ਤਾਜਾ ਖ਼ਬਰਾਂ


ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ ਸਰਕਾਰ ਦਾ ਧਿਆਨ
. . .  1 minute ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਿਆਨ ਦਿਵਾਊ ਨੋਟਿਸ ਦਿੰਦੇ ਹੋਏ ਸਰਕਾਰ ਦਾ ਧਿਆਨ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ, ਕਿਉਂਕਿ ਚਾਇਨਿਜ ਵਾਇਰਸ ਨੇ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਨੂੰ ਨੁਕਸਾਨ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  7 minutes ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਹੋਣ ਤੋਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ...
ਬਰਖ਼ਾਸਤ ਥਾਣੇਦਾਰ ਦਾ ਮਿਲਿਆ 4 ਦਿਨਾਂ ਪੁਲਿਸ ਰਿਮਾਂਡ
. . .  8 minutes ago
ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦਾ ਸਥਾਨਕ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਡੀ.ਜੀ.ਪੀ. ਪੰਜਾਬ...
ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  13 minutes ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਹੋ ਗਈ...
ਅਕਾਲੀ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਆਵਾਰਾ ਕੁੱਤਿਆਂ ਦੁਆਰਾ ਵੱਢਣ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਵੱਲ ਦਿਵਾਇਆ ਸਰਕਾਰ ਦਾ ਧਿਆਨ
. . .  14 minutes ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਸਦਨ 'ਚ ਧਿਆਨ ਦਿਵਾਊ ਨੋਟਿਸ ਦਿੰਦੇ ਸਰਕਾਰ ਦਾ ਧਿਆਨ ਰਹੇ ਆਵਾਰਾ ਕੁੱਤਿਆਂ ਦੁਆਰਾ ਵੱਢਣ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਵੱਲ...
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਫਾਇਰ ਸਟੇਸ਼ਨਾਂ ਵਿਚ ਨਾ-ਕਾਫ਼ੀ ਅਮਲੇ ਅਤੇ ਸਾਜ਼ੋ ਸਾਮਾਨ ਵੱਲ ਸਥਾਨਕ ਸਰਕਾਰਾਂ ਮੰਤਰੀ ਦਾ ਦਿਵਾਇਆ ਧਿਆਨ
. . .  17 minutes ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਇਜਲਾਸ ਦੌਰਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਥਾਨਕ ਸਰਕਾਰਾਂ ਮੰਤਰੀ ਦਾ ਰਾਜ ਦੇ ਫਾਇਰ ਸਟੇਸ਼ਨਾਂ ਵਿਚ ਨਾ-ਕਾਫ਼ੀ ਅਮਲੇ ਅਤੇ ਸਾਜ਼ੋ ਸਾਮਾਨ ਵੱਲ ਧਿਆਨ ਦਿਵਾਇਆ, ਜਿਸ ਦਾ ਸਦਨ ਵਿਚ ਮੰਤਰੀ ਨੇ ਜਵਾਬ...
ਘਾਹ ਕੱਟ ਰਹੀ ਔਰਤ ਨਾਲ ਵਾਪਰਿਆ ਹਾਦਸਾ, ਮੌਤ
. . .  26 minutes ago
ਡਮਟਾਲ, 3 ਅਕਤੂਬਰ (ਰਾਕੇਸ਼ ਕੁਮਾਰ)-ਧਾਰਵਾਲਾ ਇਲਾਕੇ ਦੇ ਕਿੱਲੋੜ 'ਚ ਟੋਏ 'ਚ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਰਿੰਕੀ (27 ਸਾਲ) ਵਾਸੀ ਪਿੰਡ ਬਨੇੜ ਡਾਕਖਾਨਾ ਕਿਲੋੜ ਧਾਰਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਘਸਾਨੀ 'ਚ ਘਾਹ...
ਵਿਜੀਲੈਂਸ ਬਿਊਰੋ ਵਲੋਂ ਮਾਲ ਵਿਭਾਗ ਦਾ ਪਟਵਾਰੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
. . .  26 minutes ago
ਲੁਧਿਆਣਾ, 3 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ ਦੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਜਸਪ੍ਰੀਤ ਸਿੰਘ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
. . .  34 minutes ago
ਲੁਧਿਆਣਾ, 3 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਜਿੰਮ ਟਰੇਨਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜੇ ਵਿਚੋਂ 15 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ...
ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ
. . .  44 minutes ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ...
ਬਿਨਾਂ ਸਿਰ ਦੇ ਮੁਰਗੇ ਵਾਂਗ ਕੰਮ ਕਰ ਰਹੀ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਪੁਲਿਸ - ਪ੍ਰਤਾਪ ਸਿੰਘ ਬਾਜਵਾ ਦਾ ਟਵੀਟ
. . .  49 minutes ago
ਚੰਡੀਗੜ੍ਹ, 3 ਅਕਤੂਬਰ-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਬਿਨਾਂ ਸਿਰ ਦੇ ਮੁਰਗੇ ਵਾਂਗ ਕੰਮ ਕਰ ਰਹੀ ਹੈ, ਜਿਸ ਵਿਚ ਲੋਕਾਂ ਦੀ ਭਲਾਈ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਫਾਟਕ ਢਿਲਵਾਂ ਵਿਖੇ ਰੇਲ ਰੋਕੋ ਪ੍ਰਦਰਸ਼ਨ
. . .  56 minutes ago
ਢਿਲਵਾਂ, 3 ਅਕਤੂਬਰ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਐਲਾਨੇ ਰੇਲ ਰੋਕੋ ਪ੍ਰੋਗਰਾਮ ਤਹਿਤ ਜ਼ੋਨ ਢਿਲਵਾਂ ਵਲੋਂ ਰੇਲਵੇ ਫਾਟਕ ਢਿਲਵਾਂ ਵਿਖੇ ਯੂ.ਪੀ ਦੇ ਲਖੀਮਪੁਰ ਖੀਰੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਸਜ਼ਾ ਦੇਣ ਸਮੇਤ ਹੋਰਨਾਂ ਕਿਸਾਨੀ ਮੁੱਦਿਆ ਨੂੰ ਲੈ ਕੇ ਰੇਲ...
ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ
. . .  1 minute ago
ਭਵਾਨੀਗੜ੍ਹ, 3 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਲਖ਼ੀਮਪੁਰ ਖ਼ੀਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵਿਚ ਐਸ.ਡੀ.ਐਮ. ਦਫ਼ਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਤਲਾ ਸਾੜ ਕੇ ਨਾਅਰੇਬਾਜ਼ੀ...
ਕਿਸਾਨਾਂ ਮਜ਼ਦੂਰਾਂ ਵਲੋਂ ਰੇਲਵੇ ਸਟੇਸ਼ਨ ਤਰਨਤਾਰਨ ਵਿਖੇ ਧਰਨਾ
. . .  about 1 hour ago
ਤਰਨਤਾਰਨ, 3 ਅਕਤੂਬਰ (ਹਰਿੰਦਰ ਸਿੰਘ-)ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਐਮ.ਐਸ.ਪੀ. ਸਮੇਤ ਹੋਰ ਮੁੱਦਿਆਂ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ ਤਰਨਤਾਰਨ ਵਿਖੇ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਧਰਨਾ
. . .  about 1 hour ago
ਸੁਲਤਾਨਪੁਰ ਲੋਧੀ, 3 ਅਕਤੂਬਰ (ਲਾਡੀ, ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼...
ਕਿਸਾਨਾਂ ਵਲੋਂ ਫ਼ਰੀਦਕੋਟ ਰੇਲਵੇ ਸਟੇਸ਼ਨ 'ਤੇ ਵੀ ਰੇਲ ਮਾਰਗ ਜਾਮ
. . .  about 1 hour ago
ਫ਼ਰੀਦਕੋਟ, 3 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਫ਼ਰੀਦਕੋਟ ਰੇਲਵੇ ਸਟੇਸ਼ਨ 'ਤੇ ਵੀ ਰੇਲ ਮਾਰਗ ਜਾਮ ਕੀਤਾ। ਜੀਂਦ ਤੋਂ ਫ਼ਿਰੋਜ਼ਪੁਰ ਜਾਣ ਵਾਲੀ ਰੇਲ ਗੱਡੀ ਨੂੰ ਰੋਕ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...
ਹਵਾਈ ਨੂੰ ਮਿਲੇ ਸਵਦੇਸ਼ੀ ਲੜਾਕੂ ਹੈਲੀਕਾਪਟਰ
. . .  about 1 hour ago
ਜੋਧਪੁਰ, 3 ਅਕਤੂਬਰ-ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਹਲਕੇ ਲੜਾਕੂ ਹੈਲੀਕਾਪਟਰ (ਐਲ.ਸੀ.ਐਚ.) ਦੇ ਪਹਿਲੇ ਬੈਚ ਨੂੰ "ਪ੍ਰਚੰਡ" ਭਾਰਤੀ ਹਵਾਈ ਸੈਨਾ ਵਿਚ ਸ਼ਾਮਿਲ ਕੀਤਾ ਗਿਆ।ਸ਼ਾਮਿਲ ਕਰਨ ਦਾ ਸਮਾਰੋਹ ਰਾਜਸਥਾਨ ਦੇ ਜੋਧਪੁਰ ਵਿੱਚ ਆਯੋਜਿਤ ਕੀਤਾ ਗਿਆ, ਜਿਥੇ ਕੇਂਦਰੀ ਮੰਤਰੀ ਦੇ ਨਾਲ...
6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਵੋਟਿੰਗ 3 ਨਵੰਬਰ ਨੂੰ
. . .  about 1 hour ago
ਨਵੀਂ ਦਿੱਲੀ, 3 ਅਕਤੂਬਰ-6 ਸੂਬਿਆਂ ਮਹਾਰਾਸ਼ਟਰ, ਬਿਹਾਰ, ਹਰਿਆਣਾ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਉੜੀਸ਼ਾ ਦੀਆਂ 7 ਵਿਧਾਨ ਸਭਾ ਸੀਟਾਂ ਲਈ ਵੋਟਿੰਗ 3 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 6 ਨਵੰਬਰ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ ਪੱਟੀ ਵਿਖੇ ਧਰਨਾ
. . .  about 1 hour ago
ਪੱਟੀ, 3 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਐਮ.ਐਸ.ਪੀ. ਸਮੇਤ ਹੋਰ ਮੁੱਦਿਆਂ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ ਪੱਟੀ ਵਿਖੇ ਸੈਂਕੜੇ...
ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਅਜੇ ਤੱਕ ਸਖ਼ਤ ਸਜਾਵਾਂ ਨਾਂ ਦੇਣ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਉਕਤ ਕਾਂਡ ਦੀ ਬਰਸੀ ’ਤੇ ਅੱਜ...
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
. . .  about 2 hours ago
ਅੰਮ੍ਰਿਤਸਰ, 3 ਅਕਤੂਬਰ (ਗਗਨਦੀਪ ਸ਼ਰਮਾ)-ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਰੇਲਵੇ ਟਰੈਕ 'ਤੇ ਰੋਸ ਧਰਨੇ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਕਰ ਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਗੁਰੂ ਹਰਸਹਾਏ ਵਿਖੇ ਰੇਲ ਰੋਕੋ ਪ੍ਰਦਰਸ਼ਨ
. . .  about 2 hours ago
ਗੁਰੂ ਹਰਸਹਾਏ, 3 ਅਕਤੂਬਰ (ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੋਰ ਕਮੇਟੀ ਦੇ ਐਲਾਨ ਅਨੁਸਾਰ ਗੁਰੂ ਹਰਸਹਾਏ ਦੇ ਰੇਲਵੇ ਸਟੇਸ਼ਨ ਉਪਰ ਰੇਲ ਰੋਕੋ ਅੰਦੋਲਨ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ।ਜ਼ੋਨ ਗੁਰੂ ਹਰਸਹਾਏ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਾਂਡ...
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਟਾਂਡਾ ਰੇਲਵੇ ਸਟੇਸ਼ਨ 'ਤੇ ਕੀਤਾ ਰੇਲ ਮਾਰਗ ਜਾਮ
. . .  about 2 hours ago
ਟਾਂਡਾ ਉੜਮੁੜ, 4 ਅਕਤੂਬਰ (ਭਗਵਾਨ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਟਾਂਡਾ ਰੇਲਵੇ ਸਟੇਸ਼ਨ' ਤੇ ਸਵਿੰਦਰ ਸਿੰਘ ਚੁਤਾਲਾ ਸੀਨੀਅਰ ਮੀਤ ਪ੍ਰਧਾਨ ਅਤੇ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿਚ ਜਲੰਧਰ-ਪਠਾਨਕੋਟ ਰੇਲ ਮਾਰਗ ਜਾਮ...
ਭਾਰਤੀ ਹਵਾਈ ਖੇਤਰ 'ਚ ਈਰਾਨੀ ਯਾਤਰੀ ਜਹਾਜ਼ ਵਿਚ ਬੰਬ ਦੀ ਧਮਕੀ
. . .  about 2 hours ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਖੇਤਰ ਵਿਚ ਚੀਨ ਵੱਲ ਜਾ ਰਹੇ ਇਕ ਈਰਾਨੀ ਯਾਤਰੀ ਜਹਾਜ਼ ਵਿਚ ਬੰਬ ਦੀ ਧਮਕੀ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਨੂੰ ਸਵੇਰੇ 9:20 ਵਜੇ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਹੀ ਮਹਾਨ ਏਅਰ ਦੇ ਜਹਾਜ਼...
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਚੌਥਾ ਦਿਨ
. . .  about 3 hours ago
ਚੰਡੀਗੜ੍ਹ, 3 ਅਕਤੂਬਰ - ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਚੌਥਾ ਦਿਨ ਹੈ। ਸਦਨ 'ਚ ਅੱਜ ਭਰੋਸਗੀ ਮਤੇ 'ਤੇ ਚਰਚਾ ਹੋਵੇਗੀ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ 'ਆਪ' ਵਿਧਾਇਕਾਂ ਦੀ ਮੀਟਿੰਗ ਹੋਵੇਗੀ। ਇਸ ਦੌਰਾਨ ਚੀਫ਼ ਵਿਪ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਹਾੜ ਸੰਮਤ 554

ਤਰਨਤਾਰਨ

'ਅਗਨੀਪਥ' ਖ਼ਿਲਾਫ਼ ਜ਼ਿਲ੍ਹੇ ਭਰ 'ਚ ਪੁਤਲੇ ਫੂਕ ਪ੍ਰਦਰਸ਼ਨ

ਅਗਨੀਪਥ ਯੋਜਨਾ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਤਰਨ-ਤਾਰਨ ਜ਼ਿਲ੍ਹੇ ਦੇ ਜ਼ੋਨ ਬਾਬਾ ਬੀਰ ਸਿੰਘ ਵਲੋਂ ਮੋਦੀ ਸਰਕਾਰ ਦੀ ਫ਼ੌਜ ਵਿਚ ਭਰਤੀ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦੇ ਹੋਏ ਅੰਮਿ੍ਤਸਰ -ਬਠਿੰਡਾ ਹਾਈਵੇਅ ਨੰਬਰ 54 'ਤੇ ਪਿੰਡ ਰਸੂਲਪੁਰ ਨਹਿਰਾਂ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਕੇਂਦਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁੱਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ ਤੇ ਸੁਖਦੇਵ ਸਿੰਘ ਸ਼ਹਾਬਪੁਰ ਨੇ ਕਿਹਾ ਕਿ 2014 ਤੋਂ ਬਣੀ ਮੋਦੀ ਸਰਕਾਰ ਨੇ ਦੇਸ਼ ਵਿਚ ਤਾਨਾਸ਼ਾਹੀ ਵਾਲਾ ਰਾਜ ਸਥਾਪਿਤ ਕਰ ਦਿੱਤਾ ਹੈ ਦੇਸ਼ ਦੇ ਹਰ ਖਿੱਤੇ ਵਿਚ ਮੋਦੀ ਸਰਕਾਰ ਨੇ ਆਪਣੀ ਮਨਮਾਨੀ ਕੀਤੀ ਹੈ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਆਖੜੀ ਕਰਕੇ ਆਮ ਲੋਕਾਂ ਨੂੰ ਕੁਚਲਣ ਵਾਲੇ ਕਾਨੂੰਨ ਬਣਾਏ ਜਾ ਰਹੇ ਹਨ | ਪਹਿਲਾਂ ਨੋਟਬੰਦੀ ਫਿਰ ਕੋਰੋਨਾ ਦੇ ਨਾਂਅ ਤੇ ਤਾਲਾਬੰਦੀ ਅਤੇ ਫਿਰ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਅਤੇ ਹੁਣ ਅਗਨੀਪਥ ਯੋਜਨਾ ਲੈ ਲਿਆਂਦੀ ਹੈ, ਜਿਸ 'ਚ ਚਾਰ ਸਾਲ ਲਈ ਨੌਜਵਾਨਾਂ ਨੂੰ ਕੱਚੇ ਤੌਰ 'ਤੇ ਭਰਤੀ ਕੀਤਾ ਜਾਵੇਗਾ ਜੋ ਕਿ ਦੇਸ਼ ਲਈ ਘਾਤਿਕ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਖਿਲਾਫ਼ ਸਾਰੇ ਪੰਜਾਬ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ | ਇਸ ਮੌਕੇ ਅਮਨਦੀਪ ਸਿੰਘ, ਸੁਰਮੁਖ ਸਿੰਘ ਸੇਰੋਂ, ਹਰਪ੍ਰੀਤ ਸਿੰਘ ਬੰਗਾਲੀਪੁਰ, ਸੱਜਣ ਸਿੰਘ ਕਲੇਰ, ਬਲਜੀਤ ਸਿੰਘ ਬੇਗਮਪੁਰ, ਜਲਵਿੰਦਰ ਸਿੰਘ ਰੈਸ਼ੀਆਣਾ, ਕੁਲਵਿੰਦਰ ਸਿੰਘ ਨੌਰੰਗਾਬਾਦ, ਦਰਸ਼ਨ ਸਿੰਘ ਅਲਾਵਲਪੁਰ, ਬਲਵਿੰਦਰ ਸਿੰਘ, ਬੂਟਾ ਸਿੰਘ ਸੰਘੇ, ਦਰਸ਼ਨ ਸਿੰਘ ਪੰਡੋਰੀ ਗੋਲਾ ਆਦਿ ਵੀ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸ੍ਰੀ ਗੁਰੂ ਅਰਜਨ ਦੇਵ ਜੀ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਡਾਲੇਕੇ, ਸਕੱਤਰ ਸਰਵਨ ਸਿੰਘ ਵਲੀਪੁਰ ਦੀ ਪ੍ਰਧਾਨਗੀ ਹੇਠ ਅਗਨੀਪਥ ਯੋਜਨਾ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਤੇ ਨੌਜਵਾਨ ਵੱਡੀ ਗਿਣਤੀ ਵਿਚ ਪਹੁੰਚੇ | ਇਸ ਮੌਕੇ ਪਹੁੰਚੇ ਸੂਬਾ ਆਗੂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਰਾਖੇ ਫ਼ੌਜੀ ਤੇ ਨੌਜਵਾਨਾਂ ਖਿਲਾਫ਼ ਬਣਾਈ ਅਗਨੀਪਥ ਯੋਜਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਕਿਹਾ ਕਿ ਅੱਜ ਅਸੀਂ ਪੁਤਲੇ ਫੂਕ ਕੇ ਵਿਰੋਧ ਕਰ ਰਹੇ ਹਾਂ, ਪਰ ਜੇ ਕੇਂਦਰ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਤਾਂ ਆਉਣ ਵਾਲੇ ਸਮੇਂ ਵਿਚ ਪੂਰੇ ਦੇਸ਼ ਅੰਦਰ ਵੱਡੇ ਸੰਘਰਸ਼ ਵਿੱਢਾਂਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਖੇਤੀਬਾੜੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਡਿਜੀਟਲ ਕਰਨ ਜਾ ਰਹੀ ਹੈ ਤੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਵਿਚ ਹੈ, ਪਰ ਅਸੀਂ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵਾਂਗੇ | ਇਸ ਮੌਕੇ ਪਹੁੰਚੇ ਆਗੂ ਗੁਰਮੇਜ ਸਿੰਘ ਰੂੜੇਆਸਲ, ਸਤਨਾਮ ਸਿੰਘ ਖਹਿਰਾ, ਅਮਰੀਕ ਸਿੰਘ ਜੰਡੋਕੇ, ਮੰਗਲ ਸਿੰਘ ਨੰਦਪੁਰ, ਕੁਲਦੀਪ ਸਿੰਘ ਬੁੱਘਾ, ਨਿਰਵੈਲ ਸਿੰਘ ਬੁੱਘਾ, ਦੇਸਾ ਸਿੰਘ ਮੁਗਲਚੱਕ, ਸਕੱਤਰ ਸਿੰਘ ਕੱਦਗਿੱਲ, ਜਗੀਰ ਸਿੰਘ ਚੁਤਾਲਾ, ਦਾਰਾ ਸਿੰਘ ਸਰਹਾਲੀ ਖੁਰਦ, ਭੁਪਿੰਦਰ ਸਿੰਘ ਮਾਨੋਚਾਹਲ, ਗੁਰਮੇਜ ਸਿੰਘ ਮਾਣੋਚਾਲ੍ਹ ਖੁਰਦ ਆਦਿ ਆਗੂ ਹਾਜ਼ਰ ਹੋਏ |
ਅਗਨੀਪਥ ਯੋਜਨਾ ਵਿਰੁੱਧ ਡੀ.ਸੀ. ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾ, ਦਲੇਰ ਸਿੰਘ ਰਾਜੋਕੇ ਅਤੇ ਹਰਦੀਪ ਸਿੰਘ ਜੌੜਾ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀ.ਸੀ. ਦਫ਼ਤਰ ਤਰਨ ਤਾਰਨ ਵਿਖੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੂੰ ਸੌਂਪਿਆ ਗਿਆ | ਜ਼ਿਲ੍ਹਾ ਸਕੱਤਰ ਜਥੇਦਾਰ ਸੰਤੋਖ ਸਿੰਘ ਪੱਟੀ ਨੇ ਦੱਸਿਆ ਕਿ ਇਹ ਯੋਜਨਾ ਦੇਸ਼ ਦੇ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਲਈ ਪੱਕੀ ਸਰਕਾਰੀ ਨੌਕਰੀ ਦੀ ਗਾਰੰਟੀ ਦਾ ਹੱਕ ਵੀ ਖੋਂਹਦੀ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਖੜ੍ਹਾ ਕਰਦੀ ਹੈ | ਉਨ੍ਹਾਂ ਦੱਸਿਆ ਕਿ ਰੋਸ ਪ੍ਰਦਰਸ਼ਨ ਮੌਕੇ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਅਗਨੀਪਥ ਯੋਜਨਾ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕਰਕੇ ਇਸ ਯੋਜਨਾ ਤਹਿਤ ਭਰਤੀ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ | ਇਸ ਮੌਕੇ ਦਿਲਬਾਗ ਸਿੰਘ ਸਭਰਾਂ, ਮੇਹਰ ਸਿੰਘ ਸਖੀਰਾ , ਦਰਬਾਰਾ ਸਿੰਘ ਘਰਿਆਲੀ, ਜਗਬੀਰ ਸਿੰਘ ਬੁੱਬੂ, ਸੁਖਵੰਤ ਸਿੰਘ ਵਲਟੋਹਾ, ਜਸਬੀਰ ਸਿੰਘ ਚੀਮਾ, ਇੰਦਰਜੀਤ ਸਿੰਘ ਮਾੜੀਮੇਘਾ, ਸਤਨਾਮ ਸਿੰਘ ਹਰੀਕੇ, ਕਸ਼ਮੀਰ ਸਿੰਘ, ਬਖਸ਼ੀਸ ਸਿੰਘ, ਨਿਰਮਲ ਸਿੰਘ ਨਾਗੋਕੇ, ਜੁਗਰਾਜ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
'ਅਗਨੀਪਥ' ਯੋਜਨਾ ਖਿਲਾਫ਼ ਉਗਰਾਹਾਂ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਤਰਨ ਤਾਰਨ ਵਲੋਂ ਜ਼ਿਲਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾ, ਦਲੇਰ ਸਿੰਘ ਰਾਜੋਕੇ ਅਤੇ ਹਰਦੀਪ ਸਿੰਘ ਜੌੜਾ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਵਿਖੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਡੀ.ਸੀ. ਤਰਨ ਤਾਰਨ ਨੂੰ ਸੌਂਪਿਆ ਗਿਆ | ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰੈਸ ਸਕੱਤਰ ਜਥੇਦਾਰ ਸੰਤੋਖ ਸਿੰਘ ਪੱਟੀ ਨੇ ਦੱਸਿਆ ਕਿ ਇਹ ਯੋਜਨਾ ਦੇਸ਼ ਦੇ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਲਈ ਪੱਕੀ ਸਰਕਾਰੀ ਨੌਕਰੀ ਦੀ ਗਰੰਟੀ ਦਾ ਹੱਕ ਵੀ ਖੋਂਹਦੀ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਖੜ੍ਹਾ ਕਰਦੀ ਹੈ | ਉਨ੍ਹਾਂ ਦੱਸਿਆ ਕਿ ਰੋਸ ਪ੍ਰਦਰਸ਼ਨ ਮੌਕੇ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਅਗਨੀਪਥ ਯੋਜਨਾ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕਰਕੇ ਇਸ ਯੋਜਨਾ ਤਹਿਤ ਭਰਤੀ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ | ਫ਼ੌਜ ਵਿਚ ਪਿਛਲੇ ਦੋ ਸਾਲਾਂ ਤੋਂ ਬੰਦ ਕੀਤੀ ਭਰਤੀ ਕਾਰਨ ਰਹਿੰਦੀਆਂ 1,25,000 ਅਸਾਮੀਆਂ ਅਤੇ ਇਸ ਸਾਲ ਖ਼ਾਲੀ ਹੋਣ ਵਾਲੀਆਂ ਲਗਪਗ 60,000 ਅਸਾਮੀਆਂ ਦੀ ਪਹਿਲਾਂ ਵਾਂਗ ਰੈਗੂਲਰ ਭਰਤੀ ਤੁਰੰਤ ਸ਼ੁਰੂ ਕੀਤੀ ਜਾਵੇ | ਜਿੱਥੇ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ, ਉਸ ਨੂੰ ਪੂਰਾ ਕੀਤਾ ਜਾਵੇ ਅਤੇ ਪਿਛਲੇ ਦੋ ਸਾਲਾਂ ਤੋਂ ਭਰਤੀ ਨਾ ਹੋਣ ਦੇ ਬਦਲੇ ਆਮ ਭਰਤੀ ਲਈ ਨੌਜਵਾਨਾਂ ਨੂੰ ਉਮਰ ਵਿਚ 2 ਸਾਲ ਦੀ ਛੋਟ ਦਿੱਤੀ ਜਾਵੇ | ਬੀਤੇ ਦਿਨੀਂ ਇਨ੍ਹਾਂ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿਚ ਅੰਦੋਲਨ ਕਰ ਰਹੇ ਲੋਕਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਵਾਪਸ ਲਏ ਜਾਣ ਅਤੇ ਦਿੱਲੀ ਵਿਖੇ ਗਿ੍ਫ਼ਤਾਰ ਕਰਕੇ ਤਿਹਾੜ ਜੇਲ੍ਹ ਵਿਚ ਡੱਕੇ ਗਏ ਸੈਂਕੜੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਇਸ ਮੌਕੇ ਦਿਲਬਾਗ ਸਿੰਘ ਸਭਰਾਂ, ਮੇਹਰ ਸਿੰਘ ਸਖੀਰਾ, ਦਰਬਾਰਾ ਸਿੰਘ ਘਰਿਆਲੀ, ਜਗਬੀਰ ਸਿੰਘ ਬੁੱਬੂ, ਸੁਖਵੰਤ ਸਿੰਘ ਵਲਟੋਹਾ, ਜਸਬੀਰ ਸਿੰਘ ਚੀਮਾ, ਇੰਦਰਜੀਤ ਸਿੰਘ ਮਾੜੀਮੇਘਾ, ਸਤਨਾਮ ਸਿੰਘ ਹਰੀਕੇ, ਕਸ਼ਮੀਰ ਸਿੰਘ, ਬਖਸ਼ੀਸ ਸਿੰਘ, ਨਿਰਮਲ ਸਿੰਘ ਨਾਗੋਕੇ, ਜੁਗਰਾਜ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
ਅਗਨੀਪਥ ਯੋਜਨਾ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਸ ਪ੍ਰਦਰਸ਼ਨ
ਤਰਨ ਤਾਰਨ, (ਹਰਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਭਾਰਤ ਅੰਦਰ ਕਿਸਾਨ ਮਜ਼ਦੂਰ ਵਿਦਿਆਰਥੀ ਨੌਜਵਾਨ ਅਤੇ ਵੱਖ ਵੱਖ ਲੋਕ ਹਿਤੈਸ਼ੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਸਬੰਧਿਤ ਐਸ.ਡੀ.ਐਮ. ਦਫ਼ਤਰਾਂ 'ਚ ਰਾਸ਼ਟਰਪਤੀ ਦੇ ਨਾਂਅ 'ਤੇ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਗਾਂਧੀ ਪਾਰਕ ਤਰਨਤਾਰਨ ਵਿਖੇ ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਕੌਮੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ | ਕਿਸਾਨਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਸਪਾਲ ਸਿੰਘ ਢਿੱਲੋਂ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ, ਕੁੱਲ ਹਿੰਦ ਕਿਸਾਨ ਸਭਾ ਦੇ ਦਵਿੰਦਰ ਸੋਹਲ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਪੰਨੂੰ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਤੱਖਤਮਲ ਦੇ ਆਗੂਆਂ ਨੇ ਕਿਹਾ ਹੈ ਕਿ ਇਹ ਅਗਨੀਪਥ ਯੋਜਨਾ ਦੇਸ਼ ਦੇ ਸੰਵਿਧਾਨ ਅਤੇ ਸੁਰੱਖਿਆ ਲਈ ਖ਼ਤਰੇ ਦੀ ਘੰਟੀ ਹੈ, ਇਸ ਯੋਜਨਾ ਨਾਲ ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਪੱਕੇ ਰੁਜ਼ਗਾਰ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਉੱਚ ਅਧਿਕਾਰੀਆਂ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜ ਕੇ ਮੰਗ ਕਰਦੇ ਹਾਂ ਕਿ ਅਗਨੀਪਥ ਯੋਜਨਾ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕਰ ਕੇ ਇਸ ਯੋਜਨਾ ਤਹਿਤ ਭਰਤੀ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ | ਇਸ ਮੌਕੇ ਕਿਸਾਨ ਆਗੂ ਰਛਪਾਲ ਸਿੰਘ ਬਾਠ, ਸੁਖਦੇਵ ਸਿੰਘ ਮਾਣੋਚਾਲ, ਬਲਦੇਵ ਸਿੰਘ ਕੰਗ, ਸਤਨਾਮ ਸਿੰਘ ਜੌਹਲ, ਹਰਦੀਪ ਸਿੰਘ ਬੱਠੇ ਭੈਣੀ, ਮੱਖਣ ਸਿੰਘ, ਮਾਸਟਰ ਭੁਪਿੰਦਰ ਸਿੰਘ, ਗੁਰਦੇਵ ਸਿੰਘ ਰਸੂਲਪੁਰ, ਜਸਵਿੰਦਰ ਸਿੰਘ ਕੱਦ ਗਿੱਲ, ਮੰਗਲ ਸਿੰਘ ਖਹਿਰਾ, ਰਣਜੀਤ ਸਿੰਘ ਰਾਣਾ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਵੀ ਹਾਜ਼ਰ ਸਨ |
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ 'ਚ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਤਰਨ ਤਾਰਨ, (ਹਰਿੰਦਰ ਸਿੰਘ) - ਪੰਜਾਬ ਦੀਆਂ ਵੱਖ-ਵੱਖ ਨੌਜਵਾਨ ਜਥੇਬੰਦੀਆਂ ਦੇ ਸੱਦੇ ਤੇ ਸ਼ਹੀਦ ਭਗਤ ਨੌਜਵਾਨ ਸਭਾ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਰਾਹੀਂ ਅਗਨੀਪਥ ਯੋਜਨਾ ਵਿਰੋਧੀ ਮੋਰਚਾ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ | ਇਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਜਵੰਦਾ, ਜੋਤੀ ਸੋਹਤਾ, ਚਮਕੌਰ ਸਿੰਘ ਭੁੱਲਰ ਨੇ ਕੀਤੀ | ਇਨ੍ਹਾਂ ਆਗੂਆਂ ਨੇ ਕਿਹਾ ਕਿ ਪਹਿਲਾ ਹੀ ਬੇਰੁਜ਼ਗਾਰੀ ਦੇ ਸੇਕ ਸਹਿ ਰਹੇ ਨੌਜਵਾਨ ਵਿਦੇਸ਼ਾਂ ਵੱਲ ਮੁਹਾਰ ਕਰ ਰਹੇ ਹਨ ਅਤੇ ਨਿਰਾਸ਼ਾ ਦੇ ਆਲਮ 'ਚ ਗਲਤ ਪਾਸੇ ਜਾ ਰਹੇ ਹਨ | ਜਿਸ ਦਾ ਹੱਲ ਦੇਸ਼ ਨੂੰ ਰੁਜ਼ਗਾਰ ਮੁਖੀ ਬਣਾਉਣ ਨਾਲ ਹੀ ਨਿਕਲ ਸਕਦਾ ਹੈ | ਆਗੂਆਂ ਨੇ ਕਿਹਾ ਕਿ ਚਾਰ ਸਾਲਾਂ ਕੱਚੇ ਰੁਜ਼ਗਾਰ ਨਾਲ ਨਿਰਾਸ਼ਾ ਹੋਰ ਵੀ ਵਧੇਗੀ | ਇਨ੍ਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰੀ ਅਰਧ ਸਰਕਾਰੀ ਮਹਿਕਮਿਆਂ ਦਾ ਤੇਜੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ | ਸਰਕਾਰ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆ ਦੇ ਭਾਅ ਵੇਚੇ ਜਾ ਰਹੇ ਹੈ | ਇਨ੍ਹਾਂ ਆਗੂਆਂ ਨੇ ਇਸ ਯੋਜਨਾ ਦੀ ਜੋਰਦਾਰ ਨਿੰਦਾਂ ਕਰਦਿਆਂ ਕਿਹਾ ਲੋਕ ਵਿਰੋਧੀ ਫੈਸਲੇ ਨੂੰ ਸਰਕਾਰ ਤੁਰੰਤ ਵਾਪਸ ਲਵੇ ਅਤੇ ਰੈਗੂਲਰ ਭਰਤੀ ਕਰੇ | ਇਸ ਮੌਕੇ ਅਸ਼ਵਨੀ ਕੁਮਾਰ ਘੜਕਾ, ਰਣਧੀਰ ਸਿੰਘ ਜਵੰਦਾ, ਸੁਖਦੇਵ ਸਿੰਘ ਜਵੰਦਾ ਆਦਿ ਹਾਜ਼ਰ ਸਨ |
ਐਸ.ਡੀ.ਐਮ. ਖਡੂਰ ਸਾਹਿਬ ਦਫ਼ਤਰ ਅੱਗੇ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ) - ਅਗਨੀਪਥ ਯੋਜਨਾ ਦੇ ਵਿਰੋਧ ਅਤੇ ਹਰੇਕ ਨੌਜਵਾਨ ਦੇ ਰੁਜ਼ਗਾਰ ਪ੍ਰਾਪਤੀ ਲਈ ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਖਡੂਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ | ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਲੋਂ ਜਸਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਡਾ. ਬਲਜੀਤ ਸਿੰਘ ਅਤੇ ਸਰਵ ਭਾਰਤ ਨੌਜਵਾਨ ਸਭਾ ਵਲੋਂ ਗੁਰਚਰਨ ਸਿੰਘ ਕੰਡਾ ਨੇ ਅਗਵਾਈ ਕੀਤੀ | ਮੋਰਚੇ ਨੂੰ ਸੰਬੋਧਨ ਕਰਦਿਆਂ ਏ.ਆਈ.ਐਸ.ਐਫ਼ ਪੰਜਾਬ ਦੇ ਪ੍ਰਧਾਨ ਲਵਪ੍ਰੀਤ ਸਿੰਘ ਮਾੜੀਮੇਘਾ, ਸਰਬ ਭਾਰਤ ਨੌਜਵਾਨ ਸਭਾ ਵਲੋਂ ਗੁਰਦਿਆਲ ਸਿੰਘ ਖਡੂਰ ਸਾਹਿਬ, ਗਗਨਦੀਪ ਸਿੰਘ ਸੋਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ ਵਲੋਂ ਕੁਲਵਿੰਦਰ ਕੌਰ ਨੇ ਕਿਹਾ ਕਿਹਾ ਕਿ ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਤੇ ਅਗਨੀਪਥ ਯੋਜਨਾ ਦਾ ਵਿਰੋਧ ਤਾਂ ਹੀ ਹੋ ਸਕਦਾ ਹੈ ਜੇ 18 ਸਾਲ ਦੀ ਉਮਰ ਤੋਂ ਹਰੇਕ ਨੌਜਵਾਨ ਕੁੜੀ ਮੁੰਡੇ ਦੇ ਰੁਜ਼ਗਾਰ ਲਈ ਸੰਘਰਸ਼ ਲਾਮਬੰਦ ਕੀਤਾ ਜਾਵੇ ਕਿਉਂਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਮੋਦੀ ਦੀ ਸੋਚ ਤੇ ਆਰ.ਐਸ.ਐਸ ਵਰਤਦੀ ਹੈ ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ, ਉਨ੍ਹਾਂ ਨੂੰ ਰੋਟੀ ਰੋਜ਼ੀ ਦਾ ਲਾਰਾ ਲਾ ਕੇ ਫਿਰ ਉਨ੍ਹਾਂ ਕੋਲੋਂ ਫ਼ਿਰਕੂ ਫ਼ਸਾਦ ਕਰਵਾਉਂਦੇ ਹਨ | ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਲੱਖਣ ਸਿੰਘ ਤੁੜ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਇਸ ਸਮੇਂ ਅਗਾਂਹਵਧੂ ਨੌਜਵਾਨਾਂ ਤੇ ਵੱਡੀ ਜਿੰਮੇੇਵਾਰੀ ਹੈ ਕਿ ਉਹ ਕਿ ਦੇਸ਼ ਨੂੰ ਬਚਾਉਣ ਵਾਸਤੇ ਅੱਗੇ ਆਉਣ | ਇਸ ਮੌਕੇ ਹਰਮਨਪ੍ਰੀਤ ਸਿੰਘ, ਜਸਕਰਨ ਸਿੰਘ, ਅਰਸ਼ਦੀਪ ਸਿੰਘ ਪਾਰੋਵਾਲ ਆਕਾਸ਼ਦੀਪ ਸਿੰਘ, ਅੰਮਿ੍ਤਪਾਲ ਸਿੰਘ ਅਜੇ ਫਤਿਹਾਬਾਦ ਲੂਣ ਕੁਮਾਰ ਗੋਇੰਦਵਾਲ ਸਾਹਿਬ ਆਦਿ ਨੇ ਵੀ ਸੰਬੋਧਨ ਕੀਤਾ |
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਹਰੀਕੇ ਪੱਤਣ, (ਸੰਜੀਵ ਕੁੰਦਰਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਤਰਨ ਤਾਰਨ ਦੇ ਪ੍ਰੈੱਸ ਸਕੱਤਰ ਜਗਜੀਤ ਸਿੰਘ ਹਰੀਕੇ ਦੀ ਅਗਵਾਈ ਵਿਚ ਹਰੀਕੇ ਚੌਂਕ 'ਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਅਗਨੀਪਥ ਸਕੀਮ ਦਾ ਵਿਰੋਧ ਕੀਤਾ | ਇਸ ਮੌਕੇ ਜਗਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਨੌਜਵਾਨਾਂ ਲਈ ਘਾਤਕ ਹਨ | ਫ਼ੌਜ ਵਿਚ ਚਾਰ ਸਾਲ ਦੀ ਭਰਤੀ ਨੌਜਵਾਨਾਂ ਨਾਲ ਸਰਾਸਰ ਧੱਕਾ ਹੈ | ਚਾਰ ਸਾਲ ਨੌਂਕਰੀ ਕਰਨ ਤੋਂ ਬਾਅਦ ਨੌਜਵਾਨ ਕਿੱਥੇ ਜਾਵੇਗਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿੰਨੇ ਵੀ ਫ਼ੈਸਲੇ ਲੈਂਦੀ ਹੈ, ਉਹ ਲੋਕ ਪੱਖੀ ਨਹੀਂ ਬਲਕਿ ਸਰਮਾਏਦਾਰ ਪੱਖੀ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੇਕਰ ਸਰਕਾਰਾਂ ਦੇ ਇਹੀ ਹਾਲਾਤ ਰਹੇ ਤਾਂ ਵੱਡੇ ਸੰਘਰਸ਼ ਆਰੰਭ ਕੀਤੇ ਜਾਣਗੇ | ਉਨ੍ਹਾਂ ਹੋਰ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਥੇ ਕਿਸਾਨਾਂ ਦੀ ਲੜਾਈ ਲੜਦਿਆਂ ਕਿਸਾਨਾਂ ਨਾਲ ਖੜ੍ਹੀ ਹੈ, ਉਥੇ ਨੌਜਵਾਨਾਂ ਦੇ ਨਾਲ ਵੀ ਡੱਟ ਕੇ ਖੜ੍ਹੀ ਹੈ | ਇਸ ਮੌਕੇ ਆਏ ਸਾਥੀਆਂ ਦਾ ਜ਼ਿਲ੍ਹਾ ਪ੍ਰਧਾਨ ਨਿਰਪਾਲ ਸਿੰਘ ਤੇ ਸਵਰਨ ਸਿੰਘ ਨੇ ਧੰਨਵਾਦ ਕੀਤਾ | ਇਸ ਮੌਕੇ ਦਵਿੰਦਰ ਸਿੰਘ, ਅਰਸ਼ਦੀਪ ਸਿੰਘ, ਰਾਜੂ ਸ਼ਰਮਾ, ਸਰੂਪ ਸਿੰਘ, ਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਜਗਤਾਰ ਸਿੰਘ, ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਅਗਨੀਪਥ ਯੋਜਨਾ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਮੰਗ ਪੱਤਰ
ਪੱਟੀ, (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਜਮਹੂਰੀ ਕਿਸਾਨ ਸਭਾ ਦੇ ਆਗੂ ਲਖਬੀਰ ਸਿੰਘ ਜੌਣੇਕੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਤਰਸੇਮ ਸਿੰਘ ਕਲਸੀਆਂ ਦੀ ਅਗਵਾਈ ਵਿਚ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਐੱਸ.ਡੀ.ਐੱਮ. ਪੱਟੀ ਦੇ ਦਫ਼ਤਰ ਵਿਚ ਤਹਿਸੀਲਦਾਰ ਪੱਟੀ ਨੂੰ ਅਗਨੀਪਥ ਯੋਜਨਾ ਦੇ ਖਿਲਾਫ਼ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ 'ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲਿਆਂਦੀ ਇਹ ਯੋਜਨਾ ਜਿੱਥੇ ਬੇਰੋਜ਼ਗਾਰ ਨੌਜਵਾਨ ਦੇ ਹੌਂਸਲੇ ਪਸਤ ਕਰਦੀ ਹੈ, ਉਥੇ ਦੇਸ਼ ਦੀ ਸੁਰੱਖਿਆ ਲਈ ਵੀ ਘਾਤਕ ਹੈ | ਇਸ ਮੌਕੇ ਬਾਜ਼ ਸਿੰਘ ਪੰਨੂ, ਪਿਆਰਾ ਸਿੰਘ ਧਗਾਣਾ, ਲਖਬੀਰ ਸਿੰਘ ਪੁਰਾ, ਸੋਨੂੰ ਭਿਖੀਵਿੰਡ ਨੇ ਕਿਹਾ ਕਿ ਪਹਿਲੀ ਭਰਤੀ ਪ੍ਰਕਿਰਿਆ ਵਿਚ ਕੋਈ ਕਮੀ ਨਹੀਂ ਹੈ, ਉਸ ਨੂੰ ਹੀ ਜਾਰੀ ਰੱਖਿਆ ਜਾਵੇ | ਇਹ ਜੱਗ ਜਾਹਰ ਹੈ ਕਿ ਅਗਨੀਪਥ ਯੋਜਨਾ ਵੀ ਮੋਦੀ ਸਰਕਾਰ 3 ਕਾਲੇ ਖੇਤੀ ਕਨੂੰਨਾਂ ਵਾਂਗ ਡਿਕਟੇਟਰਸ਼ਿਪ ਤਰੀਕੇ ਨਾਲ ਲੋਕਾਂ 'ਤੇ ਥੋਪ ਰਹੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ | ਉਨ੍ਹਾਂ ਮੰਗ ਕੀਤੀ ਕਿ ਅਗਨੀਪਥ ਯੋਜਨਾ ਤੁਰੰਤ ਵਾਪਸ ਲਈ ਜਾਵੇ | ਇਸ ਮੌਕੇ ਬਲਦੇਵ ਸਿੰਘ ਅਹਿਮਦਪੁਰਾ, ਲਾਡੀ ਬੁਰਜ, ਹਰਪਾਲ ਸਿੰਘ ਭਗਵਾਨਪੁਰਾ, ਹਰਦੀਪ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਦਰਬਾਰਾ ਸਿੰਘ ਆਦਿ ਹਾਜ਼ਰ ਸਨ |
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਗਨੀਪਥ ਯੋਜਨਾ ਦਾ ਤਿੱਖਾ ਵਿਰੋਧ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ) - ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਕੇਂਦਰ ਵਲੋਂ ਫੌਜ ਲਈ ਲਾਗੂ ਕੀਤੀ ਅਗਨੀਪਥ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਅਤੇ ਐਸ.ਡੀ.ਐਮ. ਖਡੂਰ ਸਾਹਿਬ ਦੇ ਰਾਹੀਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਕੌਮੀ ਕਿਸਾਨ ਯੂਨੀਅਨ ਦੇ ਆਗੂ ਡਾ. ਬਲਬੀਰ ਸਿੰਘ ਜੌਣੇਕੇ, ਜਨਵਾਦੀ ਇਸਤਰੀ ਸਭਾ ਦੀ ਆਗੂ ਕਲਵਿੰਦਰ ਕੌਰ ਆਦਿ ਆਗੂਆਂ ਨੇ ਕੀਤੀ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁਖਤਾਰ ਸਿੰਘ ਮੱਲਾ, ਕੁਲਦੀਪ ਸਿੰਘ ਜਾਮਾਰਾਏ ਸਾਬਕਾ ਡੀ.ਐੱਸ.ਪੀ. ਨੇ ਕਿਹਾ ਕਿ ਮੋਦੀ ਸਰਕਾਰ ਅਗਨੀਪਥ ਯੋਜਨਾ ਲਾਗੂ ਕਰਕੇ ਦੇਸ਼ ਦੀ ਸੁਰੱਖਿਆ ਅਤੇ ਜਵਾਨੀ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ | ਸਰਕਾਰ ਨੇ ਪਹਿਲਾਂ ਸਾਰੇ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਕਰਨਾ ਸ਼ੁਰੂ ਕੀਤਾ ਅਤੇ ਠੇਕਾ ਭਰਤੀ ਸ਼ੁਰੂ ਕੀਤੀ ਜਿਸ ਨੇ ਪੱਕੇ ਰੁਜ਼ਗਾਰ ਖ਼ਤਮ ਕਰ ਦਿੱਤੇ ਹਨ | ਫੌਜ ਵਿਚ ਚਾਰ ਸਾਲ ਲਈ ਠੇਕੇ ਤੇ ਭਰਤੀ ਕੀਤੇ ਨੌਜਵਾਨਾਂ ਨੂੰ ਫੌਜ ਵਿਚ ਨੌਕਰੀ ਕਰ ਰਹੇ ਸਿਪਾਹੀ ਦੀ ਤਰ੍ਹਾਂ ਮਿਲਦੀਆਂ ਸਹੂਲਤਾਂ ਤੋਂ ਵਾਂਝਿਆਂ ਕਰ ਦਿੱਤਾ ਗਿਆ ਹੈ | ਪੈਨਸ਼ਨ ਦੇ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਹੈ | ਇਕ ਰੈਂਕ ਇਕ ਪੈਨਸ਼ਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਮੋਦੀ ਸਰਕਾਰ ਨੇ ਰੈਂਕ ਅਤੇ ਪੈਨਸ਼ਨ ਦੋਵੇਂ ਖ਼ਤਮ ਕਰ ਦਿੱਤੇ ਹਨ | ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਅਡਾਨੀ, ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਸਸਤੇ ਕਾਮੇ ਤਿਆਰ ਕਰਨਾ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਆਰ.ਐੱਸ.ਐੱਸ ਦੀ ਨਵੀਂ ਫੌਜ ਵੀ ਇਸੇ ਸਕੀਮ ਤਹਿਤ ਤਿਆਰ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਬੱਗੂ ਕੋਟ, ਅਜੀਤ ਸਿੰਘ ਢੋਟਾ ਨੰਬਰਦਾਰ, ਬਲਵਿੰਦਰ ਸਿੰਘ ਫੈਲੋਕੇ ਤਰਸੇਮ ਸਿੰਘ ਲੁਹਾਰ, ਜਗਬੀਰ ਸਿੰਘ ਨੌਸ਼ਹਿਰਾ ਪਨੂੰਆਂ, ਜੋਗਿੰਦਰ ਸਿੰਘ ਖਡੂਰ ਸਾਹਿਬ, ਜੰਗ ਬਹਾਦਰ ਸਿੰਘ ਤੁੜ, ਦਾਰਾ ਸਿੰਘ ਮੁੰਡਾਪਿੰਡ, ਕੰਵਲਜੀਤ ਕੌਰ ਆਦਿ ਨੇ ਸੰਬੋਧਨ ਕੀਤਾ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ
ਸਰਾਏ ਅਮਾਨਤ ਖਾਂ, (ਨਰਿੰਦਰ ਸਿੰਘ ਦੋਦੇ) - ਕੇਂਦਰ ਸਰਕਾਰ ਦੇ ਅਗਨੀਪਥ ਯੋਜਨਾ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੈਣ ਭਗਤ ਵਲੋਂ ਸਰਾਏ ਅਮਾਨਤ ਖਾਂ ਚੌਂਕ ਜਾਮ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਇਕੱਠ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ, ਦਲਬੀਰ ਸਿੰਘ ਮਾਣਕਪੁਰਾ, ਕਸ਼ਮੀਰ ਸਿੰਘ ਭੁੱਚਰ ਅਤੇ ਹਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪਹਿਲਾ ਵੀ ਕੇਂਦਰ ਸਰਕਾਰ ਨੇ ਕਿਸਾਨਾ ਵਿਰੁੱਧ ਖੇਤੀ ਨਾਲ ਸੰਬੰਧਿਤ ਕਾਲੇ ਕਨੂੰਨ ਲਿਆ ਕੇ ਕਿਸਾਨਾਂ-ਮਜ਼ਦੂਰਾਂ ਨੂੰ ਲੰਮਾ ਸਮਾਂ ਸੜਕਾਂ 'ਤੇ ਰੋਲਿਆ ਸੀ ਅਤੇ ਹੁਣ ਅਗਨੀਪਥ ਯੋਜਨਾ ਲਿਆ ਕੇ ਨੌਜਵਾਨਾ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਨੰੂ ਸੜਕਾਂ 'ਤੇ ਬੈਠਣ ਲਈ ਮਜ਼ਬੂਰ ਕੀਤਾ ਜਾ ਰਿਹਾ | ਕਿਸਾਨ ਆਗੂਆਂ ਨੇ ਕਿਹਾ ਕੇ ਕੇਂਦਰ ਸਰਕਾਰ ਵਲੋਂ ਅਗਨੀਪਥ ਯੋਜਨਾ ਜਿਸ ਵਿਚ 17 ਸਾਲ ਦੇ ਨੌਜਵਾਨ ਨੂੰ ਫ਼ੌਜ ਵਿਚ ਭਰਤੀ ਕਰਨਾ ਅਤੇ 21 ਸਾਲ ਦੀ ਉਮਰ ਹੋਣ 'ਤੇ ਸੇਵਾ ਮੁਕਤ ਕਰਨਾ ਅਤੇ ਨੌਕਰੀ ਤੋਂ ਬਾਅਦ ਕੋਈ ਪੈਨਸ਼ਨ ਨਾ ਦੇਣਾ ਇਹ ਇਕ ਗਲਤ ਫ਼ੈਸਲਾ ਹੈ | ਇਸ ਮੌਕੇ ਸੁੱਚਾ ਸਿੰਘ ਸੋਹਲ, ਲਖਬੀਰ ਸਿੰਘ ਸਰਾਂ, ਰਾਮ ਸਿੰਘ ਕਲਸ, ਨਿਸ਼ਾਨ ਸਿੰਘ ਭੂਸੇ, ਜਗੀਰ ਸਿੰਘ ਮੀਆਂਪੁਰ, ਹਰਪਾਲ ਸਿੰਘ ਕਸੇਲ, ਰਸ਼ਪਾਲ ਸਿੰਘ ਕਸੇਲ, ਸਤਨਾਮ ਸਿੰਘ ਡੱਲ, ਸਵਿੰਦਰ ਸਿੰਘ ਡੱਲ, ਦਰਸ਼ਨ ਸਿੰਘ ਭੁੱਚਰ ਆਦਿ ਆਗੂ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 'ਅਗਨੀਪਥ ਯੋਜਨਾ' ਖਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ) - ਸੂਬੇ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਅਗਨੀਪਥ ਯੋਜਨਾ ਖਿਲਾਫ਼ ਨੌਜਵਾਨਾਂ ਵਲੋਂ ਪੂਰੇ ਦੇਸ਼ ਵਿਚ ਕੀਤੇ ਜਾ ਰਹੇ ਵਿਰੋਧ ਦਾ ਸਮਰਥਨ ਕਰਦੇ ਹੋਏ ਜ਼ੋਨ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਜਿਸ ਦੀ ਅਗਵਾਈ ਜ਼ੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਨੇ ਕੀਤੀ | ਇਸ ਮੌਕੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ (ਪੰਜਾਬ) ਦੇ ਖਡੂਰ ਸਾਹਿਬ ਜ਼ੋਨ ਦੇ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅਤੇ ਪਾਖਰ ਸਿੰਘ ਲਾਲਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਹਰੇਕ ਵਰਗ ਨੂੰ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਵਿਚ ਜੁਟੀ ਹੋਈ ਹੈ ਜਿਸ ਦੇ ਚੱਲਦਿਆਂ ਹੁਣ ਫਿਰ ਨਵੀਂ ਅਗਨੀਪਥ ਯੋਜਨਾ ਲਿਆਂਦੀ ਗਈ ਹੈ ਜਿਸ ਰਾਹੀਂ ਕੇਂਦਰ ਸਰਕਾਰ ਦੇਸ਼ ਦੀ ਰਾਖੀ ਕਰਨ ਵਾਲੀ ਫ਼ੌਜ ਵੀ ਠੇਕੇ 'ਤੇ ਦੇ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤੇ 17 ਸਾਲ ਦੀ ਉਮਰ ਦੇ ਨੌਜਵਾਨਾ ਨੂੰ ਭਰਤੀ ਕਰਕੇ 4 ਸਾਲ ਬਾਅਦ ਸੇਵਾ ਮੁਕਤ ਕਰ ਦਿੱਤਾ ਜਾਵੇਗਾ ਨਾ ਕੋਈ ਪੈਨਸ਼ਨ ਨਾ ਕੋਈ ਸਹੂਲਤ ਦਿੱਤੀ ਜਾਵੇਗੀ | ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਅਗਨੀਪਥ ਯੋਜਨਾ ਖਿਲਾਫ਼ ਨੌਜਵਾਨਾਂ ਵਲੋਂ ਪੂਰੇ ਦੇਸ਼ 'ਚ 24 ਜੂਨ ਨੂੰ ਸਰਕਾਰ ਦਾ ਪੁਤਲਾ ਫ਼ੂਕਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਆਪਣੀਆਂ ਮਾੜੀਆਂ ਨੀਤੀਆਂ ਤੋਂ ਬਾਜ ਆਵੇ | ਇਸ ਮੌਕੇ ਹਾਜ਼ਰ ਆਗੂਆਂ 'ਚ ਪਿ੍ੰਸੀਪਲ ਨਵਤੇਜ ਸਿੰਘ ਏਕਲਗੱਡਾ ਜ਼ੋਨ ਪ੍ਰੈੱਸ ਸਕੱਤਰ, ਸੁਖਚੈਨ ਸਿੰਘ ਅੱਲੋਵਾਲ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਪ੍ਰਧਾਨ ਕੋਟਲੀ ਸਰੂਖਾਂ, ਗੁਰਮੀਤ ਕੌਰ ਨਾਗੋਕੇ ਪ੍ਰਧਾਨ, ਸਰਬਜੀਤ ਕੌਰ ਚੱਕ ਕਰੇ ਖਾਂ, ਤਰਸੇਮ ਸਿੰਘ ਏਕਲਗੱਡਾ, ਹਰਦੇਵ ਸਿੰਘ ਸਰਲੀ, ਹਰਦੀਪ ਸਿੰਘ ਹਕੀਮ, ਪਰਸਨ ਸਿੰਘ ਬੰਦੇਸੇ, ਬਲਜੀਤ ਸਿੰਘ ਲਾਲਪੁਰਾ, ਜੋਗਾ ਸਿੰਘ ਫਾਜਲਪੁਰ, ਮੰਗਜੀਤ ਸਿੰਘ ਨਾਗੋਕੇ, ਹਰਪਾਲ ਸਿੰਘ ਜਵੰਦਪੁਰ, ਗੁਰਦੀਪ ਸਿੰਘ ਕਾਕਾ ਗਿੱਲ ਕਲੇਰ, ਗੁਰਮੀਤ ਸਿੰਘ ਉੱਪਲ ਆਦਿ ਆਗੂ ਹਾਜਰ ਸਨ |
ਅਗਨੀਪਥ ਯੋਜਨਾ ਵਿਰੁੱਧ ਭਿੱਖੀਵਿੰਡ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਭਿੱਖੀਵਿੰਡ, (ਬੌਬੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵਲੋਂ ਸੁੱਚਾ ਸਿੰਘ ਵੀਰਮ ਤੇ ਅਜਮੇਰ ਸਿੰਘ ਅਮੀਸ਼ਾਹ ਦੀ ਅਗਵਾਈ ਵਿਚ ਭਿੱਖੀਵਿੰਡ ਚੌਂਕ ਵਿਖੇ ਅਗਨੀਪੱਥ ਯੋਜਨਾ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰੇਕ ਵਰਗ ਨੂੰ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਵਿਚ ਜੁਟੀ ਹੋਈ ਹੈ, ਜਿਸਦੇ ਚੱਲਦਿਆਂ ਹੁਣ ਫਿਰ ਨਵੀ ਅਗਨੀਪਥ ਯੋਜਨਾ ਲਿਆਂਦੀ ਗਈ ਹੈ, ਜਿਸ ਰਾਹੀਂ ਕੇਂਦਰ ਸਰਕਾਰ ਦੇਸ਼ ਦੀ ਰਾਖੀ ਕਰਨ ਵਾਲੀ ਫ਼ੌਜ ਵੀ ਠੇਕੇ 'ਤੇ ਦੇ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜਿਸ ਵਿਚ 17 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਭਰਤੀ ਕਰਕੇ 4 ਸਾਲ ਬਾਅਦ ਸੇਵਾ ਮੁਕਤ ਕਰ ਦਿੱਤਾ ਜਾਵੇਗਾ ਤੇ ਨਾ ਕੋਈ ਪੈਨਸ਼ਨ ਨਾ ਕੋਈ ਸਹੂਲਤ ਦਿੱਤੀ ਜਾਵੇਗੀ | ਜੋ ਸਿੱਧੇ ਤੌਰ 'ਤੇ ਕਿਸਾਨੀ ਵਾਂਗ ਜਵਾਨੀ 'ਤੇ ਹਮਲਾ ਹੈ | ਇਸ ਮੌਕੇ ਬੋਲਦਿਆ ਨਿਸ਼ਾਨ ਸਿੰਘ ਤੇ ਪੂਰਨ ਸਿੰਘ ਮੱਦਰ, ਰਣਜੀਤ ਸਿੰਘ ਚੀਮਾ, ਜਗਰੂਪ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ ਕਲਸੀਆ, ਹਰਪਾਲ ਸਿੰਘ, ਮਾਨ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਕੇਂਦਰ ਨੇ ਅਗਨੀਪੱਥ ਯੋਜਨਾ ਵਾਪਸ ਨਾ ਲਈ ਤਾਂ ਸ਼ਾਂਤਮਈ ਅੰਦੋਲਨ ਵਿਢਾਂਗੇ- ਜ਼ਿਲ੍ਹਾ ਆਗੂ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀਆਂ 22 ਕਿਸਾਨ ਜਥੇਬੰਦੀਆਂ ਵਲੋਂ 24 ਜੂਨ ਨੂੰ ਵਿਵਾਦਤ ਅਗਨੀਪੱਥ ਯੋਜਨਾ ਖਿਲਾਫ਼ ਰਾਸ਼ਟਰਪਤੀ ਦੇ ਨਾਂਅ ਐੱਸ.ਡੀ.ਐੱਮ. ਖਡੂਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਵਾਪਸ ਪਰਤੇ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਫ਼ੌਜੀ ਲੁਹਾਰ, ਜ਼ਿਲ੍ਹਾ ਸੀ. ਮੀਤ ਪ੍ਰਧਾਨ ਕੁਲਦੀਪ ਸਿੰਘ ਜਾਮਾਰਾਏ ਅਤੇ ਜਿਲ੍ਹਾ ਜਨ. ਸਕੱਤਰ ਡਾ. ਬਲਬੀਰ ਸਿੰਘ ਜੌਣੇਕੇ ਨੇ ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 22 ਜਥੇਬੰਦੀਆਂ ਵਲੋਂ ਕੇਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਤਹਿਤ ਪਹਿਲਾਂ ਤਾਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜ ਕੇ ਨਿਮਰਤਾ ਸਹਿਤ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਵਡੇਰੇ ਸੁਰੱਖਿਆ ਹਿੱਤਾਂ ਨਾਲ ਖਿਲਵਾੜ ਕਰਨ ਵਾਲੀ ਵਿਵਾਦਪੂਰਨ ਅਗਨੀਪੱਥ ਯੋਜਨਾ ਨੂੰ ਤੁਰੰਤ ਵਾਪਸ ਲਵੇ ਅਤੇ ਫ਼ੌਜ ਵਿਚ ਪਹਿਲਾਂ ਵਾਗ ਹੀ ਨੌਜਵਾਨਾਂ ਦੀ ਭਰਤੀ ਦਾ ਰਾਹ ਪੱਧਰਾ ਕਰੇ | ਉਪਰੋਕਤ ਆਗੂਆਂ ਨੇ ਕੇਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿ ਦੇਸ਼ ਭਰ ਦੇ ਬੁੱਧੀਜੀਵੀਆਂ ਅਤੇ ਦੇਸ਼ ਨਾਲ ਹਿੱਤ ਰੱਖਣ ਵਾਲਿਆਂ ਨੇ ਕੇਂਦਰ ਦੀ ਅਗਨੀਪਥ ਯੋਜਨਾ ਨੂੰ ਮੁੱਢੋਂ ਰੱਦ ਕੀਤਾ ਹੈ, ਕਿਉਂਕਿ ਇਹ ਯੋਜਨਾ ਜਿਥੇ ਨੌਜਵਾਨਾਂ ਦੇ ਭਵਿੱਖ ਲਈ ਘਾਤਿਕ ਹੈ, ਉਥੇ ਦੇਸ਼ ਦੇ ਹਿੱਤਾਂ ਦੇ ਉਲਟ ਹੈ | ਇਸ ਲਈ ਇਸ ਯੋਜਨਾ ਨੂੰ ਰੱਦ ਕੀਤਾ ਜਾਵੇ | ਇਸ ਮੌਕੇ 'ਤੇ ਪ੍ਰੈੱਸ ਰਾਹੀਂ ਅਗਨੀਪੱਥ ਯੋਜਨਾ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਫ਼ੌਜੀ ਲੁਹਾਰ ਅਤੇ ਹੋਰ ਆਗੂਆਂ ਨੇ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਅਤੇ ਦੇਸ਼ ਦੀ ਕਿਸੇ ਵੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ |

ਦਰਸ਼ਨੀ ਡਿਓੜੀ ਦੀ ਕਾਰ ਸੇਵਾ ਦੀ ਸ਼ੁਰੂਆਤ ਮੌਕੇ ਬਾਬਾ ਜਗਤਾਰ ਸਿੰਘ ਦੀ ਮੌਜੂਦਗੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ - ਹਰਪਾਲ ਸਿੰਘ ਬਲੇਰ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - 11 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਹੋਈ ਸੀ ਤਾਂ ਉਸ ਸਮੇਂ ਖ਼ਾਲਸਾ ਪੰਥ ਨਾਲ ਸੰਬੰਧਿਤ ਅਹਿਮ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਦੀ ਢਾਹੀ ਦਰਸ਼ਨੀ ਡਿਓੜੀ ਨੂੰ ਪੁਰਾਣੀ ਦਿੱਖ ਪ੍ਰਦਾਨ ਕਰਨ ਲਈ ਸ਼ੋ੍ਰਮਣੀ ਕਮੇਟੀ ਵਲੋਂ ਕਾਰ ਸੇਵਾ ਦੀ ਸ਼ੁਰੂਆਤ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ 31 ਮਾਰਚ 2019 ਨੂੰ ਰਾਤ ਦੇ ਹਨੇਰੇ ਵਿਚ ਬਾਬਾ ਜਗਤਾਰ ਸਿੰਘ ਡੇਰੇ ਨਾਲ ਸੰਬੰਧਿਤ ਕਈ ਵਿਅਕਤੀਆਂ ਵਲੋਂ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਸਮੇਂ ...

ਪੂਰੀ ਖ਼ਬਰ »

ਗੰਬੂਜੀਆ ਮੱਛੀਆਂ ਛੱਪੜਾਂ 'ਚ ਪਾਉਣ ਨਾਲ ਮੱਛਰ ਦੀ ਪੈਦਾਇਸ਼ ਦਾ ਖ਼ਾਤਮਾ-ਸਿਹਤ ਮੁਲਾਜ਼ਮ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਸਿਵਲ ਸਰਜਨ ਡਾ. ਸੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਨੇਹਾ ਦੀ ਰਹਿਨੁਮਾਈ ਹੇਠ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਦਾ ਸਟਾਫ਼ ਸਹਾਇਕ ਮਲੇਰੀਆ ਅਫ਼ਸਰ ਵਿਰਸਾ ਸਿੰਘ ਪੰਨੂ, ਸਹਾਇਕ ਮਲੇਰੀਆ ...

ਪੂਰੀ ਖ਼ਬਰ »

ਇਫਕੋ ਨੈਨੋ ਯੂਰੀਆ ਵਲੋਂ ਕਿਸਾਨ ਜਾਗਰੂਕਤਾ ਸਿਖਲਾਈ ਕੈਂਪ ਲਗਾਇਆ

ਭਿੱਖੀਵਿੰਡ, 24 ਜੂਨ (ਬੌਬੀ) - ਵਿਸ਼ਵ ਦੀ ਪ੍ਰਮੁੱਖ ਸਹਿਕਾਰੀ ਸੰਸਥਾ ਇਫਕੋ ਨੈਨੋ ਯੂਰੀਆ ਬਾਰੇ ਕਿਸਾਨਾਂ 'ਚ ਜਾਗਰੂਕਤਾ ਲਿਆਉਣ ਪਿੰਡ ਭਿੱਖੀਵਿੰਡ ਵਿਖੇ ਸਿਖਲਾਈ ਕੈਂਪ ਆਯੋਜਿਤ ਕੀਤਾ | ਇਸ ਕੈਂਪ 'ਚ ਇਫਕੋ ਅਦਾਰੇ ਦੇ ਸਟੇਟ ਮੈਨੇਜਰ ਹਰਮੇਲ ਸਿੰਘ ਸਿੱਧੂ ਵਲੋ ਹਿੱਸਾ ...

ਪੂਰੀ ਖ਼ਬਰ »

ਛੁੱਟੀ ਪ੍ਰਵਾਨਗੀ ਦੇ ਅਧਿਕਾਰ ਪਹਿਲਾਂ ਵਾਂਗ ਡੀ.ਡੀ.ਓ. ਪੱਧਰ 'ਤੇ ਦਿੱਤੇ ਜਾਣ - ਡੀ.ਟੀ.ਐੱਫ.

ਤਰਨ ਤਾਰਨ, 24 ਜੂਨ (ਪਰਮਜੀਤ ਜੋਸ਼ੀ) - ਸਿੱਖਿਆ ਵਿਭਾਗ ਦੁਆਰਾ ਵਿਦੇਸ਼ ਜਾਣ ਵਾਲੇ ਅਧਿਆਪਕਾਂ ਵਲੋਂ ਲਈ ਜਾਣ ਵਾਲੀ ਵਿਦੇਸ਼ੀ ਛੁੱਟੀ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਲੈਣ ਦੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ...

ਪੂਰੀ ਖ਼ਬਰ »

ਸੀ-ਪਾਈਟ ਵਲੋਂ ਫੌਜ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸਰੀਰਕ ਤੇ ਲਿਖਤੀ ਪ੍ਰੀਖਿਆ ਦੀ ਕਰਵਾਈ ਜਾਵੇਗੀ ਮੁਫ਼ਤ ਤਿਆਰੀ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਸੀ-ਪਾਈਟ ਪੱਟੀ ਵਲੋਂ ਆਉਣ ਵਾਲੀ ਫੌਜ ਦੀ ਭਰਤੀ ਰੈਲੀ ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਵਾਲੇ ਯੁਵਕਾਂ ਨੂੰ ਫ਼ਿਜੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ-ਪਾਈਟ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸੀ.ਐੱਚ.ਸੀ. ਸਰਹਾਲੀ ਦੀ ਅਚਨਚੇਤ ਜਾਂਚ

ਸਰਹਾਲੀ ਕਲਾਂ, 24 ਜੂਨ (ਅਜੈ ਸਿੰਘ ਹੁੰਦਲ) - ਕੰਮਿਊਨਿਟੀ ਹੈੱਲਥ ਸੈੱਟਰ ਸਰਹਾਲੀ ਕਲਾਂ ਦੀ ਅਚਨਚੇਤ ਚੈਕਿੰਗ ਸਿਵਲ ਸਰਜਨ ਤਰਨ ਤਾਰਨ ਡਾ: ਸੀਮਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਵਰਿੰਦਰਪਾਲ ਕੌਰ ਦੁਆਰਾ ਕੀਤੀ ਗਈ | ਇਸ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ: ਸੀਮਾ ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 24 ਜੂਨ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਰਾਏ ਅਮਾਨਤ ਖਾਂ ਦੇ ਐਸ.ਆਈ. ਦਲਬੀਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਵਾਈ ਫਾਇਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਕੇਸ ਦਰਜ

ਤਰਨਤਾਰਨ, 24 ਜੂਨ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਹਵਾਈ ਫਾਇਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 7 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਰਹਾਲੀ ...

ਪੂਰੀ ਖ਼ਬਰ »

ਪੁਰਾਣੀ ਸੀਰੀਜ਼ ਦੇ ਛੋਟੇ ਅੱਖਰਾਂ ਵਾਲੇ ਫੈਂਸੀ ਨੰਬਰ ਲਗਾ ਕੇ ਘੁੰਮ ਰਹੇ ਵਾਹਨਾਂ ਦੇ ਚਲਾਨ ਅਤੇ ਜ਼ਬਤ ਕਰਨ ਦੇ ਹੁਕਮ ਜਾਰੀ - ਕੈਬਨਿਟ ਮੰਤਰੀ ਭੁੱਲਰ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਵਿਚ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. ਅਤੇ ਹੋਰ ਬਾਕੀ ਮਾਰਕ ਦਾ ਹਿੱਸਾ ਦਰਸਾਏ ਮਾਪਦੰਡ 'ਤੇ ਪੂਰਾ ਨਹੀਂ ਢੁੱਕਦੇ ਅਜਿਹੇ ਸਾਰੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦਾ ...

ਪੂਰੀ ਖ਼ਬਰ »

ਸਰਕਾਰੀ ਵੋਲਵੋ ਬੱਸ ਸੇਵਾ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ-ਲਾਲਜੀਤ ਸਿੰਘ ਭੁੱਲਰ

ਹਰੀਕੇ ਪੱਤਣ, 24 ਜੂਨ (ਸੰਜੀਵ ਕੁੰਦਰਾ) - ਪੰਜਾਬ ਸਰਕਾਰ ਵਲੋਂ ਦਿੱਲੀ ਏਅਰਪੋਰਟ ਲਈ ਸ਼ੂਰੂ ਕੀਤੀ ਗਈ ਸਰਕਾਰੀ ਵੋਲਵੋ ਬੱਸ ਸੇਵਾ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ ਅਤੇ ਇਹ ਬੱਸਾਂ ਮੁਸਾਫਿਰਾਂ ਨੂੰ ਦਿੱਲੀ ਏਅਰਪੋਰਟ ਦੇ ਬਿਲਕੁਲ ਗੇਟ ਸਾਹਮਣੇ ਉਤਾਰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਗੋਇੰਦਵਾਲ 'ਚੋਂ ਹਵਾਲਾਤੀਆਂ ਪਾਸੋਂ 12 ਮੋਬਾਈਲ ਫੋਨ, 11 ਸਿੰਮ, 9 ਚਾਰਜਰ, 2 ਡਾਟਾ ਕੇਬਲ ਬਰਾਮਦ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਬੰਦ ਹਵਾਲਾਤੀਆਂ ਪਾਸੋਂ ਜੇਲ੍ਹ ਦੀ ਚੈਕਿੰਗ ਦੌਰਾਨ ਮੋਬਾਈਲ ਫੋਨ, ਸਿੰਮ, ਚਾਰਜਰ ਅਤੇ ਡਾਟਾ ਕੇਬਲ ਮਿਲਣ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ 10 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਲਾਲ ਹੁਸੈਨ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਕੌਮੀ ਚੇਅਰਮੈਨ ਬਣੇ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ) - ਮੁਸਲਿਮ ਸਮੁਦਾਇ ਦੇ ਸਿਰ ਕੱਢ ਆਗੂ ਲਾਲ ਹੁਸੈਨ ਬਿਆਸ ਨੂੰ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਕੌਮੀ ਚੇਅਰਮੈਨ ਬਣਾ ਦਿੱਤਾ ਗਿਆ ਹੈ | ਇਸ ਵਕਾਰੀ ਨਿਯੁਕਤੀ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ...

ਪੂਰੀ ਖ਼ਬਰ »

ਤਹਿਸੀਲਦਾਰ ਲਖਵਿੰਦਰ ਸਿੰਘ ਨੇ ਭਿੱਖੀਵਿੰਡ ਵਿਖੇ ਅਹੁਦਾ ਸੰਭਾਲਿਆ

ਭਿੱਖੀਵਿੰਡ, 24 ਜੂਨ (ਬੌਬੀ) - ਸਬ ਡਵੀਜ਼ਨ ਭਿੱਖੀਵਿੰਡ ਵਿਖੇ ਨਵੇਂ ਆਏ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਯੁਕਤ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਤੇ ਕਾਂਗਰਸੀ ਆਗੂਆਂ 'ਚ ਹੋਈ ਤਕਰਾਰ

ਗੋਇੰਦਵਾਲ ਸਾਹਿਬ, 24 ਜੂਨ (ਸਕੱਤਰ ਸਿੰਘ ਅਟਵਾਲ) - ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਨਜਦੀਕ ਪਿੰਡ ਧੂੰਦਾ ਵਿਖੇ ਬਿਆਸ ਦਰਿਆ ਤੇ ਬੰਨ ਬਣਾਏ ਜਾਣ ਨੂੰ ਲੈ ਕੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਆਹਮਣੇ-ਸਾਹਮਣੇ ਦਿਖਾਈ ਦਿੱਤੇ | ਦੋਵਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX