ਤਾਜਾ ਖ਼ਬਰਾਂ


ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  8 minutes ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  39 minutes ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  about 1 hour ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  about 2 hours ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  about 2 hours ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  about 2 hours ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  about 2 hours ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  about 3 hours ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  about 3 hours ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  about 3 hours ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  about 3 hours ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  about 3 hours ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  about 4 hours ago
ਰੂਸ ਦੇ ਸਕੂਲ 'ਚ ਗੋਲੀਬਾਰੀ 'ਚ ਛੇ ਦੀ ਮੌਤ
. . .  about 4 hours ago
ਮਾਸਕੋ, 26 ਸਤੰਬਰ (ਏਜੰਸੀ) : ਮੱਧ ਰੂਸ ਵਿਚ ਸੋਮਵਾਰ ਸਵੇਰੇ ਇਕ ਬੰਦੂਕਧਾਰੀ ਨੇ ਇਕ ਸਕੂਲ ਵਿਚ ਹਮਲਾ ਕਰ ਦਿੱਤਾ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ।
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  about 4 hours ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 4 hours ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  about 4 hours ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  about 4 hours ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  about 5 hours ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  about 5 hours ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 5 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  about 5 hours ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਭਾਜਪਾ ਕੋਰ ਗਰੁੱਪ ਅਤੇ ਅਹੁਦੇਦਾਰਾਂ ਦੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਹੋਏ ਸ਼ਾਮਿਲ
. . .  about 5 hours ago
ਚੰਡੀਗੜ੍ਹ, 26 ਸਤੰਬਰ - ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਪੁੱਜਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸਵਾਗਤ...
ਭਗਵੰਤ ਮਾਨ ਵਲੋਂ ਕੈਨੇਡਾ ਤੋਂ ਆਏ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ
. . .  about 6 hours ago
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੱਸਿਆ ਕਿ ਪੰਜਾਬ-ਕੈਨੇਡਾ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਸੰਬੰਧੀ ਅੱਜ ਸਸਕੈਚਵਨ (ਕੈਨੇਡਾ) ਤੋਂ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ...
ਕੇਂਦਰੀ ਰੂਸ ਦੇ ਸਕੂਲ ਵਿਖੇ ਹੋਈ ਗੋਲੀਬਾਰੀ ਦੀ ਘਟਨਾ 'ਚ 6 ਮੌਤਾਂ, 20 ਜ਼ਖ਼ਮੀ
. . .  about 6 hours ago
ਮਾਸਕੋ, 26 ਸਤੰਬਰ - ਕੇਂਦਰੀ ਰੂਸ ਦੇ ਸਕੂਲ ਵਿਖੇ ਹੋਈ ਗੋਲੀਬਾਰੀ ਦੀ ਘਟਨਾ 'ਚ 6 ਮੌਤਾਂ ਹੋ ਗਈਆਂ ਜਦਕਿ 20 ਜ਼ਖ਼ਮੀ ਹੋ ਗਏ। ਏ.ਐਫ.ਪੀ. ਨਿਊਜ਼ ਏਜੰਸੀ ਅਨੁਸਾਰ ਘਟਨਾ ਤੋਂ ਬਾਅਦ ਹਮਲਾਵਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਘਰ 'ਚੋਂ ਲੱਖਾਂ ਦੀ ਚੋਰੀ ਕਰਨ ਵਾਲੇ ਨੂੰ ਬਟਾਲਾ ਪੁਲਿਸ ਨੇ 24 ਘੰਟਿਆਂ 'ਚ ਕੀਤਾ ਕਾਬੂ

ਬਟਾਲਾ, 23 ਜੂਨ (ਕਾਹਲੋਂ)-ਬਟਾਲਾ ਦੇ ਐੱਸ.ਐੱਸ.ਪੀ. ਰਾਜਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਤਹਿਤ ਬਟਾਲਾ ਪੁਲਿਸ ਨੇ ਸਥਾਨਕ ਗ੍ਰੇਟਰ ਕੈਲਾਸ਼ ਦੇ ਇਕ ਘਰ ਵਿਚ ਲੱਖਾਂ ਦੀ ਚੋਰੀ ਕਰਨ ਵਾਲੇ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰਦਿਆਂ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੀ ਨਕਦੀ ਤੇ ਗਹਿਣੇ ਬਰਾਮਦ ਕੀਤੇ ਹਨ | ਡੀ.ਐਸ.ਪੀ. ਸਿਟੀ ਸ੍ਰੀ ਦੇਵ, ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ, ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗ੍ਰੇਟਰ ਕੈਲਾਸ ਫੇਸ-2 ਬਟਾਲਾ ਨੇ ਦਿੱਤੇ ਬਿਆਨ ਵਿਚ ਦੱਸਿਆ ਸੀ ਕਿ ਉਹ 21 ਜੂਨ ਨੂੰ ਆਪਣੇ ਪਰਿਵਾਰ ਸਮੇਤ ਆਪਣੇ ਪਿਤਾ ਦੇ ਘਰ ਗੁਰੂ ਨਾਨਕ ਨਗਰ ਬਟਾਲਾ ਵਿਖੇ ਖਾਣਾ ਖਾਣ ਗਿਆ ਸੀ, ਜਦੋਂ 12 ਵਜੇ ਘਰ ਵਾਪਸ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਘਰ ਦੀ ਲੋਬੀ ਦਾ ਦਰਵਾਜਾ ਖੁੱਲਾ ਸੀ ਤੇ ਅਲਮਾਰੀ ਦਾ ਦਰਵਾਜਾ ਵੀ ਟੁੱਟਾ ਹੋਇਆ ਸੀ, ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਅਲਮਾਰੀ ਵਿਚੋਂ 5 ਲੱਖ 15 ਹਜ਼ਾਰ ਰੁਪਏ, ਸੋਨੇ ਤੇ ਹੀਰੇ ਦੇ ਗਹਿਣੇ, ਘੜੀ, ਕੀਮਤੀ ਮੋਬਾਇਲ ਫ਼ੋਨ ਚੋਰੀ ਹੋ ਗਏ | ਜਦ ਉਨ੍ਹਾਂ ਪੁਲਿਸ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਦੇ ਆਧਾਰ 'ਤੇ ਚੋਰ ਦਾ ਪਿੱਛਾ ਕੀਤਾ ਤੇ ਅੱਜ ਉਸ ਨੂੰ ਪੁਲਿਸ ਲਾਇਨ ਦੇ ਮੋੜ ਤੋਂ ਕਾਬੂ ਕੀਤਾ, ਜਿਸ ਪਾਸੋਂ 3 ਲੱਖ 5 ਹਜ਼ਾਰ ਰੁਪਏ ਤੇ ਗਹਿਣਿਆਂ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ | ਦੋਸ਼ੀ ਦੀ ਪਹਿਚਾਣ ਮੰਗਲ ਦਾਸ ਵਾਸੀ ਗਾਂਧੀ ਕੈਂਪ ਬਟਾਲਾ ਵਜੋਂ ਹੋਈ |

ਸ਼ਮਸ਼ੇਰ ਸਿੰਘ ਦੀ ਧੰਨਵਾਦੀ ਫੇਰੀ 'ਤੇ ਚਾਵਾ ਵਿਖੇ ਲੋਕਾਂ ਦਾ ਜੁੜਿਆ ਪ੍ਰਭਾਵਸ਼ਾਲੀ ਇਕੱਠ

ਪੁਰਾਣਾ ਸ਼ਾਲਾ, 23 ਜੂਨ (ਗੁਰਵਿੰਦਰ ਸਿੰਘ ਗੋਰਾਇਆ)-ਨੇੜਲੇ ਪਿੰਡ ਚਾਵਾ (ਨਵਾਂ ਨੌਸ਼ਹਿਰਾ) ਵਿਖੇ ਸ਼ਮਸ਼ੇਰ ਸਿੰਘ ਦੀ ਧੰਨਵਾਦੀ ਫੇਰੀ ਦੌਰਾਨ ਚੋਣ ਦੰਗਲ ਦੀ ਤਰਜ਼ 'ਤੇ ਲੋਕਾਂ ਦਾ ਪ੍ਰਭਾਵਸ਼ਾਲੀ ਇਕੱਠ ਦੇਖਣ ਨੂੰ ਮਿਲਿਆ | 'ਆਪ' ਆਗੂ ਰਜਿੰਦਰ ਸਿੰਘ, ਡਾ: ਮਹਿੰਦਰ ...

ਪੂਰੀ ਖ਼ਬਰ »

150 ਗ੍ਰਾਮ ਅਫੀਮ ਸਣੇ 2 ਗਿ੍ਫ਼ਤਾਰ

ਅੱਚਲ ਸਾਹਿਬ, 23 ਜੂਨ (ਗੁਰਚਰਨ ਸਿੰਘ)-ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਨਾਕੇ ਦੌਰਾਨ 2 ਵਿਅਕਤੀਆਂ ਨੂੰ 150 ਗਰਾਮ ਅਫੀਮ ਸਣੇ ਗਿ੍ਫਤਾਰ ਕੀਤਾ ਹੈ | ਥਾਣਾ ਰੰਗੜ ਨੰਗਲ ਦੇ ਐਸ.ਐਚ.ਓ. ਮਨਬੀਰ ਸਿੰਘ ਅਤੇ ਏ.ਐੱਸ.ਆਈ. ਪਤਰਸ ਮਸੀਹ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਮਹਿਤੇ ...

ਪੂਰੀ ਖ਼ਬਰ »

ਨਾਇਰਾ ਪੈਟਰੋਲ ਪੰਪ ਜੌੜਾ ਛੱਤਰਾਂ 'ਤੇ ਖੜ੍ਹਾ ਟਿੱਪਰ ਚੋਰੀ

ਜੌੜਾ ਛੱਤਰਾਂ, 23 ਜੂਨ (ਪਰਮਜੀਤ ਸਿੰਘ ਘੁੰਮਣ)-ਬੀਤੀ ਰਾਤ ਜੌੜਾ ਛੱਤਰਾਂ ਵਿਖੇ ਸਥਿਤ ਨਾਇਰਾ ਪੈਟਰੋਲ ਪੰਪ 'ਤੇ ਖੜ੍ਹਾ ਇਕ ਟਿੱਪਰ ਚੋਰੀ ਹੋ ਗਿਆ | ਟਿੱਪਰ ਦੇ ਮਾਲਕ ਮਨਜੀਤ ਸਿੰਘ ਪੁੱਤਰ ਅੰਚਲ ਸਿੰਘ ਵਾਸੀ ਅਮੀਪੁਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਰੇਤ-ਬੱਜਰੀ ...

ਪੂਰੀ ਖ਼ਬਰ »

ਐੱਨ.ਆਈ.ਏ. ਦੀ ਟੀਮ ਵਲੋਂ ਗੁਰਦਾਸਪੁਰ ਦੇ ਪਿੰਡ ਪੀਰਾਂ ਬਾਗ਼ ਵਿਖੇ ਗੁਰਵਿੰਦਰ ਸਿੰਘ ਰਾਜਾ ਦੇ ਘਰ ਛਾਪੇਮਾਰੀ

ਜੌੜਾ ਛੱਤਰਾਂ, 23 ਜੂਨ (ਪਰਮਜੀਤ ਸਿੰਘ ਘੁੰਮਣ)-ਦਿੱਲੀ ਤੋਂ ਐਨ.ਆਈ.ਏ. ਦੀ ਇਕ ਟੀਮ ਨੇ ਨੇੜਲੇ ਪਿੰਡ ਪੀਰਾਂ ਬਾਗ਼ ਵਿਚ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਿਲ ਗੁਰਵਿੰਦਰ ਸਿੰਘ ਰਾਜਾ ਦੇ ਘਰ ਅੱਜ ਸਵੇਰੇ ਛਾਪੇਮਾਰੀ ਕੀਤੀ | ਜਾਣਕਾਰੀ ਮੁਤਾਬਕ ਐਨ.ਆਈ.ਏ. ਦੀ ਟੀਮ ਦੀ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਿਹਾਇਸ਼ੀ ਪਲਾਟ ਲੈਣ ਲਈ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਲਗਾਇਆ ਧਰਨਾ

ਕਾਹਨੂੰਵਾਨ, 23 ਜੂਨ (ਜਸਪਾਲ ਸਿੰਘ ਸੰਧੂ)-ਇੱਥੋਂ ਨੇੜਲੇ ਪਿੰਡ ਕੋਟ ਟੋਡਰ ਮੱਲ ਵਿਚ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕੀਤੇ ਇਜਲਾਸ ਦੌਰਾਨ ਲੋੜਵੰਦ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣ ਦਾ ਮਤਾ ਨਾ ਪਾਏ ਜਾਣ ਦੇ ਖ਼ਿਲਾਫ਼ ਬੀਡੀਪੀਓ ਦਫ਼ਤਰ ਕਾਹਨੂੰਵਾਨ ਸਾਹਮਣੇ ਧਰਨਾ ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਸਮੂਹ ਬੀ.ਡੀ.ਪੀ.ਓ ਅਤੇ ਸੀ.ਡੀ.ਪੀ.ਓ. ਨੂੰ ਜ਼ੂਮ ਐਪ ਰਾਹੀਂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਵਾਉਣ ਬਾਰੇ ਜਾਗਰੂਕ ਕਰਨ ਦੀ ਹਦਾਇਤ

ਗੁਰਦਾਸਪੁਰ, 23 ਜੂਨ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਜ਼ੂਮ ਮੀਟਿੰਗ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਲੋਕ ਆਪਣੇ ਘਰਾਂ ਤੋਂ ਡਿਪਟੀ ਕਮਿਸ਼ਨਰ ਨਾਲ ਸਿੱਧੀ ਗੱਲ ਕਰਕੇ ਆਪਣੀ ਸਮੱਸਿਆ ਹੱਲ ਕਰਵਾ ਸਕਦੇ ਹਨ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਸਭ ਤਿਆਰੀਆਂ ਮੁਕੰਮਲ

ਬਟਾਲਾ, 23 ਜੂਨ (ਕਾਹਲੋਂ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਤਿਆਰੀਆਂ ਦੇ ਸਬੰਧ ਵਿਚ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਪੰਜਾਬ ਦੀ ਜ਼ਰੂਰੀ ਮੀਟਿੰਗ ਕੌਂਸਲ ਦੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ...

ਪੂਰੀ ਖ਼ਬਰ »

ਕਿਸਾਨਾਂ ਨੇ ਐਕਸਪ੍ਰੈੱਸ ਵੇਅ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜੰਮ ਕੇ ਕੀਤਾ ਵਿਰੋਧ

ਘੁਮਾਣ, 23 ਜੂਨ (ਬੰਮਰਾਹ)-ਕੱਟੜਾ-ਦਿੱਲੀ ਐਕਸਪ੍ਰੈੱਸ ਵੇਅ ਲਈ ਜ਼ਮੀਨ ਐਕੁਵਾਇਰ ਕਰਨ ਨੂੰ ਲੈ ਕੇ ਪਿਛਲੇ 37 ਦਿਨਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪੱਕੇ ਤੌਰ 'ਤੇ ਧਰਨਾ ਲਗਾਇਆ ਹੈ | ਇਸਦੇ ਚਲਦਿਆਂ ਬੀਤੇ ਦਿਨ ...

ਪੂਰੀ ਖ਼ਬਰ »

ਨਗਰ ਨਿਗਮ ਬਟਾਲਾ ਨੇ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਹਟਾਏ

ਬਟਾਲਾ, 23 ਜੂਨ (ਬੁੱਟਰ)-ਕਮਿਸ਼ਨਰ ਨਗਰ ਨਿਗਮ ਬਟਾਲਾ ਸ਼ਾਇਰੀ ਭੰਡਾਰੀ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਅਤੇ ਟਰੈਫਿਕ ਪੁਲਿਸ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ | ਇਸ ਮੁਹਿੰਮ ਤਹਿਤ ਨਗਰ ਨਿਗਮ ਦੇ ਸੁਪਰਡੈਂਟ ਨਿਰਮਲ ...

ਪੂਰੀ ਖ਼ਬਰ »

ਸਵਰਨਕਾਰ ਸੰਘ ਅਤੇ ਜਿਊਲਰਜ਼ ਐਸੋਸੀਏਸ਼ਨ ਦੀਆਂ ਦੁਕਾਨਾਂ ਅੱਜ ਤੋਂ 26 ਤੱਕ ਬੰਦ ਰਹਿਣਗੀਆਂ : ਹਨੀ ਚੌਹਾਨ

ਬਟਾਲਾ, 23 ਜੂਨ (ਕਾਹਲੋਂ)-ਸਵਰਨਕਾਰ ਸੰਘ ਅਤੇ ਜਿਊਲਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਸ਼ੋਕ ਲੂਥਰਾ ਅਤੇ ਪ੍ਰਧਾਨ ਸ਼ਿਵ ਸੈਨਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 24 ਤੋਂ 26 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਫੈਸਲਾ ਕਰਦਿਆਂ ਦੁਕਾਨਾਂ ...

ਪੂਰੀ ਖ਼ਬਰ »

ਜੂਨ 84 ਘੱਲੂਘਾਰਾ ਅਤੇ ਸਿੱਖ ਆਜ਼ਾਦੀ ਸੰਘਰਸ਼ ਦੌਰਾਨ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਮਾਗਮ ਭਲਕੇ

ਘੱਲੂਘਾਰਾ ਸਾਹਿਬ, 23 ਜੂਨ (ਮਿਨਹਾਸ)-ਭਾਰਤ ਸਰਕਾਰ ਵਲੋਂ ਜੂਨ 84 ਵਿਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸ਼ੁਰੂ ਹੋਏ ਆਜ਼ਾਦੀ ਸੰਘਰਸ਼ ਦÏਰਾਨ ਗੁੰਨੋਪੁਰ ਸੈਦੋਵਾਲ ਖੁਰਦ ਇਲਾਕੇ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਸੰਤਸਰ ਸਾਹਿਬ ਸੈਦੋਵਾਲ ਖੁਰਦ ਵਿਖੇ ...

ਪੂਰੀ ਖ਼ਬਰ »

ਐੱਨ.ਆਈ.ਏ. ਦੀ ਟੀਮ ਵਲੋਂ ਗੁਰਦਾਸਪੁਰ ਦੇ ਪਿੰਡ ਪੀਰਾਂ ਬਾਗ਼ ਵਿਖੇ ਗੁਰਵਿੰਦਰ ਸਿੰਘ ਰਾਜਾ ਦੇ ਘਰ ਛਾਪੇਮਾਰੀ

ਜੌੜਾ ਛੱਤਰਾਂ, 23 ਜੂਨ (ਪਰਮਜੀਤ ਸਿੰਘ ਘੁੰਮਣ)-ਦਿੱਲੀ ਤੋਂ ਐਨ.ਆਈ.ਏ. ਦੀ ਇਕ ਟੀਮ ਨੇ ਨੇੜਲੇ ਪਿੰਡ ਪੀਰਾਂ ਬਾਗ਼ ਵਿਚ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਿਲ ਗੁਰਵਿੰਦਰ ਸਿੰਘ ਰਾਜਾ ਦੇ ਘਰ ਅੱਜ ਸਵੇਰੇ ਛਾਪੇਮਾਰੀ ਕੀਤੀ | ਜਾਣਕਾਰੀ ਮੁਤਾਬਕ ਐਨ.ਆਈ.ਏ. ਦੀ ਟੀਮ ਦੀ ...

ਪੂਰੀ ਖ਼ਬਰ »

ਕੈਲਾਸ਼ਪੁਰ ਕਾਲੋਨੀ ਵਿਚ ਚੋਰਾਂ ਨੇ ਘਰ 'ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ

ਦੀਨਾਨਗਰ, 23 ਜੂਨ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਬਹਿਰਾਮਪੁਰ ਰੋਡ 'ਤੇ ਕੈਲਾਸ਼ਪੁਰ ਕਾਲੋਨੀ ਵਿਚ ਬੀਤੀ ਰਾਤ ਚੋਰਾਂ ਵਲੋਂ ਇਕ ਘਰ ਵਿਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਘਰ ਦੇ ਮਾਲਕ ਤਰਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਸਭ ਤਿਆਰੀਆਂ ਮੁਕੰਮਲ

ਬਟਾਲਾ, 23 ਜੂਨ (ਕਾਹਲੋਂ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਤਿਆਰੀਆਂ ਦੇ ਸਬੰਧ ਵਿਚ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਪੰਜਾਬ ਦੀ ਜ਼ਰੂਰੀ ਮੀਟਿੰਗ ਕੌਂਸਲ ਦੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ...

ਪੂਰੀ ਖ਼ਬਰ »

ਲਿਲੀ ਸਵੋਰਡਜ਼ ਮੈਥੋਡਿਸਟ ਕਾਲਜ ਆਫ਼ ਐਜੂਕੇਸ਼ਨ 'ਚ ਬੀ.ਐੱਡ. ਦਾਖ਼ਲਾ ਸ਼ੁਰੂ

ਬਟਾਲਾ, 23 ਜੂਨ (ਕਾਹਲੋਂ)-ਲਿਲੀ ਸਵੋਰਡਜ਼ ਮੈਥੋਡਿਸਟ ਕਾਲਜ ਆਫ਼ ਐਜੂਕੇਸ਼ਨ ਬਟਾਲਾ ਵਿਖੇ ਸੈਸ਼ਨ 2022-24 ਲਈ ਬੀ.ਐੱਡ. ਦੀ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੈ, ਜਿਸ ਵਿਚ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰ ਚੁੱਕੇ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਪਿ੍ੰ. ...

ਪੂਰੀ ਖ਼ਬਰ »

ਫ਼ੌਜੀ ਜਵਾਨ ਗੁਰਪ੍ਰੀਤ ਸਿੰਘ ਮਲਕਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਜਲੀਆਂ ਭੇਟ

ਕੋਟਲੀ ਸੂਰਤ ਮੱਲੀ, 23 ਜੂਨ (ਕੁਲਦੀਪ ਸਿੰਘ ਨਾਗਰਾ)-ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਬੀਤੇ ਦਿਨ ਨੇੜਲੇ ਪਿੰਡ ਮਲਕਪੁਰ ਦੇ ਫੌਜੀ ਜਵਾਨ ਗੁਰਪ੍ਰੀਤ ਸਿੰਘ (27) ਪੁੱਤਰ ਬਲਵਿੰਦਰ ਸਿੰਘ ਦੀ ਜੰਮੂ ਕਸ਼ਮੀਰ ਦੇ ਸੋਫੋਰ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ ਸੀ ਤੇ ਫੌਜੀ ...

ਪੂਰੀ ਖ਼ਬਰ »

ਟਿੱਪਰ ਤੇ ਟਰੈਕਟਰ-ਟਰਾਲੀ ਚਾਲਕਾਂ ਵਲੋਂ ਬਿਨਾਂ ਢਕੇ ਲਿਜਾਈ ਜਾਂਦੀ ਹੈ ਓਵਰਲੋਡ ਰੇਤਾ-ਮਿੱਟੀ

ਪੁਰਾਣਾ ਸ਼ਾਲਾ, 23 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲੇ੍ਹ ਦੇ ਦਿਹਾਤੀ ਤੇ ਸ਼ਹਿਰੀ ਇਲਾਕੇ ਅੰਦਰ ਸੜਕਾਂ 'ਤੇ ਦੌੜਦੀਆਂ ਰੇਤਾਂ ਨਾਲ ਭਰੀਆਂ ਟਿੱਪਰਾਂ, ਟਰਾਲੀਆਂ ਅਤੇ ਟਰੱਕਾਂ ਵਿਚੋਂ ਉੱਡਦੀ ਰੇਤਾ ਕਾਰਨ ਕਈ ਵਾਰ ਪਿੱਛੇ ਚੱਲਦੇ ਦੋ ਪਹੀਆ ਵਾਹਨ ਸਵਾਰ ਹਾਦਸੇ ...

ਪੂਰੀ ਖ਼ਬਰ »

ਗੋਲਡਨ ਗਰੁੱਪ ਵਿਖੇ ਕੈਰੀਅਰ ਕਾਊਾਸਿਲੰਗ ਪ੍ਰੋਗਰਾਮ 28 ਨੰੂ-ਡਾ. ਮੋਹਿਤ ਮਹਾਜਨ

ਗੁਰਦਾਸਪੁਰ, 23 ਜੂਨ (ਆਰਿਫ਼)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਵਿਖੇ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਲਈ 28 ਜੂਨ ਨੰੂ ਕੈਰੀਅਰ ਕਾਉਂਸਿਲੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਚੇਅਰਮੈਨ ਡਾ: ...

ਪੂਰੀ ਖ਼ਬਰ »

ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ 26 ਨੰੂ ਐਮਰਜੈਂਸੀ ਵਿਰੋਧੀ ਦਿਵਸ ਮਨਾਉਣ ਦਾ ਫ਼ੈਸਲਾ

ਗੁਰਦਾਸਪੁਰ, 23 ਜੂਨ (ਆਰਿਫ਼)-ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ, ਆਰ.ਐਮ.ਪੀ.ਆਈ, ਸੀ.ਪੀ.ਆਈ.ਐਮ.ਐਲ ਲਿਬਰੇਸ਼ਨ, ਸੀ.ਪੀ.ਆਈ.ਐਮ.ਐਲ ਨਿਊ ਡੈਮੋਕਰੇਸੀ ਆਦਿ ਦੇ ਫਾਸੀ ਹਮਲਿਆਂ ਵਿਰੋਧੀ ਸਾਂਝੇ ਫ਼ਰੰਟ ਵਲੋਂ 26 ਜੂਨ ਨੰੂ ਐਮਰਜੈਂਸੀ ਵਿਰੋਧੀ ਦਿਵਸ ਮਨਾਉਣ ਦਾ ...

ਪੂਰੀ ਖ਼ਬਰ »

ਗ੍ਰਾਮ ਸਭਾ ਸਤਕੋਹਾ ਦੇ ਆਮ ਇਜਲਾਸ ਮੌਕੇ ਅਹਿਮ ਕਾਰਜਾਂ ਸੰਬੰਧੀ ਮਤੇ ਪਾਏ

ਵਡਾਲਾ ਗ੍ਰੰਥੀਆਂ, 23 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕ ਪਿੰਡ ਸਤਕੋਹਾ ਵਿਚ ਗ੍ਰਾਮ ਪੰਚਾਇਤ ਵਲੋਂ ਆਮ ਇਜਲਾਸ ਕਰਵਾਇਆ ਗਿਆ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਅਤੇ ਗੁਰਨਾਮ ਸਿੰਘ ਕਾਹਲੋਂ ਆਦਿ ਨੇ ਕਿਹਾ ਕਿ ਬਲਾਕ ...

ਪੂਰੀ ਖ਼ਬਰ »

ਵਿਧਾਇਕ ਸ਼ੈਰੀ ਕਲਸੀ ਨੇ ਕੋਟ ਬੁੱਢਾ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਡੇਅਰੀਵਾਲ ਦਰੋਗਾ, 23 ਜੂਨ (ਹਰਦੀਪ ਸਿੰਘ ਸੰਧੂ)-ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਅੱਜ ਪਿੰਡ ਕੋਟ ਬੁੱਢਾ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ ਅਤੇ ਮੌਕੇ 'ਤੇ ਹੀ ਹੱਲ ਕੀਤਾ ਗਿਆ | ਉਨ੍ਹਾਂ ਵਲੋਂ ਚੱਲ ਰਹੇ ਵਿਕਾਸ ...

ਪੂਰੀ ਖ਼ਬਰ »

ਐੱਸ.ਡੀ.ਓ. ਡੇਹਰੀਵਾਲ ਨੇ ਖ਼ਪਤਕਾਰ 'ਤੇ ਲਗਾਏ ਧਮਕੀਆਂ ਦੇਣ ਦੇ ਦੋਸ਼

ਡੇਹਰੀਵਾਲ ਦਰੋਗਾ, 23 ਜੂਨ (ਹਰਦੀਪ ਸਿੰਘ ਸੰਧੂ)-ਸਬ ਸਟੇਸ਼ਨ ਡੇਹਰੀਵਾਲ ਦੇ ਐਸ.ਡੀ.ਓ. ਕੁਲਵਿੰਦਰ ਸਿੰਘ ਨੇ ਖਪਤਕਾਰ 'ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਉਹ 28 ਮਈ ਨੂੰ ਐਸ.ਸੀ. ਬਿਜਲੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਨੌਸ਼ਹਿਰਾ ਮੱਝਾ ...

ਪੂਰੀ ਖ਼ਬਰ »

ਡੇਂਗੂ ਤੇ ਮਲੇਰੀਆ ਦੇ ਬਚਾਅ ਲਈ ਕੀਤੀ ਸਪ੍ਰੇਅ

ਬਟਾਲਾ, 23 ਜੂਨ (ਕਾਹਲੋਂ)-ਸਿਹਤ ਵਿਭਾਗ ਬਟਾਲਾ ਵਲੋਂ ਸਥਾਨਕ ਕਾਹਨੂੰਵਾਨ ਰੋਡ ਸ਼ਾਂਤੀ ਨਗਰ, ਵਿਸ਼ਵਕਰਮਾ ਗਲੀ ਵਿਚ ਡੇਂਗੂ ਤੇ ਮਲੇਰੀਆ ਦੇ ਬਚਾਅ ਲਈ ਸਪ੍ਰੇਅ ਕੀਤੀ | ਇਸ ਮੌਕੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਕੂਲਰ, ਫਰਿੱਜਾਂ, ਗਮਲੇ ਜਾਂ ਫਾਲਤੂ ਪਾਣੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਸੰਬੰਧੀ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਮੀਟਿੰਗ

ਬਟਾਲਾ, 23 ਜੂਨ (ਕਾਹਲੋਂ)-ਐਲੀਮੈਂਟਰੀ ਟੀਚਰਜ਼ ਯੂਨੀਅਨ ਗੁਰਦਾਸਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਧਰਮਕੋਟ ਅਤੇ ਸੂਬਾ ਆਗੂ ਖੁਸਵੰਤ ਸਿੰਘ ਕਰਨਾਮਾ, ਬਲਵਿੰਦਰ ਰਾਜ ਧਾਰੀਵਾਲ, ਜਸਬੀਰ ਸਿੰਘ ਦੀਨਾਨਗਰ ਦੀ ਅਗਵਾਈ ਹੇਠ ਇਕ ਵਫਦ ਵਲੋਂ ਮੁੱਖ ਅਧਿਆਪਕਾਂ ...

ਪੂਰੀ ਖ਼ਬਰ »

150 ਗ੍ਰਾਮ ਅਫੀਮ ਸਣੇ 2 ਗਿ੍ਫ਼ਤਾਰ

ਅੱਚਲ ਸਾਹਿਬ, 23 ਜੂਨ (ਗੁਰਚਰਨ ਸਿੰਘ)-ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਨਾਕੇ ਦੌਰਾਨ 2 ਵਿਅਕਤੀਆਂ ਨੂੰ 150 ਗਰਾਮ ਅਫੀਮ ਸਣੇ ਗਿ੍ਫਤਾਰ ਕੀਤਾ ਹੈ | ਥਾਣਾ ਰੰਗੜ ਨੰਗਲ ਦੇ ਐਸ.ਐਚ.ਓ. ਮਨਬੀਰ ਸਿੰਘ ਅਤੇ ਏ.ਐੱਸ.ਆਈ. ਪਤਰਸ ਮਸੀਹ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਮਹਿਤੇ ...

ਪੂਰੀ ਖ਼ਬਰ »

ਘਣੀਏ ਕੇ ਬਾਂਗਰ ਤੋਂ ਡੇਰਿਆਂ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕੇ ਕਰਨ ਲਈ ਉਦਘਾਟਨ

ਕਾਲਾ ਅਫਗਾਨਾ, 23 ਜੂਨ (ਅਵਤਾਰ ਸਿੰਘ ਰੰਧਾਵਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਸਮੇਤ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਬਿਨਾਂ ਪੱਖਪਾਤ ਦੇ ਵਿਕਾਸ ਕਰਵਾਏ ਜਾਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ 'ਆਪ' ਆਗੂ ...

ਪੂਰੀ ਖ਼ਬਰ »

ਮਾਨ ਸਿਰ ਜਿੱਤ ਦਾ ਤਾਜ ਸਜਾਉਣ ਲਈ ਸੰਗਰੂਰ ਵਾਸੀ ਹੋਏ ਪੱਬਾਂ ਭਾਰ

ਪੁਰਾਣਾ ਸ਼ਾਲਾ, 23 ਜੂਨ (ਗੁਰਵਿੰਦਰ ਸਿੰਘ ਗੋਰਾਇਆ)-ਜੇਕਰ ਪਿਛਲੀਆਂ ਜ਼ਮੀਨੀ ਚੋਣ ਨਤੀਜਿਆਂ ਦੇ ਜੇਤੂ ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਜ਼ਿਆਦਾਤਰ ਜ਼ਮੀਨੀ ਚੋਣ ਨਤੀਜੇ ਸੱਤਾਧਾਰੀਆਂ ਦੇ ਹੱਕ 'ਚ ਆਉਂਦੇ ਰਹੇ ਹਨ | ਪਰ ਇਸ ਵਾਰ ਸੰਗਰੂਰ ਜ਼ਿਮਨੀ ਚੋਣ ਦੀ ਗੱਲ ...

ਪੂਰੀ ਖ਼ਬਰ »

ਡੇਂਗੂ ਦੀ ਰੋਕਥਾਮ ਲਈ ਨਗਰ ਕੌਂਸਲ ਨੇ ਮੱਛਰ ਮਾਰਨ ਵਾਲੀ ਦਵਾਈ ਛਿੜਕੀ

ਧਾਰੀਵਾਲ, 23 ਜੂਨ (ਸਵਰਨ ਸਿੰਘ)-ਗਰਮੀਆਂ ਦੌਰਾਨ ਮੱਛਰ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਦੇ ਸਲੱਮ ਏਰੀਆ ਅਤੇ ਹੋਰ ਮੁਹੱਲਿਆਂ ਵਿਚ ਨਗਰ ਕੌਂਸਲ ਵਲੋਂ ਧੂੰਏ ਆਦਿ ਦੀ ਮਸ਼ੀਨ ਨਾਲ ਫੋਗਿੰਗ ਕਰਵਾਈ ਗਈ | ਇਸ ਸਬੰਧ ਵਿਚ ਨਗਰ ਕੌਂਸਲ ਧਾਰੀਵਾਲ ਦੇ ਸੈਨੇਟਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX