ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਬੀਤੀ 27 ਅਪ੍ਰੈਲ ਨੂੰ ਅਮਲੋਹ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਮੁਹੱਲਾ ਸੀਮਿੰਟ ਕਾਲੋਨੀ ਵਿਚ ਦਿਨ ਦਿਹਾੜੇ ਘਰ ਵਿਚ ਇਕੱਲੀ ਔਰਤ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕਤਲ ਦੇ ਮਾਮਲੇ ਵਿਚ ਮਿ੍ਤਕਾ ਅਰਚਨਾ (43) ਦੇ ਪਤੀ ਤਰਸੇਮ ਸਿੰਘ, ਫੂਲ ਬਾਬੂ ਅਤੇ ਬਿਰਜੂ ਦਾਸ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਰਵਜੋਤ ਗਰੇਵਾਲ ਨੇ ਦੱਸਿਆ ਕਿ ਉਕਤ ਵਾਰਦਾਤ ਦੀ ਡੂੰਘਾਈ ਨਾਲ ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਅਰਚਨਾ ਅਤੇ ਉਸ ਦੇ ਪਤੀ ਤਰਸੇਮ ਸਿੰਘ ਦੇ ਆਪਸ ਵਿਚ ਸਬੰਧ ਬਹੁਤੇ ਚੰਗੇ ਨਹੀਂ ਸਨ, ਕਿਉਂਕਿ ਤਰਸੇਮ ਸਿੰਘ ਕਥਿਤ ਤੌਰ 'ਤੇ ਆਪਣੀ ਪਤਨੀ ਦੇ ਆਚਰਨ 'ਤੇ ਸ਼ੱਕ ਕਰਦਾ ਸੀ ਜਿਸ ਕਰਕੇ ਉਸ ਨੇ ਹੀ ਸੁਪਾਰੀ ਦੇ ਕੇ ਆਪਣੀ ਪਤਨੀ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚੀ ਸੀ | ਇੱਥੇ ਦੱਸਣਯੋਗ ਹੈ ਕਿ ਬੀਤੀ 27 ਅਪ੍ਰੈਲ ਨੂੰ ਅਮਲੋਹ ਦੇ ਮੁਹੱਲਾ ਸੀਮਿੰਟ ਕਾਲੋਨੀ ਵਿਚ ਦਿਨ ਦਿਹਾੜੇ ਘਰ ਵਿਚ ਇਕੱਲੀ ਔਰਤ ਅਰਚਨਾ ਦੀ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ | ਜਿਸ ਦੌਰਾਨ ਮਿ੍ਤਕਾ ਦੇ ਪਤੀ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੂੰ ਡਿਊਟੀ ਦੌਰਾਨ ਕਰੀਬ ਢਾਈ ਵਜੇ ਘਰ ਤੋਂ ਬੇਟੇ ਦਾ ਫ਼ੋਨ ਆਇਆ ਕਿ ਉਸ ਦੀ ਮੰਮੀ ਡਿੱਗ ਪਏ ਹਨ ਤੁਸੀਂ ਜਲਦੀ ਘਰ ਆ ਜਾਵੋ | ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਦੇ ਗਲੇ 'ਚੋਂ ਚੇਨੀ ਅਤੇ ਇਕ ਕੰਨ ਦਾ ਟਾਪਸ ਗ਼ਾਇਬ ਹਨ ਜਿਸ ਤੋਂ ਜਾਪਦਾ ਹੈ ਕਿ ਲੁੱਟ ਖੋਹ ਦੀ ਨੀਅਤ ਨਾਲ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ | ਜਿਸ ਸਬੰਧੀ ਪੁਲਿਸ ਨੇ ਮਿ੍ਤਕਾ ਦੇ ਪਤੀ ਤਰਸੇਮ ਸਿੰਘ ਦੇ ਬਿਆਨਾਂ ਤਹਿਤ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਡੂੰਘਾਈ ਆਰੰਭ ਕਰ ਦਿੱਤੀ ਸੀ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਪਤਾਨ ਪੁਲਿਸ (ਜਾਂਚ) ਰਾਜਪਾਲ ਸਿੰਘ ਹੁੰਦਲ ਅਤੇ ਡੀ.ਐਸ.ਪੀ ਅਮਲੋਹ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਜਾਂਚ ਟੀਮ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਪਤੀ ਤਰਸੇਮ ਸਿੰਘ ਨੇ ਆਪਣੇ ਘਰ ਵਿਚ ਦਿਹਾੜੀ ਕਰਨ ਆਏ ਪ੍ਰਵਾਸੀ ਵਿਅਕਤੀ ਫੂਲ ਬਾਬੂ ਪਾਸਵਾਨ ਪੁੱਤਰ ਰਾਮਸੀਸ ਪਾਸਵਾਨ ਵਾਸੀ ਸਿਮਰੀ ਥਾਣਾ ਹਠਰੀ ਜ਼ਿਲ੍ਹਾ ਮੁਜਫਰਪੁਰ (ਬਿਹਾਰ) ਹਾਲ ਕਿਰਾਏਦਾਰ ਅਮਲੋਹ ਅਤੇ ਬਿਰਜੂ ਦਾਸ ਪੁੱਤਰ ਜਨਾਰਧਨ ਦਾਸ ਵਾਸੀ ਕੋਰਾਹੀ ਥਾਣਾ ਗੋਲਾਲ ਜ਼ਿਲ੍ਹਾ ਮੱਧੇਪੁਰਾ ਬਿਹਾਰ ਹਾਲ ਵਾਸੀ ਜਰਨੈਲ ਕਾਲੋਨੀ ਨੂੰ 1 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੀ ਪਤਨੀ ਦੀ ਹੱਤਿਆ ਕਰਵਾਈ ਸੀ | ਪੁਲਿਸ ਨੇ ਮਿ੍ਤਕਾ ਦੇ ਪਤੀ ਤਰਸੇਮ ਸਿੰਘ, ਫੂਲ ਬਾਬੂ ਅਤੇ ਬਿਰਜੂ ਦਾਸ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਇਸ ਮੌਕੇ ਸੁਖਵਿੰਦਰ ਸਿੰਘ ਡੀ.ਐਸ.ਪੀ. ਅਮਲੋਹ ਅਤੇ ਇੰਸਪੈਕਟਰ ਅਮਰਬੀਰ ਸਿੰਘ ਮੁੱਖ ਅਫ਼ਸਰ ਥਾਣਾ ਅਮਲੋਹ ਵੀ ਹਾਜ਼ਰ ਸਨ |
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ...
ਖਮਾਣੋਂ, 22 ਜੂਨ (ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ)-ਹਰਮੇਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰ-4 ਖਮਾਣੋਂ ਕਲਾਂ ਤਹਿਸੀਲ ਖਮਾਣੋਂ, ਐਸ.ਡੀ.ਐਮ ਖਮਾਣੋਂ ਨੂੰ ਖਮਾਣੋਂ ਪੁਲਿਸ ਦੇ ਖ਼ਿਲਾਫ਼ ਦਰਖ਼ਾਸਤ ਦਿੱਤੀ ਹੈ ਕਿ ਪੁਲਿਸ ਵਲੋਂ ਸਾਡੇ ਖੇਤ 'ਚ ਆ ਕੇ ਨਾਜਾਇਜ਼ ...
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਇਕ ਨੌਜਵਾਨ ਨੂੰ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ ਇੰਸਪੈਕਟਰ ...
ਖਮਾਣੋਂ, 22 ਜੂਨ (ਜੋਗਿੰਦਰ ਪਾਲ)-ਸਫ਼ਾਈ ਕਰਮਚਾਰੀ ਅੰਦੋਲਨ ਦੇ ਰਾਸ਼ਟਰੀ ਕਨਵੀਨਰ ਬਿਜਵਾੜਾ ਵਿਲਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਦੋਲਨ ਦੇ ਸਟੇਟ ਕਨਵੀਨਰ ਸੁਭਾਸ਼ ਦਿਸਾਵਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਖਮਾਣੋਂ ਸ਼ਹਿਰ ਵਿਖੇ ਰੋਸ ਮਾਰਚ ਕੱਢਿਆ ...
ਅਮਲੋਹ, 22 ਜੂਨ (ਕੇਵਲ ਸਿੰਘ)-ਸਰਕਾਰੀ ਮਿਡਲ ਸਕੂਲ ਮਛਰਾਏਾ ਕਲਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਇੰਚਾਰਜ ਡਾ. ਕਿਰਨ ਬਾਲਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਅਜੋਕੇ ਸਮੇਂ ਵਿਚ ਯੋਗ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਇਆ ...
ਸੰਘੋਲ, 22 ਜੂਨ (ਪਰਮਵੀਰ ਧਨੋਆ)-ਪਿੰਡ ਬਾਠਾਂ ਖ਼ੁਰਦ ਨਿਵਾਸੀ ਹਰਚੰਦ ਸਿੰਘ ਬਾਠ ਨੇ ਐਸ.ਡੀ.ਐਮ. ਖਮਾਣੋਂ ਪਰਲੀਨ ਕੌਰ ਕਾਲੇਕਾ ਨੂੰ ਸੌਂਪੇ ਮੰਗ ਪੱਤਰ ਰਾਹੀਂ ਆਜ਼ਾਦੀ ਘੁਲਾਟੀਏ ਬਾਰੇ ਅਧੂਰੀ ਜਾਣਕਾਰੀ ਨੂੰ ਦਰੁਸਤ ਕਰਵਾਏ ਜਾਣ ਦੀ ਮੰਗ ਕੀਤੀ ਹੈ | ਗੱਲਬਾਤ ਕਰਦਿਆਂ ...
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਸਖ਼ਤ ਵਿਰੋਧ ਜਿਤਾਉਂਦਿਆਂ ਕਿਹਾ ਕਿ ਉਕਤ ਫ਼ੈਸਲਾ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਨੌਜਵਾਨਾਂ ਨਾਲ ...
ਮੰਡੀ ਗੋਬਿੰਦਗੜ੍ਹ, 22 ਜੂਨ (ਮੁਕੇਸ਼ ਘਈ)-ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਕਾਰਜਕਾਰਨੀ ਦੀ ਮੀਟਿੰਗ ਜੀ.ਸੀ.ਐਲ. ਕਲੱਬ ਲਿਮਟਿਡ ਵਿਖੇ ਡਾ. ਮਨਮੋਹਨ ਕੌਸ਼ਲ ਅਤੇ ਰਿਤੇਸ਼ ਜੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ. ਮਨਮੋਹਨ ਕੌਸ਼ਲ ਨੇ ...
ਅਮਲੋਹ, 22 ਜੂਨ (ਕੇਵਲ ਸਿੰਘ)-ਬਲਾਕ ਅਮਲੋਹ ਦੇ ਪਿੰਡ ਨਰਾਇਣਗੜ੍ਹ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸੁਖਬੀਰ ਸਿੰਘ (22) ਪੁੱਤਰ ਜਗਦੀਪ ਸਿੰਘ ਵਿਦੇਸ਼ ਜਾਣ ਲਈ ਆਈਲਟਸ ਦੀ ਤਿਆਰੀ ਕਰ ...
ਬਸੀ ਪਠਾਣਾਂ, 22 ਜੂਨ (ਰਵਿੰਦਰ ਮੌਦਗਿਲ, ਚੰਨਪ੍ਰੀਤ ਸਿੰਘ ਪਨੇਸਰ)-ਸਿਹਤ ਵਿਭਾਗ ਦੇ ਮੋਬਾਈਲ ਮੈਡੀਕਲ ਯੂਨਿਟ ਵਲੋਂ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਤੇ ਸੀਨੀਅਰ ਮੈਡੀਕਲ ਅਫ਼ਸਰ ਨੰਦਪੁਰ ਕਲੌੜ, ਡਾ. ਭੁਪਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਬਸੀ ਪਠਾਣਾਂ ਦੇ ਨਜ਼ਦੀਕੀ ...
ਮੰੰਡੀ ਗੋਬਿੰਦਗੜ੍ਹ, 22 ਜੂਨ (ਮੁਕੇਸ਼ ਘਈ)-ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ (ਐੱਮ.ਜੀ. ਐੱਨ. ਸੀ. ਆਰ.ਈ) ਦੇ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਅਤੇ ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਗੋਬਿੰਦਗੜ੍ਹ ਪਬਲਿਕ ਕਾਲਜ ...
ਬਸੀ ਪਠਾਣਾਂ, 22 ਜੂਨ (ਰਵਿੰਦਰ ਮੌਦਗਿਲ)-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਥਾਬਲਾਂ ਦੀ ਗਰਾਮ ਪੰਚਾਇਤ ਵਲੋਂ ਸਰਪੰਚ ਕੁਲਦੀਪ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਅੱਜ ਆਮ ਇਜਲਾਸ ਬੁਲਾਇਆ ਗਿਆ | ਪੰਚਾਇਤ ਸਕੱਤਰ ਰਜਿੰਦਰ ਸਿੰਘ ਨੇ ਆਮ ਇਜਲਾਸ 'ਚ ਇਕੱਤਰ ਹੋਏ ਨਗਰ ...
ਚੁੰਨ੍ਹੀ, 22 ਜੂਨ (ਗੁਰਪ੍ਰੀਤ ਸਿੰਘ ਬਿਲਿੰਗ)-ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੰਦਪੁਰ ਕਲੌੜ, ਸੀਨੀਅਰ ਮੈਡੀਕਲ ਅਫ਼ਸਰ ਖੇੜਾ ਡਾ. ਰਾਕੇਸ਼ ਬਾਲੀ ਤੇ ਐਸ.ਐਚ.ਸੀ ਬਰਾਸ ਦੇ ਇੰਚਾਰਜ ਡਾ. ਪੁਨੀਤ ਸ਼ਰਮਾ ਦੀ ਅਗਵਾਈ ਹੇਠ ਪਿੰਡ ਬਰਾਸ ਵਿਖੇ ਮਲੇਰੀਆ ਬੁਖ਼ਾਰ ...
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਪੰਜਾਬ ਦੇ ਭਗਵੰਤ ਮਾਨ ਸਰਕਾਰ ਵਲੋਂ ਰਿਸ਼ਵਤਖ਼ੋਰੀ ਅਤੇ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ਰੋਕਣ ਲਈ ਜਾਰੀ ਕੀਤੇ ਐਂਟੀ ਕੁਰੱਪਸ਼ਨ ਐਕਸ਼ਨ ਲਾਇਨ ਟੋਲ ਫ਼ਰੀ ਨੰਬਰ 'ਤੇ ਮੰਡੀ ਗੋਬਿੰਦਗੜ੍ਹ ਦੇ ਇਕ ਵਿਅਕਤੀ ਰਾਹੀਂ ...
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵਲੋਂ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਨੋਟਬੰਦੀ ਦਾ ਫ਼ੈਸਲਾ ਲਿਆ, ਜਿਸ ਨਾਲ ...
ਅਮਲੋਹ, 21 ਜੂਨ (ਕੇਵਲ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਦੀ ਸ਼ਾਨਦਾਰ ਜਿੱਤ ਹੋਵੇਗੀ ਅਤੇ ਹਲਕੇ ਦੇ ਲੋਕਾਂ ਵਿਚ ਵੀ 'ਆਪ' ਉਮੀਦਵਾਰ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਮਿਲ ਰਿਹਾ ਹੈ | ਇਨ੍ਹਾਂ ...
ਸੰਘੋਲ, 22 ਜੂਨ (ਪਰਮਵੀਰ ਸਿੰਘ ਧਨੋਆ)-ਪਿੰਡ ਖੰਟ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੁੱਖ ਅਧਿਆਪਕਾ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਸੀ, ਜਿਸ ਦੌਰਾਨ ਅਗਿਆਤ ਵਲੋਂ ਸਕੂਲ ਦੇ ਜਿੰਦਰੇ ...
ਅਮਲੋਹ, 22 ਜੂਨ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਐਸ.ਡੀ.ਐਮ. ਅਮਲੋਹ ਅਸ਼ੋਕ ਕੁਮਾਰ (ਵਾਧੂ ਚਾਰਜ) ਵਲੋਂ ਅਮਲੋਹ ਵਿਖੇ ਲੱਗਣ ਵਾਲੇ ਸੁਵਿਧਾ ਕੈਂਪ ਸਬੰਧੀ ਮੀਟਿੰਗ ਕੀਤੀ ਗਈ ਅਤੇ ਡਿਊਟੀਆਂ ਵੀ ਲਗਾਈਆਂ ਗਈਆਂ | ਜਾਣਕਾਰੀ ...
ਸੰਘੋਲ, 22 ਜੂਨ (ਪਰਮਵੀਰ ਸਿੰਘ ਧਨੋਆ)-ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਕਾਰ ਸਵਾਰ ਨੂੰ ਭੁੱਕੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਹਰਮਿੰਦਰ ਸਿੰਘ ਅਨੁਸਾਰ ਜਦੋਂ ਸ਼ੱਕੀ ਸਵਿਫ਼ਟ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ 'ਚੋਂ ਅੱਧਾ ਕਿੱਲੋ ਭੁੱਕੀ ...
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਇਸਤਰੀ ਸਸ਼ਤਰੀਕਰਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਪੰਜਾਬ 100 ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਦੀਆਂ 100 ਧੀਆਂ ਨੂੰ ਕਾਮਨ ਐਡਮੀਸ਼ਨ ਟੈੱਸਟ (ਸੀ.ਏ.ਟੀ.) ਦੀ ਤਿਆਰੀ ...
ਖਮਾਣੋਂ, 22 ਜੂਨ (ਜੋਗਿੰਦਰ ਪਾਲ)-ਸ੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਵਿਸ਼ਵ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮਾਜ ਸੇਵਕ ਜਸਪਾਲ ਸਿੰਘ ਜੱਸੀ, ਪ੍ਰੇਮ ਕੁਮਾਰ ਤੇ ਕੁਲਦੀਪ ਮਦਾਨ ਆਦਿ ਨੇ ਯੋਗਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕਿਹਾ ...
ਸੰਘੋਲ, 22 ਜੂਨ (ਪਰਮਵੀਰ ਸਿੰਘ ਧਨੋਆ)-ਕੋਰਡੀਆ ਸਿੱਖਿਆ ਸੰਸਥਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ | ਡਿਪਟੀ ਚੇਅਰਮੈਨ ਸਤੀਸ਼ ਸ਼ਰਮਾ ਇਸ ਮੌਕੇ ਕਿਹਾ ਕਿ ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ...
ਫ਼ਤਹਿਗੜ੍ਹ ਸਾਹਿਬ, 22 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਰੂਮ ਵਿਖੇ ਵਿਸ਼ਵ ਬਜ਼ੁਰਗ ਦੁਰਵਿਵਹਾਰ ਵਿਰੋਧੀ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ...
ਮੰਡੀ ਗੋਬਿੰਦਗੜ੍ਹ, 22 ਜੂਨ (ਬਲਜਿੰਦਰ ਸਿੰਘ)-ਕੈਮਿਸਟ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਚੋਣ ਮੀਟਿੰਗ ਸਥਾਨਕ ਗੋਲਡਨ ਹਾਈਟਸ ਹੋਟਲ ਵਿਚ ਅਵਤਾਰ ਸਿੰਘ ਕੁੰਭ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਭਲਵਿੰਦਰ ਸਿੰਘ ਗੋਗੀ ਨੂੰ ਪ੍ਰਧਾਨ ਚੁਣਿਆ ...
ਸੰਘੋਂਲ, 22 ਜੂਨ (ਪਰਮਵੀਰ ਸਿੰਘ ਧਨੋਆ)-ਸਾਰਥਿਕ ਫਾਊਾਡੇਸ਼ਨ ਵਲੋਂ ਪਿੰਡ ਧੂੰਦਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਮੌਕੇ ਸੰਸਥਾ ਦੇ ਕੋਆਰਡੀਨੇਟਰ ਪਰਮਜੀਤ ਕੌਰ ਨੇ ਹਾਜ਼ਰੀਨ ਨੂੰ ਸੰਸਥਾ ਦੀ ਕਾਰਜ ਵਿਧੀ ਬਾਰੇ ਜਾਣੂੰ ਕਰਵਾਇਆ ਗਿਆ | ਸਮਾਗਮ ਦੇ ਮੁੱਖ ...
ਖਮਾਣੋਂ, 22 ਜੂਨ (ਜੋਗਿੰਦਰ ਪਾਲ)-ਖਮਾਣੋਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤਿੰਨ ਦਿਨ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਜਨਰਲ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗਰਗ, ਕਲਾਥ ਐਸੋ: ਦੇ ਪ੍ਰਧਾਨ ਗੁਰਪ੍ਰੀਤ (ਸਿੰਘ ਸਿਲਕ ਸਟੋਰ) ਤੇ ਭਰਪੂਰ ...
ਬਸੀ ਪਠਾਣਾਂ, 22 ਜੂਨ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਸ਼ਹਿਰ 'ਚ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਲਗਾਤਾਰ ਜਾਰੀ ਹੈ | ਅੱਜ ਤਾਜ਼ਾ ਆਈ ਰਿਪੋਰਟ ਮੁਤਾਬਿਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਸਰਹਿੰਦ-ਫ਼ਤਹਿਗੜ੍ਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX