨਵਦੀਪ ਸਿੰਘ ਪੰਨੰੂ ਵਲੋਂ ਅਹਿਮ ਬੈਠਕ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਕਿਹਾ ਕਿ ਅੱਜ ਦੀ ਬੈਠਕ ਵਿਚ ...
ਬਟਾਲਾ, 27 ਮਈ (ਹਰਦੇਵ ਸਿੰਘ ਸੰੰਧੂ)-ਬਟਾਲਾ ਮੋਬਾਇਲ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਚੌਧਰੀ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਦੌਰਾਨ ਮੋਬਾਇਲ ਡੀਲਰਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਤੇ ਪ੍ਰਧਾਨ ਚੌਧਰੀ ਨੇ ਕਿਹਾ ਕਿ ਅੱਤ ...
ਡੇਰਾ ਬਾਬਾ ਨਾਨਕ, 27 ਮਈ (ਵਿਜੇ ਸ਼ਰਮਾ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ, ਉਨ੍ਹਾਂ ਨੂੰ 5000 ਰੁਪਏ ਪ੍ਰਤੀ ਏਕੜ ਸਹਾਇਤਾ ਦਿੱਤੀ ਜਾਵੇ, ਕਿਉਂਕਿ ਝੋਨੇ ਦੀ ਸਿੱਧੀ ਬਿਜਾਈ ...
ਬਟਾਲਾ, 27 ਮਈ (ਕਾਹਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿਚ ਕੀਤੇ ਜਾ ਰਹੇ ਵਧੀਆ ਕੰਮਾਂ ਨੂੰ ਵੇਖ ਕੇ ਲੋਕਾਂ ਦਾ ਝੁਕਾਅ ਇਮਾਨਦਾਰ ਆਪ ਪਾਰਟੀ ਵੱਲ ਹੋ ਰਿਹਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ...
ਦੋਰਾਂਗਲਾ, 27 ਮਈ (ਚੱਕਰਾਜਾ)-ਅੱਜ ਥਾਣਾ ਦੋਰਾਂਗਲਾ ਵਿਖੇ ਨਵੇਂ ਆਏ ਐੱਸ.ਐੱਚ.ਓ ਜਬਰਜੀਤ ਸਿੰਘ ਵਲੋਂ ਇਲਾਕੇ ਦੇ ਮੋਹਤਬਰ ਅਤੇ ਅਗਾਂਹਵਧੂ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਇਲਾਕੇ ਦੀ ਬਿਹਤਰੀ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ...
ਕਾਦੀਆਂ, 27 ਮਈ (ਯਾਦਵਿੰਦਰ ਸਿੰਘ)-ਕਾਦੀਆਂ-ਬਟਾਲਾ ਹਰਚੋਵਾਲ ਰੋਡ ਨਜ਼ਦੀਕ ਭੱਠੇ ਕੋਲ ਬਜ਼ੁਰਗ ਨੂੰ ਬਚਾਉਂਦਿਆਂ ਇਕ ਕਾਰ ਚਾਲਕ ਮਹਿਲਾ ਡਾਕਟਰ ਦੀ ਕਾਰ ਹਾਦਸਾਗ੍ਰਸਤ ਹੋ ਗਈ | ਡਾਕਟਰ ਨਿਰਾਲਮ ਦੇ ਪਿਤਾ ਸੁਲੱਖਣ ਸਿੰਘ ਵਾਸੀ ਗ੍ਰੇਟਰ ਕੈਲਾਸ਼ ਬਟਾਲਾ ਨੇ ਦੱਸਿਆ ਕਿ ...
ਕਾਹਨੂੰਵਾਨ, 27 ਮਈ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਅੰਦਰ ਰਾਜਪੂਤ ਮਹਾਂਸਭਾ ਵਲੋਂ ਮਹਾਰਾਣਾ ਪ੍ਰਤਾਪ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸੰਬੰਧੀ ਮਹਾਂ ਸਭਾ ਦੇ ਪ੍ਰਧਾਨ ਠਾਕੁਰ ਸਤੀਸ਼ ਸਿੰਘ, ਸਰਪੰਚ ਅਫ਼ਤਾਬ ਸਿੰਘ, ਠਾਕਰ ਯੁਵਰਾਜ ਸਿੰਘ ਅਤੇ ਠਾਕੁਰ ਪਵਨ ਸਿੰਘ ...
ਧਾਰੀਵਾਲ, 27 ਮਈ (ਸਵਰਨ ਸਿੰਘ)-ਸਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ, ਸ੍ਰੀ ਗੁਰੂ ਅਰਜਨ ਦੇਵ ਜਵਕ ਜਥਾ, ਮੈਨੇਜਰ ...
ਗੁਰਦਾਸਪੁਰ, 27 ਮਈ (ਆਰਿਫ਼)-ਮੁੱਖ ਇੰਜੀਨੀਅਰ ਬਾਰਡਰ ਜ਼ੋਨ ਅੰਮਿ੍ਤਸਰ ਇੰਜ: ਬਾਲ ਕ੍ਰਿਸ਼ਨ ਵਲੋਂ ਪੈਡੀ ਸੀਜ਼ਨ ਨੰੂ ਮੁੱਖ ਰੱਖਦਿਆਂ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਮੰਡਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਉਪ ਮੁੱਖ ਇੰਜੀਨੀਅਰ ਅਰਵਿੰਦਰਜੀਤ ...
ਪੁਰਾਣਾ ਸ਼ਾਲਾ, 27 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਪੁਲ ਤਿੱਬੜੀ ਰੋਡ 'ਤੇ ਬਣ ਰਹੇ ਅੰਡਰਬਿ੍ਜ ਦਾ ਕੰਮ ਢਿੱਲੀ ਰਫ਼ਤਾਰ ਨਾਲ ਚੱਲਣ ਨਾਲ ਮੌਜੂਦਾ ਸਰਕਾਰ 'ਤੇ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ...
ਕਾਦੀਆਂ, 27 ਮਈ (ਕੁਲਵਿੰਦਰ ਸਿੰਘ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਕਾਦੀਆਂ ਦੀ ਚੋਣ ਮੰਡਲ ਪ੍ਰਧਾਨ ਠਾਕਰ ਰਣਜੀਤ ਸਿੰਘ ਅਤੇ ਮੰਡਲ ਸਕੱਤਰ ਕਸ਼ਮੀਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ | ਚੋਣ ਇਜਲਾਸ ਸਬ-ਡਵੀਜ਼ਨ ਪ੍ਰਧਾਨ ਸੁਖਦੇਵ ਸਿੰਘ ਸੇਖਵਾਂ ਦੀ ...
ਬਟਾਲਾ, 27 ਮਈ (ਕਾਹਲੋਂ)-ਅੱਜ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਲੇਬਰ ਕਾਲੋਨੀ ਵਾਰਡ ਨੰਬਰ 36 ਵਿਚ ਮੈਨੇਜਰ ਅਤਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਵਲੋਂ ਪਾਰਕ ਵਿਚ ਬੱਚਿਆਂ ਦੇ ਖੇਡਣ ਲਈ ਸਰਕਾਰ ਵਲੋ ...
ਗੁਰਦਾਸਪੁਰ, 27 ਮਈ (ਆਰਿਫ਼)-ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਤੇ ਆਰ.ਐਮ.ਪੀ.ਆਈ ਦੇ ਆਗੂਆਂ ਦੀ ਮੀਟਿੰਗ ਸ਼ਹੀਦ ਬਲਜੀਤ ਸਿੰਘ ਯਾਦਗਾਰ ਭਵਨ ਵਿਖੇ ਹੋਈ | ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੱਗ ਦੌਰਾਨ ਆਗੂਆਂ ਨੇ ...
ਗੁਰਦਾਸਪੁਰ, 27 ਮਈ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਦੇ ਅਹੁਦੇਦਾਰਾਂ ਦੀ ਮੀਟਿੰਗ ਸਰਕਲ ਪ੍ਰਧਾਨ ਸੰਜੀਵ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਸਰਕਲ ਦਫ਼ਤਰ ਵਿਖੇ ਹੋਈ | ਇਸ ਮੌਕੇ ਸਾਬਕਾ ਵਿੱਤ ਸਕੱਤਰ ਪੰਜਾਬ ਸੁਰਿੰਦਰ ਪੱਪੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ...
ਕਿਲ੍ਹਾ ਲਾਲ ਸਿੰਘ, 27 ਮਈ (ਬਲਬੀਰ ਸਿੰਘ)-ਭਾਗੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਦੀ ਸਮਸ਼ਾਨਘਾਟ ਦੀ ਸਫ਼ਾਈ ਨਰੇਗਾ ਵਰਕਰਾਂ ਤੋਂ ਕਰਵਾਈ | ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਹਲਕੇ ...
ਕਿਲ੍ਹਾ ਲਾਲ ਸਿੰਘ, 27 ਮਈ (ਬਲਬੀਰ ਸਿੰਘ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਹੀ ਇਸੇ ਮੁੱਦੇ 'ਤੇ ਗਈਆਂ ਸਨ ਕਿ ਸਰਕਾਰ ਬਣਨ 'ਤੇ ਭਿ੍ਸ਼ਟਾਚਾਰ ਮੁਕਤ ...
ਗੁਰਦਾਸਪੁਰ, 27 ਮਈ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ.ਪਬਲਿਕ ਸਕੂਲ ਵਿਖੇ ਮਾਂ ਦਿਵਸ 'ਤੇ ਆਧਾਰਿਤ ਵੱਖ ਵੱਖ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਨੇ ਆਪਣੀਆਂ ਮਾਵਾਂ ਸਮੇਤ ਭਾਗ ਲਿਆ | ਇਸ ਮੌਕੇ ਬੱਚਿਆਂ ਨੇ ਡਾਂਸ, ਗਾਇਣ, ਬਿਨਾਂ ਅੱਗ ...
ਕਲਾਨੌਰ, 27 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰਾਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਸ: ਨਵਪ੍ਰੀਤ ਸਿੰਘ ਪਵਾਰ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਜਨਰਲ ਸਕੱਤਰ ਜਤਿੰਦਰ ਸਿੰਘ ਸਿੱਧੂ, ਉੱਪ ਪ੍ਰਧਾਨ ਕੁਲਵਿੰਦਰ ਸਿੰਘ ...
ਗੁਰਦਾਸਪੁਰ, 27 ਮਈ (ਭਾਗਦੀਪ ਸਿੰਘ ਗੋਰਾਇਆ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭਿ੍ਸ਼ਟਾਚਾਰ ਵਿਚ ਲਿਪਤ ਸਿਹਤ ਮੰਤਰੀ ਨੰੂ ਬਰਖਾਸਤ ਕਰਨਾ ਸ਼ਲਾਘਾਯੋਗ ਕਦਮ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ' ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਵਲੋਂ ਕੀਤਾ ...
ਗੁਰਦਾਸਪੁਰ, 27 ਮਈ (ਆਰਿਫ਼)-ਹਲਕੇ ਅਧੀਨ ਆਉਂਦੇ ਸਮੂਹ ਮੰਡਲ ਅਧਿਕਾਰੀਆਂ, ਉਪ ਮੰਡਲ ਅਫ਼ਸਰਾਂ ਵਲੋਂ ਖਪਤਕਾਰਾਂ ਨੰੂ ਆਪਣੇ ਲੋਡ ਵਧਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਜਿਸ ਤਹਿਤ 5 ਮਈ ਤੋਂ 26 ਮਈ ਤੱਕ ਵੱਖ-ਵੱਖ ਮੰਡਲ ਦਫ਼ਤਰਾਂ ਨਾਲ ਸਬੰਧਿਤ ਖਪਤਕਾਰਾਂ ਵਲੋਂ 13512 ...
ਘੁਮਾਣ, 27 ਮਈ (ਬੰਮਰਾਹ)-ਘੁਮਾਣ ਦੇ ਨÏਜਵਾਨਾਂ ਵਲੋਂ ਅੰਡਰ-19 ਬਾਬਾ ਨਾਮਦੇਵ ਯਾਦਗਾਰੀ 5 ਰੋਜ਼ਾ ਕ੍ਰਿਕਟ ਟੂਰਨਾਮੈਂਟ ਸਰਕਾਰੀ ਸਕੂਲ ਘੁਮਾਣ ਦੀ ਗਰਾਊਾਡ ਵਿਚ ਐਨ.ਆਰ.ਆਈ. ਲਵਲੀਨ ਸਿੰਘ ਅਤੇ ਹੋਰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ | ਇਸ ਕ੍ਰਿਕਟ ...
ਪੁਰਾਣਾ ਸ਼ਾਲਾ, 27 ਮਈ (ਅਸ਼ੋਕ ਸ਼ਰਮਾ)-ਆਮ ਆਦਮੀ ਪਾਰਟੀ ਵਲੋਂ ਰਿਸ਼ਵਤਖ਼ੋਰੀ ਅਤੇ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਲੋਕਾਂ ਨੂੰ ਮੁਹੱਈਆ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੇਵਾ ਮੁਕਤ ਇੰਸਪੈਕਟਰ ਮਨਮੋਹਣ ਸਿੰਘ ਨੇ ਕੀਤਾ | ...
ਗੁਰਦਾਸਪੁਰ, 27 ਮਈ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਕੁਝ ਸਮੇਂ ਤੋਂ ਠੱਗੀਆਂ ਮਾਰਨ ਵਾਲੇ ਗਿਰੋਹ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜਿਨ੍ਹਾਂ ਵਲੋਂ ਭੋਲੇ ਭਾਲੇ ਲੋਕਾਂ ਨੰੂ ਉਨ੍ਹਾਂ ਦੇ ਵਿਦੇਸ਼ ਤੋਂ ਰਿਸ਼ਤੇਦਾਰ ਬਣ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX