ਤਲਵੰਡੀ ਚੌਧਰੀਆਂ, 22 ਜੂਨ (ਪਰਸਨ ਲਾਲ ਭੋਲਾ) - ਪੰਜਾਬ ਸਰਕਾਰ ਵਲੋਂ ਵੈਟਰਨਰੀ ਹਸਪਤਾਲਾਂ ਦੀ ਸਾਂਭ ਸੰਭਾਲ ਵੱਲ ਧਿਆਨ ਨਾ ਦੇਣ ਕਾਰਨ ਤਲਵੰਡੀ ਚੌਧਰੀਆਂ ਦੇ ਵੈਟਰਨਰੀ ਹਸਪਤਾਲ ਦੀ ਇਮਾਰਤ ਖੰਡਰਾਤ ਬਣ ਚੁੱਕੀ ਹੈ | ਪਹਿਲਾਂ ਇੱਥੇ ਇਕ ਡਾਕਟਰ ਦੀ ਪੋਸਟ ਸੀ, ਉਹ ਵੀ ਚੁੱਕੇ ਜਾਣ ਕਾਰਨ ਇਹ ਵੈਟਰਨਰੀ ਹਸਪਤਾਲ ਮੁਕੰਮਲ ਤੌਰ 'ਤੇ ਬੰਦ ਪਿਆ ਹੈ | ਜਿਸ ਕਾਰਨ ਤਲਵੰਡੀ ਚੌਧਰੀਆਂ ਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਪਸ਼ੂਆਂ ਦੇ ਇਲਾਜ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਵੈਟਰਨਰੀ ਹਸਪਤਾਲ ਦੇ ਨਾਲ ਹੀ ਚੰਗੀ ਨਸਲ ਦੇ ਝੋਟੇ ਤੇ ਸਾਨ੍ਹ ਰੱਖਣ ਲਈ ਬਣਾਏ ਗਏ ਕਮਰੇ ਵੀ ਹੁਣ ਖੌਲੇ ਬਣ ਗਏ ਹਨ | ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਪਸ਼ੂ ਧਨ ਵੀ ਘੱਟ ਰਿਹਾ ਹੈ, ਜੇ ਸੁਲਤਾਨਪੁਰ ਲੋਧੀ ਬਲਾਕ ਦੀ ਗੱਲ ਕਰੀਏ ਤਾਂ 8 ਵੈਟਰਨਰੀ ਹਸਪਤਾਲਾਂ ਵਿਚੋਂ ਸੁਲਤਾਨਪੁਰ ਲੋਧੀ, ਟਿੱਬਾ ਤੇ ਕਬੀਰਪੁਰ ਵਿਚ ਡਾਕਟਰ ਕੰਮ ਕਰ ਰਹੇ ਹਨ ਤੇ ਤਲਵੰਡੀ ਚੌਧਰੀਆਂ, ਦੰਦੂਪੁਰ, ਡੱਲਾ, ਡਡਵਿੰਡੀ ਤੇ ਮੁਹੱਬਲੀਪੁਰ ਵਿਚ ਕੋਈ ਵੀ ਡਾਕਟਰ ਨਹੀਂ | ਦੱਸਿਆ ਜਾਂਦਾ ਹੈ ਕਿ ਬਲਾਕ ਸੁਲਤਾਨਪੁਰ ਲੋਧੀ ਵਿਚ ਪਿਛਲੇ ਸਮੇਂ ਦੌਰਾਨ 36 ਹਜ਼ਾਰ ਪਸ਼ੂਆਂ ਦੀ ਰਜਿਸਟਰੇਸ਼ਨ ਕੀਤੀ ਗਈ ਸੀ, ਜੋ ਡਾਕਟਰਾਂ ਦੀ ਘਾਟ ਕਾਰਨ ਘੱਟ ਕੇ 32 ਹਜ਼ਾਰ ਰਹਿ ਗਈ ਹੈ, ਕਿਉਂਕਿ ਪਸ਼ੂਆਂ ਦੇ ਇਲਾਜ ਲਈ ਲੋੜੀਂਦੇ ਡਾਕਟਰਾਂ ਤੇ ਹੋਰ ਸਟਾਫ਼ ਦੀ ਘਾਟ ਹੋਣ ਕਾਰਨ ਜਿੱਥੇ ਵੈਟਰਨਰੀ ਹਸਪਤਾਲ ਬੰਦ ਹੋਣ ਕਿਨਾਰੇ ਹਨ, ਉੱਥੇ ਲੋਕਾਂ ਨੇ ਦੁਧਾਰੂ ਪਸ਼ੂ ਲਗਾਤਾਰ ਘਟਾਉਣੇ ਸ਼ੁਰੂ ਕਰ ਦਿੱਤੇ ਹਨ | ਪਸ਼ੂ ਪਾਲਕਾਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਵੈਟਰਨਰੀ ਹਸਪਤਾਲਾਂ ਦੀ ਕਾਇਆ ਕਲਪ ਵੱਲ ਕੋਈ ਧਿਆਨ ਨਹੀਂ ਦਿੱਤਾ | ਜਿਸ ਕਾਰਨ ਇਮਾਰਤਾਂ ਖੰਡਰ ਬਣਦੀਆਂ ਜਾ ਰਹੀਆਂ ਹਨ ਤੇ ਡਾਕਟਰਾਂ ਦੀ ਨਵੀਂ ਭਰਤੀ ਨਾ ਹੋਣ ਕਾਰਨ ਸੇਵਾ ਮੁਕਤ ਹੋਣ ਵਾਲੇ ਡਾਕਟਰਾਂ ਦੀ ਥਾਂ ਕੋਈ ਨਵੇਂ ਡਾਕਟਰ ਨਹੀਂ ਆ ਰਹੇ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਖੇਤਰ ਦੇ ਵੈਟਰਨਰੀ ਹਸਪਤਾਲ ਨਾ ਹੋਣ ਕਾਰਨ ਲੋਕ ਮੂੰਹ ਮੰਗੀ ਰਕਮ ਦੇ ਕੇ ਨਿੱਜੀ ਡਾਕਟਰਾਂ ਕੋਲੋਂ ਆਪਣੇ ਪਸ਼ੂਆਂ ਧਨ ਦਾ ਇਲਾਜ ਕਰਵਾ ਰਹੇ ਹਨ |
ਕਪੂਰਥਲਾ, 22 ਜੂਨ (ਵਿ.ਪ੍ਰ.) - ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਕਪੂਰਥਲਾ ਨਾਲ ਸਬੰਧਿਤ ਮੁਲਾਜ਼ਮ ਜਥੇਬੰਦੀਆਂ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ, ਆਰ.ਸੀ.ਐਫ਼. ਮਜ਼ਦੂਰ ਯੂਨੀਅਨ, ਆਰ.ਸੀ.ਐਫ. ਐਸ.ਸੀ.ਐਂਡ ਐਸ.ਟੀ. ਐਸੋਸੀਏਸ਼ਨ, ਓ.ਬੀ.ਸੀ. ਐਸੋਸੀਏਸ਼ਨ ਅਣਰਿਜ਼ਰਵਡ ...
ਕਪੂਰਥਲਾ, 22 ਜੂਨ (ਅਮਰਜੀਤ ਕੋਮਲ) - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਸ਼ੁਰੂ ਕੀਤੇ ਗਏ ਸਵੱਛ ਵਿਦਿਆਲਿਆ ਪੁਰਸਕਾਰ 2022 ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਨੇ 6 ਸ਼ੇ੍ਰਣੀਆਂ 'ਚ ਓਵਰ ਆਲ ਪਹਿਲਾ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ...
ਫਗਵਾੜਾ, 22 ਜੂਨ (ਹਰਜੋਤ ਸਿੰਘ ਚਾਨਾ) - ਫਗਵਾੜਾ ਨਗਰ ਨਿਗਮ ਵਲੋਂ ਨਾਜਾਇਜ਼ ਉਸਾਰੀਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਨਿਗਮ ਦੀ ਟੀਮ ਵਲੋਂ ਕੀਰਤੀ ਨਗਰ ਤੇ ਮਾਨਵ ਨਗਰ ਵਿਖੇ ਬਣੀਆਂ ਦੋ ਬਿਲਡਿੰਗ ਨੂੰ ਜੇ.ਸੀ.ਬੀ ਨਾਲ ਢਾਹਿਆ | ਏ.ਡੀ.ਸੀ ਕਮ ਨਗਰ ਨਿਗਮ ਕਮਿਸ਼ਨਰ ...
ਫਗਵਾੜਾ, 22 ਜੂਨ (ਹਰਜੋਤ ਸਿੰਘ ਚਾਨਾ) - ਇੱਕ ਵਿਅਕਤੀ ਨੂੰ ਰੋਕ ਕੇ ਉਸਦੀ ਕੁੱਟਮਾਰ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਇੱਕ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਹਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ...
ਫਗਵਾੜਾ, 22 ਜੂਨ (ਹਰਜੋਤ ਸਿੰਘ ਚਾਨਾ) - ਮਕਾਨ ਮਾਲਕ ਵਲੋਂ ਕਿਰਾਏਦਾਰ ਦੇ ਕਮਰੇ ਨੂੰ ਤਾਲਾ ਲਗਾਉਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਮਕਾਨ ਮਾਲਕਣ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਿਟੀ ਅਮਨਦੀਪ ਨਾਹਰ ਨੇ ਜਾਣਕਾਰੀ ਦਿੰਦੇ ਹੋਏ ...
ਭੁਲੱਥ, 22 ਜੂਨ (ਮਨਜੀਤ ਸਿੰਘ ਰਤਨ) - ਭੁਲੱਥ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਭੁਲੱਥ ਸੋਨਮਦੀਪ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ...
ਡਡਵਿੰਡੀ, 22 ਜੂਨ (ਦਿਲਬਾਗ ਸਿੰਘ ਝੰਡ) - ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਜੀਤ ਸਿੰਘ ਦੇ ਹੱਕ ਵਿਚ ਲੋਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਜਿਸ ਦੀ ਬਦੌਲਤ ...
ਫਗਵਾੜਾ, 22 ਜੂਨ (ਹਰਜੋਤ ਸਿੰਘ ਚਾਨਾ)-ਸਿਟੀ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਿਟੀ ਅਮਨਦੀਪ ਨਾਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ ਸੁਖਵਿੰਦਰ ...
ਕਪੂਰਥਲਾ, 22 ਜੂਨ (ਵਿ.ਪ੍ਰ.) - ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਐਨ.ਸੀ.ਸੀ. ਵਿਭਾਗ, ਐਨ.ਐਸ.ਐਸ. ਵਿਭਾਗ ਵਲੋਂ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਕਾਲਜ ਦੇ ਕੈਂਪਸ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਕਾਲਜ ਦੇ ...
ਖਾਲੜਾ, 22 ਜੂਨ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਵਾਂ ਤਾਰਾ ਸਿੰਘ ਦੇ ਅਧੀਨ ਆਉਂਦੇ ਏਰੀਏ ਅੰਦਰ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਖਬਰ ਹੈ, ਜਿਸ ਨੂੰ ਡੇਗਣ ਲਈ ਬੀ.ਐੱਸ.ਐੱਫ. ਵਲੋਂ ਫਾਇਰਿੰਗ ...
ਫਗਵਾੜਾ, 22 ਜੂਨ (ਹਰਜੋਤ ਸਿੰਘ ਚਾਨਾ) - ਪਿੰਡ ਵਾਹਦਾ ਲਾਗੇ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਆਹਮੋ ਸਾਹਮਣੇ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਪਰ ...
ਕਾਲਾ ਸੰਘਿਆਂ, 22 ਜੂਨ (ਪ.ਪ.) - ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਅਤੇ ਪਿੰਡ ਖੁਸਰੋਪੁਰ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਸਿੱਧੂ ਫਰਾਂਸ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ 'ਚ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਕੇਂਦਰ ਨਾਲ ਲੋਹਾ ਲੈਣ ਵਾਲਾ ...
ਢਿਲਵਾਂ, 22 ਜੂਨ (ਸੁਖੀਜਾ, ਪ੍ਰਵੀਨ) -ਮੰਦਰ ਸੁਧਾਰ ਸਭਾ ਢਿਲਵਾਂ ਦੇ ਪ੍ਰਧਾਨ ਕ੍ਰਿਸ਼ਨ ਲਾਲ ਸੁਖੀਜਾ ਨੇ ਨਗਰ ਪੰਚਾਇਤ ਢਿਲਵਾਂ ਨੂੰ 27 ਮਈ ਨੂੰ ਲਿਖੇ ਪੱਤਰ ਦੀ ਕਾਪੀ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਜੋ ਰਸਤਾ ਢਿਲਵਾਂ ਤੋਂ ਸੰਗਰਾਂਵਾਂ ਵਾਇਆ ਮਾਤਾ ਰਾਣੀ ...
ਕਪੂਰਥਲਾ, 22 ਜੂਨ (ਵਿ.ਪ੍ਰ.) - ਸਵਰਨਕਾਰ ਤੇ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਚੌਹਾਨ ਸੋਨੂੰ, ਕਪੂਰਥਲਾ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਧੀਰਾ ਤੇ ਸਬਜ਼ੀ ਮੰਡਲ ਹੋਲ ਸੇਲ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਅਰੋੜਾ ਨੇ ਗਰਮੀ ਦੇ ਚੱਲਦਿਆਂ 23 ਜੂਨ ਤੋਂ ਲੈ ਕੇ ...
ਸਿਧਵਾਂ ਦੋਨਾ, 22 ਜੂਨ (ਅਵਿਨਾਸ਼ ਸ਼ਰਮਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਧਵਾਂ ਦੋਨਾ ਕਪੂਰਥਲਾ ਵਿਖੇ ਪੰਜਾਬ ਸਿੱਖਿਆ ਵਿਭਾਗ, 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਐਨ.ਪੀ.ਐਨ. ਤੂਰ, 21 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ...
ਭੁਲੱਥ, 22 ਜੂਨ (ਮਨਜੀਤ ਸਿੰਘ ਰਤਨ) - ਪਾਵਰਕਾਮ ਦਫਤਰ ਭੁਲੱਥ ਵਿਖੇ ਕੁਲਤਾਰ ਸਿੰਘ ਨੇ ਬਤੌਰ ਐਸ.ਡੀ.ਓ. ਦਾ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹ ਇਸ ਤੋਂ ਪਹਿਲਾਂ ਉਪ ਮੰਡਲ ਹਮੀਰਾ ਵਿਖੇ ਬਤੌਰ ਐਸ.ਡੀ.ਓ. ਸੇਵਾਵਾਂ ਨਿਭਾ ਰਹੇ ਸਨ | ਉਹਨਾਂ ਦਾ ਦਫਤਰ ...
ਕਪੂਰਥਲਾ, 22 ਜੂਨ (ਵਿ.ਪ੍ਰ.) - ਪੰਜਾਬ ਨੂੰ ਹੈਪੇਟਾਈਟਸ ਬੀ ਤੇ ਸੀ ਤੋਂ ਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਨੈਸ਼ਨਲ ਵਾਇਰਲ ਹੈਪੇਟਾਈਟਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਵਿਚ ਹੈਪੇਟਾਈਟਸ ਬੀ ਅਤੇ ਸੀ ਦਾ ...
ਤਲਵੰਡੀ ਚੌਧਰੀਆਂ, 22 ਜੂਨ (ਪਰਸਨ ਲਾਲ ਭੋਲਾ) - ਪਿੰਡ ਤਲਵੰਡੀ ਚੌਧਰੀਆਂ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁੰਮਾਣ ਨੇ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਆਪਣੇ ਖੇਤਰਾਂ ਵਿਚ 10-10 ਬੂਟੇ ਜ਼ਰੂਰ ਲਗਵਾਉਣ ਤਾਂ ਜੋ ਆਉਣ ਵਾਲੀਆਂ ...
ਢਿਲਵਾਂ, 22 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ) - ਰਮੀਦੀ ਨੇੜੇ ਜੀ.ਟੀ. ਰੋਡ 'ਤੇ ਪਿਸਤੌਲ ਦੀ ਨੋਕ ਤੇ ਨਕਦੀ ਤੇ ਮੋਬਾਈਲ ਲੁੱਟਣ ਦੇ ਮਾਮਲੇ ਵਿਚ ਥਾਣਾ ਸੁਭਾਨਪੁਰ ਪੁਲਿਸ ਨੇ 3 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਸੁਭਾਨਪੁਰ ਹਰਜੀਤ ਸਿੰਘ ਨੇ ...
ਸੁਲਤਾਨਪੁਰ ਲੋਧੀ, 22 ਜੂਨ (ਨਰੇਸ਼ ਹੈਪੀ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਰ ਦੇ ਸਪੁੱਤਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਸਾਬਕਾ ਓ.ਐਸ.ਡੀ. ਯੂਥ ਅਕਾਲੀ ਆਗੂ ਕਰਨਵੀਰ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ...
ਕਪੂਰਥਲਾ, 22 ਜੂਨ (ਵਿ.ਪ੍ਰ.) - ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਜਸਵਿੰਦਰਪਾਲ ਉੱਗੀ ਦੀ ਅਗਵਾਈ ਵਿਚ ਇਕ ਰੈਲੀ ਕੀਤੀ ਗਈ | ਰੋਹ ਵਿਚ ਆਏ ਦਰਜਾਚਾਰ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਵਿਰੋਧ ਕਰਦਿਆਂ ...
ਕਪੂਰਥਲਾ, 22 ਜੂਨ (ਅਮਰਜੀਤ ਕੋਮਲ) - ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਲੋਂ ਪੰਜਾਬ ਦੇ ਤਕਨੀਕੀ ਸਿੱਖਿਆ ਦੇ ਪਸਾਰ ਲਈ ਯੂਨੀਵਰਸਿਟੀ ਦੇ 100 ਦੇ ਕਰੀਬ ਮੁਲਾਜ਼ਮਾਂ ਵਲੋਂ ਤਕਨੀਕੀ ਸਿੱਖਿਆ ਤੇ ਉੱਜਲ ਭਵਿੱਖ ਵਿਸ਼ੇ ਨੂੰ ਆਧਾਰ ਬਣਾ ਕੇ ਪੰਜਾਬ ...
ਕਪੂਰਥਲਾ, 22 ਜੂਨ (ਵਿ.ਪ੍ਰ.) - ਸਿਵਲ ਸਰਜਨ ਕਪੂਰਥਲਾ ਡਾ: ਗੁਰਿੰਦਰਬੀਰ ਕੌਰ ਨੇ ਅੱਜ ਹਸਪਤਾਲ ਦੇ ਡਾਕਟਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਡਾਕਟਰ ਮਰੀਜ਼ ਨੂੰ ਬਾਹਰੋਂ ਦਵਾਈ ਲਿਆਉਣ ਲਈ ਨਹੀਂ ਲਿਖੇਗਾ ਤੇ ਨਾ ਹੀ ਕਿਸੇ ਮਰੀਜ਼ ਦੇ ਟੈੱਸਟ ...
ਨਡਾਲਾ, 22 ਜੂਨ (ਮਾਨ) - ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਲਾਇਨਜ਼ ਕਲੱਬ ਅਧੀਨ ਕੰਮ ਰਹੀਆਂ ਕਲੱਬਾਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਹੈ | ਇਸ ਸੰਬੰਧੀ ਲਾਇਨਜ਼ ਕਲੱਬ ਨਡਾਲਾ ਵਿਸ਼ਵਾਸ ਦੇ ਪ੍ਰਧਾਨ ਲਾਇਨ ਮਨਜਿੰਦਰ ਸਿੰਘ ਲਾਡੀ ਦੀ ਅਗਵਾਈ ਇਸ ਸਾਲ 2021-22 ਮੌਕੇ ...
ਕਪੂਰਥਲਾ, 22 ਜੂਨ (ਵਿ.ਪ੍ਰ.) - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਪੂਰਥਲਾ ਨੂੰ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਪੱਧਰ ਦੇ ਇਕ ਸਮਾਗਮ ਦੌਰਾਨ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ | ਇਹ ਪੁਰਸਕਾਰ ਸਕੂਲ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX