ਅੰਮਿ੍ਤਸਰ, 22 ਜੂਨ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ ਅਗਲੇ ਵਰੇ੍ਹ ਮਨਾਈ ਜਾ ਰਹੀ ਦੂਜੀ ਸ਼ਹੀਦੀ ਸ਼ਤਾਬਦੀ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਗੁਰੂ ਨਗਰੀ ਦੀਆਂ ਵੱਖ-ਵੱਖ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਤੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਵਲੋਂ ਅੱਜ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਇਸ ਮੌਕੇ ਹਾਜ਼ਰ ਵੱਖ-ਵੱਖ ਸੁਸਾਇਟੀਆਂ ਨਾਲ ਸੰਬੰਧਿਤ ਬੀਬੀਆਂ ਵਲੋਂ ਇਸ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਦੌਰਾਨ ਇਸਤਰੀ ਸਤਿਸੰਗ ਸਭਾਵਾਂ ਤੇ ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਵਲੋਂ ਯੋਗਦਾਨ ਪਾਏ ਜਾਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਸੁਖਜੀਤ ਕੌਰ ਤੇ ਬੀਬੀ ਤੇਜ ਕੌਰ ਦੀ ਅਗਵਾਈ ਵਿਚ ਗੁਰੂ ਨਗਰੀ ਦੀਆਂ 50 ਤੋਂ ਵੱਧ ਸਤਿਸੰਗ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੇ ਆਪਣੇ ਜਥਿਆਂ ਸਮੇਤ ਸ਼ਮੂਲੀਅਤ ਕੀਤੀ ਤੇ ਸ਼ਤਾਬਦੀ ਸਮਾਗਮਾਂ ਸੰਬੰਧੀ ਆਪਣੇ ਸੁਝਾਅ ਦਿੱਤੇ | ਇਸਤਰੀ ਸਭਾਵਾਂ ਦੀਆਂ ਆਗੂ ਬੀਬੀਆਂ ਸੁਖਜੀਤ ਕੌਰ ਤੇ ਬੀਬੀ ਤੇਜ ਕੌਰ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਰੀਆਂ ਇਸਤਰੀ ਸਤਿਸੰਗ ਸਭਾਵਾਂ ਨੂੰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਰਾ ਸਾਲ ਹਫਤੇ 'ਚ ਦੋ ਦਿਨ ਇਸ ਪਾਵਨ ਅਸਥਾਨ 'ਤੇ ਕੀਰਤਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਵਲੋਂ ਕੌਮ ਨਾਲ ਮਿਲ ਕੇ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਵਿਚ ਬੀਬੀਆਂ ਦੇ ਜਥੇ ਵੱਧ ਚੜ ਕੇ ਆਪਣਾ ਯੋਗਦਾਨ ਦੇਣਗੇ | ਅੱਜ ਦੀ ਇਕੱਤਰਤਾ ਵਿਚ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਚੌਕ ਮੰਨਾ ਸਿੰਘ ਤੋਂ ਇਲਾਵਾ ਮਾਤਾ ਗੰਗਾ ਜੀ ਸੁਖਮਨੀ ਸੇਵਾ ਸੁਸਾਇਟੀ ਗਲੀ ਗੱੁਜ਼ਰਾਂ ਵਾਲੀ, ਮਾਤਾ ਭਾਨੀ ਜੀ ਸੁਖਮਨੀ ਸੇਵਾ ਸੁਸਾਇਟੀ ਚੌਕ ਜੈ ਸਿੰਘ, ਮਾਤਾ ਕੌਲਾਂ ਜੀ ਸੁਖਮਨੀ ਸੇਵਾ ਸੁਸਾਇਟੀ ਤਰਨਤਾਰਨ ਰੋਡ, ਮਾਈ ਭਾਗੋ ਸੇਵਾ ਸੁਖਮਨੀ ਸੁਸਾਇਟੀ ਸ਼ਹੀਦ ਊੁਧਮ ਸਿੰਘ ਨਗਰ, ਗੁ: ਪਿੱਪਲੀ ਸਾਹਿਬ ਸੁਖਮਨੀ ਸੇਵਾ ਸੁਸਾਇਟੀ, ਬਾਬਾ ਅਟਲ ਰਾਏ ਜੀ ਸੇਵਾ ਸੁਸਾਇਟੀ, ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੁਸਾਇਟੀ ਨਿਊ ਸ਼ਹੀਦ ਉਧਮ ਸਿੰਘ, ਬਾਬਾ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਸਿਟੀ, ਗੁ: ਤੂਤ ਸਾਹਿਬ ਸੁਲਤਾਵਿੰਡ ਰੋਡ, ਅੰਮਿ੍ਤ ਬਾਣੀ ਸੁਖਮਨੀ ਸੇਵਾ ਸੁਸਾਸਿਟੀ, ਮਾਤਾ ਖੀਵੀ ਜੀ ਸੁਖਮਨੀ ਸੇਵਾ ਸੁਸਾਸਿਟੀ ਅਜ਼ਾਦ ਨਗਰ, ਗਰੂ ਤੇਗ ਬਹਾਦਰ ਸੁਖਮਨੀ ਸੇਵਾ ਸੁਸਾਸਿਟੀ, ਸੁਖਮਨੀ ਸੇਵਾ ਸੁਸਾਸਿਟੀ ਈਸਟ ਮੋਹਨ ਨਗਰ, ਗੁਰੂ ਅਰਜਨ ਦੇਵ ਸੁਖਮਨੀ ਸੇਵਾ ਸੁਸਾਸਿਟੀ ਰੋਜ਼ੀ ਮਾਡਲ ਸਕੂਲ, ਗਰੂ ਨਾਨਕ ਇਸਤਰੀ ਸਤਿਸੰਗ ਸਭਾ ਚੌਕ ਮੋਨੀ, ਮਾਤਾ ਸੁੰਦਰ ਕੌਰ ਜੀ ਸੁਖਮਨੀ ਸੇਵਾ ਸੁਸਾਸਿਟੀ ਗਲੀ ਨਿਸ਼ਾਨਚੀਆਂ, ਗੁਰ ਅਰਜਨ ਦੇਵ ਜੀ ਸੇਵਾ ਸੁਸਾਇਟੀ ਤੇ ਭਾਈ ਸੋਭਾ ਸਿੰਘ ਦਾ ਜਥਾ, ਚੜਦੀ ਕਲਾ ਸੁਖਮਨੀ ਸੇਵਾ ਸੁਸਾਇਟੀ, ਬੇਬੇ ਨਾਨਕੀ ਸੁਖਮਨੀ ਸੇਵਾ ਸੁਸਾਇਟੀ ਆਦਿ ਸੁਸਾਇਟੀਆਂ ਨਾਲ ਸੰਬੰਧਿਤ ਬੀਬੀਆਂ ਨੇ ਇਸ ਇਕੱਤਰਤਾ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਸੰਗਤਾਂ ਲਈਹ ਮਿੱਠੇ ਠੰਡੇ ਜਲ ਦੀ ਛਬੀਲ ਤੇ ਚਾਹ ਦਾ ਲੰਗਰ ਵਰਤਾਇਆ ਗਿਆ |
ਅੰਮਿ੍ਤਸਰ, 22 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਫੁਲਕਾਰੀ ਡਬਲਯੂ. ਓ. ਏ. ਵਲੋਂ 8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 'ਯੋਗਾ ਸੇ ਅਰੋਗਿਆ' ਸਬੰਧੀ ਯੋਗ ਸੈਸ਼ਨ ਕਰਵਾਇਆ ਗਿਆ | ਯੋਗ ਗੁਰੂ ਸ਼੍ਰੀ ਵਰੁਣ ਚੌਹਾਨ, ਫੁਲਕਾਰੀ ਮੈਂਬਰਾਂ ਡਾ. ਸੋਨਾਲੀ ਸੋਨੀ ਅਤੇ ਸੋਨੀਆ ...
ਛੇਹਰਟਾ, 22 ਜੂਨ (ਸੁਰਿੰਦਰ ਸਿੰਘ ਵਿਰਦੀ)-ਜੱਦੀ ਪੁਸ਼ਤੀ ਜਗ੍ਹਾ ਦੀ ਵੰਡ ਨੂੰ ਲੈ ਕੇ ਸਕੇ ਭਰਾ ਦੇ ਬੱਚਿਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਪਿਛਲੇ ਇੱਕ ਸਾਲ ਤੋਂ 70 ਸਾਲਾ ਬਜ਼ੁਰਗ ਦਰ-ਦਰ ਦੇ ਧੱਕੇ ਖਾਣ ਲਈ ਮਜ਼ਬੂਰ ਹੋ ਗਿਆ ਹੈ | ਪੱਤਰਕਾਰਾਂ ਦੇ ਨਾਲ ...
ਅੰਮਿ੍ਤਸਰ, 22 ਜੂਨ (ਹਰਮਿੰਦਰ ਸਿੰਘ)-ਸਥਾਨਕ ਬਸ ਅੱਡੇ ਨੇੜੇ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਦੋ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰਵਾਰ ਸਰਕਾਰੀ ਜਗ਼੍ਹਾ 'ਤੇ ਸ਼ੈੱਡ ਪਾ ਕੇ ਬਾਹਰ ਦਰਵਾਜਾ ਲਗਾ ਕੇ ਕਬਜ਼ਾ ਕੀਤੇ ਜਾਣ ਤੇ ਨਗਰ ਨਿਗਮ ਦੀ ਅਸਟੇਟ ਵਿਭਾਗ ...
ਅੰਮਿ੍ਤਸਰ, 22 ਜੂਨ (ਰੇਸ਼ਮ ਸਿੰਘ)-ਆਪਣੀ ਪਤਨੀ ਤੋਂ ਸਤਾਏ ਇਕ ਵਿਅਕਤੀ ਵਲੋਂ ਕੋਈ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਜਿਸ ਉਪਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਉਸਦੀ ਪਤਨੀ ਤੇ ਸਹੁਰੇ ਖ਼ਿਲਾਫ਼ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤੇ ਜਾਣ ਦੇ ਦੋਸ਼ਾਂ ਤਹਿਤ ...
ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੱਦੇਨਜ਼ਰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਗਏ ਭਾਰਤੀ ਜਥੇ ਤੋਂ 5700 ਰੁਪਏ (ਭਾਰਤੀ ਕਰੰਸੀ) ਪ੍ਰਤੀ ਯਾਤਰੂ ਬੱਸ ਸਫ਼ਰ ਲਏ ਜਾਣ ਨੂੰ ਲੰਘੇ ਦਿਨੀਂ ਕੁਝ ਭਾਰਤੀ ...
ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ 29 ਜੂਨ ਨੂੰ ਮਨਾਈ ਜਾ ਰਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰੱਖੇ ...
ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਵੱਸਦੇ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਦੀ ਬਰਸੀ ਇਸ ਵਾਰ ਵੀ ਲਾਹੌਰ ਦੇ ਲੰਡਾ ਬਾਜ਼ਾਰ 'ਚ ਸਥਿਤ ਭਾਈ ਤਾਰੂ ਸਿੰਘ ਦੀ ਸਮਾਧ 'ਤੇ ਨਹੀਂ ਮਨਾ ਸਕਣਗੇ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਵਰਿ੍ਹਆਂ ਦੀ ਤਰ੍ਹਾਂ ਇਸ ਵਾਰ ਵੀ ...
ਅੰਮਿ੍ਤਸਰ, 22 ਜੂਨ (ਰੇਸ਼ਮ ਸਿੰਘ)-ਅੱਜ ਸ਼ਾਮ ਇਥੇ ਸ਼ਹਿਰ ਦੇ ਭੀੜਭਾੜ ਵਾਲੇ ਭੰਡਾਰੀ ਪੁਲ ਤੋਂ ਹੇਠਾਂ ਰੇਲਵੇ ਲਾਈਨਾਂ 'ਤੇ ਛਾਲ ਮਾਰ ਕੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਲਈ ਗਈ | ਜੀ. ਆਰ. ਪੀ. ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜੇ 'ਚ ਲੈ ਲਿਆ ਹੈ ਤੇ ...
ਅੰਮਿ੍ਤਸਰ, 22 ਜੂਨ (ਗਗਨਦੀਪ ਸ਼ਰਮਾ)-ਯਾਤਰੀ ਕਿ੍ਪਾ ਧਿਆਨ ਦੇਣ.... ਵਰਗੀਆਂ ਆਵਾਜ਼ਾਂ ਹੁਣ ਕੇਵਲ ਰੇਲਵੇ ਸਟੇਸ਼ਨ 'ਤੇ ਹੀ ਨਹੀਂ ਬਲਕਿ ਅੰਮਿ੍ਤਸਰ ਬੱਸ ਸਟੈਂਡ 'ਤੇ ਵੀ ਸੁਣਨ ਨੂੰ ਮਿਲੇਗੀ | ਉਸਦਾ ਪ੍ਰਮੁੱਖ ਕਾਰਨ ਇਸ ਬੱਸ ਸਟੈਂਡ ਨੂੰ ਅੱਪਗ੍ਰੇਡ ਕੀਤਾ ਜਾਣਾ ਹੈ | ...
ਲੋਪੋਕੇ, 22 ਜੂਨ (ਗੁਰਵਿੰਦਰ ਸਿੰਘ ਕਲਸੀ)-ਅੱਜ ਡੀ.ਐੱਸ.ਪੀ ਅਟਾਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁਖੀ ਨਰਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋ ਚੋਗਾਵਾਂ 'ਚ ਕੀਤੀ ਛਾਪੇਮਾਰੀ ਦੌਰਾਨ 2 ਪਿਸਟਲ 32 ਬੋਰ ਦੇਸੀ, 7 ਜਿੰਦਾ ਰੌਂਦ, ਇੱਕ ਕਿਰਚ, 10 ਗ੍ਰਾਮ ...
ਅੰਮਿ੍ਤਸਰ, 22 ਜੂਨ (ਜਸਵੰਤ ਸਿੰਘ ਜੱਸ)-ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਰੂਰ ਲੋਕ ਸਭਾ ਦੀ ਕੱਲ੍ਹ ਹੋਣ ਜਾ ਰਹੀ ਜ਼ਿਮਨੀ ਚੋਣ ਸੰਬੰਧੀ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ...
ਛੇਹਰਟਾ 22 ਜੂਨ (ਸੁਰਿੰਦਰ ਸਿੰਘ ਵਿਰਦੀ)-ਬੀਤੇ ਕੁਝ ਦਿਨ ਪਹਿਲਾਂ ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਜੀ.ਟੀ. ਰੋਡ ਸਥਿਤ ਗਲੀ ਭੱਲਿਆਂ ਵਾਲੀ ਵਿਖੇ ਗੁਆਂਢ ਵਿਚ ਹੀ ਰਹਿੰਦੇ ਕੁਝ ਵਿਅਕਤੀਆਂ ਵਲੋਂ ਔਰਤਾਂ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਸੀ | ਜੋ ...
ਅੰਮਿ੍ਤਸਰ, 22 ਜੂਨ (ਰੇਸ਼ਮ ਸਿੰਘ)-ਸਥਾਨਕ ਬਟਾਲਾ ਰੋਡ ਦੀ ਰਹਿਣ ਵਾਲੀ ਇਕ ਔਰਤ ਨੇ ਦੋਸ਼ ਲਾਇਆ ਕਿ ਉਸਦਾ ਸਹੁਰਾ ਉਸ ਨਾਲ ਜਿਣਸੀ ਛੇੜਛਾੜ ਤੇ ਅਸ਼ਲੀਲ ਹਰਕਤਾਂ ਕਰ ਰਿਹਾ ਹੈ, ਇਨ੍ਹਾਂ ਗੰਭੀਰ ਦੋਸ਼ਾਂ ਉਪਰੰਤ ਪੁਲਿਸ ਵਲੋਂ ਥਾਣਾ ਸਦਰ ਵਿਖੇ ਇਕ ਬਜ਼ੁਰਗ ਵਿਅਕਤੀ ...
ਸੁਲਤਾਨਵਿੰਡ, 22 ਜੂਨ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੇ ਇਲਾਕੇ ਭਾਈ ਮੰਝ ਸਾਹਿਬ ਰੋਡ ਕੋਟ ਮਿੱਤ ਸਿੰਘ ਦੀ ਪਿਛਲੇ 12 ਘੰਟਿਆਂ ਤੋਂ ਬਿਜਲੀ ਗੁੱਲ ਹੋਣ ਕਾਰਨ ਇਲਾਕੇ ਅੰਦਰ ਹਾਹਾਕਾਰ ਮੱਚੀ ਹੋਈ ਹੈ | ਇਲਾਕੇ ਵਾਸੀਆ ਨੇ ਦੱਸਿਆ ਕਿ ਕੱਲ ਰਾਤ ਸ਼ਾਮੀ 7.30 ਵਜੇ ਤੋਂ ...
ਸੁਲਤਾਨਵਿੰਡ, 22 ਜੂਨ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਤਰਨਤਾਰਨ ਸਾਈਡ ਤੋਂ ਪੁਲ ਤਾਂਰਾ ਵਾਲਾ ਨੂੰ ਇਕ ਤੇਜ਼ ਰਫਤਾਰ ਆ ਰਹੀ ਹਾਂਡਾ ਸਿਟੀ ਕਾਰ ਨੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਸਾਹਮਣੇ ਸਵਿਫਟ ਡਿਜ਼ਾਇਰ ਕਾਰ ਤੇ ਮੋਟਰਸਾਈਕਲ ਨੂੰ ...
ਛੇਹਰਟਾ, 22 ਜੂਨ (ਸੁਰਿੰਦਰ ਸਿੰਘ ਵਿਰਦੀ)-ਥਾਣਾ ਮੁਖੀ ਛੇਹਰਟਾ ਇੰਸ: ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਚੌਂਕੀ ਗੁਰੂ ਕੀ ਵਡਾਲੀ ਦੇ ਇੰਚਾਰਜ ਏ. ਐਸ. ਆਈ. ਪਾਲ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਏ. ਐਸ. ਆਈ. ਗੁਰਪ੍ਰਤਾਪ ਸਿੰਘ, ਏ. ਐਸ. ਆਈ. ਪਰਵੀਨ ਕੁਮਾਰ ਤੇ ...
ਅੰਮਿ੍ਤਸਰ, 22 ਜੂਨ (ਸਟਾਫ ਰਿਪੋਰਟਰ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਦੇ ਚੇਅਰਮੈਨ ਤੇ ਗੁਰੂ ਨਾਨਕ ਦੇਵ 'ਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਸੇਖੋਂ, ਜੋ ਕੁੱਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ...
ਅੰਮਿ੍ਤਸਰ, 22 ਜੂਨ (ਜਸਵੰਤ ਸਿੰਘ ਜੱਸ)-ਪ੍ਰੋ: ਨਿਰਮਲ ਸਿੰਘ ਰੰਧਾਵਾ, ਵੰਸਜ਼ ਬਾਬਾ ਬੁੱਢਾ ਸਾਹਿਬ ਜੀ, ਗੁਰੂ ਕੇ ਹਾਲੀ ਰੰਧਾਵੇ-ਗੁਰੂ ਕੀ ਵਡਾਲੀ ਤੇ ਗਾਗਰੀ ਜਥੇ ਵਲੋਂ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ਼ਨਾਨ ਸੇਵਾ ਲਈ ਗੁਰੂ ਨਗਰੀ ਦੇ ਪੰਜ ਅੰਮਿ੍ਤ ਸਰੋਵਰਾਂ ਤੋਂ ...
ਅੰਮਿ੍ਤਸਰ, 22 ਜੂਨ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਟ੍ਰੈਫਿਕ ਪੁਲਿਸ ਵਲੋਂ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁਧ ਮੁਹਿੰਮ ਚਲਾਈ ਗਈ ਹੈ ਤਾਂ ਕਿ ਵਿਗੜ ਚੁੱਕੀ ਤੇ ਬੇਤਰਤੀਬੀ ਹੋ ਚੁੱਕੀ ਆਵਾਜਾਈ ਵਿਵਸਥਾ ਨੂੰ ਲੀਹ 'ਤੇ ...
ਅੰਮਿ੍ਤਸਰ, 22 ਜੂਨ (ਗਗਨਦੀਪ ਸ਼ਰਮਾ)-ਰੇਲਵੇ ਦੀ 'ਇਕ ਸਟੇਸ਼ਨ, ਇਕ ਉਤਪਾਦ' ਯੋਜਨਾ ਦਾ ਅੱਜ ਉਸ ਵੇਲੇ ਮਜ਼ਾਕ ਬਣਦਾ ਵਿਖਾਈ ਦਿੱਤਾ, ਜਦ ਅੰਮਿ੍ਤਸਰ ਰੇਲਵੇ ਸਟੇਸ਼ਨ ਲਈ ਸਟੇਸ਼ਨ ਸੁਪਰਡੈਂਟ ਅਕਸ਼ੈ ਪਠਾਨੀਆ ਕੋਲ ਕੇਵਲ ਇਕ ਹੀ ਅਰਜ਼ੀ ਆਈ | ਰੇਲਵੇ ਨੂੰ ਆਸ ਸੀ ਕਿ ਕੋਈ ...
ਛੇਹਰਟਾ, 22 ਜੂਨ (ਸੁਰਿੰਦਰ ਸਿੰਘ ਵਿਰਦੀ/ਵਡਾਲੀ)-ਪੁਲਿਸ ਚੌਕੀ ਗੁਰੂ ਕੀ ਵਡਾਲੀ ਅਧੀਨ ਆਉਂਦੇ ਇਲਾਕਾ ਨਾਨਕਪੁਰਾ ਪੱਤੀ ਚੱਬਲਾ ਦੀ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਇੱਟਾਂ-ਰੋੜੇ ਤੇ ਤੇਜ਼ ਹਥਿਆਰਾਂ ਦੇ ਨਾਲ ਘਰ 'ਤੇ ਹਮਲਾ ਅਤੇ ਭੰਨ ਤੋੜ ...
ਚੱਬਾ, 22 ਜੂਨ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਵਰਪਾਲ ਕਲਾਂ ਦੀ ਇੰਦਰਾ ਕਲੋਨੀ ਪਿੰਡ ਚੱਬਾ ਤੋਂ ਵਰਪਾਲ ਨੂੰ ਜਾਂਦੀ ਮੇਨ ਸੜ੍ਹਕ ਬਿਜਲੀ ਘਰ ਦੇ ਸਾਹਮਣੇ ਪਿੰਡ ਵਰਪਾਲ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਵੱਸੀ ਹੋਈ ਹੈ | ਇਸ ਕਲੋਨੀ ਵਿਚ 80 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX