ਦਿੜ੍ਹਬਾ ਮੰਡੀ, 22 ਜੂਨ (ਪਰਵਿੰਦਰ ਸੋਨੂੰ, ਹਰਬੰਸ ਸਿੰਘ ਛਾਜਲੀ)-ਪੱਲੇਦਾਰ ਯੂਨੀਅਨ ਵਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਮੁੱਖ ਚੌਕ ਵਿਚ ਧਰਨਾ ਲਾ ਕੇ ਉਸ ਖਿਲਾਫ਼ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਜਾ ਕੇ ਵੀ ਪੱਲੇਦਾਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ | ਪੱਲੇਦਾਰਾਂ ਨੇ ਦੋਸ਼ ਲਾਇਆ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਜ਼ੋਰ 'ਤੇ ਸਾਰਾ ਕੁਝ ਕਰ ਰਿਹਾ ਹੈ | ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੱਲੇਦਾਰਾਂ ਨੂੰ ਟਰੱਕ ਵਾਲਿਆਂ ਵਲੋਂ ਡਾਲੇ ਦੇ ਨਾਂਅ 'ਤੇ ਦਿੱਤੇ ਜਾਂਦੇ ਪੈਸਾ ਬੰਦ ਕਰ ਦਿੱਤੇ ਹਨ | ਉਹ ਟਰੱਕ ਆਪ੍ਰੇਟਰਾਂ ਤੋਂ ਹੀ ਮਜ਼ਦੂਰ ਲੈਂਦੇ ਸਨ | ਪੱਲੇਦਾਰਾਂ ਨੇ ਮੁੱਖ ਚੌਕ ਤੋਂ ਚੱਲ ਕੇ ਹਰਪਾਲ ਸਿੰਘ ਚੀਮਾ ਨੇ ਦਫ਼ਤਰ ਅੱਗੇ ਜਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਸ ਮੌਕੇ ਜਗਦੀਪ ਸਿੰਘ, ਹਾਕਮ ਸਿੰਘ ਅਤੇ ਹੋਰ ਪੱਲੇਦਾਰ ਯੂਨੀਅਨ ਦੇ ਆਗੂ ਹਾਜਰ ਸਨ | ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਅਜੈ ਸਿੰਗਲਾ ਨੇ ਕਿਹਾ ਕਿ ਡਾਲੇ ਦੇ ਪੈਸੇ ਦੇਣਾ ਕੋਈ ਸਰਕਾਰ ਵਲੋਂ ਬਣਾਇਆ ਗਿਆ ਕਾਨੂੰਨ ਨਹੀਂ ਹੈ, ਪੱਲੇਦਾਰ ਕਈ ਸਾਲਾਂ ਤੋਂ ਟਰੱਕ ਅਪਰੇਟਰਾਂ ਤੋਂ ਡਾਲੇ ਦੀ ਵਸੂਲੀ ਕਰ ਰਹੇ ਸਨ | ਇਸ ਸਬੰਧੀ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਜੋ ਉਹ ਫ਼ੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਵੇਗਾ |
ਸੰਗਰੂਰ, 22 ਜੂਨ (ਸੁਖਵਿੰਦਰ ਸਿੰਘ)-ਵਿਸ਼ਵ ਪ੍ਰਸਿੱਧ ਨਾਮਵਰ ਸੰਸਥਾ ਸਿਲਵਰ ਫਰਨ ਵਲੋਂ ਉੱਚ ਸਿੱਖਿਆ ਸੰਮੇਲਨ ਜ਼ਬਰਦਸਤ ਸਫਲਤਾ ਤੋਂ ਬਾਅਦ ਸਪੈਂਗਲ ਸਟੋਨ ਹੋਟਲ ਵਿਖੇ ਏ ਮੀਟ ਐਂਡ ਗ੍ਰੀਟ ਸਿਰਲੇਖ ਤਹਿਤ ਸ਼ਾਨਦਾਰ ਸਮਾਗਮ ਕਰਵਾਇਆ, ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ...
ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ)-ਸਥਾਨਕ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ 'ਚੋਂ ਸੇਵਾ-ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਬੂਟੇ ਲਗਾਓ ਪਾਣੀ ਬਚਾਓ, ਸਿੱਖਿਆ ਅਤੇ ...
ਮਲੇਰਕੋਟਲਾ, 22 ਜੂਨ (ਪਰਮਜੀਤ ਸਿੰਘ ਕੁਠਾਲਾ)- ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੀ ਜਸਵੰਤ ਸਿੰਘ ਬਨਭੌਰੀ ਜ਼ਿਲ੍ਹਾ ਪ੍ਰਧਾਨ ਅਤੇ ਪ੍ਰੀਤਮ ਸਿੰਘ ਸਰਵਰਪੁਰ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ...
ਸੰਗਰੂਰ, 22 ਜੂਨ (ਚੌਧਰੀ ਨੰਦ ਲਾਲ ਗਾਂਧੀ)- ਪਿਛਲੇ ਸਾਢੇ ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ (ਸਾਪਾ) ਦੇ ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਰੋਸ ਪੱਤਰ ਸੌਂਪਿਆ ਗਿਆ | ...
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਭੁੱਲਰ, ਧਾਲੀਵਾਲ)- ਭਾਕਿਯੂ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ, ਜਿਸ ਵਿਚ ...
ਚੀਮਾ ਮੰਡੀ, 22 ਜੂਨ (ਦਲਜੀਤ ਸਿੰਘ ਮੱਕੜ)- ਸਾਲ 2020 ਵਿਚ ਗਿਲਵਾਣ ਘਾਟੀ ਵਿਖੇ ਚੀਨੀ ਸੈਨਿਕਾਂ ਨਾਲ ਹੋਈ ਮੁੱਠਭੇੜ ਵਿਚ ਸ਼ਹੀਦ ਹੋਏ ਪਿੰਡ ਤੋਲਾਵਾਲ ਦੇ ਸਿਪਾਹੀ ਗੁਰਬਿੰਦਰ ਸਿੰਘ (ਸੈਨਾ ਮੈਡਲ) ਦੀ ਦੂਸਰੀ ਬਰਸੀ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ਮਨਾਈ ਗਈ | ਸ੍ਰੀ ...
ਸੰਗਰੂਰ, 22 ਜੂਨ (ਧੀਰਜ ਪਸ਼ੋਰੀਆ)-ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਦੇ ਚੀਫ਼ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਫੈਡਰੇਸ਼ਨ ਤੇ ਭਰਾਤਰੀ ਜਥੇਬੰਦੀ ਦੋਆਬਾ ਜਨਰਲ ਵਰਗ ਫ਼ਰੰਟ ਦਾ ਵਫ਼ਦ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਿਆ ਅਤੇ ਮੰਗ ਕੀਤੀ ...
ਅੰਮਿ੍ਤਸਰ, 22 ਜੂਨ (ਜਸਵੰਤ ਸਿੰਘ ਜੱਸ)-ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਰੂਰ ਲੋਕ ਸਭਾ ਦੀ ਕੱਲ੍ਹ ਹੋਣ ਜਾ ਰਹੀ ਜ਼ਿਮਨੀ ਚੋਣ ਸੰਬੰਧੀ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ...
ਭਵਾਨੀਗੜ੍ਹ, 22 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਰਾਮਪੁਰਾ ਵਿਖੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨੀ ਤੇ ਚਲਦਿਆਂ ਇਕ ਨੌਜਵਾਨ ਵਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਪਿੰਡ ਦੀ ਸਰਪੰਚ ਦੇ ਪਤੀ ਅਮਨਦੀਪ ਸਿੰਘ ...
ਭਵਾਨੀਗੜ੍ਹ, 22 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਘਰਾਚੋਂ ਵਿਖੇ ਇਕ ਕਿਸਾਨ ਦੀ ਖੇਤ ਵਿਚ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਘਰਾਚੋਂ ਪੁਲਿਸ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ...
ਧੂਰੀ, 22 ਜੂਨ (ਸੁਖਵੰਤ ਸਿੰਘ ਭੁੱਲਰ)- ਪੰਜਾਬ ਨੰਬਰਦਾਰ ਯੂਨੀਅਨ 643 ਬਲਾਕ ਧੂਰੀ ਅਤੇ ਪੰਜਾਬ ਬਾਡੀ ਦੀ ਮੀਟਿੰਗ 'ਆਪ' ਆਗੂ ਹਰਜੋਤ ਸਿੰਘ ਜਰਗ ਨਾਲ ਹੋਈ ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ਤੋ ਜਾਣੂ ਕਰਵਾਇਆ ਗਿਆ ਤੇ ਹਰਜੋਤ ਸਿੰਘ ਜਰਗ ਨੇ ਵਿਸ਼ਵਾਸ ਦਿਵਾਇਆ ਕਿ ਮੁੱਖ ...
ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਪੰਜਾਬ ਵਲੋਂ ਭਾਜਪਾ ਨੂੰ ਜ਼ਬਰਦਸਤ ਝਟਕਾ ਦਿੱਤਾ ਗਿਆ, ਜਦੋਂ ਭਾਜਪਾ ਦੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ...
ਮੂਨਕ, 22 ਜੂਨ (ਗਮਦੂਰ ਧਾਲੀਵਾਲ) - ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੇ ਪਿੰਡਾਂ ਹਮੀਰਗੜ੍ਹ, ਮੰਡਵੀ,ਮਹਾਂ ਸਿੰਘ ਵਾਲਾ, ਵਿਚ ਚੋਣ ਪ੍ਰਚਾਰ ਕੀਤਾ | ਪਿੰਡ ਵਾਸੀਆਂ ਨੇ ਸ੍ਰ ਮਾਨ ਨੂੰ ਲੱਡੂਆਂ ...
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਰੁਪਿੰਦਰ ਸਿੰਘ ਸੱਗੂ)- ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਸਾਰਾ ਸੰਯੁਕਤ ਕਿਸਾਨ ਮੋਰਚਾ ਅਤੇ ਭਾਕਿਯੂ ਏਕਤਾ ਸਿੱਧੂਪੁਰ ਦੇਸ਼ ਦੇ ਨੌਜਵਾਨਾਂ ਨਾਲ ਖੜ੍ਹੀ ਹੈ ਤੇ ਕੇਂਦਰ ਸਰਕਾਰ ...
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ)-ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ | ਇਹ ...
ਸੰਦੌੜ, 22 ਜੂਨ (ਜਸਵੀਰ ਸਿੰਘ ਜੱਸੀ)- ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਗਰਮਾ ਚੁੱਕੀ ਹੈ ਅਤੇ ਪਾਰਟੀਆਂ ਵਲੋਂ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ...
ਮਹਿਲ ਕਲਾਂ, 22 ਜੂਨ (ਅਵਤਾਰ ਸਿੰਘ ਅਣਖੀ)-ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੋਟਾਂ ਦੇ ਦਿਨ ਤੋਂ ਐਨ ਇਕ ਦਿਨ ਪਹਿਲਾਂ ਹਲਕਾ ਮਹਿਲ ਕਲਾਂ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਇਲਾਕੇ ਅੰਦਰ ਚੰਗਾ ਆਧਾਰ ਰੱਖਣ ਵਾਲੇ ਸਮਾਜ ਸੇਵੀ ਸਰਬਜੀਤ ...
ਤਪਾ ਮੰਡੀ, 22 ਜੂਨ (ਵਿਜੇ ਸ਼ਰਮਾ)- ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ 'ਆਪ' ਵਰਕਰ ਇਕੱਠੇ ਹੋ ਕੇ ਵੋਟਾਂ ਪਵਾਉਣ ਲਈ ਵਿਚਾਰ-ਵਟਾਂਦਰਾ ਕਰਦਿਆਂ ਕੌਂਸਲਰ ਧਰਮਪਾਲ ਸ਼ਰਮਾ ਤੇ ਕੌਂਸਲਰ ਹਰਦੀਪ ਸਿੰਘ ਪੁਰਬਾ ਨੇ ਦੱਸਿਆ ਕਿ 23 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਜਿਸ ...
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਭੁੱਲਰ, ਧਾਲੀਵਾਲ)-ਭਾਜਪਾ ਦੇ ਹੱਕ ਵਿਚ ਮਾਹੌਲ ਪੂਰੀ ਤਰਾਂ ਬਣ ਚੁੱਕਿਆ ਹੈ ਤੇ ਭਾਜਪਾ ਸੰਗਰੂਰ ਲੋਕ ਸਭਾ ਚੋਣ ਜਿੱਤ ਕੇ ਇਤਿਹਾਸ ਬਣਾਏਗੀ | ਇਹ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਨੇ ਕਰਦਿਆਂ ਕਿਹਾ ਕਿ ਭਾਜਪਾ ...
ਮੂਣਕ, 22 ਜੂਨ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਜ਼ਿਮਨੀ ਚੋਣ ਦੌਰਾਨ ਮੂਣਕ ਸ਼ਹਿਰ ਦੇ ਕਰੀਬ 13 ਹਜ਼ਾਰ ਵੋਟਰ ਆਪਣੇ ਵੋਟ ਦਾ ਪ੍ਰਯੋਗ ਇਕ ਪਿੰਕ ਬੂਥ, ਇਕ ਆਦਰਸ਼ ਬੂਥ ਸਮੇਤ 15 ਬੂਥਾਂ 'ਤੇ ਕਰਨਗੇ | ਇਹ ਜਾਣਕਾਰੀ ਡੀ.ਐਸ.ਪੀ. ਮੂਣਕ ਬਲਜਿੰਦਰ ਸਿੰਘ ਨੇ ਪੋਲਿੰਗ ਬੂਥ ਚੈੱਕ ...
ਸੰਗਰੂਰ, 22 ਜੂਨ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਨੇ ਪੰਜਾਬ 'ਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ 'ਚ ਹੀ ਭਿ੍ਸ਼ਟਾਚਾਰ ਅਤੇ ਮਾਫ਼ੀਆ ਖ਼ਿਲਾਫ਼ ਜੰਗ ਛੇੜ ਦਿੱਤੀ ਹੈ, ਜਿਸ ਨਾਲ ਲੋਕਾਂ ਦੀਆਂ 'ਭਿ੍ਸ਼ਟਾਚਾਰ ਮੁਕਤ ਪੰਜਾਬ' ਉਮੀਦਾਂ ...
ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਰਹੱਦਾਂ ਖੋਲ੍ਹਣ ਸੰਬੰਧੀ ਪਾਰਟੀ ਨੇ ਜੋ ਨੀਤੀ ਬਣਾਈ ਹੈ, ਉਸ ਨਾਲ ...
ਭਵਾਨੀਗੜ੍ਹ, 22 ਜੂਨ (ਰਣਧੀਰ ਸਿੰਘ ਫੱਗੂਵਾਲਾ)- ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਸੁਖਵੀਰ ਸਿੰਘ ਸੁਖੀ ਕਪਿਆਲ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ | ਇਸ ...
ਸੰਗਰੂਰ, 22 ਜੂਨ (ਧੀਰਜ ਪਸ਼ੌਰੀਆ)- ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਈਲਵਾਲ, ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਲਜਾਰ ਬੌਬੀ ਅਤੇ ਸੁਖਦੇਵ ਸਿੰਘ ਕੌਹਰੀਆਂ ਨੇ ਦੱਸਿਆ ਕਿ ਵੋਟਰ ਪੰਜਾਬ ਦੀ 'ਆਪ' ਸਰਕਾਰ ਦੇ ਤਿੰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX