ਤਾਜਾ ਖ਼ਬਰਾਂ


ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ, ਸੀਬੀਆਈ ਨੇ ਸਿਸੋਦੀਆ ਦੇ ਕਰੀਬੀ ਨਾਇਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਫੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸਮਿਤੀ ਚੇਅਰਮੈਨ ਗ੍ਰਿਫ਼ਤਾਰ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਫੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸਮਿਤੀ ਚੇਅਰਮੈਨ ਨੂੰ ਗ੍ਰਿਫ਼ਤਾਰ ਕੀਤਾ ...
ਰਾਜਸਥਾਨ ਰਾਜਨੀਤਿਕ ਸੰਕਟ - ਕਾਂਗਰਸ ਅਬਜ਼ਰਵਰਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਆਪਣੀ ਰਿਪੋਰਟ
. . .  1 day ago
71 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ਜਾਰੀ ਕਰਕੇ 71 ਉਪ ਪੁਲਿਸ ਕਪਤਾਨਾਂ ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ
. . .  1 day ago
ਤਹਿਰੀਕ-ਏ-ਲਬੈਇਕ ਨਾਲ ਜੁੜਿਆ ਪਾਕਿਸਤਾਨੀ ਘੁਸਪੈਠੀਆ ਭਾਰਤ-ਪਾਕਿ ਸਰਹੱਦ ਤੋਂ ਫੜਿਆ ਗਿਆ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਰਾਜਸਥਾਨ 'ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਦਬੋਚ ਲਿਆ ਹੈ । ਇਹ ਘੁਸਪੈਠੀਆ ਪਾਕਿਸਤਾਨ ਦੇ ਤਹਿਰੀਕ-ਏ-ਲਬੈਇਕ ਸੰਗਠਨ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੀ ਜ਼ਮਾਨਤ ’ਤੇ ਫ਼ੈਸਲਾ ਰਾਖਵਾਂ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਜੇਲ੍ਹ ਵਿਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ’ਤੇ ਫ਼ੈਸਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ...
ਦਿੱਲੀ : ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਕੀਤੀ ਮੀਟਿੰਗ
. . .  1 day ago
ਜਾਪਾਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਤੋਂ ਹੋਏ ਰਵਾਨਾ
. . .  1 day ago
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਡਾਇਰੈਕਟਰ ਪਸ਼ੂ ਪਾਲਣ ਦਾ ਘਿਰਾਓ ਮੁਲਤਵੀ
. . .  1 day ago
ਪਠਾਨਕੋਟ , 27 ਸਤੰਬਰ (ਸੰਧੂ )- ਪੰਜਾਬ ਸਟੇਟ ਵੇਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨਾਲ ਹੋਈ । ਇਸ ਮੌਕੇ ਸੂਬਾ ਪ੍ਰਧਾਨ ਦਿਲਜੀਤ ਸਿੰਘ ਨੇ ਦੱਸਿਆ ...
ਟਾਟਾ 407 ਨੇ ਸਕੂਟਰੀ ਸਵਾਰ ਨੂੰ ਕੁਚਲਿਆ, ਮੌਕੇ ’ਤੇ ਮੌਤ
. . .  1 day ago
ਹਰੀਕੇ ਪੱਤਣ ,27 ਸਤੰਬਰ (ਸੰਜੀਵ ਕੁੰਦਰਾ)- ਹਰੀਕੇ ਪੱਤਣ ਖਾਲੜਾ ਰੋਡ ਤੇ ਪਿੰਡ ਬੂਹ ਹਵੇਲੀਆਂ ਮੋੜ ਨਜ਼ਦੀਕ ਟਾਟਾ 407 ਨੇ ਸਕੂਟਰੀ ਸਵਾਰ ਨੂੰ ਪਿੱਛੋਂ ਟੱਕਰ ਮਾਰ ਕੇ ਕੁਚਲ ਦਿੱਤਾ ,ਜਿਸ ਦੀ ਮੌਕੇ ’ਤੇ ...
ਕੇਂਦਰ ਸਰਕਾਰ ਬੀ.ਬੀ.ਐੱਮ.ਬੀ. ਵਿਚ ਪੰਜਾਬ ਦੇ ਅਧਿਕਾਰ ਨੂੰ ਖ਼ਤਮ ਕਰ ਰਹੀ ਹੈ - ਰਵਨੀਤ ਬਿੱਟੂ
. . .  1 day ago
ਲੁਧਿਆਣਾ ,27 ਸਤੰਬਰ (ਕਵਿਤਾ ਖੁੱਲਰ, ਰੂਪੇਸ਼ ਕੁਮਾਰ) - ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਅੱਜ ਲੁਧਿਆਣਾ 'ਚ ਇਕ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ । ਇਸ ਦੌਰਾਨ ਉਨ੍ਹਾਂ ਬੀ.ਬੀ.ਐੱਮ.ਬੀ. ਮੁੱਦੇ ’ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਬੀ.ਬੀ.ਐੱਮ.ਬੀ. ਵਿਚ ਪੰਜਾਬ ਦੇ ਅਧਿਕਾਰ ਨੂੰ ਖ਼ਤਮ ਕਰ ਰਹੀ ਹੈ ਅਤੇ ਆਮ ਆਦਮੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਕੇਂਦਰ ਦਾ ਪੂਰਾ ਸਾਥ ਦੇ ਰਹੀ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਜੰਮ ਕੇ ...
ਅੰਮ੍ਰਿਤਸਰ ਬੰਬ ਕਾਂਡ ਦੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੋ ਦੀ ਪੁਲਿਸ ਨੇ ਅੰਮ੍ਰਿਤਸਰ ਬੰਬ ਕਾਂਡ ਦੇ ਮਾਮਲੇ ਵਿਚ ਇਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ...
ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆ ਲੁਧਿਆਣਾ...
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੀ-20 ਕੱਲ੍ਹ
. . .  1 day ago
ਤਿਰੂਵਨੰਤਪੁਰਮ, 27 ਸਤੰਬਰ - ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਕੱਲ੍ਹ ਤਿਰੂਵਨੰਤਪੁਰਮ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 7 ਵਜੇ ਸ਼ੁਰੂ ਹੋਵੇਗਾ।ਅਕਤੂਬਰ ਵਿਚ ਹੋਣ ਵਾਲੇ...
ਸਚਿਨ ਪਾਇਲਟ ਨੇ ਹਾਈਕਮਾਨ ਨਾਲ ਅਸ਼ੋਕ ਗਹਿਲੋਤ ਬਾਰੇ ਗੱਲ ਕਰਨ ਦਾ ਕੀਤਾ ਖੰਡਨ
. . .  1 day ago
ਜੈਪੁਰ, 27 ਸਤੰਬਰ - ਕਾਂਗਰਸੀ ਵਿਧਾਇਕ ਸਚਿਨ ਪਾਇਲਟ ਨੇ ਉਸ ਜਾਣਕਾਰੀ ਦਾ ਖੰਡਨ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੇਕਰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ...
ਜੇ ਭਰੋਸਗੀ ਮਤਾ ਲਿਆਉਣ ਚਾਹੁੰਦੀ ਹੈ ਤਾਂ ਸਦਨ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਏ ਪੰਜਾਬ ਸਰਕਾਰ - ਰਾਜਾ ਵੜਿੰਗ
. . .  1 day ago
ਚੰਡੀਗੜ੍ਹ, 27 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3 ਮੁੱਦਿਆਂ ਜਿਵੇਂ ਜੀ.ਐੱਸ.ਟੀ., ਬਿਜਲੀ, ਪਰਾਲੀ ਸਾੜਨ 'ਤੇ ਇਜਲਾਸ ਬੁਲਾਇਆ, ਪਰ ਉਨ੍ਹਾਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਸਦਨ, ਰਾਜਪਾਲ...
ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਐਲਾਨ ਕੀਤਾ ਕਿ ਸਾਲ 2020 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਹਾਨ ਅਦਾਕਾਰਾ ਆਸ਼ਾ ਪਾਰੇਖ ਨੂੰ ਦਿੱਤਾ ਜਾਵੇਗਾ। ਇਹ ਫ਼ੈਸਲਾ ਦਿੱਗਜ ਗਾਇਕਾ ਆਸ਼ਾ ਭੌਂਸਲੇ, ਪੁਰਸਕਾਰ...
ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) ਬੀਤੀ ਰਾਤ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਇੰਚਾਰਜ ਸਹਾਇਕ...
ਐਨ.ਜੀ.ਟੀ. ਨੇ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾਉਣ ਲਈ ਹਰਿਆਣਾ ਨੂੰ ਲਗਾਇਆ 100 ਕਰੋੜ ਰੁਪਏ ਜੁਰਮਾਨਾ
. . .  1 day ago
ਨਵੀਂ ਦਿੱਲੀ, 27 ਸਤੰਬਰ - ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾਉਣ ਲਈ ਵਾਤਾਵਰਣ ਮੁਆਵਜ਼ੇ ਲਈ 100 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਨ...
ਭਾਜਪਾ ਨੂੰ ਤਾਂ ਛੱਡੋ, ਕਾਂਗਰਸ ਨੇ ਵੀ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 27 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ, ਭਾਜਪਾ ਅਤੇ ਕਾਂਗਰਸ ਦੀ ਭਾਈਵਾਲੀ ਸੀ, ਉਹ ਬੇਨਕਾਬ ਹੋ ਗਏ। ਪੰਜਾਬ ਵਿਚ ਉਨ੍ਹਾਂ ਦਾ ‘ਆਪ੍ਰੇਸ਼ਨ ਲੋਟਸ’ ਫੇਲ੍ਹ ਹੋ ਗਿਆ। ਭਾਜਪਾ ਨੂੰ ਤਾਂ ਛੱਡੋ, ਇਥੋਂ ਤੱਕ ਕਿ ਕਾਂਗਰਸ ਨੇ ਵੀ ਸਦਨ ਦੀ ਕਾਰਵਾਈ...
ਸਦਨ ਦੀ ਕਾਰਵਾਈ 29 ਸਤੰਬਰ ਤਕ ਮੁਲਤਵੀ
. . .  1 day ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ 'ਤੇ ਚਰਚਾ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਤੱਕ ਮੁਲਤਵੀ ਹੋ ਗਈ...
ਭਰੋਸਗੀ ਮਤੇ 'ਤੇ ਵਿਧਾਨ ਸਭਾ 'ਚ ਚਰਚਾ ਜਾਰੀ
. . .  1 day ago
ਚੰਡੀਗੜ੍ਹ, 27 ਸਤੰਬਰ - ਮੁੱਖ ਤਰੀ ਭਗਵੰਤ ਮਾਨ ਵਲੋਂ ਪੇਸ਼ ਕੀਤੇ ਭਰੋਸਗੀ ਮਤੇ 'ਤੇ ਵਿਧਾਨ ਸਭਾ 'ਚ ਚਰਚਾ ਜਾਰੀ...
ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਕੱਲ੍ਹ ਤੋਂ ਚੱਲ ਰਿਹਾ ਧਰਨਾ ਐਸ.ਪੀ ਬਰਨਾਲਾ ਵਲੋਂ ਭਰੋਸਾ ਦੁਆਏ ਜਾਣ ਤੋਂ ਬਾਅਦ ਸਮਾਪਤ
. . .  1 day ago
ਮਹਿਲ ਕਲਾਂ,27 ਸਤੰਬਰ (ਅਵਤਾਰ ਸਿੰਘ ਅਣਖੀ) -ਪਿੰਡ ਸਹਿਜੜਾ (ਬਰਨਾਲਾ) ਦੇ ਇਕ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ 15 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੀਤ ਸਿੰਘ ਜੋ ਬੀਤੀ 9 ਸਤੰਬਰ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੈ। ਕਰੀਬ 20 ਦਿਨਾਂ...
ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ 'ਤੇ ਅਸ਼ੋਕ ਗਹਿਲੋਤ ਨੂੰ ਨਹੀਂ ਰਹਿਣਾ ਚਾਹੀਦਾ ਮੁੱਖ ਮੰਤਰੀ - ਸਚਿਨ ਪਾਈਲਟ
. . .  1 day ago
ਜੈਪੁਰ, 27 ਸਤੰਬਰ - ਸੂਤਰਾਂ ਅਨੁਸਾਰ ਕਾਂਗਰਸੀ ਵਿਧਾਇਕ ਸਚਿਨ ਪਾਇਲਟ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੇਕਰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ ਤਾਂ ਉਨ੍ਹਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਬਠਿੰਡਾ

-'ਮਾਮਲਾ ਨਾਜਾਇਜ਼ ਮਾਈਨਿੰਗ ਤਹਿਤ ਦਰਜ ਕੀਤੇ ਮੁਕੱਦਮੇ ਦਾ'-

ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਜੇ. ਸੀ. ਬੀ. ਮਸ਼ੀਨ ਮਾਲਕ ਤੇ ਆਪੇ੍ਰਟਰ ਮਸ਼ੀਨਾਂ ਸਮੇਤ ਸੜਕਾਂ 'ਤੇ ਉੱਤਰੇ, ਮਿੰਨੀ ਸਕੱਤਰੇਤ ਸਾਹਮਣੇ ਕੀਤਾ ਰੋਸ ਮੁਜ਼ਾਹਰਾ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਦੇ ਇਕ ਪਿੰਡ ਦੇ ਕਿਸਾਨ ਸਮੇਤ ਜੇ.ਸੀ.ਬੀ. ਮਸ਼ੀਨ ਮਾਲਕ ਤੇ ਮਸ਼ੀਨਰੀ ਖ਼ਿਲਾਫ਼ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਪੁਲਿਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਅੱਜ ਜ਼ਿਲ੍ਹੇ ਭਰ ਦੇ ਜੇ.ਸੀ.ਬੀ. ਮਸ਼ੀਨ ਮਾਲਕਾਂ, ਅਪ੍ਰੇਟਰਾਂ ਤੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਦੌਰਾਨ ਜਿਥੇ ਜੇ.ਸੀ.ਬੀ. ਅਪ੍ਰੇਟਰਾਂ ਵਲੋਂ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ਪੰਜਾਬ ਸਰਕਾਰ ਤੇ ਮਾਈਨਿੰਗ ਵਿਭਾਗ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਉੱਥੇ ਮਸ਼ੀਨਾਂ ਨਾਲ ਬੱਸ ਅੱਡੇ ਤੋਂ ਆਉਂਦੀ ਮੁੱਖ ਸੜਕ ਨੂੰ ਇਕ ਪਾਸਿਉਂ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਕਾਫੀ ਵੱਡੇ ਜਾਮ ਲੱਗੇ ਰਹੇ | ਜੇ.ਸੀ.ਬੀ. ਅਪ੍ਰੇਟਰ ਯੂਨੀਅਨ ਦੇ ਆਗੂ ਭਜਨ ਲਾਲ ਤੇ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਬੀਤੀ ਦਿਨੀਂ ਪਿੰਡ ਜੱਸੀ ਬਾਗ ਵਾਲੀ ਦਾ ਕਿਸਾਨ ਆਪਣੇ ਖੇਤ ਦੀ ਜ਼ਮੀਨ ਪੱਧਰ ਕਰਨ ਲਈ ਉਸ ਵਿਚੋਂ ਜੇ.ਸੀ.ਬੀ. ਮਸ਼ੀਨ ਰਾਹੀਂ ਵਾਧੂ ਮਿੱਟੀ ਪੁਟਵਾ ਰਿਹਾ ਸੀ, ਜਿਸ ਨੂੰ ਬਠਿੰਡਾ ਦੇ ਮਾਈਨਿੰਗ ਵਿਭਾਗ ਵਲੋਂ ਨਜਾਇਜ਼ ਕਰਾਰ ਦਿੰਦੇ ਹੋਏ ਜ਼ਮੀਨ ਮਾਲਕ ਤੇ ਜੇ.ਸੀ.ਬੀ. ਮਸ਼ੀਨ ਮਾਲਕ ਸਮੇਤ ਮਸ਼ੀਨਰੀ ਖ਼ਿਲਾਫ਼ ਪੁਲਿਸ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਸੀ ਤੇ ਸਾਧਨ ਥਾਣੇ ਬੰਦ ਕਰ ਦਿੱਤੇ ਗਏ, ਜਿਸ ਸਬੰਧੀ ਪੁਲਿਸ ਚੌਕੀ ਜੱਸੀ ਬਾਗਵਾਲੀ ਸਾਹਮਣੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ, ਜਿਸ ਕਾਰਨ ਉਹ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਏ ਹਨ | ਉਨ੍ਹਾਂ ਤਰਕ ਦਿੰਦੇ ਕਿਹਾ ਕਿ ਮਾਲਵੇ ਦੇ ਕਈ ਖੇਤਰਾਂ 'ਚ ਅੱਜ ਵੀ ਟਿੱਬੇ ਹੋਣ ਕਾਰਨ ਜ਼ਮੀਨਾਂ ਉਚੀਆਂ-ਨੀਵੀਆਂ ਹਨ, ਜਿਨ੍ਹਾਂ ਨੂੰ ਵਾਹੀਯੋਗ ਬਣਾਉਣ ਲਈ ਮਿੱਟੀ ਪੁਟਵਾਉਣਾ ਕਿਸਾਨਾਂ ਦੀ ਮਜਬੂਰੀ ਹੈ ਪਰ ਪੰਜਾਬ ਸਰਕਾਰ ਤੇ ਮਾਈਨਿੰਗ ਵਿਭਾਗ ਇਸ ਨੂੰ ਨਜਾਇਜ਼ ਮਾਈਨਿੰਗ ਕਹਿਕੇ ਕਿਸਾਨਾਂ ਅਤੇ ਸਬੰਧਿਤ ਸਾਧਨਾਂ ਵਾਲੇ ਲੋਕਾਂ ਖ਼ਿਲਾਫ਼ ਮੁਕੱਦਮੇ ਦਰਜ ਕਰਵਾ ਰਹੇ ਹਨ | ਬਹੁਗਿਣਤੀ ਮਾਲਕਾਂ ਨੇ ਮਸ਼ੀਨਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਖ਼ਰੀਦਿਆ ਹਨ, ਜਿਨ੍ਹਾਂ ਨੂੰ ਅਜਿਹੇ ਮਾਮਲਿਆਂ 'ਚ ਥਾਣੇ ਬੰਦ ਕਰਕੇ ਮਾਲਕਾਂ ਤੇ ਅਪ੍ਰੇਟਰਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਈਨਿੰਗ ਕਾਨੂੰਨ ਤਹਿਤ ਦਰਿਆਈ ਖੇਤਰ 'ਚੋਂ ਪੁਟਾਈ ਕਰਨ ਦੀ ਮਨਾਹੀ ਹੈ ਪਰ ਮਾਲਵਾ ਇਲਾਕੇ 'ਚ ਕੋਈ ਦਰਿਆ ਨਹੀਂ, ਸਗੋਂ ਜ਼ਮੀਨ ਉੱਚੀ-ਨੀਵੀਂ ਹੋਣ ਤੇ ਨਹਿਰੀ ਪਾਣੀ ਦੀ ਘਾਟ ਹੋਣ ਕਾਰਨ ਕਿਸਾਨ ਉਸ ਨੂੰ ਪੱਧਰਾ ਕਰਕੇ ਵਾਹੀਯੋਗ ਬਣਾਉਣ ਲਈ ਪੱਲਿਓਾ ਪੈਸੇ ਖ਼ਰਚ ਰਹੇ ਹਨ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਾਲਵੇ ਨੂੰ ਨਜਾਇਜ਼ ਮਾਈਨਿੰਗ ਦੇ ਕਾਨੂੰਨ ਤੋਂ ਬਾਹਰ ਕੀਤਾ ਜਾਵੇ ਤੇ ਕਿਸਾਨਾਂ ਦਾ ਆਪਣੀਆਂ ਜ਼ਮੀਨਾਂ ਪੱਧਰ ਦਾ ਪੁਰਾਣਾ ਹੱਕ ਬਹਾਲ ਕੀਤਾ ਜਾਵੇ | ਇਸ ਦੌਰਾਨ ਸੰਘਰਸ਼ਕਾਰੀਆਂ ਵਲੋਂ ਤਹਿਸੀਲਦਾਰ ਬਠਿੰਡਾ ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ, ਜਿਨ੍ਹਾਂ ਅੱਜ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਤੇ ਇਸ ਭਰੋਸੇ ਬਾਅਦ ਸੰਘਰਸ਼ ਇਕ ਵਾਰ ਮੁਲਤਵੀ ਕਰ ਦਿੱਤਾ ਗਿਆ, ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਉਕਤ ਮੀਟਿੰਗ 'ਚ ਕੋਈ ਸਿੱਟਾ ਨਾ ਨਿਕਲਿਆ ਤਾਂ ਉਹ ਮੁੜ ਸੜਕਾਂ 'ਤੇ ਉੱਤਰਨਗੇ |

ਨਹਿਰੂ ਯੁਵਾ ਕੇਂਦਰ ਦਾ ਤਿੰਨ ਰੋਜ਼ਾ ਰਿਹਾਇਸ਼ੀ ਬਲਾਕ ਪੱਧਰੀ ਕੈਂਪ ਸਮਾਪਤ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਹਿਰੂ ਯੁਵਾ ਕੇਂਦਰ ਬਠਿੰਡਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫ਼ੰਡ, ਕਾਰਪੋਰੇਟ ਮਾਮਲੇ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਯੂਥ ਅਫ਼ਸਰ ...

ਪੂਰੀ ਖ਼ਬਰ »

ਸ੍ਰੀ ਅੰਨਪੂਰਨਾ ਵੈਸ਼ਨੂੰ ਦੇਵੀ ਮੰਦਰ 'ਚ ਇੱਛਾਪੂਰਕ ਮਾਤਾ ਕਾਲੀ ਦੇਵੀ ਦੀ ਮੂਰਤੀ ਸਥਾਪਨਾ

ਬਠਿੰਡਾ, 23 ਜੂਨ (ਅਵਤਾਰ ਸਿੰਘ)-ਸ੍ਰੀ ਅੰਨਪੂਰਨਾ ਵੈਸ਼ਨੂੰ ਦੇਵੀ ਮੰਦਰ (ਮਹਾਰਾਜਾ ਅਗਰਸੈਨ) ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਇੱਛਾਪੂਰਕ ਮਾਤਾ ਕਾਲੀ ਦੇਵੀ ਦੀ ਮੂਰਤੀ ਸਥਾਪਨਾ ਸਮਾਰੋਹ ਧਾਰਮਿਕ ਰੀਤੀ ਰਿਵਾਜ ਸ਼ਰਧਾ ਪੂਰਵਕ ਪੂਜਣ ਕਰਦਿਆਂ ਸ਼ਰਧਾਲੂਆਂ ਵਲੋਂ ...

ਪੂਰੀ ਖ਼ਬਰ »

ਪਿੰਡ ਕਮਾਲੂ ਵਿਖੇ ਸਕੂਲੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਲਈ ਹਫ਼ਤਾਵਾਰੀ ਕੈਂਪ

ਰਾਮਾਂ ਮੰਡੀ, 23 ਜੂਨ (ਤਰਸੇਮ ਸਿੰਗਲਾ)-ਧਰਮ ਪ੍ਰਚਾਰ ਕਮੇਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਸਕੂਲੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਲਈ ਗੁਰੂਘਰ ਪਿੰਡ ਕਮਾਲੂ ਵਿਖੇ 16 ਜੂਨ ਤੋਂ 22 ਜੂਨ ਤੱਕ ਗਰਮੀਂ ਦੀ ਛੁੱਟੀਆਂ ਦੌਰਾਨ ਸਪਤਾਹਿਕ ਕੈਂਪ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

ਬਠਿੰਡਾ ਜ਼ਿਲ੍ਹੇ ਦੀਆਂ ਸਵਾਰੀਆਂ ਨੂੰ ਅਜੇ ਤੱਕ ਨਸੀਬ ਨਹੀਂ ਹੋਈ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਸਰਕਾਰੀ ਵੋਲਵੋ ਬੱਸ

ਬਠਿੰਡਾ, 23 ਜੂਨ (ਸੱਤਪਾਲ ਸਿੰਘ ਸਿਵੀਆਂ)-ਸੂਬੇ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 'ਆਮ ਲੋਕਾਂ' ਨੂੰ ਸਰਕਾਰੀ ਸੁੱਖ-ਸਹੂਲਤਾਂ ਦੇਣ ਦੇ ਉਪਰਾਲੇ ਤਹਿਤ ਪੰਜਾਬ ਦੇ ਚੋਣਵੇਂ ਬੱਸ ਅੱਡਿਆਂ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਚਲਾਉਣ ਦਾ ਐਲਾਨ ...

ਪੂਰੀ ਖ਼ਬਰ »

ਵਿਅਕਤੀ ਦੀ ਕੁੱਟਮਾਰ ਦੇ ਮਾਮਲੇ ਤਹਿਤ ਤਿੰਨ ਖ਼ਿਲਾਫ਼ ਮਾਮਲਾ ਦਰਜ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਖੇਮੂਆਣਾ ਵਿਖੇ ਇਕ ਵਿਅਕਤੀ ਦੀ ਹੋਈ ਕੁੱਟਮਾਰ ਦੇ ਮਾਮਲੇ ਤਹਿਤ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਬਲਕਰਨ ਸਿੰਘ ਵਾਸੀ ...

ਪੂਰੀ ਖ਼ਬਰ »

ਨਸ਼ਿਆਂ ਦੀ ਦੁਰਵਰਤੋਂ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ 26 ਨੂੰ

ਬਠਿੰਡਾ, 23 ਜੂਨ (ਸ.ਰਿ.)-ਸਰਕਾਰ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਅਧੀਨ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾਵੇਗਾ | ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਬੇਅਦਬੀ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਪ੍ਰਵਾਸੀ ਭਾਰਤੀ ਔਰਤ ਦੀ ਜ਼ਮਾਨਤ ਅਰਜ਼ੀ ਮੁੜ ਰੱਦ

ਬਠਿੰਡਾ, 23 ਜੂਨ (ਸੱਤਪਾਲ ਸਿੰਘ ਸਿਵੀਆਂ)-ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਪ੍ਰਵਾਸੀ ਭਾਰਤੀ ਔਰਤ ਦੀ ਜ਼ਮਾਨਤ ਅਰਜ਼ੀ ਅੱਜ ਮੁੜ ਬਠਿੰਡਾ ਦੀ ਇਕ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ, ਜਿਸ ਕਾਰਨ ਉਸ ਨੂੰ ਅਜੇ ਹੋਰ ...

ਪੂਰੀ ਖ਼ਬਰ »

ਸਿਹਤ ਕਾਮਿਆਂ ਵਲੋਂ ਆਪਣੇ ਕੱਟੇ ਭੱਤਿਆਂ ਨੂੰ ਬਹਾਲ ਕਰਵਾਉਣ ਨੂੰ ਲੈ ਕੇ ਰੋਸ ਪ੍ਰਦਰਸ਼ਨ

ਬਠਿੰਡਾ, 23 ਜੂਨ (ਵੀਰਪਾਲ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਸੂਬਾ ਪੱਧਰੀ ਫ਼ੈਸਲੇ ਮੁਤਾਬਿਕ ਬਠਿੰਡਾ ਦੇ ਸਿਹਤ ਕਾਮਿਆਂ ਵਲੋਂ ਆਪਣੇ ਕੱਟੇ ਗਏ ਭੱਤਿਆਂ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਮੂਹ ਸਿਹਤ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੇ ਸਹਿਜ ਦੀ ਪੰਜਾਬੀ 'ਵਰਸਿਟੀ ਪਟਿਆਲਾ ਦੀ ਕ੍ਰਿਕਟ ਟੀਮ 'ਚ ਹੋਈ ਚੋਣ

ਬਠਿੰਡਾ, 23 ਜੂਨ (ਸ.ਰਿ.)-ਡੀਏਵੀ ਕਾਲਜ, ਬਠਿੰਡਾ ਦੇ ਕ੍ਰਿਕਟ ਖਿਡਾਰੀ ਸਹਿਜ ਧਵਨ (ਐਮ.ਏ. ਅੰਗਰੇਜ਼ੀ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ ਲਈ ਚੋਣ ਹੋਈ ਹੈ | ਸਹਿਜ ਨੇ ਅੰਤਰ ਕਾਲਜ ਕ੍ਰਿਕਟ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਬਦੌਲਤ ਡੀਏਵੀ ...

ਪੂਰੀ ਖ਼ਬਰ »

ਵਾਇਰਲ ਬਿਮਾਰੀਆਂ ਦੀ ਆਮਦ ਨੂੰ ਦੇਖਦਿਆਂ ਸ਼ਹਿਰ 'ਚ ਫਾਗਿੰਗ ਕਰਵਾਉਣ ਦੀ ਉੱਠਣ ਲੱਗੀ ਮੰਗ

ਤਲਵੰਡੀ ਸਾਬੋ, 23 ਜੂਨ (ਰਣਜੀਤ ਸਿੰਘ ਰਾਜੂ)-ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਦੇਖਦਿਆਂ ਜਿੱਥੇ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਨਗਰ ਨਿਗਮ ਵਲੋਂ ਫਾਗਿੰਗ ਸਪਰੇਅ ਕਰਵਾਉਣ ਸੰਬੰਧੀ ਹਰ ਰੋਜ਼ ਸ਼ਡਿਊਲ ...

ਪੂਰੀ ਖ਼ਬਰ »

ਸ਼ੈਲਰ 'ਚ ਪਏ ਚਾਵਲ ਦੇ ਫੂਸ ਨੂੰ ਲੱਗੀ ਅੱਗ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)- ਅੱਜ ਸਵੇਰੇ ਨਜ਼ਦੀਕੀ ਪਿੰਡ ਜੰਡਾਂਵਾਲਾ ਵਿਖੇ ਇਕ ਸ਼ੈਲਰ ਵਿਚ ਪਏ ਚਾਵਲ ਦੇ ਫੂਸ (ਛਿਲਕੇ) ਨੂੰ ਅੱਗ ਲੱਗ ਜਾਣ ਕਾਰਨ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ | ਜੰਡਾਂਵਾਲਾ-ਜੀਦਾ ਕੱਚੇ ਰਾਹ 'ਤੇ ਬਣੇ ਮਾਡਰਨ ਰਾਈਸ ਮਿੱਲ ਵਿਚ ...

ਪੂਰੀ ਖ਼ਬਰ »

ਹੁਣ ਅਸਮਾਨ 'ਚ ਉਡਾਰੀ ਲਾਵੇਗਾ 21 ਸਾਲਾ ਬਠਿੰਡਾ ਦਾ ਸ਼ੱੁਭਦੀਪ ਔਲਖ

ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਸਾਡੇ ਸਮਾਜ ਵਿਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਛੋਟੀ ਉਮਰ 'ਚ ਸਖ਼ਤ ਮਿਹਨਤ ਕਰਕੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ | ਅਜਿਹਾ ਹੀ ਸੱਚ ਸਾਬਤ ਕਰ ਦਿਖਾਇਆ ਹੈ, ਬਠਿੰਡਾ ਦੇ ਬਾਬਾ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਲਹਿਰਾ ਮੁਹੱਬਤ, 23 ਜੂਨ (ਭੀਮ ਸੈਨ ਹਦਵਾਰੀਆ)-ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵਲੋਂ ਐਲਾਨੇ ਗਏ ਏ. ਐਨ. ਐਮ. (ਭਾਗ ਪਹਿਲਾ) ਦੇ ਨਤੀਜੇ 'ਚੋਂ ਦੀਪ ਇੰਸਟੀਟਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸਜ਼ ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ...

ਪੂਰੀ ਖ਼ਬਰ »

ਚੋਰਾਂ ਵਲੋਂ ਰਾਤ ਦੋ ਦੁਕਾਨਾਂ ਦੀ ਕੀਤੀ ਚੋਰੀ, ਨਕਦ ਰਾਸ਼ੀ ਅਤੇ ਦੁਕਾਨ 'ਚ ਪਿਆ ਸਾਮਾਨ ਚੁੱਕ ਹੋਏ ਫ਼ਰਾਰ

ਬਠਿੰਡਾ, 23 ਜੂਨ (ਪੱਤਰ ਪ੍ਰੇਰਕ)-ਬਠਿੰਡਾ ਦੇ ਬੱਸ ਸਟੈਂਡ ਅਤੇ ਮਹਿਣਾ ਚੌਂਕ ਵਿਖੇ ਦੁਕਾਨਾਂ ਉੱਪਰ ਇਕ ਨੌਜਵਾਨ ਵਲੋਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਚੋਰ ਵਲੋਂ ਇੱਕ ਮਿਠਾਈ ਦੀ ਦੁਕਾਨ ਅਤੇ ਮਹਿਣਾ ਚੌਂਕ ਵਿਖੇ ਬੂਟਾ ਦੀ ...

ਪੂਰੀ ਖ਼ਬਰ »

ਕਾਰ ਚਾਲਕ ਨੇ ਵਿਅਕਤੀ ਨੂੰ ਕੁਚਲਿਆ, ਮੌਤ

ਬਠਿੰਡਾ, 23 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਗੋਲ ਡਿੱਗੀ ਦੇ ਨਜ਼ਦੀਕ ਇਕ ਕਾਰ ਚਾਲਕ ਲੜਕੀ ਦੁਆਰਾ ਸੜਕ ਕਿਨਾਰੇ ਬੈਠੇ ਬੇਸਹਾਰਾ ਵਿਅਕਤੀ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸਹਾਰਾ ਜਨ ਸੇਵਾ ਦੇ ਵਰਕਰਾਂ ਦੁਆਰਾ ਜ਼ਖ਼ਮੀ ਹਾਲਤ ਬੇਸਹਾਰਾ ...

ਪੂਰੀ ਖ਼ਬਰ »

ਬੇਅੰਤ ਸਿੰਘ ਸਿੱਧੂ ਨੇ ਬਠਿੰਡਾ ਦੇ ਤਹਿਸੀਲਦਾਰ ਕਮ ਸਬ-ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

ਬਠਿੰਡਾ, 23 ਜੂਨ (ਪ.ਪ.)-ਪੰਜਾਬ ਸਰਕਾਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਕੀਤੇ ਗਏ ਤਬਾਦਲਿਆਂ ਤਹਿਤ ਜ਼ਿਲ੍ਹਾ ਬਠਿੰਡਾ ਦੇ ਤਹਿਸੀਲਦਾਰ ਕਮ ਸਬ-ਰਜਿਸਟਰਾਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ | ਬਠਿੰਡਾ ਦੇ ਤਹਿਸੀਲਦਾਰ (ਸਬ-ਰਜਿਸਟਰਾਰ) ਲਖਵਿੰਦਰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹੇ ਅੰਦਰ ਚਲ ਰਹੇ ਸੀਵਰੇਜ ਟਰੀਟਮੈਂਟ ਪਲਾਂਟਾਂ ਤੇ ਐਮ. ਆਰ. ਐਫ਼. ਸ਼ੈੱਡਾਂ ਦਾ ਦੌਰਾ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅਧੀਨ ਪੈਂਦੀਆਂ ਵੱਖ-ਵੱਖ ਮਿਊਾਸੀਪਲ ਕਾਊਾਸਲਾਂ ਤੇ ਨਗਰ ਪੰਚਾਇਤਾਂ ਵਿਚ ਚੱਲ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਤੇ ਐਮਆਰਐਫ਼ ਸੈੱਡਾਂ ਦਾ ਦੌਰਾ ਕਰਕੇ ਜਾਇਜ਼ਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਦਿੱਤੀ ਫੇਅਰਵੈਲ ਪਾਰਟੀ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਏ.-ਬੀ.ਐਡ ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਦੁਆਰਾ ਬੀ.ਏ.-ਬੀ.ਐੱਡ ਸਮੈਸਟਰ ਅੱਠਵਾਂ ਦੇ ਵਿਦਿਆਰਥੀਆਂ ਨੂੰ 'ਫੇਅਰਵੈਲ ਪਾਰਟੀ' ਦਿੱਤੀ ਗਈ | ਸਭ ਤੋਂ ਪਹਿਲਾ ਵਿਦਿਆਰਥਣ ...

ਪੂਰੀ ਖ਼ਬਰ »

ਲੋਕ ਏਕਤਾ ਅੱਗੇ ਪੀ.ਐਸ.ਪੀ.ਸੀ.ਐਲ. ਨੇ ਗੋਡੇ ਟੇਕੇ-ਮੀਟਰ ਘਰਾਂ ਅੰਦਰ ਲਗਾ ਕੇ ਖਹਿੜਾ ਛੁਡਵਾਇਆ
ਬਿਜਲੀ ਮੀਟਰ ਲਗਾਉਣ ਆਏ ਬਿਜਲੀ ਕਰਮਚਾਰੀਆਂ ਦਾ ਕੋਟੜਾ ਕੌੜਾ 'ਚ ਘਿਰਾਓ

ਬਾਲਿਆਂਵਾਲੀ, 23 ਜੂਨ (ਕੁਲਦੀਪ ਮਤਵਾਲਾ)- ਪਿੰਡ ਕੋਟੜਾ ਕੌੜਾ ਵਿਖੇ ਮੀਟਰ ਲਗਾਉਣ ਆਏ ਪੀ.ਐਸ.ਪੀ.ਸੀ.ਐਲ ਦੇ ਕਰਮਚਾਰੀਆਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਘਿਰਾਓ ਕਰਕੇ ਪ੍ਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ...

ਪੂਰੀ ਖ਼ਬਰ »

ਇਕ ਸੜਕ ਜਿਸ ਦੀ ਦਸ਼ਾ ਨੇ ਕੀਤੀ ਸਬ ਡਵੀਜ਼ਨ ਦੀ ਦੁਰਦਸ਼ਾ

ਗੁਰਮੇਲ ਸਿੰਘ ਵਿਰਦੀ ਰਾਮਪੁਰਾ ਫੂਲ-ਕਦੇ-ਕਦੇ ਕੋਈ ਸਮੱਸਿਆ ਅਜਿਹੀ ਹੋ ਜਾਂਦੀ ਹੈ, ਜਿਸ ਦਾ ਨਿਬੇੜਾ ਨਾ ਹੁੰਦੇ ਦੇਖ ਅਕਸਰ ਹੀ ਆਮ ਲੋਕ ਉਸ ਨੂੰ ਸਵੀਕਾਰ ਕਰਨ ਵਾਲੀ ਸਥਿਤੀ ਵਿਚ ਆ ਜਾਂਦੇ ਹਨ | ਅਜਿਹਾ ਹੀ ਮਸਲਾ ਹੈ ਕਿ ਸ਼ਹਿਰ ਰਾਮਪੁਰਾ ਨੂੰ ਇਲਾਕੇ ਦੀ ਸਬ ਡਵੀਜ਼ਨ ...

ਪੂਰੀ ਖ਼ਬਰ »

ਸ਼ੋ੍ਰਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਨੇ ਹਫ਼ਤਾਵਾਰੀ ਗੁਰਮਤਿ ਸਿਖਲਾਈ ਕੈਂਪ ਲਗਾਇਆ

ਰਾਮਾਂ ਮੰਡੀ, 23 ਜੂਨ (ਪ.ਪ.)-ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਦੇ ਉਪਰਾਲੇ ਸਦਕਾ ਧਰਮ ਪ੍ਰਚਾਰ ਕਮੇਟੀ ਵਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਸੱਤ ਰੋਜ਼ਾ ਗੁਰਮਤਿ ...

ਪੂਰੀ ਖ਼ਬਰ »

ਬਿਜਲੀ ਮੀਟਰ ਲਗਾਉਣ ਆਏ ਬਿਜਲੀ ਕਰਮਚਾਰੀਆਂ ਦਾ ਕੋਟੜਾ ਕੌੜਾ 'ਚ ਘਿਰਾਓ

ਬਾਲਿਆਂਵਾਲੀ, 23 ਜੂਨ (ਕੁਲਦੀਪ ਮਤਵਾਲਾ)- ਪਿੰਡ ਕੋਟੜਾ ਕੌੜਾ ਵਿਖੇ ਮੀਟਰ ਲਗਾਉਣ ਆਏ ਪੀ.ਐਸ.ਪੀ.ਸੀ.ਐਲ ਦੇ ਕਰਮਚਾਰੀਆਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਘਿਰਾਓ ਕਰਕੇ ਪ੍ਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ...

ਪੂਰੀ ਖ਼ਬਰ »

ਵਿੰਝੂਕੇ ਪਿੰਡਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਉਂਗਲ ਉੱਠਣ ਦਾ ਸਖ਼ਤ ਵਿਰੋਧ

ਨਥਾਣਾ, 23 ਜੂਨ (ਗੁਰਦਰਸ਼ਨ ਲੁੱਧੜ)-ਪੰਜਾਬ ਸਰਕਾਰ ਵਲੋਂ ਵਿੰਝੂਕੇ ਪਿੰਡਾਂ ਜੰਡਾਂਵਾਲਾ, ਹਰਰਾਏਪੁਰ, ਜੀਦਾ, ਖੇਮੂਆਣਾ, ਗੋਨਿਆਣਾ ਅਤੇ ਵਿਰਕ ਕਲ੍ਹਾਂ ਦੀ 3701 ਏਕੜ ਜ਼ਮੀਨ ਉਪਰ ਉਂਗਲ ਉਠਾਏ ਜਾਣ ਦਾ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਜਥੇਬੰਦਕ ਸੰਗਠਨਾਂ ਵਲੋਂ ਸਖ਼ਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX