ਬਾਘਾ ਪੁਰਾਣਾ, 22 ਜੂਨ (ਕਿ੍ਸ਼ਨ ਸਿੰਗਲਾ)-ਨਗਰ ਕੌਂਸਲ ਬਾਘਾ ਪੁਰਾਣਾ ਦੀ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਗੇਟ ਰੈਲੀਆਂ ਅਤੇ ਬਾਜ਼ਾਰਾਂ-ਮੁਹੱਲਿਆਂ 'ਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਸੁਣਵਾਈ ਨਾ ਹੋਣ ਕਰ ਕੇ ਯੂਨੀਅਨ ਵਲੋਂ ਕੀਤੇ ਹੋਏ ਐਲਾਨ ਮੁਤਾਬਿਕ ਅੱਜ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੀਜ਼ਨ ਪੱਧਰੀ ਰੈਲੀ ਕੀਤੀ ਗਈ ਜੋ ਰੈਲੇ ਦਾ ਰੂਪ ਧਾਰਨ ਕਰ ਗਈ | ਇਸ ਮੌਕੇ ਜਿੱਥੇ ਰੀਜ਼ਨ ਫ਼ਿਰੋਜ਼ਪੁਰ ਅਧੀਨ ਆਉਂਦੇ ਫ਼ਾਜ਼ਿਲਕਾ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਕਰਮਚਾਰੀਆਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ, ਉੱਥੇ ਸਥਾਨਕ ਸ਼ਹਿਰ ਦੀ ਰੇਹੜੀ-ਫੜ੍ਹੀ ਯੂਨੀਅਨ, ਟੀ. ਐੱਸ. ਯੂ. ਯੂਨੀਅਨ, ਤੂੜੀ-ਛਿਲਕਾ ਯੂਨੀਅਨ, ਰਿਕਸ਼ਾ ਯੂਨੀਅਨ, ਆਟੋ ਰਿਕਸ਼ਾ ਯੂਨੀਅਨ ਨੇ ਸਮਰਥਨ ਦੇ ਕੇ ਏਕੇ ਦਾ ਸਬੂਤ ਦਿੱਤਾ | ਇਸ ਮੌਕੇ ਵੱਖ-ਵੱਖ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਪੱਕੇ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਬਣਦਾ ਬਕਾਇਆ ਦਿੱਤਾ ਜਾਵੇ, ਤਨਖ਼ਾਹਾਂ ਸਮੇਂ ਸਿਰ ਦਿੱਤੀਆਂ ਜਾਣ, ਪੱਕੇ ਮੁਲਾਜ਼ਮਾਂ ਨੂੰ ਡਿਊਜ਼ ਵਰਦੀਆਂ ਦਿੱਤੀਆਂ ਜਾਣ, ਸਫ਼ਾਈ ਸੇਵਕ ਰਣਜੀਤ ਕੁਮਾਰ ਅਤੇ ਗਗਨਦੀਪ ਦੀਆਂ ਗ਼ੈਰ ਹਾਜ਼ਰੀਆਂ ਛੁੱਟੀਆਂ ਵਿਚ ਤਬਦੀਲ ਕਰਨ, ਸਾਲਿਡ ਵੇਸਟ ਮੈਨੇਜਮੈਂਟ ਕਰਮਚਾਰੀਆਂ ਨੂੰ ਕਮੇਟੀ ਅਧੀਨ ਲਿਆਉਣ ਆਦਿ ਮੰਗਾਂ ਦੀ ਪੂਰਤੀ ਤੁਰੰਤ ਕੀਤੀ ਜਾਵੇ | ਇਸ ਮੌਕੇ ਵੱਖ-ਵੱਖ ਅਹੁਦੇਦਾਰਾਂ ਅਤੇ ਸਫ਼ਾਈ ਸੇਵਕਾਂ ਨੇ ਦੱਸਿਆ ਕਿ ਇਸ ਸੰਬੰਧੀ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਅਤੇ ਕਾਰਜਸਾਧਕ ਅਫ਼ਸਰ ਨੂੰ ਵਾਰ-ਵਾਰ ਮੰਗ ਪੱਤਰ ਅਤੇ ਯਾਦ ਪੱਤਰ ਦੇ ਚੁੱਕੇ ਪਰ ਫਿਰ ਵੀ ਹਲਕਾ ਵਿਧਾਇਕ ਟੱਸ ਤੋਂ ਮੱਸ ਨਹੀਂ ਹੋ ਰਿਹਾ | ਸਫ਼ਾਈ ਸੇਵਕਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਵਲੋਂ ਸਾਡੀਆਂ ਮੰਗਾਂ ਪੂਰੀਆਂ ਕਰਵਾਉਣ ਦੀ ਬਜਾਏ, ਉਲਟਾ ਸਾਡੇ ਕੁਝ ਸਾਥੀਆਂ ਨੂੰ ਸਿਆਸਤ ਤੋਂ ਪ੍ਰੇਰਿਤ ਕਰ ਕੇ ਸਫ਼ਾਈ ਸੇਵਕ ਯੂਨੀਅਨ ਨੂੰ ਦੋ ਧੜਿਆਂ 'ਚ ਵੰਡਣ ਦਾ ਕਾਰਨਾਮਾ ਕੀਤਾ ਹੈ ਜਿਸ ਨੂੰ ਲੈ ਕੇ ਸਫ਼ਾਈ ਸੇਵਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਰੈਲੀ ਉਪਰੰਤ ਸਫ਼ਾਈ ਸੇਵਕਾਂ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁਹੱਲਿਆਂ 'ਚ ਰੋਸ ਮਾਰਚ ਕਰ ਕੇ ਵਿਧਾਇਕ ਅਤੇ ਕਾਰਜ ਸਾਧਕ ਅਫ਼ਸਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਫ਼ਾਈ ਸੇਵਕਾਂ ਦੀਆਂ ਲਟਕਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਾਨੂੰ ਪੰਜਾਬ ਪੱਧਰ 'ਤੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਪ੍ਰਧਾਨ ਰਾਜ ਕੁਮਾਰ, ਚੇਅਰਮੈਨ ਮਾਤਾਦੀਨ, ਸੈਕਟਰੀ ਸ਼ੋਭਰਾਜ, ਰਾਜ ਕੁਮਾਰ ਮਲੋਟ, ਅਸ਼ੋਕ ਸਾਰਵਾਨ ਫ਼ਰੀਦਕੋਟ, ਰਾਹੁਲ ਕੁਮਾਰ ਮੱਲਾਂਵਾਲਾ, ਰਮੇਸ਼ ਜੈਤੋ, ਛੋਟੇ ਲਾਲ ਬੱਧਨੀ ਕਲਾਂ, ਅਜੇ ਕੁਮਾਰ ਜ਼ੀਰਾ, ਦੀਪਕ ਮੁਦਕੀ ਆਦਿ ਨੇ ਵੀ ਸੰਬੋਧਨ ਕੀਤਾ |
ਮੋਗਾ/ਸਮਾਲਸਰ, 22 ਜੂਨ (ਗੁਰਤੇਜ ਸਿੰਘ, ਕਿਰਨਦੀਪ ਸਿੰਘ ਬੰਬੀਹਾ)-ਬੀਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਵਿਖੇ ਖੇਤਾਂ ਵਿਚ ਰਹਿੰਦੇ ਇਕ ਪਰਿਵਾਰ 'ਤੇ ਸਵੇਰੇ ਦੇ ਸਵਾ 4 ਵਜੇ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਅੰਧਾਧੁੰਦ ਗੋਲੀਆਂ ਚਲਾਉਣ ਦਾ ਮਾਮਲਾ ...
ਮੋਗਾ, 22 ਜੂਨ (ਗੁਰਤੇਜ ਸਿੰਘ)-ਹਰ ਆਮ ਅਤੇ ਖ਼ਾਸ ਨੂੰ ਸੂਚਿਤ ਕਰਦਿਆਂ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਦੀਪਕ ਸ਼ਰਮਾ ਨੇ ਦੱਸਿਆ ਕਿ ਮਿਤੀ 4 ਜੁਲਾਈ 2022 ਨੂੰ ਸਵੇਰੇ 11 ਵਜੇ ਇਸ ਦਫ਼ਤਰ ਵਿਖੇ ਸਾਲ 2022-23 ਮਿਤੀ 1-7-2022 ਤੋਂ 31-5-2023 ਤੱਕ ਤਹਿਸੀਲ ਕੰਪਲੈਕਸ ਨਿਹਾਲ ਸਿੰਘ ਵਾਲਾ ਦਾ ...
ਬਾਘਾ ਪੁਰਾਣਾ, 22 ਜੂਨ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਨੱਥੋਕੇ ਦੇ ਨਜ਼ਦੀਕ ਡਿਫੈਂਸ ਰੋਡ 'ਤੇ ਸਥਿਤ ਹੱਡਾ ਰੋੜੀ ਕਾਰਨ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੱਸਿਆ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ...
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਆਮ ਆਦਮੀ ਪਾਰਟੀ ਦੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੱਚਾ ਦੁਸਾਂਝ ਰੋਡ 'ਤੇ ਸਥਿਤ ਪ੍ਰਾਇਮਰੀ ਸਕੂਲ ਦੇ ਨਵ-ਨਿਰਮਾਣ ਦੇ ਲਈ ਬੋਰਵੈੱਲ ਦਾ ਉਦਘਾਟਨ ਕੀਤਾ | ਉੱਥੇ ਮੌਜੂਦ ਵਰਿੰਦਰ ...
ਕੋਟ ਈਸੇ ਖਾਂ, 22 ਜੂਨ (ਨਿਰਮਲ ਸਿੰਘ ਕਾਲੜਾ)-ਕੋਟ ਈਸੇ ਖਾਂ ਦੀ ਵਾਹੀਯੋਗ ਤਕਰੀਬਨ ਸਾਢੇ 26 ਕਿੱਲੇ ਪੰਚਾਇਤੀ ਜ਼ਮੀਨ ਦੀ ਬੋਲੀ ਨਗਰ ਪੰਚਾਇਤ ਦਫ਼ਤਰ ਕੋਟ ਈਸੇ ਖਾਂ ਵਿਖੇ ਕਾਰਜਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ, ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਦੀ ਦੇਖ-ਰੇਖ ਹੇਠ ...
ਮੋਗਾ, 22 ਜੂਨ (ਗੁਰਤੇਜ ਸਿੰਘ)-ਮੋਗਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਜੂਆ ਖੇਡਦੇ 11 ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 4 ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਜੂਏ ਦੇ 51,670 ਰੁਪਏ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਮੋਗਾ ਦੇ ...
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜ਼ਿਲੇ੍ਹ ਅੰਦਰ ਸਿਹਤ ਸੇਵਾਵਾਂ 'ਚ ਵਧੇਰੇ ਸੁਧਾਰ ਲਿਆਉਣ ਦੀਆਂ ਗਤੀਵਿਧੀਆਂ ਵਿਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਵਿਚ ਆਪਣੇ ਕੰਮ ...
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਇਕ ਸਵੈ-ਰੁਜ਼ਗਾਰ ਕੈਂਪ ਮਿਤੀ 23 ਜੂਨ ਨੂੰ ਲਗਾਇਆ ਜਾ ਰਿਹਾ ਹੈ | ਇਹ ਕੈਂਪ ...
ਨੱਥੂਵਾਲਾ ਗਰਬੀ, 22 ਜੂਨ (ਸਾਧੂ ਰਾਮ ਲੰਗੇਆਣਾ)-ਜੀ. ਐੱਨ. ਕਾਨਵੈਂਟ ਸਕੂਲ ਭਲੂਰ 'ਚ ਛੁੱਟੀਆਂ ਦੌਰਾਨ ਬੱਚਿਆਂ ਦੁਆਰਾ ਘਰ ਰਹਿ ਕੇ ਹੀ ਯੋਗ ਦਿਵਸ ਮਨਾਇਆ ਗਿਆ | ਬੱਚਿਆਂ ਨੂੰ ਅਲੱਗ-ਅਲੱਗ ਕਿਰਿਆਵਾਂ ਜਿਵੇਂ ਸਹੀ ਯੋਗ ਆਸਣ, ਪੋਸਟਰ ਬਣਾਉਣਾ, ਸਲੋਗਨ ਲਿਖਣਾ, ਯੋਗਾ ਲੋਗੋ ...
ਮੋਗਾ, 22 ਜੂਨ (ਅਸ਼ੋਕ ਬਾਂਸਲ)-ਡੀ. ਐੱਮ. ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਹਰਵਿੰਦਰਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ | ਉਨ੍ਹਾਂ ਵਿਦਿਆਰਥੀਆਂ ਨੂੰ ਯੋਗ ਸੰਬੰਧੀ ਜਾਣਕਾਰੀ ...
ਕਿਸ਼ਨਪੁਰਾ ਕਲਾਂ, 22 ਜੂਨ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਕਿਸ਼ਨਪੁਰਾ ਕਲਾਂ ਵਿਖੇ ਧਾਰਮਿਕ ਅਸਥਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦੇ ਨਜ਼ਦੀਕ ਲੱਗੇ ਰੂੜੀਆਂ ਦੇ ਢੇਰਾਂ ਦੀ ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਕਿਸ਼ਨਪੁਰਾ ਕਲਾਂ ਦੇ ...
ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਨੇੜਲੇ ਪਿੰਡ ਧੱਲੇਕੇ (ਮੋਗਾ) ਵਿਖੇ ਪਿੰਡ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮੰਤਵ ਨਾਲ ਲਾਈਨਮੈਨ ਸਰਬਨ ਸਿੰਘ ਧੱਲੇਕੇ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਪੇਂਡੂ ਡਿਸਪੈਂਸਰੀ ਧੱਲੇਕੇ ਵਿਖੇ ...
ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਆਈ. ਐੱਸ. ਐੱਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਫਾਰਮ ਓਰੀਜ਼ਨ ਐਗਰੋ ਸਾਇੰਸ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ ਦੇ ਡਾਇਰੈਕਟਰ ਸਮੀਰ ਗੁਪਤਾ ਨੇ ਦੌਰਾ ਕੀਤਾ | ਇਸ ਦੌਰਾਨ ਸਮੀਰ ਗੁਪਤਾ ਨੂੰ ਸੰਸਥਾ ਵਿਚ ਸੰਚਾਲਿਤ ਬਿਜ਼ਨਸ ...
ਨਿਹਾਲ ਸਿੰਘ ਵਾਲਾ, 22 ਜੂਨ (ਪਲਵਿੰਦਰ ਸਿੰਘ ਟਿਵਾਣਾ)-ਦੇਸ਼ ਭਰ 'ਚ ਅਗਨੀਪਥ ਸਕੀਮ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਲੋਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ | ਇਹ ਮੰਗ ਸਿੱਖਿਆ ਮਾਹਿਰ ਪਿ੍ੰ. ...
ਕੋਟ ਈਸੇ ਖਾਂ, 22 ਜੂਨ (ਨਿਰਮਲ ਸਿੰਘ ਕਾਲੜਾ)-ਅੱਜ ਕੋਟ ਈਸੇ ਖਾਂ ਵਿਖੇ ਸਰਵ ਭਾਰਤ ਨੌਜਵਾਨ ਸਭਾ ਦੀ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਕਾਕਾ ਵਿਸ਼ੇਸ਼ ਤੌਰ 'ਤੇ ਪੁੱਜੇ | ਉਨ੍ਹਾਂ ਕੇਂਦਰ ਸਰਕਾਰ ਨੂੰ ...
ਬਾਘਾ ਪੁਰਾਣਾ, 22 ਜੂਨ (ਕਿ੍ਸ਼ਨ ਸਿੰਗਲਾ)-ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗ੍ਰੇਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ਪ੍ਰਾਪਤ ਕਰ ਰਹੇ ਹਨ, ਜਿਸ ਦੇ ਤਹਿਤ ਸੁਖਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ...
ਨਿਹਾਲ ਸਿੰਘ ਵਾਲਾ, 22 ਜੂਨ (ਸੁਖਦੇਵ ਸਿੰਘ ਖ਼ਾਲਸਾ)-ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲਾ ਵਾਲੇ, ਚੇਅਰਪਰਸਨ ਬੀਬੀ ਕਰਤਾਰ ਕੌਰ, ਵਾਈਸ ਚੇਅਰਪਰਸਨ ਬੀਬੀ ਜਗੀਰ ਕੌਰ ਅਤੇ ਮੈਨੇਜਰ ਜਗਤਾਰ ਸਿੰਘ ਬਲਬੇੜਾ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਇਲਾਕੇ ਦੀ ਨਾਮਵਰ ...
ਮੋਗਾ, 22 ਜੂਨ (ਅਸ਼ੋਕ ਬਾਂਸਲ)-ਬਾਬਾ ਬਰਫ਼ਾਨੀ ਸੇਵਾ ਮੰਡਲ ਵਲੋਂ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਯਾਤਰੂਆਂ ਲਈ ਛੰਨ ਅਰੋੜੀਆਂ (ਜੰਮੂ ਕਸ਼ਮੀਰ) ਵਿਖੇ ਹਰ ਸਾਲ ਭੰਡਾਰਾ ਲਗਾਇਆ ਜਾਂਦਾ ਹੈ | ਇਸ ਵਾਰ ਵੀ ਭੰਡਾਰਾ ਲਗਾਉਣ ਲਈ ਮੋਗਾ ਵਿਖੇ ਮੰਡਲ ਵਲੋਂ ਜ਼ੋਰ ਸ਼ੋਰ ਨਾਲ ...
ਕਿਸ਼ਨਪੁਰਾਂ ਕਲਾਂ, 22 ਜੂਨ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਸੁਤੰਤਰਤਾ ਸੈਨਾਨੀ ਹਾਲ ਮੋਗਾ ਵਿਖੇ ਇੰਡੀਅਨ ਐਕਸ ਸਰਵਿਸਿਜ਼ ਲੀਗ ਦੀ ਇਕ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਪਰੰਤ ਲੀਗ ਦੇ ...
ਮੋਗਾ, 22 ਜੂਨ (ਅਸ਼ੋਕ ਬਾਂਸਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ ਵਿਖੇ ਪਿ੍ੰਸੀਪਲ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਟਾਫ਼ ਲੈਕਚਰਾਰ ਫਿਜ਼ਿਕਸ ਦੀਪਕ ਸ਼ਰਮਾ, ਦੀਪਕ ਮਿੱਤਲ, ਚਮਕੌਰ ...
ਬਾਘਾ ਪੁਰਾਣਾ, 22 ਜੂਨ (ਕਿ੍ਸ਼ਨ ਸਿੰਗਲਾ)-ਪੰਜਾਬ 'ਚ ਕਈ ਕਾਰੋਬਾਰ ਅਜਿਹੇ ਹਨ ਜਿੱਥੇ ਲੋਕਾਂ ਦੀ ਅੰਨ੍ਹੀ ਲੁੱਟ ਹੁੰਦੀ ਹੈ ਅਤੇ ਆਪਣੀ ਇਸ ਲੁੱਟ ਨੂੰ ਬੰਦ ਕਰਵਾਉਣ ਲਈ ਜਿੱਥੇ ਲੋਕ ਬਿਲਕੁਲ ਚੁੱਪ ਹਨ, ਉੱਥੇ ਹੁਣ ਤੱਕ ਦੀਆਂ ਸਰਕਾਰਾਂ ਵੀ ਇਸ ਪਾਸੇ ਧਿਆਨ ਦੇਣ ਵਿਚ ...
ਨਿਹਾਲ ਸਿੰਘ ਵਾਲਾ, 22 ਜੂਨ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸੇਖੋਂ ਮਾਛੀਕੇ ਜੋ ਕਿ ਬੀਤੇ ਦਿਨੀਂ ਇਕ ਸੜਕ ਹਾਦਸੇ ਦੌਰਾਨ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ...
ਬੱਧਨੀ ਕਲਾਂ, 22 ਜੂਨ (ਸੰਜੀਵ ਕੋਛੜ)-ਨਗਰ ਪੰਚਾਇਤ ਬੱਧਨੀ ਕਲਾਂ ਤੋਂ ਵਾਰਡ ਨੰ. 2 ਦੇ ਮੌਜੂਦਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਦੀਸ਼ਾ, ਜਰਨੈਲ ਸਿੰਘ ਧਾਲੀਵਾਲ ਕੈਨੇਡਾ, ਕਰਨੈਲ ਸਿੰਘ ਧਾਲੀਵਾਲ ਕੈਨੇਡਾ, ਕੁਲਦੀਪ ਸਿੰਘ ਧਾਲੀਵਾਲ ਕੈਨੇਡਾ ਦੇ ...
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਵਿਧਾਨ ਸਭਾ ਵਿਚ 27 ਜੂਨ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ 'ਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX