ਗੁਰੂਹਰਸਹਾਏ, 22 ਜੂਨ (ਹਰਚਰਨ ਸਿੰਘ ਸੰਧੂ)-ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਸਰਕਾਰੀ ਤੇ ਪੰਚਾਇਤੀ ਜ਼ਮੀਨਾਂ-ਜ਼ਾਇਦਾਦਾਂ 'ਤੇ ਨਾਜਾਇਜ਼ ਕਬਜ਼ੇ ਆਮ ਹੁੰਦੇ ਰਹੇ ਹਨ, ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢ ਰੱਖੀ ਹੈ, ਪਰ ਇਕ ਪਾਸੇ ਜਿੱਥੇ ਮੁੱਖ ਮੰਤਰੀ ਪੰਜਾਬ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਜ਼ੋਰਦਾਰ ਮੁੰਹਿਮ ਵਿੱਢ ਰੱਖੀ ਹੋਈ ਹੈ, ਉੱਥੇ ਹੀ ਦੂਸਰੇ ਪਾਸੇ ਗੁਰੂਹਰਸਹਾਏ ਦੇ ਲੋਕਲ ਸਿਵਲ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਬਾ-ਦਸਤੂਰ ਜਾਰੀ ਹਨ | ਪਿੰਡ ਪਿੰਡੀ ਦੇ ਪੰਚਾਇਤੀ ਛੱਪੜ 'ਤੇ ਹੋਏ ਨਾਜਾਇਜ਼ ਕਬਜ਼ੇ ਵਰਗੇ ਵਿਵਾਦਿਤ ਮਸਲੇ 'ਤੇ ਜਿਸ ਪ੍ਰਕਾਰ ਗੁਰੂਹਰਸਹਾਏ ਦਾ ਸਿਵਲ ਪ੍ਰਸ਼ਾਸ਼ਨ ਚੁੱਪ ਵੱਟੀ ਬੈਠਾ ਹੈ, ਉਸ ਨਾਲ ਗੁਰੂਹਰਸਹਾਏ ਦੇ ਲੋਕਲ ਪ੍ਰਸ਼ਾਸ਼ਨ ਉੱਪਰ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਤੇ ਦਾਲ ਵਿਚ ਕੁਝ ਕਾਲਾ ਜਾਪ ਰਿਹਾ ਹੈ | ਲੋਕਾਂ ਵਿਚ ਇਮਾਨਦਾਰ ਸਰਕਾਰ ਵਜੋਂ ਆਪਣੀ ਛਵੀ ਬਣਾ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਮੇਂ ਵਿਚ ਜੇਕਰ ਗੁਰੂਹਰਸਹਾਏ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਇਹ ਹਾਲ ਹੈ ਤਾਂ ਫਿਰ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਚ ਇਨ੍ਹਾਂ ਦਾ ਕੀ ਹਾਲ ਰਿਹਾ ਹੋਵੇਗਾ ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਇਲਾਕੇ ਭਰ ਵਿਚ ਚਰਚਾ ਵਿਚ ਆ ਚੁੱਕੇ ਪੰਚਾਇਤੀ ਛੱਪੜ ਉੱਪਰ ਨਾਜਾਇਜ਼ ਕਬਜ਼ੇ ਦੇ ਇਸ ਮਸਲੇ ਸਬੰਧੀ ਇਲਾਕੇ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਇਸ ਮਸਲੇ ਦੀ ਬਾਰੀਕੀ ਨਾਲ ਨਿਰਪੱਖ ਜਾਂਚ ਕਰਵਾ ਦਿੱਤੀ ਜਾਵੇ ਤਾਂ ਇਸ ਵਿਚ ਕਈਆਂ ਦੀ ਮਿਲੀਭੁਗਤ ਸਾਹਮਣੇ ਆਣ ਦੀ ਵੱਡੀ ਸੰਭਾਵਨਾ ਹੈ | ਪਤਾ ਇਹ ਵੀ ਚੱਲਿਆ ਹੈ ਕਿ ਰਾਹ ਨੂੰ ਸਿੱਧਾ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਨਾਲ ਜੋੜ ਕੇ ਇਕ ਖਾਸ ਧਿਰ ਨੂੰ ਫਾਇਦਾ ਦੇਣ ਲਈ ਪਿਛਲੇ ਸਮੇਂ ਦੌਰਾਨ ਮਾਲ ਵਿਭਾਗ ਦੇ ਕੁੱਝ ਅਧਿਕਾਰੀਆਂ ਵਲੋਂ ਜ਼ਮੀਨ ਦੇ ਰਸਤੇ ਵਾਲੇ ਨਕਸ਼ੇ ਨਾਲ ਵੀ ਛੇੜਛਾੜ ਕੀਤੀ ਗਈ ਹੈ | ਕਿਉਂਕਿ ਪਹਿਲਾਂ ਵਾਲੇ ਪੁਰਾਣੇ ਨਕਸ਼ੇ ਅਤੇ ਹੁਣ ਵਾਲੇ ਨਵੇਂ ਨਕਸ਼ੇ ਵਿਚ ਕਾਫੀ ਅੰਤਰ ਹੈ | ਇਹ ਪਤਾ ਤਾਂ ਜਾਂਚ ਉਪਰੰਤ ਹੀ ਪਤਾ ਚੱਲੇਗਾ ਕਿ ਨਵਾਂ ਨਕਸ਼ਾ ਠੀਕ ਹੈ ਕਿ ਪੁਰਾਣਾ ਨਕਸ਼ਾ ਠੀਕ ਸੀ | ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਸਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਦੀ ਹੈ ਕਿ ਨਹੀ | ਜੇ ਜਾਂਚ ਹੋਈ ਤਾਂ ਕਈ ਲੋਕ ਨੰਗੇ ਹੋਣਗੇ ਜੇਕਰ ਮਸਲੇ ਨੂੰ ਦਬਾਅ ਦਿੱਤਾ ਗਿਆ ਤਾਂ ਇਸ ਨਾਲ ਨਾ ਸਿਰਫ਼ ਪੰਜਾਬ ਸਰਕਾਰ ਦੀ ਲੋਕਾਂ ਵਿਚ ਛਵੀਂ ਖ਼ਰਾਬ ਹੋਵੇਗੀ, ਸਗੋਂ ਹੋਰ ਲੋਕਾਂ ਦਾ ਰੁਝਾਨ ਵੀ ਅਜਿਹੇ ਕੰਮਾਂ ਵਿਚ ਵਧੇਗਾ | ਇਸ ਸਬੰਧੀ ਜਾਣਕਾਰੀ ਲੈਣ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ |
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੰਨੀ ਪ੍ਰਮੰਨੀ ਇਕੋ-ਇਕ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਆਪਣੀ ਵੈੱਬਸਾਈਟ ਲਾਂਚ ਕੀਤੀ ਗਈ | ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਨੇ ਵੈੱਬਸਾਈਟ ਦਾ ਰਸਮੀ ਉਦਘਾਟਨ ...
ਫ਼ਿਰੋਜ਼ਪੁਰ, 22 ਜੂਨ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ 'ਚ ਦਿਨ-ਬ-ਦਿਨ ਮੀਡੀਆ ਵਿਚ ਲਗਾਤਾਰ ਉਭਰ ਕੇ ਸਾਹਮਣੇ ਆ ਰਹੇ ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਕਰੋੜਾਂ ਰੁਪਏ ਦੇ ਘਪਲੇ ਦੀ ਪੜਤਾਲ ਕਰਨ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਨੂੰ ਲੈ ਕੇ ਦਿਹਾਤੀ ...
ਜ਼ੀਰਾ, 22 ਜੂਨ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਰਵਿੰਦ ਪ੍ਰਕਾਸ਼ ਵਰਮਾ ਨੂੰ ਸਬ-ਡਵੀਜ਼ਨ ਜ਼ੀਰਾ ਵਿਖੇ ਬਤੌਰ ...
ਮਮਦੋਟ, 22 ਜੂਨ (ਸੁਖਦੇਵ ਸਿੰਘ ਸੰਗਮ)- ਮਮਦੋਟ ਦੇ ਸਰਹੱਦੀ ਪਿੰਡ ਗਜ਼ਨੀਵਾਲਾ ਵਿਖੇ ਸਤਲੁਜ ਦਰਿਆ ਦੇ ਵਿਚ ਚੱਲਦੀ ਰੇਤ ਦੀ ਸਰਕਾਰੀ ਖੱਡ ਤੇ ਕਾਬਜ ਰੇਤ ਮਾਫ਼ੀਆ ਵਲੋਂ ਰੇਤ ਭਰਾਈ ਦੌਰਾਨ ਕਥਿਤ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਉਂਦਿਆਂ ਟਰੈਕਟਰ ਟਰਾਲੀ ਚਾਲਕਾਂ ...
ਮਮਦੋਟ, 22 ਜੂਨ (ਸੁਖਦੇਵ ਸਿੰਘ ਸੰਗਮ)-ਨਗਰ ਪੰਚਾਇਤ ਮਮਦੋਟ ਦੇ ਸਾਬਕਾ ਐੱਮ. ਸੀ. ਮੰਗਲ ਸਿੰਘ ਸਿੱਧੂ ਦੇ ਨੌਜਵਾਨ ਪੋਤਰੇ ਦੀ ਖੇਤਾਂ ਵਿਚ ਕੰਮ ਕਰਦੇ ਹੋਏ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨਾਲ ਸਮੁੱਚੇ ਮਮਦੋਟ ਇਲਾਕੇ ਵਿਚ ਸੋਗ ਦੀ ...
ਗੁਰੂਹਰਸਹਾਏ, 22 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਅੰਦਰ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੁਰਾ ਹਾਲ ਹੈ | ਥੋੜ੍ਹੀ ਜਿਹੀ ਬਾਰਸ਼ ਨਾਲ ਹੀ ਗਲੀਆਂ ਭਰ ਜਾਂਦੀਆਂ ਹਨ | ਸਭ ਤੋਂ ਵੱਧ ਬੁਰਾ ਹਾਲ ਤਹਿਸੀਲ ਦਫ਼ਤਰ, ਐੱਸ. ਡੀ. ਐੱਮ. ਦਫ਼ਤਰ ਸਮੇਤ ਫ਼ਰਦ ...
ਗੁਰੂਹਰਸਹਾਏ, 22 ਜੂਨ (ਹਰਚਰਨ ਸਿੰਘ ਸੰਧੂ)-ਬਲਾਕ ਸੰਮਤੀ ਗੁਰੂਹਰਸਹਾਏ ਦੀਆਂ ਜੋ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਹਨ, ਉਹ ਸਮੂਹ ਦੁਕਾਨਦਾਰ ਸਮੇਂ ਸਿਰ ਕਿਰਾਇਆ ਸੰਮਤੀ ਨੂੰ ਜਮਾਂ ਕਰਵਾਉਣ | ਇਹ ਅਪੀਲ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬਰਾੜ ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅੰਮਿ੍ਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਕ ਵੱਖਰਾ ਉਪਰਾਲਾ ਕਰਦੇ ਹੋਏ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅੰਦਰ ਮੌਜੂਦ ਕੰਪਿਊਟਰ ਲੈਬ ਵਿਚ ਜ਼ਿਲ੍ਹੇ ਦੀਆਂ ਲੋੜਵੰਦ ਤੇ ...
ਗੁਰੂਹਰਸਹਾਏ, 22 ਜੂਨ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਮੁਕਤਸਰ ਬਾਈਪਾਸ ਰੋਡ 'ਤੇ ਬਣੀ ਸੋਨਾ ਚਾਂਦੀ ਢਾਣੀ 'ਤੇ ਬੀਤੇ ਦਿਨੀਂ ਆਈ ਤੇਜ਼ ਹਨੇਰੀ ਦੇ ਕਾਰਨ ਖੇਤਾਂ ਵਿਚ ਲੱਗੇ ਖੰਭੇ ਦੇ ਟੁੱਟ ਜਾਣ ਕਾਰਨ ਰਹਿੰਦੇ ਇਕ ਗ਼ਰੀਬ ਪਰਿਵਾਰ ਦੀਆਂ ਦੋ ਗਾਵਾਂ ਦੀ ਕਰੰਟ ਲੱਗਣ ...
ਗੁਰੂਹਰਸਹਾਏ, 22 ਜੂਨ (ਹਰਚਰਨ ਸਿੰਘ ਸੰਧੂ)-ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਨਹਿਰੀ ਪਾਣੀ ਪੂਰੀ ਮਾਤਰਾ 'ਚ ਨਾ ਮਿਲਣ ਕਾਰਨ ਚਾਰ ਪਿੰਡਾਂ ਦੇ ਕਿਸਾਨਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਅੰਦਰ ਚੱਲ ਰਹੀ ਨਿਜ਼ਾਮਵਾਹ ਨਹਿਰ ਦੇ ਪੁਰਾਣੇ ...
ਫ਼ਿਰੋਜ਼ਪੁਰ, 22 ਜੂਨ (ਰਾਕੇਸ਼ ਚਾਵਲਾ)-ਸਵਰਗਵਾਸੀ ਜ਼ੈਲਦਾਰ ਜਰਨੈਲ ਸਿੰਘ ਸੰਧੂ ਦੀ ਯਾਦ ਨੂੰ ਸਮਰਪਿਤ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਪਿੰਡ ਨਵਾਂ ਮੱਲੂਵਾਲਾ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਫਾਈਨਲ 18 ਜੂਨ ਤੋਂ 20 ਜੂਨ ਤੱਕ ਕਰਵਾਇਆ ਗਿਆ, ...
ਫ਼ਿਰੋਜ਼ਪੁਰ, 22 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੀ ਅਲੀ ਕੇ ਰੋਡ 'ਤੇ ਸੰਤ ਕਬੀਰ ਨਗਰ ਵਿਚ ਘਰ ਦੀ ਭੰਨ-ਤੋੜ ਕਰਨ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਅਣਪਛਾਤਿਆਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਤੇ ...
ਫ਼ਿਰੋਜ਼ਪੁਰ, 22 ਜੂਨ (ਜਸਵਿੰਦਰ ਸਿੰਘ ਸੰਧੂ)-ਦੁਨੀਆਂ 'ਚ ਫੈਲੀ ਕੋਰੋਨਾ ਮਹਾਂਮਾਰੀ ਵਲੋਂ ਜ਼ਿਲ੍ਹੇ ਅੰਦਰ ਅੱਜ 2 ਹੋਰ ਵਿਅਕਤੀਆਂ ਨੂੰ ਆਪਣੇ ਕਲਾਵੇ 'ਚ ਲੈ ਲੈਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ਵਿਭਾਗ ਦੇ ਬੁਲਾਰੇ ਨੇ ਦੱਸਿਆ ...
ਜ਼ੀਰਾ, 22 ਜੂਨ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਨਰਲ ਸਕੱਤਰ ਮਨਦੀਪ ਸਿੰਘ ਅਲੀਪੁਰ ਦੀ ਮਾਤਾ ਸੁਖਵਿੰਦਰ ਕੌਰ (ਧਰਮ ਪਤਨੀ ਚਮਕੌਰ ਸਿੰਘ ਭੁੱਲਰ) ਵਾਸੀ ਪਿੰਡ ਅਲੀਪੁਰ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਗੁਰਦੁਆਰਾ ...
ਖੋਸਾ ਦਲ ਸਿੰਘ, 22 ਜੂਨ (ਮਨਪ੍ਰੀਤ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਿ੍ਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਉਂਦਿਆਂ ਭਿ੍ਸ਼ਟ ਸਿਆਸੀ ਲੀਡਰਾਂ ਤੇ ਵੱਡੇ (ਆਈ.ਏ.ਐੱਸ./ਪੀ.ਸੀ.ਐੱਸ.) ਅਫ਼ਸਰਾਂ ਖ਼ਿਲਾਫ਼ ਕੀਤੀ ਕਾਰਵਾਈ ਸ਼ਲਾਘਾਯੋਗ ਹੈ, ਜਿਸ ...
ਫ਼ਿਰੋਜ਼ਪੁਰ, 22 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ 'ਚੋਂ ਦੋ ਪਹੀਆ ਵਾਹਨ ਚੋਰੀ ਕਰਕੇ ਅੱਗੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਾਕ 'ਚ ਖੜੇ ਦੋ ਚੋਰਾਂ ਨੂੰ ਕਾਬੂ ...
ਮਖੂ, 22 ਜੂਨ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਬਲਾਕ ਮਖੂ ਦੇ ਪ੍ਰਧਾਨ ਕਾਬਲ ਸਿੰਘ ਲਖਨਪਾਲ, ਹਰਦਵਿੰਦਰ ਸਿੰਘ ਫੇਮੀ ਵਾਲਾ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ | ਇਸ ਮੌਕੇ ਲਖਨਪਾਲ ਤੇ ਫੇਮੀ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ...
ਫ਼ਿਰੋਜ਼ਪੁਰ, 22 ਜੂਨ (ਗੁਰਿੰਦਰ ਸਿੰਘ)-ਪਤੀ ਨਾਲ ਅਣਬਣ ਦੇ ਚੱਲਦਿਆਂ ਸਹੁਰੇ ਘਰ ਵਿਚੋਂ ਡਾਇਮੰਡ, ਸੋਨਾ ਤੇ ਚਾਂਦੀ ਦੇ ਗਹਿਣੇ, ਬਰਤਨ ਤੇ ਨਕਦੀ ਚੋਰੀ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਪੁਲਿਸ ਨੇ ਮਾਵਾਂ-ਧੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤ ਸਿੰਘ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਚੱਲ ਰਹੇ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਤੇ ਸਿਨੇਮਾ ਆਦਿ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ ...
ਫ਼ਿਰੋਜ਼ਪੁਰ, 22 ਜੂਨ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਕੰਮ ਕਰਨ ਵਾਲੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਚੱਲਦੇ ਬੀਤੇ ਦਿਨ ਪੁਲਿਸ ਵਲੋਂ ਇਕ ਮੁਲਜ਼ਮ ਨੂੰ ਨਾਜਾਇਜ਼ ਸ਼ਰਾਬ ...
ਫ਼ਿਰੋਜ਼ਪੁਰ, 22 ਜੂਨ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਦੇ ਦਿਸ਼ਾਂ-ਨਿਰਦੇਸ਼ 'ਤੇ ਪੁਲਿਸ ਵਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ, ਜਿਸ ਦੇ ...
ਫ਼ਿਰੋਜ਼ਪੁਰ, 22 ਜੂਨ (ਗੁਰਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਸਵਾ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਹਾਇਕ ...
ਮਮਦੋਟ, 22 ਜੂਨ (ਸੁਖਦੇਵ ਸਿੰਘ ਸੰਗਮ)-ਬੀ. ਡੀ. ਪੀ. ਓ. ਵਿਪਨ ਕੁਮਾਰ ਦੀ ਅਗਵਾਈ ਹੇਠ ਸਥਾਨਕ ਬਲਾਕ ਸੰਮਤੀ ਦਫ਼ਤਰ ਮਮਦੋਟ ਵਿਖੇ ਸਰਪੰਚਾਂ ਤੇ ਪੰਚਾਇਤ ਸਕੱਤਰਾਂ ਦਾ ਟ੍ਰੇਨਿੰਗ ਕੈਂਪ ਲਗਾਇਆ ਗਿਆ | ਇਸ ਦੌਰਾਨ 15ਵੇਂ ਵਿੱਤ ਕਮਿਸਨ ਅਧੀਨ ਬਣਾਏ ਜਾਣ ਵਾਲੇ ਪਲਾਨ, ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅੰਮਿ੍ਤ ਸਿੰਘ ਵਲੋਂ ਜ਼ਿਲ੍ਹੇ ਵਿਚ ਖੁੱਲ੍ਹੇ ਛੱਡੇ ਗਏ ਬੋਰਵੈਲ ਤੇ ਟਿਊਬਵੈੱਲ ਦੀ ਖ਼ੁਦਾਈ ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਪੋਸਟ ਗ੍ਰੈਜੂਏਟ ਬੋਟਨੀ ਵਿਭਾਗ ਫ਼ਿਰੋਜ਼ਪੁਰ ਸ਼ਹਿਰ ਅਤੇ ਗਰੀਨ ਆਡਿਟ ਸੈੱਲ ਦੇ ਸਾਂਝੇ ਉਪਰਾਲੇ ਹੇਠ ਵਿਸ਼ਵ ਮਾਰੂਥਲੀਕਰਨ ਅਤੇ ਸੋਕਾ ਰੋਕਥਾਮ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਕੈਂਪਸ ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਲਾਇਬ੍ਰੇਰੀ ਦਾ ਦੌਰਾ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਨੇ ਕਿਤਾਬਾਂ ਨਾਲ ਸਮਾਂ ਬਿਤਾਇਆ ਤੇ ਆਪਣੀ ਰੁਚੀ ਅਨੁਸਾਰ ਪੁਸਤਕ ਪੜ੍ਹ ਕੇ ਜਾਣਿਆ ਕਿ ਗਿਆਨ ਸਕੂਲ ਦੇ ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਕਾਲਜ ਚੇਅਰਮੈਨ ਨਿਰਮਲ ਸਿੰਘ ਢਿੱਲੋਂ, ਸੈਕਟਰੀ ਡਾ. ਅਗਨੀਜ਼ ਢਿੱਲੋਂ, ਕਾਲਜ ਪਿ੍ੰਸੀਪਲ ਡਾ: ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇਨਾਮ ਵੰਡ ਤੇ ਵਿਦਾਇਗੀ ...
ਫ਼ਿਰੋਜ਼ਪੁਰ, 22 ਜੂਨ (ਜਸਵਿੰਦਰ ਸਿੰਘ ਸੰਧੂ)-ਦੇਸ਼ 'ਚ ਫ਼ੌਜ ਦੀ ਭਰਤੀ ਸਬੰਧੀ ਕੇਂਦਰ ਸਰਕਾਰ ਵਲੋਂ ਲਿਆਂਦੀ ਨਵੀਂ ਅਗਨੀਪਥ ਯੋਜਨਾ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਤੇ ਦੇਸ਼ ਦੇ ਹਿੱਤ 'ਚ ਨਾ ਦੱਸਦੇ ਹੋਏ ਇੰਡੀਅਨ ਐਕਸ ਸਰਵਿਸ ਲੀਗ ਜਥੇਬੰਦੀ ਵਲੋਂ ...
ਫ਼ਿਰੋਜ਼ਪੁਰ, 22 ਜੂਨ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਸਾਲ 2012 ਵਿਚ ਮਾਲ ਵਿਭਾਗ ਦੇ ਰਿਕਾਰਡ ਵਿਚ ਛੇੜਛਾੜ ਕਰਕੇ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਦੀ 46 ਕਨਾਲ ਸਰਕਾਰੀ ਜ਼ਮੀਨ ਨਿੱਜੀ ਵਿਅਕਤੀਆਂ ਦੇ ਨਾਂਅ ਤਬਦੀਲ ਕਰਕੇ 1.11 ਕਰੋੜ ਰੁਪਏ ਮੁਆਵਜ਼ੇ ਦੀ ਰਕਮ ਡਕਾਰਨ ਦਾ ...
ਫ਼ਿਰੋਜ਼ਪੁਰ, 22 ਜੂਨ (ਜਸਵਿੰਦਰ ਸਿੰਘ ਸੰਧੂ)-ਸਿਵਲ ਸਰਜਨ ਫ਼ਿਰੋਜ਼ਪੁਰ ਤੇ ਸੀਨੀਅਰ ਮੈਡੀਕਲ ਅਫ਼ਸਰ ਫ਼ਿਰੋਜ਼ਸ਼ਾਹ ਡਾ: ਵਨੀਤਾ ਭੁੱਲਰ ਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਯੁਵਰਾਜ ਨਾਰੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸਾਦੇ ਹਾਸ਼ਮ ਅਧੀਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX